ਸਿੱਧਵਾਂ ਬੇਟ / ਜਗਰਾਉ ,16 ਜੁਲਾਈ( ਡਾਂ ਮਨਜੀਤ ਸਿੰਘ ਲੀਲਾਂ) ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਇਲਾਕਾ ਜਗਰਾਉ ਦੇ ਜਥੇਬੰਦਕ ਸਕੱਤਰ ਡਾ.ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਅੱਜ ਜਥੇਬੰਦੀ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ,ਭੂੰਦੜੀ ਵਿਖੇ ਹੋਈ। ਸਭ ਤੋ ਪਹਿਲਾ ਸਾਥੀ ਮਨਜੀਤ ਸਿੰਘ ਭੁਮਾਲ ਦੇ ਨੌਜਵਾਨ ਬੇਟੇ ਜੋ ਕਿ ਨਸ਼ਾ ਤਸਕਰਾ ਦੇ ਜਾਲ ਚ ਫਸ ਕੇ ਆਪਣੀ ਜਿ਼ੰਦਗੀ ਤੋ ਹਥ ਧੋ ਬੈਠਾ ਹੈ ਦੇ ਦਰਦਨਾਕ ਵਿਛੋੜੇ ਤੇ ਸ਼ੋਕ ਜਾਹਰ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਨਸ਼ਾ ਤਸਕਰਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਸ ਤੋ ਬਾਅਦ ਹੜਪੀੜਤਾ ਦੇ ਨਾਲ ਹਮਦਰਦੀ ਜਾਹਰ ਕਰਦੇ ਹੋਏ ਸਰਕਾਰ ਤੋ ਮੰਗ ਕੀਤੀ ਕਿ ਉਹਨਾ ਦੀ ਯੋਗ ਸਹਾਇਤਾ ਕੀਤੀ ਜਾਵੇ। ਤੇ ਹੜਾ ਦੀ ਜੁੰਮੇਵਾਰ ਸਰਕਾਰ ਦੀ ਨਿੰਦਾ ਕੀਤੀ ਗਈ ਜਿਸ ਨੇ ਕਿ ਹੜ ਨੂੰ ਰੋਕਣ ਲਈ ਢੁਕਵੇ ਪ੍ਰਬੰਧ,ਸੇਮਾ ਨਾਲਿਆਂ ਦੀ ਸਫਾਈ,ਦਰਿਆਵਾ ਦੇ ਧੁਸੀ ਬੰਨਾ ਨੂੰ ਮਜਬੂਤ ਕਰਨਾ,ਪਾਣੀ ਨੂੰ ਇਕਠਾ ਕਰਨ ਲਈ ਡੈਮ ਬਣਾਨੇ,ਥਾ ਥਾ ਤੇ ਪਾਣੀ ਚਾਰਜਿੰਗ ਦੇ ਪ੍ਰੋਜੈਕਟ ਲਾਣੇ ਆਦਿ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋ ਬਿਨਾ ਐਨ. ਆਰ.ਆਈ. ਦੀ ਕੋਠੀ ਨੱਪਣ ਵਾਲੀ ਜਗਰਾਉ ਦੀ ਵਿਧਾਇਕਾ ਸਰਬਜੀਤ ਕੌਰ ਅਤੇ ਉਸਦੇ ਸਹਿਯੋਗੀਆਂ ਖਿਲਾਫ ਜਾਅਲਸਾਜ਼ੀ ਦਾ ਪਰਚਾ ਦਰਜ ਕਰਾਣ ਲਈ ਰਖੇ ਮਿਤੀ 31-7-23 ਦੇ ਐਸ.ਐਸ. ਪੀ ਦਫਤਰ ਜਗਰਾਉ ਦੇ ਘਿਰਾਓ ਦੀਆ ਤਿਆਰੀਆ ਲਈ ਵਖ ਵਖ ਪਿੰਡਾ ਵਿੱਚ ਮੀਟਿੰਗਾ ਰਖੀਆ ਗਈਆ। ਪਿੰਡ ਖੁਦਾਈ ਚੱਕ ਤੇ ਕੋਟਮਾਨਾ 20ਜੁਲਾਈ,21ਜੁਲਾੲਈ,ਲੀਹਾ,22ਜੁਲਾੲਈ ਬਲੀਪੁਰ ਖੁਰਦ,23ਜੁਲਾਈ ਰਾਮਪੁਰ ਕੋਟਲੀ,24ਜੁਲਾਈ ਰਾਣਕੇ ਭਠਾਧੂਆ,26ਜੁਲਾੲਈਂ ਭੂੰਦੜੀ ਅਤੇ 30ਜੁਲਾਈ ਘਮਣੇਵਾਲ ਰਖੀ ਗਈ। ਇਸ ਮੌਕੇ ਹਾਜਰ ਸਨ ਜਸਵੀਰ ਸਿੰਘ ਸੀਰਾ,ਛਿੰਦਰਪਾਲ,ਜੋਗਿੰਦਰ ਸਿੰਘ,ਸੁਰਜੀਤ ਸਿੰਘ ਤੇ ਮਖਣ ਸਿੰਘ ਭੂੰਦੜੀ,ਮਲਕੀਤ ਸਿੰਘ ਦਿਲਬਾਗ ਸਿੰਘ ਕੋਟਮਾਨਾ,ਮਹਿੰਦਰ ਸਿੰਘ,ਚੰਦ ਸਿੰਘ ਖੁਦਾਈ ਚੱਕ,ਕਰਤਾਰ ਸਿੰਘ ਲੀਹਾ,ਬਗਾ ਸਿੰਘ ਚੰਦ ਸਿੰਘ ਰਾਣਕੇ,ਕਸਮੀਰ ਸਿੰਘ,ਦਰਸ਼ਨ ਸਿੰਘ,ਪਾਲਾ ਸਿੰਘ ਰਾਮਪੁਰ,ਬੂਟਾ ਸਿੰਘ ਤਲਵੰਡੀ ਨੌਆਬਾਦ, ਚਮਕੌਰ ਸਿੰਘ ਘਮਣੇਵਾਲ,ਸੂਬਾ ਸਿੰਘ ਭਠਾਧੂਆ ।