You are here

ਪੰਜਾਬ

ਚੌਕੀਮਾਨ ਰੈਲੀ ਵਿਚੋਂ ਗੂੰਜਿਆ , ਪਹਿਲਵਾਨ ਧੀਆਂ ਦੇ ਦਿੱਲੀ ਮੋਰਚੇ ਦੀ ਨਿਗਰ ਹਮਾਇਤ ਦਾ ਐਲਾਨ 

ਮੁੱਲਾਂਪੁਰ ਦਾਖਾ 17 ਮਈ (ਸਤਵਿੰਦਰ ਸਿੰਘ ਗਿੱਲ)ਸੰਯੁਕਤ ਕਿਸਾਨ ਮੋਰਚਾ ਭਾਰਤ ਦੇ 11 ਤੋਂ 18 ਮਈ ਵਾਲੇ ਸੰਗਰਾਮੀ ਸੱਦੇ ਦੀ ਰੌਸ਼ਨੀ ਵਿੱਚ, ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਪਹਿਲ - ਕਦਮੀ ਨਾਲ ਚੌਕੀਮਾਨ ਟੋਲ ਪਲਾਜ਼ਾ ਵਿਖੇ ਪਹਿਲਵਾਨ ਧੀਆਂ ਦੇ ਦਿੱਲੀ ਮੋਰਚੇ ਦੇ ਪੱਖ ਵਿਚ ਅਤੇ ਜਿਨਸੀ - ਸ਼ੋਸ਼ਣ ਦੇ ਦਰਿੰਦੇ ਦੋਸ਼ੀ - ਬ੍ਰਿਜ ਭੂਸ਼ਣ ਸ਼ਰਨ ਸਿੰਘ  (ਪ੍ਰਧਾਨ ਭਾਰਤੀ ਕੁਸ਼ਤੀ ਫੈਡਰੇਸ਼ਨ) ਦੀ ਫੌਰੀ ਗ੍ਰਿਫਤਾਰੀ ਲਈ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ - ਮਜ਼ਦੂਰ ਰੈਲੀ ਜੱਥੇਬੰਦ ਕੀਤੀ ਗਈ l 
     ਅੱਜ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ - ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ , ਡਾ.ਗੁਰਮੇਲ ਸਿੰਘ ਕੁਲਾਰ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਜੱਥੇਦਾਰ ਗੁਰਮੇਲ ਸਿੰਘ ਢੱਟ ਨੇ ਸੰਬੋਧਨ ਕਰਦਿਆਂ ਵਿਸਥਾਰ ਪੂਰਵਕ ਵਰਨਣ ਕੀਤਾ ਕਿ ਇਕ ਨਾਬਾਲਗ ਪਹਿਲਵਾਨ ਸਮੇਤ 7 ਮਹਿਲਾ ਪਹਿਲਵਾਨਾਂ ਨਾਲ ਜਿਨਸੀ - ਸ਼ੋਸ਼ਣ ਦੇ ਕਾਲੇ ਕਾਰਨਾਮੇ ਕਰਨ ਵਾਲੇ ਖਲਨਾਇਕ ਮੁਜਰਿਮ ਨੂੰ ਪੰਜਾਬ ਸਮੇਤ ਮੁਲਕ ਦੇ ਅਣਖੀਲੇ ਕਿਸਾਨ , ਮਜ਼ਦੂਰ ਤੇ ਨੌਜਵਾਨ ਕਿਸੇ ਵੀ ਕੀਮਤ 'ਤੇ ਮੁਆਫ ਨਹੀਂ ਕਰਨਗੇ l ਸਗੋ ਹਰ ਹਾਲਤ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਸਖ਼ਤ ਤੋਂ ਸਖ਼ਤ ਸਜਾ ਕਰਾ ਕੇ ਹੀ ਦਮ ਲੈਣਗੇ l
     ਆਗੂਆਂ ਨੇ ਕੇਂਦਰ ਦੀ ਮੋਦੀ ਹਕੂਮਤ ਦੀ ਦਿੱਲੀ ਦੀ ਮਰਦਾਨਾ ਪੁਲਿਸ ਵੱਲੋ ਪਹਿਲਵਾਨ ਧੀਆਂ 'ਤੇ ਜਬਰ - ਤਸੱਦਦ ਕਰਨ ਅਤੇ ਮੋਰਚੇ ਨੂੰ ਬਦਨਾਮ ਕਰਨ ਲਈ ਗੈਰ - ਔਰਤਾਂ ਨੂੰ ਮੋਰਚੇ ਦੇ ਟੈਂਟਾਂ ਵਿਚ ਚੋਰੀ - ਛਿਪੇ ਭੇਜਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸਾਰੀਆਂ ਸ਼ਾਤਰਾਨਾ ਚਾਲਾਂ ਬੰਦ ਕਰਨ ਅਤੇ ਦੋਸ਼ੀ ਪ੍ਰਧਾਨ ਨੂੰ ਫੌਰੀ ਫੜਨ ਦੀ ਪੁਰਜ਼ੋਰ ਮੰਗ ਕੀਤੀ ਗਈ l ਕਵੀਸ਼ਰੀ ਜੱਥਾ ਰਸੂਲਪੁਰ ਨੇ ਕਮਾਲ ਦਾ ਇਨਕਲਾਬੀ ਰੰਗ ਬੰਨਿਆ l ਅੰਤ 'ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਸੰਗਰਾਮੀਆਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਈਆਂ ਡਿਊਟੀਆਂ ਮੁਤਾਬਕ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਦਿੱਲੀ ਘੋਲ ਦੀ ਅੰਤਮ ਜਿੱਤ ਤੱਕ ਵਾਰੀ ਵਾਰੀ ਜੁਝਾਰੂ ਜੱਥੇ ਭੇਜਣੇ ਜਾਰੀ ਰੱਖੇਗੀ l ਨਾਲ ਹੀ ਸਮੂਹ ਹਾਜ਼ਰੀਨ ਘੁਲਾਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ l
    ਅੱਜ ਦੀ ਰੈਲੀ 'ਚ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ,ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਬਹਾਦਰ ਸਿੰਘ ਕੁਲਾਰ, ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ, ਪ੍ਰਿਤਪਾਲ ਸਿੰਘ ਪੰਡੋਰੀ, ਵਿਜੈ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਮੇਵਾ ਸਿੰਘ ਖੰਜਰਵਾਲ, ਗੁਰਸੇਵਕ  ਸਿੰਘ ਸੋਨੀ ਸਵੱਦੀ, ਸੁਰਜੀਤ ਸਿੰਘ ਸਵੱਦੀ, ਰਛਪਾਲ ਸਿੰਘ, ਸੋਹਣ ਸਿੰਘ ਨੰਬਰਦਾਰ, ਕੁਲਦੀਪ ਸਿੰਘ ਸਵੱਦੀ, ਸੁਖਦੇਵ ਸਿੰਘ ਗੁੜੇ , ਗੁਰਬਖਸ਼ ਸਿੰਘ ਤਲਵੰਡੀ, ਮਲਕੀਤ ਸਿੰਘ , ਹਰਦੇਵ ਸਿੰਘ ਵਿਸੇਸ਼ ਤੌਰ ਤੇ ਹਾਜ਼ਰ ਹੋਏ l

ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੋਣ ਲੱਗੀ

ਭਗਵੰਤ ਮਾਨ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਹਲਕੇ ਦਾਖੇ ਦੀਆਂ ਪੰਚਾਇਤਾਂ ਆਪ ਚ ਸ਼ਾਮਲ ਹੋਣ ਲੱਗੀਆਂ—ਮੋਹਣ ਸਿੰਘ ਮਾਜਰੀ
ਮੁੱਲਾਂਪੁਰ ਦਾਖਾ,17 ਮਈ(ਸਤਵਿੰਦਰ ਸਿੰਘ  ਗਿੱਲ)—
ਪਿਛਲੇ ਕਰੀਬ ਦੋ ਮਹੀਨਿਆਂ ਤੋ ਹਲਕੇ ਦਾਖੇ ਦੇ ਵੱਡੀ ਗਿਣਤੀ ਮੋਹਤਵਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਨਾਲ ਜਿੱਥੇ ਹਲਕੇ ਦਾਖੇ ਵਿੱਚ ਆਮ ਆਦਮੀ ਪਾਰਟੀ ਮਜ਼ਬੂਤ ਹੋ ਰਹੀ ਹੈ ਉਥੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦਾ ਵੀ ਸਿਆਸੀ ਕੱਦ ਹੋਰ ਉੱਚਾ ਹੋ ਰਿਹਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮਾਜਰੀ ਤੋ ਆਪ ਆਗੂ ਮੋਹਣ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਸੀਨੀਅਰ ਆਪ ਆਗੂ ਮੋਹਣ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਜੱਦੀ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਲਾਗਲੇ ਪਿੰਡ ਖੰਜਰਵਾਲ ਦੀ ਪੰਚਾਇਤ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਜਿਸ ਕਰਕੇ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਕਰਾਰਾ ਝਟਕਾ ਲੱਗਾ ਸੀ । ਸਰਪੰਚ ਪਰਮਿੰਦਰ ਸਿੰਘ ਮਾਜਰੀ ਤੇ ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ ਦਾ ਇਲਾਕੇ ਭਰ ਵਿੱਚ ਬਹੁਤ ਵਧੀਆ ਅਸਰ ਰਸੂਖ ਹੈ। ਮੋਹਣ ਸਿੰਘ ਨੇ ਦੱਸਿਆ ਕਿ ਅੱਜ ਹਲਕੇ ਦਾਖੇ ਦੇ ਵੱਡੇ ਪਿੰਡ ਕੁਲਾਰ ਦੇ ਸਰਪੰਚ ਹਰਜੀਤ ਸਿੰਘ ਤੇ ਪਿੰਡ  ਕੁਲਾਰ  ਦੇ ਵਸਨੀਕ ਤੇ ਬਲਾਕ ਸੁਧਾਰ ਤੋ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਹਰਮਨ ਕੁਲਾਰ ਵੀ ਵੱਡੇ ਇਕੱਠ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਹਨਾਂ ਦਾ ਅੱਜ ਹਲਕਾ ਇੰਚਾਰਜ ਕੇ ਐਨ ਐਸ ਕੰਗ ਨੇ ਸਰੋਪਾਊ ਨਾਲ ਸਨਮਾਨ ਕੀਤਾ ਅਤੇ ਡਾਕਟਰ ਕੰਗ ਵਲੋ ਇਹਨਾ ਨੂੰ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਇਹਨਾ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਜਰੂਰ ਮਿਲੇਗਾ। ਮੋਹਣ ਸਿੰਘ ਮਾਜਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋ ਪੂਰੀ ਤਰਾਂ ਸੰਤੁਸ਼ਟ ਹਨ ਜਿਸ ਦੀ ਤਾਜ਼ਾ ਮਿਸਾਲ ਜਲੰਧਰ ਦੀ ਜਿਮਨੀ ਲੋਕ ਸਭਾ ਚੋਣ ਤੋ ਮਿਲਦੀ ਹੈ ਜਿੱਥੇ ਆਪ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਹੋਈ ਹੈ। ਮਾਜਰੀ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਹਲਕੇ ਦੇ ਹੋਰ ਵੱਡੀ ਗਿਣਤੀ ਪੰਚ ਸਰਪੰਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਿਸ ਨਾਲ ਜਿੱਥੇ ਆਮ ਆਦਮੀ ਪਾਰਟੀ ਨੂੰ ਮਜਬੂਤੀ ਮਿਲੇਗੀ ਉਥੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦਾ ਵੀ ਸਿਆਸੀ ਕੱਦ ਹੋਰ ਉੱਚਾ ਹੋਵੇਗਾ।

ਸਵੱਦੀ ਕਲਾਂ ਚ ਸੜਕ ਕਿਨਾਰੇ ਪਰਵਾਸੀ ਮਜ਼ਦੂਰ ਨੇ ਟਾਹਲੀ ਨਾਲ ਫਾਹਾ ਲਿਆ

ਮੁੱਲਾਂਪੁਰ ਦਾਖਾ,17 ਮਈ (ਸਤਵਿੰਦਰ ਸਿੰਘ ਗਿੱਲ)—ਅੱਜ ਸਵੇਰੇ ਤੜਕੇ ਪਿੰਡ ਸਵੱਦੀ ਕਲਾਂ ਦੇ ਲੋਕਾਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਸੜਕ ਕਿਨਾਰੇ ਟਾਹਲੀ ਨਾਲ ਫਾਹਾ ਲੈ ਕੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਸਵੱਦੀ ਕਲਾਂ ਦੇ ਸਰਪੰਚ ਲਾਲ ਸਿੰਘ ਅਤੇ ਪੰਚ ਤਰਲੋਕ ਸਿੰਘ ਨੇ ਸਵੇਰੇ ਚੌਂਕੀ ਭੂੰਦੜੀ ਫੋਨ ਕਰਕੇ ਇਹਤਲਾਹ ਦਿੱਤੀ ਕਿ ਸਵੱਦੀ ਕਲਾਂ ਠੇਕੇ ਦੇ ਨਜਦੀਕ ਸੜਕ ਕਿਨਾਰੇ ਕਿਸੇ ਅਨਜਾਣ ਵਿਆਕਤੀ ਨੇ ਫਾਹਾ ਲੈ ਲਿਆ ਹੈ,ਜਿਸਦੀ ਲਾਸ਼ ਟਾਹਲੀ ਨਾਲ ਲਟਕ ਰਹੀ ਹੈ। ਉਸ ਤੋ ਤੁਰੰਤ ਬਾਅਦ ਚੌਂਕੀ ਭੂੰਦੜੀ ਦੇ ਇੰਚਾਰਜ ਦਲਜੀਤ ਸਿੰਘ ਤੇ ਐਸ ਐਚ ਓ ਸਿੱਧਵਾਂ ਬੇਟ ਕਰਮਜੀਤ ਸਿੰਘ ਮੌਕੇ ਤੇ ਪਹੁੰਚੇ। ਜਦੋਂ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਪੁਲਸ ਨੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੇ ਪਰਸ ਵਿੱਚੋ ਇੱਕ ਅਧਾਰ ਕਾਰਡ ਮਿਲਿਆ ਜਿਸ ਤੇ ਹਰਿਆਣੇ ਦਾ ਐਡਰੈੱਸ ਲਿਖਿਆ ਸੀ। ਪੁਲਸ ਨੇ ਸਵੱਦੀ ਕਲਾਂ ਦੀ ਪੰਚਾਇਤ ਦੀ ਹਾਜ਼ਰੀ ਚ ਇਸ ਵਿਆਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਕੋਈ ਪੈਸਾ ਵਗੈਰਾ ਨਹੀਂ ਮਿਲਿਆ ਜਦਕਿ ਇਕ ਮੋਬਾਈਲ ਜਰੂਰ ਮਿਲਿਆ ਜਿਸ ਵਿੱਚ ਸਿਮ ਨਹੀਂ ਸੀ। ਮਿਰਤਕ ਵਿਆਕਤੀ ਦਾ ਗੋਪਾਲ ਹੈ ਜਿਸਦੀ ਉਮਰ ਕਰੀਬ 45 ਸਾਲ ਹੈ। ਪੁਲਸ ਨੇ ਫਾਹਾ ਲੈਣ ਵਾਲੇ ਵਿਆਕਤੀ ਦੀ ਲਾਸ਼ ਸਿਵਲ ਹਸਪਤਾਲ ਜਗਰਾਓ ਭੇਜ ਦਿੱਤੀ ਹੈ । ਚੌਂਕੀ ਇੰਚਾਰਜ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਸਹੀਦ ਜਸਵੀਰ ਸਿੰਘ ਵਜੀਦਕੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸ੍ਰੀ ਅਰਵਿੰਦ ਖੰਨਾ

ਸਹੀਦ ਜਸਵੀਰ ਸਿੰਘ ਵਜੀਦਕੇ ਦੀ ਕੁਰਬਾਨੀ ਤੇ ਪੂਰੇ ਦੇਸ ਨੂੰ ਮਾਣ ਹੈ-ਸ੍ਰੀ ਅਰਵਿੰਦ ਖੰਨਾ

ਮਹਿਲ ਕਲਾਂ 17 ਮਈ (ਗੁਰਸੇਵਕ ਸੋਹੀ) ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉਮੀਦ ਖੰਨਾ ਫਾਊਂਡੇਸ਼ਨ ਦੇ ਸੰਚਾਲਕ ਸ੍ਰੀ ਅਰਵਿੰਦ ਖੰਨਾ ਅੱਜ ਸਹੀਦ ਜਸਵੀਰ ਸਿੰਘ ਸਮਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਵਜੀਦਕੇ ਕਲਾਂ ਪੁੱਜੇ। ਇਸ ਮੌਕੇ ਉਹ ਸਹੀਦ ਜਸਵੀਰ ਸਿੰਘ ਸਮਰਾ ਦੇ ਪਿਤਾ ਕੁਲਦੀਪ ਸਿੰਘ ਦੇ ਗਲ ਲੱਗਕੇ ਭਾਵੁਕ ਹੋ ਗਏ। ਗੱਲਬਾਤ ਕਰਦਿਆਂ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਕਰੋੜਾਂ ਦੇਸ ਵਾਸੀ ਚੈਨ ਦੀ ਨੀਦ ਸੋਦੇ ਹਨ। ਹਰ ਰੋਜ ਪੰਜਾਬ ਦੇ ਨੌਜਵਾਨ ਸਰਹੱਦਾਂ ਤੇ ਦੇਸ ਦੀ ਸੁਰੱਖਿਆ ਨੂੰ ਬਹਾਲ ਰੱਖਦੇ ਹਨ। ਕਈ ਵਾਰ ਅੱਤਵਾਦੀਆਂ ਨਾਲ ਜੂਝਣਾ ਪੈਦਾ ਹੈ, ਤੇ ਨਾਜੁਕ ਹਾਲਾਤਾਂ ਵਿੱਚ ਜੀਵਨ ਬਤੀਤ ਕਰਦੇ ਹਨ। ਪੰਜਾਬ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਆਪਣੀ ਸਹਾਦਤ ਵੀ ਦੇਣ ਤੋਂ ਪਿੱਛੇ ਨਹੀ ਹੱਟਦੇ। ਜਿਸ ਕਰਕੇ ਪੰਜਾਬ ਵਿੱਚ ਹਰ ਰੋਜ ਨੌਜਵਾਨ ਸਹੀਦੀ ਪ੍ਰਾਪਤ ਕਰਕੇ ਆਪਣਾ ਨਾਮ ਸੁਨਿਹਰੀ ਅੱਖਰਾਂ ਵਿੱਚ ਦਰਜ ਕਰਵਾ ਜਾਂਦੇ ਹਨ। ਸਹੀਦ ਜਸਵੀਰ ਸਿੰਘ ਨੇ ਵੀ ਛੋਟੀ ਉਮਰੇ ਜੰਮੂ ਕਸਮੀਰ ਬਾਰਡਰ ਤੇ ਸਹਾਦਤ ਪ੍ਰਾਪਤ ਕੀਤੀ। ਪੂਰੇ ਦੇਸ ਨੂੰ ਸਹੀਦ ਜਸਵੀਰ ਸਿੰਘ ਤੇ ਮਾਣ ਰਹੇਗਾ। ਪੂਰਾ ਸਮਾਜ ਸਹੀਦ ਜਸਵੀਰ ਸਿੰਘ ਦੇ ਪਰਿਵਾਰ ਨਾਲ ਖੜਾ ਹੈ। ਸਹੀਦ ਦੀ ਕੁਰਬਾਨੀ ਪ੍ਰਤੀ ਕੇਦਰ ਸਰਕਾਰ ਨਾਲ ਗੱਲਬਾਤ ਕਰਕੇ ਹਮੇਸ਼ਾ ਲਈ ਅਮਰ ਕੀਤਾ ਜਾਵੇਗਾ। ਉਹਨਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਪਰਿਵਾਰ ਦੇ ਨਾਲ ਹਨ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਸਹੀਦ ਜਸਵੀਰ ਸਿੰਘ ਵਰਗੇ ਨੌਜਵਾਨ ਤੋਂ ਸੇਧ ਲੇ ਕੇ ਦੇਸ ਖਾਤਰ ਸਮਰਪਣ ਹੋਣ ਦੀ ਲੋੜ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ , ਬੀਕੇਯੂ ਰਾਜੇਵਾਲ ਜਿਲਾ ਬਰਨਾਲਾ ਦੇ ਪ੍ਰਧਾਨ ਨਰਭੈ ਸਿੰਘ ਗਿਆਨੀ,ਯੂਥ ਆਗੂ ਜਸਪ੍ਰੀਤ ਸਿੰਘ ਹੈਪੀ ਠੀਕਰੀਵਾਲਾ, ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਨੰਬਰਦਾਰ ਬਲਵੀਰ ਸਿੰਘ ਮਹਿਲ ਖੁਰਦ, ਗੁਰਜਿੰਦਰ ਸਿੰਘ ਸਿੱਧੂ, ਜਿਲਾ ਸੈਕਟਰੀ ਰਾਣੀ ਕੌਰ,ਕਿਰਪਾਨ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤ ਨਾਈਵਾਲਾ,ਮੰਡਲ ਮਹਿਲ ਕਲਾਂ ਦੇ ਪ੍ਰਧਾਨ ਜਗਸੀਰ ਸਿੰਘ ਕੁਰੜ, ਸੀਨੀਅਰ ਆਗੂ ਬਲਜੀਤ ਸਿੰਘ ਵਜੀਦਕੇ,ਮੰਡਲ ਠੀਕਰੀਵਾਲਾ ਦੇ ਪ੍ਰਧਾਨ ਤਰਸੇਮ ਸਿੰਘ, ਮੰਡਲ ਬਖਤਗੜ ਦੇ ਪ੍ਰਧਾਨ ਯਾਦਵਿੰਦਰ ਸਿੰਘ, ਡਾ ਜਸਵੀਰ ਸਿੰਘ, ਰਜਿੰਦਰ ਸਿੰਘ ਵਜੀਦਕੇ, ਸਰਪੰਚ ਬਲਦੀਪ ਸਿੰਘ,ਕਮਲਜੀਤ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Asi ਸੱਤਪਾਲ ਸਿੰਘ ਦੀ ਭਾਨੇ ਸਿੱਧੂ ਦੇ ਹੱਕ ਵਿੱਚ ਬੋਲਣ ਵਾਲੇ ਲੱਖਾਂ ਸਿਧਾਣਾ ਅਤੇ ਬਾਪੂ ਬਲਕੌਰ ਸਿੰਘ ਨੂੰ ਤਾੜਨਾ

ASI Satpal Singh reprimanding Lakh Sidhana and Bapu Balkaur Singh who spoke in favor of Sidhu.

ਪਿੰਡ ਬੁੱਟਰ ਤੇ ਮੱਦੋਕੇ( ਮੋਗਾ)ਦੇ ਵਿਚਕਾਰ ਪਸ਼ੂਆਂ ਨੇ ਕੋਈ ਜਹਿਰੀਲੀ ਦਵਾਈ ਖਾ ਲਈ ਜਿਸ ਕਾਰਨ ਤੜਫ ਤੜਫ ਮੱਝਾਂ ਦੀ ਹੋਈ ਮੌਤ

ਕਿਰਪਾ ਕਰਕੇ ਆਪਣੇ ਪਸ਼ੂਆਂ ਦਾ ਧਿਆਨ ਰੱਖੋ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪਸ਼ੂਆਂ ਦੇ ਮਾਲਕ ਗਰੀਬ ਬੰਦੇ ਨੂੰ ਬਣਦਾ ਮੁਆਵਜ਼ਾ ਜ਼ਰੂਰ ਦੇਵੋ |

Between the village Buttar and Madoke (Moga) the animals ate some poisonous medicine l Many buffaloes died. How did these buffaloes eaten poisonous medicine?
Every punjabi should know.....

ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ (ਰਜਿ.) ਵੱਲੋਂ ਨਵੀਂ ਚੋਣ - ਮੁਹਿੰਮ ਜਾਰੀ 

ਮੁੱਲਾਂਪੁਰ ਦਾਖਾ 14 ਮਈ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਆਗੂ ਟੀਮ ਵੱਲੋਂ ਪਿੰਡ ਪਿੰਡ ਨਵੀਂ ਚੋਣ ਮੁਹਿੰਮ ਦਾ ਸਿਲਸਿਲਾ ਲੜੀਵਾਰ ਅੱਗੇ ਵਧਦਾ ਜਾ ਰਿਹਾ ਹੈ l ਇਸ ਸੂਚਨਾ ਪ੍ਰੈਸ ਦੇ ਨਾਮ ਅੱਜ ਯੂਨੀਅਨ ਦੇ ਆਗੂਆਂ - ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਕਮੇਟੀ ਮੈਂਬਰਾਨ - ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਵਿਸੇਸ਼ ਤੌਰ ਤੇ ਜਾਰੀ ਕੀਤੀ ਹੈ l
      ਪਿੰਡ ਢੱਟ ਵਿਖੇ ਮੈਂਬਰਸ਼ਿਪ ਦੀ ਭਰਵੀਂ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਜੱਥੇਦਾਰ ਬਚਿੱਤਰ ਸਿੰਘ ਨੂੰ ਪ੍ਰਧਾਨ , ਲਖਵੀਰ ਸਿੰਘ ਨੂੰ ਮੀਤ ਪ੍ਰਧਾਨ, ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ ਨੂੰ  ਸਕੱਤਰ, ਗੁਰਮੇਲ ਸਿੰਘ  ਨੂੰ ਸਹਾਇਕ ਸਕੱਤਰ, ਜੱਥੇਦਾਰ ਗੁਰਮੇਲ ਸਿੰਘ ਢੱਟ ਨੂੰ ਖਜ਼ਾਨਚੀ ਚੁਣਿਆ ਗਿਆ l ਇਸ ਤੋਂ ਇਲਾਵਾ ਉਪਰੋਕਤ ਅਹੁਦੇਦਾਰਾਂ ਸਮੇਤ 13 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ l
     ਇਸ ਤੋਂ ਅੱਗੇ ਵੱਧਦਿਆ,ਪਿੰਡ ਕੁਲਾਰ ਵਿਖੇ ਮੈਂਬਰਾਂ ਦੇ ਵੱਡੇ ਇਕੱਠ ਵਿਚ ਸਰਬਸੰਮਤੀ ਨਾਲ ਡਾ. ਗੁਰਮੇਲ ਸਿੰਘ ਕੁਲਾਰ ਨੂੰ ਪ੍ਰਧਾਨ,ਅੰਗਰੇਜ਼ ਸਿੰਘ ਨੂੰ ਮੀਤ ਪ੍ਰਧਾਨ, ਮਲਕੀਤ ਸਿੰਘ ਕੁਲਾਰ ਨੂੰ ਸਕੱਤਰ, ਜਗਤਾਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਕਿਸਾਨ ਘੁਲਾਟੀਏ ਬਾਪੂ ਅਜੀਤ ਸਿੰਘ ਕੁਲਾਰ ਖਜ਼ਾਨਚੀ ਚੁਣਿਆ ਗਿਆ l ਉਪਰੋਕਤ ਚੋਣ ਉਪਰੰਤ ਅਹੁਦੇਦਾਰਾਂ ਸਮੇਤ 15 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ l
       ਅੱਜ ਦੀ ਚੋਣ ਮੁਹਿੰਮ ਦੌਰਾਨ ਹੋਰਨਾਂ ਤੋ ਇਲਾਵਾ - ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਕਮੇਟੀ ਮੈਂਬਰਾਨ - ਸੁਖਚੈਨ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ ਤੇ ਜਗਦੇਵ ਸਿੰਘ ਸਵੱਦੀ ਨੇ ਵੀ ਵਿਸ਼ੇਸ਼ ਤੌਰ ਤੇ ਚੋਣ - ਨਿਗਰਾਨਾਂ ਵਜੋਂ ਰੋਲ ਨਿਭਾਇਆ l

ਜਲੰਧਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲਾਈ ਮੋਹਰ ਹਲਕਾ ਵਿਧਾਇਕ

ਧਰਮਕੋਟ, 13 ਮਈ ( ਜਸਵਿੰਦਰ ਸਿੰਘ ਰੱਖਰਾ) ਲੋਕ ਸਭਾ ਹਲਕਾ ਜਲੰਧਰ ਵਿਖੇ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਨੇ ਵੱਡੀ ਲੀਡ ਹਾਸਲ ਕਰਕੇ ਜਿਤ ਪ੍ਰਾਪਤ ਕੀਤੀ ਹੈ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ  ਚੋਣ ਜਿੱਤਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੇ ਹੌਂਸਲੇ ਬੁਲੰਦ ਹੋਏ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਢੋਸ ਨੇ ਪੱਤਰਕਾਰਾਂ ਨਾਲ ਕੀਤਾ ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਹੈ ਅਤੇ ਜਲੰਧਰ ਵਾਸੀ ਵਧਾਈ ਦੇ ਪਾਤਰ ਹਨ ਹਲਕਾ ਵਧਾਇਕ ਨੇ ਕਿਹਾ ਕਿ ਸਾਰੇ ਵਿਧਾਇਕਾਂ ਆਗੂਆਂ ਵਰਕਰਾਂ ਨੇ ਬਹੁਤ ਹੀ ਵਧੀਆ ਢੰਗ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਬਾਰੇ ਜਾਣੂ ਕਰਾਇਆ ਜਿਸ ਦੇ ਨਤੀਜੇ ਵਜੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਨੇ ਬਹੁਤ ਵੱਡੀ ਲੀਡ ਨਾਲ ਜਤਿ ਪ੍ਰਾਪਤ ਕਰਕੇ ਇਹ ਲੋਕ ਸਭਾ ਹਲਕਾ ਜਲੰਧਰ ਦੀ ਸੀਟ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਝੋਲੀ ਪਾਇਆ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦੀ ਖੁਸ਼ੀ ਵਿਚ ਹਲਕਾ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਖੁਸ਼ੀ ਚ ਜਸ਼ਨ ਮਨਾਏ ਗਏ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਹਲਕਾ ਵਿਧਾਇਕ ਦੇ ਘਰ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲਿਆ ਇਸ ਮੌਕੇ ਸ੍ਰੀ ਗੁਰਮੀਤ ਮੁਖੀਜਾਂ ਧਰਮਕੋਟ ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ਗੁਰਤਾਰ ਸਿੰਘ ਕਮਾਲ ਕੇ ਡਾਕਟਰ ਗੁਰਮੀਤ ਸਿੰਘ ਕ੍ਰਿਸ਼ਨ ਹਾਸ ਰਾਜਾ ਬੱਤਰਾ ਆੜਤੀਆ ਧਰਮਕੋਟ ਹਰਪ੍ਰੀਤ ਸਿੰਘ ਰਿਕੀ ਗੁਰਬਖਸ਼ ਸਿੰਘ ਕੁੱਕੂ ਹਰਭਜਨ ਸਿੰਘ ਬਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਤੋਂ ਪੰਚ ਸਰਪੰਚ ਪਹੁੰਚੇ

ਗੋਲਡਨ ਐਜੂਕੇਸ਼ਨ ਧਰਮਕੋਟ ਦੀ  ਵਿਦਿਆਰਥਣ ਮਨਵੀਰ ਕੌਰ ਨੇ ਹਾਸਲ ਕੀਤੇ 6 ਬੈਂਡ 

 ਸੰਸਥਾ ਵਿੱਚ ਹਵਾਈ ਟਿਕਟਾਂ, ਟੂਰ ਪੈਕੇਜ, ਪਾਸਪੋਰਟ ਦੀ ਸੁਵਿਧਾ-- ਅਰੋੜਾ, ਪਲਤਾ 
ਧਰਮਕੋਟ, 13 ਮਈ (ਜਸਵਿੰਦਰ ਸਿੰਘ ਰੱਖਰਾ)
ਗੋਲਡਨ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਸੁਭਾਸ਼ ਪਲਤਾ ਨੇ ਦੱਸਿਆ ਕਿ ਆਈਲੈਟਸ ਦੀ ਹੋਈ ਪ੍ਰੀਖਿਆ ਵਿਚ ਮਨਵੀਰ ਕੌਰ ਧਰਮਕੋਟ ਨੇ ਸਪੀਕਿੰਗ ਚ 6 ਲਿਸਨਿੰਗ ਚ 6  ਰੀਡਿੰਗ ਚ 6 ਰਾਈਟਿੰਗ ਚ 6  ਓਵਰਆਲ 6 ਬੈਂਡ ਹਾਸਲ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਨੇ ਮਨਵੀਰ ਕੌਰ ਨੂੰ ਸਰਟੀਫਿਕੇਟ ਸੌਂਪਦਿਆਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਸਖ਼ਤ ਮਿਹਨਤ ਕਰਦਿਆਂ ਆਪਣੇ ਸੁਪਨੇ ਸਾਕਾਰ ਕਰਨ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਤਜਰਬੇਕਾਰ ਸਟਾਫ਼ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰਵਾ ਕੇ ਆਈਲੈੱਟਸ ਦੀ ਤਿਆਰੀ ਕਰਵਾਉਂਦੇ ਹਨ ਤੇ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਲੇਟੈਸਟ ਮਟੀਰੀਅਲ ਇਕੱਲੇ ਇਕੱਲੇ ਵਿਦਿਆਰਥੀ ਦੀ ਸਪੀਕਿੰਗ ਰੀਡਿੰਗ ਲਿਸਨਿੰਗ ਰਾਈਟਿੰਗ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਨੇ ਮਨਵੀਰ ਕੌਰ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਥੋੜੇ ਦਿਨਾਂ ਵਿੱਚ ਆਈਲਟਸ ਦੀ ਤਿਆਰੀ ਕਰਕੇ ਬੈਂਡ ਹਾਸਿਲ ਕੀਤੇ। ਉਨ੍ਹਾਂ ਦੱਸਿਆ ਕਿ ਇਕੋ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਪਾਸਪੋਰਟ, ਹਵਾਈ ਟਿਕਟਾਂ, ਟੂਰ ਪੈਕੇਜ, ਇੰਡੋ ਕੈਨੇਡੀਅਨ ਬੱਸ, ਪੀ.ਟੀ.ਈ, ਆਈਲਟਸ ਦੀ ਕੋਚਿੰਗ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਨਵਨੀਤ ਕੌਰ, ਪਵਨਦੀਪ ਕੌਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਪ੍ਰਭਲੀਨ ਕੌਰ, ਲਵਲੀਨ ਕੌਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਯਾਦਵਿੰਦਰ ਸਿੰਘ, ਰਮਨਦੀਪ ਕੌਰ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।
ਤਸਵੀਰ ਸਮੇਤ 
ਗੋਲਡਨ ਐਜੂਕੇਸ਼ਨ ਧਰਮਕੋਟ ਵਿਖੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ  ।

ਆਨ ਜਾਬ ਟਰੇਨਿੰਗ ਤਹਿਤ ਕਮਾਲੇ ਸਕੂਲ਼ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੀ ਟਰੇਨਿੰਗ 

ਕਮਾਲਕੇ ਸਕੂਲ ਦੇ ਵਿਿਦਆਰਥੀਆਂ ਦੀ ਰੁਚੀ ਅਤੇ ਅਨੁਸ਼ਾਸਨ ਪ੍ਰਸ਼ੰਸਾਯੋਗ

ਧਰਮਕੋਟ, 13 ਮਈ (ਜਸਵਿੰਦਰ ਸਿੰਘ ਰੱਖਰਾ) ਆਨ ਜਾਬ ਟਰੇਨਿੰਗ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਲਕੇ(ਮੋਗਾ) ਦੇ ਬੱਚਿਆਂ ਨੇ ਐਕਸੀਲੈਂਟ ਅਕੈਡਮੀ ਧਰਮਕੋਟ ਵਿਖੇ ਆਪਣੀ ਟਰੇਨਿੰਗ ਲਗਾਈ। ਇਸ ਟਰੇਨਿੰਗ ਤਹਿਤ ਵਿਿਦਆਰਥੀਆਂ ਨੇ ਆਨਲਾਈਨ ਕੰਮ, ਡਾਟਾ ਐਂਟਰੀ ਅਤੇ ਹੋਰ ਕੰਪਿਊਟਰ ਸਾਫਟਵੇਅਰ ਟੂਲਜ ਬਾਰੇ ਜਾਣਕਾਰੀ ਹਾਸਿਲ ਕੀਤੀ। ਸਕੂੂਲ਼ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਅਤੇ ਆਈ.ਟੀ ਟਰੇਨਰ ਮੈਡਮ ਕਿਰਨ ਦਾ ਧੰਨਵਾਦ ਕਰਦਿਆ ਅਕੈਡਮੀ ਤੋਂ ਮੈਡਮ ਆਂਚਲ ਦੇ ਦੱਸਿਆ ਕਿ ਸਕੂਲ਼ ਦੇ ਵਿਿਦਆਰਥੀਆਂ ਨੇ ਬੜੇ ਹੀ ਸ਼ੌਂਕ ਨਾਲ ਕੰਮ ਸਿੱਖਿਆ। ਸਕੂਲ਼ ਦੇ ਵਿਿਦਆਰਥੀਆਂ ਦਾ ਕੰਮ ਪ੍ਰਤੀ ਰੁਝਾਨ ਅਤੇ ਅਨੁਸ਼ਾਸ਼ਨ ਬਹੁਤ ਹੀ ਸ਼ਲਾਘਾਯੋਗ ਹੈ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਐਕਸੀਲੈਂਟ ਅਕੈਡਮੀ ਧਰਮਕੋਟ ਦੇ ਪਹਿਲਾਂ ਵੀ ਵਿਿਦਆਰਥੀ ਇੱਥੋਂ ਟਰੇਨਿੰਗ ਕਰਕੇ ਕਈ ਜਗ੍ਹਾ ਅਧਿਆਪਕ, ਡਾਟਾ ਅ ੈਟਰੀ/ਕੰਪਿਊਟਰ ਆਪਰੇਟਰ, ਅਕਾਊਂਟੈਂਟ ਅਤੇ ਹੋਰ ਕਈ ਜਗਾ ਨੌਕਰੀਆਂ ਕਰ ਰਹੇ ਹਨ। ਇਸ ਮੌਕੇ ਮੈਡਮ ਮਨਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ, ਨਵਨੀਤ ਕੌਰ, ਰਿਦਮ, ਲਵਿਸ਼, ਨਛੱਤਰ ਅਤੇ ਹੋਰ ਵਿਿਦਆਰਥੀ ਹਾਜ਼ਰ ਸਨ।

ਪੰਜਾਬ ਦੇ ਟਰਾਂਸਪੋਰਟ ਦਫ਼ਤਰਾਂ ਵਿਚ ਪਿਛਲੇ ਦਸਾਂ ਸਾਲਾਂ ਤੋਂ ਵਾਹਨ ਰਜਿਸਟ੍ਰੇਸ਼ਨ ਮਾਫੀਆ ਸਰਗਰਮ - ਪੰਕਜ ਸੂਦ

ਮੋਗਾ, 13 ਮਈ (ਜਸਵਿੰਦਰ  ਸਿੰਘ  ਰੱਖਰਾ)ਉਪਭੋਕਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਪ੍ਰੈਸ ਨੂੰ ਦਸਿਆ ਕਿ ਕਿਵੇਂ ਸਰਕਾਰੀ ਅਫਸਰਾਂ ਨਾਲ ਮਿਲ ਕੇ ਟਰਾਂਸਪੋਰਟ ਰਜਿਸਟ੍ਰੇਸ਼ਨ ਮਾਫੀਆ ਕਿਵੇਂ ਸਰਕਾਰ ਨੂੰ ਅਤੇ ਪਬਲਿਕ ਨੂੰ ਮੂਰਖ ਬਣਾ ਕੇ ਪੈਸਾ ਕਮਾ ਰਹੇ ਹਨ,ਪੰਕਜ ਨੇ ਦਸਿਆ ਕਿ ਕਿਵੇਂ ਉਨ੍ਹਾਂ ਨੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ (5937/19)ਪਾ ਕੇ ਸਰਕਾਰੀ ਅਫ਼ਸਰਾਂ ਅਤੇ ਮਾਫੀਆ ਨੂੰ ਬੇਨਕਾਬ ਕਿੱਤਾ ਸੀ ਉਸ ਵੇਲੇ 1300 ਤੋਂ ਜਿਆਦਾ ਵਾਹਨਾਂ ਦਾ ਤਰਨਤਾਰਨ ਜ਼ਿਲ੍ਹੇ ਦਾ ਅਤੇ 288 ਵਾਹਨਾਂ ਦੇ ਮੋਗਾ  ਦੇ ਘੋਟਾਲੇ ਦਾ ਰਿਕਾਰਡ ਮਾਨਯੋਗ ਅਦਾਲਤ ਨੂੰ ਦਿੱਤਾ ਸੀ,ਜਿਸ ਵਿਚ ਕਿ ਸਰਕਾਰੀ ਅਧਿਕਾਰੀਆਂ ਅਤੇ ਦਲਾਲਾ ਦੇ ਨਾਮ ਸਨ, ਹੁਣ ਉਨ੍ਹਾਂ ਨੇ ਇਹ ਰਿਟ ਪਟੀਸ਼ਨ ਵਿਚ ਹੋਰ ਸਬੂਤ ਲਾਉਣ ਲਈ ਮਾਨਯੋਗ ਅਦਾਲਤ ਤੋਂ ਸਮਾਂ ਮੰਗਿਆ ਹੈ,ਕਿਉੰਕਿ  ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਹਰੀ ਰਾਜਿਆ ਤੋਂ ਲਿਆਇਆ ਹੋਇਆ ਵਾਹਨਾਂ ਦੇ ਪੰਜਾਬ ਨੰਬਰ ਲਾਉਣ ਤੇ,ਆਰਮੀ ਡਿਸਪੋਜ਼ਲ ਵਾਹਨਾਂ ਤੇ ਅਤੇ ਯੂਰੋ 4 ਵਾਹਨਾਂ ਤੇ ਭਾਰਤ ਸਰਕਾਰ ਦੀ ਮੰਨਜ਼ੂਰੀ ਤੋਂ ਬਿਨ੍ਹਾਂ ਮੋਟੀ ਫੀਸ ਲੈ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾਂਦਾ ਹੈ,ਅਤੇ ਕਈ ਚੋਰੀ ਦੇ ਜਾਂ ਬੈਂਕ ਫਰਾਡ ਵਾਲੇ ਵਾਹਨਾਂ ਦੇ ਇੰਜਨ ਤੇ ਚਾਸਿਸ ਨੰਬਰ ਨੂੰ ਟੈਂਪਰ ਕਰਕੇ ਵੀ ਨੰਬਰ ਲਾਏ ਜਾਂਦੇ ਹਨ,ਇਸ ਵਿਚ ਮੌਕੇ ਦਾ ਅਫ਼ਸਰ ਆਵਦੇ ਪਾਲੇ ਹੋਏ ਏਜੰਟਾਂ ਨੂੰ ਆਪਣੇ ਕੰਪਿਊਟਰ ਦਾ OTP ਦੇ ਦਿੰਦਾ ਹੈ ਅਤੇ ਇਹ ਏਜੰਟ ਮਹੀਨੇ ਵਾਰ ਉਸ ਅਫ਼ਸਰ ਨੂੰ ਉਸਦਾ ਬਣਦਾ ਪੈਸਾ ਦੇ ਦਿੰਦੇ ਹਨ,
ਆਮ ਆਦਮੀ ਦੀ ਸਰਕਾਰ ਆਉਣ ਤੇ ਸਰਕਾਰ ਵੱਲੋਂ ਥੋੜੀ ਸਖ਼ਤੀ ਕਿੱਤਾ ਗਈ ਪਰ ਇਥੇ ਵੀ ਸਟੇਟ ਟਰਾਂਸਪੋਰਟ ਦਫ਼ਤਰ ਦੇ ਬਾਬੂਆਂ ਨੇ ਇਨ੍ਹਾਂ ਮਾਮਲਾ ਨੂੰ ਬੜੇ ਤਰੀਕੇ ਨਾਲ ਦਬਾ ਲਿਆ,ਨੁਕਸਾਨ ਆਮ ਲੋਕਾਂ ਦਾ ਹੋਇਆ,ਉਨ੍ਹਾਂ ਨੂੰ ਪਹਿਲਾ ਮੌਕੇ ਦੇ ਅਫ਼ਸਰ ਅਤੇ ਉਨ੍ਹਾਂ ਦੇ ਏਜੰਟਾਂ ਨੇ ਠਗਿਆ, ਹੁਣ ਸਰਕਾਰ ਨੇ ਉਨ੍ਹਾਂ ਦੇ  ਹਜ਼ਾਰਾ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀਆ,ਪਰ ਕਾਰਵਾਈ ਕਿੱਸੇ ਉੱਤੇ ਨਹੀਂ ਹੋਈ ਮੋਗਾ ਜ਼ਿਲੇ ਵਿਚ ਹੀ ਕਿੰਨੇ ਵਾਹਨ  ਬਾਘਾ ਪੁਰਾਣਾ,ਮੋਗਾ, ਨਿਹਾਲ ਸਿੰਘ ਵਾਲਾ ਵਿਖੇ ਸੈਂਕੜੇ ਵਾਹਨਾਂ ਨੂੰ ਬਲੈਕ ਲਿਸਟ ਕਿੱਤਾ ਗਿਆ ਹੈ,ਇਦਾ ਹੀ ਅਮਲੋਹ,ਤਰਨਤਾਰਨ ,ਹੋਸ਼ਿਆਰਪੁਰ,ਸੰਗਰੂਰ,ਪਾਤਰਾਂ  ਵਿਚ ਵੀ ਵਾਹਨ ਬਲੈਕ ਲਿਸਟ ਕਿੱਤੇ ਗਏ ਹਨ ਪਰ ਦੇਖਿਆ ਜਾਵੇ ਤਾਂ ਦੋਸ਼ੀ ਪੈਸੇ ਵੀ ਕਮਾ ਗਏ ਅਤੇ ਭੁਗਤਣਾ ਆਮ ਪਬਲਿਕ ਨੂੰ ਪਿਆ,
ਉਪਭੋਕਤਾ ਅਧਿਕਾਰ ਸੰਗਠਨ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਨ੍ਹਾਂ ਸਭਿ ਸਰਕਾਰੀ ਬਾਬੂਆਂ ਦੀ ਲਿਸਟ ਬਣਾ ਕੇ ਇਨ੍ਹਾਂ ਦੇ ਦਲਾਲਾਂ ਅਤੇ ਇਨ੍ਹਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਜਾਵੇ,ਅਤੇ ਇਹ ਕੰਮ ਖਾਸਕਰ ਮੋਗਾ  ਅਤੇ ਤਰਨਤਾਰਨ ਤੋਂ ਸ਼ੁਰੂ ਕਿੱਤਾ ਜਾਵੇ,ਅਤੇ ਮੋਗਾ ਵਿਖੇ ਪਿਛਲੇ 12 ਸਾਲਾਂ ਤੋਂ ਲੇਕਰ ਅੱਜ ਤੱਕ ਦਾ ਰਿਕਾਰਡ ਜੇਕਰ ਸਰਕਾਰ ਕੋਲ ਡਾਟਾ ਹੈ ਨਹੀਂ ਤਾਂ ਸਾਡੇ ਤੋਂ ਲੇ ਲਵੋ,ਅੱਸੀ ਇਨ੍ਹਾਂ ਕ੍ਰੱਪਟ ਅਫ਼ਸਰਾਂ ਅਤੇ ਇਨ੍ਹਾਂ ਦਲਾਲਾਂ ਨੂੰ ਜਲਦੀ ਹੀ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਰਸਤਾ ਵਿਖਾਵਾਂਗੇ

ਕੌਮੀ ਲੋਕ ਅਦਾਲਤ ਦੌਰਾਨ  ਵੱਖ-ਵੱਖ ਨਿਆਂਇਕ ਅਦਾਲਤਾਂ 'ਚ 36815 ਮਾਮਲਿਆਂ ਦਾ ਨਿਪਟਾਰਾ

63,73,44,673 ਰੁਪਏ ਦੇ ਅਵਾਰਡ ਕੀਤੇ ਪਾਸ - ਜ਼ਿਲ੍ਹਾ ਤੇ ਸੈਸ਼ਨ ਜੱਜ

ਲੁਧਿਆਣਾ, 13 ਮਈ - (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ) ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ- ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਕੌਮੀ ਲੋਕ ਅਦਾਲਤ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਲੋੜਵੰਦ ਲੋਕਾਂ ਨੇ ਭਰਪੂਰ ਲਾਹਾ ਲਿਆ।
ਅੱਜ ਦੀ ਇਸ  ਲੋਕ ਅਦਾਲਤ ਵਿੱਚ ਕੁੱਲ 49,037 ਮਾਮਲੇ ਨਿਪਟਾਰੇ ਲਈ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 36,815 ਮਾਮਲਿਆਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੇ ਗਏ ਇਸ  ਅਦਾਲਤ ਦੇ ਪ੍ਰਚਾਰ ਸਦਕਾ ਇਸ ਕੌਮੀ ਲੋਕ ਅਦਾਲਤ ਦੌਰਾਨ 63,73,44,673ਰੁਪਏ ਦੇ ਅਵਾਰਡ ਪਾਸ ਕੀਤੇ ਗਏ। 
ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ ਡਵੀਜਨ ਲੁਧਿਆਣਾ ਅਤੇ ਮਾਣਯੋਗ ਜਸਟਿਸ ਐਮ.ਐਸ. ਰਾਮਾਚੰਦਰਾ ਰਾਓ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਣ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਮਾਣਯੋਗ ਜੱਜ ਰਮਨ ਸ਼ਰਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਅੱਜ  ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ-ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਕੌਮੀ ਲੋਕ ਅਦਾਲਤ ਲਗਾਈ ਗਈ। 
ਇਸ ਮੌਕੇ ਸਕੱਤਰ ਮਾਣਯੋਗ ਜੱਜ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸ ਅਤੇ ਪ੍ਰੀ-ਲੀਟੀਗੇਟਿਵ ਕੇਸ (ਅਜਿਹੇ  ਝਗੜੇ ਜਿਹੜੇ ਅਜੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ) ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਿਵਲ ਕੇਸ ਜਿਵੇਂ ਕਿ ਕਿਰਾਇਆ, ਬੈਂਕ ਦੀ ਰਿਕਵਰੀ, ਮਾਲ ਮਾਮਲੇ, ਬਿਜਲੀ ਅਤੇ ਪਾਣੀ ਦੇ ਬਿੱਲਾਂ (ਚੋਰੀ ਦੇ ਕੇਸਾਂ ਨੂੰ ਛੱਡ ਕੇ), ਤਨਖਾਹਾਂ ਅਤੇ ਭੱਤਿਆਂ ਅਤੇ ਸੇਵਾ ਮੁਕਤ ਲਾਭਾਂ ਨਾਲ ਸਬੰਧਤ ਮਾਮਲੇ, ਜੰਗਲਾਤ ਐਕਟ ਦੇ ਕੇਸ, ਤਬਾਹੀ ਮੁਆਵਜ਼ਾ, ਫੌਜਦਾਰੀ ਮਿਕਦਾਰ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਦੇ ਅਧੀਨ ਸ਼ਿਕਾਇਤਾਂ, ਕਵਰਡ ਮਾਮਲਿਆਂ ਦੀ ਸੁਣਵਾਈ ਆਦਿ ਸ਼ਾਮਲ ਸਨ। 
ਉਨ੍ਹਾਂ ਦੱਸਿਆ ਕਿ ਮਾਮਲਿਆਂ ਦੇ ਨਿਪਟਾਰੇ ਲਈ ਜਿਲ੍ਹਾ ਪੱਧਰ  'ਤੇ ਕੁੱਲ 28 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਉਪ ਮੰਡਲ ਪੱਧਰਾਂ ਤੇ ਕੁੱਲ 8 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀਆਂ ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉੱਘੇ ਸਮਾਜ ਸੇਵਕ ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਲੋਕ ਅਦਾਲਤ ਦੇ ਚੱਲਦਿਆਂ ਮਾਣਯੋਗ ਜੱਜ ਗੌਰਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਦਾਲਤੀ ਬੈਂਚ ਵਿਚ ਸੁਖਦੇਵ ਸਿੰਘ ਲੈਕਚਰਾਰ ਅਤੇ ਮਨਪ੍ਰੀਤ ਕੌਰ ਐਡਵੋਕੇਟ ਵਲੋਂ ਸੇਵਾਵਾਂ ਨਿਭਾਈਆਂ ਗਈਆਂ।

ਅੰਮ੍ਰਿਤਪਾਲ ਦੀ ਪਤਨੀ ਮੁਲਾਕਾਤ ਲਈ ਡਿਬਰੂਗੜ੍ਹ ਜੇਲ੍ਹ ਪਹੁੰਚੀ

ਚੰਡੀਗੜ੍ਹ ,4 ਮਈ -(ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ )- ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਉਸ ਦੀ ਪਤਨੀ ਕਿਰਨਦੀਪ ਕੌਰ ਡਿਬਰੂਗੜ੍ਹ ਅਸਾਮ ਪਹੁੰਚ ਗਈ ਹੈ। ਮੁਲਾਕਾਤ ਲਈ ਇਜਾਜ਼ਤ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਸੋਮਵਾਰ ਨੂੰ ਹੀ ਅਸਾਮ ਲਈ ਘਰੋਂ ਚਲੀ ਗਈ ਸੀ। ਉਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਵਕੀਲ ਨਹੀਂ ਹਨ। ਡਿਬਰੂਗੜ੍ਹ ਜੇਲ੍ਹ 'ਚ ਮੁਲਾਕਾਤ ਲਈ ਕਿਰਨਦੀਪ ਕੌਰ ਨੇ ਵੱਖਰੇ ਤੌਰ 'ਤੇ ਆਗਿਆ ਲਈ ਹੈ ।

ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਜਨ ਸੁਰੱਖਿਆ ਕੈਂਪ ਲਗਾਇਆ ਗਿਆ

ਤਲਵੰਡੀ ਸਾਬੋ, 01 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਵਿਖੇ ਪ੍ਰਧਾਨ ਮੰਤਰੀ ਜਨ ਸੁਰੱਖਿਆ ਸਕੀਮ ਗ੍ਰਾਮ ਪੰਚਇਤ ਪੱਧਰ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟੱਲ ਪੈਨਸ਼ਨਰ ਯੋਜਨਾ, ਜਨ ਧਨ ਖਾਤੇ ਦੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਬੈਂਕ ਅਫ਼ਸਰ ਸਹਾਇਕ ਪ੍ਰਬੰਧਕ ਸ਼੍ਰੀ ਸਹੀਣ ਨਾਗਪਾਲ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਬੀਮੇ ਦੀਆ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਬਹਿਣੀਵਾਲ ਗੁਰਜੰਟ ਸਿੰਘ, ਸੁਖਦੀਪ ਸਿੰਘ ਅਤੇ ਰੇਸ਼ਮ ਸਿੰਘ ਹਾਜ਼ਰ ਸਨ। ਇਸ ਕੈਂਪ ਵਿੱਚ ਇਸ ਬੀਮੇ ਤੋਂ ਲਾਭ ਲੈ ਕੇ ਗਾਹਕ ਗੁਰਵਿੰਦਰ ਸਿੰਘ ਪੁੱਤਰ ਜੱਗਾ ਸਿੰਘ, (ਜੱਗਾ ਸਿੰਘ ਦੀ ਮੌਤ ਦਾ ਦੋ ਲੱਖ ਰੁਪਏ ਮਿਲਿਆ) ਵੀ ਹਾਜ਼ਰ ਸਨ। ਸ਼ਾਖਾ ਪ੍ਰਬੰਧਕ ਸ੍ਰੀ ਅੰਬੁਜ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਡਾ. ਇੰਦਰਵੀਰ ਗਿੱਲ ਐਸ ਐਮ ਓ ਡਰੋਲੀ ਭਾਈ ਨੂੰ ਦਿੱਤੀ ਨਿੱਘੀ ਵਿਦਾਇਗੀ

ਵੱਖ ਵੱਖ ਮੁਲਾਜਮ ਆਗੂਆਂ ਨੇ ਕੀਤੀ ਬੇਦਾਗ ਸੇਵਾਵਾਂ ਦੀ ਸ਼ਲਾਘਾ।

ਮੋਗਾ , 01 ਮਈ ( ਜਸਵਿੰਦਰ  ਸਿੰਘ  ਰੱਖਰਾ ) : ਸਿਹਤ ਵਿਭਾਗ ਵਿੱਚ ਲਗਭਗ 30 ਸਾਲ ਦੀਆਂ ਬੇਦਾਗ ਸੇਵਾਵਾਂ ਉਪਰੰਤ ਡਾ ਇੰਦਰਵੀਰ ਗਿੱਲ ਸੀ ਐਚ ਸੀ ਡਰੋਲੀ ਭਾਈ ਜਿਲ੍ਹਾ ਮੋਗਾ ਤੋਂ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋ ਰਿਟਾਇਰ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਧਵਨ ਪੈਲੇਸ ਮੋਗਾ ਵਿਖੇ ਰੱਖਿਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ, ਜਿਸ ਵਿੱਚ ਜਿਲ੍ਹਾ ਅਤੇ ਪੰਜਾਬ ਪੱਧਰ ਦੇ ਮੁਲਾਜਮ ਆਗੂ, ਨੇੜੇ ਤੇੜੇ ਪਿੰਡਾਂ ਦੇ ਪੰਚ ਸਰਪੰਚਾਂ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦੇ ਕਨਵੀਨਰ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਪਿੰਡ ਬਹੋਨਾ ਦੇ ਸਰਪੰਚ ਰਾਜ ਸਿੰਘ ਅਤੇ ਡਰੋਲੀ ਭਾਈ ਦੇ ਸਰਪੰਚ ਜਸਪਾਲ ਸਿੰਘ, ਮੁਲਾਜਮ ਆਗੂ ਮਹਿੰਦਰ ਪਾਲ ਲੂੰਬਾ ਮੋਗਾ, ਰਾਜ ਕੁਮਾਰ ਕਾਲੜਾ, ਗੁਰਜੰਟ ਸਿੰਘ ਮਾਹਲਾ, ਜੋਗਿੰਦਰ ਸਿੰਘ ਮਾਹਲਾ, ਮਨਵਿੰਦਰ ਕਟਾਰੀਆ, ਰਾਮਪਾਲ ਸਿੰਘ, ਡਾ ਅਰਸ਼ਿਕਾ ਗਰਗ, ਰਾਜਪਾਲ ਕੌਰ, ਕਿਰਨਦੀਪ ਕੌਰ, ਚਮਨ ਲਾਲ ਸੰਗੇਲੀਆ, ਸਾਬਕਾ ਡਿਪਟੀ ਡਾਇਰੈਕਟਰ ਡਾ ਅਰਵਿੰਦਰਪਾਲ ਸਿੰਘ ਗਿੱਲ, ਕਹਾਣੀਕਾਰ ਅਤੇ ਲੇਖਕ ਗੁਰਮੀਤ ਕੜਿਆਲਵੀ, ਸਾਬਕਾ ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਐਪਸੋ ਪੰਜਾਬ ਦੇ ਪ੍ਰਧਾਨ ਐਡ. ਹਰਚੰਦ ਸਿੰਘ ਬਾਠ, ਕਾਮਰੇਡ ਜਗਰੂਪ ਸਿੰਘ, ਕੁਲਦੀਪ ਸਿੰਘ ਭੋਲਾ ਅਤੇ ਵਿੱਕੀ ਮਹੇਸਰੀ ਸਮੇਤ ਅਣਗਿਣਤ ਆਗੂਆਂ ਨੇ ਡਾ ਇੰਦਰਵੀਰ ਗਿੱਲ ਦੀ ਸਖਸ਼ੀਅਤ ਬਾਰੇ ਬੋਲਦਿਆਂ ਉਨ੍ਹਾਂ ਨੂੰ ਫਰਜਾਂ ਨੂੰ ਨਿਭਾਉਣ ਅਤੇ ਹੱਕਾਂ ਦੀ ਖਾਤਰ ਲੜਨ ਵਾਲਾ ਅਣਥੱਕ ਯੋਧਾ ਕਰਾਰ ਦਿੰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਨੂੰ ਕਾਮਰੇਡ ਰਣਧੀਰ ਗਿੱਲ ਜੀ ਦੇ ਹੋਣਹਾਰ ਸਪੁੱਤਰ ਡਾ ਇੰਦਰਵੀਰ ਵਾਂਗ ਜਿੰਮੇਵਾਰ ਬਣਨਾ ਪਵੇਗਾ। ਉਨ੍ਹਾਂ ਡਾਕਟਰ ਸਾਹਿਬ ਦੀਆਂ ਸਿਹਤ ਵਿਭਾਗ ਪ੍ਰਤੀ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਕੰਮ ਵਿੱਚ ਸੰਪੰਨ ਸਨ ਤੇ ਆਪਣੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਕੰਮ ਸਿਖਾਉਣ ਦੇ ਨਾਲ ਨਾਲ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਰੱਖਦੇ ਸਨ। ਉਨ੍ਹਾਂ ਜਿੱਥੇ ਵਿਭਾਗੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਉਥੇ ਮੁਲਾਜਮਾਂ ਦੇ ਹੱਕਾਂ ਲਈ ਆਗੂ ਸਫਾਂ ਵਿੱਚ ਰਹਿ ਕੇ ਆਵਾਜ ਬੁਲੰਦ ਕੀਤੀ ਅਤੇ ਅਨੇਕਾਂ ਮੁਲਾਜ਼ਮ ਘੋਲਾਂ ਦੀ ਅਗਵਾਈ ਕੀਤੀ। ਜਿਲ੍ਹਾ ਟੀ ਬੀ ਅਫਸਰ ਵਜੋਂ ਕੰਮ ਕਰਦਿਆਂ ਉਨ੍ਹਾਂ ਅਨੇਕਾਂ ਮੱਲਾਂ ਮਾਰੀਆਂ ਅਤੇ ਐਵਾਰਡ ਹਾਸਲ ਕਰਕੇ ਮੋਗੇ ਦਾ ਨਾਮ ਰੌਸ਼ਨ ਕੀਤਾ। ਸਭ ਬੁਲਾਰਿਆਂ ਨੇ ਡਾ ਇੰਦਰਵੀਰ ਗਿੱਲ, ਉਨ੍ਹਾਂ ਦੀ ਧਰਮ ਪਤਨੀ ਡਾ ਜਸਜੀਤ ਕੌਰ, ਬੇਟੀ ਡਾ ਜੋਇਆ ਗਿੱਲ, ਉਨ੍ਹਾਂ ਦੇ ਮਾਤਾ ਹਰਪਾਲ ਕੌਰ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੇਦਾਗ ਸੇਵਾ ਉਪਰੰਤ ਵਿਦਾਇਗੀ ਲਈ ਮੁਬਾਰਕਬਾਦ ਦਿੰਦਿਆ ਉਨ੍ਹਾਂ ਦੀ ਖੁਸ਼ਹਾਲ, ਲੰਬੀ ਅਤੇ ਤੰਦਰੁਸਤ ਜਿੰਦਗੀ ਦੀ ਕਾਮਨਾ ਕੀਤੀ। ਸੀ ਐਚ ਸੀ ਡਰੋਲੀ ਭਾਈ ਦੇ ਸਮੂਹ ਪੈਰਾਮੈਡੀਕਲ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਮਹਿਮਾਨਾਂ ਨੇ ਉਨ੍ਹਾਂ ਨੂੰ ਅਣਗਿਣਤ ਤੋਹਫਿਆਂ ਨਾਲ ਨਿਵਾਜਿਆ। ਇਸ ਮੌਕੇ ਉਕਤ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਮੋਗਾ ਡਾ ਅਸ਼ੋਕ ਸਿੰਗਲਾ, ਸਹਾਇਕ ਸਿਵਲ ਸਰਜਨ ਡਾ ਡੀ ਪੀ ਸਿੰਘ, ਫਾਰਮੇਸੀ ਅਫਸਰ ਜਗਸ਼ੇਰ ਸਿੰਘ, ਗੁਰਮੀਤ ਸਿੰਘ, ਰਮਨਜੀਤ ਸਿੰਘ, ਟਵਿੰਕਲਦੀਪ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ ਐਸ ਆਈ, ਬਲਰਾਜ ਸਿੰਘ, ਚਮਕੌਰ ਸਿੰਘ, ਸੁਪਰਡੰਟ ਜਸਵਿੰਦਰ ਸਿੰਘ, ਮਾ ਮੋਹਨ ਸਿੰਘ, ਮਾ ਭੁਪਿੰਦਰ ਸਿੰਘ, ਭਾਈ ਕਾ ਪਰਿਵਾਰ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਮਿੱਤਰ ਅਤੇ ਮੁਲਾਜਮ ਵੱਡੀ ਗਿਣਤੀ ਵਿੱਚ ਹਾਜਰ ਸਨ।

ਹਰ ਵਰਗ ਦੇ ਹਰਮਨ ਪਿਆਰੇ ਨੇਤਾ ਸਨ ਸ੍ਰ ਬਾਦਲ 

ਮੇਰੇ ਦਾਦਾ ਜੀ ਨੇ ਕਈ ਵਾਰ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ ਕੱਟੀ-ਸੁੱਖ ਗਿੱਲ

ਧਰਮਕੋਟ/ਮੋਗਾ ,01 ਮਈ (ਜਸਵਿੰਦਰ  ਸਿੰਘ  ਰੱਖਰਾ ) ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋਗਿਆ ਹੈ, ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਦ ਵੀ ਸੱਤਾ ਸੰਭਾਲੀ ਤਾਂ ਹਰ ਟਾਈਮ ਦੱਬੇ-ਕੁਚਲੇ ਲੋਕਾਂ ਤੇ ਮਜ਼ਦੂਰਾਂ- ਕਿਸਾਨ ਵਰਗ ਦੀ ਗੱਲ ਕਰਦਿਆਂ ਸਭ ਦੇ ਨਾਲ ਖੜੇ ਤੇ ਉਹਨਾਂ ਦੀ ਬਾਂਹ ਫੜੀ,ਸ੍ਰ:ਬਾਦਲ ਨੂੰ ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਉਮਰ ਦੇ ਪੰਜ ਵਾਰ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ,ਸ੍ਰ ਬਾਦਲ ਦੀ ਸ਼ਖਸ਼ੀਅਤ ਬਾਰੇ ਮਾੜੇ ਕੁਮੈਂਟ ਕਰਨ ਵਾਲੇ ਲੋਕਾਂ ਦੀ ਮੈਨੂੰ ਲੱਗਦਾ ਬੁੱਧੀ ਭਰਿਸ਼ਟ ਹੋ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਯੂਥ ਪ੍ਰਧਾਨ ਮੋਗਾ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਹਲਕਾ ਧਰਮਕੋਟ ਨੇ ਬਾਦਲ ਸਾਹਬ ਦੀ ਮੌਤ ਤੇ ਡੂੰਗਾ ਦੁੱਖ ਪ੍ਰਗਟ ਕਰਦਿਆਂ ਕਿਹੇ,ਸੁੱਖ ਗਿੱਲ ਨੇ ਕਿਹਾ ਕੇ ਮੇਰੇ ਦਾਦਾ ਜੀ ਸਵ: ਜਥੇਦਾਰ ਮਲੂਕ ਸਿੰਘ ਗਿੱਲ (ਸਾਬਕਾ ਸਰਪੰਚ) ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਪੰਜ ਵਾਰ ਜੇਲ੍ਹ ਕੱਟੀ,ਤੇ ਮਰਦੇ ਦਮ ਤੱਕ ਉਹਨਾਂ ਨੇ ਕਦੇ ਬਾਦਲ ਸਾਹਬ ਦੇ ਖਿਲਾਫ ਗੱਲ ਨਹੀਂ ਸੀ ਸੁਣੀ, ਸੁੱਖ ਗਿੱਲ ਨੇ ਕਿਹਾ ਕੇ ਬਾਦਲ ਸਾਹਬ ਦੀਆਂ ਧੰਨਵਾਦੀ ਚਿੱਠੀਆਂ ਉਹਨਾਂ ਕੋਲ ਅੱਜ ਵੀ ਪਈਆਂ ਨੇ ਦੋ ਉਹ ਬਾਪੂ ਮਲੂਕ ਸਿੰਘ ਗਿੱਲ ਨੂੰ ਲਿਖਿਆ ਕਰਦੇ ਸਨ,ਸੁੱਖ ਗਿੱਲ ਨੇ ਦੱਸਿਆ ਕੇ ਉਹਨਾਂ ਦੇ ਦਾਦਾ ਜੀ ਦੱਸਦੇ ਹੁੰਦੇ ਸਨ ਕੇ ਉਹ ਜਦ-ਜਦ ਵੀ ਬਾਦਲ ਸਾਹਬ ਦੇ ਪਿੰਡ ਗਏ ਬਾਦਲ ਸਾਹਬ ਨੇ ਉਹ ਹਰ ਕੰਮ ਕੀਤਾ ਜੋ ਬਾਪੂ ਜੀ ਉਹਨਾਂ ਦੇ ਘਰ ਲੈਕੇ ਗਏ,ਅੱਜ ਬਾਦਲ ਸਾਹਬ ਦੇ ਤੁਰ ਜਾਣ ਤੇ ਮੰਦ ਬੁੱਧੀ ਲੋਕ ਗਲਤ ਕੁਮੈਂਟ ਕਰਕੇ ਆਪਣਾ ਸਨਮਾਨ ਆਪ ਘਟਾ ਰਹੇ ਨੇ,ਕਿਉਂਕੇ ਬਾਦਲ ਸਾਹਬ ਨੇ ਹਰ ਉਮਰ ਦੇ ਇਨਸਾਨ ਨੂੰ ਸਤਿਕਾਰ ਦਿੱਤਾ ਸੀ ਵੱਡਿਆਂ ਨੂੰ ਸਰਦਾਰ ਸਾਬ,ਛੋਟਿਆਂ ਨੂੰ ਕਾਕਾ ਜੀ ਕਹਿਕੇ ਅਤੇ ਹਰ ਉਮਰ ਦੀ ਔਰਤ ਨੂੰ ਉਮਰ ਮੁਤਾਬਿਕ ਸਤਕਾਰ ਬਖਸ਼ਦੇ ਰਹੇ ਨੇ,ਜਿਸ ਸਖਸ਼ ਲਈ ਦੇਸ਼ ਦਾ ਪ੍ਰਧਾਨ ਮੰਤਰੀ ਰੋ ਰਿਹਾ ਹੈ ਅਤੇ ਕਹਿ ਰਿਹਾ ਹੈ ਕੇ ਮੈਂ ਜੋ ਸਿੱਖਿਆ ਵੱਡੇ ਬਾਦਲ ਸਾਹਬ ਤੋਂ ਸਿੱਖਿਆ ਹੈ ਤੇ ਸਾਡੇ ਫੇਸਬੁੱਕੀ ਵਿਦਵਾਨਾਂ ਨੂੰ ਏਨੀ ਵੀ ਅਕਲ ਨਹੀਂ ਕੇ ਤੁਸੀਂ ਇਸ ਜਹਾਨ ਤੋਂ ਤੁਰ ਗਏ ਇਨਸਾਨ ਲਈ ਗਲਤ ਬੋਲ ਰਹੇ ਹੋ,ਜਿਸ ਨੇ ਹਰ ਵਾਰ ਮੁੱਖ ਮੰਤਰੀ ਬਨਣ ਤੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਲੋਕਾਂ ਲਈ ਏਨੇ ਕੰਮ ਕੀਤੇ ਕੇ ਵਿਰੋਧੀ ਧਿਰਾਂ ਵੀ ਉਹਨਾਂ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਅੱਥਰੂ ਵਹਾ ਰਹੇ ਹਨ,ਪੰਜ ਵਾਰ ਮੁੱਖ ਮੰਤਰੀ ਬਨਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਏਥੇ ਪਿੰਡ ਚ ਕੋਈ ਕਿਸੇ ਨੂੰ ਦੂਜੀ ਵਾਰ ਸਰਪੰਚ ਨਹੀਂ ਬਨਣ ਦਿੰਦਾ,ਮੁੱਖ ਮੰਤਰੀ ਬਨਣਾ ਤਾਂ ਬਹੁਤ ਦੂਰ ਦੀ ਗੱਲ ਹੈ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਵੀ ਬਾਦਲ ਸਾਹਬ ਦਾ ਬਹੁਤ ਨਜਦੀਕੀ ਰਿਸ਼ਤਾ ਸੀ ਦੋਨੋ ਹੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਨ,ਸ੍ਰ:ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤੋਤਾ ਸਿੰਘ ਜੀ ਦੇ ਜਾਣ ਦਾ ਪਾਰਟੀ ਨੂੰ ਤਾਂ ਪੈਣਾ ਹੀ ਸੀ ਆਮ ਜੰਤਾ ਨੂੰ ਬਹੁਤ ਘਾਟਾ ਪਿਆ ਹੈ, ਸੁੱਖ ਗਿੱਲ ਨੇ ਕਿਹਾ ਕੇ ਮੈਂ ਅੱਜ ਜੋ ਵੀ ਸਿੱਖਿਆ ਹੈ ਉਹ ਆਪਣੇ ਦਾਦਾ ਜੀ ਸਵ:ਜਥੇਦਾਰ ਮਲੂਕ ਸਿੰਘ ਗਿੱਲ,ਬਾਪੂ ਸ੍ਰ:ਪ੍ਰਕਾਸ਼ ਸਿੰਘ ਬਾਦਲ ਅਤੇ ਬਾਪੂ ਜਥੇਦਾਰ ਤੋਤਾ ਸਿੰਘ ਜੀ ਤੋਂ ਸਿੱਖਿਆ ਹੈ,ਸੁੱਖ ਗਿੱਲ ਨੇ ਕਿਹਾ ਕੇ ਇਹਨਾਂ ਸ਼ਖਸ਼ੀਅਤਾਂ ਦੇ ਜਾਣ ਨਾਲ ਮੈਨੂੰ ਨਿੱਜੀ ਤੌਰ ਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਸੁੱਖ ਗਿੱਲ ਨੇ ਭਾਵੁਕ ਹੁੰਦਿਆਂ ਕਿਹਾ ਕੇ ਮੇਰੇ ਪਿੰਡ ਦੀ ਨਹਿਰ ਦਾ ਕਿਸੇ ਕਾਰਨ ਪੁਲ ਡਿੱਗ ਪਿਆ ਸੀ ਤੇ ਉਸ ਨੂੰ ਡਿੱਗੇ ਨੂੰ ਤਿੰਨ ਸਾਲ ਬੀਤ ਗਏ ਸਨ,ਜਦ ਜਥੇਦਾਰ ਤੋਤਾ ਸਿੰਘ ਹਲਕਾ ਧਰਮਕੋਟ ਵਿੱਚ ਆਉਣ ਹੀ ਵਾਲੇ ਸਨ ਓਦੋਂ ਹਲਕਾ ਧਰਮਕੋਟ ਤੋਂ ਐਮ.ਐਲ.ਏ ਵੀ ਨਹੀਂ ਬਣੇ ਸਨ,ਉਸ ਵਕਤ ਸ੍ਰ:ਸੀਤਲ ਸਿੰਘ ਹਲਕੇ ਦੇ ਐਮ.ਐਲ.ਏ ਸਨ ਤੇ ਸ੍ਰ:ਕੁਲਦੀਪ ਸਿੰਘ ਢੋਸ ਦੀ ਵੀ ਤੂਤੀ ਬੋਲਦੀ ਸੀ ਤੇ ਸੁੱਖ ਗਿੱਲ ਨੇ ਕਿਹਾ ਕੇ ਜਥੇਦਾਰ ਤੋਤਾ ਸਿੰਘ ਮੇਰੇ ਪਿੰਡ ਤੋਤਾ ਸਿੰਘ ਵਾਲਾ ਤੋ ਫਤਿਹਗੜ੍ਹ ਪੰਜਤੂਰ ਨੂੰ ਕਿਸੇ ਕੰਮ ਲਈ ਲੰਗੇ,ਤੇ ਵਾਪਸੀ ਤੇ ਮੈਂ ਉਨ੍ਹਾਂ ਦੀ ਗੱਡੀ ਰੋਕ ਕੇ ਆਪਣੀ ਮੁਸ਼ਕਿਲ ਦੱਸੀ ਤਾਂ ਜਥੇਦਾਰ ਤੋਤਾ ਸਿੰਘ ਨੇ ਮੌਕਾ ਵੇਖ ਦੀਆਂ ਕਿਹਾ ਕੇ ਮੈਂ ਅੱਜ ਰਾਤ ਵੱਡੇ ਬਾਦਲ ਸਾਬ੍ਹ ਨਾਲ ਗੱਲ ਕਰਾਂਗਾ,ਤੇ ਸ਼ਾਮ ਨੂੰ ਮੈਨੂੰ ਜਥੇਦਾਰ ਸਾਬ ਦਾ ਫੋਨ ਆਇਆ ਕੇ ਬਾਦਲ ਸਾਬ ਨੇ ਕਿਹਾ ਹੈ ਕਿ ਇਹ ਨਹਿਰ ਦਾ ਪੁਲ ਇੱਕ ਮਹੀਨੇ ਵਿੱਚ-ਵਿੱਚ ਤਿਆਰ ਹੋ ਕੇ ਚਾਲੂ ਕਰ ਦਿੱਤਾ ਜਾਵੇਗਾ,ਮੈਂ ਸੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਨੂੰ ਕਹਿ ਦਿੰਦਾ ਹਾਂ,ਤੇ ਉਹੀ ਹੋਇਆ ਇੱਕ ਮਹੀਨੇ ਵਿੱਚ ਸਾਡੀ ਨਹਿਰ ਦਾ ਪੁਲ ਤਿਆਰ ਹੋਇਆ ਤੇ ਅਸੀਂ ਉਦਘਾਟਨ ਸਮਾਰੋਹ ਕਰਵਾ ਕੇ 25-30 ਹਜ਼ਾਰ ਬੰਦੇ ਦਾ ਇਕੱਠ ਕਰਕੇ ਸੇਖੋਂ ਸਾਬ ਤੋਂ ਰਿਬਨ ਕਟਵਾ ਕੇ ਪੁਲ ਚਾਲੂ ਕਰਵਾ ਲਿਆ,ਇਹ ਸਭ ਸੰਭਵ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਦੇ ਹੁਕਮਾਂ ਸਦਕਾ ਹੀ ਹੋਇਆ ਸੀ!

ਆਉ ਮਈ ਦਿਨ ਇਜ  ਮਨਾਇਏ BJP ਭਜਾਈਏ ਦੇਸ਼ ਬਚਾਈਏ 

ਧਰਮਕੋਟ, 02 ਮਈ (ਜਸਵਿੰਦਰ ਸਿੰਘ ਰੱਖਰਾ), ਅੱਜ ਬੀਰ ਭਵਨ ਧਰਮਕੋਟ ਵਿਖੇ ਮਈ ਦਿਵਸ ਮਨਾਇਆ ਗਿਆ ਝੰਡਾ ਝੜਾਉਣ ਦੀ ਰਸਮ ਖੇਤ ਮਜ਼ਦੂਰ ਆਗੂ ਸੁਖਚੈਨ ਸਿੰਘ ਦਾਤਾ ਅਤੇ ਗੱਲਾਂ ਮਜ਼ਦੂਰ ਯੂਨੀਅਨ ਦੇ ਆਗੂ ਮਨਜੀਤ ਸਿੰਘ ਪ੍ਰਧਾਨ ਨੇ ਅਦਾ ਕੀਤੀ ਕੁੱਲ ਹਿੰਦ ਕਿਸਾਨ ਸਭਾ ਸਾਥੀ ਹਰਦਿਆਲ ਸਿੰਘ ਘਾਲੀ ਅਤੇ ਸੁਬੇਗ ਸਿੰਘ ਜਲਾਲਾਬਾਦੀ ਵੱਲੋਂ ਸਾਂਝੇ ਰੂਪ ਦੇ ਵਿਚ ਰਸਮ ਅਦਾ ਕੀਤੀ ਗਈ ਇਸ ਮੌਕੇ ਤੇ ਸਾਥੀ ਸੁਰਤ ਸਿੰਘ ਨੇ ਸੰਬੋਧਨ ਕਰਦਿਆਂ ਹੋਇਆਂ ਸ਼ਿਕਾਗੋ ਦੇ ਮਜ਼ਦੂਰਾਂ ਦੀ ਸ਼ਹਾਦਤ ਬਿਆਨ ਕੀਤਾ ਉਦੋਂ ਦੇ ਹਾਕਮਾਂ ਅਤੇ ਅੱਜ ਦੀ BJP ਸਰਕਾਰ ਦੀ ਤੁਲਨਾ ਕਰਦੇਂ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਡੱਗ ਮਗਾ ਗਈ ਹੈ ਰੁਪਏ ਦੀ ਕੀਮਤ ਥੱਲੇ ਆ ਗਈ ਹੈ ਮਹਿੰਗਾਈ ਅਸਮਾਨ ਛੂਹ ਰਹੀ ਹੈ ਦੇਸ਼ ਦੀ ਆਮਦਨ ਦੇ ਸਰੋਤ ਅੰਡਾਨੀ -ਅਬਾਨੀ  ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ ਆਮ ਲੋਕ ਮਜ਼ਦੂਰ ਕਿਸਾਨ ਤਰਾਰ ਤਰਾਰ ਕਰ ਰਹੇ ਹਨ ਹਾਜ਼ਰ ਸਾਥੀਆਂ ਨੇ ਬੁਲੰਦ ਅਵਾਜ਼ ਦੇ ਵਿਚ ਜ਼ੋਰਦਾਰ ਨਾਅਰੇ ਲਾਏ BJP ਭਜਾਉ ਦੇਸ਼ ਬਚਾਓ ਕਿਸਾਨ ਬਚਾਓ ਖੇਤ ਬਚਾਓ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਪ੍ਰਧਾਨ ਜਲਾਲਾਬਾਦ ਤਰਸੇਮ ਸਿੰਘ ਮੋਜ੍ਹਗੜ ਅਜੀਤ ਸਿੰਘ ਮੋਜ੍ਹਗੜ ਗੁਰਮੇਲ ਰੱਜੀਵਾਲਾ ਬਾਈ ਗੁਰਮੇਲ ਸਿੰਘ ਡਾਕਟਰ ਗੁਰਬਖਸ਼ ਸਿੰਘ ਜਸਪਾਲ ਸਿੰਘ ਸ਼ਿਗਾਰਾ ਸਿੰਘ ਸ਼ੇਰ ਸਿੰਘ ਧਰਮਕੋਟ ਬਲਵਿੰਦਰ ਸਿੰਘ ਰੋਡਵੇਜ਼ ਛੋਟਾ ਬਡੂਵਾਲ ਫੋਜ਼ੀ ਦਾਤਾ ਬਿੰਦਰ ਦਾਤਾ ਅਰਸ਼ਦੀਪ ਸਿੰਘ ਅਤੇ ਕਸ਼ਮੀਰ ਸਿੰਘ ਸੇਰਪੂਰ ਡਾਕਟਰ ਜਰਨੈਲ ਸਿੰਘ ਸਾਥੀ ਕਰਨੈਲ ਸਿੰਘ ਧਰਮਕੋਟ ਆਦਿ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਪੈ੍ਸ ਨੂੰ ਇਹ ਸਾਰੀ ਜਾਣਕਾਰੀ ਸਾਥੀ ਸੁਰਤ ਸਿੰਘ ਨੇ ਦਿੱਤੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਤਬਦੀਲੀ, ਮੰਗਲਵਾਰ ਤੋਂ ਇਸ ਸਮੇਂ ਖੁੱਲ੍ਹਿਆ ਕਰਨਗੇ ਦਫ਼ਤਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਬਦਲੇ ਸਮੇਂ ਮੁਤਾਬਕ 2 ਮਈ ਤੋਂ ਸਵੇਰੇ 7:30 ਵਜੇ ਦਫ਼ਤਰ ਖੁੱਲ੍ਹਣਗੇ

ਚੰਡੀਗੜ੍ਹ , 01 ਮਈ ( ਹਰਪਾਲ ਸਿੰਘ ਦਿਓਲ)  ਅਧਿਕਾਰੀਆਂ/ਕਰਮਚਾਰੀਆਂ ਨੂੰ ਤਬਦੀਲ ਹੋਏ ਸਮੇਂ ਮੁਤਾਬਕ ਦਫ਼ਤਰਾਂ ’ਚ ਹਾਜ਼ਰ ਰਹਿਣ ਦੀਆਂ ਹਦਾਇਤਾਂ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ ਦਫ਼ਤਰਾਂ ’ਚ ਆਉਣ ਦੀ ਅਪੀਲ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਥਿਤ ਆਪਣੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਦੇ ਮੱਦੇਨਜ਼ਰ 2 ਮਈ ਮੰਗਲਵਾਰ ਤੋਂ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕੰਮ ਕਰਨਗੇ।ਸਰਕਾਰੀ ਦਫ਼ਤਰਾਂ ਦੇ ਸਮੇਂ ’ਚ ਇਹ ਤਬਦੀਲੀ 15 ਜੁਲਾਈ, 2023 ਤੱਕ ਲਾਗੂ ਰਹੇਗੀ।ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਸਮੇਂ ’ਚ ਕੀਤੀ ਤਬਦੀਲੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 2 ਮਈ ਤੋਂ ਬਦਲੇ ਸਮੇਂ ਮੁਤਾਬਕ ਦਫ਼ਤਰਾਂ ’ਚ ਪਹੁੰਚਣ ਦੀ ਹਦਾਇਤ ਕੀਤੀ ਹੈ।

ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਦੀ ਨਵੀਂ ਸਮਾਂ ਸਾਰਣੀ ਅਨੁਸਾਰ ਹੀ ਆਪਣੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ।ਜਿੱਥੇ ਗਰਮੀਆਂ ਵਿੱਚ ਬਿਜਲੀ ਦੀ ਵਧੀ ਮੰਗ ਦੇ ਮੱਦੇਨਜ਼ਰ ਬਿਜਲੀ ਦੀ ਖਪਤ ਘਟਾਉਣ ’ਚ ਮਦਦ ਕਰੇਗਾ, ਉੱਥੇ ਆਮ ਲੋਕਾਂ ਨੂੰ ਵੀ ਸਵੇਰੇ-ਸਵੇਰੇ ਆਪਣੇ ਕੰਮਾਂ-ਕਾਰਾਂ ਲਈ ਦਫ਼ਤਰਾਂ ’ਚ ਸਟਾਫ਼ ਉਪਲਬਧ ਕਰਵਾ ਕੇ, ਗਰਮੀਆਂ ਦੀਆਂ ਤਿੱਖੜ ਦੁਪਹਿਰਾਂ ਤੋਂ ਵੀ ਰਾਹਤ ਮਿਲੇਗੀ।

ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਜਨ ਸੁਰੱਖਿਆ ਕੈਂਪ ਲਗਾਇਆ ਗਿਆ

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਵਿਖੇ ਪ੍ਰਧਾਨ ਮੰਤਰੀ ਜਨ ਸੁਰੱਖਿਆ ਸਕੀਮ ਗ੍ਰਾਮ ਪੰਚਇਤ ਪੱਧਰ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟੱਲ ਪੈਨਸ਼ਨਰ ਯੋਜਨਾ, ਜਨ ਧਨ ਖਾਤੇ ਦੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਬੈਂਕ ਅਫ਼ਸਰ ਸਹਾਇਕ ਪ੍ਰਬੰਧਕ ਸ਼੍ਰੀ ਸਹੀਣ ਨਾਗਪਾਲ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਬੀਮੇ ਦੀਆ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਬਹਿਣੀਵਾਲ ਗੁਰਜੰਟ ਸਿੰਘ, ਸੁਖਦੀਪ ਸਿੰਘ ਅਤੇ ਰੇਸ਼ਮ ਸਿੰਘ ਹਾਜ਼ਰ ਸਨ। ਇਸ ਕੈਂਪ ਵਿੱਚ ਇਸ ਬੀਮੇ ਤੋਂ ਲਾਭ ਲੈ ਕੇ ਗਾਹਕ ਗੁਰਵਿੰਦਰ ਸਿੰਘ ਪੁੱਤਰ ਜੱਗਾ ਸਿੰਘ, (ਜੱਗਾ ਸਿੰਘ ਦੀ ਮੌਤ ਦਾ ਦੋ ਲੱਖ ਰੁਪਏ ਮਿਲਿਆ) ਵੀ ਹਾਜ਼ਰ ਸਨ। ਸ਼ਾਖਾ ਪ੍ਰਬੰਧਕ ਸ੍ਰੀ ਅੰਬੁਜ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ 1 ਮਈ ਨੂੰ

ਤਲਵੰਡੀ ਸਾਬੋ, 30 ਅਪ੍ਰੈਲ  (ਗੁਰਜੰਟ ਸਿੰਘ ਨਥੇਹਾ)- ਕਲਗੀਧਰ ਟ੍ਰਸਟ ਬੜੂ ਸਾਹਿਬ ਦੁਆਰਾ ਚਲਾਈ ਜਾ ਰਹੀ ਅਕਾਲ ਅਕੈਡਮੀ ਦੇ ਸੰਸਥਾਪਕ ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ, ਪਦਮ ਸ਼੍ਰੀ ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਹਿਮਾਚਲ ਪ੍ਰਦੇਸ਼ ਦੇ ਤਪ ਅਸਥਾਨ ਗੁਰਦੁਆਰਾ ਬੜੂ ਸਾਹਿਬ ਵਿਖੇ 1 ਮਈ 2023 ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਤ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਸਿੰਘ ਸਾਹਿਬਾਨ, ਕਥਾਵਾਚਕ, ਢਾਡੀ ਜਥੇ ਅਤੇ ਸੰਤ ਮਹਾਂਪੁਰਖ ਪੁੱਜ ਰਹੇ ਹਨ। ਇਸ ਮੌਕੇ 'ਤੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਸੰਚਾਰ ਦੁਆਰਾ ਗੁਰੂ ਦੇ ਲੜ ਵੀ ਲਾਇਆ ਜਾਵੇਗਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਤੇ ਸੰਤ ਤੇਜਾ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਗੁਰਮਤਿ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਕਰਕੇ ਗੁਰੂ ਦੇ ਲੜ ਲਾਇਆ। ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ 'ਚ ਬਾਬਾ ਜੀ ਨੇ 129 ਅਕਾਲ ਅਕੈਡਮੀਆਂ, 2 ਯੂਨੀਵਰਸਿਟੀਆਂ, ਹਸਪਤਾਲ, ਨਸ਼ਾ ਛੁਡਾਊ ਕੇਂਦਰ ਅਤੇ ਮਹਿਲਾ ਸਸ਼ਕਤੀਕਰਨ ਲਹਿਰ ਦੁਆਰਾ ਉੱਤਰੀ ਭਾਰਤ ਦੇ ਪੇਂਡੂ ਇਲਾਕਿਆਂ 'ਚ ਅਨੇਕਾਂ ਪ੍ਰਾਣੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ 'ਚ ਮਦਦ ਕੀਤੀ।