ਸਰਬਸੰਮਤੀ ਨਾਲ ਹੋਈ ਚੋਣ, ਅਪ੍ਰੇਟਰਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਬੱਝੀ
ਜਗਰਾਉ 10 ਅਗਸਤ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ ) 'ਦੀ ਟਰੱਕ ਅਪ੍ਰੇਟਰ ਯੂਨੀਅਨ' ਜਗਰਾਉਂ ਦੇ ਲੰਮੇ ਸਮੇਂ ਤੋਂ ਖਾਲੀ ਚੱਲੇ ਆ ਰਹੇ ਪ੍ਰਧਾਨਗੀ ਅਹੁਦੇ ਦੀ ਚੋਣ ਟਰੱਕ ਯੂਨੀਅਨ ਜਗਰਾਉਂ ਵਿਖੇ ਹੋਈ, ਜਿਸ ਵਿੱਚ ਦਵਿੰਦਰ ਸਿੰਘ ਉਰਫ਼ ਰਾਜਨ ਗਿੱਲ ਸਰਬਸੰਮਤੀ ਨਾਲ ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਚੁਣੇ ਗਏ। ਲੰਮੇ ਸਮੇਂ ਤੋ ਟਰੱਕ ਅਪ੍ਰੇਟਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਦਵਿੰਦਰ ਸਿੰਘ ਗਿੱਲ ਦੇ ਪ੍ਰਧਾਨ ਚੁਣੇ ਜਾਣ ਨਾਲ ਜਿੱਥੇ ਜਗਰਾਉਂ ਟਰੱਕ ਯੂਨੀਅਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ, ਉਥੇ ਹੀ ਟਰੱਕ ਅਪ੍ਰੇਟਰਾਂ ਦੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਬੱਝ ਗਈ ਹੈ। ਇਸ ਚੋਣ ਉਪਰੰਤ ਨਵੇਂ ਚੁਣੇ ਗਏ ਪ੍ਰਧਾਨ ਦਵਿੰਦਰ ਸਿੰਘ ਗਿੱਲ ਨੇ ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕਰਦੇ ਹੋਏ ਆਖਿਆ ਕਿ ਉਹ ਮੈਡਮ ਸਰਵਜੀਤ ਕੌਰ ਮਾਣੂੰਕੇ ਦੇ ਅਸੀਰਵਾਦ ਸਦਕਾ ਸਮੂਹ ਟਰੱਕ ਅਪ੍ਰੇਟਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਵਿਸ਼ੇਸ਼ ਤੌਰਤੇ ਟਰੱਕਾਂ ਦੀ ਪਾਸਿੰਗ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਮਾਮਲਾ ਉਠਾਕੇ ਸਮਾਂਧਾਨ ਕਰਵਾਉਣਗੇ। ਉਹਨਾਂ ਆਖਿਆ ਕਿ ਟਰੱਕ ਯੂਨੀਅਨ ਦੀਆਂ ਸਮੱਸਿਆਵਾਂ ਤੋਂ ਇਲਾਵਾ ਸਮੂਹ ਅਪ੍ਰੇਟਰਾਂ ਨੂੰ ਨਿੱਜੀ ਤੌਰਤੇ ਵੀ ਉਹ ਨਾਲ ਲੈ ਕੇ ਚੱਲਣਗੇ ਅਤੇ ਯੂਨੀਅਨ ਅੰਦਰ ਭਾਈਚਾਰਕ ਮਹੌਲ ਸਿਰਜਿਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੇ ਨਵੇਂ ਪ੍ਰਧਾਨ ਰਾਜਨ ਗਿੱਲ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਮੰਡੀਆਂ ਦੇ ਸੀਜ਼ਨ ਦੌਰਾਨ ਟਰੱਕਾਂ ਦੀ ਢੋਆ-ਢੁਆਈ ਮੌਕੇ ਅਪ੍ਰੇਟਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ ਅਤੇ ਦਵਿੰਦਰ ਸਿੰਘ ਰਾਜਨ ਗਿੱਲ ਵਰਗਾ ਯੋਗ ਤੇ ਸੁਹਿਰਦ ਪ੍ਰਧਾਨ ਹੀ ਇੱਕ ਕੜੀ ਵਜੋਂ ਕੰਮ ਕਰਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਕੋਲੋਂ ਟਰੱਕ ਅਪ੍ਰੇਟਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਹੱਲ ਕਰਵਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਤਾਰ ਸਿੰਘ ਸਵੱਦੀ, ਜਗਰੂਪ ਸਿੰਘ ਜੱਗਾ ਧਾਲੀਵਾਲ, ਕਰਮਜੀਤ ਸਿੰਘ ਡੱਲਾ, ਡਾ.ਮਨਦੀਪ ਸਿੰਘ ਸਰਾਂ, ਸਰਪੰਚ ਗੁਰਨਾਮ ਸਿੰਘ ਭੈਣੀ, ਸ਼ੇਰ ਸਿੰਘ ਛੱਜਾਵਾਲ, ਜਗਦੇਵ ਸਿੰਘ ਅਖਾੜਾ, ਸੋਨੂੰ ਕਾਉਂਕੇ, ਪਿਆਰਾ ਸਿੰਘ ਮੈਂਬਰ, ਕਲਵੰਤ ਸਿੰਘ ਦੇਹੜਕਾ, ਕਰਮਜੀਤ ਸਿੰਘ ਜੌਹਲ, ਅਵਤਾਰ ਸਿੰਘ ਸ਼ੇਰਪੁਰਾ, ਗੀਤਾ ਜਗਰਾਉਂ, ਪਰਮਜੀਤ ਸਿੰਘ ਪੰਮਾਂ, ਰਜਿੰਦਰ ਸਿੰਘ ਗਰੇਵਾਲ, ਜਿੰਦਰ ਰਾਮਗੜ੍ਹ, ਹੈਪੀ ਸੰਗਤਪੁਰਾ, ਪੱਪੂ ਕਾਉਂਕੇ, ਸੁਲਤਾਨ ਸਿੰਘ ਢੈਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਅਪ੍ਰੇਟਰ ਹਾਜ਼ਰ ਸਨ।