You are here

ਪੰਜਾਬ

ਮੀਂਹ ਹਨੇਰੀ ਦਾ ਚੋਰਾਂ ਨੇ ਲਿਆ ਲਾਹਾ 14 ਕਿਸਾਨਾਂ ਦੀਆਂ ਮੋਟਰਾਂ ਤੋ ਚੋਰੀ ਕੀਤੀਆਂ ਕੇਵਲ ਤਾਰਾਂ

ਜਗਰਾਉਂ / ਸਿੱਧਵਾਂ ਬੇਟ, 26 ਮਾਰਚ -(ਡਾ.ਮਨਜੀਤ ਸਿੰਘ ਲੀਲਾਂ )-ਇਕ ਪਾਸੇ ਜਿੱੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨੀ  ਲਗਾਤਾਰ ਘਾਟੇ ਵਿਚ ਜਾ ਰਹੀ ਹੈ ਤੇ ਪਿਛਲੇ ਦਿਨੀਂ ਆਏ ਮੀਂਹ ਹਨੇਰੀ, ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਜਿਸ ਕਰਕੇ ਉਹਨਾਂ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਹਨ ਉਥੇ ਪਿਛਲੇ ਦਿਨੀਂ ਆਏ ਮੀਂਹ ਵਾਲੀ ਰਾਤ ਨੂੰ ਚੋਰਾਂ ਨੇ ਪਿੰਡ ਲੀਲਾਂ ਮੇਘ ਸਿੰਘ  ਦੇ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਸਮੇ ਸੈਕਟਰੀ ਗੁਰਜੀਤ ਸਿੰਘ ,ਨਿਰਭੈ ਸਿੰਘ ਅੰਮ੍ਰਿਤਪਾਲ ਸਿੰਘ ,ਅਮਰਪ੍ਰੀਤ ਸਿੰਘ, ਪੰੰਚ ਦਵਿੰਦਰ ਸਿੰਘ ,ਗੁਰਸੇਵਕ ਸਿੰਘ ਨਿਰਮਲ ਸਿੰਘ ਅੰਮ੍ਰਿਤਪਾਲ ਸਿੰਘ ਗੁਰਪਾਲ ਸਿੰਘ ਨੇ ਦੱਸਿਆ ਪਿਛਲੇ ਦਿਨੀਂ ਆਏ ਮੀਂਹ ਕਾਰਨ ਦੀਆਂ ਪੁੱਤਾਂ ਵਾਂਗ ਪਾਲੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਉੱਥੇ ਉਸੇ ਰਾਤ ਨੂੰ ਚੋਰਾਂ ਨੇ ਬੇਖੌਫ ਹੋ ਕੇ ਸਾਡੀਆਂ 14 ਮੋਟਰਾਂ ਤੋ ਤਾਰਾਂ ਚੋਰੀ ਕਰ ਲਈਆ ਜਦੋਂ ਕਿਸਾਨਾਂ ਨੂੰ ਚੋਰਾਂ ਖ਼ਿਲਾਫ਼ ਸੰਬੰਧਤ ਥਾਣੇ ਦਰਖਾਸਤ ਦੇਣ ਵਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਚੋਰੀ ਦੀ ਘਟਨਾ ਪਹਿਲੀ ਨਹੀ ਹੈ ਅਜਿਹੀਆਂ ਘਟਨਾਵਾਂ ਬੇਟ ਏਰੀਆ ਵਿੱਚ ਪਹਿਲਾਂ ਵੀ ਅਨੇਕਾਂ ਵਾਰ ਵਾਪਰ ਚੁੱਕੀਆਂ ਹਨ ਤੇ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਫੜਨ ਦੀ ਲੋੜ ਨਹੀਂ ਸਮਝੀ, ਜਿਸ ਕਰਕੇ  ਅਸੀ ਇਸ ਦੀ ਸੂਚਨਾ ਦੇਣੀ ਮਨਾਸਿਬ ਨਹੀ ਸਮਝੀ! ਉਨ੍ਹਾਂ ਨੇ ਕਿਹਾ ਕਿ ਹੁਣ ਅਸੀ ਆਪਣੇ ਪੱਧਰ ਤੇ ਚੋਰਾਂ ਤੇ ਬਾਜ ਵਾਲੀ ਅੱਖ ਰੱਖਾਂਗੇ ਤੇ ਫੜ ਕੇ ਉਸ ਦੀ ਅਜਿਹੀ ਛਿੱਤਰ ਪਰੇਡ ਕਰਾਂਗੇ ਤਾਂ ਕਿ ਉਹ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ

ਏਜਲ ਆਈਲੈੈਸ ਸੈਟਰ ਸਿੱਧਵਾ ਬੇਟ ਦੀ  ਵਿਦਿਆਰਥਣ ਨੇ 6,5ਬੈਂਡ ਹਾਸਲ ਕਰਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਕੀਤਾ ਪੂਰਾ

ਜਗਰਾਉਂ /ਸਿਧਵਾ ਬੇਟ , 26 ਮਾਰਚ -(ਡਾ, ਮਨਜੀਤ ਸਿੰਘ ਲੀਲਾਂ)- ਬੇਟ ਇਲਾਕੇ ਦੀ ਨਾਮੀ ਐਜਲ ਆਈਲੈੈਟਸ ਸੈਟਰ ਸਿੱਧਵਾਂ ਬੇਟ ਦੀ ਵਿਦਿਆਰਥਣ ਸੀਰਾਂ ਕੌਰ ਪਿੰਡ ਗੋਰਸੀਆਂ ਕਾਦਰਬਖਸ ਅਧਿਆਪਕਾਂ ਵੱਲੋਂ ਨਵੀਂ ਤਕਨੀਕ ਨਾਲ ਕਰਵਾਈ ਜਾ ਰਹੀ ਪੜਾਈ ਦਾ ਭਰਪੂਰ ਫਾਇਦਾ ਉਠਾ ਕੇ ਸਾਰੇ ਵਿਸ਼ਿਆਂ ਚੋ ਵਧੀਆ ਬੈਂਡ ਹਾਸਲ ਕਰਕੇ ਵਿਦੇਸ਼ ਜਾਣ ਦੇ ਸੁਪਨੇ ਪੂਰਾ ਕੀਤਾ ਸੀਰਾ ਕੌਰ ਨੇ ਲਿਸਨਿਗ 7'0,ਰੀਡਿੰਗ 6'5 ,ਰਾਈਟਿੰਗ 6'0,ਸਪੀਕਿੰੰਗ 6'0 ,ਉਵਰਆਲ ਚੋ 6'5ਬੈਂਡ ਹਾਸਲ ਕਰਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ ! ਇਸ ਸਮੇ  ਸੰਸਥਾ ਦੇ ਐਮ ਡੀ ਮਨਜਿੰਦਰ ਕੌਰ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਦੇ ਵਧੀਆ ਨਤੀਜੇ ਬੱਚਿਆਂ ਦੀ ਲਗਨ ਅਤੇ ਤਜਰਬੇਕਾਰ ਮਿਹਨਤੀ ਸਟਾਫ  ਕਰਕੇ ਆ ਰਹੇ ਹਨ ! ਇਸ ਸਮੇ ਸੰੰਸਥਾ ਦੇ ਐਮ ਡੀ ਮਨਜਿੰੰਦਰ ਕੌਰ  ਬੇਟ ਇਲਾਕੇ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਬਣਾਉਣ ਲਈ ਸਾਡੇ ਦਫ਼ਤਰ ਐੱਲ ਆਈਲੈਟਸ ਸੈਟਰ ਸਿੱੱਧਵਾਂ ਬੇਟ ਆ ਕੇ ਮਿਲੇ ਅਤੇ ਸਹੀ ਜਾਣਕਾਰੀ ਹਾਸਲ ਕਰੋ

ਡਿਪਟੀ ਕਮਿਸ਼ਨਰ/ ਐਸ.ਡੀ.ਐਮਜ਼ ਦਫ਼ਤਰਾਂ ਦਾ ਘਿਰਾਓ ਕਰਨ ਸੰਬਧੀ ਬਲਾਕ ਰਾਏਕੋਟ ਦੀ ਮੀਟਿੰਗ

ਰਾਏਕੋਟ, 26 ਮਾਰਚ- (ਗੁਰਸੇਵਕ ਸੋਹੀ)-ਪਿਛਲੇ ਦਿਨਾਂ ਦੌਰਾਨ ਹੋਈ ਬੇਮੌਸਮੀ ਬਾਰਿਸ਼, ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਹਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਤੋਂ ਮੁਆਵਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ 28 ਮਾਰਚ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮਜ਼ ਦਫ਼ਤਰਾਂ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾਣੇ ਹਨ। ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਸਫਲ ਕੀਤੇ ਜਾਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਰਾਏਕੋਟ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਰਣਧੀਰ ਸਿੰਘ ਧੀਰਾ ਬੱਸੀਆ ਤੇ ਪ੍ਰੈਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਤੇ ਜ਼ਿਲ੍ਹਾ ਖਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਦੀਆ ਮੰਗਾਂ ਪ੍ਰਵਾਨ ਨਾ ਕੀਤੀਆ ਤਾਂ ਆਉਣ ਵਾਲੇ ਸਮੇਂ ਵਿੱਚ ਸ਼ੰਘਰਸ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਪ੍ਰਧਾਨ ਜਸਭਿੰਦਰ ਸਿੰਘ ਕਿਸ਼ਨਗੜ੍ਹ ਛੰਨਾ,ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ,ਮਨੀ ਬਾਸੀ ਕਮਾਲਪੁਰਾ,ਮਨਦੀਪ ਸਿੰਘ, ਹਰਮਨਦੀਪ ਸਿੰਘ, ਰਣਜੀਤ ਸਿੰਘ, ਜਗਜੀਵਨ ਸਿੰਘ, ਪ੍ਰਧਾਨ ਸੁਖਪਾਲ ਸਿੰਘ ਭੈਣੀ ਬੜਿੰਗ ,ਜਗਜੀਤ ਸਿੰਘ ਸਰਪੰਚ ਸੁਖਾਣਾ,ਲਵਪ੍ਰੀਤ ਸਿੰਘ, ਸੁਖਦੀਪ ਸਿੰਘ, ਗੋਰਾ ਸਿੰਘ ਆਦਿ ਹਾਜ਼ਰ ਸਨ।

ਭਾਗਪੁਰ ਗਗੜਾ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਲੈਂਜ ਕੈਂਪ ਲਗਾਇਆ

ਕੈਂਪ 450 ਦਾ ਚੈਕਅੱਪ ਕੀਤਾ ਅਤੇ 57 ਮਰੀਜ ਅਪ੍ਰੇਸ਼ਨ ਲਈ ਚੁਣੇ ਗਏ

ਕੋਟ ਈਸੇ ਖਾਂ / ਮੋਗਾ 26 ਮਾਰਚ (ਜਸਵਿੰਦਰ  ਸਿੰਘ  ਰੱਖਰਾ) - ਰੂਰਲ ਐਨ ਜੀ ਓ ਮੋਗਾ ਵੱਲੋਂ ਮਾਨਵਤਾ ਭਲਾਈ ਕਲੱਬ ਭਾਗਪੁਰ ਗਗੜਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਮਾਤਾ ਚੰਦ ਕੌਰ ਢੇਸੀ ਦੀ ਮਿੱਠੀ ਯਾਦ ਵਿੱਚ ਪਿੰਡ ਭਾਗਪੁਰ ਗਗੜਾ ਵਿਖੇ 111ਵਾਂ ਮੁਫ਼ਤ ਅੱਖਾਂ ਦਾ ਜਾਂਚ ਅਤੇ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਜਗਦੰਬੇ ਆਈ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ 450 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 150 ਦੇ ਕਰੀਬ ਮਰੀਜ਼ਾਂ ਨੂੰ ਨੇੜੇ ਦੀ ਨਿਗਾਹ ਦੀਆਂ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 57 ਮਰੀਜ ਮੋਤੀਆਬਿੰਦ ਅਪਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਅਪਰੇਸ਼ਨ   ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਜਾਣਗੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬਾਬਾ ਮਹਿੰਦਰ ਸਿੰਘ ਜੀ ਨੇ ਕਿਹਾ ਕਿ ਰੂਰਲ ਐਨ ਜੀ ਓ ਮੋਗਾ ਸਮਾਜ ਦੀ ਭਲਾਈ ਲਈ ਅਨੇਕਾਂ ਕੰਮ ਕਰ ਰਹੀ ਹੈ ਪਰ ਲੋੜਵੰਦਾਂ ਨੂੰ ਰੌਸ਼ਨੀ ਪ੍ਰਦਾਨ ਕਰਨਾ ਇਸ ਦਾ ਸਭ ਤੋਂ ਮਹੱਤਵਪੂਰਨ ਕਾਰਜ ਹੈ, ਜਿਸ ਲਈ ਸਮੂਹ ਐਨ ਜੀ ਓ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਐਨ ਜੀ ਓ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਐਮਰਜੈਂਸੀ ਮਰੀਜ਼ਾਂ ਨੂੰ ਜਿੰਦਗੀ ਮਿਲ ਰਹੀ ਹੈ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਤਿੰਨ ਵਾਰ ਸਟੇਟ ਐਵਾਰਡ ਹਾਸਲ ਹੋ ਚੁੱਕਾ ਹੈ ਅਤੇ ਸੰਸਥਾ ਵੱਲੋਂ ਪਿਛਲੇ ਦਸ ਸਾਲਾਂ ਵਿੱਚ 111 ਅੱਖਾਂ ਦੇ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹਜਾਰਾਂ ਮਰੀਜ ਲਾਭ ਲੈ ਚੁੱਕੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸੰਸਥਾ ਦੇ ਸੀਨੀਅਰ ਅਹੁਦੇਦਾਰ ਗੁਰਬਚਨ ਸਿੰਘ ਗਗੜਾ ਦੇ ਮਾਤਾ ਚੰਦ ਕੌਰ ਢੇਸੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸ. ਗੁਰਬਚਨ ਸਿੰਘ ਗਗੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੈੰਪ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਅਤੇ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਸੂਬੇਦਾਰ ਬੇਅੰਤ ਸਿੰਘ, ਰਾਮ ਸਿੰਘ ਜਾਣੀਆਂ, ਜਸਵੰਤ ਸਿੰਘ ਕੋਟ ਸਦਰ ਖਾਂ, ਜਗਜੀਤ ਸਿੰਘ ਬੱਧਨੀ, ਦਿਲਬਾਗ ਸਿੰਘ ਮੇਲਕ, ਗੁਰਮੀਤ ਸਿੰਘ ਤਸੀਲਦਾਰ, ਦਰਸ਼ਨ ਸਿੰਘ ਲੋਪੋ, ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਭਵਨਦੀਪ ਪੁਰਬਾ, ਸੁਦਾਗਰ ਸਿੰਘ ਭਿੰਡਰ ਕਲਾਂ, ਸੁਰਜੀਤ ਸਿੰਘ ਰਾਮਗੜ੍ਹ, ਗੁਰਮੀਤ ਸਿੰਘ ਸਰਪੰਚ, ਗੁਰਮੀਤ ਸਿੰਘ ਦਾਤੇਵਾਲ, ਸੁਰਜੀਤ ਸਿੰਘ ਗਗੜਾ, ਦਲਜੀਤ ਸਿੰਘ ਢੇਸੀ, ਸਤਿੰਦਰ ਪਾਲ, ਨੇਕ ਸਿੰਘ, ਤਿਵਾਰਾ ਸਿੰਘ , ਬਿੰਦਰ ਸਿੰਘ,ਰਣਜੀਤ ਸਿੰਘ ਸੋਢੀ, ਸੁਖਦੇਵ ਸਿੰਘ, ਅੰਗਰੇਜ ਸਿੰਘ, ਗੋਪੀ, ਅਮਨਦੀਪ ਸਿੰਘ, ਤਾਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਰਾਜੂ ਸਿੱਧੂ, ਦਰਸ਼ਨ ਸਿੰਘ ਨੰਬਰਦਾਰ, ਮੇਹਰ ਸਿੰਘ, ਗੁਰਜੰਟ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।

ਮੇਲਿਆ ਦਾ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਦਾ ਨਵਾਂ ਗੀਤ "ਯਾਰ" ਜਲਦ ਹੋ ਰਿਹਾ ਰਿਲੀਜ਼ 

ਧਰਮਕੋਟ, 26 ਮਾਰਚ(ਜਸਵਿੰਦਰ ਸਿੰਘ ਰੱਖਰਾ) ਪੰਜਾਬੀ ਪ੍ਰਸਿੱਧ ਲੋਕ ਗਾਇਕ ਸੁਰੀਲੀ ਆਵਾਜ਼ ਦੇ ਮਾਲਕ ਯਾਰਾਂ ਦਾ ਯਾਰ ਅਤੇ ਮੇਲਿਆਂ ਦਾ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਦਾ ਨਵਾਂ ਗੀਤ "ਯਾਰ " ਬਹੁਤ ਹੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਸ਼ੂਟਿੰਗ ਮੌਕੇ ਪੰਜਾਬੀ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਮਾਲਵਾ ਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵੇਂ ਰਿਲੀਜ਼ ਹੋ ਰਹੇ ਗੀਤ "ਯਾਰ" ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ।

"ਇਸ਼ਕ ਪੜ੍ਹਾਈਆਂ ਰਾਸ ਨਾ ਆਈਆਂ, ਪੜ੍ਹਦਾ ਇੱਥੇ ਕੋਈ ਕੋਈ"

"ਆਖਣ ਨੂੰ ਤਾਂ ਯਾਰ ਬੜੇ, ਖੜਦਾ ਇੱਥੇ ਕੋਈ ਕੋਈ "

ਇਸ ਗੀਤ ਨੂੰ ਪੰਜਾਬੀ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਗਾਇਆ, ਵਿਜੇ ਧੰਮੀ ਵੱਲੋਂ ਇਸ ਗੀਤ ਨੂੰ ਲਿਖਿਆ ਗਿਆ, ਮਿਉਜ਼ਿਕ ਸੁਰਿੰਦਰ ਕਜਲਾ, ਵੀਡੀਓ ਡਾਇਰੈਕਟਰ ਕੇ.ਕੇ.ਸੱਭਰਵਾਲ, ਕੈਮਰਾ ਮਨੀਸ਼,ਮੇਕਅੱਪ ਸਚਿਨ ਅਤੇ ਕੰਪਨੀ ਕੇ.ਕੇ. ਰਿਕਾਰਡਸ ਵੱਲੋਂ ਰਿਕਾਰਡ ਕੀਤਾ ਗਿਆ।

ਉਹਨਾਂ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਮਾਰਕੀਟ ਵਿੱਚ ਰਲੀਜ਼ ਹੋਏ ਗੀਤਾਂ ਨੂੰ ਬਹੁਤ ਪਿਆਰ ਮਿਲਿਆ ਹੈ ਉਸੇ ਤਰ੍ਹਾਂ ਨਵੇਂ ਰਿਲੀਜ਼ ਹੋ ਰਹੇ ਗੀਤ "ਯਾਰ" ਨੂੰ ਵੀ ਸਰੋਤਿਆਂ ਦਾ ਬਹੁਤ ਪਿਆਰ ਮਿਲੇਗਾ। ਸ਼ੂਟਿੰਗ ਦੌਰਾਨ ਵਿਸ਼ੇਸ ਤੌਰ ਤੇ ਪਹੁੰਚੇ ਦਲਵਿੰਦਰ ਦਿਆਲਪੁਰੀ ਦੇ ਕਰੀਬੀ ਦੋਸਤ ਡਾਕਟਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਕਰੀਰ,ਸਾਰਜ ਸਿੰਘ ਕਾਲਾ,ਸੋਹਣ ਮਾਣੂੰਕੇ, ਸ਼ਮਸ਼ੇਰ ਸਿੰਘ, ਗੀਤਕਾਰ ਮੀਤ ਭਿੰਡਰ, ਕਲੱਬ ਪ੍ਰਧਾਨ ਸਰੂਪ ਇੰਦਰ ਸਿੰਘ,ਰਿੰਟੂ ਮੱਲੀ, ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ, ਮੈਂਬਰ ਸ਼ਿੰਦਰ ਸਿੰਘ ਅਤੇ ਬਾਬਾ ਹਰਦੀਪ ਸਿੰਘ ਆਦਿ ਹਾਜ਼ਰ ਸਨ।

ਗੋਲਡਨ ਐਜੂਕੇਸ਼ਨ ਧਰਮਕੋਟ ਦੀ ਵਿਦਿਆਰਥਣ ਨੇ ਹਾਸਲ ਕੀਤੇ 7.5 ਬੈਂਡ

 ਰੀਡਿੰਗ ਵਿੱਚ 9 ਵਿੱਚੋਂ 9 ਬੈਂਡ ਹਾਸਿਲ ਕੀਤੇ-- ਡਾਇਰੈਕਟਰ ਅਰੋੜਾ, ਪਲਤਾ 

ਧਰਮਕੋਟ, 26 ਮਾਰਚ (ਜਸਵਿੰਦਰ ਸਿੰਘ ਰੱਖਰਾ) ਗੋਲਡਨ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਸੁਭਾਸ਼ ਪਲਤਾ ਨੇ ਦੱਸਿਆ ਕਿ ਆਈਲੈਟਸ ਦੀ ਹੋਈ ਪ੍ਰੀਖਿਆ ਵਿਚ ਅਨੂਪਰੀਤ ਕੌਰ ਵਾਸੀ ਧਰਮਕੋਟ ਨੇ ਓਵਰਆਲ 7.5 ਬੈਂਡ ਹਾਸਲ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਨੇ ਅਨੂਪਰੀਤ ਕੌਰ ਨੂੰ  ਸਰਟੀਫਿਕੇਟ ਸੌਂਪਦਿਆਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਸਖ਼ਤ ਮਿਹਨਤ ਕਰਦਿਆਂ ਆਪਣੇ ਸੁਪਨੇ ਸਾਕਾਰ ਕਰਨ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਤਜਰਬੇਕਾਰ ਸਟਾਫ਼ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰਵਾ ਕੇ ਆਈਲੈੱਟਸ ਦੀ ਤਿਆਰੀ ਕਰਵਾਉਂਦੇ ਹਨ ਤੇ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਲੇਟੈਸਟ ਮਟੀਰੀਅਲ ਇਕੱਲੇ ਇਕੱਲੇ ਵਿਦਿਆਰਥੀ ਦੀ ਸਪੀਕਿੰਗ ਰੀਡਿੰਗ ਲਿਸਨਿੰਗ ਰਾਈਟਿੰਗ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਨੇ ਅਨੂਪਰੀਤ ਕੌਰ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਉਨ੍ਹਾਂ ਦੱਸਿਆ ਕਿ  ਵਿਦਿਆਰਥੀ ਨੇ ਥੋੜੇ  ਦਿਨਾਂ ਵਿੱਚ ਆਈਲਟਸ ਦੀ ਤਿਆਰੀ ਕਰਕੇ ਬੈਂਡ ਹਾਸਿਲ ਕੀਤੇ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੇ ਰੀਡਿੰਗ ਵਿੱਚੋ 9 ਵਿਚੋਂ 9 ਬੈਂਡ ਹਾਸਿਲ ਸੈਂਟਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਕੋ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਪਾਸਪੋਰਟ, ਹਵਾਈ ਟਿਕਟਾਂ, ਟੂਰ ਪੈਕੇਜ, ਇੰਡੋ ਕੈਨੇਡੀਅਨ ਬੱਸ, ਪੀ.ਟੀ.ਈ, ਆਈਲਟਸ ਦੀ ਕੋਚਿੰਗ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਕੋਆਰਡੀਨੇਟਰ ਹਰਪ੍ਰੀਤ ਕੌਰ, ਕੋਆਰਡੀਨੇਟਰ ਨਵਨੀਤ ਕੌਰ, ਪਵਨਦੀਪ ਕੌਰ, ਪ੍ਰਭਲੀਨ ਕੌਰ, ਯਾਦਵਿੰਦਰ ਸਿੰਘ, ਸਨਦੀਪ ਕੌਰ, ਰੁਪਿੰਦਰ ਕੌਰ, ਲਵਲੀਨ ਕੌਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।

ਤਸਵੀਰ -- ਗੋਲਡਨ ਐਜੂਕੇਸ਼ਨ ਧਰਮਕੋਟ ਵਿਖੇ ਵਿਦਿਆਰਥਣ ਅਨੂਪਰੀਤ ਕੌਰ ਮੂੰਹ ਮਿੱਠਾ ਕਰਵਾਉਂਦੇ ਹੋਏ  ।

ਸ਼ਬਦਜੋਤ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਸੱਤਵਾਂ ਕਵਿਤਾ ਕੁੰਭ ਸੰਪੂਰਨ

 ਬਵੰਜਾ ਕਵੀਆਂ ਨੇ ਭਾਗ ਲਿਆ

ਮਨ ਮਾਨ ਨੂੰ ਰਾਵੀ ਦੀ ਰੀਝ ਪੁਸਤਕ ਲਈ ਸਃ ਲਖਬੀਰ ਸਿੰਘ ਜੱਸੀ ਪੁਰਸਕਾਰ ਦਿੱਤਾ

ਰਾਏਕੋਟ, 26 ਮਾਰਚ   (ਗੁਰਭਿੰਦਰ ਗੁਰੀ) ਅਦਾਰਾ ਸ਼ਬਦਜੋਤ ਵੱਲੋਂ 7ਵਾਂ ਕਵਿਤਾ ਕੁੰਭ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਬਵੰਜਾ ਕਵੀਆਂ ਗੈਰੀ ਫਕੀਰਾ, ਗੁਰਪ੍ਰੀਤ ਕੌਰ ਧਾਲੀਵਾਲ, ਗੁਰਵਿੰਦਰ ਸਿੱਧੂ, ਹਰਪ੍ਰੀਤ ਕੌਰ ਸੰਧੂ, ਹਸਨ, ਕਮਲ, ਰਜੇਸ਼ ਕੁਮਾਰ, ਰੌਸ਼ਨ ਸੱਤਪਾਲ, ਰੂੰਮੀ ਰਾਜ, ਅਨੀ ਕਾਠਗੜ੍ਹ, ਸੰਜੀਵ ਕੁਰਾਲੀਆ, ਸਿੰਘ ਮਾਨਸ, ਸਿਕੰਦਰ ਚੰਦ ਭਾਨ, ਸੀਰਤਪਾਲ, ਪਰਮਜੀਤ ਢਿੱਲੋਂ, ਸੁਖਵਿੰਦਰ ਚਹਿਲ, ਸੋਨੂੰ ਮੰਗਲੀ, ਹਰਸਿਮਰਤ ਕੌਰ, ਹਰਦੀਪ ਸੱਭਰਵਾਲ, ਗਗਨਦੀਪ ਸਿੰਘ ਦੀਪ, ਗੀਤੇਸ਼ਵਰ ਸਿੰਘ, ਮੀਤ, ਪ੍ਰੋ ਗੁਰਪ੍ਰੀਤ ਸਿੰਘ, ਗੁਰੀ ਤੁਰਮਰੀ, ਗੁਰਪ੍ਰੀਤ ਕੌਰ, ਚਰਨਜੀਤ ਸਮਾਲਸਰ, ਜਸਵੀਰ ਫੀਰਾ, ਜਗਜੀਤ ਕੌਰ ਢਿੱਲਵਾਂ, ਜੋਗਿੰਦਰ ਨੂਰਮੀਤ, ਜੋਬਨਰੂਪ ਛੀਨਾ, ਸਵਾਮੀ ਸਰਬਜੀਤ, ਤਲਵਿੰਦਰ ਸ਼ੇਰਗਿੱਲ, ਦਵੀ ਸਿੱਧੂ, ਨਰਿੰਦਰ ਕੌਰ ਮਠਾੜੂ, ਦਿਲਜੀਤ ਬੰਗੀ, ਧਰਵਿੰਦਰ ਸਿੰਘ ਔਲਖ, ਪਰਜਿੰਦਰ ਕੌਰ ਕਲੇਰ, ਪ੍ਰਭਜੋਤ ਰਾਮਪੁਰ, ਧਰਮਿੰਦਰ ਮਸਾਣੀ, ਮਨਜੀਤ ਸੂਖਮ, ਮੁਬਾਰਕ, ਰਣਧੀਰ, ਰਵਨੀਤ ਕੌਰ, ਰਾਕੇਸ਼ ਵਰਮਾ, ਰਿਸ਼ੀ ਹਿਰਦੇਪਾਲ, ਰੂਹੀ ਸਿੰਘ, ਲਾਡੀ ਹੁੰਦਲ਼, ਵਿਰਕ ਪੁਸ਼ਪਿੰਦਰ, ਵੀਰਪਾਲ ਕੌਰ ਮੋਹਲ ਅਤੇ ਐਡਵੋਕੇਟ ਸੁਨੀਤਾ ਮਹਿਮੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਗਈ ।   ਸ਼ਬਦਜੋਤ ਦੇ ਪ੍ਰਬੰਧਕ ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ, ਪਾਲੀ ਖ਼ਾਦਿਮ ਅਤੇ ਮੀਤ ਅਨਮੋਲ ਵੱਲੋਂ ਇਹ ਉਪਰਾਲਾ ਨਵੇਂ ਕਵੀਆਂ ਨੂੰ ਸਮਰੱਥ ਮੰਚ ਪ੍ਰਦਾਨ ਕਰਨ ਦੀ ਸੋਚ ਨਾਲ ਪਿਛਲੇ ਸੱਤ ਸਾਲ ਤੋਂ ਇਹ ਕੁੰਭ ਕਰਵਾਇਆ ਜਾ ਰਿਹਾ ਹੈ । 

ਸਵੇਰੇ ਦਸ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਲੇ ਇਸ ਕਵਿਤਾ ਕੁੰਭ ਦਾ ਮੰਚ ਸੰਚਾਲਨ ਪ੍ਰਭਜੋਤ ਸੋਹੀ, ਪਾਲੀ ਖਾਦਿਮ ਤੇ ਰਾਜਦੀਪ ਸਿੰਘ ਤੂਰ ਵੱਲੋਂ ਕੀਤਾ ਗਿਆ। 

ਇਸ ਮੌਕੇ ਪੰਜਾਬੀ ਕਵਿੱਤਰੀ ਮਨ ਮਾਨ ਨੂੰ ਉਨ੍ਹਾਂ ਦੀ ਕਾਵਿ ਪੁਸਤਕ ਰਾਵੀ ਦੀ ਰੀਝ ਬਦਲੇ ਸਃ ਲਖਬੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਰਵਿੰਦਰ ਰਵੀ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਹੈ। 

ਸਮਾਗਮ ਦੇ ਮਹਿਮਾਨਾਂ ਵਿੱਚ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਬੀਬਾ ਬਲਵੰਤ, ਵਿਜੇ ਵਿਵੇਕ, ਸੱਤਪਾਲ ਭੀਖੀ, ਪੰਜਾਬ ਸਾਹਿੱਤ ਅਕਾਡਮੀ ਚੰਡੀਗੜ੍ਹ ਦੀ ਪ੍ਰਧਾਨ ਡਾਃ ਸਰਬਜੀਤ ਕੌਰ ਸੋਹਲ, ਗੁਰਪ੍ਰੀਤ ਮਾਨਸਾ, ਤ੍ਰਿਲੋਚਨ ਲੋਚੀ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਨਵਜੋਤ ਸਿੰਘ ਜਰਗ ਚੇਅਰਮੈਨ ਜੈਨਕੋ ਪੰਜਾਬ,ਜੈਨਿੰਦਰ ਚੌਹਾਨ, ਡਾਃ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ,ਸੁਨੀਲ ਚੰਦਿਆਣਵੀ, ਡਾਃ ਪਰਮਜੀਤ ਸੋਹਲ,ਰਣਜੀਤ ਗਿੱਲ ਜੱਗਾ ( ਫਰਿਜ਼ਨੋ) ਅਮਰੀਕਾ ਅਤੇ ਸਰਘੀ ਕੌਰ ਬੜਿੰਗ ਆਦਿ ਮੌਜੂਦ ਰਹੇ । 

ਉੱਘੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਕਿਹਾ,” ਅੱਜ ਦਾ ਸਮਾਂ ਨੌਜੁਆਨਾਂ ਲਈ ਖੁਸ਼ਕਿਸਮਤ ਦਾ ਸਮਾਂ ਹੈ ਕਿ ਉਹਨਾਂ ਕੋਲ ਕਵਿਤਾ ਕੁੰਭ ਵਰਗੇ ਮੰਚ ਹਨ ਕਿ ਆਪਣੀ ਕਲਮ ਦਾ ਜੌਹਰ ਵਿਖਾ ਸਕਦੇ ਹਨ। ਉਹ ਸਕੂਨ ਵਿੱਚ ਹਨ ਕਿ ਨੌਜਵਾਨ ਸਿਰਜਕਾਂ ਰਾਹੀਂ ਕਵਿਤਾ ਦਾ ਸੋਹਣਾ ਭਵਿੱਖ ਦੇਖ ਰਹੇ ਹਨ।”

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ, “ਕਵਿਤਾ ਕੁੰਭ ਓਹ ਸਮੁੰਦਰ ਹੈ ਜਿੱਥੋਂ ਸਾਹਿਤ ਦੇ ਸੁੱਚੇ ਮੋਤੀ ਚੁਗੇ ਜਾ ਸਕਦੇ ਹਨ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨਾ ਕਿਹਾ ਕਿ ਨਵ ਸਿਰਜਕਾਂ ਨੂੰ ਪੰਜਾਬੀ ਕਵਿਤਾ ਦੀ ਸਮੁੱਚੀ ਵਿਰਾਸਤ ਨਾਲ ਰਿਸ਼ਤਾ ਜੋੜਨਾ ਚਾਹੀਦਾ ਹੈ ਕਿਉਂਕਿ ਪੂਰਬਲੇ ਸਿਰਜਕਾਂ ਨੂੰ ਪੜ੍ਹੇ ਬਗੈਰ ਕਲਾਮ ਵਿੱਚ ਪੁਖ਼ਤਗੀ ਸੰਭਵ ਨਹੀਂ। 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ 8ਅਪਰੈਲ ਸਵੇਰੇ 11ਵਜੇ ਨਵੇਂ ਗ਼ਜ਼ਲ ਲੇਖਕਾਂ ਲਈ ਪੰਜਾਬੀ ਗ਼ਜ਼ਲ ਸਿਰਜਣਾ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਉਸਤਾਦ ਗ਼ਜ਼ਲਗੋ ਸੁਲੱਖਣ ਸਿੰਘ ਸਰਹੱਦੀ ਤੇ ਗੁਰਦਿਆਲ ਰੌਸ਼ਨ ਵਿਸ਼ਾ ਮਾਹਿਰ ਹੋਣਗੇ। ਪ੍ਰਧਾਨਗੀ ਉਰਦੂ ਤੇ ਪੰਜਾਬੀ ਕਵੀ ਜਨਾਹ ਸਰਦਾਰ ਪੰਛੀ ਜੀ ਕਰਨਗੇ। 

ਅੰਤ ਵਿੱਚ ਸਾਰੇ ਕਵੀਆਂ ਬਾਰੇ ਟਿਪਣੀ ਕਰਦਿਆਂ ਪੰਜਾਬੀ ਕਵੀ ਗੁਰਪ੍ਰੀਤ ਮਾਨਸਾ ਨੇ ਸਾਰੇ ਕਵੀਆਂ ਨੂੰ ਕਿਹਾ,” ਕਵੀ ਨੂੰ ਕਾਵਿ ਰਚਨਾ ਕਰਨ ਲਈ ਦਿਮਾਗ ਤੋਂ ਛੁੱਟੀ ਲੈ ਕੇ ਦਿਲ ਵਾਲੇ ਸਕੂਲ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਕਿਉਕਿ ਕਵਿਤਾ ਸ਼ਬਦ ਤੋਂ ਨਹੀਂ ਦ੍ਰਿਸ਼ ਤੋਂ ਉਪਜਦੀ ਹੈ ਅਤੇ ਮਹਿਸੂਸ ਕੀਤੀ ਜਾਣ ਯੋਗ ਹੋਣੀ ਚਾਹੀਦੀ ਹੈ।”

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਅਤੇ ਆਗੂਆਂ ਨੂੰ ਖਾਹਮਖਾਹ ਕਰਿਆ ਜਾ ਰਿਹਾ ਹੈ ਤੰਗ ਪਰੇਸ਼ਾਨ - ਕਾਹਨਸਿੰਘ ਵਾਲਾ

ਅੰਮ੍ਰਿਤਸਰ, 25 ਮਾਰਚ ( ਕੁਲਦੀਪ ਸਿੰਘ ਦੌਧਰ)ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਕੌਮੀ ਜਰਨਲ ਸਕੱਤਰ ਅਤੇ ਕਿਸਾਨ ਯੂਨੀਅਨ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ, ਪਾਰਟੀ ਦੇ ਐਗਜ਼ੈਕਟਿਵ ਮੈਂਬਰ ਪੰਜਾਬ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਟੀ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਲਧੰਰ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਡਰੌਲੀ ਨੇ ਸਾਂਝੇ ਬਿਆਨ ਰਾਹੀਂ ਭਾਰਤ ਦੀ ਹਿੰਦੂਤਵ ਮੋਦੀ ਸਰਕਾਰ, ਪੰਜਾਬ ਦੀ ਭਗਵੰਤ ਮਾਨ ਸਰਕਾਰ,ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਨੇ ਜੋ ਵਾਰਿਸ਼ ਪੰਜਾਬ ਦੇ ਮੁੱਖੀ ਭਾਈ ਅਮ੍ਰਿਤਪਾਲ ਸਿੰਘ ,ਉਸਦੇ ਸਾਥੀਆਂ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਹੁਦੇਦਾਰਾਂ ਅਤੇ ਵਰਕਰਾਂ ਨੂੰ ਗੈਰ ਕਾਨੂੰਨੀ, ਗੈਰ ਸਵਿਧਾਨ ਅਤੇ ਲੋਕਤੰਤਰ ਦਾ ਘਾਣ ਕਰਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਕੁੱਝ ਹੋਰ ਸਿੰਘਾਂ ਤੇ ਐਨ ਐਸ ਏ ਕਾਲੇ ਕਾਨੂੰਨ ਲਾਗੂ ਕਰਕੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਅਤੇ ਅਸਾਮ ਦੀਆਂ ਜੇਲ੍ਹਾਂ ਵਿੱਚ ਜਬਰੀ ਢੱਕ ਦਿੱਤਾ ਗਿਆ ਹੈ ਉਸ ਦੀ ਪੂਰ ਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਵਰਤਾਰਾ ਸਿੱਖ ਕੌਮ ਅਤੇ ਪੰਜਾਬ ਵਾਸੀਆਂ ਨੂੰ 1984 ਵਾਲੇ ਦੌਰ ਵੱਲ ਧੱਕਣ ਦੀ ਤਿਆਰੀ ਹੋ ਰਹੀ ਹੈ। 
      ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂਆਂ ਨੇ ਇਹ ਵੀ ਕਿਹਾ ਕਿ ਜੋ ਸਿੱਖ ਛੋਟੇ ਬੱਚਿਆਂ ,ਸਿੱਖ ਨੌਜਵਾਨਾਂ, ਸਿੱਖ ਨੌਜਵਾਨ ਧੀਆਂ ਅਤੇ ਬਜ਼ੁਰਗਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੱਖ ਵੱਖ ਝੂੱਠੇ ਕੇਸ ਪਾ ਕੇ ਪੰਜਾਬ ਵਿੱਚ ਅਤੇ ਹੋਰ ਸੁੱਬਿਆ ਦੇ ਥਾਣਿਆਂ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਹਨ ਅਤੇ ਸਿੱਖਾਂ ਦੇ ਘਰਾਂ ਤੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ । ਉਨ੍ਹਾਂ ਸਾਰਿਆਂ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵਕੀਲਾਂ ਰਾਹੀਂ ਅਤੇ ਕਾਨੂੰਨੀ ਮਾਹਰਾਂ ਰਾਹੀਂ ਸੱਭ ਦੀ ਮੁਫਤ ਸਹਾਇਤਾ ਕਰ ਰਹੀ ਹੈ ਹਰ ਹਲਕੇ ਜਾਂ ਜਿਲ੍ਹੇ ਦੇ ਆਗੂ ਸਹਿਬਾਨਾਂ ਦੇ ਫੋਨ ਨੰਬਰ ਮੁੱਖ ਦਫਤਰ ਕਿਲ੍ਹਾ ਸਰਦਾਰ ਹਰਨਾਮ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਸ਼ੋਸਲ ਮੀਡੀਆ ਰਾਹੀਂ,ਪ੍ਰਿੰਟ ਮੀਡੀਆ ਰਾਹੀਂ ਜਾਰੀ ਕਰ ਦਿੱਤੇ ਗਏ ਹਨ ਸਾਰਿਆਂ ਲਈ 24 ਘੰਟੇ ਇਨ੍ਹਾਂ ਆਗੂਆਂ ਦੇ ਦਰਵਾਜ਼ੇ ਖੁੱਲ੍ਹੇ ਹਨ। 
       ਅਖੀਰ ਵਿੱਚ ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ  ਨੇ ਕਿਹਾ ਕਿ ਇਹ ਜੋ ਪੰਜਾਬ ਦਾ ਮਾਹੌਲ ਖਰਾਬ ਕਰਕੇ ਸਿੱਖ ,ਹਿੰਦੂ, ਮੁਸਲਮਾਨ ਅਤੇ ਹੋਰ ਫਿਰਕੇ ਕਬੀਲਿਆਂ ਦੀ ਜੋ ਸਦੀਆਂ ਤੋਂ ਭਾਈਚਾਰਕ ਸਾਂਝ ਨੂੰ ਭਾਰਤ ਦੀ ਹਿੰਦੂਤਵ ਮੋਦੀ ਸਰਕਾਰ ਅਤੇ ਦਿੱਲੀ ਦੇ ਕੇਜਰੀਵਾਲ ਦੇ ਇਸ਼ਾਰੇ ਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ  ਇਕ ਸੋਚੀ ਸਮਝੀ ਸਾਜਿਸ਼ ਅਧੀਨ ਤੋੜਨਾ ਚਾਹੁੰਦੀ ਹੈ ਪਰ ਇਨ੍ਹਾਂ ਦੇ ਨਾਪਾਕ ਇਰਦੇ ਸਿੱਖ ਅਤੇ ਪੰਜਾਬ ਦੇ ਲੋਕ ਕਦੇ ਵੀ ਪੂਰੇ ਨਹੀਂ ਹੋਣ ਦੇਣਗੇ ।

ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ - ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 25 ਮਾਰਚ ( ਜਨ ਸ਼ਕਤੀ ਨਿਊਜ਼ ਬਿਊਰੋ)ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਮਿਤੀ 27 ਮਾਰਚ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜ਼ਰੂਰੀ ਵਿਚਾਰਾਂ ਕਰਨ ਲਈ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿੱਚ ਤਕਰੀਬਨ 60 ਤੋਂ 70 ਦੇ ਕਰੀਬ ਚੋਣਵੀਆਂ ਸਿੱਖ ਜਥੇਬੰਦੀਆਂ ਸੰਪ੍ਰਦਾਵਾਂ/ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨਾਂ ਨੂੰ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਸੁਨੇਹੇ ਭੇਜੇ ਗਏ ਹਨ। ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਇਸ ਇਕੱਤਰਤਾ ਵਿਚ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਨਹੀਂ ਹੋਣਗੇ। ਇਸ ਤੋਂ ਇਲਾਵਾ ਸਿੱਖ ਸੰਗਤਾਂ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਆਪਣੇ ਲਿਖਤੀ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਈ-ਮੇਲ ਆਈਡੀ akaltakhatsahib84@gmail.com 'ਤੇ ਭੇਜ ਸਕਦੀਆਂ ਹਨ। 
ਨੋਟ:- ਇਸ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੁਲਾਏ ਗਏ ਮੁਖੀ ਸਾਹਿਬਾਨ ਹੀ ਸ਼ਾਮਲ ਹੋਣਗੇ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ 

ਲੁਧਿਆਣਾ, 23 ਮਾਰਚ - ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)- ਮਹਿਲਾ ਕਾਵਿ ਮੰਚ ਪੰਜਾਬ (ਰਜਿ:) ਇਕਾਈ ਬਰਨਾਲਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ , ਰਾਜਗੁਰੂ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ  ਮਮਤਾ ਸੇਤੀਆ ਸੇਖਾ (ਪ੍ਰਧਾਨ ਮਹਿਲਾ ਕਾਵਿ ਮੰਚ ਇਕਾਈ ਬਰਨਾਲਾ) ਦੀ ਅਗਵਾਈ ਹੇਠ ਗਗਨਦੀਪ ਕੌਰ ਧਾਲੀਵਾਲ (ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ)ਦੇ ਸਹਿਯੋਗ ਨਾਲ ਜ਼ੂਮ ਐਪ ਰਾਹੀਂ ਔਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ । ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਵਜੋਂ ਡਾ.ਰਵਿੰਦਰ ਕੌਰ ਭਾਟੀਆ  ਨੇ ਮੁੰਬਈ ਤੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅਮਰਜੀਤ ਕੌਰ ਮੋਰਿੰਡਾ  ਅਤੇ ਕਰਮਜੀਤ ਕੌਰ ਰਾਣਾ  ਇਟਲੀ ਤੋਂ ਪ੍ਰੋਗਰਾਮ ਵਿੱਚ ਹਾਜਰ ਹੋਏ ।  ਪ੍ਰੋਗਰਾਮ ਦੀ ਸ਼ੁਰੂਆਤ ਸਾਰੀਆਂ ਕਵਿਤਰੀਆਂ ਨੇ ਸ਼ਹੀਦਾਂ ਨੂੰ ਕੋਟਿ -ਕੋਟਿ ਪ੍ਣਾਮ ਕਰਕੇ ਸ਼ੁਰੂ ਕੀਤੀ। ਉਪਰੰਤ  ਕਰਮਜੀਤ ਕੌਰ ਰਾਣਾ, ਗਗਨਪ੍ਰੀਤ ਕੌਰ ਸੱਪਲ, ਸਿਮਰਪਾਲ ਕੌਰ, ਕਿਰਨਪ੍ਰੀਤ ਕੌਰ ਦੰਦੀਵਾਲ, ਪੋਲੀ ਬਰਾੜ, ਅਮਰਜੀਤ ਕੌਰ ਮੋਰਿੰਡਾ ਡਾ.ਰਵਿੰਦਰ ਕੌਰ ਭਾਟੀਆ, ਮਮਤਾ ਸੇਤੀਆ ਸੇਖਾ, ਗਗਨਦੀਪ ਕੌਰ ਧਾਲੀਵਾਲ, ਅਮਰਪ੍ਰੀਤ ਕੌਰ ਦੇਹੜ, ਪਰਮਜੀਤ ਕੌਰ ਸੈਣੀ ਆਦਿ ਕਵਿੱਤਰੀਆਂ ਨੇ ਆਪਣੀਆਂ ਜੋਸ਼ੀਲੀਆਂ ਰਚਨਾਵਾਂ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।  ਮਮਤਾ ਸੇਤੀਆ ਸੇਖਾ ਨੇ ਕਿਹਾ ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਰਹੀ ਕਿ ਸਾਨੂੰ ਦੂਰ ਬੈਠਿਆਂ ਕਵਿੱਤਰੀਆਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤੇ ਉਨ੍ਹਾਂ ਦੇ ਖੂਬਸੂਰਤ ਵਿਚਾਰ ਸੁਣਨ ਨੂੰ ਮਿਲਦੇ ਹਨ ਜਿਵੇਂ ਕਿ ਅੱਜ ਡਾ: ਰਵਿੰਦਰ ਕੌਰ ਭਾਟੀਆ  ਦੇ ਵਧੀਆ ਵਿਚਾਰ ਸੁਣਨ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਖੂਬਸੂਰਤ ਰਚਨਾਵਾਂ ਨੇ ਸਮਾਂ ਬੰਨ੍ਹ ਦਿੱਤਾ । ਪ੍ਰੋਗਰਾਮ ਦੇ ਅੰਤ ਵਿੱਚ ਕਰਮਜੀਤ ਕੌਰ ਰਾਣਾ  ਨੇ ਸਾਰੀਆਂ ਹਾਜ਼ਰ ਕਵਿਤਰੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮਮਤਾ ਸੇਤੀਆ ਸੇਖਾ ਨੇ ਬਾਖ਼ੂਬੀ ਨਿਭਾਈ ਅਤੇ ਇਹ ਕਹਿ ਸਭਨਾਂ ਤੋਂ ਵਿਦਾ ਲਈ ਨਵੀਂ ਸੋਚ ,ਨਵੇਂ ਵਿਚਾਰਾਂ ਨਾਲ ਛੇਤੀ ਹੀ ਫਿਰ ਮਿਲਾਂਗੇ ।

ਸਰਕਾਰੀ ਐਲੀਮੈਂਟਰੀ ਸਕੂਲ ਸੈਵਨ-ਬੀ ( ਲੁਧਿਆਣਾ-2) ਨੇ ਟੀਚਾ ਪ੍ਰਾਪਤ ਕਰਨ ਲਈ ਦਾਖਲਾ ਮੁਹਿੰਮ ਨੂੰ ਕੀਤਾ ਤੇਜ

   ਲੁਧਿਆਣਾ, 23 ਮਾਰਚ - ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ) ਪੰਜਾਬ ਦੇ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ  ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸਿੱਖਿਆ) ਲੁਧਿਆਣਾ ਬਲਦੇਵ ਸਿੰਘ ਜੋਧਾਂ  ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ  ਜਸਵਿੰਦਰ ਸਿੰਘ ਵਿਰਕ  ਦੇ ਥਾਪੜੇ ਅਤੇ ਹੱਲਾਸ਼ੇਰੀ ਨਾਲ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ( ਲੁਧਿ:-2)  ਪਰਮਜੀਤ ਸਿੰਘ ਸੁਧਾਰ   ਦੀ ਅਗਵਾਈ ਵਿਚ 7 ਬੀ ਸਕੂਲ ਦੇ ਅਧਿਆਪਕਾਂ  ਵੱਲੋਂ ਇਲਾਕਿਆਂ ਵਿੱਚ ਡੋਰ ਟੂ ਡੋਰ ਜਾ ਕੇ ਬੱਚਿਆਂ ਦਾ ਨਵਾਂ ਦਾਖ਼ਲਾ ਕੀਤਾ ਗਿਆ, ਅਤੇ ਬੱਚਿਆਂ ਦੇ ਸਰਕਾਰੀ ਸਕੂਲ ਵਿੱਚ ਨਵੇਂ ਦਾਖਲੇ ਲਈ ਮਿਥਿਆ ਟੀਚਾ ਪ੍ਰਾਪਤ ਕਰਨ ਲਈ ਲਗਭਗ ਨੇੜੇ ਹਨ ਬੱਚਿਆਂ ਦੇ ਸਰਕਾਰੀ ਸਕੂਲ  7-ਬੀ ਲਈ ਨਵੇਂ ਦਾਖਲੇ ਦੇ ਫਾਰਮ ਭਰੇ ਗਏ।  ਫਤਹਿਪੁਰ ਅਵਾਣਾ ਦੇ ਸਕੂਲ ਸਟਾਫ ਵੱਲੋਂ ਵੀ  ਦਾਖਲਾ ਵਧਾਉਣ ਲਈ ਅਣਥਕ ਯਤਨ ਕੀਤੇ ਜਾ ਰਹੇ ਹਨ ਇਲਾਕੇ ਦੇ ਲੋਕਾਂ ਅਤੇ ਬੱਚਿਆਂ ਦੇ ਮਾਤਾ-ਪਿਤਾ  ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

 ਮਿਹਨਤੀ ਅਧਿਆਪਕ  ਬਲਾਕ ਲਧਿਆਣਾ - 2 ਨੂੰ ਦਾਖਲਾ ਮੁਹਿੰਮ ਵਿਚ ਇਕ ਨੰਬਰ 'ਤੇ ਲੈ ਕੇ ਆਉਣਗੇ। ਸਿੱਖਿਆ ਵਿਭਾਗ ਪੰਜਾਬ ਦੁਆਰਾ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਦੱਸਿਆ ਗਿਆ ਪਿਛਲੇ ਸਾਲਾਂ ਦੌਰਾਨ ਵੀ ਅਧਿਆਪਕ ਕੁਲਜਿੰਦਰ ਸਿੰਘ ਬੱਦੋਵਾਲ ,7ਬੀ ਵੱਲੋਂ ਲਗਭਗ 100 ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਅਤੇ ਇਸ ਸਾਲ 2023-24ਲਈ ਵੀ  ਬੱਚਿਆਂ ਦਾ 'ਨਵਾਂ ਦਾਖ਼ਲਾ' ਮੁਹਿੰਮ ਤਹਿਤ ਹੁਣ ਤਕ ਲੱਗਭਗ 35 ਬੱਚਿਆਂ ਦਾ ਦਾਖਲਾ ਕਰਵਾਇਆ ਉਹਨਾਂ ਕਿਹਾ ਕਿ ਸਰਕਾਰੀ ਐਲੀ:ਸਕੂਲ 7ਬੀ ਵਿੱਚ 'ਨਵਾ ਦਾਖਲਾ ਮੁਹਿੰਮ' ਤਹਿਤ ਬੱਚਿ

ਗਰੀਨ ਪੰਜਾਬ ਮਿਸ਼ਨ ਵੱਲੋਂ ਸਿਵਲ ਹਸਪਤਾਲ ਜਗਰਾਉਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ 

ਜਗਰਾਉ , 23 ਮਾਰਚ (ਅਮਿਤ ਖੰਨਾ )ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗਰੀਨ ਪੰਜਾਬ ਮਿਸ਼ਨ ਵੱਲੋਂ ਸਿਵਲ ਹਸਪਤਾਲ ਜਗਰਾਉਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।  ਬਲੱਡ ਬੈਂਕ ਜਗਰਾਉਂ ਦੇ ਮੁਖੀ ਡਾ: ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਸਮੇਤ 26 ਵਲੰਟੀਅਰਾਂ ਨੇ ਖੂਨਦਾਨ ਕੀਤਾ |  ਇਸ ਮੌਕੇ ਦਿ ਗਰੀਨ ਪੰਜਾਬ ਮਿਸ਼ਨ ਸੰਸਥਾ ਦੇ ਮੁੱਖ ਸੇਵਾਦਾਰ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇਹੜਕਾ ਅਤੇ ਦਿ ਗ੍ਰੀਨ ਲੇਡੀ ਕੰਚਨ ਗੁਪਤਾ ਨੇ ਵਲੰਟੀਅਰਾਂ ਨੂੰ ਬੂਟੇ ਅਤੇ ਸਰਟੀਫਿਕੇਟ ਵੰਡੇ।  ਇਸ ਦੌਰਾਨ ਗਰੀਨ ਪੰਜਾਬ ਮਿਸ਼ਨ ਸੰਸਥਾ ਵੱਲੋਂ ਜੱਚਾ ਬੱਚਾ ਹਸਪਤਾਲ ਨੇੜੇ ਫਲਾਂ ਦਾ ਬਾਗ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਅੰਬ, ਅਮਰੂਦ, ਅਨਾਰ, ਪਪੀਤਾ ਅਤੇ ਕੇਲੇ ਦੇ ਪੌਦੇ ਲਗਾਏ।  ਤਾਂ ਜੋ ਸਮਾਂ ਆਉਣ 'ਤੇ ਲੋਕ ਇਨ੍ਹਾਂ ਫਲਦਾਰ ਰੁੱਖਾਂ ਤੋਂ ਮਿੱਠੇ ਫਲਾਂ ਦਾ ਸੇਵਨ ਕਰ ਸਕਣ।  ਸੇਵਾਦਾਰ ਸਤਪਾਲ ਦੇਹੜਕਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।  ਤਾਂ ਜੋ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਵਿੱਚ ਸਾਹ ਲੈ ਸਕਣ।  ਸਤਪਾਲ ਨੇ ਦੱਸਿਆ ਕਿ ਜਗਰਾਉਂ ਬਲੱਡ ਬੈਂਕ ਵਿੱਚ ਖੂਨਦਾਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਉਨ੍ਹਾਂ ਵੱਲੋਂ ਮੁਫਤ ਹਾਈਬ੍ਰਿਡ ਫਲਾਂ ਦੇ ਬੂਟੇ ਦਿੱਤੇ ਜਾਣਗੇ।  ਇਸ ਮੌਕੇ ਗਰੀਨ ਲੇਡੀ ਕੰਚਨ ਗੁਪਤਾ, ਗੁਰਬਾਜ ਸਿੰਘ ਭੁੱਲਰ, ਡਾ.ਸੁਖਵਿੰਦਰ ਸਿੰਘ, ਇੰਦਰਾ ਢੋਲਣ ਖੂਨਦਾਨੀ ਪਰਿਵਾਰ ਦੇ ਮੈਂਬਰ ਹਾਜ਼ਰ ਸਨ।  ਇਸ ਮੌਕੇ ਐਸ.ਐਮ.ਓ ਡਾ.ਪੁਨੀਤ ਸਿੱਧੂ ਨੇ ਦਿ ਗਰੀਨ ਪੰਜਾਬ ਮਿਸ਼ਨ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਭਲਾਈ ਲਈ ਨਿਰਸਵਾਰਥ ਸੇਵਾ ਕਰਨੀ ਚਾਹੀਦੀ ਹੈ।

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਸਕੂਲੀ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ                               

ਮਹਿਲ ਕਲਾਂ 23 ਮਾਰਚ  (ਗੁਰਸੇਵਕ ਸਿੰਘ ਸੋਹੀ) ਇਲਾਕੇ ਦੀ ਨਾਮਵਰ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸੰਸਥਾ ਦੇ ਪ੍ਰਿੰਸੀਪਲ ਹਿਮਾਂਸ਼ੂ ਦੱਤ ਸ਼ਰਮਾ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ।ਇਸ ਮੌਕੇ ਸਮਾਗਮ ਦੀ ਸ਼ੁਰੂਆਤ ਤੀਜੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਸਬੰਧਤ ਕਵਿਤਾਵਾਂ ਅਤੇ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਹਿਮਾਂਸ਼ੂ ਦੱਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ ਇਸ ਲਈ ਸਾਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਇਹ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੇ ਮੋਹੁ ਮਨਾਉਣ ਸਮੇਂ ਦੀ ਮੁੱਖ ਲੋੜ ਹੈ ।ਇਸ ਮੌਕੇ ਕਲਰਕ ਨੰਬਰਦਾਰ ਮਹਿੰਦਰ ਸਿੰਘ ਸਹੌਰ, ਮਨਦੀਪ ਸਿੰਘ ਗੰਡੇਵਾਲ ਤੋਂ ਇਲਾਵਾ ਸਮੂਹ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਸਕੂਲੀ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ                               

ਮਹਿਲ ਕਲਾਂ 23 ਮਾਰਚ  (ਗੁਰਸੇਵਕ ਸਿੰਘ ਸੋਹੀ) ਇਲਾਕੇ ਦੀ ਨਾਮਵਰ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸੰਸਥਾ ਦੇ ਪ੍ਰਿੰਸੀਪਲ ਹਿਮਾਂਸ਼ੂ ਦੱਤ ਸ਼ਰਮਾ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ।ਇਸ ਮੌਕੇ ਸਮਾਗਮ ਦੀ ਸ਼ੁਰੂਆਤ ਤੀਜੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਸਬੰਧਤ ਕਵਿਤਾਵਾਂ ਅਤੇ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਹਿਮਾਂਸ਼ੂ ਦੱਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ ਇਸ ਲਈ ਸਾਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਇਹ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੇ ਮੋਹੁ ਮਨਾਉਣ ਸਮੇਂ ਦੀ ਮੁੱਖ ਲੋੜ ਹੈ ।ਇਸ ਮੌਕੇ ਕਲਰਕ ਨੰਬਰਦਾਰ ਮਹਿੰਦਰ ਸਿੰਘ ਸਹੌਰ, ਮਨਦੀਪ ਸਿੰਘ ਗੰਡੇਵਾਲ ਤੋਂ ਇਲਾਵਾ ਸਮੂਹ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਭਗਤ ਸਿੰਘ ਕਾਲਜ ਆਫ਼ ਫਾਰਮੇਸੀ ਕਸਬਾ ਮਹਿਲ ਕਲਾਂ  ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

                    ਮਹਿਲ ਕਲਾਂ 23 ਮਾਰਚ (ਗੁਰਸੇਵਕ ਸਿੰਘ ਸੋਹੀ) ਸ਼ਹੀਦ ਭਗਤ ਸਿੰਘ ਕਾਲਜ ਆਫ਼ ਫਾਰਮੇਸੀ ਕਸਬਾ ਮਹਿਲ ਕਲਾਂ (ਬਰਨਾਲਾ)ਵਿਖੇ ਸੰਸਥਾ ਦੇ ਚੇਅਰਮੈਨ ਲਾਜਪਤ ਰਾਏ ਬਾਂਸਲ ਅਤੇ ਮਨੇਜਰ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਸੰਸਥਾ ਦੇ ਚੇਅਰਮੈਨ ਲਾਜਪਤ ਰਾਏ ਬਾਂਸਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਦੇਸ ਦੀ ਅਜਾਦੀ ਲਈ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਜ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ। ਇਸ ਮੌਕੇ ਮਨੇਜਰ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਕਾਲਜ ਦੇ ਜੀਵਨ ਤੇ ਸ਼ਹੀਦੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਕਾਲਜ ਦੀ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ ।ਉਨ੍ਹਾਂ ਕਿਹਾ ਕਿ ਇਸ ਸੰਸਥਾ ਅੰਦਰ ਪੰਜਾਬ ਸਰਕਾਰ ਸਰਕਾਰੀ ਟੈਕਨੀਕਲ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਫਾਰਮੇਸੀ ਕੌਂਸਲ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਚਾਰ ਸਾਲਾ ਡਿਗਰੀ ਕੋਰਸ ਬੀ  ਫਾਰਮੈਸੀ ਦੀ ਸ਼ੁਰੂਆਤ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਸਾਲ 2023 2024 ਦੇ ਦਾਖਲੇ ਇਸ ਵਾਰ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਬੀ ਫਾਰਮੇਸੀ ਦੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਲਈ ਚੰਗਾ ਹੋਸਟਲ ਅਤੇ ਲੈਬ ਆਦਿ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਮਿਆਰੀ ਟਰੇਨਿੰਗ ਦੇਣ ਲਈ ਕਈ ਵੰਡੀਆਂ ਦਵਾਈਆਂ ਦੀਆਂ ਕੰਪਨੀਆਂ ਨੂੰ ਐਸ.ਓ.ਯੂ ਸਾਇਨ  ਕੀਤੇ ਗਏ ਹਨ।

ਸਿੱਖ ਕੌਮ ਨੂੰ ਕਿਸੇ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ

ਸਰਕਾਰ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੀ ਹੈ -ਪੀਰ ਮੁਹੰਮਦ 

 ਧਰਮਕੋਟ , 23 ਮਾਰਚ(ਜਸਵਿੰਦਰ  ਸਿੰਘ  ਰੱਖਰਾ)ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ  ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ   ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਕੱਠਪੁਤਲੀ ਆਪ ਸਰਕਾਰ ਵੱਲੋਂ ਅਣਐਲਾਨੀ ਐਮਰਜੰਸੀ ਲਾਉਣ ਤੇ ਦਮਨਕਾਰੀ ਨੀਤੀਆਂ ਵਾਲੇ ਕਦਮ ਚੁੱਕ ਕੇ ਦਹਿਸ਼ਤ ਫੈਲਾਉਣ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ । ਉਹਨਾਂ ਕਿਹਾ ਕਿ ਅੱਜ ਫਰੀਦਕੋਟ ਦੀ ਧਰਤੀ ਤੇ ਹੋਏ ਇਤਿਹਾਸਕ ਇਕੱਠ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਪੰਜਾਬ ਦਾ ਅਵਾਮ ਅੱਜ ਵੀ ਆਪਣੀ ਖੇਤਰੀ ਪਾਰਟੀ ਨੂੰ ਦਿਲੋ ਪਿਆਰ ਕਰਦਾ ਹੈ ।

 ਸ਼੍ਰੋਮਣੀ ਅਕਾਲੀ ਦਲ  ਨੇ ਚੇਤਾਵਨੀ ਦਿੱਤੀ ਕਿ ਸਿਰਫ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਤੇ ਚੋਣ ਲਾਹੇ ਵਾਸਤੇ ਸਭ ਤੋਂ ਦੇਸ਼ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਖਤਰਨਾਕ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਇਹੀ ਸਾਜ਼ਿਸ਼ਾਂ ਕਾਂਗਰਸ ਰਚਦੀ ਤੇ ਲਾਗੂ ਕਰਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਉਸਦੇ ਨਕਸ਼ੇ ਕਦਮ ’ਤੇ ਤੁਰਦਿਆਂ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਨੂੰ ਦਮਨਕਾਰੀ ਨੀਤੀਆਂ ਤੇ ਦਹਿਸ਼ਤ ਦੇ ਮਾਹੌਲ ਵਿਚੋਂ ਕੱਢ ਕੇ  ਮੁੜ ਸ਼ਾਂਤੀ ਤੇ ਤਰੱਕੀ ਦੇ ਯੁੱਗ ਵਿਚ ਲਿਆਂਵੇਗਾ। ਉਹਨਾਂ ਕਿਹਾ ਕਿ ਸਰਕਾਰਾਂ ਨੇ ਸੂਬੇ ਨੂੰ ਮੁੜ ਤੋਂ 1980ਵਿਆਂ ਦੇਦੌਰ  ਦੀ ਅਸੁਰੱਖਿਆ, ਦਮਨਕਾਰੀ ਨੀਤੀਆਂ ਤੇ ਤ੍ਰਾਸਦੀ ਦੇ ਦੌਰ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਹੈ।

ਅਕਾਲੀ ਆਗੂ  ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਵੱਧ ਦੇਸ਼ਭਗਤ ਕੌਮ ਹੈ ਜਿਸਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਤੇ ਜੇਕਰ ਦੇਸ਼ ਨੂੰ ਲੋੜ ਪਈ ਤਾਂ ਫਿਰ ਵੀ ਯੋਗਦਾਨ ਪਾਉਣ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਇਹ ਸਾਡਾ ਮੁਲਕ ਹੈ  ਤੇ ਸਿੱਖਾਂ ਨੂੰ ਦੇਸ਼ਭਗਤੀ ਦੇ ਮਾਮਲੇ ਵਿਚ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ।

 ਸ਼੍ਰੋਮਦੀ ਅਕਾਲੀ ਦਲ ਉਹਨਾਂ ਸਾਰੀਆਂ ਤਾਕਤਾਂ ਨਾਲ ਲੜੇਗਾ ਜੋ ਇਥੇ ਸ਼ਾਂਤੀ ਤੇ ਸਦਭਾਵਨਾ ਭੰਗ ਕਰਨਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਸਰਬੱਤ ਦੇ ਭਲੇ ਦੇ ਹੱਕਾਂ ਦਾ ਮੁਦੱਈ ਤੇ ਗਰੰਟਰ ਰਿਹਾ ਹੈ।

ਆਪ ਸਰਕਾਰ ’ਤੇ ਵਰ੍ਹਦਿਆਂ ਪੀਰਮੁਹੰਮਦ ਨੇ ਬੇਕਸੂਰ ਸਿੱਖ ਨੌਜਵਾਨਾਂ ਖਾਸ ਤੌਰ ’ਤੇ ਅੰਮ੍ਰਿਤਧਾਰੀ ਨੋਜਵਾਨਾਂ ਖਿਲਾਫ ਸਿਰਫ ਸ਼ੱਕ ਦੇ ਆਧਾਰ ’ਤੇ ਗੈਰਹ ਸੰਵਿਧਾਨਕ ਤਰੀਕੇ ਵਰਤਣ ਤੇ ਉਹਨਾਂ ਦੀ ਅੰਨ੍ਹੇਵਾਹ ਗ੍ਰਿਫਤਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਚਲ ਰਹੇ ਦੌਰ ਵਿਚ ਗ੍ਰਿਫਤਾਰ ਕੀਤੇ ਸਾਰੇ ਬੇਕਸੂਰ ਸਿੱਖ ਨੌਜਵਾਨ ਤੁਰੰਤ ਰਿਹਾਅ ਕੀਤੇ ਜਾਣ।  ਅਕਾਲੀ ਦਲ ਹਮੇਸ਼ਾ ਸੰਘੀ ਢਾਂਚੇ ਦੇ ਦਾਇਰੇ ਵਿਚ ਰਹਿ ਕੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਹੱਕਾਂ ਵਾਸਤੇ ਡਟਦਾ ਰਿਹਾ ਹੈ ਤੇ ਅੱਗੇ ਵੀ ਡੱਟਦਾ ਰਹੇਗਾ ਤੇ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਰਹੇਗਾ ਜਿਸਦੀ ਮੰਗ ਹੋਰ ਪਾਰਟੀਆਂ ਨੇ ਵੀ ਕੀਤੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ੍ਰ ਅਵਤਾਰ ਸਿੰਘ ਵਣਵਾਲਾ , ਸ੍ਰ ਬਰਜਿੰਦਰ ਸਿੰਘ ਹੁਸੈਨਪੁਰ ਵਿਸੇਸ਼ ਤੌਰ ਤੇ ਹਾਜਰ ਸਨ। ਫੋਟੋ : ਗੱਲਬਾਤ ਕਰਦੇ ਹੋਏ ਕਰਨੈਲ ਸਿੰਘ ਪੀਰ ਮੁਹੰਮਦ ਅਵਤਾਰ ਸਿੰਘ ਬਰਜਿੰਦਰ ਸਿੰਘ ਤੇ ਹੋਰ

ਪੰਜਾਬ 'ਚ ਕਈ ਜਗ੍ਹਾ ਲੱਗੇ ਭੂਚਾਲ ਦੇ ਝਟਕੇ

ਜਗਰਾਉਂ ਵਿੱਚ ਵੀ ਲੋਕ ਆਏ ਘਰਾਂ ਤੋਂ ਬਾਹਰ

ਜਗਰਾਓਂ, 21 ਮਾਰਚ  (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ )ਪੰਜਾਬ 'ਚ ਕਈ ਜਗ੍ਹਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਿਵੇ ਕਿ ਜਗਰਾਓਂ, ਖੰਨਾ 'ਚ ਵੀ  ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਬਰਨਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਤੇ ਸੰਗਰੂਰ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਲੋਕ ਆਪਣੇ ਆਪਣੇ ਘਰਾਂ ਤੋਂ ਬਾਹਰ ਦੇਖੇ ਗਏ। ਲੋਕਾਂ ਵਿੱਚ ਸਹਿਮ ਦਾ ਮਾਹੌਲ ਕਿ ਭੂਚਾਲ ਦਵਾਰਾ ਨਾ ਆ ਜਾਵੇ।

ਪੰਜਾਬ ਚੰਡੀਗੜ ਹਿਮਾਚਲ ਚ ਮਹਿਸੂਸ ਹੋਏ  ਭੁਚਾਲ ਦੇ ਤੇਜ ਝਟਕੇ!

ਜਗਰਾਉਂ, 21ਮਾਰਚ (ਗੁਰਕੀਰਤ ਸਿੰਘ/ਮਨਜਿੰਦਰ ਗਿੱਲ ) ਕੁੱਝ ਕੁ ਸਮਾਂ ਪਹਿਲਾਂ ਤਕਰੀਬਨ 10.20 ਮਿੰਟ ਤੇ ਪੰਜਾਬ ਚੰਡੀਗੜ ਤੇ  ਹਿਮਾਚਲ ਚ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ!ਜਿਸ ਦੀ ਤੀਬਰਤਾ 7.2  ਦੱਸੀ ਜਾ ਰਹੀ ਹੈ! ਫਿਲਹਾਲ ਹਲੇ ਤੱਕ ਕਿਸੇ ਵੀ ਜਾਨੀ ਜਾ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀ ਆਈ! ਪਰ ਇਹ ਭੁਚਾਲ ਦੇ ਝਟਕਿਆਂ ਨੇੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਹਿਲਾਕੇ ਰੱਖ ਦਿੱਤਾ!

ਪੰਜਾਬ ਅੰਦਰ ਚੱਲ ਰਹੀ ਜੁਲਮ ਜਬਰ ਦੀ ਹਨੇਰੀ ਬਾਬਤ ਬਾਬਾ ਅਵਤਾਰ ਸਿੰਘ ਜੀ ਦਾ ਵੱਡਾ ਬਿਆਨ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਇਸ ਸੰਕਟ ਦੀ ਘੜੀ ਵਿੱਚ ਅਗਵਾਈ ਲਈ ਅੱਗੇ ਆਵੇ, ਸਾਰਾ ਖਾਲਸਾ ਪੰਥ ਨਾਲ ਤੁਰੇਗਾ - ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ

ਸੁਰਸਿੰਘ ਵਾਲਾ , 21 ਮਾਰਚ -(ਜਨ ਸ਼ਕਤੀ ਨਿਊਜ਼ ਬਿਊਰੋ )- ਪੰਜਾਬ ਅੰਦਰ ਚੱਲ ਰਹੀ ਜੁਲਮ ਜਬਰ ਦੀ ਹਨੇਰੀ ਬਾਬਤ ਸੁਰਸਿੰਘ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਹਜਾਰਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਂਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤ ਸੰਚਾਰ ਲਹਿਰ ਅਤੇ ਨੌਜੁਆਨਾਂ ਨੂੰ ਸ੍ਰੀ ਗੁਰੂ ਸਾਹਿਬ ਜੀ ਦੇ ਲੜ ਲਾਉਣ ਵਾਲੇ ਖਾਲਸਾ ਵਹੀਰ ਦੇ ਸੰਚਾਲਕ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਗ੍ਰਿਫਤਾਰੀ ਖਾਲਸਾ ਪੰਥ ਲਈ ਚਣੌਤੀ ਬਣ ਕੇ ਉਭਰੀ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਿਨਾ ਦੇਰੀ ਕੀਤਿਆਂ ਪੰਥ ਦੀਆਂ ਸਮੂਹ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ, ਸਿੰਘ ਸਭਾਵਾਂ ਅਤੇ ਪੰਥ ਦਰਦੀਆਂ ਦੀ ਇਕੱਤਰਤਾ ਕਰਕੇ ਸਰਕਾਰ ਵੱਲੋਂ ਅੱਖੋਂ ਉਹਲੇ ਕੀਤੇ ਨੌਜੁਆਨਾਂ ਨੂੰ ਰਿਹਾਅ ਕਰਾਉਣ ਲਈ ਜਲਦੀ ਅਗਲੇਰਾ ਪ੍ਰੋਗਰਾਮ ਦੇਣਾ ਚਾਹੀਦਾ ਹੈ ।  ਸੰਤ ਬਾਬਾ ਅਵਤਾਰ ਸਿੰਘ ਜੀ ਨੇ ਬੋਲਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਅਤੇ ਅਗਵਾਈ ਹੇਠ ਨੌਜੁਆਨਾਂ ਨੂੰ ਸਰਕਾਰੀ ਜਬਰ ਤੋਂ ਮੁਕਤ ਕਰਾਉਣ ਦੀ ਜਿੰਮੇਵਾਰੀ ਸਮੂਹ ਖਾਲਸਾ ਪੰਥ ਦੀ ਹੈ ।

ਭਾਈ ਅੰਮ੍ਰਿਤਪਾਲ ਸਿੰਘ ਦੇ ਭੱਜਣ ਵਾਲੇ ਖੁਲਾਸੇ ! ਆਈ ਜੀ ਪੰਜਾਬ ਪੁਲਿਸ ਹੈੱਡਕੁਆਟਰ ਦੀ ਅਹਿਮ ਜਾਣਕਾਰੀ

ਅੰਮ੍ਰਿਤਪਾਲ ਭੇਸ ਬਦਲ ਕੇ ਭੱਜਿਆ, ਪੁਲਿਸ ਨੇ ਕੀਤਾ ਨਵਾਂ ਖੁਲਾਸਾ  

ਚੰਡੀਗੜ੍ਹ, 21 ਮਾਰਚ -(ਜਨ ਸ਼ਕਤੀ ਨਿਊਜ਼ ਬਿਊਰੋ )- ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਭੱਜਿਆ ਹੈ। ਇਹ ਖੁਲਾਸਾ ਆਈਜੀ ਹੈੱਡ ਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਹੈ।   ਆਈਜੀ ਨੇ ਕਿਹਾ ਕਿ, ਅੰਮ੍ਰਿਤਪਾਲ ਦੇ ਫੜੇ ਗਏ ਸਾਥੀਆਂ ਨੇ ਪੁਲਿਸ ਅੱਗੇ ਮੰਨਿਆ ਕਿ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਗੱਡੀ ਬਦਲੀ, ਉਹ ਬ੍ਰੀਜਾ ਗੱਡੀ ਵਿਚ ਬੈਠਿਆ।   ਫਿਰ ਅੰਮ੍ਰਿਤਪਾਲ ਨੰਗਲ ਅੰਬੀਆ ਦੇ ਇੱਕ ਗੁਰਦੁਆਰੇ ਵਿਚੋਂ ਕੱਪੜੇ ਬਦਲ ਕੇ ਭੱਜਿਆ। ਪੁਲਿਸ ਨੇ ਇਹ ਵੀ ਕਿਹਾ ਕਿ, ਅੰਮ੍ਰਿਤਪਾਲ ਸਿੰਘ ਅਤੇ ਉਹਦੇ ਕੁੱਝ ਸਾਥੀ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਭੱਜੇ ਹਨ।