You are here

ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵਲੋਂ ਪਹਿਲੇ ਗੇੜ ਵਿਚ 32 ਮਰੀਜ ਅੱਖਾਂ ਦੇ ਅਪਰੇਸ਼ਨ ਲਈ ਭੇਜੇ ਗਏ 

ਧਰਮਕੋਟ,23 ਮਈ (ਜਸਵਿੰਦਰ ਸਿੰਘ ਰੱਖਰਾ)ਇਲਾਕੇ ਦੀ ਮੁੱਖ ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ  ਧਰਮਕੋਟ ਵਲੋਂ  ਅੱਜ ਪਹਿਲੇ ਗੇੜ ਵਿਚ 32  ਲੋੜਵੰਦ ਮਰੀਜ ਜਿਨਾ ਦੀਆਂ ਅੱਖਾਂ ਦੇ ਅਪਰੇਸ਼ਨ ਹੋਣੇ ਹਨ ਉਹਨਾਂ ਨੂੰ  ਬੁੱਟਰ ਹਸਪਤਾਲ ਮੋਗਾ ਵਿਖੇ ਭੇਜਿਆ ਗਿਆ। ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ 11 ਮਈ   ਨੂੰ ਬਾਬਾ ਗੇਂਦੀ ਰਾਮ ਜੀ ਦੇ  ਸਲਾਨਾ ਭੰਡਾਰੇ ਤੇ ਲੱਗੇ ਅੱਖਾਂ ਦੇ ਕੈਂਪ ਵਿਚ 64 ਮਰੀਜ  ਅਪਰੇਸ਼ਨ ਲਈ ਤਸਦੀਕ ਹੋਏ ਸਨ।  ਇਹਨਾਂ ਵਿਚੋਂ 43 ਦੇ ਐਤਵਾਰ ਨੂੰ  ਬਾਬੂ ਰਾਮਦਾਸ ਨਹੋਰੀਆ ਹਸਪਤਾਲ ਧਰਮਕੋਟ  ਵਿਖੇ ਸ਼ੂਗਰ ਅਤੇ ਬਲੱਡ ਦੇ ਟੈਸਟ ਕੀਤੇ ਗਏ ਸਨ। ਅੱਜ ਜਿਨਾ ਦੇ ਟੈਸਟ ਨਾਰਮਲ ਸਨ ਉਹਨਾਂ ਨੂੰ ਆਪਰੇਸ਼ਨ ਦੀਆਂ ਪਰਚੀਆਂ ਡੇਰਾ  ਬਾਬਾ ਗੇਂਦੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਨਰੇਸ਼ ਸ਼ਰਮਾ ਜੀ ਵਲੋਂ ਦਿੱਤੀਆਂ ਗਈਆਂ। 
ਉਹਨਾਂ ਸੰਸਥਾ ਦੇ ਇਸ ਨੇਕ ਸਮਾਜ ਸੇਵਾ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ  ਕਿਸੇ ਲੋੜਵੰਦ ਦੀ ਅੱਖ ਬਣਵਾਉਣਾ ਸਭ ਤੋਂ  ਉੱਤਮ ਕਾਰਜ ਹੈ।ਇਹ ਅਪਰੇਸ਼ਨ ਸ਼ਨੀਵਾਰ ਤੇ ਐਤਵਾਰ ਨੂੰ ਬੁੱਟਰ ਅੱਖਾਂ ਦੇ ਹਸਪਤਾਲ ਮੋਗਾ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਹਿੰਦਰਪਾਲ ਸ਼ਰਮਾ ਵੱਲੋਂ ਕੀਤੇ ਜਾਣਗੇ। ਬਾਕੀ ਰਹਿੰਦੇ ਅਪਰੇਸ਼ਨ ਦੂਜੇ ਗੇੜ ਵਿਚ ਜਰੂਰੀ ਟੈਸਟਾਂ ਤੋਂ ਬਾਅਦ ਕੀਤੇ ਜਾਣਗੇ। ਇਸ ਸਮੇਂ ਪ੍ਰੋਜੈਕਟ ਇੰਚਾਰਜ ਨਵਦੀਪ ਅਹੂਜਾ ਬੱਬਲੂ, ਪੰਡਿਤ ਪ੍ਰੀਤਮ ਲਾਲ ਭਾਰਦਵਾਜ, ਰਮਨ ਜਿੰਦਲ, ਸਚਿਨ ਗਰੋਵਰ, ਬੋਬੀ ਕਟਾਰੀਆ,ਅਮਿਤ ਨਹੋਰੀਆ ਬੱਬੂ, ਚੇਅਰਮੈਨ ਅਤੁਲ ਨਹੋਰੀਆ , ਹਰਪ੍ਰੀਤ ਸਿੰਘ ਅਤੇ ਸਟਾਫ਼ ਮੈਂਬਰ ਨਹੋਰੀਆ ਹਸਪਤਾਲ ਹਾਜਿਰ ਸਨ।