You are here

ਪੰਜਾਬ

ਪਿੰਡ ਬਾਹਮਣੀਆਂ ਦੇ ਲੋਕਾਂ  ਨੇ ਕੀਤੀ ਵੱਖਰੀ ਮਿਸਾਲ ਕਾਇਮ

1947 ਦੀ ਪੁਰਾਣੀ ਮਸਜ਼ਿਦ ਨੂੰ ਮੁਸਲਿਮ ਭਰਾਵਾਂ ਨਾਲ ਮਿਲ ਕੇ ਬਣਾ ਦਿੱਤੀ ਨਵੀਂ ਮਸਜਿਦ--  ਮੁਸਲਿਮ ਭਰਾਵਾਂ ਨੇ ਕੀਤਾ ਸਿੱਖ ਭਾਈਚਾਰੇ ਦਾ ਧੰਨਵਾਦ---ਮੁਫ਼ਤੀ-ਏ-ਆਜਮ ਪੰਜਾਬ ਨੇ ਕੀਤਾ ਉਦਘਟਨ

ਬਰਨਾਲਾ/ਮਹਿਲ ਕਲਾਂ 03 ਮਾਰਚ (ਗੁਰਸੇਵਕ ਸਿੰਘ ਸੋਹੀ)- ਹਿੰਦੂ ਮੁਸਲਿਮ ਸਿੱਖ ਇਸਾਈ, ਆਪਸ ਦੇ ਵਿਚ ਭਾਈ ਭਾਈ ਦੀ ਸਾਂਝੀ ਵਾਰਲਤਾ ਦਾ ਸੁਨੇਹਾ ਦਿੰਦੇ ਹੋਏ ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਬਾਹਮਣੀਆਂ ਦੀ ਗਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਸਮੂਹ ਪਿੰਡ ਵਾਸੀਆਂ ਨੇ ਪਿੰਡ ਦੇ ਮੁਸਲਿਮ ਭਰਾਵਾਂ ਨੂੰ ਇੱਕ ਮਸਜਿਦ ਬਣਾ ਕੇ ਦਿੱਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਸ ਛੋਟੇ ਜਿਹੇ ਪਿੰਡ ਦੇ ਲੋਕਾਂ ਦੀ ਇਸ ਦਰਿਆ ਦਿਲੀ ਦਾ ਸ਼ੁਕਰਾਨਾ ਪੰਜਾਬ ਭਰ ਤੋਂ ਆਏ ਮੁਸਲਿਮ ਭਾਈਚਾਰੇ ਨੇ ਕੀਤਾ । ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਪਿੰਡ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਇਸੇ ਤਰਾ ਹੀ ਪੂਰੇ ਭਾਰਤ ਦੇ ਲੋਕ ,ਧਰਮ ਅਤੇ ਜਾਤ ਪਾਤ ਦੇ ਭੇਦ ਮਿਟਾ ਕੇ ਪਿਆਰ ਸਤਿਕਾਰ ਨਾਲ ਰਹਿਣਾ ਚਾਹੁੰਦੇ ਹਨ, ਪਰ ਸਾਡੇ ਕੁੱਝ ਸਿਆਸੀ ਆਗੂ ਸਾਨੂੰ ਪਾੜਨਾ ਚਾਹੁੰਦੇ ਹਨ । ਇਸ ਮੌਕੇ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਮੈ ਇਸ ਪਿੰਡ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ  ਇੰਨਸਾਨੀਅਤ ਜ਼ਿੰਦਾ ਰੱਖੀ ਹੈ, ਕਿਉਂਕਿ 1947 ਤੋਂ ਪੂਰੇ 76 ਸਾਲਾਂ ਦੇ ਲੰਬੇ ਵਕਫੇ ਬਾਅਦ ਅੱਜ ਪਹਿਲੀ ਅਜਾਨ ਅਤੇ ਪਹਿਲੀ ਨਾਮਾਜ ,ਪੰਜਾਬ ਦੇ ਸਰਕਾਰੀ ਮੁਫ਼ਤੀ ਆਜਮ ਹਜਰਤ ਮੌਲਾਨਾ ਮੁਫ਼ਤੀ ਇਰਤਿਕਾ ਉਲ ਹਸਨ ਕੰਧਾਲਵੀ ਵੱਲੋਂ ਅਦਾ ਕਰਵਾਈ ਗਈ। ਉਹਨਾਂ ਕਿਹਾ ਕਿ ਮੈ ਸਾਰੇ ਮੁਸਲਿਮ ਸਮਾਜ਼ ਵੱਲੋਂ ਪਿੰਡ ਬਾਹਮਣੀਆਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਿੱਖ ਭਾਈਚਾਰੇ ਵਲੋਂ ਬੋਲਦਿਆਂ ਸਰਦਾਰ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਲਿਖਿਆ ਗਿਆ ਹੈ ਕਿ ਇਸ ਪਿੰਡ ਨੇ ਆਪਸੀ ਭਾਈਚਾਰਕ ਅਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਕੇ, ਸਿੱਖ ਮੁਸਲਿਮ ਸਾਂਝਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ  ਮੁਹੰਮਦ ਅਨਵਾਰ, ਕਾਰੀ ਮੁਹੰਮਦ ਕਸਿਫ਼, ਮੁਹੰਮਦ ਉੱਮਰ, ਹਾਫ਼ਿਜ਼ ਮਹੰਮਦ ਸ਼ਹਿਜਾਦ, ਕਾਰੀ ਮੁਹੰਮਦ ਉਸਮਾਨ, ਹਾਫ਼ਿਜ਼ ਅੱਬੂਬਕਰ, ਮੁਫ਼ਤੀ ਏ ਆਜ਼ਮ ਪੰਜਾਬ ਇਰਤਾਇਕ ਉਲ਼ ਹਸਨ ਸਾਹਿਬ ਕਾਧਲਵੀ ਮਾਲੇਰਕੋਟਲਾ , ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਡਾ ਦਿਲਸ਼ਾਦ ਜਮਾਲਪੁਰੀ, ਹਾਜੀ ਫਜ਼ਲ ਮੁਹੱਮਦ ਮਹਿਲ ਖੁਰਦ, ਫਕੀਰ ਮੁਹੱਮਦ ਨਿਹਾਲੂਵਾਲ, ਇਕਬਾਲ ਖ਼ਾਨ , ਜਾਵੇਦ ਖਾਂ , ਮੇਜਰ ਖਾਨ ਬਾਹਮਣੀਆਂ, ਮੁਹੰਮਦ ਮੁਰਸਲੀਨ ਬੱਸੀਆਂ, ਦਿਲਸ਼ਾਦ ਨਿਹਾਲੂਵਾਲ, ਕਾਕੂ ਖਾਨ, ਮੇਹਰਦੀਨ ਪੰਡੋਰੀ, ਸੁਹੇਲ ਖਾਨ, ਇਰਫਾਨ ਖਾਨ ਬਰਮੀ, ਮੁਹੱਮਦ ਸਾਹਿਲ ਲੱਸਾਬਦੀ, ਅਤੇ ਬੂਟਾ ਸਿੰਘ, ਪ੍ਰਧਾਨ ਸੁਖਦੇਵ ਸਿੰਘ ਸੇਬੀ, ਸਰਪੰਚ ਜਸਵਿੰਦਰ ਸਿੰਘ, ਬਲਜਿੰਦਰਜੀਤ ਸਿੰਘ,ਬਾਬਾ ਗੁਰਜੰਟ ਸਿੰਘ,ਬਾਬਾ ਗੁਰਨਾਮ ਸਿੰਘ, ਨਾਜਰ ਸਿੰਘ, ਜਗਦੇਵ ਸਿੰਘ, ਮੁਹਿੰਦਰ ਸਿੰਘ ਮਹਿਲ ਕਲਾਂ,ਮਲਕੀਤ ਸਿੰਘ ਮਹਿਲ ਖੁਰਦ, ਮੁਖਤਿਆਰ ਸਿੰਘ ਛਾਪਾ, ਬਲਦੇਵ ਸਿੰਘ ਗੰਗੋਹਰ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ  ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ।

ਸਰਕਾਰਾ ਵਾਰ ਵਾਰ ਰਸੋਈ ਗੈਸ ਸਿੰਲਡਰ ਦਾ ਰੇਟ ਵਧਾ ਕੇ  ਗਰੀਬਾ ਦੀ ਰਸੋਈ ਦਾ ਸੁਆਦ ਵਿਗਾੜ ਰਹੀਆ ਹਨ - ਬੇਗਮਪੁਰਾ ਟਾਈਗਰ ਫੋਰਸ 

ਪੰਜਾਬ ਵਿਚ ਲੱਕ ਤੋੜਵੀਂ ਮਹਿੰਗਾਈ ਨੇ ਗਰੀਬ ਲੋਕਾਂ ਦਾ ਜੀਣਾ ਕੀਤਾ ਮੁਹਾਲ -ਪੰਜਾਬ ਪ੍ਰਧਾਨ ਵੀਰਪਾਲ ਠਰੋਲੀ 

ਲੁਧਿਆਣਾ, 03 ਮਾਰਚ ( ਅਵਤਾਰ ਸਿੰਘ ਰਾਏਸਰ  )ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ , ਦੋਆਬਾ ਪ੍ਰਧਾਨ ਜੱਸਾ ਨੰਦਨ , ਸੀਨੀਅਰ ਮੀਤ ਪ੍ਰਧਾਨ ਦੋਆਬਾ ਹਰਨੇਕ ਸਿੰਘ ਬੱਧਣ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਸਰਕਾਰਾ ਵਾਰ ਵਾਰ ਰਸੋਈ ਗੈਸ ਸਿੰਲਡਰ ਦਾ ਰੇਟ ਵਧਾ ਕੇ  ਗਰੀਬਾ ਦੀ ਰਸੋਈ ਦਾ ਸੁਆਦ ਵਿਗਾੜ ਰਹੀਆ ਹਨ ਹੁਣ ਗੈਸ ਸਿੰਲਡਰ ਦਾ ਰੇਟ ਵਿੱਚ 50 ਰੁਪਏ ਵਾਧਾ ਵੀ ਕੀਤਾ ਹੈ ਤੇ ਨਾਲ ਹੀ  ਸਿੰਲਡਰ ਵਿਚਲੀ ਗੈਸ ਦਾ ਵਜ਼ਨ ਵੀ ਘਟਾ ਦਿੱਤਾ ਹੈ ਜੋ ਕਿ ਸਰਕਾਰਾ ਲਈ ਬੇਹੱਦ ਸ਼ਰਮਨਾਕ ਗੱਲ ਹੈ । ਉਹਨਾ ਕਿਹਾ ਕਿ ਪੰਜਾਬ ਵਿਚ ਲੱਕ ਤੋੜਵੀਂ ਮਹਿੰਗਾਈ ਨੇ ਤਾ ਪਹਿਲਾ ਹੀ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਜਿਸ ਲਈ ਜ਼ਿੰਮੇਵਾਰ ਪੰਜਾਬ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ  ਹੈ।

ਰੋਜ਼ਾਨਾ ਵਰਤੋਂ ਵਾਲਾ ਘਰੇਲੂ ਸਾਮਾਨ ਜਿਵੇਂ ਕਿ ਰਸੋਈ ਗੈਸ, ਸਬਜ਼ੀ, ਘਿਓ, ਆਟਾ, ਦਾਲ ਵਗੈਰਾ ਗ਼ਰੀਬ ਪਰਿਵਾਰਾ ਦੀ ਪਹੁੰਚ ਤੋਂ ਬਹੁਤ ਹੀ ਦੂਰ ਦਿਖਾਈ ਦੇ ਰਹੇ ਹਨ। ਜਦ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਹਰੇਕ ਦੇਸ਼ ਵਾਸੀ ਪਾਸੋਂ ਮੋਟੇ ਟੈਕਸ ਵਸੂਲੇ ਜਾ ਰਹੇ ਹਨ। ਇੰਨੇ ਟੈਕਸ ਦੇਣ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਨੂੰ ਕੋਈ ਸਹੂਲਤ ਮੁਹੱਈਆ ਨਾ  ਕਰਵਾਉਣਾ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਦੀ ਨਾਕਾਮੀ ਸਾਫ਼ ਨਜ਼ਰ ਆਉਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ  ਵਸਤੂਆਂ ਤੋਂ ਆਪਣਾ ਸੂਬਾ ਟੈਕਸ ਹਟਾ ਕੇ ਜਾਂ ਘਟਾ ਕੇ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦੇ ਸਕਦੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੇ ਵਾਲੀਆਂ ਸਰਕਾਰਾਂ ਵਾਂਗ ਹੀ ਨਜ਼ਰ ਆ ਰਹੀ ਹੈ। ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਦਿਖਾਈ ਦੇ ਰਿਹਾ ਹੈ ਆਗੂਆਂ ਨੇ ਕਿਹਾ ਕਿ ਰਸੋਈ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੇ ਰਸੋਈ ਦਾ ਬਜਟ ਹੀ ਖ਼ਰਾਬ ਕਰ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇੱਕ ਗ਼ਰੀਬ ਦਿਹਾੜੀਦਾਰ  400 ਰੁਪਏ ਦਿਹਾੜੀ ਲੈ ਕੇ ਆਪਣੇ ਪਰਿਵਾਰ ਦਾ ਪੇਟ ਨਹੀਂ ਪਾਲ ਸਕਦਾ  ਕਿਉਂਕਿ ਇਸ ਮੌਕੇ  30  ਰੁਪਏ ਕਿੱਲੋ ਆਟਾ ਅਤੇ  ਲੱਗਭਾਗ 60  ਕਿੱਲੋ ਦੁੱਧ ਹੋ ਗਿਆ ਹੈ ਜੋ ਕਿ ਗ਼ਰੀਬ ਪਰਿਵਾਰ ਦੀ ਪਹੁੰਚ ਤੋਂ ਕੋਹਾਂ ਦੂਰ ਹੈ । ਆਗੂਆਂ ਨੇ ਕਿਹਾ ਕਿ ਕੌੜੀ ਵੇਲ ਦੀ ਤਰ੍ਹਾਂ ਰੋਜ਼ ਦੀ ਰੋਜ਼ ਵੱਧ ਰਹੀ ਮਹਿੰਗਾਈ ਨੇ ਗਰੀਬ ਪਰਿਵਾਰਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ ।

ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੀਨੀਅਰ ਮੀਤ ਪ੍ਰਧਾਨ ਦੋਆਬਾ ਨਰੇਸ਼ ਕੁਮਾਰ ਬੱਧਣ , ਮੀਡੀਆ ਇੰਚਾਰਜ ਚੰਦਰ ਕੁਮਾਰ ਹੈਪੀ ,ਅਮਨਦੀਪ, ਚਰਨਜੀਤ ਸਿੰਘ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਰਾਜੀਵ ਸੈਣੀ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ , ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ,  ਸਨੀ ਸੀਣਾ, ਸੁਸ਼ਾਂਤ ਮੰਮਣ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ, ਭੁਪਿੰਦਰ ਕੁਮਾਰ ਭਿੰਦਾ,ਦੋਆਬਾ ਇੰਚਾਰਜ ਜੱਸਾ ਨੰਦਨ , ਆਦਿ ਹਾਜ਼ਰ ਸਨ।

ਸਿਵਿਲ ਕੋਰਟ ਕੰਪਲੈਕਸ ਖੰਨਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ 

ਖੰਨਾ, 03 ਮਾਰਚ (ਨਿਰਮਲ ਸਿੰਘ ਨਿੰਮਾ) ਬਾਰ ਐਸੋਸੀਏਸ਼ਨ ਖੰਨਾ ਵੱਲੋਂ ਸਿਵਿਲ ਕੋਰਟ ਕੰਪਲੈਕਸ ਖੰਨਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਇਸ ਮੌਕੇ ਭਾਈ ਨਵਨੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਰਸਭਿੰਨਾ ਕੀਰਤਨ ਕਰਕੇ ਆਕਾਲ ਪੁਰਖ ਦੀ ਮਹਿੰਮਾ ਦਾ ਗੁਣਗਾਨ ਕੀਤਾ ਗਿਆ।

    ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਐਡਵੋਕੇਟ ਸੁਮਿਤ ਲੂਥਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਬਾਰ ਐਸੋਸੀਏਸ਼ਨ ਖੰਨਾ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਮਾਣਯੋਗ ਡਾ: ਸ੍ਰੀ ਮਨਦੀਪ ਮਿੱਤਲ (ਐਡੀਸ਼ਨਲ ਜ਼ਿਲ੍ਹਾ ਜੱਜ/ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਖੰਨਾ), ਮੈਡਮ ਮਨੀ ਅਰੋੜਾ (ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਿਵੀਜਨ/ਸਬ ਡਵੀਜ਼ਨਲ ਜੁਡੀਸ਼ਲ ਮੈਜਿਸਟ੍ਰੇਟ, ਖੰਨਾ ), ਮੈਡਮ ਮਹਿਮਾ ਭੁੱਲਰ (ਸਿਵਿਲ ਜੱਜ ਜੂਨੀਅਰ ਡਿਵੀਜ਼ਨ/ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ), ਮੈਡਮ ਹਰਜਿੰਦਰ ਕੌਰ (ਸਿਵਿਲ ਜੱਜ ਜੂਨੀਅਰ ਡਿਵੀਜ਼ਨ/ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ), ਸ੍ਰੀ ਦੀਪਕ ਸਿੰਘ ਸ਼ੀਨਾ (ਸਿਵਿਲ ਜੱਜ ਜੂਨੀਅਰ ਡਿਵੀਜ਼ਨ/ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ), ਸ੍ਰੀ ਅਮਰਜੀਤ ਬੈਂਸ (ਏ. ਡੀ.ਸੀ. , ਖੰਨਾ)

ਮੈਡਮ ਮਨਜੀਤ ਕੌਰ (ਐਸ. ਡੀ. ਐਮ. , ਖੰਨਾ), ਸ੍ਰੀ ਨਵਦੀਪ ਭੋਗਲ (ਤਹਿਸੀਲਦਾਰ, ਖੰਨਾ) ਆਦਿ ਅਤੇ ਸਿਵਿਲ ਕੋਰਟ ਕੰਪਲੈਕਸ ਖੰਨਾ ਦੇ ਸਮੂਹ ਵਕੀਲ ਭਰਾਵਾਂ, ਨੇੜਲੇ ਕੋਰਟ ਕੰਪਲੈਕਸਾਂ ਦੇ ਸਮੂਹ ਵਕੀਲ ਭਰਾਵਾਂ ਅਤੇ ਖੰਨਾ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸੰਗਤਾਂ ਨੇ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ, ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਨੌਜਵਾਨ ਵਰਗ ਦੇ ਐਡਵੋਕੇਟ ਰਾਜਵੀਰ ਸਿੰਘ, ਲਖਵੀਰ ਸਿੰਘ, ਗੁਰਵਿੰਦਰ ਸਿੰਘ ਚੀਮਾ ਅਤੇ ਹੋਰ ਸੇਵਾ ਕਰਦੇ ਨਜ਼ਰ ਆਏ।

     ਜ਼ਿਕਰਯੋਗ ਹੈ ਕਿ ਕਿ ਇਸ ਮੌਕੇ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਵੱਲੋਂ ਉੱਘੇ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ ਜੋੜਾ ਘਰ ਦੀ ਸੇਵਾ ਨਿਭਾਈ ਗਈ ਅਤੇ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਸਤਿਕਾਰਯੋਗ ਸ੍ਰੀ ਅਮਨਜੀਤ ਬੈਂਸ ( ਏ. ਡੀ. ਸੀ. , ਖੰਨਾ) ਵੱਲੋਂ ਸਮੂਹ ਟੀਮ ਨੂੰ ਸਾਂਝੇ ਤੌਰ ਤੇ ਸ਼ਾਲ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। 

ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਆਈਆਂ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਰੁੱਖ, ਵਾਤਾਵਰਣ, ਪਾਣੀ ਨੂੰ ਬਚਾਉਣ ਲਈ ਸ਼ੁਭ ਵਿਚਾਰ ਅਤੇ ਸੁਝਾਅ ਹਸਤਾਖਰ ਸਹਿਤ ਇੱਕ ਡਾਇਰੀ ਵਿੱਚ ਕਲ਼ਮ ਬੱਧ ਕਰਵਾਏ ਗਏ।

ਇਸ ਮੌਕੇ ਐਡਵੋਕੇਟ ਸੁਮਿਤ ਲੂਥਰਾ (ਪ੍ਰਧਾਨ ਬਾਰ ਐਸੋਸੀਏਸ਼ਨ ਖੰਨਾ), ਐਡਵੋਕੇਟ ਹਰਦੀਪ ਸਿੰਘ (ਵਾਇਸ ਪ੍ਰਧਾਨ), ਐਡਵੋਕੇਟ ਰਵੀ ਕੁਮਾਰ (ਜਨਰਲ ਸਕੱਤਰ), ਐਡਵੋਕੇਟ ਇਸ਼ਾਨ ਥੱਮਣ (ਜੁਆਇੰਟ ਸਕੱਤਰ), ਐਡਵੋਕੇਟ ਮਲਵਿੰਦਰ ਸਿੰਘ (ਫਾਈਨਾਂਸ ਸਕੱਤਰ), ਅਤੇ ਸਮੂਹ ਵਕੀਲ ਸਾਹਿਬਾਨ ਹਾਜ਼ਰ ਸਨ।

ਪੰਜਾਬ ਵਿਜੀਲੈਂਸ ਵੱਲੋਂ 15,000 ਰਿਸ਼ਵਤ ਲੈਂਦਿਆਂ ਐਸ.ਐਚ.ਓ. ਕਾਬੂ

 

 ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਇੰਸਪੈਕਟਰ ਨਵੀਨ ਕੁਮਾਰ ਅਤੇ ਪੰਜਾਬ ਹੋਮ ਗਾਰਡ ਵਾਲੰਟੀਅਰ ਜਤਿੰਦਰ ਗਿੱਲ ਵਿਰੁੱਧ 15, 000 ਰੁਪਏ ਰਿਸ਼ਵਤ ਮੰਗਣ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ

ਚੰਡੀਗੜ੍ਹ, 02 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਵਜੋਂ ਤਾਇਨਾਤ ਇੰਸਪੈਕਟਰ ਨਵੀਨ ਕੁਮਾਰ ਅਤੇ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਵਾਲੰਟੀਅਰ ਜਤਿੰਦਰ ਗਿੱਲ ਵਿਰੁੱਧ 15, 000 ਰੁਪਏ ਰਿਸ਼ਵਤ ਮੰਗਣ ਤੇ ਹਾਲਸ ਕਰਨ ਲਈ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਐਸ.ਐਚ.ਓ. ਨਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਟੀਮਾਂ ਗਠਿਤ ਕਰਕੇ ਹੋਮ ਗਾਰਦ ਵਲੰਟੀਅਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਇੰਸਪੈਕਟਰ ਨੂੰ ਫਿਰੋਜ਼ਪੁਰ ਛਾਉਣੀ ਦੇ ਵਾਸੀ ਲਲਿਤ ਕੁਮਾਰ ਪਾਸੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਐਸ.ਐਚ.ਓ. ਨੇ ਦੂਸਰੀ ਧਿਰ ਖਿਲਾਫ਼ ਦਰਜ ਕੀਤੇ ਪੁਲਿਸ ਕੇਸ ਵਿੱਚ ਉਸ ਦੀ ਮੱਦਦ ਕਰਨ ਬਦਲੇ 20,000 ਰੁਪਏ ਰਿਸ਼ਵਤ ਵਜੋਂ ਮੰਗੇ ਹਨ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਸਮੇਂ ਕੀਤੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਦੋਸ਼ੀ 'ਤੇ ਮੁਕੱਦਮਾ ਦਰਜ ਕਰਵਾਉਣ ਲਈ ਇਸ ਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕਰ ਦਿੱਤਾ।  ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਐਸ.ਐਚ.ਓ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਦੇ ਗੰਨਮੈਨ ਰਾਹੀਂ 15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ । ਉਕਤ ਹੋਮ ਗਾਰਦ ਵਾਲੰਟੀਅਰ ਨੇ ਐਸ.ਐਚ.ਓ. ਦੀ ਤਰਫੋਂ ਰਿਸ਼ਵਤ ਦੀ ਰਾਸ਼ੀ ਪ੍ਰਾਪਤ ਕੀਤੀ ਅਤੇ ਖੁਦ ਗ੍ਰਿਫ਼ਤਾਰ ਹੋਣ ਤੋਂ ਬਚ ਕੇ ਨਿੱਕਲ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਗ੍ਰਿਫ਼ਤਾਰੀ ਲਈ ਉਸ ਦੀ ਭਾਲ ਕਰ ਰਹੀ ਹੈ।

ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਅੱਜ 34ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਸਵਰਗਵਾਸੀ ਦਯਾ ਚੰਦ ਜੈਨ ਸਵਤੰਤਰਤਾ ਸੈਲਾਨੀ ਦੀ ਯਾਦ ਵਿਚ ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਅੱਜ 34ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਨੇੜੇ ਡੀ.ਏ.ਵੀ ਕਾਲਜ ਵਿਖੇ ਲਗਾਇਆ ਗਿਆ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ ਅਤੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਦੱਸਿਆ ਕਿ ਸਰਪ੍ਰਸਤ ਰਾਜਿੰਦਰ ਜੈਨ ਦੇ ਭਰਪੂਰ ਸਹਿਯੋਗ ਨਾਲ ਲਗਾਏ ਇਸ 34ਵੇਂ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਦਿਆਂ ਜਿੱਥੇ ਲੋਕ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵਿਸ਼ੇਸ਼ ਚਰਚਾ ਕੀਤੀ ਉੱਥੇ ਜੈਨ ਪਰਿਵਾਰ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ ਵਿਚ ਲਗਾਤਾਰ ਲਗਾਏ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਵੀ ਕੀਤੀ| ਉਨ੍ਹਾਂ ਕਿਹਾ ਕਿ ਸਾਨੰੂ ਮਾਣ ਹੈ ਕਿ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਪੂਰੀ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਨੰੂ ਸਮਰਪਿਤ ਹੈ| ਇਸ ਮੌਕੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰ ਕੇ ਜੋ ਸਾਕਾਨੰੂਨ ਮਿਲਦਾ ਹੈ ਉਸ ਨੰੂ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ| ਇਸ ਮੌਕੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਨੇ ਜਗਰਾਓਂ ਇਲਾਕੇ ਚੋਂ ਚਿੱਟੇ ਮੋਤੀਏ ਦਾ ਖ਼ਾਤਮਾ ਕਰਨ ਦਾ ਤਹੱਈਆ ਕੀਤਾ ਹੈ ਅਤੇ ਇਸ ਕਾਰਨ ਹੀ ਸੁਸਾਇਟੀ ਵੱਲੋਂ ਹਰੇਕ ਮਹੀਨੇ ਦੇ ਅਖੀਰਲੇ ਦਿਨ ਨੰੂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ| ਉਨ੍ਹਾਂ ਲੋੜਵੰਦਾਂ ਨੰੂ ਇਨ੍ਹਾਂ ਕੈਂਪਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ| ਇਸ ਕੈਂਪ ਵਿਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਡਾਕਟਰ ਦੀਪਕ ਦੀ ਟੀਮ ਵੱਲੋਂ 184 ਅੱਖਾਂ ਦਾ ਚੈੱਕਅੱਪ ਕਰਦਿਆਂ 70 ਮਰੀਜ਼ ਆਪ੍ਰੇਸ਼ਨ ਵਾਸਤੇ ਚੁਣੇ ਹੋਏ ਜਿਨ੍ਹਾਂ ਨੰੂ ਅੱਜ ਹੀ ਅਪਰੇਸ਼ਨ ਵਾਸਤੇ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਸੋਮਵਾਰ ਤੇ ਮੰਗਲਵਾਰ ਕੀਤੇ ਜਾਣਗੇ। ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੀਨੀਅਰ ਵਾਈਸ ਪ੍ਰਧਾਨ ਮਨੋਹਰ ਸਿੰਘ ਟੱਕਰ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਪ੍ਰੇਮ ਬਾਂਸਲ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਅਨਿਲ ਮਲਹੋਤਰਾ, ਡਾ: ਭਾਰਤ ਭੂਸ਼ਨ ਬਾਂਸਲ, ਆਰ ਕੇ ਗੋਇਲ, ਪ੍ਰਵੀਨ ਜੈਨ, ਨੀਰਜ ਮਿੱਤਲ, ਲਾਕੇਸ਼ ਟੰਡਨ, ਕਪਿਲ ਸ਼ਰਮਾ, ਪ੍ਰਸ਼ੋਤਮ ਅਗਰਵਾਲ, ਮਦਨ ਲਾਲ ਅਰੋੜਾ, ਗੋਪਾਲ ਗੁਪਤਾ, ਜਸਵੰਤ ਸਿੰਘ ਆਦਿ ਹਾਜ਼ਰ ਸਨ|

ਵਿਧਾਇਕ ਮਾਣੂੰਕੇ ਨੇ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਉਂ, ਵਿਸ਼ਵ ਪ੍ਰਸਿੱਧ ਮੇਲੇ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਪਤੀ ਪ੍ਰੋ: ਸੁਖਵਿੰਦਰ ਸਿੰਘ ਸੁੱਖੀ ਜੀ ਸਮੇਤ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸ਼ਹਿਰ-ਵਿਦੇਸ਼ ਤੋਂ ਸੰਗਤਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ | ਦਰਗਾਹ 'ਤੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ। ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ ਦੇ ਗੱਦੀ ਨਸ਼ੀਨ ਸੂਫੀ ਨੂਰਦੀਨ ਨਕਸ਼ਬੰਦੀ ਜੀ ਨੇ ਹਲਕਾ ਵਿਧਾਇਕ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਜੀ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਪਤਵੰਤਿਆਂ ਨੂੰ ਸਰੂਪ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਾਣੂੰਕੇ, ਗੁਰਪ੍ਰੀਤ ਸਿੰਘ ਨੋਨੀ, ਕੌਂਸਲਰ ਸਤੀਸ਼ ਕੁਮਾਰ ਪੱਪੂ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕੈਂਥ, ਰਵਿੰਦਰ ਸੱਭਰਵਾਲ ਫੀਨਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ ਪੀਰ ਬਾਬਾ ਮੋਕਮ ਦੀਨ ਜੀ ਦੀ ਦਰਗਾਹ ’ਤੇ ਮੱਥਾ ਟੇਕਦੇ ਹੋਏ ਵਿਧਾਇਕ ਮਨੂੰ ਕੇ, ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਤੇ ਹੋਰ।

ਮੇਲਾ ਰੋਸ਼ਨੀ ਦੇ ਦੂਜੇ ਦਿਨ ਸ਼ਰਧਾਲੂਆਂ ਨੇ ਦਰਗਾਹ ’ਤੇ ਮੱਥਾ ਟੇਕਿਆ ਅਤੇ ਮੇਲੇ ਦਾ ਆਨੰਦ ਮਾਣਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ) ਜਗਰਾਉਂ ਮੇਲੇ ਰੋਸ਼ਨੀ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੀਰ ਬਾਬਾ ਮੋਕਮਦੀਨ ਜੀ ਅਤੇ ਮਾਈ ਜੀਨਾ ਜੀ ਦੀ ਦਰਗਾਹ ’ਤੇ ਮੱਥਾ ਟੇਕਣ ਉਪਰੰਤ ਮੇਲੇ ਵਿੱਚ ਦੁਕਾਨਾਂ ’ਤੇ ਜਾ ਕੇ ਖਰੀਦਦਾਰੀ ਕਰਨ ਦੇ ਨਾਲ-ਨਾਲ ਡਿਸਪੋਜ਼ਲ ਰੋਡ ’ਤੇ ਲੱਗੇ ਝੂਲਿਆਂ ਦਾ ਆਨੰਦ ਮਾਣਿਆ। ਮੇਲਾ. ਤੁਹਾਨੂੰ ਦੱਸ ਦੇਈਏ ਕਿ ਮੇਲੇ ਦੇ ਮੈਦਾਨ ਵਿੱਚ ਮਿਕੀ ਮਾਊਸ, ਰੇਲ ਗੱਡੀ, ਛੋਟੀ ਕਿਸ਼ਤੀ, ਹਵਾਈ ਜਹਾਜ਼ ਵਰਗੇ ਝੂਲਿਆਂ ਦੇ ਨਾਲ-ਨਾਲ ਲਗਾਇਆ ਗਿਆ ਭੂਤ ਬੰਗਲਾ ਬੱਚਿਆਂ ਲਈ ਖਿੱਚ ਦਾ ਕੇਂਦਰ ਰਿਹਾ ਅਤੇ ਬੱਚਿਆਂ ਨੇ ਝੂਲੇ ਦਾ ਖੂਬ ਆਨੰਦ ਲਿਆ।
ਫੋਟੋ ਕੈਪਸ਼ਨ:- ਮੇਲਾ ਮੈਦਾਨ ਵਿੱਚ ਝੂਲਿਆਂ ਦਾ ਆਨੰਦ ਲੈਂਦੇ ਹੋਏ ਲੋਕ

ਯੰਗ ਸਪੋਰਟਸ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਦਾ ਸਨਮਾਨ ਹੋਇਆ 

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਯੰਗ ਸਪੋਰਟਸ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਵੱਲੋਂ ਸਮਾਜ ਸੇਵੀ ਸੇਵਾਵਾਂ ਨਿਭਾਉਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਰੂਮੀ ਵਿਖੇ ਸਨਮਾਨ ਸਮਾਰੋਹ ਹੋਇਆ। ਇਸ ਸਮੇਂ ਪ੍ਰਧਾਨ ਰੂਮੀ ਵੱਲੋਂ ਪਿੰਡ ਦੀ ਸਹਿਕਾਰੀ ਸਭਾ ਲਈ ਲਗਵਾਏ ਨਵੇਂ ਗੇਟ ਦਾ ਉਦਘਾਟਨ ਵੀ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪਿੰਡ ਦੀਆਂ ਸਖਸ਼ੀਅਤਾਂ ਨੇ ਪ੍ਰਧਾਨ ਰੂਮੀ ਦੀਆਂ ਪਿੰਡ ਤੋਂ ਲੈ ਕੇ ਕੈਨੇਡਾ ਵਸਦਿਆਂ ਨਿਭਾਈਆਂ ਜਾਂਦੀਆਂ ਸੇਵਾਵਾਂ ਦਾ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਰੂਮੀ ਨੇ ਹਮੇਸ਼ਾ ਹੀ ਇਲਾਕੇ ਦੇ ਕਬੱਡੀ ਖਿਡਾਰੀਆਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਸੱਤ ਸਮੁੰਦਰ ਪਾਰ ਮਾਂ ਖੇਡ ਕਬੱਡੀ ਦਾ ਝੰਡਾ ਬੁਲੰਦ ਕਰਨ ਲਈ ਤਨੋਂ, ਮਨੋਂ, ਧਨੋਂ ਸਹਿਯੋਗ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਸਦਕਾ ਅੱਜ ਇਲਾਕੇ ਦੇ ਅਨੇਕਾਂ ਨੌਜਵਾਨ ਕੈਨੇਡਾ ਦੀ ਧਰਤੀ ’ਤੇ ਸੈਟਲ ਹਨ। ਉਨ੍ਹਾਂ ਪ੍ਰਧਾਨ ਰੂਮੀ ਵੱਲੋਂ ਪਿੰਡ ਦੀ ਬੇਹਤਰੀ ਲਈ ਵੀ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਰੂਮੀ ਨੇ ਜੱਦੀ ਪਿੰਡ ਵਿਚ ਮਿਲੇ ਸਨਮਾਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੈਕਟਰੀ ਹਰਪਾਲ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਮਿੱਟੂ, ਜਗਮੇਲ ਸਿੰਘ, ਪ੍ਰਧਾਨ ਜਗਦੀਪ ਸਿੰਘ, ਤਰਵਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਇਕਬਾਲ ਸਿੰਘ, ਸੁਰਜੀਤ ਸਿੰਘ, ਪਰਵਿੰਦਰ ਸਿੰਘ ਸੈਕਟਰੀ, ਕੁਲਦੀਪ ਸਿੰਘ ਸਰਪੰਚ, ਅਖਤਿਆਰ ਸਿੰਘ ਰੂਮੀ ਅਤੇ ਪਾਲ ਸਿੰਘ ਮੈਂਬਰ ਆਦਿ ਹਾਜ਼ਰ ਸਨ।

ਸਲਾਨਾ ਇਮਤਿਹਾਨਾਂ ਤੋਂ ਬਾਅਦ ਬੱਚਿਆਂ ਨੂੰ ਲੋੜਵੰਦਾਂ ਨੂੰ ਕਿਤਾਬਾਂ ਦੇ ਕੇ ਮਦਦ ਕਰਨੀ ਚਾਹੀਦੀ ਹੈ

ਕਰ ਭਲਾ ਹੋ ਭਲਾ ਨੇ ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਨ ਦਾ ਉਪਰਾਲਾ ਸ਼ੁਰੂ ਕੀਤਾ
ਜਗਰਾਉਂ, 27 ਫਰਵਰੀ (ਅਮਿਤ ਖੰਨਾ )ਅੱਜ ਹਰ ਮਾਂ-ਬਾਪ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਦਮ 'ਤੇ ਜ਼ਿੰਦਗੀ 'ਚ ਆਤਮ-ਨਿਰਭਰ ਬਣ ਸਕੇ। ਪਰ ਵਧਦੀ ਮਹਿੰਗਾਈ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਰੁਕਾਵਟ ਬਣ ਰਹੀ ਹੈ, ਅਜਿਹੇ ਵਿੱਚ ਸਵੈ-ਸੇਵੀ ਸੰਸਥਾ ਨੇ ਇੱਕ ਨੇਕ ਉਪਰਾਲਾ ਸ਼ੁਰੂ ਕਰਕੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਘੱਟ ਕਰਨਾ ਚਾਹਿਆ ਹੈ। ਇਸ ਦੇ ਲਈ ਫਰਵਰੀ ਮਹੀਨੇ ਤੋਂ ਸੰਸਥਾ ਦੇ ਅਹੁਦੇਦਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਹਰ ਉਹ ਬੱਚਾ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੈਨਰ ਹੇਠ ਸਿੱਖਿਆ ਪ੍ਰਾਪਤ ਕਰ ਰਿਹਾ ਹੈ ਅਤੇ ਆਪਣੀ ਪ੍ਰੀਖਿਆ ਦੇ ਰਿਹਾ ਹੈ ਅਤੇ ਉਸ ਦੇ ਸਾਲਾਨਾ ਨਤੀਜੇ ਆਉਣਗੇ। ਉਸ ਤੋਂ ਬਾਅਦ ਅਗਲੀ ਜਮਾਤ ਵਿੱਚ ਜਾਣਾ ਹੋਵੇਗਾ। ਅਜਿਹੀ ਸਥਿਤੀ ਵਿੱਚ ਉਸ ਕੋਲ ਆਪਣੀਆਂ ਪੁਰਾਣੀਆਂ ਕਲਾਸ ਦੀਆਂ ਕਿਤਾਬਾਂ ਹੀ ਰਹਿ ਜਾਣਗੀਆਂ। ਅਜਿਹੀ ਸਥਿਤੀ ਵਿੱਚ ਉਹ ਸਾਰੇ ਬੱਚੇ ਜੋ ਗਰੀਬ ਅਤੇ ਲੋੜਵੰਦ ਪਰਿਵਾਰਾਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਚਾਹੁੰਦੇ ਹਨ, ਉਹ ਸਾਰੇ ਬੱਚੇ ਆਪਣੀਆਂ ਪੁਰਾਣੀਆਂ ਕਿਤਾਬਾਂ, ਪੁਰਾਣੇ ਬੈਗ ਦੇ ਕੇ ਉਨ੍ਹਾਂ ਦੀ ਮਦਦ ਕਰਕੇ ਇੱਕ ਪੜ੍ਹੇ-ਲਿਖੇ ਸਮਾਜ ਦੀ ਉਸਾਰੀ ਵਿੱਚ ਸਹਾਈ ਹੋ ਸਕਦੇ ਹਨ। ਕਿਸੇ ਵੀ ਗ੍ਰੇਡ ਵਿੱਚ ਹਰੇਕ ਬੱਚੇ ਲਈ ਇੱਕ ਕਿਤਾਬ ਤੋਂ ਲੈ ਕੇ ਗ੍ਰੇਡ ਲਈ ਕਿਤਾਬਾਂ ਦੇ ਇੱਕ ਪੂਰੇ ਸੈੱਟ ਤੱਕ, ਕਿਸੇ ਵੀ ਬੱਚੇ ਦੀਆਂ ਪੜ੍ਹਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਸੁਚੱਜੇ ਸਮਾਜ ਦੀ ਸਿਰਜਣਾ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੈਨਰ ਹੇਠ ਬੱਚੇ ਕਰ ਭਲਾ ਹੋ ਭਲਾ ਸੰਸਥਾ ਜਗਰਾਉਂ ਨਾਲ ਸੰਪਰਕ ਕਰ ਸਕਦੇ ਹਨ, ਜਿਸ ਵੀ ਬੱਚੇ ਦੀਆਂ ਪੁਰਾਣੀਆਂ ਜਮਾਤਾਂ ਦੀਆਂ ਕਿਤਾਬਾਂ ਗੁੰਮ ਹੋ ਗਈਆਂ ਹਨ, ਉਹ ਉਨ੍ਹਾਂ ਨੂੰ ਤਹਿਸੀਲ ਰੋਡ 'ਤੇ, ਗਾਂਧੀ ਚਸ਼ਮਾ ਦੀ ਦੁਕਾਨ 'ਤੇ ਛੱਡ ਸਕਦੇ ਹਨ ਚਸ਼ਮਾ ਦੀ ਦੁਕਾਨ ਹੋਵੇ ਚਾਹੇ ਜਾਂ ਸੋਸ਼ਲ ਮੀਡੀਆ ਸਾਈਟ 'ਤੇ ਦਿੱਤੇ ਗਏ ਮੋਬਾਈਲ ਨੰਬਰ 'ਤੇ ਸੰਪਰਕ ਕਰਕੇ ਕਿਤਾਬਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਸੰਸਥਾ ਦੀ ਤਰਫੋਂ ਇਹ ਮੁਹਿੰਮ ਇੱਕ ਮਹੀਨੇ ਤੱਕ ਜਾਰੀ ਰਹੇਗੀ, ਜਿਸ ਰਾਹੀਂ ਪੀ.ਐਸ.ਈ.ਬੀ. ਮਾਨਤਾ ਪ੍ਰਾਪਤ ਸਕੂਲਾਂ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇਗੀ, ਤਾਂ ਜੋ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਲਈ ਨਵੀਆਂ ਕਿਤਾਬਾਂ ਖਰੀਦਣ ਦਾ ਬੋਝ ਨਾ ਝੱਲਣਾ ਪਵੇ। ਬੱਚੇ ਅਤੇ ਬੱਚੇ ਆਪਣੀ ਪੜ੍ਹਾਈ ਕਰ ਸਕਦੇ ਹਨ ਇਸ ਮੌਕੇ ਸਰਪ੍ਰਸਤ ਕਪਿਲ ਨਰੂਲਾ, ਅਮਿਤ ਅਰੋੜਾ, ਜਗਦੀਸ਼ ਖੁਰਾਣਾ, ਨਨੇਸ਼ ਗਾਂਧੀ ਅਤੇ ਮਹੇਸ਼ ਟੰਡਨ ਅਤੇ ਰਜਿੰਦਰ ਜੈਨ, ਮਨੀਸ਼ ਚੁੱਘ, ਰਾਹੁਲ ਅਤੇ ਜਤਿੰਦਰ ਸਿੰਘ, ਸੁਨੀਲ ਬਜਾਜ, ਭੁਪਿੰਦਰ ਸਿੰਘ ਮੁਰਲੀ ਨੇ ਇਲਾਕੇ ਦੇ ਲੋਕਾਂ ਨੂੰ ਇਸ ਪੜ੍ਹੇ ਲਿਖੇ ਸਮਾਜ ਦੀ ਉਸਾਰੀ ਲਈ ਸਹਿਯੋਗ ਦਿੱਤਾ | .ਅਤੇ ਆਪਣੇ ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵਿਦਿਆ ਦਾਨ ਇੱਕ ਮਹਾਨ ਦਾਨ ਹੈ ਅਤੇ ਜਿਸ ਨਾਲ ਹਨੇਰੇ ਵਾਲੇ ਸਮਾਜ ਵਿੱਚ ਗਿਆਨ ਦੀ ਰੌਸ਼ਨੀ ਫੈਲਾਈ ਜਾ ਸਕੇ।

ਭਾਜਪਾ ਜ਼ਿਲ੍ਹਾ ਨਵਨਿਯੁਕਤ ਪ੍ਰਧਾਨ ਦੇਤਵਾਲ ਨੇ ਪੁਰਾਣੇ ਸਮੇਂ ਦੌਰਾਨ  ਰੁੱਸੇ ਵਰਕਰਾਂ ਨੂੰ ਪਾਰਟੀ ਨਾਲ ਜੋਡ਼ਨ ਦੀ ਮੁਹਿੰਮ ਦੀ ਸ਼ੁਰੁਆਤ ਕੀਤੀ

ਜਗਰਾਉਂ, 27 ਫਰਵਰੀ (ਅਮਿਤ ਖੰਨਾ ) ਜਗਰਾਓਂ ਵਿਖੇ ਭਾਜਪਾ ਦੇ ਮਰਹੂਮ ਆਗੂ ਬਲਦੇਵ ਕ੍ਰਿਸ਼ਨ ਤੇਲੂ ਜੋ ਕਿ ਪਾਰਟੀ ਦੀ ਜਾਨ ਸਨ ਦੇ ਗ੍ਰਹਿ ਵਿਖੇ ਭਾਜਪਾ ਜ਼ਿਲ੍ਹਾ ਨਵਨਿਯੁਕਤਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ  ਆਪਣੀ ਜਗਰਾਓਂ ਫੇਰੀ ਵੇਲੇ ਪਹਿਲ ਦੇ ਅਧਾਰ ਤੇ ਪੁਰਾਣੇ ਸਮੇਂ  ਦੌਰਾਨ ਯਾਨੀ ਕਿ ਸਾਬਕਾ ਜਿਲਾ ਪ੍ਰਧਾਨ ਗੌਰਵ ਖੁੱਲਰ ਦੇ ਫੈਸ਼ਲਿਆ ਤੋਂ ਨਾਰਾਜ਼ ਸੈਂਕੜੋ ਵਰਕਰ ਉਸ ਦੌਰਾਨ ਪਾਰਟੀ ਤੋਂ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਕੇ ਕੰਮ ਕਰ ਰਹੇ ਸਨ ਓਹਨਾ ਸਾਰੇ ਵਰਕਰਾਂ  ਦਾ ਸਨਮਾਨ ਕਰਨ ਅਤੇ ਓਹਨਾ ਸਾਰੇ ਸਾਥੀਆਂ ਨੂੰ ਪਾਰਟੀ ਨਾਲ ਮੁੜ ਤੋਂ ਜੋਡ਼ਨ ਦਾ ਸੰਕਲਪ ਕੀਤਾ।ਓਹਨਾ  ਜਗਰਾਓਂ ਦੀ ਪਲੇਠੀ ਫੇਰੀ ਰਾਹੀਂ ਟਕਸਾਲੀ ਵਰਕਰਾਂ ਦੀਆਂ ਹੋਂਸਲਾ ਅਫਜਾਈ ਕੀਤੀ।ਭਾਜਪਾ ਜਗਰਾਓਂ ਦਿਹਾਤੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ  ਪਾਰਟੀ ਦੇ ਟਕਸਾਲੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਜਿੱਥੇ ਓਹਨਾ ਤੋਂ ਅਸ਼ੀਰਵਾਦ ਲਿਆ ਓਥੇ ਮਰਹੂਮ ਪਾਰਟੀ ਆਗੂਆਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਵੀ ਕੀਤਾ। ਜ਼ਿਲ੍ਹਾ ਪ੍ਰਧਾਨ ਦੇਤਵਾਲ ਨੇ ਆਪਣੀ ਪਲੇਠੀ ਜਗਰਾਓਂ ਫੇਰੀ ਸਮੇਂ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਸੰਗਠਨ ਦੀ ਬਿਹਤਰੀ ਲਈ ਇੱਕ ਜੁੱਟ ਹੋਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਜ਼ਿਲ੍ਹਾ ਪ੍ਰਧਾਨ ਦੇਤਵਾਲ ਨੇ ਭਾਜਪਾ ਜਗਰਾਓਂ ਦੇ ਸੰਸਥਾਪਕ ਸ਼ਹੀਦ ਸਤਪਾਲ ਕਤਿਆਲ, ਮਰਹੂਮ ਆਗੂ ਬਲਦੇਵ ਕ੍ਰਿਸ਼ਨ ਤੇਲੂ, ਮਰਹੂਮ ਆਗੂ ਵਿਨੋਦ ਕਿਮਾਰ ਚਿੜੀ, ਅਮ੍ਰਿਤ ਲਾਲ ਮਿਤਲ ਦੇ ਪਰਿਵਾਰਾਂ ਸਮੇਤ ਆਰ ਐਸ ਐਸ ਦੇ ਆਗੂਆਂ, ਬਜੁਰਗ ਆਗੂ ਵਾਸ਼ ਦੇਵ ਸ਼ਰਮਾ ਤੋਂ ਇਲਾਵਾ ਹੋਰ ਆਗੂਆਂ ਨਾਲ ਮੁਲਾਕਾਤ ਕਰਦਿਆਂ ਜਿਥੇ ਪਰਿਵਾਰਾਂ ਦਾ ਹਾਲ ਚਾਲ ਜਾਣਿਆ ਓਥੇ ਜ਼ਿਲੇ• ਅੰਦਰ ਮਜ਼ਬੂਤ ਸੰਗਠਨ ਬਣਾੳਣ ਸਬੰਧੀ ਵਿਚਾਰ ਵੀ ਕਿਤੇ । ਇਸ ਮੋਕੇ ਜ਼ਿਲ੍ਹਾ ਪ੍ਰਧਾਨ ਦੇਤਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਕਿਸੇ ਕਾਰਨ  ਪਾਰਟੀ ਨੂੰ ਛੱਡ ਕੇ ਗਏ ਵਰਕਰਾਂ ਨੂੰ ਘਰ ਵਾਪਸੀ ਕਰਵਾੳਣਾ ਓਹਨਾ  ਦਾ ਪਹਿਲਾ ਟੀਚਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਜਲਦ ਹੀ ਜਗਰਾਓਂ ਵਿਚ ਵਰਕਰਾਂ ਦੀ ਘਰ ਵਾਪਸੀ ਦੇ ਸਵਾਗਤ ਦਾ ਸਮਾਗਮ ਰੱਖਿਆ ਜਾਵੇਗਾ। ਓਹਨਾ ਕਿਹਾ ਕਿ ਜ਼ਿਲ੍ਹਾ ਜਗਰਾਓਂ ਵਿਚ ਪਾਰਟੀ ਦਾ ਵਿਸਥਾਰ ਕਰਨ ਦੀਆ ਪਾਰਟੀ ਹਾਈਕਾਂਮਡ ਤੋਂ ਹਦਾਇਤਾਂ ਮਿਲ ਚੁਕੀਆਂ ਹਨ ਅਤੇ ਜਲਦ ਹੀ ਮੰਡਲਾਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਨਾਲ ਮੰਡਲ ਪ੍ਰਧਾਨ ਤੇ ਮੰਡਲਾਂ ਦੀਆਂ ਟੀਮਾਂ ਗਠਿਤ ਕਰ ਦਿੱਤੀਆਂ ਜਾਣਗੀਆਂ।  ਅਤੇ ਜਿਨ੍ਹਾਂ ਵੀ ਵਰਕਰਾਂ ਦਿਆਂ ਕੋਈ ਵੀ ਕਿਸੇ ਤਰਾਹ ਦੀ ਕੋਈ ਮੁਸ਼ਕਿਲ ਹੈ ਜਿਸ ਕਰਕੇ ਉਹ ਪਿੱਛਲੇ ਸਮੇਂ ਦੌਰਾਨ ਨਹੀਂ ਦੱਸ ਸਕੇ ਉਹ ਹੁਣ ਧਿਆਨ ਨਾਲ ਸੁਣਨਗੇ । ਇਥੇ ਦੇਖਣ ਯੋਗ ਗੱਲ ਇਹ ਵੀ ਰਹੀ ਕਿ ਪਾਰਟੀ ਦੇ ਪੁਰਾਣੇ ਸਾਰੇ ਵਰਕਰ ਨਜ਼ਰ ਆਏ ਜੋ ਸਾਬਕਾ ਪ੍ਰਧਾਨ ਗੌਰਵ ਖੁੱਲਰ ਦੀ ਪ੍ਰਧਾਨਗੀ ਦੌਰਾਨ ਨਾਰਾਜ਼ ਚੱਲ ਰਹੇ ਸਨ ।ਸ਼ਹਿਰ ਵਿੱਚ ਇਹ ਵੀ ਚਰਚਾ ਹੈ ਕਿ ਸਾਬਕਾ ਪ੍ਰਧਾਨ ਨੂੰ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚਲਣਾ ਨਹੀਂ ਆਇਆ ਜਿਸ ਕਰਕੇ ਪਾਰਟੀ ਨੇ ਉਸ ਤੋਂ ਪ੍ਰਧਾਨਗੀ ਖੋ ਮੇਜਰ ਸਿੰਘ ਦੇਤਵਾਲ ਜੋ ਕਿ ਪਾਰਟੀ ਦਾ ਬਹੁਤ ਹੀ ਪੁਰਾਣਾ ਸਿਪਾਹੀ ਹੈ ਉਸ ਦੇ ਹੱਥ ਸੌਂਪੀ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਆਣ ਵਾਲੇ  2024 ਵਿੱਚ ਲੋਕਸਭਾ ਚੁਣਾਵ ਦੌਰਾਨ ਪਾਰਟੀ ਨਾਲ ਸਾਬਕਾ ਪ੍ਰਧਾਨ ਦੀ ਵਜਾਹ ਨਾਲ ਨਾਰਾਜ਼ ਚੱਲ ਰਹੇ ਸੈਂਕੜੋ ਵਰਕਰਾਂ ਦੇ ਮੁੜ ਪਾਰਟੀ ਨਾਲ ਜੁੜਨ ਨਾਲ ਹੋਰ ਵੀ ਮਜਬੂਤੀ ਆਏਗੀ। ਭਾਜਪਾ ਜਗਰਾਓਂ ਦਿਹਾਤੀ ਮੇਜਰ ਸਿੰਘ ਦੇਤਵਾਲ ਦੇ ਸਨਮਾਨ ਸਮਾਰੋਹ ਜੋ ਕਿ ਛੋਟਾ ਜਿਹਾ ਹੀ ਪ੍ਰੋਗਰਾਮ ਸੀ ਇਸ ਮੌਕੇ ਕੌਂਸਲਰ ਦਰਸ਼ਨਾਂ ਰਾਣੀ ਧੀਰ, ਅੰਕੁਸ਼ ਧੀਰ, ਡਾ ਮਦਨ ਮਿੱਤਲ, ਜਿੰਦਰ ਪਾਲ ਧੀਮਾਨ ਸਮੇਤ ਸਾਬਕਾ ਐਮਸੀ ਦਰਸ਼ਨ ਸਿੰਘ ਗਿੱਲ, ਦੇਵ ਸਿੰਘ ਵੇਦੂ, ਐਡਵੋਕੇਟ ਸੰਦੀਪ ਗੁਪਤਾ, ਅਸ਼ੋਕ ਕੋਚਰ, ਗੋਰਵ ਸਿੰਗਲਾ, ਦੀਪਕ ਪੱਲਣ, ਮਨਜੀਤ ਸਿੰਘ, ਕਿਸ਼ਨ ਲਾਲ ਆਦਿ ਨੇ ਜਿਲ ਪ੍ਰਧਾਨ ਦੇਤਵਾਲ ਨੂੰ ਓਹਨਾ ਦੀ ਨਿਯੁਕਤੀ ’ਤੇ ਵਧਾਈ ਦਿੰਦਿਆ ਸਨਮਾਨ ਵੀ ਕੀਤਾ। ਇਸ ਮੋਕੇ  ਇਨ੍ਹਾਂ ਦੇ ਨਾਲ ਨਾਲ ਸੰਜੀਵ ਢੰਡ, ਭੁਪਿੰਦਰ ਸਿੰਘ, ਅੰਬੁ  ਰਾਮ ਮਸ਼ਾਲ  ਅਤੇ ਹੋਰ ਵੀ ਹਾਜ਼ਰ ਸਨ।

ਪਿੰਡ ਬਾਰਦੇਕੇ'ਚ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਨੇ ਗੈਂਗਸਟਰ ਕੇਕੜਾ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਜਗਰਾਉਂ ਲਿਆਂਦਾ

ਜਗਰਾਉਂ, 27 ਫਰਵਰੀ (ਅਮਿਤ ਖੰਨਾ ) ਜਗਰਾਓਂ, ਪਿੰਡ ਬਾਰਦੇਕੇ ਵਿੱਚ ਇਲੈਕਟ੍ਰੀਸ਼ਨ ਪਰਮਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਦੇਹਾਤ ਪੁਲੀਸ ਨੇ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਕਰੈਬ ਨੂੰ ਪੁੱਛਗਿੱਛ ਲਈ ਪ੍ਰੋਟੈਕਸ਼ਨ ਵਾਰੰਟ ’ਤੇ ਜਗਰਾਉਂ ਲਿਆਂਦਾ ਹੈ। ਦੱਸ ਦੇਈਏ ਕਿ ਪਿੰਡ ਬਾਰਦੇਕੇ ਵਿੱਚ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਪਰਮਜੀਤ ਸਿੰਘ ਦੀ ਆਪਣੇ ਹੀ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਲੁਧਿਆਣਾ ਦੇਹਾਤ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਪੁੱਛਗਿੱਛ ਲਈ ਸੁਰੱਖਿਆ ਦਿੱਤੀ ਹੋਈ ਹੈ ਜੋ ਪਹਿਲਾਂ ਹੀ ਜੇਲ੍ਹਾਂ ਵਿੱਚ ਬੰਦ ਸਨ। ਨੂੰ ਵਾਰੰਟ 'ਤੇ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਪਿੰਡ ਬਾਰਦੇਕੇ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਕਰੈਬ ਨੂੰ ਦੇਹਟ ਪੁਲਿਸ ਵੱਲੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਜਗਰਾਉਂ ਲਿਆਂਦਾ ਗਿਆ ਹੈ ਅਤੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਜੋ ਵੀ ਜਾਣਕਾਰੀ ਅਤੇ ਤੱਥ ਸਾਹਮਣੇ ਆਉਣਗੇ ਉਹ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।

ਮੇਲਾ ਰੋਸ਼ਨੀ ਵਿੱਚ ਨਗਰ ਕੌਂਸਲ ਵੱਲੋਂ ਮਿੱਟੀ ਦੇ ਭਾਂਡਿਆਂ ਦਾ ਸਟਾਲ ਲਗਾਇਆ ਗਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਓਂ, ਰੋਸ਼ਨੀ ਵਿੱਚ ਵਿਸ਼ਵ ਪ੍ਰਸਿੱਧ ਮੇਲਾ ਨਗਰ ਕੌਂਸਲ ਜਗਰਾਉਂ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਲਿਡ ਵੇਸਟ ਨਿਯਮਾਂ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਈ.ਓ ਮਨੋਹਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਨੇਟਰੀ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇੰਸਪੈਕਟਰ ਗੁਰਦੀਪ ਸਿੰਘ ਨੇ ਸਟਾਲ ਲਗਾ ਕੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਜਾਗਰੂਕ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਈ.ਓ ਮਨੋਹਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਮਿੱਟੀ ਦੇ ਬਰਤਨਾਂ ਦੇ ਸਟਾਲ ਲਗਾਉਣ ਦਾ ਮਕਸਦ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ ਸਟੀਲ ਦੇ ਭਾਂਡਿਆਂ, ਪੱਤੀਆਂ ਨਾਲ ਤਬਦੀਲ ਕਰਨਾ ਹੈ। ।ਉਨ੍ਹਾਂ ਕਿਹਾ ਕਿ ਇਸ ਮੌਕੇ ਸਵੱਛ ਭਾਰਤ ਮੁਹਿੰਮ ਦੀ ਟੀਮ ਵੀ ਆਪਣੇ ਘਰਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਤੇ ਘਰੇਲੂ ਮੈਡੀਕਲ ਵੇਸਟ ਆਦਿ ਨੂੰ ਸਫ਼ਾਈ ਕਰਮਚਾਰੀਆਂ ਨੂੰ ਵੱਖਰੇ ਤੌਰ 'ਤੇ ਦੇਣ ਤਾਂ ਜੋ ਇਸ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ। ਇਕੱਠਾ ਕੀਤਾ ਗਿਆ ਕੂੜਾ, ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ।ਈਓ ਮਨੋਹਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਕੱਪੜੇ ਅਤੇ ਜੂਟ ਦੇ ਥੈਲੇ ਵੀ ਮੁਫ਼ਤ ਵੰਡੇ ਗਏ। ਇਸ ਮੌਕੇ ਜੂਨੀਅਰ ਸਹਾਇਕ ਦਵਿੰਦਰ ਸਿੰਘ, ਕਲਰਕ ਅਜਗਮੋਹਨ ਸਿੰਘ, ਕਲਰਕ ਗਗਨਦੀਪ ਖੁੱਲਰ, ਮੋਟੀਵੇਟਰ ਜਸਪ੍ਰੀਤ ਕੌਰ ਗਗਨਦੀਪ ਸਿੰਘ ਧੀਰ ਆਦਿ ਹਾਜ਼ਰ ਸਨ।

ਨਸ਼ਿਆਂ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਡੀ.ਏ.ਵੀ ਕਾਲਜ ਵਿੱਚ ਪ੍ਰੋਗਰਾਮ ਕਰਵਾਇਆ ਗਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਉਂ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਸਰਜਨ ਦਫ਼ਤਰ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਲਾਜਪਤ ਰਾਏ ਡੀ.ਏ.ਵੀ ਕਾਲਜ ਵਿਖੇ ਏ.ਡੀ.ਸੀ.ਜਗਰਾਉਂ ਅਮਿਤ ਸਰੀਨ ਦੀ ਅਗਵਾਈ ਹੇਠ ਡਾ. ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਾਲਜ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦਾ ਆਯੋਜਨ ਕਾਲਜ ਦੀ ਐਨਐਸਐਸ ਯੂਨਿਟ ਵੱਲੋਂ ਕੀਤਾ ਗਿਆ ਅਤੇ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਐਨਐਸਐਸ ਲੜਕੀਆਂ ਦੇ ਇੰਚਾਰਜ ਪ੍ਰੋਫੈਸਰ ਕੁਨਾਲ ਮਹਿਤਾ ਅਤੇ ਪ੍ਰੋਫੈਸਰ ਮਲਕੀਤ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਕਾਲਜ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਪੁੱਜੇ ਏ.ਡੀ.ਸੀ.ਅਮਿਤ ਸਰੀਨ, ਡਾ: ਪਿੰਕੀ ਸਵਰੂਪ, ਪੰਜਾਬੀ ਗਾਇਕ ਵੀਤ ਬਲਜੀਤ ਅਤੇ ਪਿ੍ੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਨੂੰ ਨਸ਼ਿਆਂ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ | ਨਸ਼ਿਆਂ ਤੋਂ ਦੂਰ ਰਹਿਣ ਲਈ। ਪ੍ਰੋਗਰਾਮ ਡਾ: ਪਿੰਕੀ ਸਵਰੂਪ ਨੇ ਪੀ.ਪੀ.ਟੀ. ਰਾਹੀਂ ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਕਾਰਨ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਮੁਫਤ ਡਾਕਟਰੀ ਕੈਂਪ ਲਗਾਉਣ ਸਮੇਂ ਖਾਨਾਪੂਰਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ - ਡਾ ਉਬਰਾਏ

ਸੱਚੀ ਭਾਵਨਾ ਨਾਲ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ - ਬਾਵਾ
ਲੁਧਿਆਣਾ, 27 ਫਰਵਰੀ ਜੇਕਰ ਕੋਈ ਸਮਾਜ ਸੇਵੀ ਸੰਸਥਾ ਸੱਚਮੁੱਚ ਹੀ ਸਮਾਜ ਦੇ ਲੋੜਵੰਦ ਮਰੀਜ਼ਾਂ ਲਈ ਮੁਫਤ ਡਾਕਟਰੀ ਕੈਂਪ ਲਗਾ ਕੇ ਉਨ੍ਹਾਂ ਦਾ ਭਲਾ ਕਰਨਾ ਲੋਚਦੀ ਹੈ ਤਾਂ ਉਸ ਨੂੰ ਲੋਕ ਦਿਖਾਵਾ ਕਰਨ ਦੀ ਬਜਾਏ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਖਾਨਾਪੂਰਤੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਹ ਵਿਚਾਰ ਉੱਘੇ ਸਮਾਜ ਸੇਵਕ ਡਾ ਐਸ ਪੀ ਸਿੰਘ ਓਬਰਾਏ ਪ੍ਰਬੰਧ ਨਿਰਦੇਸ਼ਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਪਿੰਡ ਭੈਣੀ ਦੁਆਬਾ ਵਿਚ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਪੰਧੇਰ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਲਗਾਏ ਗਏ ਅੱਖ ਅਪ੍ਰੇਸ਼ਨ ਕੈਂਪ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਡਾਕਟਰੀ ਕੈਂਪ ਲਗਾਉਂਦੇ ਸਮੇਂ ਸਮਾਜ ਸੇਵੀ ਸੰਸਥਾਵਾਂ ਅਤੇ ਖਾਂਦੇ ਪੀਂਦੇ ਪਰਿਵਾਰਾਂ ਨੂੰ ਗਰੀਬ ਮਰੀਜ਼ਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੀ ਸਮਾਜ ਸੇਵਿਕਾ ਰੁਚੀ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲ ਹੋਵੇ ਜਾਂ ਫਿਰ ਬਾਹਰ ਕਿਤੇ ਕੈਂਪ ਲਗਾਇਆ ਗਿਆ ਹੋਵੇ ਮਰੀਜ਼ਾਂ ਦੀ ਸੱਚੀ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਉਣ। ਇਸ ਮੌਕੇ ਟਰੱਸਟ ਸ਼ਾਖਾ ਲੁਧਿਆਣਾ ਦੇ ਸਰਪ੍ਰਸਤ ਸਾਬਕਾ ਆਈ. ਜੀ. ਇਕਬਾਲ ਸਿੰਘ ਗਿੱਲ ਆਈ ਪੀ ਐਸ ਅਤੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰੱਸਟ ਵਲੋਂ ਭਵਿੱਖ ਵਿਚ ਵੀ ਮੁਫਤ ਡਾਕਟਰੀ ਕੈਂਪਾਂ ਦੀ ਲੜੀ ਜਾਰੀ ਰੱਖੀ ਜਾਵੇਗੀ। ਇਸ ਮੌਕੇ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਪੰਧੇਰ ਅਮਰੀਕਾ ਨੇ ਵੀ ਸੰਬੋਧਨ ਕੀਤਾ ਅਤੇ ਬਾਹਰੋਂ ਆਏ ਪਤਵੰਤਿਆਂ ਅਤੇ ਮਰੀਜ਼ਾਂ ਦਾ ਸੁਆਗਤ ਕੀਤਾ। ਇਸ ਮੌਕੇ ਡਾਕਟਰੀ ਕੈਂਪ ਨੂੰ ਸਫਲ ਬਣਾਉਣ ਲਈ ਬੀਬੀ ਸੁਰਿੰਦਰ ਕੌਰ, ਡਾ ਬਲਦੇਵ ਸਿੰਘ, ਰਵਿੰਦਰਜੀਤ ਸਿੰਘ ਪੰਧੇਰ, ਕਮਿੱਕਰ ਸਿੰਘ ਪੰਧੇਰ, ਜਸਮੇਲ ਕੌਰ, ਜਸਵਿੰਦਰ ਕੌਰ, ਡਾ ਸਿਮਰਨ ਕੌਰ, ਨਿਰਭੈ ਸਿੰਘ, ਮਨਜੀਤ ਕੌਰ, ਰਣਬੀਰ ਸਿੰਘ, ਮਨਦੀਪ ਕੌਰ, ਸਤਿੰਦਰ ਸਿੰਘ ਸਿਵੀਆ, ਪ੍ਰਭਜੋਤ ਸਿੰਘ ਸਿਵੀਆ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ ਗੁਲਾਟੀ, ਰਮਨਦੀਪ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਨੇਕ ਸਿੰਘ, ਗੁਰਵਿੰਦਰ ਸਿੰਘ ਖੁਰਾਣਾ, ਪਰਮ, ਗਗਨਦੀਪ ਸਿੰਘ, ਮੰਗਤ ਰਾਮ, ਗਿਆਨ ਚੰਦ, ਗੁਰਪ੍ਰੀਤ ਖੁਰਾਣਾ, ਸੰਨੀ ਗਿਆਸਪੁਰਾ ਅਤੇ ਜਗਦੀਪ ਸਿੰਘ ਸਿਵੀਆ ਵਲੋਂ ਵੱਡਾ ਯੋਗਦਾਨ ਪਾਇਆ ਗਿਆ।ਇਸ ਮੌਕੇ ਸਾਬਕਾ ਸਿਹਤ ਅਧਿਕਾਰੀ ਡਾ ਮਨਿੰਦਰ ਸਿੰਘ ਅਤੇ ਸੋਸ਼ਲ ਵਰਕਰ ਪਰਮਿੰਦਰ ਸਿੰਘ ਥਰੀਕੇ ਵੀ ਹਾਜ਼ਰ ਸਨ। ਇਸ ਮੌਕੇ ਲਗਭਗ 500 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਉਪਰੰਤ 60 ਮਰੀਜਾਂ ਦੀਆਂ ਅੱਖਾਂ ਦਾ ਅਪ੍ਰੇਸ਼ਨ ਕਰਨ ਲਈ ਚੋਣ ਕੀਤੀ ਗਈ ਜਦ ਕਿ 180 ਮਰੀਜਾਂ ਨੂੰ ਐਨਕਾਂ ਵੰਡੀਆਂ ਗਈਆਂ।

ਵਰਲਡ ਕੈਂਸਰ ਕੇਅਰ ਵਲੋਂ ਦੀਨਾ ਸਾਹਿਬ ਵਿਖੇ ਕੈਂਸਰ ਚੈਕ ਅਪ ਅਤੇ ਅੱਖਾਂ ਦੇ ਟੈਸਟ ਕੈਪ  

ਦੀਨਾ ਸਾਹਿਬ, 27 ਫ਼ਰਵਰੀ (ਜਨ ਸਕਤੀ ਨਿਊਜ਼ ਬਿਊਰੋ) ਅੱਜ ਜਫਰਨਾਮਾ ਦਿਵਸ ਉਤੇ ਗੁਰਦੁਆਰਾ ਦੀਨਾ ਸਾਹਿਬ ਵਿਖੇ ਵਰਲਡ ਕੈਂਸਰ ਕੇਅਰ ਕੈਂਸਰ ਦੀ ਜਾਂਚ ਦੇ ਨਾਲ-ਨਾਲ ਅੱਖਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਡੀ-ਐਮ-ਸੀ ਤੋਂ ਮਹਾਰ ਟੀਮਾਂ ਇਸ ਜਗਾ ਤੇ ਪਹੁੰਚ ਚੁੱਕੀਆਂ ਹਨ 27ਅਤੇ 28 ਫਰਵਰੀ ਦੋ ਦਿਨ ਚੱਲੇਗਾ ਕੈਂਪ। ਪ੍ਰੈਸ ਨਾਲ ਗਲ ਕਰਦੇ ਡਾਕਟਰ ਧਰਮਿੰਦਰ ਸਿੰਘ ਢਿਲੋਂ ਨੇ ਸਮੂਹ ਇਲਾਕਾ ਨਿਵਾਸੀਆ ਨੂੰ ਕੈਪ ਤੋਂ ਵਧ ਤੋਂ ਵਧ ਫਾਇਦਾ ਲੈਣ ਦੀ ਅਪੀਲ ਕੀਤੀ। 

*ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦਾ ਸਨਮਾਨ ਸਮਾਰੋਹ ਸਫਲਤਾ ਪੂਰਵਕ ਸੰਪੰਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਆਯੋਜਿਤ |  ਦੇਸ਼-ਵਿਦੇਸ਼ ਤੋਂ ਸਾਹਿਤਕਾਰ ਸਭਾਵਾਂ ਦੇ 96 ਤੋਂ ਵਧੇਰੇ ਮੁਖੀਆਂ ਦਾ ਸਨਮਾਨ ਕੀਤਾ ਗਿਆ।
ਲੁਧਿਆਣਾ 26 ਫਰਵਰੀ (ਰਮੇਸ਼ਵਰ ਸਿੰਘ)
 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਅਤੇ ਪੰਜਾਬੀ ਭਾਸ਼ਾ ਵਿਕਾਸ ਤੇ ਪਾਸਾਰ ਕੇਂਦਰ ਦੇ ਪ੍ਰਬੰਧ ਅਧੀਨ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਅੱਜ ਇੱਥੇ ਮਾਡਲ ਟਾਊਨ ਐਕਸਟੈਂਸਨ ਵਿਖੇ ਆਯੋਜਿਤ ਕੀਤਾ ਗਿਆ। ਪੰਜਾਬੀ ਮਾਂ-ਬੋਲੀ ਦੇ ਪਾਸਾਰ ਨੂੰ ਸਮਰਪਿਤ ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਏ 96 ਤੋਂ ਵਧੇਰੇ ਸਾਹਿਤਕਾਰ ਸਭਾਵਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ। 
ਇਸ ਸੰਮੇਲਨ ਦੀ ਆਰੰਭਤਾ ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਸ਼ਬਦ ਦਾ ਗਾਇਨ ਕਰਕੇ ਕੀਤਾ ਉਪਰੰਤ ਡਾ. ਹਰੀ ਸਿੰਘ ਜਾਚਕ, ਐਡੀਸ਼ਨ ਚੀਫ ਸਕੱਤਰ, ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਨੇ ਹਾਜ਼ਰ ਸਾਰੇ ਪਤਿਵੰਤਿਆਂ ਨੂੰ ਜੀ ਆਇਆਂ ਆਖਿਆਂ ਅਤੇ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ ਸਕੱਤਰ, ਭਾਸ਼ਾਵਾਂ ਅਤੇ ਸੱਭਿਆਚਾਰਕ ਮਾਮਲੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਪੜ੍ਹਣ ਅਤੇ ਲਿਖਣ ਲਈ ਅਤੇ ਪੰਜਾਬੀ ਮਾਤ ਭਾਸ਼ਾ ਪ੍ਰਤੀ ਵਚਨਬੱਧ ਹੋਣ ਲਈ ਪ੍ਰੇਰਿਤ ਕੀਤਾ। ਡਾ. ਸਰਬਜੋਤ ਕੌਰ ਮੁਖੀ ਪੰਜਾਬੀ ਪਾਸਾਰ ਵਿਭਾਗ ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਅਜਿਹੇ ਦਿਵਸ ਮਨਾਉਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ ਦੀ ਗੱਲ ਆਪਣੀ ਮਾਤ-ਭਾਸ਼ਾ ਨੂੰ ਭੁੱਲਣਾ ਹੈ ਇਸ ਲਈ ਪੰਜਾਬੀ ਬੋਲੀ ਨੂੰ ਬੋਲਣ ਵਿੱਚ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। 
ਇਸ ਮੌਕੇ ਓਟਾਰੀਓ ਫਰੈਂਡਸ ਕਲੱਬ ਦੀ ਭਾਰਤ ਇਕਾਈ ਦੇ ਪ੍ਰਧਾਨ ਸ. ਨਾਇਬ ਸਿੰਘ ਮੰਡੇਰ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਧਰਤੀ ਤੇ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਜੂਨ 2023 ਵਿੱਚ ਕੈਨੇਡਾ ਵਿੱਚ 8ਵੀਂ ਪੰਜਾਬੀ ਵਿਸ਼ਵ ਕਾਨਫਰੰਸ ਵੀ ਆਯੋਜਿਤ ਕੀਤੀ ਜਾ ਰਹੀ ਹੈ। ਕਵੀਸ਼ਰੀ ਵਿਕਾਸ ਮੰਚ ਦੇ ਮੁਖੀ ਸ. ਦਰਸ਼ਨ ਸਿੰਘ ਭੰਮੇ ਅਤੇ ਫਰਾਂਸ ਤੋਂ ਪਹੁੰਚੇ ਹੋਏ ਸ੍ਰੀਮਤੀ ਸੁੰਦਰਪਾਲ ਰਾਜਾਸਾਂਸੀ ਨੇ ਪੰਜਾਬੀ ਬੋਲੀ ਬਾਰੇ ਕਵੀਸ਼ਰੀ ਅਤੇ ਗੀਤਾਂ ਰਾਹੀਂ ਰੰਗ ਬੰਨਿਆ। ਸ. ਮਹਿੰਦਰ ਸਿੰਘ ਸੇਖੋਂ, ਸੰਚਾਲਕ ਮੇਰੀ ਮਾਂ ਬੋਲੀ ਪੰਜਾਬੀ ਨੇ ਪੰਜਾਬੀ ਪ੍ਰੇਮੀਆਂ ਦੇ ਸੁਝਾਵਾਂ ਅਨੁਸਾਰ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸ਼ਾਪਸ ਅਤੇ ਕਮਰਸ਼ੀਅਲ ਐਕਟ ਵਿੱਚ ਸੁਧਾਰ ਕਰਨਾ ਬਹੁਤ ਚੰਗਾ ਉਪਰਾਲਾ ਹੈ, ਜਿਸ ਨਾਲ ਹਰੇਕ ਨਿੱਜੀ ਅਤੇ ਸਰਕਾਰੀ ਅਦਾਰੇ ਨੂੰ ਪੰਜਾਬੀ ਬੋਲੀ ਵਿੱਚ ਇਸ਼ਿਤਿਹਾਰ ਅਤੇ ਬੋਰਡ ਲਗਾਉਣਾ ਇੱਕ ਜਰੂਰੀ ਕੰਮ ਵਜੋਂ ਲਿਆ ਜਾਵੇਗਾ। 
ਇਸ ਮੌਕੇ ਸ੍ਰੀਮਤੀ ਆਸ਼ਾ ਸ਼ਰਮਾਂ ਮੁਖੀ ਰਾਸ਼ਟਰੀ ਗੀਤ ਮੰਚ, ਸ. ਲਖਵਿੰਦਰ ਸਿੰਘ ਲੱਖਾ ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ, ਸ੍ਰੀ ਰਾਮ ਲਾਲ ਭਗਤ ਸੰਚਾਲਕ ਮਹਿਕ ਪੰਜਾਬ ਦੀ ਗਰੁੱਪ, ਸ. ਜਸਬੀਰ ਸਿੰਘ ਸਮਰਾ ਮੁਖੀ ਜਗਤ ਪੰਜਾਬੀ ਸਭਾ ਕੈਨੇਡਾ, ਡਾ. ਗੁਰਚਰਨ ਕੌਰ ਕੋਚਰ ਅਤੇ ਹੋਰ ਪਤਿਵੰਤਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸ. ਜਸਪਾਲ ਸਿੰਘ ਕੌਚ, ਸ. ਹਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਲੋਹੀਆ, ਹਰਦੀਪ ਸਿੰਘ ਅਤੇ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। 
ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਸ ਵਿਸ਼ੇਸ਼ ਸੰਮੇਲਨ ਵਿੱਚ ਮਹਿਕ ਪੰਜਾਬ ਦੀ, ਕਲਮਾਂ ਦਾ ਕਾਫ਼ਲਾ ਅਤੇ ਇਸਤਰੀ ਲਿਖਾਰੀ ਮੰਚ, ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ., ਜਗਤ ਪੰਜਾਬੀ ਸਭਾ, ਕੈਨੇਡਾ, ਓਟਾਰੀਓ ਫਰੈਂਡਜ਼ ਕਲੱਬ ਕੈਨੇਡਾ , ਅੰਤਰ ਰਾਸਟਰੀ ਸਰਬ ਸਾਂਝਾ ਕਵੀ ਦਰਬਾਰ ਕੈਨੇਡਾ , ਅੰਤਰਰਾਸ਼ਟਰੀ ਪੰਜਾਬੀ ਸਾਂਝ ਆਸਟਰੇਲੀਆ ਤੇ ਤ੍ਰਿੰਝਣ (ਬੀਬੀਆਂ ਦੀ ਸੱਥ), ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ, ਕੈਨੇਡਾ, ਅੰਤਰਰਾਸ਼ਟਰੀ ਸਾਂਝਾ ਵਿਹੜਾ ਪੰਜਾਬ ਦਾ ਸਾਹਿਤਕ ਮੰਚ, ਜਰਮਨੀ, ਪੰਜਾਬੀ ਲਹਿਰਾਂ ਇੰਟਰਟੇਨਮਿੰਟ ਕੈਨੇਡਾ, ਅਦਾਰਾ ਸ਼ਬਦ ਕਾਫਲਾ, ਗੁਰਮੁਖੀ ਦੇ ਵਾਰਿਸ, ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਪੰਜਾਬ ਭਵਨ ਸਰੀ, ਕੈਨੇਡਾ, ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ, ਪੰਜਾਬੀ ਗੀਤਕਾਰ ਮੰਚ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਸਾਹਿਤਕ ਦੀਪ ਵੈਲਫੇਅਰ ਸੁਸਾਇਟੀ, ਛਣਕਾਟਾ ਟੀ ਵੀ, ਵਿਸ਼ਵ ਸਿੱਖ ਸਾਹਿਤ ਅਕੈਡਮੀ, ਮਹਿਫਲ-ਏ-ਅਦੀਬ ਸੰਸਥਾ ਜਗਰਾਓਂ, ਪੀਘਾਂ ਸੋਚ ਦੀਆਂ ਸਾਹਿਤਕ ਮੰਚ, ਲੋਕ ਸਾਹਿਤ ਅਕਾਦਮੀ, ੳ ਅ ੲ ਅਦਬੀ ਕਿਰਨਾਂ ਸਾਹਿਤਕ ਮੰਚ, ਸਾਹਿਤਕ ਗਰੁੱਪ ਸੁਨੇਹਾ, ਮਹਿਕਦੇ ਅਲਫਾਜ਼, ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ, 'ਪੰਜਾਬੀ ਅਦਬ ਕਲਾ ਕੇਂਦਰ' ਮਾਲੇਰਕੋਟਲਾ, ਏਕਤਾ ਮਨੁੱਖੀ ਅਧਿਕਾਰ ਬਿਊਰੋ, ਹਮੀਦੀ ਬਰਨਾਲਾ ਗਰੁੱਪ, ਪੰਜਾਬ, ਕਲਮਾਂ ਦੀ ਪਰਵਾਜ਼ ਅੰਤਰਰਾਸ਼ਟਰੀ ਸਾਹਿਤਕ ਮੰਚ, ਹੁਨਰ-ਏ-ਕਾਇਨਾਤ, ਸਾਹਿਤਕ ਫੁਲਵਾੜੀ ਮੰਚ, ਵਰਲਡ ਲਿਟਰੇਰੀ ਫੋਰਮ ਮਲੇਰਕੋਟਲਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ੳ ਅ ਅੱਖਰਾਂ ਦੇ ਆਸ਼ਿਕ, ਦੀਪਕ ਜੈਤੋਈ ਮੰਚ (ਰਜਿ.), ਕਲਮਾਂ ਦੇ ਵਾਰ, ਪੰਜਾਬੀ ਅਤੇ ਪੰਜਾਬ ਸਾਹਿਤਕ ਸੰਸਥਾ, ਵਿਸ਼ਵ ਪੰਜਾਬੀ ਸਾਹਿਤ ਸਭਾ, ਅਲਫਾਜ਼-ਏ-ਅਦਬ, ਪੁੰਗਰਦੇ ਹਰਫ ਵਿਸ਼ਵ ਕਾਵਿ ਮਹਿਫਲ, ਆਦਿਕ ਸੰਸਥਾਵਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਨਮਾਨਿਤ ਕੀਤਾ ਗਿਆ। 
ਡਾ. ਰਮਨਦੀਪ ਸਿੰਘ ਦੀਪ ਨੇ ਸਟੇਜ ਸਕੱਤਰ ਦੀ ਸੇਵਾ ਬਹੁਤ ਹੀ ਬਾਖੂਬੀ ਨਿਭਾਈ। ਸਮਾਗਮ ਦੀ ਸਫਲਤਾ ਲਈ ਸ੍ਰੀਮਤੀ ਜਸਵਿੰਦਰ ਕੌਰ ਜੱਸੀ, ਪ੍ਰੋ. ਗੁਰਵਿੰਦਰ ਕੌਰ ਗੁਰੀ, ਬੀਬੀ ਨਿਰਲੇਪ ਕੌਰ, ਬੀਬੀ ਮਨਜੀਤ ਕੌਰ ਧੀਮਾਨ, ਬੀਬੀ ਬਰਜਿੰਦਰ ਕੌਰ ਬਿਸਰਾਓ,ਬੀਬੀ ਮਨਮਿੰਦਰ ਕੌਰ, ਸ. ਰਜਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਐਡਵੋਕੇਟ ਬਵਨੀਤ ਕੌਰ, ਹਰਪ੍ਰੀਤ ਸਿੰਘ, ਪ੍ਰਭਜੋਤ ਕੌਰ, ਸ. ਹਰਭਜਨ ਸਿੰਘ ਚੁੱਘ, ਸ. ਸੰਜੀਵ ਸਿੰਘ ਨਿਮਾਣਾ, ਹਰਮੀਤ ਸਿੰਘ, ਗੁਰਸਾਹਬ ਸਿੰਘ ਤੇਜੀ, ਲੈਫਟੀਨੈਂਟ ਮਨਪ੍ਰੀਤ ਕੌਰ, ਦੀਪ ਲੁਧਿਆਣਵੀ, ਪਰਵਿੰਦਰ ਕੌਰ ਲੋਟੇ, ਸਤਵੰਤ ਕੌਰ ਸੁੱਖੀ, ਨਰਿੰਦਰ ਕੌਰ ਨਿੰਮੀ, ਮਨਦੀਪ ਕੌਰ ਮੋਗਾ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।

ਪਿੰਡ ਹਠੂਰ ਚ' ਲੋੜਵੰਦ ਲੜਕੀਆਂ ਦੇ ਵਿਆਹ 18 ਮਾਰਚ ਨੂੰ

ਲੋੜਵੰਦ ਪਰਿਵਾਰ 28 ਫਰਵਰੀ ਤੱਕ ਕਰਵਾ ਸਕਦੇ ਹਨ ਵਿਆਹਾਂ ਦੀ ਬੁਕਿੰਗ-ਮਹੰਤ ਕਿਰਨ ਸਿੱਧੂ ਹਠੂਰ

19 ਮਾਰਚ ਨੂੰ ਸਭਿਆਚਾਰਕ ਮੇਲੇ ਚ ਅਨਾਜ ਮੰਡੀ ਮਨਾਲ ਵਿਖੇ ਪੰਜਾਬ ਦੇ  ਨਾਮੀ ਕਲਾਕਾਰ ਕਰਨਗੇ ਆਪਣੇ ਫਨ ਦਾ ਮੁਜ਼ਾਹਰਾ

ਬਰਨਾਲਾ/ਮਹਿਲ ਕਲਾਂ, 26 ਫਰਵਰੀ (ਗੁਰਸੇਵਕ ਸਿੰਘ ਸੋਹੀ )-ਉਘੇ ਸਮਾਜ ਸੇਵੀ ਮਹੰਤ ਕਿਰਨ ਸਿੱਧੂ( ਡੇਰਾ ਹਠੂਰ , ਮਹਿਲ ਕਲਾਂ ,ਸ਼ੇਰਪੁਰ ਅਤੇ ਰਾਏਕੋਟ)  ਵੱਲੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਸੱਭਿਆਚਾਰਕ ਪ੍ਰੋਗਰਾਮ ਅਤੇ ਧਾਰਮਿਕ ਸਮਾਗਮ ਪੁਲਿਸ ਸਟੇਸ਼ਨ ਹਠੂਰ ਦੀ।ਬੈਂਕ ਸਾਇਡ  ਵਾਲੇ ਡੇਰੇ ਵਿਚ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਮਹਿਲ ਕਲਾਂ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਕਿਰਨ ਸਿੱਧੂ (ਹਠੂਰ) ਨੇ ਦੱਸਿਆ ਕਿ ਮਿਤੀ 16 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ। ਜਿਨ੍ਹਾਂ ਦੇ 18 ਮਾਰਚ ਦਿਨ (ਸਨੀਵਾਰ) ਨੂੰ ਭੋਗ ਪੈਣ ਉਪਰੰਤ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 19 ਮਾਰਚ ਦਿਨ ਐਤਵਾਰ ਨੂੰ ਅਨਾਜ ਮੰਡੀ ਸਮਰਾਲਾ ਵਿਖੇ ਇੱਕ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੰਸਾਰ ਪ੍ਰਸਿਧ ਗਾਇਕ ਮਾਸਟਰ ਸਲੀਮ, ਫਤਿਹ ਸੇਰਗਿੱਲ ,ਮਨੀ ਲਾਡਲਾ ਅਤੇ ਵਨੀਤ ਖਾਨ ਸਮੇਤ ਹੋਰ ਚੋਟੀ ਦੇ ਗਾਇਕ ਸ਼ਇਰਕਤ ਕਰਨਗੇ । ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਅਨੰਦ ਕਾਰਜ ਸਮੇਂ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ,ਠੇਕੇਦਾਰ ਹਾਕਮ ਸਿੰਘ ਵਿਧਾਇਕ ਹਲਕਾ ਰਾਏਕੋਟ, ਡੀ ਆਈ ਜੀ ਹਰਚਰਨ ਸਿੰਘ ਭੁੱਲਰ ,ਰਿਟਾ.ਡੀ ਆਈ ਜੀਹਰਿੰਦਰ ਸਿੰਘ ਚਹਿਲ, ਐਸ ਐਸ ਪੀ ਸ੍ਰੀ ਸੰਦੀਪ ਕੁਮਾਰ ਬਰਨਾਲਾ, ਐਸ ਐਸ ਪੀ ਚਰਨਜੀਤ ਸਿੰਘ, ਐਸ ਐਸ ਪੀ ਵਰਿੰਦਰ ਸਿੰਘ ਬਰਾੜ, ਡੀ ਐਸ ਪੀ ਗਮਦੂਰ ਸਿੰਘ ਚਾਹਲ, ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ, ਐਸ ਐਚ ਓ ਥਾਣਾ ਠੁੱਲੀਵਾਲ ਗੁਰਬਚਰਨ ਸਿੰਘ ,ਐਸ ਐਚ ਓ ਮਹਿਲ ਕਲਾਂ ਸੁਖਵਿੰਦਰ ਸਿੰਘ ਸੰਘਾ, ਐਸ ਐਚ ਓ ਕਮਲਜੀਤ ਸਿੰਘ ਗਿੱਲ ਥਾਣਾ ਟੱਲੇਵਾਲ ਸਮੇਤ ਹੋਰਨਾਂ  ਸੇਵੀ ਸੰਸਥਾਵਾਂ ਦੇ ਆਗੂ ਸਮਾਗਮ ਵਿੱਚ ਸ਼ਿਰਕਤ ਕਰਨਗੇ।ਅਖੀਰ ਵਿੱਚ ਉਨ੍ਹਾਂ ਕਿਹਾ ਕਿ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜਸ  ਬਰਾਲ ਵੀ ਹਾਜ਼ਰ ਸਨ।

ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੋਸਾਇਟੀ ਮਹਿਲ ਕਲਾਂ ਵੱਲੋਂ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਦਾ ਵਿਸੇਸ ਸਨਮਾਨ

ਬਰਨਾਲਾ/ਮਹਿਲ ਕਲਾਂ 26 ਫ਼ਰਵਰੀ (ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਵਲੋਂ ਮਹਿਲ ਕਲਾਂ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਚੈਅਰਮੈਨ ਪ੍ਰੇਮ ਕੁਮਾਰ ਪਾਸੀ, ਜਰਨਲ ਸਕੱਤਰ ਜਗਜੀਤ ਸਿੰਘ ਕੁਤਬਾ, ਖਜਾਨਚੀ ਜਗਜੀਤ ਸਿੰਘ ਮਾਹਲ, ਪੀ ਆਰ ਓ ਫਿਰੋਜ਼ ਖਾਨ ਮਹਿਲ ਖੁਰਦ, ਪੰਜਾਬੀ ਅਖਬਾਰ "ਜਨਤਾ ਦੀ ਆਵਾਜ਼ " ਦੇ ਮੁੱਖ ਸੰਪਾਦਕ ਅਜੇ ਟੱਲੇਵਾਲ, ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ, ਅਗਜੈਕਟਿਵ ਮੈਂਬਰ ਬਲਜਿੰਦਰ ਕੌਰ ਮਾਂਗੇਵਾਲ, ਡਾ ਕਾਕਾ ਮਹਿਲ ਖੁਰਦ, ਸੀਨੀਅਰ ਮੈਂਬਰ ਲਕਸਦੀਪ ਸਿੰਘ ਗਿੱਲ, ਛੋਟਾ ਬੱਚਾ ਕੈਪਟਨ ਸਿੰਘ, ਕਬੱਡੀ ਖਿਡਾਰੀ ਅਲੀ ਮਹਿਲ ਕਲਾਂ, ਮੈਡਮ ਮਨਜੀਤ ਕੌਰ, ਸਰਪੰਚ ਬਲੌਰ ਸਿੰਘ ਤੋਤੀ, ਆਕਾਸ਼ ਮਾਨਸਾ, ਡਾ ਸਤਪਾਲ ਸਿੰਘ ਲੁਧਿਆਣਾ,ਸੋਨੀ ਹਮੀਦੀ ਆਦਿ ਹਾਜਰ ਹੋਏ।

ਇਸ ਪ੍ਰਭਾਵਸਾਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਾ ਪਰਮਿੰਦਰ ਸਿੰਘ ਨੇ ਕਿਹਾ ਕਿ ਮਹਿਲ ਕਲਾਂ ਦੇ ਮਸ਼ਹੂਰ ਕਬੱਡੀ ਖਿਡਾਰੀ ਨੇ ਮਾਂ ਖੇਡ ਕਬੱਡੀ ਖੇਤਰ ਵਿੱਚੋ ਫ਼ੋਰਡ ਟਰੈਕਟਰ ਜੇਤੂ ਅਲੀ ਮਹਿਲ ਕਲਾਂ ਨੇ ਸਾਡੀ ਧਰਤੀ ਮਹਿਲ ਕਲਾਂ ਦਾ ਨਾਮ ਪੂਰੀ ਦੁਨੀਆ ਚ ਰੌਸ਼ਨ ਕੀਤਾ ਹੈ।

ਫਿਰੋਜ਼ ਖਾਨ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ  ਇਸ ਬੈਸਟ ਰੇਡਰ ਅਲੀ ਮਹਿਲ ਕਲਾਂ ਦੇ ,ਜਿਸ ਦੇ ਨਾਮ ਨਾਲ ਸਾਡੀ ਵੀ ਦੇਸ ਵਿਦੇਸ਼ ਵਿੱਚ ਵੱਖਰੀ ਪਹਿਚਾਣ ਬਣੀ ਹੈ।  ਜਗਜੀਤ ਮਾਹਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਖਿਡਾਰੀ ਨੇ ਨਸ਼ਾ ਰਹਿਤ ਰਹਿ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਸਮਰਪਿਤ ਹੋ ਕੇ ਬੈਸਟ ਰੇਡਰ ਬਣ ਕੇ ਟਰੈਕਟਰ ਦੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਹੜੇ ਕਹਿੰਦੇ ਸਨ ਕਿ ਖਿਡਾਰੀ ਨਸ਼ੇ ਤੋਂ ਬਿਨਾ ਨਹੀਂ ਖੇਡਦੇ। ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਅਜਿਹੇ ਹੋਣਹਾਰ  ਖਿਡਾਰੀਆਂ ਤੋਂ ਸੇਧ ਲੈ ਕੇ, ਨਸ਼ਿਆਂ ਤੋਂ ਦੂਰ ਰਹਿ ਕੇ, ਸਾਡੀ ਧਰਤੀ ਮਹਿਲ ਕਲਾਂ ਦਾ ਨਾਮ ਰੌਸ਼ਨ ਕਰਨ। ਸਰਪੰਚ ਬਲੌਰ ਸਿੰਘ ਤੋਤੀ ਨੇ ਕਿਹਾ ਕਿ ਕਬੱਡੀ ਖਿਡਾਰੀ ਦੇ ਬੈਸਟ ਰੇਡਰ ਅਲੀ ਮਹਿਲ ਕਲਾਂ ਨੂੰ ਵੱਖ-ਵੱਖ ਕਲੱਬਾਂ, ਪੰਚਾਇਤਾਂ ,ਜਥੇਬੰਦੀਆਂ ,ਯੂਨੀਅਨਾਂ, ਧਾਰਮਕ ਸੰਸਥਾਵਾਂ ਨੇ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਹੈ। ਅੱਜ ਗੁਣਤਾਜ ਪ੍ਰੈਸ ਕਲੱਬ ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਕਰਨਾ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਉਹਨਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਅਸੀਂ ਮਹਿਲ ਕਲਾਂ ਦੇ ਹੋਣਹਾਰ ਖਿਡਾਰੀਆਂ ਨੂੰ ਹਰ ਪੱਖੋਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਾਂਗੇ।

ਅਖੀਰ ਵਿਚ ਮਹਿਲ ਕਲਾਂ ਦੇ ਮਸ਼ਹੂਰ ਬੈਸਟ ਰੇਡਰ ਅਲੀ ਮਹਿਲਕਲਾਂ ਨੂੰ ਹਾਰਾਂ ਨਾਲ ਲੱਦ ਕੇ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਅਲੀ ਮਹਿਲ ਕਲਾਂ ਨੇ ਵਿਸ਼ਵਾਸ਼ ਦੁਆਇਆ ਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਪਿੰਡ ਦਾ ਨਾਮ ਹੋਰ ਉੱਚਾ ਚੁੱਕਣ ਲਈ ਅਤੇ ਪੂਰੀ ਦੁਨੀਆ ਵਿਚ ਰੌਸ਼ਨ  ਕਰਨ ਲਈ ਇਸ ਤੋਂ ਵੀ ਵੱਧ ਮਿਹਨਤ ਕਰੇਗਾ।

‘ਸਕੂਲ ਆਫ ਐਮੀਨੈਂਸ’ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ: ਡਿਪਟੀ ਕਮਿਸ਼ਨਰ

ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 10 ਮਾਰਚ, 19 ਮਾਰਚ ਨੂੰ ਹੋਵੇਗੀ ਦਾਖਲਾ ਪ੍ਰੀਖਿਆ

ਬਰਨਾਲਾ 26 ਫਰਬਰੀ (ਗੁਰਸੇਵਕ ਸੋਹੀ) ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ‘ਸਕੂਲ ਆਫ ਐਮੀਨੈਂਸ’ ਅਧੀਨ ਚੁਣੇ ਗਏ ਸਕੂਲਾਂ ਦੇ ਨੇੜਲੇ ਫੀਡਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ 9ਵੀਂ ਅਤੇ 11ਵੀਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਮਿਤੀ 19 ਮਾਰਚ 2023 (ਐਤਵਾਰ) ਨੂੰ ਦਾਖਲਾ ਪ੍ਰੀਖਿਆ ਲਈ ਜਾ ਰਹੀ ਹੈ। ਇਸ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ ਹੈ, ਜੋ ਕਿ 10 ਮਾਰਚ ਤੱਕ ਜਾਰੀ ਰਹੇਗੀ।

 ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ https://www.epunjabschool.gov.in/school-eminence/ ’ਤੇ ਦਿੱਤੇ ਲਿੰਕ New Registration ਉੱਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਦਾਖਲਾ ਪ੍ਰੀਖਿਆ ਦੀ ਪੂਰੀ ਜਾਣਕਾਰੀ ਸਰਵ ਸਿੱਖਿਆ ਅਭਿਆਨ ਪੰਜਾਬ ਦੀ ਵੈਬਸਾਈਟ www.ssapunjab.org ’ਤੇ ਅਪਲੋਡ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣ ਲਈ ਉਸ ਦੇ ਫੀਡਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਨੇੜਲੇ ਸਕੂਲਾਂ ’ਚ ਪੜ੍ਹਦੇ 8ਵੀਂ ਅਤੇ 10ਵੀਂ ਦੇ ਵਿਦਿਆਰਥੀ ‘ਸਕੂਲ ਆਫ ਐਮੀਨੈਂਸ’ ਸਕੂਲਾਂ ਵਿਚ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਵਾਸਤੇ ਰਜਿਸਟ੍ਰੇਸ਼ਨ ਕਰਾਉਣ।

ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਨੂੰ ‘ਸਕੂਲ ਆਫ ਐਮੀਨੈਂਸ’ ਵਜੋਂ ਚੁਣਿਆ ਹੋਇਆ ਹੈੇ।

ਭਾਗੀਵਾਂਦਰ ਵਿਖੇ ਲੱਖ ਦਾਤਾ ਪੀਰ ਦਾ ਕਰਾਇਆ ਭੰਡਾਰਾ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਭਾਗੀਵਾਂਦਰ ਦੇ ਪੀਰਖਾਨਾ ਵਿਖੇ ਬਾਬਾ ਜੀਵਨ ਸ਼ਾਹ ਪੁੱਤਰ ਸੰਧੂਰਾ ਸਾਹ ਮੁਰਸ਼ਦ ਬਾਬਾ ਸੁਦੀਕ ਸ਼ਾਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਪੀਰ ਲੱਖਦਾਤਾ ਸਾਹਿਬ ਜੀ ਦਾ ਸਲਾਨਾ ਦਿਵਾਨ ਅਤੇ ਭੰਡਾਰਾ ਕਰਵਾਇਆ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਬਾਬੇ ਦੇ ਸ਼ਰਧਾਲੂ ਨਤਮਸਤਕ ਹੋਏ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੱਦੀ ਨਸ਼ੀਨ ਬਾਬਾ ਜੀਵਨ ਸ਼ਾਹ ਜੀ ਨੇ ਦੱਸਿਆ ਕਿ ਬਾਬਾ ਪੀਰ ਲੱਖ ਦਾਤਾ ਜੀ ਕਿਰਪਾ ਨਾਲ ਬਾਬਾ ਪੀਰ ਲੱਖਦਾਤਾ ਸਾਹਿਬ ਜੀ ਦਾ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ। ਜਿਥੇ ਹਜ਼ਾਰਾਂ ਦੀ ਸੰਖਿਆ ਵਿਚ ਬਾਬੇ ਜੀ ਦੇ ਸ਼ਰਧਾਲੂ ਨਤਮਸਤਕ ਹੋਣ ਲਈ ਆਉਦੇ ਹਨ। ਬਾਬੇ ਪੀਰ ਲੱਖਾਂ ਦੇ ਦਾਤੇ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਹ ਭੰਡਾਰਾ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਲਗਦਾ ਹੈ ਇਸ ਮੌਕੇ ਸੇਠ ਰਜਿੰਦਰ ਕੁਮਾਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਬਾਬੇ ਦੇ ਸ਼ਰਧਾਲੂ ਹਾਜ਼ਰ ਸਨ।