You are here

ਪੰਜਾਬ

ਬੱਚਿਆਂ ਦਰਮਿਆਨ ਧਾਰਮਿਕ ਸਿੱਖਿਆ ਦੇ ਮੁਕਾਬਲੇ ਕਰਵਾਏ ਗਏ

ਰਾਏਕੋਟ, 23  ਫਰਵਰੀ - (ਗੁਰਭਿੰਦਰ ਗੁਰੀ)ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਵਿਖੇ ਪਿ੍ਰੰਸੀਪਲ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਬੱਚਿਆਂ ਦਰਮਿਆਨ ਧਾਰਮਿਕ ਸਿੱਖਿਆ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇੰਨ੍ਹਾਂ ਮੁਕਾਬਲਿਆਂ ਵਿੱਚ ਗੁਰਜੋਤ ਸਿੰਘ ਨੇ ਪਹਿਲਾ, ਮਨਵੀਰ ਕੌਰ ਨੇ ਦੂਸਰਾ ਅਤੇ ਤਰਨਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਪੰਜਵੀ ਜਮਾਤ ਦੇ ਮੁਕਾਬਲਿਆਂ ’ਚ ਹਰਸਿਮਰਨ ਕੌਰ ਨੇ ਪਹਿਲਾ, ਤਰਨਜੀਤ ਕੌਰ ਨੇ ਦੂਤਾ ਅਤੇ ਮਨਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਹਰਮਨਪ੍ਰੀਤ ਕੌਰ ਨੇ ਪਹਿਲਾ, ਰਾਗਿਨੀ ਨੇ ਦੂਸਰਾ ਅਤੇ ਜੈਸਮੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਬਾਹਰਵੀਂ ਜਮਾਤ ਵਿੱਚ ਆਰਤੀ ਚਾਵਲਾ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਸਰਾ ਅਤੇ ਸਿਮਰਨਦਜੀਪ ਕੌਰ ਅਤੇ ਸਿਮਰਜੋਤ ਕੌਰ ਨੇ ਸਾਂਜੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਮਨਪ੍ਰੀਤ ਸਿੰਘ ਵਲੋਂ ਹੋਰ ਸਕੂਲ ਦੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਟਰਾਫੀਆਂ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਸਕੂਲ ਦੀ ਵਾਈਸ ਪਿ੍ਰੰਸੀਪਲ ਮੈਡਮ ਗੁਰਜੀਤ ਕੌਰ ਤੋਂ ਇਲਾਵਾ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।

ਬਲਾਕ ਧਰਮਕੋਟ-1 ਵਿਖੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਸਬੰਧੀ ਮੁਹਿੰਮ 2023-2024 ਦਾ ਹੋਇਆ ਆਗਾਜ਼

ਧਰਮਕੋਟ, 23 ਫਰਵਰੀ(ਜਸਵਿੰਦਰ ਸਿੰਘ ਰੱਖਰਾ)ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)ਮੋਗਾ ਸ.ਚਮਕੌਰ ਸਿੰਘ ਸਰਾਂ ਅਤੇ ਉੱਪ ਜ਼ਿਲ੍ਹਾ ਅਫਸਰ(ਸੈ.ਸਿ.),ਮੋਗਾ ਸ਼੍ਰੀ ਰਾਕੇਸ਼ ਮੱਕੜ ਜੀ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.)ਮੋਗਾ ਸ਼੍ਰੀਮਤੀ ਅਨੀਤਾ ਪੁਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਮੋਗਾ ਸ. ਨਿਸ਼ਾਨ ਸਿੰਘ ਜੀ ਅਤੇ ਬਲਾਕ ਨੋਡਲ ਅਫਸਰ,ਧਰਮਕੋਟ-1 ਸ਼੍ਰੀ ਵਿਨੋਦ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ  ਧਰਮਕੋਟ ਵਿਖੇ ਦਾਖਲਾ ਮੁਹਿੰਮ 2023-2024 ਦਾ ਆਗਾਜ਼ ਕੀਤਾ ਗਿਆ ਅਤੇ ਇਸ ਮੌਕੇ ਤੇ ਦਫਤਰੀ ਕੰਪਲੈਕਸ ਜ਼ਿਲ੍ਹਾ ਮੋਗਾ ਤੋਂ ਧਰਮਕੋਟ ਵਿਖੇ ਪਹੁੰਚੀ ਸਰਕਾਰੀ ਸਕੂਲਾਂ ਵਿਖੇ ਦਾਖਲਾ ਮੁਹਿੰਮ ਸਬੰਧੀ ਮੋਬਾਈਲ ਵੈਨ ਅਤੇ ਇਸ ਨਾਲ ਪਧਾਰੇ ਪੱਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਗਿਆ ਅਤੇ  ਇਸ ਮੌਕੇ 'ਤੇ ਦਾਖਲਾ ਰੈਲੀ ਕੱਢੀ ਗਈ।ਸ.ਕੰ.ਸ.ਸ.ਸ. ਧਰਮਕੋਟ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਜੀ ਦੀ ਯੋਗ ਅਗਵਾਈ ਹੇਠ ਸਕੂਲ ਸਟਾਫ ਵੱਲੋਂ ਦਾਖਲੇ ਸਬੰਧੀ ਪੈਮਫਲੇਟ ਵੰਡੇ ਗਏ ਅਤੇ ਨਵੇਂ ਇਨਰੋਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ 'ਤੇ ਸ.ਨਿਸ਼ਾਨ ਸਿੰਘ ਜੀ ਅਤੇ ਸ਼੍ਰੀ ਵਿਨੋਦ ਸ਼ਰਮਾ ਜੀ ਵੱਲੋਂ ਦਾਖਲਾ ਮੁਹਿੰਮ ਸਬੰਧੀ ਸੰਬੋਧਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਮਾਧਿਅਮਾਂ ਵਿੱਚ ਤਜ਼ਰਬੇਕਾਰ ਅਤੇ ਮਿਹਨਤੀ ਅਧਿਆਪਕਾਂ ਵੱਲੋਂ ਆਧੁਨਿਕ ਢੰਗਾਂ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਕਰਕੇ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਵੱਲੋਂ ਵਿਦਿਆਰਥੀਆਂ ਨੂੰ ਦਾਖਲਾ ਕਰਵਾਉਣ ਦਾ ਰੁਝਾਨ ਵੱਧ ਰਿਹਾ ਹੈ।ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ  ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਪਾਰਕ,ਲੈਬਜ਼,ਕਿੱਤਾ ਮੁਖੀ ਕੋਰਸ,ਪ੍ਰੋਜੈਕਟਰਜ਼ ਆਦਿ ਦੀ ਸੁਵਿਧਾ ਉਪਲੱਬਧ ਹੈ।ਇਨ੍ਹਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸੁਵਿਧਾਵਾਂ  ਮਿਲਦੀਆਂ ਹਨ।ਬੀ.ਪੀ.ਈ.ਓ. ਗੁਰਪ੍ਰੀਤ ਸਿੰਘ,ਬੀ.ਪੀ.ਈ.ਓ.ਸੁਸ਼ੀਲ ਕੁਮਾਰ,ਬੀ.ਪੀ.ਈ.ਓ ਕੰਚਨ ਬਾਲਾ,ਜਿਲ੍ਹਾ ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ,ਮਨਮੀਤ ਰਾਏ ਨੇ ਧਰਮਕੋਟ-1 ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਲਗਾਈ ਪ੍ਰਦਰਸ਼ਨੀ ਅਤੇ ਧਰਮਕੋਟ ਵਿਖੇ ਦਾਖਲਾ ਮੁਹਿੰਮ/ਇਨਰੋਲਮੈਂਟ ਸਬੰਧੀ ਕੀਤੇ ਉਪਰਾਲਿਆਂ ਦੀ ਸ਼ਲਾਂਘਾ ਕੀਤੀ। ਬਲਾਕ ਮੀਡੀਆ ਕੋਆਰਡੀਨੇਟਰ ਮਿਸ ਸਿਲਵੀ ਨੇ ਦੱਸਿਆ ਕਿ ਬਲਾਕ ਧਰਮਕੋਟ -1 ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸ.ਸ.ਸ.ਸ. ਕੈਲਾ ਦੀ ਸਕੂਲ ਆਫ਼ ਐਮੀਨੈਂਸ ਵਜੋਂ ਚੋਣ ਹੋਈ ਹੈ ਅਤੇ ਪ੍ਰਿੰਸੀਪਲ ਸ਼੍ਰੀ ਵਿਨੋਦ ਸ਼ਰਮਾ ਜੀ ਸਿੰਗਾਪੁਰ ਤੋਂ ਵਿਸ਼ੇਸ਼ ਟ੍ਰੇਨਿੰਗ ਲੈਕੇ ਆਏ ਹਨ ਜੋ ਕਿ ਬਲਾਕ  ਧਰਮਕੋਟ-1 ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।ਸ.ਨਿਸ਼ਾਨ ਸਿੰਘ ਜੀ ਨੇ ਸਰਕਾਰੀ ਸਕੂਲਾਂ ਵਿੱਚ ਨਵੇਂ ਇਨਰੋਲ ਹੋਏ ਵਿਦਿਆਰਥੀਆਂ ਲਈ ਵਧਾਈ ਦਿੰਦਿਆਂ ਧਰਮਕੋਟ  ਦੇ ਨਿਵਾਸੀਆਂ ਦਾ ਇਸ ਦਾਖਲਾ ਮੁਹਿੰਮ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਬੀ.ਐਮ.ਟੀ. ਸਤੀਸ਼ ਨੌਹਰੀਆ ਵੱਲੋਂ ਨਿਭਾਈ ਗਈ।ਇਸ ਮੌਕੇ ਤੇ ਗੁਰਮੀਤ ਮਖੀਜਾ,ਅਮਨਦੀਪ ਸਿੰਘ,ਜਗਜੀਤ ਸਿੰਘ,ਦੇਵੀ ਪ੍ਰਸਾਦ,ਹਰਪ੍ਰੀਤ ਕੌਰ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ,ਪੱਤਵੰਤੇ ਸੱਜਣ,ਧਰਮਕੋਟ ਦੇ ਨਿਵਾਸੀ ਹਾਜਰ ਸਨ।

66 ਕੇ ਵੀ ਗਰਿੱਡ ਦਫ਼ਤਰ ਠੁੱਲੀਵਾਲ ਵਿਖੇ ਸਮੂਹ ਬਿਜਲੀ ਅਧਿਕਾਰੀਆਂ ਕਰਮਚਾਰੀਆਂ ਨੇ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ       

                                     ਬਰਨਾਲਾ/ਮਹਿਲ ਕਲਾਂ 23 ਫਰਵਰੀ ( ਗੁਰਸੇਵਕ ਸੋਹੀ) ਬਿਜਲੀ ਮਹਿਕਮੇ ਦੇ ਮੁਲਾਜ਼ਮ ਜਿਥੇ ਆਪਣੀਆਂ ਸਰਕਾਰੀ ਸੇਵਾਵਾਂ ਲੋਕਾਂ ਨੂੰ ਬਿਜਲੀ ਨਿਰਵਿਘਨ ਦੇਣ ਦੀਆ ਡਿਊਟੀਆਂ ਤਾਂ ਹਰ ਰੋਜ ਹੀ ਦੇਖਦੇ ਹੋਵੋਗੇ ਉਥੇ ਇਹ ਵੀ ਦੇਖਣ ਵਿਚ ਆਇਆ ਕਿ 66 ਕੇ ਵੀ ਗਰਿੱਡ ਦਫ਼ਤਰ ਠੁੱਲੀਵਾਲ ਵਿਖੇ ਸਮੂਹ ਬਿਜਲੀ ਅਧਿਕਾਰੀਆਂ ਕਰਮਚਾਰੀਆਂ ਨੇ ਵੱਡਾ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਦਾ ਜਾਪ ਕਰਵਾਕੇ ਸਰਬੱਤ ਦੇ ਭਲੇ ਅਰਦਾਸ ਅਤੇ ਸਮਾਜ ਅੰਦਰ ਮਹਿਕਮੇ ਦੀ ਆਪਸੀ ਮਿਲਵਰਤਨ ਅਤੇ ਪ੍ਰੇਮ ਪਿਆਰ ਅਤੇ ਮਹਿਕਮੇ ਦੀ ਚੜ੍ਹਦੀ ਕਲਾਂ ਦੀ ਅਰਦਾਸ ਕੀਤੀ ਗਈ। ਇਸ ਸਮਾਗਮ ਦੇ ਧਾਰਮਿਕ ਇਤਿਹਾਸ ਦੀਆਂ ਮਨੁੱਖੀ ਜੀਵਨ ਨੂੰ ਨਿਹਾਲ ਕਰਦੀਆਂ ਕਥਾ ਕਹਾਣੀਆਂ ਦਿਵਾਨ ਰੂਪ ਵਿੱਚ ਭਾਈ ਸਾਹਿਬ ਭਾਈ ਗੁਲਜ਼ਾਰ ਸਿੰਘ ਬੁਰਜ ਹਰੀ ਸਿੰਘ ਵਾਲਾ ਦੇ ਜੱਥੇ ਵੱਲੋਂ ਗਾਕੇ ਸੰਗਤ ਨੂੰ ਨਿਹਾਲ ਕੀਤਾ ਗਿਆ।ਇਸ ਕੀਰਤਨ ਦੇ ਚੱਲ ਰਹੇ ਪ੍ਰਵਾਹ ਅੰਦਰ ਮਹਿਕਮੇ ਦੇ ਉੱਚ ਅਧਿਕਾਰੀਆਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਹੋਰਨਾਂ ਤੋਂ ਇਲਾਵਾ ਮਾਨਯੋਗ ਉਪ ਮੁੱਖ ਇੰਜੀਨੀਅਰ ਵੰਡ ਹਲਕਾ ਬਰਨਾਲਾ ਦੇ ਸ੍ਰੀ ਤੇਜਪਾਲ ਬਾਂਸਲ,ਇਨਫੋਰਸਮਿੰਟ ਇਨਚਾਰਜ ਬਰਨਾਲਾ ਦੇ ਐਕਸ਼ਨ ਬਲਵੀਰ ਸਿੰਘ ਹਰੀ, ਸ਼ਹਿਰੀ ਮੰਡਲ ਬਰਨਾਲਾ ਦੇ ਵਧੀਕ ਨਿਗਰਾਨ ਇੰਜਨੀਅਰ ਅਰਸ਼ਦੀਪ ਸਿੰਘ, ਦਿਹਾਤੀ ਮੰਡਲ ਬਰਨਾਲਾ ਦੇ ਵਧੀਕ ਨਿਗਰਾਨ ਇੰਜਨੀਅਰ ਪ੍ਰੀਤਮਹਿੰਦਰ ਸਿੰਘ, ਪ੍ਰੋਟੈਕਸ਼ਨ ਸੈਲ ਬਰਨਾਲਾ ਦੇ ਐਕਸ਼ਨ ਗਗਨਦੀਪ ਸਿੰਘ,ਸਬ ਡਵੀਜ਼ਨ ਸ਼ਹਿਰੀ ਬਰਨਾਲਾ ਦੇ ਐਸ, ਡੀ,ਓ ਵਿਕਾਸ ਸਿੰਗਲਾ,ਸਬ ਡਵੀਜ਼ਨ ਸੰਘੇੜਾ ਦੇ ਐਸ, ਡੀ,ਓ ਕ੍ਰਿਸ਼ਨ ਗੋਪਾਲ,ਸਬ ਡਵੀਜ਼ਨ ਮਹਿਲਕਲਾਂ ਦੇ ਐਸ਼, ਡੀ ਓ ਜਸਵਿੰਦਰ ਸਿੰਘ,ਸਬ ਡਵੀਜ਼ਨ ਸ਼ੇਰਪੁਰ ਨੰਬਰ ਇਕ ਦੇ ਕੁੱਲਜਿੰਦਰ ਸਿੰਘ, ਪ੍ਰੋਟੈਕਸ਼ਨ ਸੈਲ ਬਰਨਾਲਾ ਦੇ ਨਿਤਿਨ ਜੀ, ਆਪਣੇ ਆਪਣੇ ਦਫਤਰ ਦੇ ਵੱਡੀ ਗਿਣਤੀ ਕਰਮਚਾਰੀਆਂ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਸਬ ਡਵੀਜ਼ਨ ਅਫਸਰ ਠੁੱਲੀਵਾਲ ਐਸ, ਡੀ ਓ ਇੰਦਰਜੀਤ ਸਿੰਘ ਅਤੇ ਸਹਿਯੋਗੀ ਦਰਸ਼ਨ ਸਿੰਘ ਜੇ ਈ, ਜਗਸੀਰ ਸਿੰਘ ਜੇ ਈ, ਭੋਲ਼ਾ ਸਿੰਘ ਜੇ ਈ, ਰੁਲਦੂ ਸਿੰਘ ਜੇ ਈ,ਸੰਦੀਪ ਸਿੰਘ ਜੇ ਈ, ਅਤੇ ਯੂਨੀਅਨ ਆਗੂ ਜਰਨੈਲ ਸਿੰਘ ਠੁੱਲੀਵਾਲ ਸਕੱਤਰ ਮੰਡਲ ਯੂਨਿਟ ਸਿਟੀ ਬਰਨਾਲਾ, ਮਲਕੀਤ ਸਿੰਘ ਕੈਸ਼ੀਅਰ ਮੰਡਲ ਯੂਨਿਟ ਸਿਟੀ ਬਰਨਾਲਾ, ਨਵਨੀਤ ਸਿੰਘ ਹਰਜੀਤ ਸਿੰਘ, ਸਬੰਧਤ ਯੂਨੀਅਨ ਬਲਕੌਰ ਮਾਨ ਗਰੁਪ। ਅਤੇ ਸਮੂਹ ਕਰਮਚਾਰੀਆਂ ਨੇ ਤਨ ਦੇਹੀ ਨਾਲ ਸਾਥ ਦੇਕੇ ਚਾੜਿਆ ।ਸਟੇਜ ਦੀ ਕਾਰਵਾਈ ਜਰਨੈਲ ਸਿੰਘ ਠੁੱਲੀਵਾਲ ਨੇ ਸੁਚੱਜੇ ਢੰਗ ਨਾਲ ਨਿਵਾਈ ਸਮਾਗਮ ਵਿੱਚ ਸ਼ਾਮਲ ਸੰਗਤਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ  ਐਸ਼ ਡੀ ਓ ਇੰਦਰਜੀਤ ਸਿੰਘ ਦਾਤੇਵਾਸ ਨੇ ਕੀਤਾ।ਇਸ ਸਮੇਂ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ, ਸਾਬਕਾ ਸਰਪੰਚ ਸੁਖਜੀਤ ਕੌਰ ਬਾਠ ਜਸਪਾਲ ਸਿੰਘ ਕੁਰੜ ਜਸਵੰਤ ਸਿੰਘ ਤੇਲੂ ਜਗਦੇਵ ਸਿੰਘ ਬਾਬਰ ਆੜਤੀਆ ਹਰਦਿਆਲ ਸਿੰਘ ਮਾਂਗਟ ਬਲਬੀਰ ਸਿੰਘ ਠੁੱਲੀਵਾਲ ਪੰਚ ਪ੍ਰਮਿੰਦਰ ਸਿੰਘ ਸੰਮੀ ਮਹਿਕਮੇ ਦੇ ਕਰਮਚਾਰੀ ਕੁਲਬੀਰ ਸਿੰਘ ਔਲਖ ਹਾਜ਼ਰ ਹੋ

ਪੰਜਾਬ ਸਰਕਾਰ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਲਈ ਯਤਨਸ਼ੀਲ- ਗੁਰਦੀਪ ਸਿੰਘ ਬਾਠ

ਦੋ ਰੋਜ਼ਾ ਸਵਾਮੀ ਵਿਵੇਕਾਨੰਦ ਯੁਵਕ ਦਿਵਸ ਸਮਾਗਮ ਸਮਾਪਤ

ਬਰਨਾਲਾ, 23 ਫਰਵਰੀ (ਗੁਰਸੇਵਕ ਸੋਹੀ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨਾਲ ਜੋੜਨ ਲਈ ਦੋ ਰੋਜ਼ਾ ਯੁਵਕ ਦਿਵਸ ਸਮਾਗਮ ਗੁਰੂ ਗੋਬਿੰਦ ਸਿੰਘ ਕਾਲਜ ਸੰਘੜਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਸਰਕਾਰ ਵਲੋਂ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

  ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਬਰਨਾਲਾ ਸ੍ਰੀ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਕਾਲਜਾਂ ਅਤੇ ਕਲੱਬਾਂ ਨਾਲ ਸਬੰਧਿਤ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦੇ ਮੰਤਵ ਨਾਲ ਦੋ ਦਿਨਾਂ ਸਮਾਗਮ  ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚੋਂ ਆਏ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਜਿਨ੍ਹਾਂ ਵਿਚ ਸਿਮਰਨਜੀਤ ਕੌਰ (ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਬਰਨਾਲਾ), ਮਨਜੋਤ ਕੌਰ (ਸਰਕਾਰੀ ਸੀਨੀਅਰ ਸੈਕੰਡਰ ਸਕੂਲ ਫਰਵਾਹੀ), ਹਰਵਿੰਦਰ  ਕੌਰ (ਐਸ.ਡੀ.ਕਾਲਜ ਆਫ਼ ਐਜੂਕੇਸ਼ਨ ਬਰਨਾਲਾ), ਪੋਸਟਰ ਮੁਕਾਬਲਿਆਂ ਵਿਚ ਸੁਖਬੀਰ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ), ਹਰਵਿੰਦਰ ਕੌਰ (ਸ੍ਰੀ ਲਾਲ ਬਹਾਦਰ ਸ਼ਾਸਤਰੀ ਕਾਲਜ ਬਰਨਾਲਾ), ਸੋਨਾਲੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ) ਅਤੇ ਸਲੋਗਨ ਮੁਕਾਬਲਿਆਂ ਵਿਚੋੰ ਸੁਮਨਦੀਪ ਕੌਰ (ਮੀਰੀ ਪੀਰੀ ਕਾਲਜਏਟ ਭਦੌੜ), ਮੌਸਮ ਕੁਮਾਰੀ (ਐਸ.ਐਸ.ਡੀ. ਕਾਲਜ ਬਰਨਾਲਾ) ਅਤੇ ਰਮਨਦੀਪ ਕੌਰ (ਐਸ.ਡੀ.ਕਾਲਜ ਆਫ ਐਜੂਕੇਸ਼ਨ ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।

   ਇਸ ਸਮਾਗਮ ਵਿਚ ਬੱਚਿਆਂ ਤੇ ਪ੍ਰੋਗਰਾਮ ਅਫ਼ਸਰਾਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਬਰਨਾਲਾ ਗੁਰਦੀਪ ਸਿੰਘ ਬਾਠ, ਕਾਲਜ ਚੇਅਰਮੈਨ ਭੋਲਾ ਸਿੰਘ ਵਿਰਕ, ਪ੍ਰੋ. ਤਾਰਾ ਸਿੰਘ, ਡਾ. ਸਰਬਜੀਤ ਸਿੰਘ ਕੁਲਾਰ ਤੇ ਮਿੱਠੂ ਪਾਠਕ ਨੇ ਸਾਂਝੇ ਤੌਰ 'ਤੇ ਜ਼ਿਲ੍ਹੇ ਦੇ ਸਮੂਹ ਸਕੂਲ ਤੇ ਕਾਲਜ ਦੇ ਪ੍ਰੋਗਰਾਮ ਅਫ਼ਸਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ । 

ਇਸ ਸਮਾਗਮ ਦੌਰਾਨ ਲਗਾਏ ਗਏ ਖੂਨਦਾਨ ਕੈਂਪ ਵਿਚ ਕਰੀਬ 30 ਦੇ ਆਸ-ਪਾਸ ਯੂਨਿਟ ਪ੍ਰਾਪਤ ਹੋਏ। ਅਖੀਰ ਵਿਚ ਕਾਲਜ ਚੇਅਰਮੈਨ ਭੋਲਾ ਸਿੰਘ ਵਿ

ਆਪ ਦਾ ਐਮ ਐਲ ਏ ਅਮਿਤ ਰਤਨ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 23 ਫਰਵਰੀ, (ਜਨ ਸ਼ਕਤੀ ਨਿਊਜ਼ ਬਿਊਰੋ )  ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਪਤਾ ਲੱਗਾ ਹੈ ਕਿ ਬੀਤੀ ਅੱਧੀ ਰਾਤ ਅਮਿਤ ਰਤਨ ਪਟਿਆਲਾ ਤੋਂ ਰਾਜਪੁਰਾ ਨੂੰ ਜਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਮਗਰੋਂ ਟੀਮ ਉਹਨਾਂ ਨੂੰ ਬਠਿੰਡਾ ਲੈ ਕੇ ਪੁੱਜੀ ਜਿੱਥੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।  ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦਾ ਵਿਧਾਇਕ ਦੇ ਪੀਏ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਵੱਲੋਂ ਕਾਬੂ ਕੀਤਾ ਸੀ। ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਪੀਏ ਰੇਮਸ਼ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਸੀ।ਪਿੰਡ ਘੁੱਦਾ ਦੀ ਸਰਪੰਚ ਨੇ ਦੋਸ਼ ਲਗਾਇਆ ਸੀ ਕਿ ਗ੍ਰਾਂਟ ਦੇ ਰੁਕੇ ਪੈਸੇ ਜਾਰੀ ਕਰਾਉਣ ਲਈ ਉਸ ਤੋਂ 4 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸਨੇ ਵਿਜੀਲੈਂਸ ਤੱਕ ਪਹੁੰਚ ਕੀਤੀ ਸੀ। ਵਿਜੀਲੈਂਸ ਵੱਲੋਂ ਵਿਸਾਏ ਗਏ ਜਾਲ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਸੀ। 

23 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ ਸੇਵਾ-ਭਾਵੀ ਤੇ ਦੰਦਾਂ ਦੇ ਮਾਹਿਰ ਸਨ: ਡਾ: ਮਨਤਾਰ ਸਿੰਘ

ਭਾਈ ਨੰਦ ਲਾਲ ਜੀ ਨੂੰ ‘ਆਗਾ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਇਹਨਾਂ ਦੇ ਨਾਂ ’ਤੇ ਆਗਾਪੁਰ ਮੁਲਤਾਨ ਰੱਖਿਆ ਗਿਆ। ਡਾ: ਮਨਤਾਰ ਸਿੰਘ ਜੀ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਸਨ। ਉਹਨਾਂ ਦਾ ਜਨਮ 18 ਅਗਸਤ 1919 ਈ: ਨੂੰ ਖ਼ਾਸ ਮੁਲਤਾਨ ਆਗਾਪੁਰ ਜ਼ਿਲ੍ਹਾ ਮੁਲਤਾਨ (ਪਾਕਿਸਤਾਨ) ਵਿੱਚ ਗੁਰੂ ਘਰ ਦੇ ਸੱਚੇ ਸੇਵਕ ਡਾ: ਸਾਹਿਬ ਸਿੰਘ ਦੇ ਘਰ ਮਾਤਾ ਸਤਵੰਤ ਕੌਰ ਜੀ ਦੀ ਕੁੱਖ ਤੋਂ ਹੋਇਆ। ਉਹਨਾਂ ਨੇ ਡੈਂਟਿਸਟ ਦੀ ਡਿਗਰੀ ਯੂ.ਪੀ ’ਚੋਂ ਪ੍ਰਾਪਤ ਕਰਨ ਉਪਰੰਤ 1945 ਵਿੱਚ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਨੌਕਰੀ ਸ਼ੁਰੂ ਕੀਤੀ। ਨੌਕਰੀ ਦੌਰਾਨ ਹੀ ਉਹਨਾਂ ਨੇ ਅਨੇਕਾਂ ਮਰੀਜ਼ਾਂ ਦੀ ਸੇਵਾ ਕੀਤੀ।
ਡਾ: ਮਨਤਾਰ ਸਿੰਘ ਕਹਿੰਦੇ ਹੁੰਦੇ ਸਨ ਕਿ ਇੱਕ ਮੁਸਕਾਨ ਨਾਲ ਤੁਸੀਂ ਲੱਖਾਂ ਦਿਲ ਜਿੱਤ ਸਕਦੇ ਹੋ ਪਰ ਕਈ ਵਾਰ ਦੰਦਾਂ ਦੀ ਮਾੜੀ ਬਣਤਰ ਕਾਰਨ ਲੋਕਾਂ ਨੂੰ ਆਪਣੀ ਮੁਸਕਰਾਹਟ ਲੁਕਾ ਕੇ ਰੱਖਣੀ ਪੈਂਦੀ ਹੈ। ਜੇਕਰ ਦੰਦ ਠੀਕ ਤਰਤੀਬ ਵਿੱਚ ਨਹੀਂ ਹਨ ਤਾਂ ਦੰਦ ਛੇਤੀ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਮਸੂੜਿਆਂ ਦੇ ਰੋਗ ਸ਼ੁਰੂ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਚਿਹਰੇ ਦੀ ਸੁੰਦਰਤਾ ਵਿਗੜ ਜਾਂਦੀ ਹੈ। ਇਸ ਤਹਿਤ ਤਾਰ ਜਾਂ ਬਰਾਸ ਦੀ ਵਰਤੋਂ ਕਰਕੇ ਵਿੰਗੇ-ਟੇਢੇ ਦੰਦਾਂ ਨੂੰ ਤਰਤੀਬ ਦਿੱਤੀ ਜਾਂਦੀ ਹੈ ਅਤੇ ਚਿਹਰੇ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਖੇਤਰ ਦਾ ਮਾਹਿਰ ਡਾਕਟਰ ਵਿਸ਼ੇਸ਼ ਕਿਸਮ ਦੇ ਸੁੂਖਮ ਯੰਤਰ ਵਰਤ ਕੇ ਹੌਲੀ-ਹੌਲੀ ਦੰਦਾਂ ਨੂੰ ਠੀਕ ਥਾਂ ’ਤੇ ਲੈ ਆਉਂਦਾ ਹੈ।
ਡਾ: ਮਨਤਾਰ ਸਿੰਘ ਪਹਿਲਾ ਇੱਕੋ-ਇੱਕ ਡਾਕਟਰ ਸੀ ਜਿਹੜਾ 1977 ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਫ਼ਰੀਦਕੋਟ ਵਿਖੇ ਘੰਟਾ ਘਰ ਚੌਂਕ ਦੇ ਨਜ਼ਦੀਕ ਵਿਸ਼ੇਸ਼ਕਿ੍ਰਤ ਵਿਧੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਸਨ। 1977 ਤੋਂ ਹੀ ਸੇਵਾਪੰਥੀ ਸੰਪਰਦਾਇ ਦੇ ਪ੍ਰਮੁੱਖ ਸੇਵਾ ਕੇਂਦਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਹਰ ਬੁੱਧਵਾਰ ਨੂੰ ਦੰਦਾਂ ਦਾ ਮੁਫ਼ਤ ਇਲਾਜ ਕਰ ਰਹੇ ਸਨ। ਉਹ ਬੜੇ ਪਿਆਰ ਨਾਲ ਬੋਲਣ ਵਾਲੇ, ਇਮਾਨਦਾਰ, ਨਿਰਛਲ ਤੇ ਨਿਸ਼ਕਪਟ ਸਨ। ਉਹਨਾਂ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ 60,000 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ। ਉਹਨਾਂ ਕੋਟਕਪੁੂਰਾ, ਚੜਿੱਕ, ਸੰਧਵਾਂ, ਚਹਿਲ, ਸਾਦਿਕ, ਢੁੱਡੀਕੇ, ਪਿਪਲੀ, ਜੰਡ ਸਾਹਿਬ, ਅਰਾਈਆਂ, ਫ਼ਰੀਦਕੋਟ, ਗੋਨਿਆਣਾ ਭਾਈ ਜਗਤਾ (ਬਠਿੰਡਾ), ਸੁਹਾਣਾ (ਚੰਡੀਗੜ੍ਹ), ਫ਼ਾਜ਼ਿਲਕਾ, ਫਿਰੋਜ਼ਪੁਰ, ਦਿੱਲੀ, ਰਜਬਪੁਰ, ਜੈਤੋ, ਮੁਰਾਦਾਬਾਦ, ਧਰਮਸ਼ਾਲਾ ਪਿੰਡਾਂ, ਸ਼ਹਿਰਾਂ ਵਿੱਚ ਅਤੇ ਨਿਰੋਗ ਬਾਲ ਆਸ਼ਰਮ ਕੋਟਕਪੁੂਰਾ ਤੇ ਗਵਰਨਮੈਂਟ ਬੇਸਿਕ ਪ੍ਰਾਇਮਰੀ ਸਕੂਲ ਫ਼ਰੀਦਕੋਟ ਵਿਖੇ ਅਨੇਕਾਂ ਹੀ ਕੈਂਪ ਲਾਏ। ਇਹਨਾਂ ਕੈਂਪਾਂ ਵਿੱਚ ਡਾ: ਸਾਹਿਬ ਨੇ 15000 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ ਹੈ। ਡਾ: ਸਾਹਿਬ ਨੇ ਨਿਰੋਗ ਬਾਲ ਆਸ਼ਰਮ ਕੋਟਕਪੁੂਰਾ ਵਿਖੇ ਲਗਾਏ ਗਏ ਕੈਂਪ ਵਿੱਚ 25 ਟੁੱਥ ਪੇਸਟ ਅਤੇ ਇੰਨੇ ਹੀ ਬੁਰਸ਼ ਬੱਚਿਆਂ ਵਿੱਚ ਵੰਡੇ। ਡਾ: ਸਾਹਿਬ ਨੇ ਅਨੇਕਾਂ ਗ਼ਰੀਬ ਲੋਕਾਂ ਦੇ ਦੰਦਾਂ ਦੇ ਬੀੜ ਲਗਾਉਣ ਦੀ ਸੇਵਾ ਵੀ ਕੀਤੀ। ਉਹ ਆਪਣੇ ਕੋਲੋਂ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੰਦੇ ਸਨ ਜੋ ਪੈਸੇ ਨਹੀਂ ਖ਼ਰਚ ਸਕਦੇ ਸਨ। ਉਹਨਾਂ ਨੇ 1988 ਵਿੱਚ 56ਵੀਂ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸ ਸਮੇਂ ਮਲੋਟ (ਹੁਣ ਜ਼ਿਲ੍ਹਾ ਮੁਕਤਸਰ) ਵਿੱਚ 300 ਮਰੀਜ਼ਾਂ ਦਾ ਤੇ 1990 ਵਿੱਚ 57ਵੀਂ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸ ਸਮੇਂ ਲੁਧਿਆਣਾ ਵਿਖੇ 200 ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ।
ਡਾ: ਮਨਤਾਰ ਸਿੰਘ ਹਰ ਸਾਲ ਬ੍ਰਹਮ-ਗਿਆਨੀ ਭਾਈ ਜਗਤਾ ਰਾਮ ਜੀ ਦੇ ਸਾਲਾਨਾ ਯੱਗ-ਸਮਾਗਮ (2 ਮਾਘ), ਮਹੰਤ ਭਾਈ ਗੁਲਾਬ ਸਿੰਘ ਜੀ ਦੀ ਸਾਲਾਨਾ ਬਰਸੀ (8 ਵੈਸਾਖ), ਸੱਚ-ਖੰਡ ਵਾਸੀ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਦੇ ਜਨਮ-ਦਿਨ (12 ਫ਼ਰਵਰੀ), ਆਪਣੇ ਜਨਮ-ਦਿਨ ’ਤੇ ਅਤੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ 17-18 ਅਗਸਤ ਨੂੰ ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਅਤੇ 18, 19 ਤੇ 20 ਸਤੰਬਰ ਨੂੰ ਬ੍ਰਹਮ-ਗਿਆਨੀ ਭਾਈ ਕਨੱਈਆ ਜੀ ਦੀ ਸਾਲਾਨਾ ਬਰਸੀ ਸਮੇਂ ਸ਼੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ ਵਿਸ਼ੇਸ਼ ਕੈਂਪ ਲਾਉਂਦੇ ਸਨ। ਉਹਨਾਂ ਦੇ ਹੱਥਾਂ ਵਿੱਚ ਕਿ੍ਰਸ਼ਮਾ ਹੀ ਸਮਝੋ ਕਿ ਬੜੀ ਜਲਦੀ ਹੀ ਮਰੀਜ਼ ਨੂੰ ਦਵਾ-ਦਾਰੂ ਦੇ ਕੇ ਤੰਦਰੁਸਤ ਕਰ ਦਿੰਦੇ ਸਨ। ਡਾ: ਮਨਤਾਰ ਸਿੰਘ ਨੇ ਮਹਾਰਾਜਾ ਹਰਿੰਦਰ ਸਿੰਘ ਤੇ ਉਹਨਾਂ ਦਾ ਪਰਿਵਾਰ, ਰਾਸ਼ਟਰਪਤੀ ਗਿਆਨੀ  ਜੈਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ, ਸੰਤ ਭਾਗ ਸਿੰਘ ਸੁਖਾਨੰਦ, ਮਹੰਤ ਤੀਰਥ ਸਿੰਘ ‘ਸੇਵਾਪੰਥੀ’, ਸੰਤ ਹਰਨਾਮ ਸਿੰਘ ਅਕਾਲਗੜ੍ਹ, ਮਹੰਤ ਕਾਹਨ ਸਿੰਘ ‘ਸੇਵਾਪੰਥੀ’, ਸੰਤ ਪ੍ਰੀਤਮ ਸਿੰਘ, ਸੰਤ ਹਰਪਾਲ ਸਿੰਘ ‘ਸੇਵਾਪੰਥੀ’, ਸ੍ਰੀ ਚਿਰੰਜੀ ਲਾਲ ਗਰਗ ਤੇ ਹੋਰ ਕਈ ਉੱਚ ਸ਼ਖ਼ਸੀਅਤਾਂ ਦੇ ਦੰਦਾਂ ਦਾ ਇਲਾਜ ਕੀਤਾ।
ਡਾ: ਮਨਤਾਰ ਸਿੰਘ ਲੋਕ ਅਦਾਲਤ ਫ਼ਰੀਦਕੋਟ ਦੇ 1997 ਤੋਂ 2004 ਤੱਕ ਸੀਨੀਅਰ ਮੈਂਬਰ ਵੀ ਰਹੇ ਸਨ। ਜਨਵਰੀ 2001 ਤੋਂ ਜਨਵਰੀ 2007 ਤੱਕ ਛੇ ਸਾਲ ਸੈਂਟਰਲ ਜੇਲ੍ਹ ਫ਼ਿਰੋਜ਼ਪੁਰ ਵਿਖੇ ਹਰ ਮਹੀਨੇ ਦੀ 24 ਤੇ 25 ਤਾਰੀਖ਼ ਨੂੰ ਜ਼ਮੀਨਾਂ, ਤਲਾਕ, ਲੜਾਈ-ਝਗੜੇ ਦੇ ਅਨੇਕਾਂ ਕੇਸਾਂ ਦਾ ਨਿਪਟਾਰਾ ਰਾਜ਼ੀਨਾਮਾ ਕਰਵਾ ਕੇ ਕਰਵਾਇਆ। ਜਿਸ ਵੀ ਕਿਸੇ ਵਿਅਕਤੀ ਨੇ ਡਾਕਟਰ ਮਨਤਾਰ ਸਿੰਘ ਦੇ ਘਰ ਵਿੱਚ ਝਾਤ ਮਾਰੀ ਹੈ ਤਾਂ ਉਹ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਸਮਾਜ ਨੇ ਉਹਨਾਂ ਨੂੰ ਕਿੰਨਾ ਮਾਣ, ਸਤਿਕਾਰ ਦਿੱਤਾ ਹੈ। ਅਲਮਾਰੀਆਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਈਆਂ ਸ਼ੀਲਡਾਂ, ਸਨਮਾਨ ਚਿੰਨ੍ਹ ਅਤੇ ਯਾਦਗਾਰੀ ਚਿੰਨ੍ਹ ਇਸ ਗੱਲ ਦੀ ਗਵਾਹੀ ਭਰਦੇ ਹਨ।
ਡਾ: ਸਾਹਿਬ ਨੂੰ ਪਰਮਾਤਮਾ ਨੇ ਕੀਰਤਨ ਦੀ ਅਮੋਲਕ ਦਾਤ ਬਖ਼ਸ਼ਿਸ਼ ਕੀਤੀ ਹੋਈ ਸੀ। ਉਹ ਹਰ ਬੁੱਧਵਾਰ ਨੂੰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ‘ਆਸਾ ਦੀ ਵਾਰ’ ਦੇ ਕੀਰਤਨ ਦੁਆਰਾ ਵੀ ਸੰਗਤਾਂ ਨੂੰ ਨਿਹਾਲ ਕਰਦੇ ਸਨ। ਉਹਨਾਂ ਅਨੇਕਾਂ ਧਾਰਮਿਕ ਸਮਾਗਮਾਂ ਵਿੱਚ ਵੀ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਦੰਦਾਂ ਦੇ ਮਾਹਿਰ ਤੇ ਸੇਵਾ-ਭਾਵੀ ਡਾ: ਮਨਤਾਰ ਸਿੰਘ ਜੀ 23 ਫ਼ਰਵਰੀ 2007 ਈ: ਦਿਨ ਸ਼ੁੱਕਰਵਾਰ ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ
ਲੁਧਿਆਣਾ
5-mail:-karnailsinghma0gmail.com.

 

ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੀ ਸਰਬਸੰਮਤੀ ਨਾਲ ਚੋਣ ਹੋਈ 

ਪਵਿੱਤਰ ਸਿੰਘ ਖਾਲਸਾ ਸਰਪ੍ਰਸਤ ਅਤੇ ਗੁਰਦੀਪ ਸਿੰਘ ਕਾਕਾ ਨੂੰ ਪ੍ਰਧਾਨ ਚੁਣਿਆ

ਕਲੱਬ ਵਲੋਂ ਦੋਂ ਸਾਲ ਚ ਕੀਤੇ ਕੰਮਾਂ ਦਾ ਵੇਰਵਾ ਵੀ ਦਿੱਤਾ ਗਿਆ

ਜੋਧਾਂ / ਸਰਾਭਾ 21 ਫਰਵਰੀ (ਲਵਜੋਤ ਸਿੰਘ ਰੰਧਾਵਾ) ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੀ ਤੀਜੀ ਵਾਰ ਸਮੂਹ ਕਲੱਬ ਮੈਬਰਾਂ ਦੀ ਹਾਜਰੀ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਲੱਬ ਦੀ ਚੋਣ ਮੌਕੇ ਪਵਿੱਤਰ ਸਿੰਘ ਖਾਲਸਾ ਨੂੰ ਕਲੱਬ ਦੇ ਸਰਪ੍ਰਸਤ, ਗੁਰਦੀਪ ਸਿੰਘ ਖਾਲਸਾ ਚੇਅਰਮੈਨ, ਗੁਰਦੀਪ ਸਿੰਘ ਕਾਕਾ ਪ੍ਰਧਾਨ , ਪ੍ਰੇਮ ਸਿੰਘ ਵਾਈਸ ਚੇਅਰਮੈਨ, ਜਫਰਜੰਗ ਸਿੰਘ ਬੱਬਰ ਮੀਤ ਪ੍ਰਧਾਨ, ਹਰਮਿੰਦਰ ਸਿੰਘ ਮਿੰਟੂ ਜੂਨੀਅਰ ਮੀਤ ਪ੍ਰਧਾਨ, ਪ੍ਰੈਸ ਸਕੱਤਰ ਦਲਜੀਤ ਸਿੰਘ ਰੰਧਾਵਾ, ਸਕੱਤਰ ਸੁਖਰਾਜ ਸਿੰਘ ਰਾਜੂ, ਜ : ਗਗਨਦੀਪ ਸਿੰਘ ਗੱਗੂ, ਖਜਾਨਚੀ ਗੁਰਸੇਵਕ ਸਿੰਘ ਰਾਜੂ, ਸਹਿ ਖਜਾਨਚੀ ਵਿਸ਼ਵਜੀਤ ਸਿੰਘ ਕੋਮਲ, ਸਲਾਹਕਾਰ ਦਵਿੰਦਰ ਸਿੰਘ ਗੋਲੂ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਮਾਮੂ, ਗੁਰਦੀਪ ਸਿੰਘ ਖਾਲਸਾ ਤੋਂ ਇਲਾਵਾ ਗੁਰਵਿੰਦਰ ਸਿੰਘ ਗੋਗ , ਅਜੇ ਕੁਮਾਰ, ਗੁਰਸੇਵਕ ਸਿੰਘ ਗੈਰੀ, ਸਾਹਿਬ ਜੋਤ ਸਿੰਘ , ਅਨੁਰਾਗ ਸਿੰਘ, ਰਮਨਦੀਪ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ ਖਾਲਸਾ, ਪਵਨਦੀਪ ਸਿੰਘ ਗੋਗੀ, ਜਸਪ੍ਰੀਤ ਸਿੰਘ ਜੱਸੀ, ਹਰਸ ਪ੍ਰੀਤ ਸਿੰਘ ਖੰਗੂੜਾ, ਜਤਿੰਦਰ ਸਿੰਘ ਸੰਜੁ, ਮਨਦੀਪ ਸਿੰਘ, ਸੁਖਪ੍ਰੀਤ ਸਿੰਘ ਡੀ ਕੇ ਸਟੋਰ, ਵਰਿੰਦਰ ਸਿੰਘ, ਬਿੰਦਰ ਸਿੰਘ ਸਿੰਗੇਰਖਾਨੀ,ਪਰਮਜੀਤ ਸਿੰਘ ਪੰਮੀ , ਦਲੇਰ ਸਿੰਘ, ਸੁਖਰਾਜ ਸਿੰਘ, ਚਮਕੌਰ ਸਿੰਘ, ਬਲਰਾਜ ਸਿੰਘ ਸਾਹਨੀ ਨੂੰ ਮੈਬਰ ਵਜੋਂ ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕਾਕਾ ਅਤੇ ਸਮੂਹ ਮੈਬਰਾਂ ਨੇ ਕਿਹਾ ਕਿ ਉਹ ਕਲੱਬ ਦੀ ਚੜਦੀ ਕਲਾ ਲਈ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਇਸ ਮੌਕੇ ਕਲੱਬ ਦੇ ਆਗੂਆਂ ਚੇਅਰਮੈਨ ਗੁਰਦੀਪ ਸਿੰਘ ਖਲਾਸਾ ,ਪ੍ਰਧਾਨ ਗੁਰਦੀਪ ਸਿੰਘ ਕਾਕਾ ਅਤੇ  ਸੁਖਰਾਜ ਸਿੰਘ ਰਾਜੂ ਨੇ ਪ੍ਰੈਸ ਰਾਹੀਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਨਗਰ ਦੇ ਐਨ ਆਰ ਆਈ ਅਮਰ ਸਿੰਘ ਪੇਂਜ ਅਮਰੀਕਾ , ਹਰਜੀਤ ਸਿੰਘ ਕੈਨੇਡਾ, ਜਗਦੀਸ਼ ਸਿੰਘ ਅਮਰੀਕਾ , ਸੁਖਦੀਪ ਸਿੰਘ ਆਸਟ੍ਰੇਲੀਆ, ਗੁਰਚਰਨ ਸਿੰਘ ਬਿੱਟੂ ਇਟਲੀ , ਲਵਪ੍ਰੀਤ ਸਿੰਘ ਅਮਰੀਕਾ, ਹਰਵਿੰਦਰ ਸਿੰਘ ਹਿੰਦਾ ਸਾਈਪ੍ਰਸ, ਦਲਵੀਰ ਸਿੰਘ ਗਿੱਲ ਨਿਊਜ਼ੀਲੈਂਡ ਆਦਿ ਪਰਵਾਸੀ ਵੀਰਾਂ ਤੋ ਇਲਾਵਾ ਸਰਪੰਚ ਗੁਰਮਿੰਦਰ ਸਿੰਘ ਮੋਹੀ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਮੋਹੀ ਦੇ ਸਹਿਯੋਗ ਨਾਲ ਪਿੰਡ ਅੰਦਰ ਬਿਮਾਰ ਵਿਅਕਤੀਆਂ ਦੀ ਆਰਥਕ ਮਦਦ, ਸਗਨ ਸਕੀਮ , ਲੋੜਵੰਦ ਪਰਵਾਰਾਂ ਨੂੰ ਰਾਸ਼ਨ ਅਤੇ ਗਰਮ ਕੰਬਲ, ਲੋੜਵੰਦ ਪਰਵਾਰਾਂ ਨੂੰ ਬੂਟ ਵੰਡੇ, ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਦੀ ਫ੍ਰਿਨੀ ਅਤੇ ਹੋਰ ਸਾਂਝੀਆਂ ਥਾਵਾਂ ਤੇ ਪੰਜ ਹਜਾਰ ਤੋਂ ਉਪਰ ਬੂਟੇ ਲਗਾਏ , ਲੋੜਵੰਦ ਪਰਵਰਾਂ ਨੂੰ ਮਕਾਨ ਅਤੇ ਲੇਟਰੀਣ ਬਾਥਰੂਮ ਬਣਵਾਏ, ਸਿੱਖੀ ਦੀ ਚੜਦੀ ਕਲਾ ਲਈ ਹਰ ਸਾਲ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ , ਪਿੰਡ ਅੰਦਰ ਸਟਰੀਟ ਲਾਈਟਾਂ ਲਗਾਈਆਂ ਗਈਆਂ ਅਤੇ ਸਮੇਂ ਅਨੁਸਾਰ ਉਨ੍ਹਾਂ ਦੀ ਰਿਪੇਅਰ , ਪਿੰਡ ਦੇ ਇਤਿਹਾਸਕ ਗੁਰੂ ਘਰ ਛੱਲਾ ਸਾਹਿਬ ਵਿਖੇ ਇਟਰਲੋਕ ਇੱਟਾਂ ਦੇ ਫਰਸ ਦੀ ਕਾਰ ਸੇਵਾ ਕਰਵਾਉਣ ਤੋ ਇਲਾਵਾ ਹੋਲੇ ਮਹੱਲੇ ਮੌਕੇ ਹਰ ਸਾਲ ਵੱਡੇ ਪੱਧਰ ਤੇ ਗੁਰੂ ਕੇ ਲੰਗਰ ਲਗਾਏ ਜਾਂਦੇ ਹਨ। ਅੰਤ ਕਲੱਬ ਮੈਬਰਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਲੱਬ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਪਿੰਡ ਅੰਦਰ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਚ ਤੇਜੀ ਲਿਆਂਦੀ ਜਾਵੇ। 

ਪੰਜਾਬ ਸਰਕਾਰ ਦੇ ਲਿਖਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਦਿੱਤਾ -ਮੰਗ ਪੱਤਰ 

ਜਗਰਾਉਂ , 21 ਫਰਵਰੀ 2023 ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)   ਅੱਜ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਸੀਵਰਮੈਨਾ ਦੁਆਰਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ ਇਸ ਬਾਰੇ ਯੁਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਨਗਰ ਕੌਂਸਲ ਜਗਰਾਉਂ ਵੱਲੋਂ ਸਫਾਈ ਸੇਵਕਾਂ /ਸੀਵਰਮੈਨਾ /ਪੰਪ ਆਪਰੇਟਰ / ਇਲੈਟ੍ਰੀਸ਼ੀਅਨ / ਮਾਲੀ / ਫਾਇਰਮੈਨਾਂ /ਡਰਾਇਵਰਾਂ ਨੂੰ ਆਊਟ ਸੋਰਸਿੰਗ ਵਿਚੋਂ ਕੱਢ ਕੇ ਸਿੱਧੀ ਭਰਤੀ ਕੰਟਰੈਕਟ ਬੇਸ ਤੇ ਕਰਨ ਤੋਂ ਪਿਛਲੇ ਲੰਮੇ ਸਮੇ ਤੋਂ ਆਨਾ ਕਾਨੀ ਕਰਨ ਤੇ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਸਫਾਈ ਸੇਵਕ ਮਰਦ ਅਤੇ ਔਰਤਾਂ ਅਤੇ ਸੀਵਰਮੈਨਾ ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਪ੍ਰਧਾਨ ਸ਼੍ਰੀ ਜਤਿੰਦਰਪਾਲ ਰਾਣਾ ਜੀ, ਕਾਰਜ ਸਾਧਕ ਅਫਸਰ ਸ਼੍ਰੀ ਮਨੋਹਰ ਸਿੰਘ ਬਾਘਾ ਨਗਰ ਕੌਂਸਲ ਜਗਰਾਉਂ ਜੀ ਨੂੰ ਮੰਗ ਪੱਤਰ ਦੇ ਕੇ ਅਗਲੇ 8 ਦਿਨਾ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਯੋਗ ਕਰਮਚਾਰੀਆਂ ਨੂੰ ਕੰਟਰੈਕਟ ਬੇਸ ਤੇ ਅਗਲੇ 8 ਦਿਨਾਂ ਵਿੱਚ ਨਹੀਂ ਕੀਤਾ ਜਾਂਦਾ ਤਾਂ ਸਮੂਹ ਸਫਾਈ ਸੇਵਕ / ਸੀਵਰਮੈਨ ਸਫਾਈ ਅਗਲੇਰੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਜਿਸਦੀ ਸਿੱਧੇ ਤੌਰ ਤੇ ਜਿੰਮੇਵਾਰੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਦੀ ਹੋਵੇਗੀ ਇਸ ਮੌਕੇ ਸਮੂਹ ਸਫਾਈ ਸੇਵਕ / ਸੀਵਰਮੈਨ ਹਾਜਰ ਸਨ

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਰਾਇਣ ਹਰੀ ਜੀ "22 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ "

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਰਾਇਣ ਹਰੀ ਜੀ
ਪਰਮਾਤਮਾ ਸਮੇਂ-ਸਮੇਂ ਤੇ ਉੱਚ ਪਾਵਨ ਸੱਚ ਸਰੂਪ ਪਵਿੱਤਰ ਆਤਮਾ ਨੂੰ ਆਪਣੀ ਅਲੌਕਿਕ ਦੈਵੀ ਸ਼ਕਤੀਆਂ ਸਹਿਤ ਪੂਰਨ ਪੈਗੰਬਰਾਂ, ਗੁਰੂ ਅਵਤਾਰਾਂ, ਪੀਰਾਂ-ਫ਼ਕੀਰਾਂ ਅਤੇ ਸਾਧੂ-ਸੰਤਾਂ ਦਾ ਸਰੂਪ ਦੇ ਕੇ ਮਾਤ ਲੋਕ ਦੇ ਜੀਵਾਂ ਦਾ ਕਲਿਆਣ ਕਰਨ ਲਈ ਇਸ ਸੰਸਾਰ ’ਚ ਭੇਜਦਾ ਹੈ। ਅਜਿਹੇ ਹੀ ਮਹਾਨ ਤਪੱਸਵੀ, ਪ੍ਰਤਾਪੀ, ਤੇਜੱਸਵੀ, ਕਰਮਯੋਗੀ ਸੰਤ ਨਰਾਇਣ ਹਰੀ ਜੀ ਸਨ।
ਸੰਤ ਨਰਾਇਣ ਹਰੀ ਜੀ ਦਾ ਜਨਮ ਸੰਨ 1909 ਈ: ਵਿੱਚ ਪਿਤਾ ਭਾਈ ਜਵਾਲਾ ਸਹਾਏ ਦੇ ਘਰ ਮਾਤਾ ਲਾਜਵੰਤੀ ਦੀ ਕੁੱਖ ਤੋਂ ਪਿੰਡ ਹਤਾਰ ਤਹਿਸੀਲ ਫਤਿਹਜੰਗ ਜ਼ਿਲ੍ਹਾ ਕੈਮਲਪੁਰ (ਪਾਕਿਸਤਾਨ) ’ਚ ਹੋਇਆ। ਸੰਤ ਜੀ ਬਚਪਨ ਤੋਂ ਹੀ ਤਪੱਸਿਆ ਕਰਨ ਲੱਗ ਪਏ। ਛੋਟੀ ਉਮਰ ਵਿੱਚ ਹੀ ਆਪ ਰਾਤ ਨੂੰ ਸ਼ਮਸ਼ਾਨਘਾਟ ਜਾ ਕੇ ਬੈਠ ਜਾਂਦੇ। ਖਾਣ-ਪੀਣ, ਆਪਣੇ ਮਨ ਅਤੇ ਗਿਆਨ ਇੰਦਰੀਆਂ ਨੂੰ ਇਕਾਗਰ ਕਰਨ ਦਾ ਅਭਿਆਸ ਕੀਤਾ। ਉਹਨਾਂ ਦਾ ਪਾਲਣ-ਪੋਸ਼ਣ ਚਾਚਾ ਭਾਈ ਦੀਵਾਨ ਚੰਦ, ਚਾਚੀ ਸੋਮਾਵਤੀ ਅਤੇ ਭੂਆ ਦੇ ਪਿਆਰ-ਦੁਲਾਰ ਤੇ ਮੋਹ-ਪਿਆਰ ਨੇ ਕੀਤਾ।
12 ਸਾਲ ਦੀ ਉਮਰ ਵਿੱਚ ਬਾਬਾ ਜੀ ਦਾ ਵਿਆਹ ਸੰਤ ਨਿਹਾਲ ਸਿੰਘ ਰਾਵਲਪਿੰਡੀ ਨਿਵਾਸੀ ਦੀ ਪੁੱਤਰੀ ਬਸੰਤ ਕੌਰ ਨਾਲ ਹੋਇਆ। ਸੰਤ ਨਰਾਇਣ ਹਰੀ ਜੀ ਨੂੰ ਪਰਮਾਤਮਾ ਦੀ ਅਜਿਹੀ ਲਗਨ ਲੱਗੀ ਕਿ ਉਹਨਾਂ ਨੂੰ ਘਰ-ਪਰਿਵਾਰ ਦਾ ਮਿੱਠਾ ਮੋਹ ਵੀ ਬੰਨ੍ਹ ਕੇ ਨਾ ਰੱਖ ਸਕਿਆ। ਆਪ ਸਭ ਕੁਝ ਤਿਆਗ ਕੇ ਸੱਚ ਦੀ ਖੋਜ ਲਈ ਚੱਲ ਪਏ। ਉਹਨਾਂ ਇੱਕ ਲੋਈ ਲੈ ਕੇ ਤੀਰਥਾਂ ਦੀ ਪੈਦਲ ਯਾਤਰਾ ਕਰਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾ ’ਚ ਬੈਠ ਕੇ ਇੱਥੋਂ ਹੀ ਗੁਰਦੁਆਰਿਆਂ ਦੀ ਸੇਵਾ ਆਰੰਭ ਕੀਤੀ। ਸੰਤ ਨਰਾਇਣ ਹਰੀ ਜੀ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਉਹਨਾਂ ਆਪਣੀ ਪਤਨੀ ਬਸੰਤ ਕੌਰ ਨਾਲ ਗੁਰੂ ਕਾ ਲਾਹੌਰ ਵਿੱਚ ਕਾਫ਼ੀ ਲੰਮੇ ਸਮੇਂ ਤੱਕ ਸੰਗਤਾਂ ਦੀ ਲੰਗਰ ਅਤੇ ਕੀਰਤਨ ਦੁਆਰਾ ਸੇਵਾ ਕੀਤੀ।
ਕੁਝ ਸਮੇਂ ਬਾਅਦ ਆਪ ਪਤਨੀ (ਸੰਤ-ਮਾਤਾ) ਸਮੇਤ ਗੁਰੂ ਕਾ ਲਾਹੌਰ ਤੋਂ ਪੈਦਲ ਭੂੰਤਰ ਲਈ ਚੱਲ ਪਏ। ਭੂੰਤਰ ਆ ਕੇ ਉਹਨਾਂ ਕਈ ਚਲੀਹੇ ਕੁੱਟੇ, ਯੱਗ-ਭੰਡਾਰੇ ਲਾਏ ਤੇ ਸੇਵਾ-ਤਿਆਗ ਦੇ ਅਥਾਹ ਚਮਤਕਾਰੀ ਕੌਤਕ ਦਿਖਾਏ। ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਦੋਵੇਂ ਸੰਨਿਆਸੀ ਜੀਵ ਪਾਰਵਤੀ ਨਦੀ ਦੇ ਕਿਨਾਰੇ ਚੱਲ ਕੇ ਅਖੀਰ ਗੰਗਾ ਦੇ ਬਰਫ਼ਾਨੀ ਪਹਾੜਾਂ ਦੀ ਚੋਟੀ ’ਤੇ ਪਹੁੰਚੇ। ਸੰਤ ਨਰਾਇਣ ਹਰੀ ਜੀ ਨੇ ਅੱਧੀ ਸਦੀ ਤੱਕ ਆਪਣਾ ਜੀਵਨ ਇੱਥੇ ਹੀ ਬਿਤਾਇਆ। ਬਾਬਾ ਜੀ ਨੇ ਸੇਵਾ ਸਾਧਨਾ ਕਰਕੇ ਮਹਾਨ ਤੀਰਥ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਧਰਮ ਦੀ ਸਥਾਪਨਾ ਕੀਤੀ। ਆਪ ਗੁਰਮਤਿ, ਮਾਨਵ ਏਕਤਾ, ਅਹਿੰਸਾ, ਸਮਾਨਤਾ, ਗ਼ਰੀਬੀ, ਮਨੁੱਖਤਾ ਦੀ ਰੱਖਿਆ, ਸੇਵਾ ਦਾ ਸਮੁੱਚਾ ਰੂਪ ਸਨ। ਆਪ ਆਏ ਯਾਤਰੂਆਂ ਦੀ ਤਨ-ਮਨ-ਧਨ ਨਾਲ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ।
ਸੰਤ ਨਰਾਇਣ ਹਰੀ ਜੀ ਨੂੰ ਇੱਥੇ ਹੀ ਅਕਾਸ਼ਵਾਣੀ ਹੋਈ, ਪਰਮਾਤਮਾ ਵੱਲੋਂ ਹੁਕਮ ਹੋਣ ਤੇ ਉਹਨਾਂ ਨੇ ਭਗਵਾਨ ਸ਼ਿਵ ਦੇ ਸੌ ਸਾਲ ਪੁਰਾਣੇ ਤਪ-ਸਥਾਨ ਤੇ ਕਾਰ-ਸੇਵਾ ਕਰਕੇ ਸ਼ਿਵ ਜੀ ਮੰਦਰ ਦੀ ਸਥਾਪਨਾ ਕੀਤੀ। ਸੰਤ ਨਰਾਇਣ ਹਰੀ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਪੱਥਰ 1940 ਈ: ’ਚ ਪ੍ਰਗਟ ਕੀਤਾ ਅਤੇ ਈਸ਼ਵਰ ਰੂਪ ਗੁਰੂ ਨਾਨਕ ਦੇਵ ਜੀ ਦੀ ਇਤਿਹਸਿਕ ਯਾਦ ਦੇ ਰੂਪ ’ਚ ਗੁਰਦੁਆਰਾ ਸਾਹਿਬ ਦੀ ਨੀਂਹ ਰੱਖ ਕੇ ਹੌਲੀ-ਹੌਲੀ ਨਿਰਮਾਣ ਕਰਕੇ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ।
ਇਸ ਸਮੇਂ ਕਈ ਮੰਜ਼ਲਾ ਆਲੀਸ਼ਾਨ ਗੁਰਦੁਆਰਾ, ਇਸ਼ਨਾਨ ਕਰਨ ਲਈ ਗਰਮ ਪਾਣੀ, ਸਰੋਵਰ, ਝੀਲਾਂ, ਲੰਗਰ ਦਾ ਰਮਣੀਕ ਹਾਲ, ਸ਼ਾਂਤਮਈ ਹਜ਼ਾਰਾਂ ਯਾਤਰੂਆਂ ਦੇ ਰਹਿਣ ਲਈ ਵਿਸ਼ਰਾਮ ਘਰ ਦੇ ਕਮਰੇ, ਸਾਧੂ ਕੁਟੀਆ ਅਤੇ ਨਰਾਇਣਪੁਰੀ ਦੀ ਰਚਨਾ ਦੇਖ ਕੇ ਮਨੁੱਖ ਦੀਆਂ ਅੱਖਾਂ ਅਦਭੁੱਤ ਪ੍ਰਕਿਰਤੀ ਦੀ ਸੁੰਦਰਤਾ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੀ ਹੈ। ਸੰਤ ਜੀ ਦਾ ਦਰਸ਼ਨ ਬਹੁਤ ਅਨੰਦਮਈ ਸੀ।
ਸੰਤ ਨਰਾਇਣ ਹਰੀ ਨੇ ਕਥਾ-ਕੀਰਤਨ, ਸਤਿਸੰਗ ਵਿਚਾਰ ਬੈਕੁੰਠ ਦੇ ਦਰਵਾਜ਼ੇ ਖੋਲ੍ਹੇ ਹੋਏ ਸਨ। ਉਹਨਾਂ ਦਾ ਸਾਰਾ ਜੀਵਨ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ   ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥’ ਅਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਰੇ ਮਨ ਐਸੋ ਕਰਿ ਸੰਨਿਆਸਾ’ ਦੇ ਦਰਸ਼ਨ ਦਾ ਤਾਰਿਆਂ ਵਾਂਗ ਚਹਿਕਦਾ ਅਨੰਦਮਈ ਰੂਪ ਸੀ। ਸੇਵਾ ਦੇ ਪੁੰਜ ਸੰਤ ਨਰਾਇਣ ਹਰੀ ਜੀ ਨੇ ਅਤੁੱਟ ਲੰਗਰ ਦੇ ਪ੍ਰਵਾਹ ਆਰੰਭ ਕੀਤੇ। ਸੁੰਦਰ ਸਮਾਗਮ ਕੀਤੇ। ਦੋਨੋਂ ਸਮੇਂ ਕੀਰਤਨ ਦੀ ਅੰਮ੍ਰਿਤ ਵਰਖਾ ਕੀਤੀ। ਸੰਤ ਜੀ ਦੀ ਮੌਜ਼ੂਦਗੀ ’ਚ ਜਦੋਂ ਸਤਿਸੰਗ ਜਾਂ ਕੀਰਤਨ ਕਈ ਘੰਟੇ ਲਗਾਤਾਰ ਚੱਲਦਾ ਤਾਂ ਦੂਰ-ਦੂਰ ਤੱਕ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸ਼ਾਂਤੀ ਤੇ ਸੱਚ, ਵੈਰਾਗ ਦੀ ਸੁਗੰਧੀ ਫੈਲ ਕੇ ਮਨੁੱਖੀ ਮਨਾਂ ਨੂੰ ਪਰਮਾਤਮਾ ਦੇ ਨਾਮ ਦੀ ਏਕਤਾ ’ਚ ਪਰੋ ਦਿੰਦੀ ਸੀ। ਆਪ ਜਦੋਂ ਮਿੱਠੀ ਆਵਾਜ਼ ’ਚ ਗਾਉਂਦੇ ਤਾਂ ਸਾਰਾ ਵਾਤਾਵਰਣ ਪ੍ਰੇਮ ਅਤੇ ਏਕਤਾ ਦੀ ਨਿਰਮਲਤਾ ਨਾਲ ਭਰ ਕੇ ਗੂੰਜ ਉੱਠਦਾ।
ਸੰਤ ਨਰਾਇਣ ਹਰੀ ਜੀ ਦੀ ਗੁਰਦੁਆਰੇ ਤੋਂ ਥੋੜ੍ਹੀ ਦੂਰ ਟਿੱਲੇ ਤੇ ਗੁਫਾ ਬਣਾਈ ਹੋਈ ਹੈ। ਸੰਤ ਜੀ ਸਾਲ ਵਿੱਚ 40 ਦਿਨ ਗੁਫਾ ਦੇ ਵਿੱਚ ਤਪ ਤੇ ਪਾਠ ਕਰਦੇ ਸਨ। ਉਹਨਾਂ ਨੇ ਸਿਰਫ਼ ਪਾਰਵਤੀ ਗੰਗਾ ਦੇ ਦੋਨੋਂ ਤੱਟਾਂ ਨੂੰ ਮਿਲਾਉਣ ਲਈ ਹੀ ਪੁੱਲ ਨਹੀਂ ਬਣਾਇਆ ਸਗੋਂ ਉਹਨਾਂ ਨੇ ਮਨੁੱਖੀ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਕਰਨ ਲਈ ਧਰਮ ਸਥਾਨ ਦਾ ਪੁੱਲ ਬਣਾਇਆ। ਸੰਤ ਨਰਾਇਣ ਹਰੀ ਜੀ ਨੇ ਮਨੁੱਖ ਜਾਤੀ ਤੇ ਪਰ-ਉਪਕਾਰ ਕਰਦੇ ਹੋਏ ਜੀਵਨ ’ਚ ਅਣਗਿਣਤ ਸੱਚੇ ਸੌਦੇ ਕੀਤੇ। ਸੇਵਾ ਦੇ ਪੁੰਜ, ਪਰਉਪਕਾਰੀ ਸੰਤ ਨਰਾਇਣ ਹਰੀ ਜੀ ਪਰਮੇਸ਼ਰ ਦੀ ਦਰਗਾਹ ਦੇ ਧੁਰੋਂ ਸੱਦਾ ਆਉਣ ’ਤੇ 22 ਫ਼ਰਵਰੀ 1989 ਈ: ਨੂੰ 80 ਸਾਲ ਦੀ ਉਮਰ ਭੋਗ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ।
ਸੇਵਾ ਤੇ ਸਿਮਰਨ ਦੇ ਪੁੰਜ, ਮਹਾਨ ਪ੍ਰਤਾਪੀ, ਤੇਜੱਸਵੀ , ਪਰ-ਉਪਕਾਰੀ, ਬ੍ਰਹਮ-ਗਿਆਨੀ ਸੰਤ ਨਰਾਇਣ ਹਰੀ ਜੀ ਦੀ 34ਵੀਂ ਬਰਸੀ 22 ਫ਼ਰਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਹਰੀ ਹਰ ਘਾਟ ਮਨੀਕਰਨ ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਵਿਖੇ ਪੂਜਯ ਦੇਵਾ ਜੀ ਤੇ ਬਾਬਾ ਸ਼੍ਰੀ ਰਾਮ ਜੀ ਦੀ ਸਰਪ੍ਰਸਤੀ ਹੇਠ ਮਨਾਈ ਜਾ ਰਹੀ ਹੈ। ਇਸ ਮੌਕੇ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਪੰਥ ਦੇ ਸਨਮਾਨਿਤ ਸੰਤ-ਮਹਾਤਮਾਂ, ਕੀਰਤਨੀਏ, ਵਿਦਵਾਨ, ਕਥਾ-ਵਾਚਕ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ
ਲੁਧਿਆਣਾ
5-mail:-karnailsinghma0gmail.com.

ਨੌਜਵਾਨ ਨੇ ਸਿਰ 'ਚ ਗੋਲੀ ਮਾਰਕੇ  ਕੀਤੀ ਆਤਮਹੱਤਿਆ

ਮੁੱਲਾਂਪੁਰ ਦਾਖਾ, 21 ਫਰਵਰੀ -- (ਸਤਵਿੰਦਰ ਸਿੰਘ ਗਿੱਲ) ਦੇਰ ਰਾਤ ਪਿੰਡ ਮੁੱਲਾਂਪੁਰ ਵਿਖੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਲਾਇਸੰਸੀ ਹਥਿਆਰ ਨਾਲ ਸਿਰ 'ਚ ਗੋਲੀ ਮਾਰਕੇ ਆਤਮਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਥਾਣਾ ਦਾਖਾ ਤੋਂ ਪੁੱਜੀ ਅਤੇ ਵਿਭਾਗੀ ਕਾਰਵਾਈ ਆਰੰਭ ਦਿੱਤੀ। ਪਤਾ ਲੱਗਾ ਹੈ ਕਿ ਮਿਰਤਕ ਚਰਨਜੀਤ ਖੁੱਲਰ ਪੁੱਤਰ ਬਲਕੇਸਵ ਖੁੱਲਰ ਰਿਸ਼ਤੇ ਦਾਰੀ ਵਿਚ ਕਿਸੇ ਵਿਆਹ ਸਮਾਗਮ ਤੋਂ ਬਾਅਦ ਘਰ ਪਰਤਿਆ ਸੀ ਆਉਦਿਆਂ ਹੀ ਆਪਣੇ ਸਿਰ 'ਚ ਗੋਲੀ ਮਾਰਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਦੇ ਕਾਰਨ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ।

ਮੰਤਰੀ ਕਟਾਰੂਚੱਕ ਵੱਲੋਂ ਗੁਦਾਮਾਂ ਦੀ ਅਚਨਚੇਤ ਚੈਕਿੰਗ 

ਪਟਿਆਲਾ ,20 ਫਰਵਰੀ (ਰਣਜੀਤ ਸਿੱਧਵਾਂ) : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ, ਭੁਨਰਹੇੜੀ ਅਤੇ ਸਨੌਰ ਖੇਤਰ ਦੇ ਗੁਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੂਨ ਪਸੀਨਾ ਇੱਕ ਕਰਕੇ ਪੈਦਾ ਕੀਤੇ ਅਨਾਜ ਦੀ ਸਾਂਭ-ਸੰਭਾਲ ਕਰਨਾ ਅਤੇ ਲੋਕਾਂ ਤੱਕ ਅਨਾਜ ਦੀ ਸੁਖਾਲੀ ਪਹੁੰਚ ਬਣਾਉਣਾ ਸਾਡਾ ਫ਼ਰਜ਼ ਹੈ।

ਰੌਸ਼ਨੀ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ 

ਜਗਰਾਉ 20 ਫਰਵਰੀ (ਅਮਿਤ ਖੰਨਾ)   ਜਗਰਾਉਂ ਦਾ ਪ੍ਰਸਿੱਧ ਇਤਿਹਾਸਕ ਮੇਲਾ  25 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਇਹ ਮੇਲਾ ਬਾਬਾ ਮੋਹਕਮ ਦੀਨ ਦੀ ਦਰਗਾਹ ਤੇ ਲੱਗਦਾ ਹੈ । ਇਸ ਮੇਲੇ ਤੇ ਲੋਕ ਦੂਰ ਦੁਰਾਡਿਓਂ, ਦੇਸ- ਪਰਦੇਸ ਤੋਂ ਚੌਂਕੀਆਂ ਭਰਨ ਲਈ ਆਉਂਦੇ ਹਨ।  ਹਜ਼ਰਤ ਬਾਬਾ ਮੋਹਕਮ ਦੀਨ ਦੀ ਦਰਗਾਹ ਵਿਖੇ ਗੱਦੀ ਨਸ਼ੀਨ ਬਾਬਾ ਨੂਰਦੀਨ  ਨਕਸ਼ਬੰਦੀ ਜੀ ਸੇਵਾ ਕਰ ਰਹੇ ਹਨ । ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ  ਮੇਲੇ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਲੱਖਾਂ ਲੋਕ ਹਾਜ਼ਰੀ ਭਰਦੇ ਹਨ । ਉਨ੍ਹਾਂ ਦੱਸਿਆ ਕਿ  25 ਫਰਵਰੀ ਤੋਂ ਲੈ ਕੇ 28 ਮਾਰਚ ਤੱਕ ਲੰਗਰ ਅਤੁੱਟ ਵਰਤੇਗਾ। ।  ਰੋਸ਼ਨੀ ਦਾ ਮੇਲਾ  ਜਗਰਾਉਂ ਦੇ ਲਾਗਲੇ ਪਿੰਡ ਪੋਨਾ ਵਿਖੇ ਵੀ 25 ਫਰਵਰੀ ਤੋਂ  27ਫਰਵਰੀ ਤਕ ਚੱਲੇਗਾ । ਮੇਲੇ ਵਿੱਚ ਆਈਆਂ ਸੰਗਤਾਂ ਪਹਿਲਾਂ ਜਗਰਾਉਂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਉਪਰ ਚੌਂਕੀ ਚੌਂਕੀਆਂ ਭਰਦੇ ਹਨ ਅਤੇ ਬਾਅਦ ਵਿੱਚ ਪਿੰਡ ਪੋਨਾ ਵਿਖੇ ਸੰਗਤਾਂ ਚੌਂਕੀ ਭਰਦੀਆਂ ਹਨ। ਪਿੰਡ ਪੋਨਾ ਵਿਖੇ ਵੀ ਮੇਲੇ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ

ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਬੁੱਢਾ ਦਲ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ 26 ਫਰਵਰੀ

 ਅਨੰਦਪੁਰ ਸਾਹਿਬ,  20 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਨਿਹੰਗ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਦਸਦਿਆਂ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਹੰਗ ਸਿੰਘਾਂ ਦੀ ਮੁਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਤੇ ਯੋਜਨਾ ਹੇਠ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ- ਵੱਖ ਅਸਥਾਨਾਂ ਤੇ ਗੁਰਮਤਿ ਸਮਾਗਮ ਹੋ ਰਹੇ ਹਨ ਏਸੇ ਲੜ੍ਹੀ ਤਹਿਤ 26 ਫਰਵਰੀ ਨੂੰ ਵਿਸ਼ੇਸ਼ ਮਹਾਨ ਗੁਰਮਤਿ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ। ਸ. ਬੇਦੀ ਨੇ ਦਸਿਆ ਕਿ ਅਨੰਦਾਂ ਦੀ ਪੁਰੀ ਖਾਲਸੇ ਦੇ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 26 ਫਰਵਰੀ ਨੂੰ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਹੋਵੇਗਾ। 24 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਹੋ ਜਾਣਗੇ ਅਤੇ 26 ਫਰਵਰੀ ਨੂੰ ਭੋਗ ਪੈਣਗੇ ਉਪਰੰਤ ਗੁਰਬਾਣੀ ਕੀਰਤਨ, ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਗੁਰਮਤਿ ਦੇ ਵਿਦਵਾਨ ਆਪੋ ਆਪਣੇ ਵਿਖਿਆਨਾਂ ਰਾਹੀਂ ਅਕਾਲੀ ਬਾਬਾ ਫੂਲ਼ਾ ਜੀ ਦੇ ਜੀਵਨ ਫਲਸਫੇ ਨੂੰ ਸੰਗਤਾਂ ਨਾਲ ਸਾਂਝਾ ਕਰਨਗੇ। ਉਨ੍ਹਾਂ ਦਸਿਆ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ, ਮਹਾਂਨਗਰ ਇੰਦੋਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਅਤੇ ਗੁੁਰਦੁਆਰਾ ਜਨਮ ਅਸਥਾਨ ਅਕਾਲੀ ਬਾਬਾ ਫੂਲਾ ਸਿੰਘ ਦੇਹਲਾਂ ਸੀਹਾਂ ਜ਼ਿਲ੍ਹਾ ਸੰਗਰੂਰ ਵਿਖੇ ਇਸ ਸਬੰਧੀ ਮਹਾਨ ਗੁਰਮਤਿ ਸਮਾਗਮ ਹੋ ਚੁਕੇ ਹਨ। ਉਨ੍ਹਾਂ ਹੋਰ ਦਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਣ ਵਾਲੇ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਐਡੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਜੱਥਾ, ਭਾਈ ਜਰਨੈਲ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ, ਗਿਆਨੀ ਹਰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਭਾਈ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸੰਤ ਮਹਾਂਪੁਰਸ਼, ਦਮਦਮੀ ਟਕਸਾਲ, ਕਾਰ ਸੇਵਾ ਵਾਲੇ ਸੰਤ, ਨਿਰਮਲੇ ਉਦਾਸੀ, ਧਾਰਮਿਕ ਸੇਵਾ ਸੁਸਾਇਟੀਆਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰ ਵੀ ਸੰਤ ਮਹਾਂਪਰਸ਼ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰਨਗੇ। ਉਨ੍ਹਾਂ ਹੋਰ ਕਿਹਾ ਏਸੇ ਤਰ੍ਹਾਂ ਸ਼ਤਾਬਦੀ ਨੂੰ ਸਮਰਪਿਤ 28 ਫਰਵਰੀ ਨੂੰ ਗੁਰਦੁਆਰਾ ਕਿਲ੍ਹਾ ਨਿਰਮੋਹਗੜ੍ਹ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਸ਼ਹੀਦ ਸਿੰਘਾਂ ਪਾਤਸ਼ਾਹੀ ਦਸਵੀਂ ਵਿਖੇ ਹੋਵੇਗਾ।

ਕਸਬਾ ਮਹਿਲ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਖੁੱਲ੍ਹੇ ਦਫਤਰ ਦਾ ਉਦਘਾਟਨ 

ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਕੋਟੇ ਦੀ ਗਰਾਂਟ ਨਾਲ ਹਲਕੇ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ.. ਪ੍ਰੋਫੈਸਰ ਮਹਿੰਦਰਪਾਲ ਪਟਿਆਲਾ   ਬਰਨਾਲਾ/ਮਹਿਲ ਕਲਾਂ 20 ਫਰਬਰੀ (ਗੁਰਸੇਵਕ ਸੋਹੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪਿਛਲੇ ਸਮੇਂ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਸਦਕਾ ਹਲਕੇ ਦੇ ਲੋਕਾਂ ਦੀ ਆਵਾਜ਼ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਲਗਾਤਾਰ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕੀਤੀ ਜਾ ਰਹੀ ਹੈ। ਇਹ ਵਿਚਾਰ ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਰਨਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲਾ ਨੇ ਲੁਧਿਆਣਾ, ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਪਾਰਟੀ ਵੱਲੋਂ ਖੋਲ੍ਹੇ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੇ ਕੋਟੇ ਦੀ ਜਾਰੀ ਕੀਤੀ ਗ੍ਰਾਂਟ ਨਾਲ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਲਈ ਵਰਕਰਾਂ ਤੇ ਆਗੂਆਂ ਦੇ ਸਹਿਯੋਗ ਨਾਲ ਬਿਨਾਂ ਕਿਸੇ ਵਿਤਕਰੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੰਡੀ ਜਾਵੇਗੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਅੰਦਰ ਪਾਰਟੀ ਦਫ਼ਤਰ ਖੋਲ੍ਹ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਅਗਲੇ ਆਉਣ ਵਾਲੇ ਪਾਰਟੀ ਪ੍ਰੋਗਰਾਮ ਚਲਾਏ ਜਾਣਗੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਗਾਮੀ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੁਣੇ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ ਉਹਨਾਂ ਸਮੂਹ ਵਰਕਰਾਂ ਤੇ ਆਮ ਲੋਕਾਂ ਨੂੰ ਹਲਕੇ ਦੀ ਸਾਰੀ ਤਰੱਕੀ ਅਤੇ ਸਿੱਖ ਮਸਲਿਆਂ ਨੂੰ ਹੱਲ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਿਲਾਂ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਸੁਖਵਿੰਦਰ ਸਿੰਘ ਪੱਪੂ, ਜਥੇਦਾਰ ਬਲਦੇਵ ਸਿੰਘ ਗੰਗਹੋਰ, ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਲਾਭ ਸਿੰਘ, ਅਜਮੇਰ ਸਿੰਘ ਭੱਠਲ, ਜਸਵੀਰ ਸਿੰਘ ਜੱਸਾ ਮਾਣਕੀ, ਬਲਦੇਵ ਸਿੰਘ ਮਹਾਜਨ, ਅਵਤਾਰ ਸਿੰਘ ਕੁਤਬਾ, ਮਲਕੀਤ ਸਿੰਘ ਮਹਿਲ ਖੁਰਦ,  ਗੋਬਿੰਦ ਸਿੰਘ ਚੁਹਾਣਕੇ, ਜਸਵੀਰ ਸਿੰਘ ਸੰਘੇੜਾ, ਨਛੱਤਰ ਸਿੰਘ ਮਾਂਗੇਵਾਲ,  ਚਮਕੌਰ ਸਿੰਘ ਸਹਿਜੜਾ, ਪ੍ਰਗਟ ਸਿੰਘ ਕੁਰੜ,  ਜਗਸੀਰ ਸਿੰਘ ਛੀਨੀਵਾਲ, ਮਹਿੰਦਰ ਸਿੰਘ ਮਹਿਲ ਕਲਾਂ,ਭੋਲਾ ਸਿੰਘ ਕਲਾਲਾ, ਅਵਤਾਰ ਸਿੰਘ ਮਹਿਲ ਕਲਾਂ, ਭੋਲਾ ਸਿੰਘ, ਦਰਸ਼ਨ ਸਿੰਘ ਗੁੰਮਟੀ, ਇੰਦਰਜੀਤ ਸਿੰਘ ਮਾਂਗੇਵਾਲ, ਅਮਰਿੰਦਰ ਸਿੰਘ ਭੱਠਲ, ਹਰਮਨਦੀਪ ਸਿੰਘ, ਗੁਰਪਾਲ ਸਿੰਘ  ਪ੍ਰਗਟ ਸਿੰਘ, ਬਲਵਿੰਦਰ ਸਿੰਘ  ਕਰਮਜੀਤ ਸਿੰਘ,ਬੀਬੀ ਅਮਰਜੀਤ ਕੌਰ, ਮੇਜਰ ਸਿੰਘ ਢੀਡਸਾਂ,ਪਸੌਰਾ ਸਿੰਘ ਸੋਢਾ,ਗੁਰਦੇਵ ਸਿੰਘ , ਮੇਜਰ ਸਿੰਘ ਕਲੇਰ, ਚਰਨਜੀਤ ਸਿੰਘ ਗੰਗਹੋਰ, ਦਰਸ਼ਨ ਸਿੰਘ ਸੰਧੂ ਬੀਬੀ ਚਰਨਜੀਤ ਕੌਰ, ਸਾਧੂ ਸਿੰਘ ਠੁੱਲੀਵਾਲ, ਸੁਰਿੰਦਰ ਸਿੰਘ ਸਹੌਰ,ਸੁਖਦੇਵ ਸਿੰਘ ਰਾਗੀ ਰਣਜੀਤ ਸਿੰਘ ਛੀਨੀਵਾਲ, ਤਾਰਾ ਸਿੰਘ ਸਹਿਜੜਾ,ਕੌਰ ਸਿੰਘ ਅਤੇ ਜਾਗਰ ਸਿੰਘ ਹਾਜ਼ਰ ਸਨ।

 

ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਵਲੋਂ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਸਨਮਾਨਿਤ

ਆਗੂਆਂ ਵਲੋਂ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ

ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਅਤੇ ਫੁੱਟਬਾਲ ਖਿਡਾਰੀ ਗੋਪੀ ਦਾ ਵਿਸ਼ੇਸ਼ ਸਨਮਾਨ

ਬਰਨਾਲਾ/ਮਹਿਲ ਕਲਾਂ 20 ਫਰਬਰੀ (ਗੁਰਸੇਵਕ ਸੋਹੀ) ਸਵ: ਸ: ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਰਜਿ: ਮਹਿਲ ਕਲਾਂ ਵਲੋਂ ਉੱਭਰਦੇ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਅਤੇ ਫੁੱਟਬਾਲ ਦੇ ਖਿਡਾਰੀ ਗੁਰਦੀਪ ਸਿੰਘ ਗੋਪੀ ਨੂੰ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਨੇ ਦੋਵਾਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਿਦਆਂ ਇਸ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਐਸ.ਐਚ.ਓ.ਸੁਖਵਿੰਦਰ ਸਿੰਘ ਸਿੰਘ, ਐਸ.ਐਚ.ਓ. ਬਲਜੀਤ ਸਿੰਘ ਢਿੱਲੋਂ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਖਾਲਸਾ, ਸਰਾਭਾ ਕਲੱਬ ਦੇ ਆਗੂ ਬੇਅੰਤ ਸਿੰਘ ਮਿੱਠੂ ਨੇ ਕਿਹਾ ਕਿ ਚੇਅਰਮੈਨ ਰਾਜਾ ਰਾਹਲ ਕੈਨੇਡਾ ਨੇ ਵਿਦੇਸ਼ ਰਹਿੰਦਿਆਂ ਹੋਇਆ ਕਦੇ ਆਪਣੀ ਜਨਮ ਭੂਮੀ ਨਹੀਂ ਵਿਸਾਰਿਆ, ਉਨ੍ਹਾਂ ਹਮੇਸ਼ਾਂ ਸਮਾਜ ਸੇਵੀ ਖੇਤਰ 'ਚ ਅੱਗੇ ਹੋ ਕੇ ਆਪਣਾ ਯੋਗਦਾਨ ਦਿੱਤਾ ਹੈ। ਇੱਥੇ ਹੀ ਨਹੀਂ ਉਨ੍ਹਾਂ ਵਲੋਂ ਕੈਨੇਡਾ 'ਚ ਵੀ ਲੋੜ ਸਮੇਂ ਇਲਾਕੇ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਣਖੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਨਿਰੋਲ ਰੂਪ 'ਚ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਪ੍ਰਵਾਸੀ ਭਾਰਤੀਆਂ ਅਤੇ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਮਹਿਲ ਕਲਾਂ ਦੇ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਟਰੱਸਟ ਦੇ ਸਰਪ੍ਰਸਤ ਸ: ਸੁਖਦੇਵ ਸਿੰਘ ਰਾਹਲ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਬਦਲੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਰਾਜਾ ਰਾਹਲ ਕੈਨੇਡਾ ਵਲੋਂ ਅਲੀ ਮਹਿਲ ਕਲਾਂ ਨੂੰ 21 ਹਜ਼ਾਰ, ਗੁਰਦੀਪ ਸਿੰਘ ਗੁਰੀ ਨੂੰ 51 ਸੌ ਰੁਪਏ ਦੀ ਇਨਾਮੀ ਰਾਸ਼ੀ ਅਤੇ ਸ਼ਾਨਦਾਰ ਟਰਾਫ਼ੀ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਲੋਕਲ ਗੁ: ਪ੍ਰਬੰਧਕ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ, ਬਾਬੇ ਸ਼ਹੀਦ ਸਪੋਰਟਸ ਕਲੱਬ ਵਲੋਂ ਮੁੱਖ ਮਹਿਮਾਨ ਅਤੇ ਖਿਡਾਰੀਆਂ ਨੂੰ ਸਨਮਾਨ ਦਿੱਤੇ ਗਏ। ਇਸ ਸਮੇਂ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ, ਕਬੱਡੀ ਕੋਚ ਸਿਮਰਾ ਮਹਿਲ ਕਲਾਂ, ਗੁਰਪ੍ਰੀਤ ਸਿੰਘ ਚੀਨਾ, ਹਰੀ ਸਿੰਘ ਕਟੈਹਰੀਆ, ਡਾ: ਮਿੱਠੂ ਮੁਹੰਮਦ, ਗੁਰਦੀਪ ਸਿੰਘ ਛੀਨੀਵਾਲ, ਆਪ ਆਗੂ ਗੁਰਦੀਪ ਸਿੰਘ ਸੋਢਾ, ਸੁਖਵਿੰਦਰ ਸਿੰਘ ਸੋਢਾ, ਚਮਕੌਰ ਸਿੰਘ ਬੈਨੀਪਾਲ, ਹਰਬੰਸ ਸਿੰਘ, ਨਰਿੰਦਰ ਸਿੰਘ ਪਾਸੀ, ਰੰਮੀ ਸੋਢਾ, ਵਰਿੰਦਰ ਸਿੰਘ ਟਿਵਾਣਾ, ਮਲਕੀਤ ਸਿੰਘ ਮੀਤਾ, ਕਿਸਾਨ ਆਗੂ ਮਲਕੀਤ ਸਿੰਘ ਈਨਾ, ਜੀਵਨ ਕ੍ਰਿਪਾਲ ਸਿੰਘ ਵਾਲਾ, ਸਤਨਾਮ ਸਿੰਘ ਮਹਿਲ ਕਲਾਂ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਜਗਦੀਪ ਸਿੰਘ ਗਿੱਲ, ਮੇਜਰ ਸਿੰਘ ਕਲੇਰ, ਪ੍ਰਦੀਪ ਕੌਸ਼ਲ ਆਦਿ ਹਾਜ਼ਰ ਸਨ।

ਆਗੂਆਂ ਵਲੋਂ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ

ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਵਲੋਂ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਸਨਮਾਨਿਤ

ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਅਤੇ ਫੁੱਟਬਾਲ ਖਿਡਾਰੀ ਗੋਪੀ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ, 20 ਫ਼ਰਵਰੀ (ਅਵਤਾਰ ਸਿੰਘ ਰਾਏਸਰ) ਸਵ: ਸ: ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ (ਰਜਿ: ਮਹਿਲ ਕਲਾਂ) ਵਲੋਂ ਪੰਜਾਬ ਦੇ ਮਾਲਵਾ ਖੇਤਰ ਦੇ ਉੱਭਰਦੇ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਅਤੇ ਫੁੱਟਬਾਲ ਦੇ ਖਿਡਾਰੀ ਗੁਰਦੀਪ ਸਿੰਘ ਗੋਪੀ ਨੂੰ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਨੇ ਦੋਵਾਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਿਦਆਂ ਇਸ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਐਸ.ਐਚ.ਓ.ਸੁਖਵਿੰਦਰ ਸਿੰਘ ਸਿੰਘ, ਐਸ.ਐਚ.ਓ. ਬਲਜੀਤ ਸਿੰਘ ਢਿੱਲੋਂ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਖਾਲਸਾ, ਸਰਾਭਾ ਕਲੱਬ ਦੇ ਆਗੂ ਬੇਅੰਤ ਸਿੰਘ ਮਿੱਠੂ ਨੇ ਕਿਹਾ ਕਿ ਚੇਅਰਮੈਨ ਰਾਜਾ ਰਾਹਲ ਕੈਨੇਡਾ ਨੇ ਵਿਦੇਸ਼ ਰਹਿੰਦਿਆਂ ਹੋਇਆ ਕਦੇ ਆਪਣੀ ਜਨਮ ਭੂਮੀ ਨਹੀਂ ਵਿਸਾਰਿਆ, ਉਨ੍ਹਾਂ ਹਮੇਸ਼ਾਂ ਸਮਾਜ ਸੇਵੀ ਖੇਤਰ 'ਚ ਅੱਗੇ ਹੋ ਕੇ ਆਪਣਾ ਯੋਗਦਾਨ ਦਿੱਤਾ ਹੈ। ਇੱਥੇ ਹੀ ਨਹੀਂ ਉਨ੍ਹਾਂ ਵਲੋਂ ਕੈਨੇਡਾ 'ਚ ਵੀ ਲੋੜ ਸਮੇਂ ਇਲਾਕੇ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਣਖੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਨਿਰੋਲ ਰੂਪ 'ਚ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਪ੍ਰਵਾਸੀ ਭਾਰਤੀਆਂ ਅਤੇ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਮਹਿਲ ਕਲਾਂ ਦੇ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਟਰੱਸਟ ਦੇ ਸਰਪ੍ਰਸਤ ਸ: ਸੁਖਦੇਵ ਸਿੰਘ ਰਾਹਲ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਬਦਲੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਰਾਜਾ ਰਾਹਲ ਕੈਨੇਡਾ ਵਲੋਂ ਅਲੀ ਮਹਿਲ ਕਲਾਂ ਨੂੰ 21 ਹਜ਼ਾਰ, ਗੁਰਦੀਪ ਸਿੰਘ ਗੁਰੀ ਨੂੰ 51 ਸੌ ਰੁਪਏ ਦੀ ਇਨਾਮੀ ਰਾਸ਼ੀ ਅਤੇ ਸ਼ਾਨਦਾਰ ਟਰਾਫ਼ੀ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਲੋਕਲ ਗੁ: ਪ੍ਰਬੰਧਕ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ, ਬਾਬੇ ਸ਼ਹੀਦ ਸਪੋਰਟਸ ਕਲੱਬ ਵਲੋਂ ਮੁੱਖ ਮਹਿਮਾਨ ਅਤੇ ਖਿਡਾਰੀਆਂ ਨੂੰ ਸਨਮਾਨ ਦਿੱਤੇ ਗਏ। ਇਸ ਸਮੇਂ ਰੂਬਲ ਗਿੱਲ ਕੈਨੇਡਾ, ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ, ਕਬੱਡੀ ਕੋਚ ਸਿਮਰਾ ਮਹਿਲ ਕਲਾਂ, ਗੁਰਪ੍ਰੀਤ ਸਿੰਘ ਚੀਨਾ, ਹਰੀ ਸਿੰਘ ਕਟੈਹਰੀਆ, ਡਾ: ਮਿੱਠੂ ਮੁਹੰਮਦ, ਗੁਰਦੀਪ ਸਿੰਘ ਛੀਨੀਵਾਲ, ਆਪ ਆਗੂ ਗੁਰਦੀਪ ਸਿੰਘ ਸੋਢਾ, ਸੁਖਵਿੰਦਰ ਸਿੰਘ ਸੋਢਾ, ਚਮਕੌਰ ਸਿੰਘ ਬੈਨੀਪਾਲ, ਹਰਬੰਸ ਸਿੰਘ, ਨਰਿੰਦਰ ਸਿੰਘ ਪਾਸੀ, ਰੰਮੀ ਸੋਢਾ, ਵਰਿੰਦਰ ਸਿੰਘ ਟਿਵਾਣਾ, ਮਲਕੀਤ ਸਿੰਘ ਮੀਤਾ, ਕਿਸਾਨ ਆਗੂ ਮਲਕੀਤ ਸਿੰਘ ਈਨਾ, ਜੀਵਨ ਕ੍ਰਿਪਾਲ ਸਿੰਘ ਵਾਲਾ, ਸਤਨਾਮ ਸਿੰਘ ਮਹਿਲ ਕਲਾਂ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਜਗਦੀਪ ਸਿੰਘ ਗਿੱਲ, ਮੇਜਰ ਸਿੰਘ ਕਲੇਰ, ਪ੍ਰਦੀਪ ਕੌਸ਼ਲ ਆਦਿ ਹਾਜ਼ਰ ਸਨ।

ਜਨਮ ਦਿਨ ਮੁਬਾਰਕ 

ਨਾਮ - ਗੂਰੂਵੰਸ਼ ਹਾਂਡਾ , ਪਿਤਾ- ਸੰਦੀਪ ਹਾਂਡਾ , ਮਾਤਾ -ਪੂਜਾ ਰਾਣੀ , ਪਿੰਡ - ਤਲਵੰਡੀ ਮੱਲੀਆਂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ ਅੱਜ

12ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 299744 

ਚੰਡੀਗ੍ਹੜ, 20 ਫਰਵਰੀ (ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ  ਸੋਮਵਾਰ ਤੋਂ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਨਾਲ ਹੋ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ  ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 299744 (ਦੋ ਲੱਖ ਨੜਿੰਨਵੇਂ ਹਾਜ਼ਰ ਸੱਤ ਸੌ ਚੁਤਾਲੀ) ਹੈ।

 

 

 

ਰਾਸ਼ਟਰੀ ਵਿਕਲਾਂਗ ਐਸੀਏਸ਼ਨ ਦੀ ਹੋਈ ਮੀਟਿੰਗ, ਸੂਬਾ ਸਰਕਾਰ ਨੂੰ ਮੰਗਾਂ ਮੰਨਣ ਦੀ ਕੀਤੀ ਅਪੀਲ

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਰਾਸ਼ਟਰੀ ਵਿਕਲਾਂਗ ਐਸੀਏਸ਼ਨ ਦੀ ਮੀਟਿੰਗ ਹੋਈ ਜਿਸਦੇ ਵਿੱਚ ਅੰਗਹੀਣਾਂ ਦੀਆਂ ਕੁੱਝ ਅਹਿਮ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਐਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਲੱਖਾ ਸਿੰਘ ਅਤੇ ਹੋਰ ਆਗੂ ਸਾਥੀਆਂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬੀ ਮਿਲਕੇ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਜਿਸਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਸਾਡੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ 'ਚ ਸਾਨੂੰ ਰੋਸ ਮਾਰਚ ਕੱਢਣ ਲਈ ਮਜਬੂਰ ਹੋਣਾ ਪਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਸ਼ਾਮਿਲ ਅਜੇ ਕੁਮਾਰ ਸਾਂਸੀ ਸੂਬਾ ਜੁਆਇੰਟ ਸੈਕਟਰੀ, ਸਵਰਣ ਸਿੰਘ, ਜਗਜੀਤ ਸਿੰਘ, ਗੁਰਮੁੱਖ ਸਿੰਘ, ਰੂਪ ਸਿੰਘ, ਜਸਵੰਤ ਸਿੰਘ, ਓਮ ਪ੍ਰਕਾਸ਼, ਅੰਗਰੇਜ ਸਿੰਘ ਲਖਵੀਰ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ ਅਤੇ ਸੁਖਵੀਰ ਕੌਰ ਸ਼ਾਮਿਲ ਹੋਏ।

ਮੁਫਤ ਕੰਪਿਊਟਰ ਸੈਂਟਰ ਦੇ ਉਦਘਾਟਨ ਮੌਕੇ ਲਗਾਇਆ ਖੂਨਦਾਨ ਕੈਂਪ

ਸਰਬੱਤ ਦਾ ਭਲਾ ਦੇ ਸਮਾਜ ਸੇਵੀ ਪ੍ਰੋਜੈਕਟਾਂ ਵਿੱਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ - ਵਰਿੰਦਰ ਗਰੋਵਰ

ਮੋਗਾ / ਧਰਮਕੋਟ, 19 ਫਰਵਰੀ ( ਜਸਵਿੰਦਰ  ਸਿੰਘ ਰੱਖਰਾ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਨਿਰੰਜਨ ਦਾਸ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਸਹਿਯੋਗ ਨਾਲ ਨੂਰਪੁਰ ਬਜਾਰ ਧਰਮਕੋਟ ਵਿਖੇ ਮੁਫਤ ਕੰਪਿਊਟਰ ਸੈਂਟਰ ਦੇ ਉਦਘਾਟਨ ਮੌਕੇ ਵੈਲਫੇਅਰ ਸੁਸਾਇਟੀ ਅਤੇ ਰੂਰਲ ਐੱਨ ਜੀ ਓ ਬਲਾਕ ਧਰਮਕੋਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਕਰਨ ਮੌਕੇ ਉਘੇ ਸਮਾਜ ਸੇਵੀ ਡਾ ਵਰਿੰਦਰ ਗਰੋਵਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾ ਐਸ ਪੀ ਸਿੰਘ ਉਬਰਾਏ ਨੌਜਵਾਨਾਂ ਨੂੰ ਕਿੱਤੇ ਨਾਲ ਜੋੜਨ ਲਈ ਮਹਾਨ ਕਾਰਜ ਕਰ ਰਹੇ ਹਨ, ਜੋ ਪੂਰੇ ਪੰਜਾਬ ਵਿੱਚ 200 ਦੇ ਕਰੀਬ ਮੁਫਤ ਕਿੱਤਾਮੁਖੀ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ। ਉਨ੍ਹਾਂ ਡਾ ਉਬਰਾਏ ਦੇ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸਰਬੱਤ ਦਾ ਭਲਾ ਦੀ ਮੋਗਾ ਇਕਾਈ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।  ਜਿਕਰਯੋਗ ਹੈ ਕਿ ਕਨੇਡਾ ਨਿਵਾਸੀ ਵਰਿੰਦਰ ਗਰੋਵਰ ਜੀ ਵੱਲੋਂ ਮੁਫਤ ਕੰਪਿਊਟਰ ਸੈਂਟਰ ਲਈ ਜਗ੍ਹਾ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਰਬੱਤ ਦਾ ਭਲਾ ਇਕਾਈ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਨਿਰੰਜਨ ਦਾਸ ਗਰੋਵਰ ਵੈਲਫੇਅਰ ਸੁਸਾਇਟੀ ਅਤੇ ਰੂਰਲ ਐਨ ਜੀ ਓ ਬਲਾਕ ਧਰਮਕੋਟ ਦੇ ਇਸ ਸਾਂਝੇ ਉੱਦਮ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕਰਨ ਲਈ ਉਨ੍ਹਾਂ ਦੀ ਪ੍ਰਸੰਸਾ ਵੀ ਕੀਤੀ ਅਤੇ ਨੌਜਵਾਨਾਂ ਨੂੰ ਖੂਨਦਾਨ ਪ੍ਰਤੀ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਧਰਮਕੋਟ ਵਿਖੇ ਸਰਬੱਤ ਦਾ ਭਲਾ ਵੱਲੋਂ ਮੁਫਤ ਸਿਲਾਈ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ ਅਤੇ ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਵੀ ਆਪਣੇ ਸੰਬੋਧਨ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਮੁਫਤ ਕੰਪਿਊਟਰ ਸੈਂਟਰ ਲਈ ਸਭ ਨੂੰ ਵਧਾਈ ਦਿੱਤੀ। ਇਸ ਮੌਕੇ ਉਕਤ ਤੋਂ ਇਲਾਵਾ ਐਨ ਜੀ ਓ ਦੇ ਜਿਲ੍ਹਾ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ,  ਗੁਰਬਚਨ ਸਿੰਘ ਗਗੜਾ ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਪ੍ਰੈੱਸ ਸਕੱਤਰ ਭਵਨਦੀਪ ਪੁਰਬਾ, ਲਖਵੀਰ ਸਿੰਘ ਭਿੰਡਰ, ਬੁੱਧ ਸਿੰਘ ਭਿੰਡਰ, ਬਲਾਕ ਚੇਅਰਮੈਨ ਹਰਦੇਵ ਸਿੰਘ ਸੰਗਲਾ, ਮਾ ਪ੍ਰੇਮ ਸਿੰਘ, ਵਿਨੈ ਕੁਮਾਰ ਅਰੌੜਾ, ਸੁਰਿੰਦਰ ਪਾਲ ਜੁਨੇਜਾ, ਅਮਨਦੀਪ ਵਰਮਾ, ਸੁਰਿੰਦਰਪਾਲ ਸਿੰਘ ਮੋਗਾ, ਸਤੀਸ਼ ਕੁਮਾਰ ਅਰੋੜਾ, ਸੰਦੀਪ ਕੁਮਾਰ ਗਰੋਵਰ, ਬਿੱਟੂ ਗਰੋਵਰ ਬਲਕਾਰ ਸਿੰਘ ਰਜਿੰਦਰ ਕੁਮਾਰ  ਪ੍ਰਵੀਨ ਕੁਮਾਰ ਪੀ ਕੇ ਮੁਕੇਸ਼ ਕੁਮਾਰ ਬਿੱਟੂ  ਮੋਹਿਤ ਕੁਮਾਰ  ਬਲਵੀਰ ਸਿੰਘ ਬੀਰਾ ਰਾਜਣ ਸੂਦ ਬੱਤਰਾ ਗੋਪਾਲ ਕ੍ਰਿਸ਼ਨ ਕੌੜਾ ਬਲਜਿੰਦਰ ਸਿੰਘ ਸਿੱਧੂ ਹਰਪ੍ਰੀਤ ਸਿੰਘ ਰਿੱਕੀ  ਗੁਰਮੀਤ ਮੁਖੀਜਾ ਡਾ ਜਸਵੰਤ ਸਿੰਘ ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।