You are here

ਪੰਜਾਬ

ਜਗਰਾਓਂ 'ਚ ਨਸ਼ੀਲੇ ਪਦਾਰਥਾਂ ਦੀ ਡਲਿਵਰੀ ਦੇਣ ਆਏ ਤਸਕਰ ਤੇ ਪੁਲਿਸ 'ਚ ਫਾਇਰਿੰਗ

ਪੁਲਿਸ ਨੇ ਨਸ਼ਾ ਵੇਚਣ ਵਾਲਾ ਕੀਤਾ ਮੌਕੇ ਤੇ ਕਾਬੂ

ਪੁਲੀਸ ਨੇ ਕਾਰ ਉਪਰ ਗੋਲੀਆਂ ਚਲਾ ਕੇ ਤਸਕਰ ਨੂੰ ਰੋਕਿਆ

ਜਗਰਾਉਂ ,07 ਫਰਵਰੀ  (ਅਮਿਤ ਖੰਨਾ/ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਜਗਰਾਉਂ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਫਾਇਰਿੰਗ ਤੋਂ ਬਾਅਦ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਐਸ.ਐਸ.ਪੀ ਹਰਜੀਤ ਸਿੰਘ ਨੇ ਦੱਸਿਆ ਕਿ ਜਗਰਾਓਂ ਪੁਲਿਸ ਨੂੰ ਸੂਹ ਮਿਲੀ ਸੀ ਕਿ ਨਸ਼ਾ ਤਸਕਰਾਂ ਵੱਲੋਂ ਇੱਥੇ ਪਹੁੰਚਾਇਆ ਜਾਣਾ ਹੈ। ਜਿਸ 'ਤੇ ਨਾਕਾਬੰਦੀ ਕੀਤੀ ਗਈ। ਜਦੋਂ ਇੱਕ ਸ਼ੱਕੀ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਭੱਜ ਕੇ ਭੱਜ ਗਿਆ। ਅਤੇ ਅੱਗੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਗੱਡੀ ਨੂੰ ਜਗਰਾਉਂ ਵੱਲ ਲੈ ਗਏ। ਜਿਸ 'ਤੇ ਪੁਲਸ ਨੇ ਉਸ ਦੀ ਗੱਡੀ ਨੂੰ ਰੋਕਣ ਲਈ ਗੱਡੀ ਦੇ ਟਾਇਰਾਂ 'ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਤਸਕਰ ਨੂੰ ਕਾਬੂ ਕਰ ਲਿਆ। ਐਸ.ਐਸ.ਪੀ ਹਰਜੀਤ ਸਿੰਘ ਅਨੁਸਾਰ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮੋਹਾਲੀ ਜ਼ਿਲ੍ਹੇ ਦੇ ਪਿੰਡ ਨਵਾਂ ਗਾਓ ਵਿੱਚ ਔਰਤ ਨੇ ਤਿੰਨ ਦਿਨਾਂ ਦੀ ਬੱਚੀ ਨੂੰ ਮਿੱਟੀ ’ਚ ਦਫਨਾਇਆ

 ਤਿੰਨ ਦਿਨਾ ਦੀ ਬੱਚੀ ਦੀ  ਮਿੱਟੀ ਵਿੱਚ ਦਫਨਾਉਣ ਨਾਲ ਮੌਤ 

ਚੰਡੀਗੜ੍ਹ 07 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮੋਹਾਲੀ ਜ਼ਿਲ੍ਹੇ ਦੇ ਨਵਾਂ ਗਾਓ ਦੀ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਨਵਾਂ ਗਾਓ ਵਿੱਚ ਇਕ ਔਰਤ ਨੇ ਆਪਣੀ ਤਿੰਨ ਦਿਨਾਂ ਦੀ ਬੱਚੀ ਨੂੰ ਟੋਆ ਪੁੱਟ ਕੇ ਮਿੱਟੀ ਵਿੱਚ ਦਫਨਾ ਦਿੱਤਾ ਹੈ। ਇਸ ਬਾਰੇ ਜਦੋਂ ਘਰ ਦੇ ਬਾਕੀ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਬੱਚੀ ਨੂੰ ਮਿੱਟੀ ਵਿੱਚੋਂ ਕੱਢ ਕੇ ਪੀਜੀਆਈ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੀਜੀਆਈ ਵਿੱਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਟਿਆਲਾ ਪੁਲਿਸ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

 ਪਟਿਆਲਾ , 07 ਫਰਵਰੀ (ਰਣਜੀਤ ਸਿੰਘ ਸਿਧਵਾਂ ) ਪਟਿਆਲਾ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 03 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ 'ਚੋਂ 500 ਰੁਪਏ ਦੇ 1600 ਜਾਅਲੀ ਨੋਟ ਬਰਾਮਦ ਹੋਏ, ਜਿਨ੍ਹਾਂ ਦੀ ਕੁੱਲ ਕੀਮਤ 8,00,000 ਰੁਪਏ ਬਣਦੀ ਹੈ।

 

ਪਿੰਡ ਜਗਾ ਰਾਮ ਤੀਰਥ ਦੇ ਵਸਨੀਕ ਏ.ਐੱਸ.ਆਈ ਜਗਸੀਰ ਸ਼ਰਮਾ ਨੂੰ ਸਬ ਇੰਸਪੈਕਟਰ ਵਜੋਂ ਮਿਲੀ ਤਰੱਕੀ

ਤਲਵੰਡੀ ਸਾਬੋ, 06 ਫਰਵਰੀ (ਗੁਰਜੰਟ ਸਿੰਘ ਨਥੇਹਾ)- ਮਾਨਸਾ ਜਿਲ੍ਹਾ ਪੁਲਿਸ ਚ ਪਿਛਲੇ ਲੰਬੇ ਸਮੇਂ ਤੋਂ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸੇਵਾਵਾਂ ਨਿਭਾਉਂਦੇ ਆ ਰਹੇ ਅਤੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਵਸਨੀਕ ਏ.ਐੱਸ.ਆਈ ਜਗਸੀਰ ਸ਼ਰਮਾ (ਜੱਗਾ) ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਨਵ ਨਿਯੁਕਤ ਸਬ ਇੰਸਪੈਕਟਰ ਜਗਸੀਰ ਸ਼ਰਮਾ ਨੂੰ ਸਟਾਰ ਲਗਾਉਣ ਦੀ ਰਸਮ ਜਿਲ੍ਹਾ ਪੁਲਿਸ ਮੁਖੀ ਮਾਨਸਾ ਡਾ. ਨਾਨਕ ਸਿੰਘ ਅਤੇ ਐੱਸ.ਪੀ (ਡੀ) ਮਾਨਸਾ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਨੇ ਨਿਭਾਈ। ਦੋਵਾਂ ਉੱਚ ਪੁਲਿਸ ਅਧਿਕਾਰੀਆਂ ਨੇ ਜਗਸੀਰ ਸ਼ਰਮਾ ਨੂੰ ਤਰੱਕੀ ਤੇ ਵਧਾਈ ਦਿੰਦਿਆਂ ਆਪਣੀ ਡਿਊਟੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਸਬ ਇੰਸਪੈਕਟਰ ਜਗਸੀਰ ਸ਼ਰਮਾ ਨੇ ਇਸ ਮੌਕੇ ਪ੍ਰਸੰਨਤਾ ਜਾਹਿਰ ਕਰਦਿਆਂ ਉੱਚ ਪੁਲਿਸ ਅਧਿਕਾਰੀਆਂ ਨੂੰ ਯਕੀਨ ਦਵਾਇਆ ਕਿ ਉਹ ਆਪਣੀਆਂ ਸੇਵਾਵਾਂ ਪਹਿਲਾਂ ਵਾਂਗ ਹੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਲੋਕ ਸੇਵਾ ਕਰਦਾ ਰਹੇਗਾ। ਉੱਧਰ ਜਗਸੀਰ ਸ਼ਰਮਾ ਨੂੰ ਸਬ ਇੰਸਪੈਕਟਰ ਵਜੋਂ ਤਰੱਕੀ ਮਿਲਣ ਤੇ ਪਿੰਡ ਜਗਾ ਰਾਮ ਤੀਰਥ ਦੇ ਮੁਹਤਬਰਾਂ ਜਸਵਿੰਦਰ ਸਿੰਘ ਜ਼ੈਲਦਾਰ, ਗਿਆਨੀ ਨਛੱਤਰ ਸਿੰਘ ਨੰਬਰਦਾਰ, ਜਗਸੀਰ ਸਿੰਘ ਅਤੇ ਜੱਗੂ ਸਿੰਘ ਦੋਵੇਂ ਸਰਪੰਚ ਕ੍ਰਮਵਾਰ ਜਗਾ ਰਾਮ ਤੀਰਥ ਅਤੇ ਜਗਾ ਰਾਮ ਤੀਰਥ ਕਲਾਂ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ।

ਆਯੁਸ਼ਮਾਨ ਭਾਰਤ ਹੈਲਥ ਵੈਲਨੈਸ ਪ੍ਰੋਗਰਾਮ ਤਹਿਤ ਅਧਿਆਪਕਾਂ ਦੀ ਸਿਖਲਾਈ ਸ਼ੁਰੂ

 ਕੋਟਈਸਖਾ,  06 ਫ਼ਰਵਰੀ (ਜਸਵਿੰਦਰ ਸਿੰਘ ਰੱਖਰਾ)ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਰੁਪਿੰਦਰ ਕੌਰ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਾਜੇਸ਼ ਅੱਤਰੀ ਜੀ ਦੀ ਅਗਵਾਈ ਵਿਚ ਬਲਾਕ ਕੋਟ ਇਸੇ ਖਾਂ ਹੇਠ  ਸਰਕਾਰੀ ਸਕੂਲ ਜਨੇਰ ਅਤੇ ਸਰਕਾਰੀ ਸਕੂਲ ਲੋਹਗੜ੍ਹ ਵਿਖੇ ਆਯੁਸ਼ਮਾਨ ਭਾਰਤ ਹੈਲਥ ਵੈਲਨੈਸ ਪ੍ਰੋਗਰਾਮ ਲਈ ਅਧਿਆਪਕਾਂ ਦਾ 4 ਦਿਨਾਂ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ।ਕਿਸ਼ੋਰਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਅਤੇ ਔਕੜਾਂ ਨਾਲ ਜੂਝਣ ਲਈ ਤਿਆਰ ਕਰਨਾ ਜਰੂਰੀ ਹੈ।ਇਸ ਲਈ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨਾਲ ਮਿੱਤਰ ਅਤੇ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਉਣੀ ਵੀ ਬਹੁਤ ਜਰੂਰੀ ਹੈ। ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਅਤੇ ਦਫਤਰ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਸ.ਚਮਕੌਰ ਸਿੰਘ ਸਰਾਂ ਜੀ,ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਮੋਗਾ ਸ਼੍ਰੀ ਰਾਕੇਸ਼ ਕੁਮਾਰ ਮੱਕੜ ਜੀ,ਡੀ.ਐਮ.ਸਾਇੰਸ ਮੋਗਾ ਸ.ਪਲਵਿੰਦਰ ਸਿੰਘ ਸਰਾਂ ਦੀ  ਯੋਗ ਅਗਵਾਈ ਹੇਠ  ਧਰਮਕੋਟ-1ਅਤੇ 2 ਦੇ ਅਧਿਆਪਕਾਂ ਦੀ ਆਯੂਸ਼ਮਾਨ ਪ੍ਰੋਗਰਾਮ ਅਧੀਨ ਹੈਲਥ ਐਂਡ ਵੈਲਨੇਸ ਐਂਬੈਸਡਰ ਸਬੰਧੀ ਟ੍ਰੇਨਿੰਗ ਦੀ ਸ਼ੁਰੂਆਤ ਮਿਤੀ 6 ਫਰਵਰੀ 2023 ਨੂੰ ਕੀਤੀ ਗਈ।ਇਹ ਟ੍ਰੇਨਿੰਗ ਮਾਸਟਰ ਟ੍ਰੇਨਰਜ਼ ਡਾ. ਨਵਦੀਪ ਕੌਰ,ਬੀ.ਐਮ. ਸਾਇੰਸ ਵਿਸ਼ਾਲ ਚੌਹਾਨ ਅਤੇ ਦੇਸ਼ਵੀਰ ਸਿੰਘ ਵੱਲੋਂ ਦਿੱਤੀ ਜਾ ਰਹੀ ਹੈ।ਇਸ ਮੌਕੇ ਤੇ ਸਕੂਲ ਮੁਖੀ ਸ.ਰੇਸ਼ਮ ਸਿੰਘ ਜੀ ਅਤੇ ਹਰਪ੍ਰੀਤ ਕੌਰ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਇਸ ਟ੍ਰੇਨਿੰਗ ਦੀ ਮਹੱਤਤਾ ਬਾਰੇ ਦੱਸਿਆ।ਬਲਾਕ ਮੀਡੀਆ ਕੋਆਰਡੀਨੇਟਰ ਮਿਸ ਸਿਲਵੀ  ਨੇ ਦੱਸਿਆ ਕਿ ਵੱਖ- ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨਾਂ ਨੂੰ ਜੋ ਕਿ ਸਬੰਧਤ ਪ੍ਰੋਗਰਾਮ ਲਈ ਐਂਬੈਸਡਰ ਨਿਯੁਕਤ ਹੋਏ ਹਨ,ਨੂੰ ਸਬੰਧਤ ਟ੍ਰੇਨਰਜ ਵੱਲੋਂ ਬਹੁਤ ਵਧੀਆ ਢੰਗ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਹ ਟ੍ਰੇਨਿੰਗ ਕਿਸ਼ੋਰ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਵੱਲੋਂ ਵੀ ਕਿਸ਼ੋਰਾਂ ਨਾਲ ਸਬੰਧਤ ਸਮੱਸਿਆਵਾਂ ਤੇ ਵੱਧ ਚੜਕੇ ਵਿਚਾਰ- ਵਟਾਂਦਰਾ ਕੀਤਾ ਗਿਆ।ਟ੍ਰਨੇਰਜ਼ ਵੱਲੋਂ ਟ੍ਰੇਨਿੰਗ ਦੇ ਪਹਿਲੇ ਦਿਨ ਨਿਜੀ ਸਵੱਛਤਾ,ਪੋਸ਼ਣ ਦੀ ਮਹੱਤਤਾ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸ਼ੋਰਾਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਬਲਾਕ ਧਰਮਕੋਟ-1 ਦੇ ਅਧਿਆਪਕਾਂ ਦੀ ਆਯੂਸ਼ਮਾਨ ਪ੍ਰੋਗਰਾਮ ਅਧੀਨ ਹੈਲਥ ਐਂਡ ਵੈਲਨੇਸ ਐਂਬੈਸਡਰ ਸਬੰਧੀ 4 ਰੋਜ਼ਾ ਟ੍ਰੇਨਿੰਗ ਦੀ ਹੋਈ ਸ਼ੁਰੂਆਤ

ਧਰਮਕੋਟ, 06 ਫਰਵਰੀ(ਜਸਵਿੰਦਰ ਸਿੰਘ ਰੱਖਰਾ)ਕਿਸ਼ੋਰਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਅਤੇ ਔਕੜਾਂ ਨਾਲ ਜੂਝਣ ਲਈ ਤਿਆਰ ਕਰਨਾ ਜਰੂਰੀ ਹੈ।ਇਸ ਲਈ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨਾਲ ਮਿੱਤਰ ਅਤੇ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਉਣੀ ਵੀ ਬਹੁਤ ਜਰੂਰੀ ਹੈ। ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਅਤੇ ਦਫਤਰ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਸ.ਚਮਕੌਰ ਸਿੰਘ ਸਰਾਂ ਜੀ,ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਮੋਗਾ ਸ਼੍ਰੀ ਰਾਕੇਸ਼ ਕੁਮਾਰ ਮੱਕੜ ਜੀ,ਡੀ.ਐਮ.ਸਾਇੰਸ ਮੋਗਾ ਸ.ਪਲਵਿੰਦਰ ਸਿੰਘ ਸਰਾਂ ਜੀ,ਐਸ.ਐਮ.ਓ. ਕੋਟ ਈਸੇ ਖਾਂ ਡਾ.ਰਾਜੇਸ਼ ਅੱਤਰੀ ਜੀ ਦੀ ਯੋਗ ਅਗਵਾਈ ਹੇਠ  ਸ.ਹ.ਸ. ਲੋਹਗੜ੍ਹ ਵਿਖੇ ਬਲਾਕ ਧਰਮਕੋਟ-1 ਦੇ ਅਧਿਆਪਕਾਂ ਦੀ ਆਯੂਸ਼ਮਾਨ ਪ੍ਰੋਗਰਾਮ ਅਧੀਨ ਹੈਲਥ ਐਂਡ ਵੈਲਨੇਸ ਐਂਬੈਸਡਰ ਸਬੰਧੀ 4 ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਮਿਤੀ 6 ਫਰਵਰੀ 2023 ਨੂੰ ਕੀਤੀ ਗਈ।ਇਹ ਟ੍ਰੇਨਿੰਗ ਮਾਸਟਰ ਟ੍ਰੇਨਰਜ਼ ਡਾ. ਨਵਦੀਪ ਕੌਰ,ਬੀ.ਐਮ. ਸਾਇੰਸ ਵਿਸ਼ਾਲ ਚੌਹਾਨ ਅਤੇ ਦੇਸ਼ਵੀਰ ਸਿੰਘ ਵੱਲੋਂ ਦਿੱਤੀ ਜਾ ਰਹੀ ਹੈ।ਇਸ ਮੌਕੇ ਤੇ ਸਕੂਲ ਮੁਖੀ ਸ.ਰੇਸ਼ਮ ਸਿੰਘ ਜੀ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਪ੍ਰੀਤ ਕੌਰ ਨੇ ਇਸ ਟ੍ਰੇਨਿੰਗ ਦੀ ਮਹੱਤਤਾ ਬਾਰੇ ਦੱਸਿਆ।ਬਲਾਕ ਮੀਡੀਆ ਕੋਆਰਡੀਨੇਟਰ ਮਿਸ ਸਿਲਵੀ  ਨੇ ਦੱਸਿਆ ਕਿ ਵੱਖ- ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨਾਂ ਨੂੰ ਜੋ ਕਿ ਸਬੰਧਤ ਪ੍ਰੋਗਰਾਮ ਲਈ ਐਂਬੈਸਡਰ ਨਿਯੁਕਤ ਹੋਏ ਹਨ,ਨੂੰ ਸਬੰਧਤ ਟ੍ਰੇਨਰਜ ਵੱਲੋਂ ਬਹੁਤ ਵਧੀਆ ਢੰਗ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਹ ਟ੍ਰੇਨਿੰਗ ਕਿਸ਼ੋਰ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਵੱਲੋਂ ਵੀ ਕਿਸ਼ੋਰਾਂ ਨਾਲ ਸਬੰਧਤ ਸਮੱਸਿਆਵਾਂ ਤੇ ਵੱਧ ਚੜਕੇ ਵਿਚਾਰ- ਵਟਾਂਦਰਾ ਕੀਤਾ ਗਿਆ।ਟ੍ਰੇਨਰਜ਼ ਵੱਲੋਂ ਟ੍ਰੇਨਿੰਗ ਦੇ ਪਹਿਲੇ ਦਿਨ ਨਿਜੀ ਸਵੱਛਤਾ,ਪੋਸ਼ਣ ਦੀ ਮਹੱਤਤਾ,ਲਿੰਗ ਸਮਾਨਤਾ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸ਼ੋਰਾਂ ਦੀ ਸਿ

ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ 12 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਕੈਂਪ

ਜ਼ਿਲ੍ਹਾ ਵਾਸੀ ਆਪਣੇ ਆਪਣੇ ਬੀ.ਐਲ.ਓ. ਨੂੰ ਸਹਿਯੋਗ ਕਰਨ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 06 ਫਰਵਰੀ-(ਜਸਵਿੰਦਰ ਸਿੰਘ ਰੱਖਰਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੇ ਡਾਟੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਨ ਦੇ ਮੰਤਵ ਲਈ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਅਧਾਰ ਕਾਰਡ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ਤਾਂ ਜੋ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਤੇਜੀ ਨਾਲ ਮੁਕੰਮਲ ਹੋ ਸਕੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਜਿਵੇਂ ਕਿ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਵਿੱਚ ਸਾਲ 2023 ਦੌਰਾਨ 12 ਫਰਵਰੀ ਅਤੇ 5 ਮਾਰਚ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। 12 ਫਰਵਰੀ, 2023 ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਛੇਵਾਂ ਸਪੈਸ਼ਲ ਕੈਂਪ ਲਗਾਇਆ ਜਾਣਾ ਹੈ। ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਇਸ ਕੰਮ ਵਿੱਚ ਬੂਥ ਲੈਵਲ ਅਧਿਕਾਰੀਆਂ ਨੂੰ ਪੂਰਾ-ਪੂਰਾ ਸਹਿਯੋਗ ਦੇਣ। ਪਹਿਲਾਂ ਤੋਂ ਰਜਿਸਟਰਡ ਵੋਟਰ, ਹੈਲਪਲਾਈਨ ਐਪ, ਐਨ.ਵੀ.ਐਸ.ਪੀ. ਤੇ ਫਾਰਮ ਨੰਬਰ6-ਬੀ ਰਾਹੀਂ ਆਪਣੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਭਰੇ ਜਾਣ ਵਾਲੇ (ਫਾਰਮ ਨੰਬਰ 6, 7, 8) ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਵੇਂ ਕਿ ਫਾਰਮ ਨੰਬਰ 6 ਵਿੱਚ ਨਵੀਂ ਵੋਟ ਬਣਾਉਣ ਸਮੇਂ ਫਾਰਮ ਨੰਬਰ 6-ਬੀ (ਜਿਸ ਵਿੱਚ ਅਧਾਰ ਕਾਰਡ ਦੀ ਜਾਣਕਾਰੀ ਹੈ) ਵੀ ਭਰਿਆ ਜਾਣਾ ਹੈ। ਵੋਟ ਕੱਟਵਾਉਣ ਲਈ ਫਾਰਮ ਨੰਬਰ 7 ਵਿੱਚ ਵੋਟ ਕੱਟਣ ਦਾ ਕਾਰਨ ਸਪੱਸ਼ਟ ਕਰਨਾ ਹੋਵੇਗਾ। ਇਸੇ ਤਰ੍ਹਾਂ ਫਾਰਮ ਨੰਬਰ 8 ਵਿੱਚ ਕਿਸੇ ਵੀ ਕਿਸਮ ਦੀ ਸੁਧਾਈ ਕਰਵਾਉਣੀ ਜਾਂ ਆਪਣੀ ਵੋਟ ਤਬਦੀਲ ਕਰਵਾਉਣ, ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਲਈ ਭਰਿਆ ਜਾਣਾ ਹੈ। ਪਹਿਲਾਂ ਭਰੇ  ਜਾਣ ਵਾਲੇ ਫਾਰਮ ਨੰਬਰ 8-ਏ ਅਤੇ 001 ਫਾਰਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਪੀ.ਡਬਲਯੂ. ਡੀ. ਵੋਟਰ ਨੂੰ ਵੋਟਰ ਸੂਚੀ ਵਿੱਚ ਮਾਰਕ ਕਰਨ ਲਈ ਵੀ ਹੁਣ ਫਾਰਮ ਨੰਬਰ 8 ਹੀ ਭਰਿਆ ਜਾਵੇਗਾ।

ਨੈਸ਼ਨਲ ਲਾਇਬਰੇਰੀ ਕੋਲਕਾਤਾ ✍️ ਕਰਨੈਲ ਸਿੰਘ ਐੱਮ.ਏ

ਨੈਸ਼ਨਲ ਲਾਇਬਰੇਰੀ ਸੰਨ 1930 ਵਿੱਚ ਕਲਕੱਤਾ ਵਿਖੇ ਬਣਾਈ ਗਈ ਸੀ। ਅੱਜ-ਕੱਲ੍ਹ ਕਲਕੱਤਾ ਨੂੰ ਕੋਲਕਾਤਾ ਕਿਹਾ ਜਾਂਦਾ ਹੈ। ਉਸ ਸਮੇਂ ਇਸ ਦਾ ਪਹਿਲਾ ਨਾਂ ‘ਇੰਪੀਰੀਅਲ ਲਾਇਬਰੇਰੀ’ ਸੀ। ਜਿਸ ਨੂੰ ਬਾਅਦ ਵਿੱਚ ਨੈਸ਼ਨਲ ਲਾਇਬਰੇਰੀ ਦੇ ਨਾਂ ਵਿੱਚ ਬਦਲ ਦਿੱਤਾ ਗਿਆ। ‘ਡਿਲਿਵਰੀ ਆਫ ਬੁਕਸ ਐਂਡ ਨਿਉੂਜ਼ ਪੇਪਰ ਐਕਟ 1954’ ਦੇ ਅਧੀਨ ਇਸ ਲਾਇਬਰੇਰੀ ਨੂੰ ਬਣਾਇਆ ਗਿਆ। ਇਸ ਐਕਟ ਵਿੱਚ ਦੋ ਸਾਲ ਬਾਅਦ ਸੋਧ ਕੀਤੀ ਗਈ ਜਿਸ ਅਨੁਸਾਰ ਪ੍ਰਕਾਸ਼ਕਾਂ, ਪਬਲਿਸ਼ਰਾਂ ਤੇ ਮਾਲਕਾਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਆਪਣੀਆਂ ਕਿਤਾਬਾਂ, ਰਸਾਲਿਆਂ, ਨਿਉੂਜ਼ ਪੇਪਰਾਂ, ਪੱਤਰਕਾਵਾਂ ਦੀਆਂ ਦੋ-ਦੋ ਕਾਪੀਆਂ ਇਸ ਲਾਇਬਰੇਰੀ ਵਿੱਚ ਮੁਫ਼ਤ ਜਮ੍ਹਾ ਕਰਵਾਉਣਗੇ। ਪਰ ਇਸ ਦੀ ਜਾਣਕਾਰੀ ਬਹੁਤੇ ਪਬਲਿਸ਼ਰਾਂ ਨੂੰ ਹਾਲੇ ਤੱਕ ਵੀ ਨਹੀਂ ਹੈ।

ਇਸ ਦੀ ਜਾਣਕਾਰੀ ਲਾਇਬਰੇਰੀ ਦੀ ਸਹਾਇਕ ਸੂਚਨਾ ਅਧਿਕਾਰੀ ਸੁਨੀਤਾ ਅਰੋੜਾ ਵੱਲੋਂ ਦੇਸ਼ ਵਿੱਚ ਲੱਗਦੇ ਪ੍ਰਸਿੱਧ ਪੁਸਤਕ ਤੇ ਸੱਭਿਆਚਾਰਕ ਮੇਲਿਆਂ ਵਿੱਚ ਆਪਣੀ ਲਾਇਬਰੇਰੀ ਤਰਫ਼ੋਂ ਸਟਾਲਾਂ ਲਗਾ ਕੇ ਪੁਸਤਕਾਂ ਖ਼ਰੀਦਣ ਵਾਲਿਆਂ ਤੇ ਪ੍ਰਕਾਸ਼ਕਾਂ ਆਦਿ ਨੂੰ ਦਿੱਤੀ ਜਾਂਦੀ ਰਹੀ ਹੈ।

ਇਸ ਲਾਇਬਰੇਰੀ ਦੀ ਖ਼ਾਸੀਅਤ ਹੈ ਕਿ ਇਸ ਲਾਇਬਰੇਰੀ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ, ਰਸਾਲੇ, ਅਖ਼ਬਾਰ, ਪੱਤਰਕਾਵਾਂ ਨੂੰ ਆਧੁਨਿਕ ਤਕਨੀਕ ਨਾਲ ਸਾਂਭ-ਸੰਭਾਲ ਕੇ ਰੱਖਿਆ ਗਿਆ ਹੈ। 30 ਫੀਸਦੀ ਪ੍ਰਕਾਸ਼ਕਾਂ ਵੱਲੋਂ ਹੀ ਇਸ ਲਾਇਬਰੇਰੀ ਵਿੱਚ ਆਪਣੀਆਂ ਪ੍ਰਕਾਸ਼ਨਾਵਾਂ ਭੇਜੀਆਂ ਜਾਂਦੀਆਂ ਹਨ ਤਾਂ ਵੀ ਇਸ ਵਿੱਚ 25 ਲੱਖ ਤੋਂ ਵੱਧ ਕਿਤਾਬਾਂ ਦਾ ਭੰਡਾਰ ਹੈ। ਜਿਸ ਵਿੱਚ ਸਭ ਤੋਂ ਵੱਧ ਪ੍ਰਕਾਸ਼ਨਾਵਾਂ ਹਿੰਦੀ ਵਿੱਚ, ਫਿਰ ਬੰਗਲਾ (ਬੰਗਾਲੀ) ਵਿੱਚ ਤੇ ਫਿਰ ਅੰਗਰੇਜ਼ੀ, ਭਾਸ਼ਾਵਾਂ ਵਿੱਚ ਹਨ।

ਨੈਸ਼ਨਲ ਲਾਇਬਰੇਰੀ ਦੇਸ਼ ਦਾ ਵੱਡਾ ਸਰਮਾਇਆ ਹੈ। ਜਿਸ ਵਿੱਚ ਕਿਤਾਬਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ। ਸਾਰੀਆਂ ਕਿਤਾਬਾਂ ਦੀ ਡਿਜ਼ੀਟਲਾਈਜੇਸ਼ਨ ਕੀਤੀ ਗਈ ਹੈ। ਕੋਈ ਵੀ ਵਿਅਕਤੀ ਜਦੋਂ ਵੀ ਚਾਹੇ ਕਿਤਾਬ ਪੜ੍ਹ ਸਕਦਾ ਹੈ। ਪਾਠਕਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਲਾਇਬਰੇਰੀ ਵਿੱਚ ਪੰਜਾਬੀ ਦੀਆਂ 30 ਹਜ਼ਾਰ ਤੋਂ ਵੱਧ ਪੁਸਤਕਾਂ ਤੇ ਪ੍ਰਕਾਸ਼ਨਾਵਾਂ ਹਨ ਜੋ ਕਿ ਮਾਣ ਵਾਲੀ ਗੱਲ ਹੈ। ਨੈਸ਼ਨਲ ਲਾਇਬਰੇਰੀ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੈ। ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। 26 ਜਨਵਰੀ (ਗਣਤੰਤਰ ਦਿਵਸ), 15 ਅਗਸਤ (ਅਜ਼ਾਦੀ ਦਿਵਸ), 2 ਅਕਤੂਬਰ (ਮਹਾਤਮਾ ਗਾਂਧੀ ਜਨਮ-ਦਿਨ) ਇਹਨਾਂ ਦਿਨਾਂ ਵਿੱਚ ਲਾਇਬਰੇਰੀ ’ਚ ਛੁੱਟੀ ਹੁੰਦੀ ਹੈ।

ਕਰਨੈਲ ਸਿੰਘ ਐੱਮ.ਏ.

#1138/63-ਏ, ਗੁਰੂ ਤੇਗ਼ ਬਹਾਦਰ ਨਗਰ

ਗਲੀ ਨੰਬਰ-1, ਚੰਡੀਗੜ੍ਹ ਰੋਡ

ਜਮਾਲਪੁਰ, ਲੁਧਿਆਣਾ

ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ

ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਅੰਦਰ ਦੋਰਾ ਕਰਕੇ ਵਿਕਾਸ ਕਾਰਜਾਂ ਲਈ ਵੰਡੀਆਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ

ਲੋਕਾਂ ਦਾ ਪੈਸਾ ਹੀ ਲੋਕਾਂ ਨੂੰ ਵਿਕਾਸ ਕਾਰਜਾਂ ਲਈ ਵਾਪਿਸ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ-ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 05 ਫਰਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡਾਂ ਅੰਦਰ ਸੋਲਰ ਲਾਈਟਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਕਰੀਬ 10 ਲੱਖ ਰੁਪਏ ਦੀ ਦਿੱਤੀ ਰਾਸੀ ਮੇਰਾ ਸਰਹੱਦੀ ਇਲਾਵਾ ਜੋ ਹਰ ਸਰਕਾਰ ਦੀ ਉਪੇਕਸਾ ਦਾ ਸਿਕਾਰ ਰਿਹਾ ਹੈ, ਵਿਧਾਨ ਸਭਾ ਹਲਕਾ ਭੋਆ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਲਗਾਤਾਰ ਹਿੰਦ-ਪਾਕ ਸਰਹੱਦ ਦੇ ਨਾਲ ਲਗਦੇ ਪਿੰਡਾਂ ਦੇ ਵਿਕਾਸ ਲਈ ਵਿਸੇਸ ਦੋਰੇ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਲਈ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ ਅੱਜ ਵੀ ਕਰੀਬ 16 ਪਿੰਡਾਂ ਅੰਦਰ ਦੋਰਾ ਕਰਕੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ ਹਨ। ਇਹ ਪ੍ਰਗਟਾਵਾ ਅੱਜ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਦਾ ਦੋਰਾ ਕਰਨ ਮਗਰੋਂ ਕੀਤਾ ਗਿਆ। ਇਸ ਦੋਰੇ ਦੋਰਾਨ ਕੈਬਨਿਟ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਜਨਿਆਲ, ਦਨਿਆਲ, ਟੀਂਡਾ ਕਾਸੀ ਵਾੜਵਾਂ ਆਦਿ ਹੋਰ ਪਿੰਡਾਂ ਵਿੱਚ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।

ਇਸ ਦੋਰੇ ਦੋਰਾਨ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਵਿੱਚ ਕਿਹਾ ਕਿ ਅੱਜ ਜੀਰੋ ਲਾਈਨ ਤ ਸਥਿਤ ਪਿੰਡਾਂ ਅੰਦਰ ਦੋਰਾ ਕੀਤਾ ਗਿਆ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਰਾਸੀ ਦਿੱਤੀ ਗਈ ਹੈ। ਪਿੰਡ ਜਨਿਆਲ, ਦਨਿਆਲ, ਟੀਂਡਾ ਅਤੇ ਕਾਸੀ ਵਾੜਵਾਂ ਤੋਂ ਇਲਾਵਾ ਹੋਰ ਵੀ ਪਿੰਡਾਂ ਵਿੱਚ ਵਿਸੇਸ ਤੋਰ ਤੇ ਸੋਲਰ ਲਾਈਟਾਂ ਲਗਾਉਂਣ ਅਤੇ ਪਿੰਡਾਂ ਅੰਦਰ ਹੋਰ ਵਿਕਾਸ ਕਾਰਜਾਂ ਦੇ ਲਈ ਕਰੀਬ 10 ਲੱਖ ਰੁਪਏ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਉਨ੍ਹਾਂ ਵੱਲੋਂ ਪਿੰਡ ਐਮਾਂ ਸਜਦਾ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਲਈ 5 ਲੱਖ ਰੁਪਏ ਦੀ ਰਾਸੀ ਦਿੱਤੀ ਗਈ, ਇਸੇ ਹੀ ਤਰ੍ਹਾਂ ਪਿੰਡ ਮਸਤਪੁਰ ਕੂਲੀਆਂ ਵਿੱਚ 5 ਲੱਖ 72 ਹਜਾਰ ਰੁਪਏ ਦੀ ਰਾਸੀ ਸੋਲਿਡ ਵੇਸਟ ਮੈਨਜਮੈਂਟ , ਸੋਲਰ ਲਾਈਟ ਅਤੇ ਵੱਖ ਵੱਖ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ, ਪਿੰਡ ਘੇਰ ਅੰਦਰ ਵੀ ਸੋਲਰ ਲਾਈਟਾਂ ਅਤੇ ਗਲੀਆਂ ਨਾਲੀਆਂ ਦੇ ਨਿਰਮਾਣ ਦੇ ਲਈ  2 ਲੱਖ 40 ਹਜਾਰ ਰੁਪਏ ਦੀ ਰਾਸੀ ਦਿੱਤੀ ਗਈ ਹੈ।

ਵੱਖ ਵੱਖ ਪਿੰਡਾਂ ਦੇ ਦੋਰੇ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਲੋਕਾਂ ਵੱਲੋਂ ਪੰਜਾਬ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸਰਕਾਰ ਲਿਆ ਕੇ ਜੋ ਵਿਸਵਾਸ ਪੈਦਾ ਕੀਤਾ ਹੈ ਉਸ ਵਿਸਵਾਸ ਤੇ ਕਾਰਜ ਕਰਦਿਆਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਚਾਹੇ ਗੱਲ ਪਿੰਡਾਂ ਅੰਦਰ ਫ੍ਰੀ ਬਿਜਲੀ ਦੇਣ ਦੀ ਹੋਵੇ, ਨੋਜਵਾਨਾਂ ਨੂੰ ਰੁਜਗਾਰ ਦੇਣ ਦੀ, ਵਧੀਆ ਸਿਹਤ ਸੇਵਾਵਾਂ ਦੇਣ ਦੀ ਜਾਂ ਵਧੀਆ ਸਿੱਖਿਆ ਪ੍ਰਣਾਲੀ ਦੇਣ ਦੀ ਸਰਕਾਰ ਹਰ ਕੰਮ ਤੇ ਅੱਗੇ ਰਹਿ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਚੋਂ ਰੱਖਦਿਆਂ ਵਿਧਾਨ ਸਭਾ ਹਲਕਾ ਭੋਆ ਨੂੰ ਬੁਲੰਦੀਆਂ ਦੇ ਲੈ ਕੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਮੀ ਨਹੀਂ ਆਉਂਣ ਦਿੱਤੀ ਜਾਵੈਗੀ ਜੋੋ ਕੋਈ ਵੀ ਸਮੱਸਿਆ ਹੈ ਸਾਡੇ ਧਿਆਨ ਚੋਂ ਲਿਆਂਦੀ ਜਾਵੈ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਵੀ ਕੀਤਾ ਜਾਵੇਗਾ ਅਤੇ ਵਿਕਾਸ ਵੀ ਕਰਵਾਇਆ ਜਾਵੈਗਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਖੁਸਬੀਰ ਕਾਟਲ, ਰਾਜੇਸ ਸਿੰਘ, ਅਸੋਕ ਕੁਮਾਰ, ਸਰਪੰਚ ਕਾਸੀ ਵਾੜਵਾਂ ਬਲਦੇਵ ਸਰਮਾ, ਅਸੋਕ ਸਰਮਾ, ਬਲਬਾਨ ਸਿੰਘ, ਦਲੀਪ ਕੁਮਾਰ, ਮੁਕੇਸ ਕੁਮਾਰ ਸਾਬਕਾ ਸਰਪੰਚ ਗੁਗਰਾਂ, ਸਰਪੰਚ ਖੋਜਕੀ ਚੱਕ, ਸਰਪੰਚ ਦਨਵਾਲ ਆਦਿ ਕਾਰਜਕਰਤਾ ਹਾਜਰ ਸਨ।

ਪਠਾਨਕੋਟਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਪਹੁੰੰਚੇ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਕੀਤਾ ਖੂਨਦਾਨ ਕੈਂਪ ਦਾ ਸੁਭਅਰੰਭ

ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਦਿਹਾੜੇ ਦੇ ਜਿਲ੍ਹਾ ਨਿਵਾਸੀਆਂ ਨੂੰ ਦਿੱਤੀਆਂ ਸੁਭ ਕਾਮਨਾਵਾਂ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਖੂਨਦਾਨ ਕੈਂਪ ਇੱਕ ਵਧੀਆ ਉਪਰਾਲਾ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ(ਹਰਪਾਲ ਸਿੰਘ,ਪ੍ਰਭਜੋਤ ਕੌਰ)  ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 646ਵਾਂ ਜਨਮ ਦਿਹਾੜਾ ਹੈ ਅਤੇ ਅੱਜ ਪੂਰੇ ਪੰਜਾਬ ਅੰਦਰ ਮਹਾਰਾਜ ਜੀ ਦਾ ਪ੍ਰਕਾਸ ਦਿਹਾੜਾਂ ਮਨਾਇਆ ਜਾ ਰਿਹਾ ਹੈ ਅਤੇ ਡੇਰਾ ਸਵਾਮੀ ਜਗਤ ਗਿਰੀ ਜੀ ਮਹਾਰਾਜ ਪਠਾਨਕੋਟ ਵਿਖੇ ਵਿਸੇਸ ਸਮਾਰੋਹ ਮਨਾਇਆ ਗਿਆ ਹੈ ਉਨ੍ਹਾਂ ਵੱਲੋਂ ਸਾਰੇ ਜਿਲ੍ਹਾ ਨਿਵਾਸੀਆਂ ਅਤੇ ਪੰਜਾਬ ਨਿਵਾਸੀਆਂ ਨੂੰ ਸੁਭਕਾਮਨਾਵਾਂ ਦਿੰਦਾ ਹਾਂ। ਇਹ ਪ੍ਰਗਟਾਵਾ ਅੱਜ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਪਠਾਨਕੋਟ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ ਸਮਾਰੋਹ ਅੰਦਰ ਪਹੁੰਚ ਕੇ ਖੂਨਦਾਨ ਕੈਂਪ ਦਾ ਸੁਭਅਰੰਭ ਕਰਨ ਮਗਰੋਂ ਕੀਤਾ।

ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਦੋਰਾਨ ਕਿਹਾ ਕਿ ਅੱਜ ਦਾ ਦਿਨ ਸਾਰੀਆਂ ਦੁਨੀਆਂ ਅੰਦਰ ਜਿੱਥੇ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਰਧਾਲੂ ਰਹਿੰਦੇ ਹਨ ਉਹ ਅੱਜ ਦਾ ਦਿਹਾੜਾ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਵੀ ਲੋਕਾਂ ਵੱਲੋਂ ਤਿਆਰੀਆਂ ਤੋਂ ਬਾਅਰ ਪਠਾਨਕੋਟ ਅੰਦਰ ਸੋਭਾ ਯਾਤਰਾ ਦਾ ਵੀ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਠਾਨਕੋਟ ਲਈ ਹੋਰ ਵੀ ਮਾਨ ਦੀ ਗੱਲ ਹੈ ਕਿ ਇੱਥੇ ਹਰ ਸਾਲ ਹੀ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵਿਖੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਹਰ ਸਾਲ ਡੇਰੇ ਅੰਦਰ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ ਹੈ ਜਿੱਥੇ ਲੋਕ ਮਾਨਵਤਾ ਦੀ ਸੇਵਾ ਦੇ ਲਈ ਖੂਨਦਾਨ ਕਰਦੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਂਣ ਲਈ ਪੂਨ ਦੇ ਭਾਗੀਦਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਖੂਨਦਾਨ ਕੈਂਪ ਵਿੱਚ ਦੇਖਣ ਨੂੰ ਮਿਲਿਆ ਕਿ ਮਹਿਲਾਵਾਂ ਵੀ ਖੂਨਦਾਨ ਕਰਕੇ ਸਮਾਜ ਸੇਵਾ ਕਰ ਰਹੀਆਂ ਹਨ। ਅੰਤ ਵਿੱਚ ਉਨ੍ਹਾਂ ਇੱਕ ਵਾਰ ਫਿਰ ਤੋਂ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮਦਿਹਾੜੇ ਦੇ ਸੁਭਕਾਮਨਾਵਾਂ ਦਿੱਤੀਆਂ ਅਤੇ ਸਮਾਜ ਦੇ ਭਲੇ ਲਈ ਅਰਦਾਸ ਕੀਤੀ।

ਇਸ ਮੋਕੇ ਤੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਵੱਲੋਂ ਵੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਦਿਹਾੜੇ ਦੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਸਾਡਾ ਸਾਰਿਆਂ ਦੇ ਖੂਨ ਦਾ ਰੰਗ ਲਾਲ ਹੀ ਹੈ ਅਤੇ ਕਿਸੇ ਦੀ ਜਿੰਦਗੀ ਬਚਾਉਂਣ ਲਈ ਸਭ ਤੋਂ ਵੱਡੀ ਸੇਵਾ ਹੈ ਅਤੇ ਹਰੇਕ ਸਾਲ ਲੋਕਾਂ ਵੱਲੋਂ ਖੂਨਦਾਨ ਕਰਕੇ ਸਮਾਜ ਸੇਵਾ ਕਰਦੇ ਹਨ ਉਨ੍ਹਾਂ ਉਹਨ੍ਹਾ ਖੂਨਦਾਨ ਕਰਨ ਵਾਲੇ ਲੋਕਾਂ ਲਈ ਵੀ ਭਲੇ ਦੀ ਅਰਦਾਸ ਕੀਤੀ।

ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੂੰ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵੱਲੋਂ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਨੇ ਖੂਨਦਾਨ ਕਰਨ ਵਾਲੇ ਦਾਨੀ ਸੱਜਨਾਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੋਕੇ ਤੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਵੱਲੋਂ ਸੰਤਸੰਗ ਕੀਤਾ ਗਿਆ ਅਤੇ ਵਧੀਆ ਕਾਰਗੁਜਾਰੀ ਲਈ ਵੱਖ ਵੱਖ ਸੇਵਾਦਾਰਾਂ ਨੂੰ ਸਨਮਾਨਤ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੇਵਲ ਕਿ੍ਰਸਨ ਸਕੱਤਰ, ਪ੍ਰੇਮ ਸਿੰਘ, ਸਕੱਤਰ ਸੁਭਾਸ ਕਾਲਾ, ਸੀਨੀਅਰ ਮੀਤ ਪ੍ਰਧਾਨ ਗਗਨਦੀਪ , ਰਾਕੇਸ ਕੁਮਾਰ, ਦੇਸ ਰਾਜ ਬੱਗਾ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਰਵਿ ਕਾਂਤ, ਮਹਿਲਾ ਸਗੰਠਨ ਪ੍ਰਧਾਨ ਰਾਣੀ ਦੇਵੀ, ਪ੍ਰੈਸ ਸਕੱਤਰ ਵਰੂਣ ਕੁਮਾਰ , ਜੀਵਨ ਕੁਮਾਰ , ਮੰਗਲ ਸਿੰਘ, ਦੇਵ ਰਾਜ, ਸੂਬੇਦਾਰ ਸੁਭਾਸ ਚੰਦਰ, ਹੀਰਾ ਲਾਲ ਗੁਲਾਬ ਸਿੰਘ, ਦਲਬੀਰ ਸਿੰਘ, ਕਮਲ ਜੀਤ, ਡਾ. ਮੋਹਣ ਲਾਲ ਅੱਤਰੀ, ਤਰਲੋਕ ਚੰਦ, ਸੁਭਾਸ ਚੰਦਰ, ਗੁਲਾਬ ਸਿੰਘ ਆਦਿ ਹਾਜਰ ਸਨ।

ਬ੍ਰੇਕਿੰਗ ਨਿਊਜ , ਪਿੰਡ ਸਹਿਜੜਾ ਵਿਖੇ ਨੌਜਵਾਨ ਦਾ ਕਤਲ

ਮਹਿਲ ਕਲਾਂ, 05 ਫਰਵਰੀ ( ਗੁਰਸੇਵਕ ਸੋਹੀ) ਮਹਿਲ ਕਲਾਂ ਦੇ ਪਿੰਡ ਸਹਿਜੜਾ ਵਿੱਚ ਨੌਜਵਾਨ ਜਗਦੀਪ ਸਿੰਘ ਦਾ ਬੀਤੀ ਰਾਤ ਚਾਚੇ ਦੇ ਲੜਕੇ ਜਗਸੀਰ ਸਿੰਘ, ਗੁਰਚੇਤ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ ਇਹ ਘਟਨਾ ਰਾਤ ਦੇ ਕਰੀਬ 8 ਵਜੇ ਦੇ ਲੱਗਭਗ ਦੀ ਹੈ ਜਿਆਦਾ ਜਾਣਕਾਰੀ ਅਨੁਸਾਰ ਰੋਜਾਨਾ ਦੀ ਤਰ੍ਹਾਂ ਉਹ ਘਰ ਦੇ ਅੱਗੇ ਮੋੜ ਉੱਤੇ ਬੈਠੇ ਸਨ ਜਿੱਥੇ ਉਹਨਾਂ ਦੀ ਆਪਸੀ ਤਤਕਾਰ ਹੋ ਗਈ ਜਿਸ ਕਰਕੇ ਚਾਚਾ ਅਤੇ ਚਾਚੇ ਦੇ ਲੜਕੇ ਨੇ ਤੇਜਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਉਸ ਨੂੰ ਛੜਵਾਉਣ ਲਈ ਆਏ ਇੱਕ ਔਰਤ ਅਤੇ ਹੋਰ ਨੌਜਵਾਨ ਨੂੰ ਵੀ ਜਖਮੀ ਕਰ ਦਿੱਤਾ ਗਿਆ ਜਿਹਨਾਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਜਿਸ ਨੂੰ ਚੰਡੀਗੜ੍ਹ ਪੀ ਜੀ ਆਈ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ ਪੁਲਿਗ ਨੇ ਮੌਕੇ ਤੇ ਪਹੁੰਚ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੈਡਮ ਰਾਜਬੀਰ ਕੌਰ ਗਰੇਵਾਲ ਨੂੰ, ਅੰਮ੍ਰਿਤਸਰ ਇਕਾਈ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ 

ਪਟਿਆਲਾ, 05 ਫਰਵਰੀ (ਗੁਰਭਿੰਦਰ ਗੁਰੀ) ਮਾਣ ਪੰਜਾਬੀਆਂ ਤੇ' ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਸ੍ਰ: ਲਖਵਿੰਦਰ ਸਿੰਘ ਲੱਖਾ  ਵਲੋਂ, ਭਾਸ਼ਾ ਵਿਭਾਗ ਪੰਜਾਬ (ਪਟਿਆਲਾ) ਦੇ ਵਿਹੜੇ, ਮੰਚ ਦੀ ਸਮੁੱਚੀ ਪ੍ਰਬੰਧਕੀ ਟੀਮ ਅਤੇ ਭਾਸ਼ਾ ਵਿਭਾਗ ਦੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ, ਅੰਮ੍ਰਿਤਸਰ ਇਕਾਈ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਕੀਤਾ ਗਿਆ ਵਿਸ਼ੇਸ਼ ਸਨਮਾਨ!

ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰੰਚ ਇੰਗਲੈਂਡ ਦੇ ਚੇਅਰਮੈਨ (ਸੰਸ‍‍‌ਥਾਪਕ) ਅਤੇ ਵਿਸ਼ਵ ਪ੍ਰਸਿੱਧ ਗੀਤ 'ਅੰਮ੍ਰਿਤਸਰ ਵੱਲ ਜਾਂਦੇ ਰਾਹੀਓ' ਦੇ ਰਚੇਤਾ ਸ੍ਰ: ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਪੰਜਾਬੀ ਮਾਂ ਬੋਲੀ ਵਿਸ਼ੇ ਤੇ ਕਵੀ ਸੰਮੇਲਨ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਕਵੀ ਤੇ ਲੇਖਕ ਪਹੁੰਚੇ।ਡਾ. ਵੀਰਪਾਲ ਕੌਰ ਜੀ , ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ, ਸ੍ਰ: ਤੇਜਿੰਦਰ ਸਿੰਘ ਗਿੱਲ ਜੀ , ਸ੍ਰ: ਸਤਨਾਮ ਸਿੰਘ ਜੀ, ਸ੍ਰੀਮਤੀ ਜਸਪ੍ਰੀਤ ਕੌਰ ਅਤੇ ਸ੍ਰੀ ਪ੍ਰਵੀਨ  ਕੁਮਾਰ ਸਾਰੇ ਸਹਾਇਕ ਡਾਇਰੈਕਟਰ ਤੇ ਪੰਥਕ ਕਵੀ ਸ੍ਰ ਹਰੀ ਸਿੰਘ ਜਾਚਕ ਜੀ ਸਾਰਿਆਂ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਤੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 

ਇਸ ਸਮੇਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੈਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਜੀ ਵੱਲੋਂ ਪੰਥਕ ਕਵੀ ਹਰੀ ਸਿੰਘ ਜਾਚਕ ਜੀ, ਪ੍ਰਬੰਧਕੀ ਮੈਂਬਰਾਂ ਤੇ ਭਾਸ਼ਾ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਅੰਮ੍ਰਿਤਸਰ ਇਕਾਈ ਦੀ ਪ੍ਰਧਾਨ ਥਾਪਿਆ ਗਿਆ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ| ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਇਕਾਈ ਦਾ ਪ੍ਰਧਾਨ ਉਨ੍ਹਾਂ ਦੀਆਂ ਸਮਾਜ ਵਿੱਚ ਹਰ ਖੇਤਰ ਵਿੱਚ ਨਿਭਾਈਆਂ ਸੇਵਾਵਾਂ  ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਇਆ ਗਿਆ| ਮੈਡਮ ਰਾਜਬੀਰ ਕੌਰ ਗਰੇਵਾਲ ਉੱਘੇ ਲੇਖਕ, ਕਵੀ, ਮੋਟੀਵੇਸ਼ਨਲ ਸਪੀਕਰ ਵਜੋਂ ਜਾਣੇ ਜਾਂਦੇ ਹਨ| ਉਂਨਟਾਰੀਓ ਫਰੇੈੰਡਜ਼ ਕਲੱਬ ਕੈਨੇਡਾ ਦੇ ਚੈਅਰਮੈਨ ਸ੍ਰ ਰਵਿੰਦਰ ਸਿੰਘ ਕੰਗ, ਸਤਰੰਗੀ ਮੈਗਜ਼ੀਨ ਦੇ ਸੰਪਾਦਕ ਜਸਬੀਰ ਸਿੰਘ ਝਬਾਲ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ  ਦੇ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਜੀ,  ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਾਇਰੈਕਟਰ ਡਾਕਟਰ ਹਰਜਿੰਦਰ ਪਾਲ ਕੌਰ ਕੰਗ ਜੀ,   ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਯੂ.ਕੇ ਦੇ ਕਨਵੀਨਰ ਡਾ ਸਤਿੰਦਰਜੀਤ ਕੌਰ ਬੁੱਟਰ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਪਰਮਜੀਤ ਸਿੰਘ ਕਲਸੀ, ਡਾ.ਰਮਨਦੀਪ ਸਿੰਘ ਦੀਪ ਬਟਾਲਾ,ਤਰਸੇਮ ਸਿੰਘ ਬਾਠ, ਮਨਮੋਹਨ ਸਿੰਘ ਬਾਸਰਕੇ, ਇਕਵਾਕ ਸਿੰਘ (ਮਾਝਾ ਵਰਲਡ ਵਾਈਡ),  ਅੰਤਰਾਸ਼ਟਰੀ ਸਾਹਿਤਕ ਸਾਂਝਾ ਕੈਨੇਡਾ ਦੇ ਚੇਅਰਮੈਨ ਮੈਡਮ ਰਮਿੰਦਰ ਵਾਲੀਆ, ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਚੇਅਰਮੈਨ ਡਾਕਟਰ ਸਰਬਜੀਤ ਕੌਰ ਸੋਹਲ ਪੰਜਾਬੀ ਸਭਾ ਦੇ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ, ਮੈਡਮ ਨਿਰਮਲ ਕੌਰ ਕੋਟਲਾ, ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਵੱਲੋਂ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ ਪ੍ਰਧਾਨ ਬਣਨ ਤੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਕੌਰ ਗਿੱਲ ਜੀ ਨੇ ਮਾਣ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਸਾਹਿਤ ਮੰਚ ਇੰਗਲੈਂਡ ਦੇ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਪ੍ਰਿੰਸੀਪਲ ਮੈਡਮ ਤੇ ਅਧਿਆਪਕ ਸਾਥੀਆਂ ਨੇ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ| ਉਹਨਾਂ ਕਿਹਾ ਕਿ ਇੱਕ ਸੂਝਵਾਨ ਅਧਿਆਪਕ ਉਮੀਦ ਨੂੰ ਉਤਸ਼ਾਹਿਤ ਕਰ ਸਕਦਾ ਹੈ, ਕਲਪਨਾ ਨੂੰ ਜਗਾ ਸਕਦਾ ਹੈ ਅਤੇ ਸਿੱਖੀ ਜਾਂ ਮਾਂ ਬੋਲੀ ਪ੍ਰਤੀ ਰੁਚੀ ਪੈਦਾ ਕਰ ਸਕਦਾ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਖੂਬੀਆਂ ਦੇ ਮਾਲਕ ਮੈਡਮ ਰਾਜਬੀਰ ਕੌਰ ਜੀ ਗਰੇਵਾਲ ਨੇ ਸਕੂਲ ਬੁਲੰਦੀਆਂ ਤੱਕ  ਪਰਚਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ| ਸਕੂਲ ਵਿੱਚ ਵੀ ਉਹ ਧਾਰਮਿਕ, ਸਭਿਆਚਾਰਕ, ਸਪੋਰਟਸ, ਲਾਇਬਰੇਰੀ ਅਤੇ ਐਡਮਿਸ਼ਨ ਸੈੱਲ ਦੇ ਇੰਚਾਰਜ ਹਨ| ਕਰੜੀ ਮਿਹਨਤ, ਸਿਦਕ, ਹੌਂਸਲੇ ਨੂੰ ਪਰਖਦੇ ਹੋਏ ਅਤੇ ਸਮਾਜ ਵਿੱਚ ਪਾਏ ਸ਼ਲਾਘਾਯੋਗ ਕਾਰਜਾਂ ਕਾਰਨ ਹੀ ਵੱਖ-ਵੱਖ ਸੰਸਥਾਵਾਂ ਨੇ ਮੈਡਮ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ| ਇਸ ਮੌਕੇ ਮੈਡਮ ਨਿਰਮਲਜੀਤ ਕੌਰ ਗਿੱਲ ਜੀ ਨੇ ਮੈਡਮ ਰਾਜਬੀਰ ਕੌਰ ਗਰੇਵਾਲ ਨੂੰ ਸੁਨਹਿਰੀ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ|

ਮੈਡਮ ਰਾਜਬੀਰ ਕੌਰ ਗਰੇਵਾਲ ਜੀ ਨੇ ਮਾਣ ਪੰਜਾਬੀਆਂ ਦੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਜੀ ਵੱਲੋਂ ਲਿਖਿਆ ਤੇ ਉਨ੍ਹਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਨਵਾਂ ਗੀਤ "ਬੋਲੀਏ ਪੰਜਾਬੀਏ' ਮੈਂ ਤੇਰਾ ਹਾਂ ਮੁਰੀਦ ਹੋਇਆ" ਲਈ ਮੁਬਾਰਕਬਾਦ ਵੀ ਦਿੱਤੀ ਤੇ ਪ੍ਰਧਾਨ ਨਿਯੁਕਤ ਕਰਨ ਲਈ ਧੰਨਵਾਦ ਵੀ ਕੀਤਾ|

ਕੈਪਟਨ ਸੰਧੂ ਦੀ ਅਗਵਾਈ ਚ 10 ਵਜੇ ਤੋਂ 2 ਵਜੇ ਤਕ ਐੱਸ ਬੀ ਆੲੀ ਦਫਤਰ ਮੁੱਲਾਂਪੁਰ ਦਾਖਾ ਸਾਹਮਣੇ ਧਰਨਾ

ਕੈਪਟਨ ਸੰਧੂ ਦੀ ਅਗਵਾਈ ਵਿੱਚ ਅੱਜ ਸਵੇਰੇ 10 ਵਜੇ ਤੋਂ 2 ਵਜੇ ਤਕ, ਐੱਸ ਬੀ ਆੲੀ ਦਫਤਰ ਮੁੱਲਾਂਪੁਰ ਦਾਖਾ ਸਾਹਮਣੇ ਅੰਡਾਨੀ ਸਮੂਹ ਵਲੋਂ ਮੋਦੀ ਸਰਕਾਰ ਦੀ ਮਿਲੀਭੁਗਤ ਨਾਲ ਕੀਤੇ ਗੲੇ ਨਿਵੇਸ਼ ਖਿਲਾਫ਼ ਧਰਨਾ- ਸਪਰਾ
ਮੁੱਲਾਂਪੁਰ ਦਾਖਾ 5 ਫਰਵਰੀ (ਸਤਵਿੰਦਰ ਸਿੰਘ ਗਿੱਲ) ਐੱਸ ਬੀ ਆੲੀ ਤੇ ਐਲ ਆੲੀ ਸੀ ਵਲੋਂ ਮੋਦੀ ਸਰਕਾਰ ਦੀ ਮਿਲੀਭੁਗਤ ਨਾਲ ਤੱਥ ਛੁਪਾ ਕੇ ਅੰਡਾਨੀ ਸਮੂਹ ਨੂੰ ਕੀਤੇ ਗੲੇ ਨਿਵੇਸ਼ ਖਿਲਾਫ਼ ਹਲਕਾ ਦਾਖਾ ਕਾਂਗਰਸ ਵਲੋਂ ਹਲਕਾ ਦਾਖਾ ਦੇ ੲਿੰਚਾਰਜ ਤੇ ਜਰਨਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, ਕੈਪਟਨ ਸੰਦੀਪ ਸੰਧੂ ਜੀ ਦੀ ਅਗਵਾਈ ਵਿੱਚ 6 ਫਰਵਰੀ, ਸੋਮਵਾਰ, ਸਵੇਰੇ 10 ਵਜੇ ਤੋਂ 2 ਵਜੇ ਤਕ ਐੱਸ ਬੀ ਆੲੀ ਦਫਤਰ, ਮੁੱਲਾਂਪੁਰ ਦਾਖਾ ਸਾਹਮਣੇ ਅੰਡਾਨੀ ਸਮੂਹ ਤੇ ਮੋਦੀ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਦੇ ਸੀਨੀਅਰ ਅਾਗੂ ਤੇ ਦਫ਼ਤਰ ਇੰਚਾਰਜ ਕਾਂਗਰਸ ਪਾਰਟੀ, ਹਲਕਾ ਦਾਖਾ ਲਖਵਿੰਦਰ ਸਿੰਘ ਸਪਰਾ ਨੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨਾਂ,ਸਾਬਕਾ ਬਲਾਕ ਪ੍ਰਧਾਨਾਂ, ਚੇਅਰਮੈਨਾਂ, ੳੁਪ ਚੇਅਰਮੈਨਾਂ, ਡਾਇਰੈਕਟਰਾਂ, ਮੈਂਬਰ ਜਿਲ੍ਹਾ ਪ੍ਰੀਸ਼ਦਾਂ, ਮੈਂਬਰ ਬਲਾਕ ਸੰਮਤੀ, ਸਰਪੰਚਾਂ, ਪੰਚਾਂ, ਨੰਬਰਦਾਰਾਂ, ਪਾਰਟੀ ਦੇ ਅਹੁੱਦੇਦਾਰਾਂ, ਵੱਖ ਵੱਖ ਵਿੰਗਾ ਦੇ ਸੀਨੀਅਰ ਕਾਂਗਰਸੀ ਆਗੂਅਾਂ, ਭੈਣਾਂ, ਭਰਾਵਾਂ ਤੇ ਨੌਜਵਾਨਾਂ ਸਾਥੀਓ ਨੂੰ ਅਪੀਲ ਕਰਦਿਅਾਂ ਕਿਹਾ ਕਿ ਮੁਲਕ ਦੀਅਾਂ ਸੰਸ਼ਥਾਵਾਂ ਤੇ ਸਰਮਾੲਿਅਾ ਖਤਰੇ ਵਿੱਚ ਹੈ। ਸ੍ਰੀ ਸਪਰਾ ਜੀ ਨੇ ਹਲਕਾ ਵਾਸੀਅਾਂ ਨੂੰ ਮੁਲਕ ਦੀਅਾਂ ਸੰਸ਼ਥਾਵਾਂ ਤੇ ਸਰਮਾੲੇ ਨੂੰ ਬਚਾੳੁਣ ਲੲੀ ਲਾੲੇ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

 

ਮਰਹੂਮ ਦੀਪ ਸਿੱਧੂ ਦੇ ਭਰਾ ਐਡੋਵਕੇਟ ਮਨਦੀਪ ਸਿੰਘ ਸਿੱਧੂ ਸਵੱਦੀ ਕਲਾ ਬਿੱਟੂ ਪੱਤਰਕਾਰ ਦੇ ਗ੍ਰਹਿ ਵਿਖੇ ਪੁੱਜੇ

15 ਫਰਵਰੀ ਦੇ ਨੀਂਹ ਪੱਥਰ ਸਮਾਗਮ ਤੇ ਚੌਕੀਮਾਨ ਵਿਖੇ ਸੰਗਤਾਂ ਨੂੰ ਪੁੱਜਣ ਦੀ ਕੀਤੀ ਅਪੀਲ
ਦੋਵੇਂ ਪੰਚਾਇਤਾਂ ਵਲੋ ਮਨਦੀਪ ਸਿੰਘ ਦਾ ਕੀਤਾ ਗਿਆ ਸਨਮਾਨ

ਮੁੱਲਾਂਪੁਰ ਦਾਖਾ 05 ਫਰਵਰੀ (ਸਤਵਿੰਦਰ ਸਿੰਘ ਗਿੱਲ) – ਕੌਮੀ ਸ਼ਹੀਦ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਦੀ ਯਾਦ ਵਿੱਚ ਪਹਿਲਾ ਸ਼ਹੀਦੀ ਯਾਦਗਾਰੀ ਸਮਾਗਮ 15 ਫਰਵਰੀ ਦਿਨ ਬੁੱਧਵਾਰ ਨੂੰ ਪਿੰਡ ਚੌਕੀਮਾਨ ਵਿਖੇ ਮਨਾਇਆ ਜਾ ਰਿਹਾ ਹੈ, ਇਸ ਮੌਕੇ ਦੀਪ  ਸਿੱਧੂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੰਥਕ ਪ੍ਰਸਿੱਧ ਸਖਸ਼ੀਅਤਾਂ ਪੁੱਜ ਰਹੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀਪ ਸਿੱਧੂ ਮੈਮੋਰੀਅਲ ਟਰੱਸਟ ਦੇ ਆਗੂ ਅਤੇ ਸਵ. ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਅੱਜ ਪਿੰਡ ਸਵੱਦੀ ਕਲਾਂ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਸਵੱਦੀ ਕਲਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 13 ਫਰਵਰੀ ਵਾਲੇ ਦਿਨ  ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 15 ਫਰਵਰੀ ਦਿਨ ਬੁੱਧਵਾਰ ਨੂੰ ਨੀਂਹ ਪੱਥਰ ਰੱਖਣ ਵਾਲੇ ਦਿਨ ਪਾਏ ਜਾਣਗੇ।
ਪੱਤਰਕਾਰ ਬਿੱਟੂ ਸਵੱਦੀ ਦੇ ਗ੍ਰਹਿ ਵਿਖੇ ਪੁੱਜੇ ਦੀਪ ਸਿੱਧੂ ਮੈਮੋਰੀਅਲ ਟਰੱਸਟ, ਵਾਰਿਸ ਪੰਜਾਬ ਦੇ ਅਤੇ ਕੌਮੀ ਸ਼ਹੀਦ ਦੀਪ ਸਿੱਧੂ ਪਰਿਵਾਰ ਦੇ ਮੈਂਬਰਾਂ ਨੇ ਵੀ ਇਸ ਮੌਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 15 ਫਰਵਰੀ ਦੇ ਨੀਂਹ ਪੱਥਰ ਸਮਾਗਮ ਵਿੱਚ ਆਪਣੀ ਹਾਜਰੀ ਯਕੀਨੀ ਬਣਾਉਣ। ਸੁਰਿੰਦਰਪਾਲ ਸਿੰਘ ਮਿੱਠੂ ਗਿਆਨੀ ਨੇ ਦੱਸਿਆ ਕਿ ਜਦੋਂ ਇਹ ਇਮਾਰਤ ਬਣਕੇ ਤਿਆਰ ਹੋ ਜਾਵੇਗੀ ਤਾਂ ਇੱਥੇ ਲੋੜਵੰਦਾਂ ਲਈ ਇਲਾਜ ਵਾਸਤੇ ਖੂਨ ਮੁਹੱਈਆਂ ਕਰਵਾਇਆ ਜਾਵੇਗਾ ਅਤੇ ਇੱਥੇ ਪੀ.ਸੀ.ਐੱਸ ਅਤੇ ਆਈ.ਪੀ.ਐੱਸ ਵਾਸਤੇ ਕੋਚਿੰਗ ਫਰੀ ਦਿੱਤੀ ਜਾਵੇਗੀ। ਬਾਬਾ ਬਖਸ਼ੀਸ ਸਿੰਘ ਸਵੱਦੀ ਪੱਛਮੀ ਅਤੇ ਬਿੱਟੂ ਸਵੱਦੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸਰਪੰਚ ਦਲਜੀਤ ਸਿੰਘ ਸਵੱਦੀ ਪੱਛਮੀ ਅਤੇ ਸਰਪੰਚ ਲਾਲ ਸਿੰਘ ਸਵੱਦੀ ਕਲਾਂ ਨੇ ਮਨਦੀਪ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਜਗਦੀਪ ਸਿੰਘ ਜੱਗਾ, ਤਰਲੋਕ ਸਿੰਘ ਸਵੱਦੀ, ਭਾਈ ਸਾਹਿਬ ਅਵਤਾਰ ਸਿੰਘ ਤਾਰੀ, ਐਡਵੋਕੇਟ ਬਲਵੰਤ ਸਿੰਘ ਤੂਰ, ਸੁਖਮੰਦਰ ਸਿੰਘ ਜੱਗਾ, ਕੁਲਦੀਪ ਸਿੰਘ ਕਾਲਾ, ਪਰਮਪਾਲ ਸਿੰਘ, ਪੰਚ ਅਮਰਜੀਤ ਸਿੰਘ, ਮਨਜੀਤ ਸਿੰਘ ਬਿੱਲਾ, ਦਰਸ਼ਨ ਸਿੰਘ, ਜੱਗਾ ਸਿੱਧੂ,ਅਵਤਾਰ ਸਿੰਘ ਗੋਰਾ, ਜਸਵਿੰਦਰ ਸਿੰਘ ਮਿੰਨਾ, ਸੀਤਲ ਸਿੰਘ, ਭੋਲਾ ਸਿੰਘ, ਗੁਰਵਿੰਦਰ ਸਿੰਘ ਤੂਰ, ਗੁਰਚਰਨ ਸਿੰਘ ਫੌਜੀ, ਜਗਮੋਹਣ ਸਿੰਘ ਤੂਰ, ਡਾ. ਹਿੰਦਰ ਸਿੰਘ, ਡਾ. ਡੈਪੀ. ਆਦਿ ਹਾਜਰ ਸਨ।

ਬਾਲਾ ਜੀ ਕੁਲੈਕਸ਼ਨ ਸੈਂਟਰ ਵੱਲੋਂ ਚੈੱਕਅਪ ਕੈਂਪ ਲਗਾਇਆ ਗਿਆ

ਲੁਧਿਆਣਾ, 5 ਫਰਵਰੀ (ਕਰਨੈਲ ਸਿੰਘ ਐਮ ਏ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 2, ਚੰਡੀਗੜ੍ਹ ਰੋਡ ਵਿਖੇ, ਬਾਲਾ ਜੀ ਕੁਲੈਕਸ਼ਨ  ਸੈਂਟਰ  ਬੀ-31/1140 ਨੇੜੇ ਵੀਰ ਪੈਲੇਸ ,ਗਲੀ ਨੰਬਰ 3 ਵੱਲੋਂ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਨੇ ਆਪਣੇ ਕਰ-ਕਮਲਾਂ ਦੁਆਰਾ ਕੀਤਾ। ਕੈਂਪ ਵਿੱਚ ਦੂਰ ਨੇੜੇ ਤੋਂ ਵੱਡੀ ਤਦਾਦ ਵਿੱਚ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪਹੁੰਚੇ ਹੋਏ ਸਨ। ਕੈਂਪ ਵਿੱਚ ਸ਼ੂਗਰ, ਕੋਲੇਸਟਰਾਲ,ਬੀ ਪੀ , ਥਾਇਰਾਇਡ ਦੇ ਫਰੀ ਟੈਸਟ ਕੀਤੇ ਗਏ। ਕੈਂਪ ਵਿੱਚ ਵਿਟਾਮਿਨ ਡੀ ਨਾਲ ਸੰਬੰਧਿਤ ਸਾਰੇ ਟੈਸਟ 699 ਰੁਪਏ ਵਿੱਚ  ਅਤੇ ਥਾਇਰਾਇਡ ਪ੍ਰੋਫਾਈਲ ਟੀ3, ਟੀ4, ਟੀ5 ਐਚ 199 ਰੁਪਏ ਵਿੱਚ ਕੀਤੇ  ਗਏ। ਕੈਂਪ ਵਿੱਚ 105  ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਬਾਲਾ ਜੀ ਕੁਲੈਕਸ਼ਨ ਦੇ ਸੱਦੇ ਤੇ ਡਾਕਟਰ ਇੰਦਰਪਾਲ ਸਿੰਘ ਨੇ ਕੈਂਪ ਵਿੱਚ ਮਰੀਜਾਂ ਦਾ ਜਨਰਲ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।

 

ਪ੍ਰਮੁੱਖ ਸ਼ਖਸੀਅਤਾਂ ਨੇ ਬੀਬੀ ਅੱਤਰ ਕੌਰ ਜੀ ਨੂੰ  ਨੂੰ ਭੇਟ ਕੀਤੀਆਂ ਆਪਣੀਆਂ ਨਿੱਘੀਆਂ ਸ਼ਰਧਾਂਜਲੀਆ

ਬੀਬੀ ਅੱਤਰ ਕੌਰ ਦੀਆਂ ਸੇਵਾਵਾਂ ਸਾਡੇ ਲਈ ਪ੍ਰੇਣਾ ਦਾ ਸਰੋਤ-ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ
ਲੁਧਿਆਣਾ, 05 ਫਰਵਰੀ (ਕਰਨੈਲ ਸਿੰਘ ਐੱਮ.ਏ.)- ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਂਡ ਗ੍ਰੰਥੀ ਸੱਚਖੰਡ ਸ਼?ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਅੱਤਰ ਕੌਰ ਜੀ ਦੇ ਆਯੋਜਿਤ ਕੀਤੇ ਗਏ ਅੰਤਿਮ ਅਰਦਾਸ ਸਮਾਗਮ ਦੌਰਾਨ  ਉਨ੍ਹਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸੇਵਾ ਤੇ ਸਿਮਰਨ ਦੇ ਸਿਧਾਂਤ ਨਾਲ ਜੁੜੀ ਬੀਬੀ ਅੱਤਰ ਕੌਰ ਦਾ ਅਕਾਲ ਚਲਾਣਾ ਕਰ ਜਾਣਾ  ਸਾਡਾ ਸਾਰਿਆਂ ਲਈ ਇੱਕ ਬਹੁਤ ਵੱਡਾ ਘਾਟਾ ਹੈ। ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ, ਪ੍ਰਵਾਰਿਕ ਮੈਬਰਾਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਸਾਦਗੀ ਭਰੇ ਜੀਵਨ ਵਿੱਚ ਰਹਿਣ ਵਾਲੀ ਤੇ ਗੁਰੂ ਆਸੇ ਅਨੁਸਾਰ ਸਮੁੱਚੇ ਪ੍ਰੀਵਾਰ ਅਤੇ ਸੰਗਤਾਂ ਦੀ ਸੇਵਾ ਨੂੰ ਲੋਚਦੀ ਬੀਬੀ ਅੱਤਰ ਕੌਰ ਦੀਆਂ ਸੇਵਾਵਾਂ ਸਾਡੇ ਲਈ ਪ੍ਰੇਣਾ ਦਾ ਸਰੋਤ ਹਨ।ਉਨ੍ਹਾਂ ਨੇ ਸ.ਭੁਪਿੰਦਰ ਸਿੰਘ ਸਮੇਤ ਸਮੁੱਚੇ ਪ੍ਰਵਾਰਿਕ ਮੈਬਰਾਂ ਨਾਲ ਆਪਣਾ ਹਮਦਰਦੀ ਦਾ ਪ੍ਰਗਟਾਵਾ  ਕੀਤਾ ਅਤੇ ਅਕਾਲ ਪੁਰਖ  ਦਾ ਭਾਣਾ ਮੰਨਣ ਦੀ ਤਾਕੀਦ ਕੀਤੀ।ਇਸ ਦੌਰਾਨ  ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਗੁਰਦੁਆਰਾ ਸ਼?ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵੱਲੋ ਸ.ਭੁਪਿੰਦਰ ਸਿੰਘ ਤੇ ਉਨ੍ਹਾਂ ਦੇ ਸਪੁੱਤਰਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ  ਸਿਰਪਾਉ ਤੇ ਦਸਤਾਰਾਂ ਭੇਟ ਕੀਤੀਆਂ ਗਈਆਂ।ਇਸ ਤੋ ਪਹਿਲਾਂ ਆਯੋਜਿਤ ਕੀਤੇ ਗਏ ਅੰਤਿਮ ਅਰਦਾਸ ਗੁਰਮਤਿ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲਿਆ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਬੀਬੀ ਅੱਤਰ ਕੌਰ ਜੀ ਦੇ ਅੰਤਿਮ ਅਰਦਾਸ ਸਮਾਗਮ ਵਿੱਚ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਤੇ ਸੰਗਤਾਂ  ਅਤੇ ਪ੍ਰਮੁੱਖ ਵਿਅਕਤੀਆਂ ਵੱਲੋ ਭੇਜੇ ਸ਼ੋਕ ਮੱਤਿਆ ਦਾ ਧੰਨਵਾਦ ਸੀਨੀਅਰ ਅਕਾਲੀ ਆਗੂ ਜੱਥੇ.ਹਰਭਜਨ ਸਿੰਘ ਡੰਗ ਵੱਲੋਂ ਬੜੇ ਸੁਚੱਜੇ ਤੇ ਸਚਾਰੂ ਬੋਲਾਂ ਰਾਹੀਂ ਕੀਤਾ ਗਿਆ।ਅਤਿੰਮ ਅਰਦਾਸ ਸਮਾਗਮ ਵਿੱਚ ਜਵੱਦੀ ਟਕਸਾਲ ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ, ਸ.ਕੁਲਵੰਤ ਸਿੰਘ ਸਿੱਧੂ ਐਮ.ਐਲ.ਏ,ਗੁਰਪ੍ਰੀਤ ਬੱਸੀ(ਗੋਗੀ) ਐਮ.ਐਲ.ਏ, ਜੱਥੇ.ਬਲਵਿੰਦਰ ਸਿੰਘ ਬੈਂਸ ਮੈਬਰ ਐਸ.ਜੀ.ਪੀ.ਸੀ, ਸ.ਅਮਰਜੀਤ ਸਿੰਘ ਟਿੱਕਾ ਸੀਨੀਅਰ ਭਾਜਪਾ ਆਗੂ, ਸੁਖਵਿੰਦਰ ਸਿੰਘ ਬਿੰਦਰਾ,ਸੁਰਿੰਦਰ ਸਿੰਘ ਚੌਹਾਨ, ਜਤਿੰਦਰਪਾਲ ਸਿੰਘ ਸਲੂਜਾ, ਗੁਰਿੰਦਰਪਾਲ ਸਿੰਘ ਪੱਪੂ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ, ਸ.ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼?ਰੀ ਗੁਰੂ ਕਲਗੀਧਰ ਸਿੰਘ ਸਭਾ,ਸ.ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਐਡਵੋਕੇਟ ਐਮ.ਐਸ.ਅਨੇਜਾ,.ਗੁਰਚਰਨ ਸਿੰਘ ਸਰਪੰਚ, ਜਗਦੇਵ ਸਿੰਘ ਕਲਸੀ, ਜਗਜੀਤ ਸਿੰਘ ਆਹੂਜਾ, ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮਕੱੜ, ਰਜਿੰਦਰ ਸਿੰਘ ਡੰਗ, ਰਣਜੀਤ ਸਿੰਘ ਖਾਲਸਾ,ਕਰਨੈਲ ਸਿੰਘ ਬੇਦੀ, ਬਲਬੀਰ ਸਿੰਘ ਭਾਟੀਆ, ਪ੍ਰਿਤਪਾਲ ਸਿੰਘ, ਜਤਿੰਦਰਪਾਲ ਸਿੰਘ ਪ੍ਰਧਾਨ, ਦਲੀਪ ਸਿੰਘ ਖੁਰਾਣਾ,ਜਸਪਾਲ ਸਿੰਘ ਕੋਹਲੀ, ਇੰਦਰਜੀਤ ਸਿੰਘ ਗੋਲਾ, ਭਾਈ ਸਰਬਜੀਤ ਸਿੰਘ ਲੁਧਿਆਣਾ ,ਭਾਈ ਜੋਗਿੰਦਰ ਸਿੰਘ ਰਿਆੜ,,ਸ.ਸਰਬਜੀਤ ਸਿੰਘ ਪ੍ਰਧਾਨ ਜੀਉਲਰਜ ਐਸੋਸੀਏਸ਼ਨ ਮੁਹਾਲੀ,ਮਨਮੋਹਨ ਸਿੰਘ, ਮਨਜੀਤ ਸਿੰਘ ਟੋਨੀ, ਬਲਜਿੰਦਰ ਸਿੰਘ ਮੀਤਰੂ,ਗੁਰਮੀਤ ਸਿੰਘ ਮੀਤਰੂ,ਰਜਿੰਦਰ ਸਿੰਘ ਕੜਵੱਲ, ਅਮਰਜੀਵਨ ਧੀਰ ਪ੍ਰਧਾਨ ਜੀਉਲਰਜ ਐਸੋਸੀਏਸ਼ਨ, ਗਿਆਨ ਸਿੰਘ ਕਾਲੜਾ ,ਜਗਬੀਰ ਸਿੰਘ ਡੀ.ਜੀ.ਐਮ , ਰਜਿੰਦਰ ਸਿੰਘ ਮੱਕੜ,ਗੁਰਦੀਪ ਸਿੰਘ ਡੀਮਾਰਟੇ,ਇੰਦਰਬੀਰ ਸਿੰਘ ਬੱਤਰਾ, ਬਲਜੀਤ ਸਿੰਘ ਬਾਵਾ, ਅਵਤਾਰ ਸਿੰਘ ਬੀ.ਕੇ,ਪ੍ਰੇਮ ਸਿੰਘ, ਮਨਜੀਤ ਸਿੰਘ ਨਾਟੀ,ਹਰਮੀਤ ਸਿੰਘ ਡੰਗ, ਪੱਤਰਕਾਰ ਧਨਵੀਰ ਸਿੰਘ,ਗੁਰਮੀਤ ਸਿੰਘ ਨਿੱਝਰ,ਬੀਬੀ ਸਵਿੰਦਰ ਕੌਰ ਖਾਲਸਾ, ਬੀਬੀ ਰਵਿੰਦਰ ਕੌਰ ਸਰਾਭਾ ਨਗਰ,ਬੀਬੀ ਬਲਦੇਵ ਕੌਰ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ

ਅੱਜ ਦੇ ਭਟਕੇ ਹੋਏ ਮਨੁੱਖ ਨੂੰ ਸਮਾਜਿਕ ਨੈਤਿਕਤਾ ਦੀ ਸੋਝੀ ਕਰਵਾਉਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਸਰਵ ਸਮਰੱਥ ਹੈ- ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 5 ਫਰਵਰੀ (ਕਰਨੈਲ ਸਿੰਘ ਐੱਮ.ਏ.) -ਸੰਤ ਬਾਬਾ ਸੁਚਾ ਸਿੰਘ ਜੀ ਬਾਨੀ  ਜਵੱਦੀ ਟਕਸਾਲ ਵਲੋਂ ਮਾਨਵਤਾ ਤੇ ਕੌਮੀ ਫਰਜ਼ਾਂ ਲਈ ਸਿਰਜੇ ਸੁਫ਼ਨਿਆਂ ਨੂੰ ਸਕਾਰ ਕਰਨ ਲਈ ਕਾਰਜਸ਼ੀਲ ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਅੱਜ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿਚ ਜਿਥੇ ਗੁਰਬਾਣੀ ਨਾਮ ਸਿਮਰਨ ਦੀ ਮਹਿਮਾਂ ਨੂੰ ਆਪਣੇ ਵਿਚਾਰਾਂ ਦਾ ਕੇਂਦਰੀ ਵਿਸ਼ੇ ਵਜੋਂ ਰੱਖਿਆ, ਉਥੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਕਾਰਜ, ਉਨ੍ਹਾਂ ਦੇ ਸਿਧਾਂਤ ਆਦਿ ਵਿਸ਼ਿਆਂ ਤੇ ਵੀ ਵਿਚਾਰਾਂ ਦੀ ਸਾਂਝ ਪਾਈ। ਮਹਾਂਪੁਰਸ਼ਾਂ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ  ਭਗਤ ਰਵਿਦਾਸ ਜੀ ਦੀ ਬਾਣੀ ਵਿੱਚਲਾ ਅਨੁਭਵ ਅਤੇ ਚਿੰਤਨ ਅਜਿਹਾ ਦੀਪਕ ਹੈ, ਜੋ ਸਮਾਜ ਵਿਚ ਫੈਲੀ ਅਨੈਤਿਕਤਾ ਦੇ ਘੋਰ ਹਨੇਰੇ ਨੂੰ ਦੂਰ ਕਰਦਾ ਹੈ। ਭਗਤ ਜੀ ਨੇ ਆਪਣੇ ਵਕਤ ਦੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਕਿਸੇ ਕੱਟੜ ਸਿਧਾਂਤ ਨੂੰ ਨਹੀਂ ਅਪਣਾਇਆ ਸਗੋਂ ਨਿਮਰਤਾ, ਪਰਉਪਕਾਰ, ਤਿਆਗ, ਸੰਤੋਖ, ਉਦਾਰਤਾ, ਸਮਤਾ, ਸਦਾਚਾਰ, ਮਿਹਨਤ, ਪ੍ਰੇਮ, ਦਇਆ, ਵਰਗੇ ਨੈਤਿਕ ਗੁਣਾਂ ਦੀ ਸਥਾਪਨਾ ਕਰਕੇ ਆਪਣੀ ਮਧੁਰ ਬਾਣੀ ਨਾਲ ਲੋਕਾਂ ਦੇ ਤਪਦੇ ਹਿਰਦੇ ਠਰਨ ਦਾ ਸਫਲ ਯਤਨ ਕੀਤਾ। ਉਨ੍ਹਾ ਦਾ ਆਪਣਾ ਜੀਵਨ ਆਦਰਸ਼ ਅਤੇ ਨੈਤਿਕਤਾ ਪੂਰਨ ਸੀ। ਉਨ੍ਹਾ ਨੇ ਆਪਣੇ ਜੀਵਨ ਵਿੱਚ ਕਦੇ ਵੀ ਕਥਨੀ ਅਤੇ ਕਰਨੀ ਵਿੱਚ ਫਰਕ ਨਹੀਂ ਪੈਣ ਦਿੱਤਾ। ਉਨ੍ਹਾ ਦੀ ਬਾਣੀ ਵਿਚ ਸਥਾਪਿਤ ਸਮਾਜਿਕ ਨੈਤਿਕਤਾ ਅੱਜ ਵੀ ਉਨ੍ਹੀਂ ਹੀ ਮਹੱਤਵਪੂਰਨ ਹੈ, ਜਿਨ੍ਹੀ ਉਨ੍ਹਾਂ ਦੇ ਆਪਣੇ ਵੇਲੇ ਸੀ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਫ਼ੁਰਮਾਇਆ ਅੱਜ ਦੇ ਭਟਕੇ ਹੋਏ ਮਨੁੱਖ ਨੂੰ ਸਮਾਜਿਕ ਨੈਤਿਕਤਾ ਦੀ ਸੋਝੀ ਕਰਵਾਉਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਸਰਵ ਸਮਰੱਥ ਹੈ। ਅਜੋਕੇ ਭ੍ਰਿਸ਼ਟਾਚਾਰ, ਜਾਤੀਵਾਦ, ਭਾਸ਼ਾਵਾਦ, ਸੰਪਰਦਾਇਕ ਅਤੇ ਹਿੰਸਾਵਾਦ ਦੇ ਯੁੱਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਭਗਤ ਰਵਿਦਾਸ ਜੀ ਦੀ ਬਾਣੀ ਉਨ੍ਹਾ ਦੇ ਵੇਲਿਆਂ ਨਾਲੋਂ ਵੀ ਵਧੇਰੇ ਸਮਾਜਿਕ ਨੈਤਿਕਤਾ ਦੀ ਸਾਰਥਿਕਤਾ ਸਿੱਧ ਕਰਦੀ ਹੈ।

ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕੀਤੀ, ਹੁਣ 5.50 ਰੁਪਏ ਕਿਊਬਕ ਫੁੱਟ ਮਿਲੇਗੀ ਸਸਤੀ ਰੇਤਾ

7 ਜ਼ਿਲ੍ਹਿਆਂ ਵਿਚ 16 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ

ਆਉਂਦੇ ਮਹੀਨੇ ਤੱਕ ਖੱਡਾਂ ਦੀ ਗਿਣਤੀ ਵਧਾ ਕੇ 50 ਕਰਨ ਦਾ ਐਲਾਨ

ਫੈਸਲੇ ਨੂੰ ਪ੍ਰਗਤੀਸ਼ੀਲ ਤੇ ਖੁਸ਼ਹਾਲ ਪੰਜਾਬ ਲਈ ਨਵੀਂ ਸਵੇਰ ਦੱਸਿਆ

ਰੇਤ ਮਾਫੀਏ ਨਾਲ ਸਾਂਝ ਪਾ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਤੋਂ ਮਾੜੇ ਕੰਮਾਂ ਦਾ ਹਿਸਾਬ ਲਿਆ ਜਾਵੇਗਾ

ਗੋਰਸੀਆਂ ਖਾਨ ਮੁਹੰਮਦ (ਲੁਧਿਆਣਾ), 5 ਫਰਵਰੀ ( ਦਲਜੀਤ ਸਿੰਘ ਰੰਧਾਵਾ )ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਅਤੇ ਬੱਜਰੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 16 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਜਿਸ ਨਾਲ ਹੁਣ ਇਨ੍ਹਾਂ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਭਾਅ ਰੇਤਾ ਮਿਲੇਗੀ।  
ਸੂਬੇ ਦੇ 7 ਜ਼ਿਲ੍ਹਿਆਂ ਵਿਚ ਫੈਲੀਆਂ 16 ਜਨਤਕ ਖੱਡਾਂ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਦਬਦਬਾ ਬਣਾ ਕੇ ਲੋਕਾਂ ਨੂੰ ਡਰਾਉਣ-ਧਮਕਾਉਣ ਵਾਲੇ ਰੇਤ ਮਾਫੀਏ ਨੂੰ ਸੂਬਾ ਸਰਕਾਰ ਨੇ ਜੜ੍ਹੋਂ ਖਤਮ ਕਰ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਹੁਣ ਹਰੇਕ ਜਨਤਕ ਖੱਡ ਤੋਂ 5.50 ਰੁਪਏ ਕਿਊਬਕ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਹਾਸਲ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਜਨਤਕ ਖੱਡਾਂ ਤੋਂ ਰੇਤਾ ਦੀ ਸਿਰਫ ਹੱਥੀਂ ਖੁਦਾਈ ਕਰਨੀ ਹੋਵੇਗੀ ਅਤੇ ਰੇਤਾ ਦੀ ਮਸ਼ੀਨੀ ਖੁਦਾਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਰੇਤ ਠੇਕੇਦਾਰ ਨੂੰ ਇਹ ਜਨਤਕ ਖੱਡਾਂ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਨਤਕ ਖੱਡਾਂ ਵਾਲੀਆਂ ਥਾਵਾਂ ਤੋਂ ਰੇਤਾ ਸਿਰਫ ਗੈਰ-ਵਪਾਰਕ ਪ੍ਰਾਜੈਕਟਾਂ ਦੀ ਉਸਾਰੀ ਲਈ ਵਰਤਣ ਵਾਸਤੇ ਹੀ ਵੇਚੀ ਜਾਵੇਗੀ।
 ਮੁੱਖ ਮੰਤਰੀ ਨੇ ਕਿਹਾ ਕਿ ਰੇਤਾ ਦੀ ਵਿਕਰੀ ਸੂਰਜ ਡੁੱਬਣ ਤੱਕ ਹੀ ਹੋਵੇਗੀ ਅਤੇ ਹਰੇਕ ਜਨਤਕ ਖੱਡ ਵਾਲੀ ਥਾਂ 'ਤੇ ਰੇਤ ਕੱਢੇ ਜਾਣ ਨੂੰ ਨਿਯਮਤ ਕਰਨ ਲਈ ਇੱਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਐਪ ਵੀ ਬਣਾਈ ਹੈ ਜੋ ਲੋਕਾਂ ਨੂੰ ਜਨਤਕ ਖੱਡਾਂ ਵਾਲੀਆਂ ਥਾਵਾਂ ਬਾਰੇ ਪੂਰੀ ਜਾਣਕਾਰੀ ਦੇਵੇਗੀ ਅਤੇ ਇੱਥੋਂ ਤੱਕ ਕਿ ਆਨਲਾਈਨ ਭੁਗਤਾਨ ਦੀ ਸਹੂਲਤ ਵੀ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ 16 ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ ਅਤੇ ਅਗਲੇ ਮਹੀਨੇ ਤੱਕ ਸੂਬੇ ਭਰ ਵਿੱਚ ਅਜਿਹੀਆਂ 50 ਹੋਰ ਖੱਡਾਂ ਚਾਲੂ ਹੋ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਇੱਕ ਐਪ ਲਾਂਚ ਕੀਤੀ ਗਈ ਹੈ ਜੋ ਗੂਗਲ ਮੈਪਸ ਨਾਲ ਜੁੜੀ ਹੋਵੇਗੀ ਅਤੇ ਵਿਅਕਤੀ ਨੂੰ ਨੇੜੇ ਦੀ ਜਨਤਕ ਖੱਡ ਬਾਰੇ ਜਾਣੂੰ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਸਤੀ ਰੇਤ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਠੇਕੇਦਾਰਾਂ ਅਤੇ ਟਰਾਂਸਪੋਰਟਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਰੋਕਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਮਜ਼ਦੂਰ ਇਸ ਕੰਮ ਵਿਚ ਵਿੱਚ ਲੱਗੇ ਹੋਣਗੇ, ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਰੇਤਾ-ਬੱਜਰੀ ਦੀ ਵਿਕਰੀ ਅਤੇ ਖਰੀਦ ਵਿਚ ਵਿਚੋਲਿਆਂ ਨੂੰ ਖਤਮ ਕਰੇਗਾ, ਜਿਸ ਨਾਲ ਆਮ ਆਦਮੀ ਵੱਧ ਸਮਰੱਥ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਭਰ ਵਿੱਚੋਂ ਸਭ ਤੋਂ ਘੱਟ ਕੀਮਤ 'ਤੇ ਰੇਤ ਲੋਕਾਂ ਲਈ ਮੌਜੂਦ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਨਤਕ ਖੱਡਾਂ ਵਾਲੀਆਂ ਥਾਵਾਂ ਦੀ ਮੌਜੂਦਗੀ ਖੁਦ-ਬ-ਖੁਦ ਹੀ ਕੀਮਤਾਂ ਨੂੰ ਪ੍ਰਭਾਵਿਤ ਕਰੇਗੀ ਜਿਸ ਨਾਲ ਕੀਮਤਾਂ ਹੇਠਲੇ ਪੱਧਰ 'ਤੇ ਸਥਿਰ ਹੋਣਗੀਆਂ ਕਿਉਂਕਿ ਇਹ ਖੱਡਾਂ ਆਮ ਲੋਕਾਂ ਲਈ ਸਸਤੀ ਰੇਤ ਖਰੀਦਣ ਲਈ ਨਿਯਮਤ ਬਦਲ ਪੇਸ਼ ਕਰਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਖੱਡਾਂ ਦੇ ਸੰਚਾਲਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਕਿਉਂਕਿ ਇਸ 'ਤੇ 24 ਘੰਟੇ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਜਨਤਕ ਥਾਵਾਂ 'ਤੇ ਪੁਲਿਸ ਦੀ ਗਸ਼ਤ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਜਾ ਸਕੇ। ਭਗਵੰਤ ਮਾਨ ਨੇ ਦੱਸਿਆ ਕਿ ਇਹ ਖੱਡਾਂ ਇਕ ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੀਆਂ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਰੇਤ ਮਾਫੀਆ ਜਿਸ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਪੈਰ ਪਸਾਰੇ ਹੋਏ ਸਨ, ਹੁਣ ਲੋਕਾਂ ਦਾ ਸ਼ੋਸ਼ਣ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਰੇਤ ਦੀਆਂ ਖੱਡਾਂ ਰਾਹੀਂ ਗੈਰ-ਕਾਨੂੰਨੀ ਪੈਸਾ ਇਕੱਠਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਲਈ ਜਵਾਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੂਬੇ ਨਾਲ ਇਹ ਘਿਨਾਉਣਾ ਅਤੇ ਨਾ ਮੁਆਫ਼ੀਯੋਗ ਅਪਰਾਧ ਕੀਤਾ ਹੈ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਸੂਬਾ ਸਰਕਾਰ ਵੱਲੋਂ ਹੁਣ ਤੱਕ ਪੂਰੀਆਂ ਕੀਤੀਆਂ ਕਈ ਗਾਰੰਟੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਹੁਦਾ ਸੰਭਾਲਣ ਦੇ 10 ਮਹੀਨਿਆਂ ਦੇ ਅੰਦਰ-ਅੰਦਰ ਸੂਬਾ ਸਰਕਾਰ ਨੇ ਟਰਾਂਸਪੋਰਟ ਮਾਫੀਆ ਦਾ ਸਫਾਇਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੁਲਾਈ, 2022 ਤੋਂ ਸੂਬੇ ਦੇ 87 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਚੁੱਕੀ ਹੈ।ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਹੁਣ ਤੱਕ 26,000 ਤੋਂ ਵੱਧ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਹੋਰ ਵੀ ਭਰਤੀ ਚੱਲ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਭਰ ਵਿੱਚ 500 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਸਥਾਪਤ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪ੍ਰਿੰਸੀਪਲਾਂ ਦੀ ਮੁਹਾਰਤ ਨੂੰ ਹੋਰ ਨਿਖਾਰਨ ਲਈ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਪੇਸ਼ੇਵਰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਨਵੇਂ ਤੇ ‘ਰੰਗਲੇ ਪੰਜਾਬ’ ਦੀ ਸਵੇਰ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਨਾਲ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਹਰਦੀਪ ਸਿੰਘ ਮੁੰਡੀਆਂ ਅਤੇ ਜੀਵਨ ਸਿੰਘ ਸੰਗੋਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ.ਕੰਗ, ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ, ਚੇਅਰਮੈਨ ਨਵਜੋਤ ਸਿੰਘ ਜਰਗ, ਚੇਅਰਮੈਨ ਸੁਰੇਸ਼ ਗੋਇਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਸਕੱਤਰ ਮਾਈਨਿੰਗ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਮਾਈਨਿੰਗ ਡੀ.ਪੀ.ਐਸ. ਖਰਬੰਦਾ ਅਤੇ ਹੋਰ ਵੀ ਹਾਜ਼ਰ ਸਨ

 

ਹਰਸ਼ ਵਧਵਾ- ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ਤੇ ਦਰਸਾਉਣ ਵਾਲੇ ਇੱਕ ਦੂਰਦਰਸ਼ੀ ਨਿਰਮਾਤਾ

ਹਰਸ਼ ਵਧਵਾ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨਸ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਬੂਤ ਜੋ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ, ਹਰਸ਼ ਵਾਧਵਾ ਦੇ ਪ੍ਰੋਡਕਸ਼ਨ ਹਾਊਸ ਦੁਆਰਾ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਦਾਕਾਰੀ ਦੇ ਜੋਸ਼ ਅਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ, ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨਸ ਦਾ ਸਫ਼ਰ ਸ਼ੁਰੂ ਕੀਤਾ ਅਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ ਤੇ ਪਹੁੰਚੇ ਹਨ।ਖੁਸ਼ੀ ਦੀ ਗੱਲ ਹੈ, ਵਧਵਾ ਪ੍ਰੋਡਕਸ਼ਨਸ ਆਉਣ ਵਾਲੀ ਫਿਲਮ ਕਣਕਾਂ ਦੇ ਓਹਲੇ ਰਾਹੀਂ ਇੱਕ ਅਣਛੂਹੇ ਅਤੇ ਅਣਦੇਖੇ ਪ੍ਰੋਜੈਕਟ ਨੂੰ ਪੇਸ਼ ਕਰਨ ਜਾ ਰਹੇ ਹਨ। ਗੁਰਪ੍ਰੀਤ ਘੁੱਗੀ, ਤਾਨੀਆ ਤੇ ਬਾਲ ਕਲਾਕਾਰ ਕਿਸ਼ਟੂ ਕੇ. ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਬਿਲਕੁਲ ਨਵਾਂ ਸੰਕਲਪ ਹੈ ਜਿਸਨੂੰ ਕਦੇ ਵੀ ਕਿਸੇ ਨੇ ਪਰਦੇ 'ਤੇ ਨਹੀਂ ਦਿਖਾਇਆ ਹੈ ਅਤੇ ਸਾਨੂੰ ਹਰਸ਼ ਵਧਵਾ ਤੇ ਇਸ ਤਰ੍ਹਾਂ ਦੀ ਪਹਿਲ ਕਰਨ ਤੇ ਮਾਣ ਹੈ। ਫਿਲਮ ਦਾ ਪੋਸਟਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ਤੇ ਪਹੁੰਚਣਾ ਮੁਸ਼ਕਲ ਹੈ।ਪੋਸਟਰ ਨੂੰ ਲੋਕਾਂ ਵੱਲੋਂ ਖ਼ੂਬਸੂਰਤ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਅਸੀਂ ਹਰਸ਼ ਵਧਵਾ ਨੂੰ ਇਸ ਵਿਲੱਖਣ ਸੰਕਲਪ ਨੂੰ ਸਾਹਮਣੇ ਲਿਆਉਣ ਅਤੇ ਅਜਿਹੇ ਅਛੂਤੇ ਵਿਸ਼ਿਆਂ ਦੇ ਲੇਖਕਾਂ ਦਾ ਸਮਰਥਨ ਕਰਨ ਲਈ ਵਧਾਈ ਦਿੰਦੇ ਹਾਂ।ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਹੈ, ਜਿਸ ਨੂੰ ਵਧਵਾ ਪ੍ਰੋਡਕਸ਼ਨਸ ਦੇ ਅਧੀਨ ਹਰਸ਼ ਵਧਵਾ ਦੁਆਰਾ ਨਿਰਮਿਤ ਕੀਤਾ ਗਿਆ ਹੈ। ਫਿਲਮ 2023 ਚ ਰਿਲੀਜ਼ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ 94638 28000

ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਟਰੈਫਿਕ ਸਬ-ਇੰਸਪੈਕਟਰ ਦੇ ਜਬਾੜੇ ਵਿਚ ਲੱਗੀ ਗੋਲੀ

ਗੁਰਦਾਸਪੁਰ, 04 ਫਰਵਰੀ (ਹਰਪਾਲ ਸਿੰਘ,ਪ੍ਰਭਜੋਤ ਕੌਰ)ਬਟਾਲਾ ਟਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਗੋਲੀ ਲੱਗਣ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਆਪਣੀ ਹੀ ਸਰਵਿਸ ਰਿਵਾਲਵਰ ਨੂੰ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ ਅਤੇ  ਉਹਨਾਂ ਦੇ ਜਬਾੜੇ ਵਿਚ ਜਾ ਵੱਜੀ। ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਜ਼ਖਮੀ ਹਾਲਾਤ ਵਿੱਚ ਇਲਾਜ ਲਈ ਇਕੱ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।