You are here

ਪੰਜਾਬ

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਈ-ਕੰਟੈਂਟ ਡਿਵੇਲਪਮੈਂਟ ਵਿਸ਼ੇ ਤੇ ਵਰਕਸ਼ਾਪ ਆਯੋਜਿਤ

ਤਲਵੰਡੀ ਸਾਬੋ, 13 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਸੈੱਲ ਵੱਲੋਂ ਈ-ਕੰਟੈਂਟ ਡਿਵੇਲਪਮੈਂਟ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਆਗਾਜ਼ ਮੌਕੇ ਮੁੱਖ ਮਹਿਮਾਨ ਪ੍ਰੋ. (ਡਾ.) ਐਸ.ਕੇ.ਬਾਵਾ, ਉਪ ਕੁਲਪਤੀ ਨੇ ਫੈਕਲਟੀ ਮੈਂਬਰਾਂ ਤੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮਾਂ ਸਵੈ-ਨਿਰਦੇਸ਼ਿਤ ਸਿੱਖਲਾਈ ਤੇ ਕੇਂਦਰਿਤ ਹੋਵੇਗਾ। ਹੁਣ ਸਿੱਖਣ ਦੀ ਪ੍ਰਕਿਰਿਆ ਹਰ ਵੇਲੇ, ਹਰ ਥਾਂ, ਹਰ ਵਕਤ ਤਾਰਹੀਣ ਸਾਧਨਾਂ ਰਾਹੀਂ ਹਵੇਗੀ। ਇਸ ਨੂੰ ਮਦਦ ਕਰਨ ਲਈ ਈ-ਕੰਟੈਂਟ ਦੀ ਲੋੜ ਪਵੇਗੀ | ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਕੰਪਿਊਟਰ ਅਤੇ ਈ-ਸਮੱਗਰੀ ਦੇ ਮਹੱਤਵ ਬਾਰੇ ਜਾਣਕਾਰੀ ਦੇਣਾ ਵਰਕਸ਼ਾਪ ਦਾ ਮੰਤਵ ਹੈ। ਗੁਰੂ ਜੰਬੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਵਿਸ਼ਾ ਮਾਹਿਰ ਅਤੇ ਕੂੰਜੀਵੱਤ ਬੁਲਾਰੇ ਡਾ . ਵੰਦਨਾਂ ਪੂਨੀਆ ਨੇ ਈ-ਕੰਟੈਂਟ ਦੇ ਚਾਰ ਪਲੇਟਫਾਰਮ ਸ੍ਵਯਮ, ਈ.ਡੀ. ਐਕਸ, ਕੋਰਸਿਰਾ ਤੇ ਉਡੇਸਿਟੀ ਬਾਰੇ ਫੈਕਲਟੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਾਫਟਵੇਅਰ ਕੈਨਵਸ ਤੇ ਤਕਨੀਕੀ ਪੱਖਾਂ ਤੇ ਫਾਇਦਿਆਂ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਦੀ ਮਦਦ ਨਾਲ ਉੱਚ ਕੋਟੀ ਦਾ ਈ-ਕੰਟੈਂਟ ਕਿਵੇਂ ਇਕੱਠਾ ਕੀਤਾ ਜਾ ਸਕਦਾ ਹੈ। ਵਰਕਸ਼ਾਪ ਵਿੱਚ 171 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਸਭਨਾਂ ਦਾ ਧੰਨਵਾਦ ਕਰਦੇ ਹੋਏ ਡਾ. ਜਗਤਾਰ ਸਿੰਘ, ਚੇਅਰਮੈਨ, ਮਨੁੱਖੀ ਸਰੋਤ ਵਿਕਾਸ ਸੈੱਲ ਨੇ ਵਿਦਿਆ

'ਮੈਂ ਪੰਜਾਬੀ, ਬੋਲੀ ਪੰਜਾਬੀ ਮੁਹਿੰਮ' ਦੇ ਤੇਰਵੇਂ ਦਿਨ ਲਗਾਈ ਕੈਲੀਗਰਾਫ਼ੀ ਵਰਕਸ਼ਾਪ

ਮਾਸਟਰਮਾਈਂਡ ਕਾਲਜ ਸਮੇਤ 5300 ਵਿਦਿਆਰਥੀਆਂ ਨੇ 27 ਪਿੰਡਾਂ ਵਿੱਚ ਕੱਢੀਆਂ ਜਾਗਰੂਕਤਾ ਰੈਲੀਆਂ

ਬਠਿੰਡਾ/ਤਲਵੰਡੀ ਸਾਬੋ, 13 ਫਰਵਰੀ (ਗੁਰਜੰਟ ਸਿੰਘ ਨਥੇਹਾ)- ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ 'ਮੈਂ ਪੰਜਾਬੀ, ਬੋਲੀ ਪੰਜਾਬੀ' ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਅਧੀਨ ਅੱਜ ਤੇਰਵੇਂ ਦਿਨ ਸਥਾਨਕ ਐਮ.ਐੱਸ.ਡੀ. ਸਕੂਲ ਵਿਖੇ ਮਾਂ-ਬੋਲੀ ਪੰਜਾਬੀ ਦੀ ਕੈਲੀਗਰਾਫ਼ੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ 80 ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਵਿੱਚ ਗੁਰਮੁਖੀ ਲਿਪੀ ਦੇ ਸੁੰਦਰ ਲਿਖਾਈ ਦੇ ਮਾਹਿਰ ਅਧਿਆਪਕ ਸ਼੍ਰੀ ਧਰਮਪਾਲ ਰਿਸੋਰਸ ਪਰਸਨ ਵਜੋਂ ਪੁੱਜੇ। ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀਮਤੀ ਮਨਦੀਪ ਕੌਰ, ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਸੂਰਜ ਸੇਤੀਆ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਿਲੱਖਣ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਮਾਤ-ਭਾਸ਼ਾ ਦੇ ਸੰਬੰਧ ਵਿੱਚ ਅਜਿਹੇ ਉੱਦਮ ਸਮੇਂ ਦੀ ਲੋੜ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਹਰ ਤਰ੍ਹਾਂ ਨਾਲ਼ ਯਤਨਸ਼ੀਲ ਹੈ। ਸ਼੍ਰੀ ਧਰਮਪਾਲ ਨੇ ਬੜੇ ਹੀ ਕਲਾਤਮਕ ਤਰੀਕੇ ਨਾਲ਼ ਵਿਦਿਆਰਥੀਆਂ ਨਾਲ਼ ਸੰਵਾਦ ਰਚਾ ਕੇ ਉਨ੍ਹਾਂ ਨੂੰ ਸੋਹਣੀ ਅੱਖਰ ਬਣਤਰ ਦੇ ਗੁਰ ਦਿੱਤੇ। ਮੰਚ ਸੰਚਾਲਨ ਦੀ ਭੂਮਿਕਾ ਖੋਜ਼ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਵਰਕਸ਼ਾਪ ਵਿੱਚ ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ 'ਮੈਂ ਪੰਜਾਬੀ,ਬੋਲੀ ਪੰਜਾਬੀ' 21 ਰੋਜ਼ਾ ਮੁਹਿੰਮ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾ ਸਿਰਫ਼ ਗੁਰਮੁਖੀ ਲਿਪੀ ਨੂੰ ਵੱਖਰਾ ਮਿਆਰ ਦੇਣਗੀਆਂ ਬਲਕਿ ਅੱਜ ਦੀ ਪੀੜ੍ਹੀ ਦਾ ਮਾਂ-ਬੋਲੀ ਨਾਲ਼ ਰਿਸ਼ਤਾ ਹੋਰ ਗੂੜ੍ਹਾ ਕਰਨਗੀਆਂ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਾਸਟਰਮਾਈਂਡ ਕਾਲਜ ਆੱਫ ਐਜੂਕੇਸ਼ਨ ਗਹਿਰੀ ਬੁੱਟਰ ਦੇ ਵਿਦਿਆਰਥੀਆਂ ਵੱਲੋਂ ਮਾਂ-ਬੋਲੀ ਦੇ ਹੱਕ ਵਿੱਚ ਕੱਢੀ ਜਾਣ ਵਾਲੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਦਿਆਰਥੀਆਂ ਦੀ ਸ਼ਨਾਖ਼ਤੀ ਬੋਰਡ ਪੰਜਾਬੀ ਵਿੱਚ ਲਿਖਣ ਦੀ ਅਪੀਲ ਨੂੰ ਆਸੇ-ਪਾਸੇ ਦੇ ਦੁਕਾਨਦਾਰਾਂ ਅਤੇ ਸੰਸਥਾਵਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਇਸ ਰੈਲੀ ਵਿੱਚ ਕਾਲਜ ਦੇ ਡਾਇਰੈਕਟਰ ਸ਼੍ਰੀ ਡੀ.ਆਰ. ਸਿੰਗਲਾ, ਪ੍ਰਿੰਸੀਪਲ ਡਾ. ਸਤਿੰਦਰ ਕੌਰ, ਵਾਈਸ ਪ੍ਰਿੰਸੀਪਲ ਸ਼੍ਰੀ ਗਗਨ ਸਹਿਗਲ, ਕੋਆਰਡੀਨੇਟਰ ਸ਼੍ਰੀ ਪਰਮਜੀਤ ਕੁਮਾਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਵਿਆਹ ਦੀ ਵਰ੍ਹੇਗੰਢ ਮੁਬਾਰਕ

ਗੀਤਕਾਰ ਸੁਖਚੈਨ ਸਿੰਘ ਕੁਰੜ ਅਤੇ ਲੇਖਿਕਾ ਗਗਨਦੀਪ ਕੌਰ ਧਾਲੀਵਾਲ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ

ਗੁਰੂ ਨਾਨਕ ਫਾਊਂਡੇਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ

ਬਰਨਾਲਾ/ ਮਹਿਲਕਲਾ 12 ਫਰਬਰੀ (ਗੁਰਸੇਵਕ ਸੋਹੀ) ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ, ਨਰਾਇਣਗੜ੍ਹ ਸੋਹੀਆਂ, ਦਿਵਾਨੇ ਅਤੇ ਛੀਨੀਵਾਲ ਖੁਰਦ ਇਹਨਾਂ ਚੌਹਾਂ ਨਗਰਾਂ ਦੇ ਵਿਚਕਾਰ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਮਿਤੀ 16 ਫਰਵਰੀ ਦਿਨ ਵੀਰਵਾਰ ਸਵੇਰੇ 10 ਤੋਂ 2 ਵਜੇ ਤੱਕ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾ. ਰਮੇਸ਼ ਐਮ.ਡੀ (ਸਟੇਟ ਐਵਾਰਡੀ) ਅਤੇ ਉਹਨਾਂ ਦੀ ਟੀਮ ਵੱਲੋਂ ਮਰੀਜਾਂ ਦਾ ਚੈਅਕੱਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਦੇ ਲੈਨਜਾਂ ਵਾਲੇ ਅਪ੍ਰੇਸ਼ਨ ਲੁਧਿਆਣਾ ਸਥਿਤ ਹਸਪਤਾਲ ਵਿਖੇ ਬਿਲਕੁਲ ਮੁਫਤ ਕੀਤੇ ਜਾਣਗੇ। ਅਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ।

ਸ਼ਹੀਦੀ ਫਤਿਹ ਮਾਰਚ ਦੇਹਲਾਂ ਸੀਹਾਂ ਤੋਂ ਖਾਲਸਾਈ ਸੱਜਧੱਜ ਨਾਲ ਅਗਲੇ ਪੜਾ ਲਈ ਰਵਾਨਾ

ਸ਼ਹੀਦਾਂ ਦਾ ਖੂਨ ਕੌਮ ਅੰਦਰ ਨਵੀਂ ਜਾਗਰਤੀ ਪੈਦਾ ਕਰਦਾ ਹੈ: ਹਰਜਿੰਦਰ ਸਿੰਘ ਧਾਮੀ

ਬਾਬਾ ਫੂਲਾ ਸਿੰਘ ਦੇ ਸ਼ਹੀਦੀ ਅਸਥਾਨ ਪਾਕਿਸਤਾਨ ਵਿਚ ਸਮਾਗਮ ਹੋਵੇਗਾ- ਬਾਬਾ ਬਲਬੀਰ ਸਿੰਘ

ਮੂਨਕ/ਦੇਹਲਾਂਸੀਹਾਂ 12 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਜਨਮ ਅਸਥਾਨ ਦੇਹਲਾਂ ਸੀਹਾਂ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ਹੀਦੀ ਫਤਿਹ ਮਾਰਚ ਪੂਰੀ ਖਾਲਸਾਈ ਸੱਜ ਧੱਜ ਨਾਲ ਅਰੰਭ ਕੀਤਾ ਗਿਆ। ਇਸ ਤੋਂ ਪਹਿਲਾਂ ਪਰਸੋਂ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ। ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਡਾ ਸਤਿਕਾਰਤ ਦਲਪੰਥ ਹੈ। ਕੌਮ ਦੇ ਮਹਾਨ ਯੋਧੇ ਜੋ ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਿਸਾਲੀ ਜਥੇਦਾਰ ਰਹੇ ਦੀ ਸ਼ਤਾਬਦੀ ਬੁੱਢਾ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇਹ ਸ਼ਹੀਦੀ ਫਤਿਹ ਮਾਰਚ ਯਾਦਗਾਰੀ ਤੇ ਇਤਿਹਾਸਕ ਹੈ ਕਿਉਂ ਕਿ ਪੂਰੇ ਦੋ ਸੌ ਸਾਲ ਗੁਜ਼ਰ ਗਏ ਏਡਾ ਵੱਡਾ ਉਪਰਾਲਾ ਨਹੀਂ ਹੋ ਸਕਿਆ, ਹੁਣ ਇਹ ਸ਼ਤਾਬਦੀ ਇਤਿਹਾਸ ਵਿਚ ਦਰਜ਼ ਹੋਵੇਗੀ। ਉਨ੍ਹਾਂ ਕਿਹਾ ਸ਼ਹੀਦਾਂ ਦਾ ਖੂਨ ਕੌਮ ਅੰਦਰ ਨਵੀਂ ਜਾਗਰਤੀ ਪੈਦਾ ਕਰਦਾ ਹੈ। ਇਸ ਨਗਰ ਦੇਹਲਾਂ ਸੀਹਾਂ ਦਾ ਅਤੇ ਅਕਾਲੀ ਫੂਲਾ ਸਿੰਘ ਜੀ ਦਾ ਨਾਂ ਸੰਸਾਰ ਭਰ ਦੇ ਸ਼ਹੀਦਾਂ ਦੀ ਕਤਾਰ ਵਿਚ ਚੱਮਕਦਾ ਰਹੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਿਰਪਾਓ, ਸ੍ਰੀ ਸਾਹਿਬ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਸਾਡਾ ਫਰਜ ਹੈ। ਖਾਸਕਰ ਜਿਹੜੇ ਪੰਥ ਦਾ ਮੈਂ ਮੁਖੀ ਹਾਂ ਉਸ ਸੰਸਥਾ ਮੁਖੀਆਂ ਦੇ ਦਿਹਾੜੇ ਤਾਂ ਮਨਾਏ ਜਾਣੇ ਲਾਜਮੀ ਹਨ। ਉਨ੍ਹਾਂ ਦਸਿਆ ਕਿ 2017 ਦੇ ਵਿੱਚ ਬੁੱਢਾ ਦਲ ਦੇ ਚੋਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਵੀ ਬੁੱਢਾ ਦਲ ਵੱਲੋਂ ਚੜਦੀਕਲਾ ਚ ਮਨਾਈ ਗਈ ਸੀ। ਹੁਣ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ ਸ਼ਤਾਬਦੀ ਸਮਾਗਮ 2024 ਮਾਰਚ ਤੀਕ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਪਾਕਿਸਤਾਨ ਜਿਥੇ ਉਨ੍ਹਾਂ ਦੀ ਸ਼ਹੀਦੀ ਹੋਈ ਸੀ ਉਸ ਅਸਥਾਨ ਤੇ ਵੀ ਸਿੱਖਾਂ ਦਾ ਇਕ ਵਫਦ ਲੈ ਕੇ ਜਾਵਾਗੇਂ ਅਤੇ ਜਿਵੇਂ ਵੀ ਹੋਇਆ ਸਮਾਗਮ ਕਰਾਂਗੇ। ਉਨ੍ਹਾਂ ਕਿਹਾ ਅਮਰੀਕਾ, ਕਨੇਡਾ, ਇੰਗਲੈਂਡ, ਅਸਟ੍ਰੇਲੀਆ ਦੀਆਂ ਸੰਗਤਾਂ ਵੀ ਪੂਰਨ ਸਹਿਯੋਗ ਕਰ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ, ਦੇਹਲਾਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਤੇ ਹੋਰ ਵਿਸ਼ੇਸ਼ ਪ੍ਰਤੀਨਿਧਾਂ ਨੂੰ ਬੁੱਢਾ ਦਲ ਵੱਲੋਂ ਸਨਮਾਨਤ ਕੀਤਾ ਗਿਆ। ਭਾਈ ਗੋਬਿੰਦ ਸਿੰਘ ਲੋਗੌਂਵਾਲ ਸਾਬਕਾ ਪਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਇਸ ਯਤਨ ਦੀ ਪ੍ਰਸੰਸਾ ਕੀਤੀ। ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸ਼ਹੀਦੀ ਫਤਿਹ ਮਾਰਚ ਅਰਦਾਸ ਉਪਰੰਤ ਅਰੰਭ ਹੋਇਆ, ਜਿਸ ਵਿਚ ਬਹੁਤ ਸੁੰਦਰ ਹਾਰਾਂ ਨਾਲ ਸਿੰਗਾਰੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ, ਪੰਜ ਪਿਆਰੇ, ਨਿਸ਼ਾਨਚੀ, ਨਗਾਰਚੀ, ਨਰਸਿੰਝੇ ਇਹ ਅਦਭੁੱਤ ਖਾਲਸਾਈ ਨਜ਼ਾਰਾ ਸੀ। ਇਹ ਸ਼ਹੀਦੀ ਫਤਿਹ ਮਾਰਚ ਵਿਚ ਇਤਿਹਾਸਕ ਨਿਸ਼ਾਨ, ਨਿਗਾਰੇ, ਮਹੱਲੇ ਦੀ ਵਿਸ਼ੇਸ਼ ਸੋਭਾ ਬਣੇ। ਇਸ ਤੋਂ ਪਹਿਲਾਂ ਨਰਸਿੰਝਿਆਂ, ਬੈਂਡ ਵਾਜਿਆ ਦੀਆਂ ਸ਼ਬਦੀ ਧੁੰਨਾਂ, ਖਾਲਸਾਈ ਜੈਕਾਰਿਆਂ ਦੀ ਗੂੰਜ਼ ਵਿੱਚ ਇਹ ਨਿਹੰਗ ਸਿੰਘਾਂ ਦਾ ਸ਼ਹੀਦੀ ਫਤਿਹ ਮਾਰਚ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਦੇਹਲਾਂ ਸੀਹਾਂ ਤੋਂ ਅਰੰਭ ਹੋ ਕੇ ਪਿੰਡ ਮੂਣਕ, ਹਮੀਰਗੜ੍ਹ, ਬਾਦਲਗੜ੍ਹ, ਖਾਨੇਂਵਾਲ, ਪਾਂਤੜਾ, ਕਸਬਾ ਨਿਹਾਲ, ਬੁਰਡ, ਦੋਧਨਾ, ਕਕਰਾਲਾ, ਚੱਕ ਅੰਮ੍ਰਿਤਸਰੀਆਂ, ਸਮਾਣਾ ਵਿਖੇ (ਦੁਪਹਿਰ ਦਾ ਲੰਗਰ) ਤੋਂ ਪਾਸ਼ੀਆਣਾ, ਮਿਲਟਰੀ ਏਰੀਆ, ਫੁਹਾਰਾ ਚੌਂਕ, ਨੀਲਾ ਭਵਨ ਚੌਂਕ, ਖੰਡਾ ਚੌਂਕ, ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਨਿਹੰਗ ਸਿੰਘਾਂ ਦੀਆਂ ਫੌਜਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸਮੂਲੀਅਤ ਕੀਤੀ। ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿੱਚ ਵਿਸ਼ੇਸ਼ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਸ਼ਹੀਦੀ ਫਤਿਹ ਮਾਰਚ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਰ ਸ. ਮਲਕੀਤ ਸਿੰਘ ਚੰਗਾਲ, ਮੈਂਬਰ ਪਰਮਜੀਤ ਕੌਰ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਜਸਵਿੰਦਰ ਸਿੰਘ ਜੱਸੀ, ਸ. ਸੁਰਿੰਦਰ ਸਿੰਘ, ਸ. ਕਾਬਲ ਸਿੰਘ, ਸ.  ਬਲਵਿੰਦਰ ਸਿੰਘ, ਸ. ਜਸਪਾਲ ਸਿੰਘ ਦੇਹਲਾਂ, ਸ. ਗੋਰਾ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਚਮਕੌਰ ਸਿੰਘ, ਸ. ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਲ ਹੋਏ।  ਫੋਟੋ ਕੈਪਸ਼ਨ:- ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਹੀਦੀ ਫਤਿਹ ਮਾਰਚ ਦੀਆਂ ਫੋਟੋ ਝਲਕੀਆਂ

ਗਿਆਰਵੀ ਕਲਾਸ ਦੇ ਵਿਿਦਆਰਥੀਆ ਨੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਵਿਦਾਇਗੀ ਪਾਰਟੀ ਦਿੱਤੀ

 ਜਗਰਾਉ,ਹਠੂਰ,12 ਫਰਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਗਿਆਰਵੀ ਕਲਾਸ ਦੇ ਵਿਿਦਆਰਥੀਆ ਨੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਵਿਦਾਇਗੀ ਪਾਰਟੀ ਦਿੱਤੀ।ਇਸ ਪ੍ਰੋਗਰਾਮ ਦੀ ਸੁਰੂਆਤ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਮੈਡਮ ਸੁਖਦੀਪ ਕੌਰ ਯੂ ਐਸ ਏ ਨੇ ਰੀਬਨ ਕੱਟ ਕੇ ਕੀਤੀ।ਇਸ ਮੌਕੇ ਵਿਿਦਆਰਥੀਆ ਵੱਲੋ ਰੰਗਾ- ਰੰਗ ਪ੍ਰੋਗਰਾਮ ਪੇਸ ਕੀਤਾ ਗਿਆ।ਜਿਸ ਵਿਚ ਧਾਰਮਿਕ ਗੀਤ,ਕਵੀਸਰੀ,ਲੋਕ ਗੀਤ,ਨਾਟਕ ਅਤੇ ਕੋਰੀਓ ਗ੍ਰਾਫੀ ਪੇਸ ਕੀਤੀ ਗਈ,ਦੋਵੇ ਕਲਾਂਸਾ ਦੇ ਵਿਿਦਆਰਥੀਆ ਲਈ ਅਤੇ ਸਕੂਲ ਦੇ ਸਟਾਫ ਲਈ ਖਾਣ-ਪੀਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਾਇਸ ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਵਿਿਦਆਰਥੀਆਂ ਦੇ ਸੁਨਹਿਰੀ ਭੁਵਿੱਖ ਲਈ ਸੁੱਭ ਕਾਮਨਾ ਦਿੰਦਿਆ ਕਿਹਾ ਕਿ ਸਕੂਲੀ ਵਿਿਦਆਰਥੀਆ ਦੇ ਗੁਜਾਰੇ ਸਕੂਲੀ ਦਿਨ ਵਿਅਕਤੀ ਨੂੰ ਸਾਰੀ ਜਿੰਦਗੀ ਯਾਦ ਰਹਿੰਦੇ ਹਨ ਕਿਉਕਿ ਬਾਰਵੀ ਕਲਾਂਸ ਤੋ ਬਾਅਦ ਵਿਿਦਆਰਥੀਆ ਨੇ ਆਪੋ-ਆਪਣੇ ਰਸਤੇ ਅਖਤਿਆਰ ਕਰਨੇ ਹੁੰਦੇ ਹਨ ਤੇ ਫਿਰ ਪਤਾ ਨਹੀ ਕਿਸ ਮੰਜਲ ਤੇ ਇਹ ਪੁਰਾਣੇ ਵਿਿਦਆਰਥੀਆ ਦਾ ਮੇਲ ਹੋਵੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ।ਇਸ ਮੌਕੇ ਗਿਆਰਵੀ ਕਲਾਸ ਦੇ ਵਿਿਦਆਰਥੀਆ ਨੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਵੱਖ-ਵੱਖ ਤਰ੍ਹਾ ਦੇ ਤੋਹਫੇ ਭੇਂਟ ਕੀਤੇ ਅਤੇ ਯਾਦਗਾਰੀ ਤਸਵੀਰਾ ਕਰਵਾਈਆ।ਇਸ ਮੌਕੇ ਉਨ੍ਹਾ ਨਾਲ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ,ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਮੈਨੇਜਰ ਡਾ: ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ ਚਕਰ,ਇੰਦਰਜੀਤ ਸਿੰਘ ਰਾਮਾ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ। ਫੋਟੋ ਕੈਪਸ਼ਨ:- ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਿਖੇ ਵਿਦਾਇਗੀ ਪਾਰਟੀ ਦੀਆ ਵੱਖ-ਵੱਖ ਤਸਵੀਰਾ।

ਪਿੰਡ ਡੱਲਾ ਤੋ ਸ੍ਰੀ ਫਤਹਿਗੜ੍ਹ ਸਾਹਿਬ ਲਈ ਜੱਥਾ ਰਵਾਨਾ

 ਹਠੂਰ,12 ਫਰਵਰੀ-(ਕੌਸ਼ਲ ਮੱਲ੍ਹਾ)- ਸਿੱਖ ਪੰਥ ਦੇ ਨਿਧੱੜਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆ ਦੇ 76 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਸਿਰਕਤ ਕਰਨ ਲਈ ਸੋ੍ਰਮਣੀ ਅਕਾਲੀ ਦਲ (ਅ) ਦੇ ਸਾਬਕਾ ਜਿਲ੍ਹਾ ਜਥੇਦਾਰ ਸਵ:ਤਰਲੋਕ ਸਿੰਘ ਡੱਲਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲਸਾ ਦੀ ਅਗਵਾਈ ਹੇਠ ਐਤਵਾਰ ਨੂੰ ਵੱਖ-ਵੱਖ ਥਾਵਾਂ ਤੋ ਜੱਥੇ ਰਵਾਨਾ ਹੋਏ।ਇਸ ਰਵਾਨਗੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਨਰਲ ਸਕੱਤਰ ਗੁਰਨਾਮ ਸਿੰਘ ਡੱਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ,ਇਨ੍ਹਾ ਸਮਾਗਮਾ ਵਿਚ ਪਹੁੰਚਣ ਲਈ ਇਲਾਕੇ ਦੀਆ ਸੰਗਤਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਿਲਆ।ਇਸ ਮੌਕੇ ਉਨ੍ਹਾ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾ ਨੇ ਸਿੱਖ ਕੌਮ ਲਈ ਵੱਖਰੇ ਕਾਨੂੰਨ ਲਾਗੂ ਕੀਤੇ ਹਨ।ਜਿਸ ਦੇ ਫਲਸਰੂਪ ਅੱਜ ਵੀ ਆਪਣੀਆਂ ਸਜਾਵਾਂ ਪੂਰੀਆ ਕਰ ਚੁੱਕੇ ਸਿੰਘ ਜੇਲਾਂ ਵਿੱਚ ਨਜਰਬੰਦ ਹਨ ਜਿਨ੍ਹਾ ਨੂੰ ਜੇਲਾ ਵਿਚੋ ਰਿਹਾਅ ਕਰਵਾਉਣ ਲਈ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਹੈ,ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਇਨਸਾਫ ਮੋਰਚੇ ਵਿਚ ਵੱਧ ਤੋ ਵੱਧ ਹਾਜ਼ਰੀ ਭਰਨੀ ਚਾਹੀਦੀ ਹੈ।ਇਸ ਮੌਕੇ ਉਨਾ ਨਾਲ ਬਾਬਾ ਪ੍ਰੀਤਮ ਸਿੰਘ,ਨਿਰਮਲ ਸਿੰਘ ਡੱਲਾ,ਪ੍ਰਧਾਨ ਧੀਰਾ ਸਿੰਘ,ਕਿਸਾਨ ਵਿੰਗ ਦੇ ਪ੍ਰਧਾਨ ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲ੍ਹਾ,ਲਖਵੀਰ ਸਿੰਘ ਦਿਓਲ,ਬਲਵੀਰ ਸਿੰਘ ਦਿਓਲ,ਬਾਬਾ ਬੰਤਾ ਸਿੰਘ ਡੱਲਾ,ਸਰਦਾਰਾ ਸਿੰਘ,ਹਰਬੰਸ ਸਿੰਘ,ਗੁਰਨਾਮ ਸਿੰਘ ਡੱਲਾ ਜਨਰਲ ਸਕੱਤਰ,ਰਛਪਾਲ ਸਿੰਘ,ਹਰਪਾਲ ਸਿੰਘ ਚਾਹਲ,ਦਰਸਨ ਸਿੰਘ ਦੇਹੜਕਾ, ਸਰਬਜੀਤ ਸਿੰਘ,ਪਰਵਾਰ ਸਿੰਘ ਡੱਲਾ,ਪਰਮਜੀਤ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:-ਪਿੰਡ ਡੱਲਾ ਤੋ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜੱਥਾ ਰਵਾਨਾ ਹੋਣ ਸਮੇ ਪਿੰਡ ਡੱਲਾ ਵਾਸੀ ਅਤੇ ਹੋਰ।

ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ 'ਆਪ' ਵਿਧਾਇਕਾਂ, ਆਗੂਆਂ ਤੇ ਵਰਕਰਾਂ ਉਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ, 12 ਫ਼ਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)   ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਖਾਸ ਕਰਕੇ ਅਡਾਨੀ ਗਰੁੱਪ ਨੂੰ ਦਿੱਤੀ ਜਾ ਰਹੀ ਬੇਲੋੜੀ ਗੈਰ-ਕਾਨੂੰਨੀ ਮਦਦ ਦਾ ਵਿਰੋਧ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ, ਅਹੁਦੇਦਾਰਾਂ ਅਤੇ ਵਰਕਰਾਂ ਉਤੇ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਆਮ ਆਦਮੀ ਪਾਰਟੀ ਦੇ ਬੈਨਰ ਹੇਠ ਵੱਡੀ ਗਿਣਤੀ ਇੱਕਠੇ ਹੋ ਕੇ ਪ੍ਰਦਰਸ਼ਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਜਦੋਂ ਸੈਕਟਰ 37 ਭਾਜਪਾ ਦੇ ਦਫ਼ਤਰ ਵੱਲ ਅੱਗੇ ਵੱਧਣ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਬੈਰੀਕਾਡ ਲਗਾ ਕੇ ਰੋਕ ਲਏ। ਜਿਉਂ ਹੀ ਵਰਕਰਾਂ ਨੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾ ਕੀਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਵਰਕਰਾਂ ਹੇਠਾਂ ਡਿੱਗ ਗਏ, ਕਈ ਦੇ ਮਮੂਲੀ ਸੱਟਾਂ ਵੀ ਲੱਗੀਆਂ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਜਿੱਥੇ ਜਨਤਕ ਜਾਇਦਾਦਾਂ ਨੂੰ ਵੇਚ ਰਹੀ ਹੈ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਲੋਕਾਂ ਲਈ ਕੰਮ ਕਰਨ ਦੀ ਬਜਾਏ ਅਡਾਨੀ ਘਿਰਾਣੇ ਦੇ ਨਿੱਜੀ ਕੰਮਾਂ ਵਿਚ ਰੁਝੇ ਹੋਏ ਹਨ। ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਸਰਕਾਰ 'ਤੇ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।ਅੱਗੇ ਕਿਹਾ ਕਿ ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਮੁਨਾਫੇ ਲਈ ਭਾਜਪਾ ਨੇ ਜਨਤਕ ਖੇਤਰ ਦੇ ਬੈਂਕਾਂ, ਐਲਆਈਸੀ ਅਤੇ ਹੋਰ ਸੰਸਥਾਵਾਂ ਤੋਂ ਕਰਜ਼ੇ ਦੇ ਰੂਪ ਵਿੱਚ ਪੈਸਾ ਦੇ ਕੇ ਭਾਰਤ ਦੀ ਆਰਥਿਕਤਾ ਨੂੰ ਖੋਖਲਾ ਕਰ ਦਿੱਤਾ ਹੈ।

ਆਰੀਆ ਗਰਲਜ਼ ਕਾਲਜ  ਵਿੱਚ ਵਿਰਾਸਤੀ ਕਲਾਵਾਂ ਦੀ ਅੰਤਰ ਕਾਲਜ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਦਿਖਾਏ ਜੌਹਰ 

 ਲੁਧਿਆਣਾ, 12 ਫਰਵਰੀ ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਆਰੀਆ ਗਰਲਜ਼ ਕਾਲਜ ਵਿੱਚ ਪੁਰਾਤਨ ਅਤੇ ਵਿਰਾਸਤੀ ਕਲਾਵਾਂ ਅਧਾਰਿਤ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨ ਵਰਗ ਨੂੰ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੋੜਨਾ ਸੀ।ਇਸ ਮੌਕੇ ਸਭਿਆਚਾਰ ਨਾਲ ਜੁੜੀਆਂ ਕਲਾਵਾਂ ਜਿਵੇਂ ਪੀੜ੍ਹੀ ਬਣਾਉਣਾ, ਮਹਿੰਦੀ ਲਗਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਇਨੂੰ, ਛਿੱਕੂ ਬਣਾਉਣਾ,ਬਾਗ ,ਫੁਲਕਾਰੀ ਕੱਢਣਾ, ਕਰੋਸ਼ੀਆ,ਸਲਾਈਆਂ ਬੁਣਨਾ, ਪਰਾਂਦਾ ਬਣਾਉਣਾ,ਪੱਖੀ  ਡਿਜ਼ਾਇਨਿੰਗ,ਨਾਲਾ ਬਣਾਉਣਾ, ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 17 ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ  ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ।ਇਸ ਮੌਕੇ  ਏ. ਸੀ. ਐਮ. ਸੀ. ਦੇ ਸਕੱਤਰ ਡਾ. ਐਸ.ਐਮ.ਸ਼ਰਮਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨ ਵਰਗ ਨੂੰ ਅਪਣੀ ਸੱਭਿਅਤਾ ਨਾਲ ਜੋੜਨ ਦਾ  ਵਧੀਆ ਉਪਰਾਲਾ ਹਨ ਅਤੇ  ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ।ਇਸ ਮੌਕੇ ਪ੍ਰਿੰਸੀਪਲ ਡਾ ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਪ੍ਰਤੀ ਨੌਜਵਾਨ ਵਰਗ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਜੇਕਰ ਨੌਜਵਾਨ ਵਰਗ ਇਨ੍ਹਾਂ ਕਲਾਵਾਂ ਨਾਲ ਜੁੜਿਆ ਰਹੇਗਾ ਤਾਂ ਹੀ ਅਲੋਪ ਹੋ ਰਹੇ ਸੱਭਿਆਚਾਰ ਨੂੰ ਸੰਭਾਲਿਆ ਜਾ ਸਕਦਾ ਹੈ।ਇਸ ਮੌਕੇ ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ ਨੇ ਕਿਹਾ ਕਿ ਆਪਣੇ ਸਭਿਆਚਾਰ ਨਾਲ ਜੁੜੀਆਂ ਵਸਤਾਂ ਅਤੇ ਕਲਾਵਾਂ ਨੂੰ ਨੌਜਵਾਨ ਵਰਗ ਦੇ ਹੱਥਾਂ ਵਿਚ ਨਵੇਂ ਰੰਗਾਂ ਵਿਚ ਵੇਖਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।

ਪ੍ਰੋਗਰਾਮ ਦੇ ਅੰਤ ਵਿਚ ਮੁਕਾਬਲੇ ਵਿਚ ਪਹਿਲੇ, ਦੂਜੇ, ਤੀਜੇ ਸਥਾਨ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।

ਪਿੰਡ ਮਲਕਾਣਾ ਦੇ ਬੱਚਿਆਂ ਨੇ ਲਾਇਆ ਇੱਕ ਦਿਨਾ ਵਿੱਦਿਅਕ ਅਤੇ ਇਤਿਹਾਸਕ ਟੂਰ

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਪਿੰਡ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਲਈ ਇੱਕ ਦਿਨਾ ਵਿੱਦਿਅਕ ਅਤੇ ਇਤਿਹਾਸਕ ਟੂਰ ਦਾ ਆਯੋਜਨ ਕੀਤਾ ਗਿਆ। ਟੂਰ ਨੂੰ ਰਵਾਨਗੀ ਸ੍ਰ. ਬਲਵਿੰਦਰ ਸਿੰਘ ਸਰਪੰਚ ਪਿੰਡ ਮਲਕਾਣਾ ਅਤੇ ਐੱਸ.ਐੱਮ.ਸੀ ਚੇਅਰਮੈਨ ਸ੍ਰ. ਪਾਲ ਸਿੰਘ ਜੀ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਵੱਲੋਂ ਹਰੀ ਝੰਡੀ ਦਿਖਾ ਦਿੱਤੀ ਗਈ। ਇਹ ਇੱਕ ਦਿਨਾ ਟੂਰ ਕਿਲਾ ਮੁਬਾਰਕ ਬਠਿੰਡਾ, ਚਿੜੀਆਘਰ ਅਤੇ ਹਿਰਨ ਸਫਾਰੀ ਬੀੜ ਤਲਾਬ, ਐਂਗਲੋ ਸਿੱਖ  ਯੁੱਧ ਨਾਲ ਸੰਬੰਧਿਤ ਵਾਰ ਮੈਮੋਰੀਅਲ, ਘੱਲ ਖੁਰਦ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਸਮਾਧਾਂ, ਰੀਟਰੀਟ ਸੈਰੇਮਨੀ, ਹੁਸੈਨੀਵਾਲਾ ਬਾਰਡਰ ਦਾ ਲਗਾਇਆ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਜਿੱਥੇ ਕਿਲਾ ਮੁਬਾਰਕ ਬਠਿੰਡਾ ਅਤੇ  ਐਂਗਲੋ ਸਿੱਖ ਵਾਰ ਨਾਲ ਸਬੰਧਤ, ਵਾਰ ਮੈਮੋਰੀਅਲ, ਘੱਲ ਖੁਰਦ ਵਿਖੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਚਿੜੀਆਘਰ ਅਤੇ ਹਿਰਨ ਸਫਾਰੀ, ਬੀੜ ਤਲਾਬ ਵਿਖੇ ਵੱਖ-ਵੱਖ ਤਰਾਂ ਦੇ ਜੀਵ-ਜੰਤੂਆਂ ਅਤੇ ਬਨਸਪਤੀ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਜੀਵ-ਜੰਤੂ, ਜਾਨਵਰ ਅਤੇ ਬਨਸਪਤੀ ਦੇ ਆਪਸੀ ਸੰਬੰਧਾਂ ਦੀ ਮਹੱਤਤਾ, ਭੋਜਨ ਲੜੀ ਅਤੇ ਜੀਵਨ ਚੱਕਰ ਸੰਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ। ਹੁਸੈਨੀਵਾਲਾ ਵਾਲਾ ਬਾਰਡਰ ਵਿਖੇ ਜਿੱਥੇ ਬੱਚਿਆਂ ਨੇ ਰੀਟਰੀਟ ਸੈਰਾਮਨੀ ਦਾ ਅਨੰਦ ਮਾਣਿਆ ਉਥੇ ਉਹਨਾਂ ਆਰਮੀ ਦੇ ਜਵਾਨਾਂ ਦੀ ਪ੍ਰੇਡ ਦੇਖ ਕੇ ਦੇਸ ਭਗਤੀ ਦੇ ਨਾਹਰਿਆਂ ਨਾਲ ਆਪਣੀ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਦੇ ਦਰਸ਼ਨ ਕੀਤੇ ਅਤੇ ਸ਼ਹੀਦੀ ਲਾਟ ਨੂੰ ਨਤਮਸਤਕ ਹੋਏ। ਇਸ ਟੂਰ ਦੇ ਆਯੋਜਨ ਅਤੇ ਪ੍ਰਬੰਧਨ ਵਿੱਚ ਸ਼੍ਰੀਮਤੀ ਪਰਮਜੀਤ ਕੌਰ ਹਿੰਦੀ ਅਧਿਆਪਿਕਾ, ਸ੍ਰ. ਦਲ ਸਿੰਘ ਸਮਾਜਿਕ ਸਿੱਖਿਆ ਅਧਿਆਪਕ, ਸ੍ਰ. ਹਰਬੰਸ ਸਿੰਘ ਮੈਥ ਮਾਸਟਰ, ਸ੍ਰ. ਗੁਰਜੀਤ ਸਿੰਘ ਅੰਗਰੇਜ਼ੀ ਮਾਸਟਰ ਅਤੇ ਪੀਟੀਏ ਅਧਿਆਪਕਾ ਬਬਲਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸ੍ਰ. ਗੁਰਮੇਲ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਮਲਕਾਣਾ ਵਲੋਂ ਇਸ ਸਫਲ  ਟੂਰ ਲਈ ਅਧਿਆਪਕਾਂ ਦੇ ਵਿਸ਼ੇਸ਼ ਯੋਗਦਾਨ ਲਈ ਅਤੇ ਬੱਚਿਆਂ ਵਲੋਂ ਪੂਰੇ ਅਨੁਸ਼ਾਸਨ ਦੇ ਪਾਬੰਦ ਰਹਿ ਕੇ ਟੂਰ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।

ਮਹਿਲ ਕਲਾ ਦਾ "ਬੀਡੀਪੀਓ" ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ

ਬਰਨਾਲਾ, 11 ਫਰਵਰੀ (ਗੁਰਸੇਵਕ ਸੋਹੀ)ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਸਰਕਾਰ ਵੱਲੋਂ ਬੀਡੀਪੀਓ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲ ਕਲਾਂ ਦੇ ਬੀ ਡੀ ਪੀ ਓ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ) ਕੇ.ਸ਼ਿਵਾ ਪ੍ਰਸਾਦ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੁਖਦੀਪ ਸਿੰਘ ਸੀਨੀਅਰ ਸਹਾਇਕ (ਲੱਖਾ) ਚਾਰਜ ਬੀ.ਡੀ.ਪੀ.ਓ. ਮਹਿਲ ਕਲਾਂ ਨੂੰ ਤੁਰੰਤ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। 

ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ

ਲੁਧਿਆਣਾ, 11 ਫਰਵਰੀ (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਖੰਨਾ ਸ਼ਹਿਰ ਦੀਆਂ ਵੱਖੋ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ 37 ਵੇਂ  ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਰਾਮਗੜ੍ਹੀਆ ਭਵਨ ਖੰਨਾ ਵਿਖੇ ਕਰਵਾਇਆ। ਹਿਊਮਨ ਬਲੱਡ ਡੋਨਰਜ ਐਸੋਸੀਏਸ਼ਨ ਖੰਨਾ ਦੇ ਜਰਨਲ ਸਕੱਤਰ ਮੁਕੇਸ਼ ਸਿੰਘੀ ਅਨੁਸਾਰ ਇਸ ਕੰਨਿਆਂ ਦੇ ਵਿਆਹ ਲਈ ਸਮਾਜ ਸੇਵੀ ਗਗਨਦੀਪ ਕੌਰ ਕਾਲੀਰਾਓ ਨੇ ਉਹਨਾਂ ਦੀ ਸੰਸਥਾ ਤੱਕ ਪਹੁੰਚ ਕੀਤੀ।

   ਜ਼ਿਕਰਯੋਗ ਹੈ ਕਿ ਇਸ ਵਿਆਹ ਬਾਬਤ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਸੱਦਾ ਦੇ ਕੇ ਵਿਆਹ ਸਬੰਧੀ ਬੀਤੇ ਬੁੱਧਵਾਰ ਨੂੰ ਇੱਕ ਮੀਟਿੰਗ ਰੱਖੀ ਗਈ ਸੀ, ਇਸ ਮੀਟਿੰਗ ਵਿੱਚ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ, ਮਹਾਂ ਕਾਲ ਬਲੱਡ ਸੇਵਾ ਸੋਸਾਇਟੀ ਖੰਨਾ, ਨਿਊ ਏਜ਼ ਵੈਲਫ਼ੇਅਰ ਕਲੱਬ ਖੰਨਾ, ਨਰ ਸੇਵਾ ਨਰਾਇਣ ਸੇਵਾ, ਮਾਂ ਅੰਨਪੂਰਣਾ ਰਸੋਈ, ਸੰਸਥਾ ਸਰਬੱਤ ਦਾ ਭਲਾ ਅਤੇ ਖਤਰੀ ਚੇਤਨਾ ਮੰਚ ਨੇ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਹਾਮੀ ਭਰੀ।

  ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਸ਼ਹਿਰ ਦੇ ਸਮਾਜ ਸੇਵੀ ਵਿਆਹ ਸੰਬੰਧੀ ਤਿਆਰਿਆਂ ਮੁੰਕਮਲ ਕਰਵਾਉਣ ਲਈ ਰਾਮਗੜ੍ਹੀਆ ਭਵਨ ਖੰਨਾ ਵਿਖੇ ਇਕੱਠੇ ਹੋਏ ਤੇ ਆਉਣ ਵਾਲੇ ਦੋਹਾਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਲਈ ਚਾਹ ਪਾਣੀ, ਲੰਗਰ ਦੀ ਸੇਵਾ ਲਈ ਹਲਵਾਈ ਨਾਲ ਕੰਮ ਕਰਵਾਉਣ ਵਿੱਚ ਰੁੱਝੇ ਰਹੇ। 

    ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਰਾਮਗੜ੍ਹੀਆ ਭਵਨ ਖੰਨਾ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਆਨੰਦ ਕਾਰਜ ਦੀ ਰਸਮ ਉਪਰੰਤ ਬਰਤਨ, ਤੋਹਫ਼ੇ, ਗਰਮ ਕੱਪੜੇ,  ਕੰਨਿਆਂ ਅਤੇ ਲਾੜੇ ਲਈ ਸੂਟ ਤੇ ਸ਼ਗਨ ਦੇ ਕੇ ਅਸ਼ੀਰਵਾਦ ਦਿੱਤਾ , ਤੇ ਖੁਸ਼ੀ ਖੁਸ਼ੀ ਲੜਕੀ ਦੀ ਡੋਲੀ ਤੋਰਦੇ ਹੋਏ ਅਕਾਲਪੁਰਖ ਅੱਗੇ ਸੁਭਾਗੀ ਜੋੜੀ ਲਈ ਅਰਦਾਸ ਕੀਤੀ।

ਇਸ ਮੌਕੇ ਵਿਆਹ ਵਾਲੇ ਦੋਹਾਂ ਪਰਿਵਾਰਾਂ ਦੇ ਨਾਲ ਨਾਲ ਸ਼ਹਿਰ ਦੇ ਉੱਘੇ ਸਮਾਜ ਸੇਵੀ ਪੁਸ਼ਕਰ ਰਾਜ ਸਿੰਘ, ਮੁਕੇਸ਼ ਸਿੰਘੀ, ਨਿਰਮਲ ਸਿੰਘ ਨਿੰਮਾ, ਜਤਿੰਦਰ ਸਿੰਘ, ਚੰਦਨ ਨੇਗੀ, ਰਾਹੁਲ ਗਰਗ ਬਾਵਾ, ਹੰਸਰਾਜ ਬਿਰਾਨੀ, ਦਵਿੰਦਰ ਕੌਰ, ਗਗਨਦੀਪ ਕੌਰ ਕਾਲੀਰਾਓ, ਜਸਵਿੰਦਰ ਸਿੰਘ ਕੌੜੀ, ਹੈੱਡ ਮਾਸਟਰ ਜਗਜੀਤ ਸਿੰਘ,  ਪਵਨ ਜੈਦਕਾ, ਨੂੰਗੇਸ਼ ਗੋਇਲ, ਸੰਦੀਪ ਵਾਲੀਆ, ਸੰਦੀਪ ਸਿੰਘ, ਅਭਿਸ਼ੇਕ ਵਰਧਨ, ਰਾਜਵੀਰ ਸਿੰਘ ਲਿਬੜਾ, ਮੋਹਿਤ ਅਰੋੜਾ, ਸੁਰਜੀਤ, ਰਜਿੰਦਰ ਅਨੇਜਾ ਆਦਿ ਹਾਜ਼ਰ ਸਨ।

ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ 12 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਕੈਂਪ

ਜ਼ਿਲ੍ਹਾ ਵਾਸੀ ਆਪਣੇ ਆਪਣੇ ਬੀ.ਐਲ.ਓ. ਨੂੰ ਸਹਿਯੋਗ ਕਰਨ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 11 ਫਰਵਰੀ:( ਜਸਵਿੰਦਰ ਸਿੰਘ ਰੱਖਰਾ)ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੇ ਡਾਟੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਨ ਦੇ ਮੰਤਵ ਲਈ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਅਧਾਰ ਕਾਰਡ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ਤਾਂ ਜੋ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਤੇਜੀ ਨਾਲ ਮੁਕੰਮਲ ਹੋ ਸਕੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਜਿਵੇਂ ਕਿ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਵਿੱਚ ਸਾਲ 2023 ਦੌਰਾਨ 12 ਫਰਵਰੀ ਅਤੇ 5 ਮਾਰਚ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। 12 ਫਰਵਰੀ, 2023 ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਛੇਵਾਂ ਸਪੈਸ਼ਲ ਕੈਂਪ ਲਗਾਇਆ ਜਾਣਾ ਹੈ। ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਇਸ ਕੰਮ ਵਿੱਚ ਬੂਥ ਲੈਵਲ ਅਧਿਕਾਰੀਆਂ ਨੂੰ ਪੂਰਾ-ਪੂਰਾ ਸਹਿਯੋਗ ਦੇਣ। ਪਹਿਲਾਂ ਤੋਂ ਰਜਿਸਟਰਡ ਵੋਟਰ, ਹੈਲਪਲਾਈਨ ਐਪ, ਐਨ.ਵੀ.ਐਸ.ਪੀ. ਤੇ ਫਾਰਮ ਨੰਬਰ6-ਬੀ ਰਾਹੀਂ ਆਪਣੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਭਰੇ ਜਾਣ ਵਾਲੇ (ਫਾਰਮ ਨੰਬਰ 6, 7, 8) ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਵੇਂ ਕਿ ਫਾਰਮ ਨੰਬਰ 6 ਵਿੱਚ ਨਵੀਂ ਵੋਟ ਬਣਾਉਣ ਸਮੇਂ ਫਾਰਮ ਨੰਬਰ 6-ਬੀ (ਜਿਸ ਵਿੱਚ ਅਧਾਰ ਕਾਰਡ ਦੀ ਜਾਣਕਾਰੀ ਹੈ) ਵੀ ਭਰਿਆ ਜਾਣਾ ਹੈ। ਵੋਟ ਕੱਟਵਾਉਣ ਲਈ ਫਾਰਮ ਨੰਬਰ 7 ਵਿੱਚ ਵੋਟ ਕੱਟਣ ਦਾ ਕਾਰਨ ਸਪੱਸ਼ਟ ਕਰਨਾ ਹੋਵੇਗਾ। ਇਸੇ ਤਰ੍ਹਾਂ ਫਾਰਮ ਨੰਬਰ 8 ਵਿੱਚ ਕਿਸੇ ਵੀ ਕਿਸਮ ਦੀ ਸੁਧਾਈ ਕਰਵਾਉਣੀ ਜਾਂ ਆਪਣੀ ਵੋਟ ਤਬਦੀਲ ਕਰਵਾਉਣ, ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਲਈ ਭਰਿਆ ਜਾਣਾ ਹੈ। ਪਹਿਲਾਂ ਭਰੇ  ਜਾਣ ਵਾਲੇ ਫਾਰਮ ਨੰਬਰ 8-ਏ ਅਤੇ 001 ਫਾਰਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਪੀ.ਡਬਲਯੂ. ਡੀ. ਵੋਟਰ ਨੂੰ ਵੋਟਰ ਸੂਚੀ ਵਿੱਚ ਮਾਰਕ ਕਰਨ ਲਈ ਵੀ ਹੁਣ ਫਾਰਮ ਨੰਬਰ 8 ਹੀ ਭਰਿਆ ਜਾਵੇਗਾ।

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਵਟਸਐਪ ਨੰਬਰ ਅਤੇ ਟੋਲ਼ ਫ੍ਰੀ ਨੰਬਰਾਂ ‘ਤੇ ਕਾਲ ਕਰਕੇ ਹਾਸਲ ਕੀਤੀ ਜਾ ਸਕਦੀ ਹੈ ਸਿਹਤ ਜਾਣਕਾਰੀ - ਹਰਪ੍ਰੀਤ ਕੌਰ 

ਕੋਟ ਇਸੇ ਖਾਂ,ਮੋਗਾ 11 ਫ਼ਰਵਰੀ(ਜਸਵਿੰਦਰ ਸਿੰਘ ਰੱਖਰਾ) ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਵਿੱਚ ਕੇਅਰ ਕੰਪੇਨੀਅਨ ਪ੍ਰੋਗਰਾਮ ( ਸੀ ਸੀ ਪੀ ) ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੈਲਥ ਵੈਲਨੈਸ ਸੈਂਟਰ ਕੋਟ ਸਦਰ ਖਾਂ  ਵਿਖੇ   ਲੋਕਾਂ ਨੂੰ  ਟੀਕਾਕਰਨ ਦੌਰਾਨ ਹਰਪ੍ਰੀਤ ਕੌਰ ਬਲਾਕ ਐਜੂਕੇਟਰ ਵੱਲੋਂ ਹਾਜ਼ਰੀਨ ਨੂੰ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’  ( ਸੀ.ਸੀ.ਪੀ.) ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਨਾ ਸੀ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਹੁਣ ਇਸ ਪੑੋਗਰਾਮ ਦਾ ਦਾਇਰਾ ਵਧਾਇਆ ਗਿਆ ਹੈ, ਜਿਸ ਤਹਿਤ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਬੀਪੀ, ਸੂਗਰ ਦਿਲ ਦੀਆਂ ਬਿਮਾਰੀਆਂ ‘ਤੇ ਕੇਂਦਰਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਰੀਜ਼ ਆਪਣਾ ਧਿਆਨ ਰੱਖ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਵਟਸਐਪ ਨੰਬਰ 080471-80443 ‘ਤੇ ਕਾਲ ਰਾਹੀਂ ਆਮ ਮੈਡੀਕਲ ਅਤੇ ਸਰਜੀਕਲ ਸੰਬੰਧੀ ਸਿਹਤ ਸਿੱਖਿਆ ਅਤੇ 

01143078160 ‘ਤੇ ਆਮ ਸਿਹਤ ਸੰਬੰਧੀ, 01143078155 ‘ਤੇ ਬੱਚਿਆਂ ਓਡੀ ਸਿਹਤ ਬਾਰੇ ਅਤੇ 01143078153 ‘ਤੇ ਮਾਂਵਾਂ ਦੀ ਸਿਹਤ ਬਾਰੇ ਜਾਣਕਾਰੀ ਸਬੰਧੀ ਮਿੱਸ ਕਾਲ ਕਰਕੇ ਕੋਈ ਵੀ ਵਿਅਕਤੀ ਸਿਹਤ ਸੰਦੇਸਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਪ੍ਰਾਪਤ ਹੋਣਗੇ। ਇਸ ਦੌਰਾਨ ਵਿਅਕਤੀ ਸਿਹਤ ਸੰਬੰਧੀ ਆਪਣੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦਾ ਹੈ।

"18ਵੇਂ ਸਮੂਹਿਕ ਅਨੰਦ ਕਾਰਜ ਸਮਾਗਮ ਦੀਆਂ ਤਿਆਰੀਆਂ ਮੁਕੰਮਲ / ਸਮੂਹਿਕ ਅੰਨਦ ਕਾਰਜ ਸਮਾਗਮ ਅੱਜ 

ਮੋਗਾ 11 ਫਰਵਰੀ( ਜਸਵਿੰਦਰ ਸਿੰਘ ਰੱਖਰਾ) ਖਾਲਸਾ ਸੇਵਾ ਸੁਸਾਇਟੀ ਦੀ ਭਰਵੀਂ ਮੀਟਿੰਗ ਸੁਸਾਇਟੀ ਦੇ ਦਫਤਰ ਵਿਖੇ ਮੁਖ ਸੇਵਾਦਾਰ ਪਰਮਜੀਤ ਸਿੰਘ ਬਿੱਟੂ ਅਗਵਾਈ ਵਿਚ ਕੀਤੀ ਗਈ।  ਮੀਟਿੰਗ ਦਾ ਸੰਚਾਲਨ ਕੁਲਵੰਤ ਸਿੰਘ ਕਾਂਤੀ ਅਤੇ ਰਸ਼ਪਾਲ ਸਿੰਘ ਨੇ ਕੀਤਾ । ਇਸ ਮੀਟਿੰਗ ਦਾ ਏਜੇਂਡਾ ਸਮੂਹਿਕ ਅਨੰਦ ਕਾਰਜ ਸਮਾਗਮ ਜਿਸ ਵਿਚ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ 12 ਫਰਵਰੀ 2023 ਨੂੰ ਗੁ ਨਾਮਦੇਵ ਭਵਨ,ਅਕਾਲਸਰ ਰੋਡ ਮੋਗਾ ਵਿਖੇ ਕੀਤੇ ਜਾਣਗੇ  ਇਸ ਸਮਾਗਮ ਨੂੰ ਸਫਲਤਾ ਨਾਲ ਸੰਪਨ ਕਰਨ ਲਈ ਮੈਂਬਰਾਂ ਦੀਆਂ ਸੇਵਾਵਾਂ ਲਗਾਈਆਂ ਗਈਆਂ।    ਮੁਖ ਤੋਰ ਤੇ ਲੜਕੀਆਂ ਨੂੰ ਦਿੱਤਾ ਜਾਣ ਵਾਲਾ ਘਰੇਲੂ ਵਰਤੋਂ ਦਾ ਸਾਮਾਨ ਇਕੱਤਰ ਕਰਨ ਦੀ ਸੇਵਾ , ਸਾਊਂਡ ਅਤੇ ਟੇਂਟ ਦੀ ਸੇਵਾ, ਵੀਡੀਓਗ੍ਰਾਫੀ  ਦੀ ਸੇਵਾ , ਸਟੇਜ ਤਿਆਰ ਕਰਨ ਦੀ ਸੇਵਾ, ਮਿਲਣੀਆਂ ਕਰਵਾਉਣ ਦੀ ਸੇਵਾ, ਬਰਾਤਾਂ ਦੇ ਸਵਾਗਤ ਦੀ ਸੇਵਾ , ਲੜਕੀਆਂ ਨੂੰ ਤਿਆਰ ਕਰਨ ਦੀ ਸੇਵਾ, ਲੰਗਰ ਦੀ ਸੇਵਾ , ਜਲ ਦੀ ਸੇਵਾ , ਜੋੜਾ ਘਰ ਦੀ ਸੇਵਾ, ਮੈਡੀਕਲ ਸਹਾਇਤਾ ਆਦਿ ਲਈ ਵੱਖ ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਇਸ ਸਮੇਂ ਪਰਮਜੋਤ ਸਿੰਘ ਖ਼ਾਲਸਾ ਅਤੇ ਸਤਨਾਮ ਸਿੰਘ ਕਾਰਪੇਂਟਰ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਕਰ ਲਈਆਂ ਹਨ  , ਉਹਨਾਂ ਸਾਰੇ ਸੇਵਾਦਾਰਾਂ ਅਤੇ ਸੰਸਥਾਵਾਂ ਨੂੰ ਸਮਾਗਮ ਦੀ ਸਫਲਤਾ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਬੇਨਤੀ ਕੀਤੀ  ਅਤੇ ਸਮਾਗਮ ਵਿਚ ਵੱਧ ਚੜ੍ਹ ਕੇ ਹਾਜ਼ਰੀ ਲਗਵਾ ਕੇ 7 ਜੋੜਿਆ ਨੂੰ ਅਸ਼ੀਰਵਾਦ ਦੇਣ ਦੀ ਬੇਨਤੀ ਕੀਤੀ ਪਰਮਜੀਤ ਸਿੰਘ ਬਿੱਟੂ ਅਤੇ ਗੁਰਮੀਤ ਸਿੰਘ ਗੁੱਲੂ ਨੇ ਦੱਸਿਆ  ਇਸ ਸਮਾਗਮ ਵਿੱਚ ਗੁਰੂ ਘਰ ਦੀ ਰਾਗੀ , ਭਾਈ ਸੋਹਣ ਸਿੰਘ , ਭਾਈ ਗੁਰਪ੍ਰੀਤ ਸਿੰਘ , ਢਾਡੀ ਬੋਹੜ ਸਿੰਘ ਖੁਸ਼ਦਿਲ, ਭਾਈ ਸੁਖਪ੍ਰੀਤ ਸਿੰਘ , ਭਾਈ ਸ਼ਿੰਦਰਪਾਲ ਸਿੰਘ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 

ਇਸ ਮੀਟਿੰਗ ਵਿਚ ਹੇਠ ਲਿਖੇ ਸੇਵਾਦਾਰਾਂ ਦੀਆ ਸੇਵਾਵਾਂ ਲਗਾਈਆਂ ਗਈਆਂ ਕੁਲਦੀਪ ਸਿੰਘ ਕਲਸੀ, ਗੁਰਮੁਖ ਸਿੰਘ ਖਾਲਸਾ, ਰਣਜੀਤ ਸਿੰਘ,  ਸਤਨਾਮ ਸਿੰਘ ਕਾਰਪੇਂਟਰ, ਪਰਮਜੀਤ ਸਿੰਘ ਬਿੱਟੂ, ਦਲਜੀਤ ਸਿੰਘ ਔਲਖ ,ਪਰਮਜੀਤ ਸਿੰਘ ਪੰਮਾ , ਕੁਲਵੰਤ ਸਿੰਘ ਕਾਂਤੀ , ਹਰਦੀਪ ਸਿੰਘ ਕਲਸੀ ,  ਬਲਜੀਤ ਸਿੰਘ ਖੀਵਾ , ਜਗਰੂਪ ਸਿੰਘ ,ਬਲਦੇਵ ਸਿੰਘ ਜੰਡੂ , ਹਰਵਿੰਦਰ ਸਿੰਘ ਦਹੇਲੇ ਐਂਡ ਟੀਮ ਗੋਲਡਨ ਮੁਵੀਜ ਪਰਮਜੀਤ ਸਿੰਘ ਪੁਰਾਣਾ ਮੋਗਾ , ਹਰਜਿੰਦਰ ਸਿੰਘ ,ਦਮਨਪ੍ਰੀਤ ਸਿੰਘ , ਗੁਰਮੀਤ ਸਿੰਘ ਗੁੱਲੂ, ਜਗਰੂਪ ਸਿੰਘ , ਮੇਜਰ ਸਿੰਘ , ਗੁਰਮੇਲ ਸਿੰਘ , ਬਲਜੀਤ ਸਿੰਘ ਚਾਨੀ, ਬਲਵੰਤ ਸਿੰਘ , ਗੁਰਪ੍ਰੀਤ ਸਿੰਘ , ਸਤਵਿੰਦਰ ਸਿੰਘ , ਤ੍ਰਿਸ਼ਨਜੀਤ ਸਿੰਘ , ਜਸਕਰਨ ਸਿੰਘ , ਸਤਿੰਦਰਪਾਲ ਸਿੰਘ ਸੈਂਭੀ ,ਆਸ਼ੂ,  ਸਤਵੀਰ ਸਿੰਘ ਰਿੱਕੀ , ਗੁਰਜੰਟ ਸਿੰਘ ਜੰਟਾ, ਗੁਲਾਬ ਸਿੰਘ  , ਸੁਖਜਿੰਦਰ ਸਿੰਘ , ਗਗਨਦੀਪ ਸਿੰਘ , ਹਰਵਿੰਦਰ ਸਿੰਘ ਨੈਸਲੇ , ਪ੍ਰਭਜੀਤ ਸਿੰਘ, ਦਮਨਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਅਨਮੋਲ ਸਿੰਘ, ਗੁਰਪ੍ਰੀਤ ਸਿੰਘ , ਮਨਦੀਪ ਸਿੰਘ ਬਾਜ਼,  ਮੋਹਨ ਸਿੰਘ , ਰਾਜ ਕੁਮਾਰ ਰਾਜੂ , ਦੀਪਾ ਫਤੇਗੜ੍ਹ , ਰਣਜੀਤ ਸਿੰਘ , ਸਰਬਜੀਤ ਸਿੰਘ ਰੋਕੀ , ਗਗਨਦੀਪ ਸਿੰਘ ਗਾਬਾ , ਗੁਲਾਬ ਸਿੰਘ  , ਕਾਬੁਲ ਸਿੰਘ ਨੈਸਲੇ, ਅਮ੍ਰਿਤਪਾਲ ਸਿੰਘ ਹੈਪੀ , ਜੋਤ ਨਿਰੰਜਨ ਸਿੰਘ , ਵਿਕਰਮਜੀਤ ਸਿੰਘ ਵਿੱਕੀ , ਸੁਖਜੀਤ ਸਿੰਘ ,ਹਰਮੀਤ ਸਿੰਘ ਲੱਕੀ , ਲਖਵਿੰਦਰ ਸਿੰਘ ਲਵਲੀ , ਕੁਲਜੀਤ ਸਿੰਘ ਰਾਜਾ, ਪਰਮਜੀਤ ਸਿੰਘ ਪੰਮਾ, ਕਾਬੁਲ ਸਿੰਘ, ਚਰਨਜੀਤ ਸਿੰਘ ਪੁਰਬਾ, ਹਰਦੀਪ ਸਿੰਘ ਮਨੀ , ਗੁਰਜੰਟ ਸਿੰਘ ਜੰਟਾ , ਅਮਨਦੀਪ ਸਿੰਘ ਟੋਨੀ , ਗੁਰਜੰਟ ਸਿੰਘ ਜੰਟਾ  , ਸ਼ਰਨਜੀਤ ਸਿੰਘ,  ਸੁਖਜਿੰਦਰ ਸਿੰਘ , ਰਾਜਵੰਤ ਸਿੰਘ ਮਾਹਲਾ , ਗੁਰਸ਼ਰਨ ਸਿੰਘ ਰਾਜਨ, ਰਣਬੀਰ ਸਿੰਘ , ਜਸਵੰਤ ਸਿੰਘ , ਹਰਪ੍ਰੀਤ ਸਿੰਘ ,  ਬਲਵਿੰਦਰ ਸਿੰਘ ਆਦਿ ਸੇਵਾਦਾਰਾਂ ਦੀਆ ਡਿਊਟੀਆਂ ਲਗਾਈਆਂ ਗਈਆਂ ,  ਇਹ ਜਾਣਕਾਰੀ ਸਤਵਿੰਦਰ ਸਿੰਘ ਬੱਬੂ ਨੇ ਦਿੱਤੀ I

ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕੈਰੀਅਰ ਕੌਂਸਲਿੰਗ ਕਰਨ ਲਈ ਵਰਕਸ਼ਾਪ ਸ਼ੁਰੂ

ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕੈਰੀਅਰ ਕੌਂਸਲਿੰਗ ਕਰਨ ਲਈ ਨਿਰੰਤਰ ਵਰਕਸ਼ਾਪ ਸ਼ੁਰੂ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਨਕ ਕੈਂਪਸ ਵਿਖੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਭਾਰਤੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਆਸ-ਪਾਸ ਦੇ ਜ਼ਿਲਿਆ ਦੇ ਸਕੂਲੀ ਵਿਦਿਆਰਥੀਆਂ ਦੀ ਕੈਰੀਅਰ ਗਾਈਡੈਂਸ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਹਾਈ ਅਤੇ ਸੈਕੰਡਰੀ ਪੱਧਰ ਦੇ ਅੱਠ ਸਰਕਾਰੀ ਸਕੂਲ ਫੁਲੂਖੇੜਾ, ਲਾਲੇਆਣਾ, ਲੇਲੇਆਲਾ, ਬਹਿਮਣ ਜੱਸਾ ਸਿੰਘ, ਗਾਟਵਾਲੀ, ਮਲਕਾਣਾ, ਕੋਟ ਬਖਤੂ ਤੇ ਪੱਕਾ ਖੁਰਦ ਦੇ 10ਵੀਂ ਤੋਂ 12ਵੀਂ ਕਲਾਸਾਂ ਦੇ ਵਿਦਿਆਥੀਆਂ ਨੇ ਅਧਿਆਪਕਾਂ ਸਮੇਤ ਕੈਰੀਅਰ ਗਾਈਡੈਂਸ ਵਰਕਸ਼ਾਪ 'ਚ ਭਾਗ ਲਿਆ। ਇਸ ਵਰਕਸ਼ਾਪ ਦੌਰਾਨ, ਡਾ. ਅੰਜੂ ਸੈਣੀ ਵਿਭਾਗ ਦੇ ਮੁਖੀ, ਡਾ. ਬਲਜਿੰਦਰ ਕੌਰ, ਡਾ. ਪ੍ਰੀਤੀ ਬਾਂਸਲ, ਡਾ. ਦਿਵਿਆ ਤਨੇਜਾ, ਡਾ. ਹਰਕੰਵਲ ਸਿੰਘ ਨੇ ਵੱਖ-ਵੱਖ ਸਮੇਂ 'ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਇੱਕ ਚੰਗੇ ਕੈਰੀਅਰ ਦੀ ਚੋਣ ਕਰਨ ਲਈ ਕੌਸਲਿੰਗ ਕੀਤੀ। ਇਸਦੇ ਨਾਲ-ਨਾਲ ਕੈਂਪਸ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ। ਕੈਂਪਸ ਡਾਇਰੈਕਟਰ ਪ੍ਰੋਫੇਸਰ (ਡਾ.) ਜਸਬੀਰ ਸਿੰਘ ਹੁੰਦਲ ਜੀ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਵਿਅਕਤ ਕਰਦੇ ਹੋਏ ਦੱਸਿਆ ਕਿ ਇਸ ਕੈਂਪਸ ਵੱਲੋਂ ਇਹ ਅਭਿਆਨ ਲਗਾਤਾਰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਸਬੰਧੀ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਉਪਰੰਤ ਸਹੀ ਫੈਸਲਾ ਲੈਣ ਦੇ ਕਾਬਲ ਬਣ ਸਕਣ। ਡਾ. ਹੁੰਦਲ ਨੇ ਆਪਣੇ ਸੁਨੇਹੇ ਵਿੱਚ ਪ੍ਰਿੰਟ ਅਤੇ ਸੋਸ਼ਲ ਮੀਡੀਆ ਨੂੰ ਆਮ ਲੋਕਾਂ ਤੱਕ, ਸਿਰਫ ਲੋਕ ਹਿਤ ਦੇ ਨਜ਼ਰੀਏ ਤੋੰ ਇਹ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ਼ੋਂ ਮਾਲਵੇ ਦੇ ਖੇਤਰ ਦੇ ਵਿੱਦਿਅਕ ਪਛੜੇਪਣ ਨੂੰ ਮਿਟਾਉਣ ਲਈ ਅਤੇ ਵਿਦਿਆਰਥੀਆਂ ਦੇ ਘਰਾਂ ਦੇ ਨੇੜੇ ਵਿੱਦਿਆ ਪ੍ਰਾਪਤ ਕਰਨ ਦਾ ਇੱਕ ਉੱਚ ਕੋਟੀ ਦਾ ਸਾਧਨ ਪ੍ਰਦਾਨ ਕਰਨ ਲਈ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਆਪਣਾ ਕੈਂਪਸ ਸ਼ੁਰੂ ਕੀਤਾ ਗਿਆ ਸੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਵਚਨਾਂ ਦੇ ਤਰਜ਼ ਸੰਗਤ ਇਸਦਾ ਨਾਮ ਪੰਜਾਬੀ ਯੂਨਿਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾਂ ਸਾਹਿਬ  ਰੱਖਿਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਇਸ ਕੈਂਪਸ ਵਿਖੇ ਵੱਖ-ਵੱਖ ਕੋਰਸ ਬਹੁਤ ਹੀ ਜਾਇਜ਼ ਫੀਸ ਦਰਾਂ ਤੇ ਕਰਵਾਏ ਜਾਂਦੇ ਹਨ ਤਾਂ ਜੋ ਪੜ੍ਹਨ ਦੀ ਤਾਂਘ ਰੱਖਣ ਵਾਲਾ ਹਰ ਵਿਦਿਆਰਥੀ ਆਰਥਿਕ ਔਕੜਾਂ ਦੇ ਬਾਵਜੂਦ ਸਿੱਖਿਆ ਪ੍ਰਾਪਤ ਕਰ ਸਕੇ। ਜਾਇਜ਼ ਫੀਸ ਦਰਾਂ ਰੱਖਣ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵੱਲੋਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ (ਬੀ.ਟੈਕ ਅਤੇ ਡਿਪਲੋਮਾ) ਪ੍ਰਾਪਤ ਕਰਨ ਦਾ ਇੱਕ ਆਸਾਨ ਤਰੀਕਾ ਦੇਣ ਲਈ ਗੋਲਡਨ ਹਾਰਟਸ ਸਕਾਲਰਸ਼ਿਪ ਸਕੀਮ ਵੀ ਚਾਲੂ ਕੀਤੀ ਹੋਈ ਹੈ ਤਾਂ ਕਿ ਵਿਦਿਆਰਥੀ ਪਹਿਲਾਂ ਪੜ੍ਹਾਈ ਪੂਰੀ ਕਰਨ ਅਤੇ ਉਸਦੇ ਇੱਕ ਸਾਲ ਲੰਘਣ ਉਪਰੰਤ ਅਗਲੇ ਸਾਲਾਂ ਵਿੱਚ ਬਿਨਾਂ ਕਿਸੇ ਵਿਆਜ ਦੇ ਬਣਦੀ ਰਿਆਇਤੀ ਫੀਸ ਤਿਮਾਹੀ ਕਿਸ਼ਤਾਂ ਰਾਹੀਂ ਭਰ ਸਕਣ। ਸਾਇੰਸ, ਇੰਜਨੀਅਰਿੰਗ, ਐਮਬੀਏ, ਕਾਮਰਸ, ਭਾਸ਼ਾਵਾਂ ਅਤੇ ਸਮਾਜਿਕ ਵਿਗਿਆਨ ਦੇ ਵੱਖ-ਵੱਖ ਉਪਲੱਭਧ ਕਰਵਾ ਰਿਹਾ ਇਹ ਲਗਭੱਗ 80 ਏਕੜ ਵਿੱਚ ਫੈਲਿਆ ਹਰਾ-ਭਰਾ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਮਾਜ ਪ੍ਰਤੀ ਜਿੰਮੇਵਾਰੀ ਦਾ ਇੱਕ ਨਿਰਾਲਾ ਪ੍ਰਤੀਕ ਹੈ।

ਮੈਂ ਪੰਜਾਬੀ, ਬੋਲੀ ਪੰਜਾਬੀ' ਮੁਹਿੰਮ ਦੇ ਗਿਆਰਵੇਂ ਦਿਨ ਕੱਢੀ ਸਾਈਕਲ ਰੈਲੀ

ਬਠਿੰਡਾ/ਤਲਵੰਡੀ ਸਾਬੋ, 11 ਫ਼ਰਵਰੀ (ਗੁਰਜੰਟ ਸਿੰਘ ਨਥੇਹਾ)- ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ 'ਮੈਂ ਪੰਜਾਬੀ, ਬੋਲੀ ਪੰਜਾਬੀ' ਨਾਮ ਹੇਠ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਗਿਆਰਵੇਂ ਦਿਨ ਸ਼ਹਿਰ 'ਚ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਦਿੱਲੀ ਪਬਲਿਕ ਸਕੂਲ ਦੇ 100 ਵਿਦਿਆਰਥੀਆਂ ਸਮੇਤ 'ਆੜੀ-ਆੜੀ ਸਾਈਕਲਿੰਗ ਅਤੇ ਫਿਟਨੈਸ ਕਲੱਬ' ਦੇ ਮੈਂਬਰਾਂ ਨੇ ਭਾਗ ਲਿਆ। ਇਸ ਰੈਲੀ ਨੂੰ ਐਮ.ਡੀ. ਪ੍ਰੈਗਮਾ ਹਸਪਤਾਲ ਡਾ. ਗੁਰਸੇਵਕ ਗਿੱਲ, ਆਈ.ਏ.ਐੱਸ ਕੋਚਿੰਗ ਅਧਿਆਪਕ ਸ. ਮਨਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਤਿੰਦਰ ਸੈਣੀ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਕਿੰਗਰਾ, ਖੋਜ ਅਫ਼ਸਰ ਨਵਪ੍ਰੀਤ ਸਿੰਘ ਅਤੇ 'ਆੜੀ-ਆੜੀ' ਕਲੱਬ ਤੋਂ ਸ਼੍ਰੀ ਹਰਦਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਗੁਰਸੇਵਕ ਗਿੱਲ ਨੇ ਕਿਹਾ ਕਿ ਮਾਂ-ਬੋਲੀ ਨੂੰ ਭੁੱਲਣ ਵਾਲ਼ੀਆਂ ਕੌਮਾਂ ਖ਼ਤਮ ਹੋ ਜਾਂਦੀਆਂ ਹਨ। ਸਾਨੂੰ ਅਜਿਹੇ ਹੋਰ ਉਪਰਾਲੇ ਕਰਕੇ ਇਸ ਨੂੰ ਸਾਂਭਣ ਦੀ ਲੋੜ ਹੈ। ਭਾਸ਼ਾ ਵਿਭਾਗ ਜ਼ਿਲ੍ਹਾ ਬਠਿੰਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਪੰਜਾਬੀ ਬੋਲੀ ਨੂੰ ਸਮਰਪਿਤ ਇਹ 21 ਦਿਨਾਂ ਮੁਹਿੰਮ ਅੱਜ ਗਿਆਰਵੇਂ ਦਿਨ 'ਚ ਦਾਖ਼ਲ ਹੋ ਚੁੱਕੀ ਹੈ ਅਤੇ ਇਸਦਾ ਅਸਰ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲ਼ੇ ਦਿਨਾਂ ਵਿੱਚ ਇਸ ਮੁਹਿੰਮ ਅਧੀਨ ਹੋਰ ਵੀ ਬਹੁਤ ਨਿਵੇਕਲੇ ਉਪਰਾਲੇ ਕਰਨ ਦੀ ਯੋਜਨਾ ਹੈ। ਅੱਜ ਦੀ ਇਹ ਰੈਲੀ ਦਿੱਲੀ ਪਬਲਿਕ ਸਕੂਲ ਨੇੜੇ ਸਟੇਡੀਅਮ ਤੋਂ ਸ਼ੁਰੂ ਹੋ ਕੇ 100 ਫੁੱਟੀ ਰੋਡ, ਮਾਡਲ ਟਾਊਨ ਫ਼ੇਜ਼ ਤਿੰਨ, ਪਾਵਰ ਹਾਊਸ ਰੋਡ, ਸਾਹਿਬਜ਼ਾਦਾ ਅਜੀਤ ਸਿੰਘ ਰੋਡ ਹੁੰਦੀ ਹੋਈ ਵਾਪਸ ਪਹੁੰਚੀ। ਰੈਲੀ ਦੌਰਾਨ ਸਾਈਕਲ ਚਾਲਕਾਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਇਸੇ ਤਰ੍ਹਾਂ ਹੀ ਕੱਲ੍ਹ ਬਾਰਵੇਂ ਦਿਨ ਮਿੰਨੀ ਸਕੱਤਰੇਤ ਤੋਂ ਸ਼ੁਰੂ ਕਰਕੇ ਪੂਰੇ ਸ਼ਹਿਰ ਵਿੱਚ ਬਾਈਕ ਰੈਲੀ ਕੱਢੀ ਜਾਵੇਗੀ। ਅੱਜ ਦੀ ਇਸ ਸਾਈਕਲ ਰੈਲੀ ਵਿੱਚ ਦਿੱਲੀ ਪਬਲਿਕ ਸਕੂਲ ਦੇ ਸੀਨੀਅਰ ਵਿੰਗ ਕੋਆਰਡੀਨੇਟਰ ਮੈਡਮ ਮੀਨਾਕਸ਼ੀ, ਜੂਨੀਅਰ ਵਿੰਗ ਇੰਚਾਰਜ ਜਸਪ੍ਰੀਤ ਕੌਰ, ਅਧਿਆਪਕ ਗੁਰਮੀਤ ਧੀਮਾਨ, ਕੁਲਦੀਪ ਸਿੰਘ, ਮਹਾਂਵੀਰ, ਮਹਿਤਾਬ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਹਮਲੇ ਖ਼ਿਲਾਫ਼ ਲੋਕਾਂ ਦਾ ਗੁੱਸਾ ਨਿੱਕਲਿਆ ਸੜਕਾਂ 'ਤੇ

 ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ 

ਬਰਨਾਲਾ, 11 ਫਰਬਰੀ (ਗੁਰਸੇਵਕ ਸੋਹੀ) ਇਨਕਲਾਬੀ ਕੇਂਦਰ, ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਰਜਿੰਦਰ ਪਾਲ ਉੱਤੇ ਸਮਾਜ ਵਿਰੋਧੀ ਹਨਅਨਸਰਾਂ ਨੇ ਜਾਨ ਲੇਵਾ ਹਮਲਾ ਕਰਕੇ ਗੰਭੀਰ ਫੱਟੜ ਕਰਨ ਨਾਲ ਇਨਕਲਾਬੀ ਜਮਹੂਰੀ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਅੱਜ ਵੱਖ-ਵੱਖ ਇਨਕਲਾਬੀ ਜਮਹੂਰੀ  ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸਮੰਦਰ ਪਾਲ, ਗੁਰਪ੍ਰੀਤ ਸਿੰਘ ਰੂੜੇਕੇ, ਰਮੇਸ਼ ਹਮਦਰਦ,ਮੇਲਾ ਸਿੰਘ ਕੱਟੂ, ਬਲਵੰਤ ਸਿੰਘ ਉੱਪਲੀ,ਸ਼ਿੰਦਰ ਧੌਲਾ,ਬਾਬੂ ਸਿੰਘ ਖੁੱਡੀ ਕਲਾਂ,ਨਿਰਮਲ ਚੁਹਾਣਕੇ ਹਰਿੰਦਰ ਮੱਲੀਆਂ, ਅਮਰਜੀਤ ਕੌਰ ਆਦਿ ਦੀ ਅਗਵਾਈ ਵਿੱਚ ਬਹੁਤ ਸਾਰੇ ਸਾਥੀ ਸਿਵਲ ਹਸਪਤਾਲ ਬਰਨਾਲਾ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਡੀ ਐਸ ਪੀ ਦਫਤਰ ਵੱਲ ਜੋਸ਼ ਭਰਪੂਰ ਮੁਜ਼ਾਹਰਾ ਕੀਤਾ ਗਿਆ।  ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਹਮਲਾ ਪੂਰੀ ਸਾਜ਼ਿਸ਼ ਨਾਲ 40-50 ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹੈ।  ਇਹ ਹਮਲਾ ਕਰਨ ਤੋਂ ਇੱਕ ਦਿਨ ਪਹਿਲਾਂ ਦੁਕਾਨ ਉੱਪਰ ਆਕੇ ਧਮਕੀ ਦਿੱਤੀ ਅਤੇ ਥਾਣੇ ਵਿੱਚ ਇੱਕ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ। ਯਾਦ ਰਹੇ ਕਿ ਸੇਖਾ ਰੋਡ ਦੀਆਂ ਗਲੀਆਂ 10-11 ਵਿੱਚ ਅਣ -ਅਧਿਕਾਰਤ ਤੌਰ ਤੇ ਗੁਦਾਮਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ। ਜਿਨ੍ਹਾਂ ਨੇ ਮੁਹੱਲਾ ਵਾਸੀਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸਾਲ ਭਰ ਤੋਂ ਮੁਹੱਲਾ ਵਾਸੀ ਸੰਘਰਸ਼ ਕਮੇਟੀ ਵੱਲੋਂ ਇਨ੍ਹਾਂ ਨਜਾਇਜ਼ ਗੁਦਾਮਾਂ ਨੂੰ ਬੰਦ ਕਰਵਾਉਣ ਲਈ ਡਾ ਰਜਿੰਦਰ ਪਾਲ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਮੁਹੱਲਾ ਵਾਸੀਆਂ ਦੀ ਮੁਸ਼ਕਲ ਵੱਲ ਕੰਨ ਨਹੀਂ ਧਰ ਰਿਹਾ। ਡਾ ਰਜਿੰਦਰ ਪਾਲ ਸੰਘਰਸ਼ ਕਮੇਟੀ ਦੀ ਅਗਵਾਈ ਕਰਨ ਕਰਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੀ ਅੱਖ ਵਿੱਚ ਰੜਕ ਰਿਹਾ ਸੀ। ਸਿੱਟਾ ਕੱਲ੍ਹ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਦੇ ਹਮਲੇ ਦੇ ਰੂਪ ਵਿੱਚ ਨਿੱਕਲਿਆ ਹੈ।ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਡਾ ਰਜਿੰਦਰ ਪਾਲ ਉੱਪਰ ਹੋਏ ਜਾਨਲੇਵਾ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਬੁਲਾਰਿਆਂ ਨੇ ਪੁਲਿਸ ਵੱਲੋਂ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਦੱਸਿਆ। ਪੁਲਿਸ ਦੀ ਗੁੰਡਾ ਅਨਸਰਾਂ ਨਾਲ  ਅਜਿਹੀ ਢਿੱਲਮੱਠ ਦੀ ਕਾਰਵਾਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦ ਹੀ ਸਾਰੀਆਂ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਸਮੇਂ ਹਰਚਰਨ ਸਿੰਘ ਚੰਨਾਂ,ਰਾਮ ਸਿੰਘ, ਜਸਪਾਲ ਸਿੰਘ ਚੀਮਾ, ਹਰਪਾਲ ਸਿੰਘ ਹੰਢਿਆਇਆ, ਬਲਰਾਜ ਸਿੰਘ ਹੰਢਿਆਇਆ, ਭਾਗ ਸਿੰਘ ਚੰਨਣਵਾਲ, ਪਰਮਜੀਤ ਸਿੰਘ, ਜਗਜੀਤ ਸਿੰਘ, ਕੁਲਵੀਰ ਸਿੰਘ, ਪ੍ਰੇਮਪਾਲ ਕੌਰ, ਕਿਰਨ ਕੌਰ,ਹਰਪ੍ਰੀਤ ਸਿੰਘ,ਡਾ ਅਮਰਜੀਤ ਸਿੰਘ ਕਾਲਸਾਂ,ਰਾਮ ਸਿੰਘ ਠੀਕਰੀਵਾਲਾ, ਪਲਵਿੰਦਰ ਸਿੰਘ ਠੀਕਰੀਵਾਲਾ ਆਦਿ ਆਗੂ ਵੀ ਹਾਜ਼ਰ ਸਨ।

ਸਰਾਭਾ ਵਿਖੇ 13 ਫਰਵਰੀ ਨੂੰ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ

ਸਰਾਭਾ/ ਜੋਧਾਂ 11 ਫਰਵਰੀ ( ਦਲਜੀਤ ਸਿੰਘ ਰੰਧਾਵਾ) ਗ਼ਦਰ ਪਾਰਟੀ ਦੇ ਨਾਇਕ, ਬਾਲਾ ਜਰਨੈਲ ਸਿੰਘ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਗੁਰਦਵਾਰਾ ਨਾਨਕ ਦਰਬਾਰ ਵੈਲਫੇਅਰ ਸੁਸਾਇਟੀ  ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ 13 ਫਰਵਰੀ ਦਿਨ ਸੋਮਵਾਰ ਸਵੇਰੇ 9 ਵਜੇ ਦਸਮੇਸ਼ ਅੰਮ੍ਰਿਤ ਸੰਚਾਰ ਸੇਵਕ ਜੱਥਾ ਲੁਧਿਆਣਾ ਦੇ ਸੇਵਾਦਾਰ ਭਾਈ ਪ੍ਰਕਾਸ ਸਿੰਘ ,ਭਾਈ ਹਰਦੇਵ ਸਿੰਘ ਜੀ ਦੇ  ਸਹਿਯੋਗ ਨਾਲ ਗੁਰੂ ਦੇ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਜਾਵੇਗੀ । ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੀਆਂ ਸੰਗਤਾਂ ਕੇਸੀ ਇਸ਼ਨਾਨ ਕਰਕੇ ਗੁਰੂ ਘਰ 'ਚ ਪਹੁੰਚਣ। ਸੰਗਤਾਂ ਨੂੰ ਕ੍ਰਿਪਾਨ, ਕਛਹਿਰਾ, ਕੜਾ, ਕੰਘੇ ਦੀ ਸੇਵਾ ਗੁਰੂ ਘਰ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਨਾਨਕ ਦਰਬਾਰ ਵੈਲਫੇਅਰ ਸੁਸਾਇਟੀ ਸਰਾਭਾ ਦੇ ਪ੍ਰਧਾਨ ਦਰਸ਼ਨ ਸਿੰਘ ਸਰਾਭਾ, ਵਾਈਸ ਪ੍ਰਧਾਨ ਗੁਰਤੇਜ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ ਗੋਪੀ, ਖਜ਼ਾਨਚੀ ਗੁਰਪ੍ਰੀਤ ਸਿੰਘ ਸਰਾਭਾ, ਵਾਈਸ ਖਜ਼ਾਨਚੀ ਇਕਬਾਲ ਸਿੰਘ, ਦਰਸ਼ਨ ਸਿੰਘ ਆਰਸੀ, ਤੇਜਪਾਲ ਸਿੰਘ ਸਰਾਭਾ ਆਦਿ ਕਮੇਟੀ ਮੈਂਬਰਾਂ ਨੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪਿੰਡ ਸਰਾਭਾ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਐਲ ਆਰ. ਡੀ.ਏ.ਵੀ. ਕਾਲਜ, ਜਗਰਾਉਂ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਜਗਰਾਉਂ, 11 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ, LR DAV ਕਾਲਜ, ਜਗਰਾਓਂ ਵਿਖੇ 'ਰੀਸੈਂਟ ਐਡਵਾਂਸਮੈਂਟਸ ਇਨ ਮਾਡਲਿੰਗ ਐਂਡ ਸਿਮੂਲੇਸ਼ਨ ਇਨ ਫਿਜ਼ੀਕਲ ਐਂਡ ਕੈਮੀਕਲ ਸਾਇੰਸਜ਼-2023 (RAMSPACS)' ਵਿਸ਼ੇ 'ਤੇ CDC ਸਪਾਂਸਰਡ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਅਜ ਮਿਤੀ 11 ਫਰਵਰੀ, 2023 ਨੂੰ ਸਾਇੰਸ ਵਿਭਾਗ ਵੱਲੋਂ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ: ਨਰਿੰਦਰ ਸਿੰਘ ਪ੍ਰੋਫੈਸਰ, ਆਈ.ਆਈ.ਟੀ, ਰੋਪੜ ਤੋ ਅਤੇ ਡਾ: ਅਨੁਜ ਕੁਮਾਰ, ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸਜ਼ ਅਤੇ ਐਪਲੀਕੇਸ਼ਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ: ਅਨੁਪਮਾ, ਗਣਿਤ ਵਿਭਾਗ, ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਤੇ ਡਾ: ਰਾਜੇਸ਼ ਕੁਮਾਰ, ਕੈਮਿਸਟਰੀ ਵਿਭਾਗ, ਸਰਕਾਰੀ ਡਿਗਰੀ ਕਾਲਜ, ਖੁੱਡੀਆਂ, ਐਚ.ਪੀ. ਨੂੰ ਦਿਨ ਲਈ ਸਰੋਤ ਵਿਅਕਤੀਆਂ ਵਜੋਂ ਬੁਲਾਇਆ ਗਿਆ ਸੀ।
ਸੈਮੀਨਾਰ ਦੀ ਸ਼ੁਰੂਆਤ ਗਿਆਨ ਦੇ ਦੀਪਕ ਜਗਾ ਕੇ ਕੀਤੀ ਗਈ ਅਤੇ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਸਾਰੇ ਪਤਵੰਤੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਇਸ ਸੈਮੀਨਾਰ ਦੇ ਆਯੋਜਨ ਦੇ ਵਿਸ਼ੇ ਅਤੇ ਉਦੇਸ਼ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। 
ਆਪਣੇ ਵਡਮੁੱਲੇ ਭਾਸ਼ਣ ਵਿੱਚ ਡਾ: ਨਰਿੰਦਰ ਸਿੰਘ ਨੇ ਨੇ ਨੈਨੋ ਟੈਕਨਾਲੋਜੀ ਅਤੇ ਪਾਣੀ ਸ਼ੁੱਧੀਕਰਨ ਬਾਰੇ' ਪ੍ਰਭਾਵਸ਼ਾਲੀ ਪੀ.ਪੀ.ਟੀ. ਦੇ ਨਾਲ ਆਪਣੇ ਸ਼ਾਨਦਾਰ ਵਿਚਾਰ ਪੇਸ਼ ਕੀਤੇ।, ਦੂਜੇ ਸਤਿਕਾਯੋਗ ਸਰੋਤ ਵਿਅਕਤੀ ਡਾ: ਅਨੁਜ ਕੁਮਾਰ, ਨੇ ਡਾਟਾ ਵਿਸ਼ਲੇਸ਼ਣ ਅਤੇ ਪਾਈਥਨ 'ਤੇ ਚਾਨਣਾ ਪਾਇਆ, ਡਾ: ਅਨੁਪਮਾ ਨੇ ਕੁਦਰਤ ਵਿਚ ਜਿਓਮੈਟਰੀ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਡਾ: ਰਾਜੇਸ਼ ਜੈਵਿਕ ਪ੍ਰਦੂਸ਼ਕਾਂ ਦੇ ਨਿਰਧਾਰਨ ਲਈ ਕ੍ਰੋਮੈਟੋਗ੍ਰਾਫਿਕ ਵਿਧੀਆਂ ਦੇ ਵਿਕਾਸ 'ਤੇ ਆਪਣਾ ਭਾਸ਼ਣ ਦਿੱਤਾ।
ਕਾਲਜ ਦੇ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੀਆਂ ਚਲਚਿੱਤਰ ਪੇਸ਼ਕਾਰੀਆਂ ਅਤੇ ਪੋਸਟਰਾਂ ਰਾਹੀਂ ਸਭ ਨੂੰ ਪ੍ਰਭਾਵਿਤ ਕੀਤਾ ਜਿਸ ਨੂੰ ਉਨ੍ਹਾਂ ਨੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ।
ਸਮਾਪਤੀ ਸੈਸ਼ਨ ਵਿੱਚ, ਭਾਗ ਲੈਣ ਵਾਲਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਸਟੇਜ ਦਾ ਸੰਚਾਲਨ ਪ੍ਰੋ: ਸਾਹਿਲ ਬਾਂਸਲ ਨੇ ਬਾਖੂਬੀ ਨਿਭਾਇਆ। ਸੈਮੀਨਾਰ ਦੀ ਸਮਾਪਤੀ ਡਾ: ਮੀਨਾਕਸ਼ੀ, ਐੱਚ.ਓ.ਡੀ., ਗਣਿਤ ਵਿਭਾਗ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਦੇ ਧੰਨਵਾਦ ਦੇ ਮਤੇ ਨਾਲ ਹੋਈ।