ਚੰਡੀਗੜ੍ਹ, 13 ਫਰਵਰੀ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) 13 ਫਰਵਰੀ ਸਮੁੱਚੀ ਸਿੱਖ ਕੌਮ ਦੀਆ ਹੱਕੀ ਮੰਗਾਂ ਲਈ ਲੱਗੀਆਂ ਕੌਮੀ ਇਨਸਾਫ ਮੋਰਚਾ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਚੁੱਕਿਆ।ਸਰਕਾਰਾਂ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਮੋਰਚੇ ਨੂੰ ਚਕਵਾਉਣ ਵਿਚ ਆਪਣਾ ਸਾਰਾ ਜ਼ੋਰ ਲਗਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੌਮੀ ਇਨਸਾਫ ਮੋਰਚੇ ਦੇ ਸਹਿਯੋਗੀ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਆਗੂ ਬਾਪੂ ਸੇਰ ਸਿੰਘ ਕਨੇਚ, ਜੱਥੇਦਾਰ ਗੁਰਮੇਲ ਸਿੰਘ ਕਨੇਚ, ਗੁਰਵਿੰਦਰ ਸਿੰਘ ਟਿੱਬਾ ਜਗਜੀਤ ਸਿੰਘ ਚਕਰ, ਰਣਧੀਰ ਸਿੰਘ ਗੋਗੀ ਤੇ ਭਾਈ ਗੁਰਦੇਵ ਸਿੰਘ ਭੱਟੀ ਪ੍ਰਧਾਨ ਯੂਥ ਕਿਸਾਨ ਵਿੰਗ ਕੌਮੀ ਕਿਸਾਨ ਯੂਨੀਅਨ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕੀਤਾ। ਬਾਪੂ ਸ਼ੇਰ ਸਿੰਘ ਕਨੇਚ ਤੇ ਯੂਥ ਪ੍ਰਧਾਨ ਨੇ ਆਖਿਆ ਕਿ ਜਿਸ ਦਿਨ ਸ਼ਾਂਤਮਈ ਤਰੀਕੇ ਨਾਲ ਮੁੱਖ ਮੰਤਰੀ ਦੇ ਘਰ ਅੱਗੇ ਰੋਸ ਦਾ ਪ੍ਰਗਟਾਵਾ ਕਰਨ ਲਈ ਜਾ ਰਹੇ ਮੋਰਚੇ ਦੇ ਜੁਝਾਰੂਆਂ ਉਤੇ ਪ੍ਰਕਾਸ਼ਨ ਵੱਲੋਂ ਲਾਠੀਚਾਰਜ ਕੀਤਾ ਅਤੇ ਹੁਣ ਝੂਠੇ ਕੇਸ ਪਾ ਕੇ ਆਗੂਆਂ ਦੇ ਸਿਰ ਤੇ 10 ਹਜ਼ਾਰ ਦੇ ਨਾਮ ਰੱਖਿਆ। ਉਸ ਦਿਨ ਤੋਂ ਬਾਅਦ ਮੋਰਚੇ ਵਾਲੀ ਸਟੇਜ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੈ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਹਵਾਰਾ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਕੇ ਸੰਗਤਾਂ ਮੋਰਚੇ ਵਿੱਚ ਚੜ੍ਹ ਕੇ ਟਰੈਕਟਰ, ਟਰਾਲੀ,ਗੱਡੀਆਂ ਲੈ ਕੇ ਪਹੁੰਚੋ। ਹੁਣ ਮੋਰਚੇ ਵਾਲੇ ਸਥਾਨ ਤੇ ਹਰ ਰੋਜ਼ 15-20 ਜੱਥੇ ਪੱਕੇ ਮੋਰਚੇ ਵਿੱਚ ਪਹੁੰਚਣੇ ਸ਼ੁਰੂ ਹੋ ਗਿਆ ਹਨ। ਹੁਣ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਵੇਖ ਕੇ ਸਰਕਾਰਾਂ ਦੀ ਨੀਂਦ ਉੱਡੀ ਜੋ ਘਟੀਆ ਹਰਕਤਾਂ ਤੇ ਉੱਤਰ ਆਈ ਮੋਰਚੇ ਵਿਚ ਬੈਠੇ ਜੁਝਾਰੂਆਂ ਦੇ ਘਰਾਂ ਵਿੱਚ ਪੁਲਿਸ ਭੇਜ ਕੇ ਪਰਵਾਰਾਂ ਮੈਂਬਰ ਅਤੇ ਔਰਤਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ । ਜਿਸ ਨੂੰ ਪੰਜਾਬ ਦੇ ਹੱਕਾਂ ਲਈ ਹੱਕ ਮੰਗਦੇ ਦੇ ਜੁਝਾਰੂ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਬਾਪੂ ਕਨੇਚ ਨੇ ਆਖਰ ਵਿਚ ਆਖਿਆ ਕਿ ਸੰਗਤਾਂ ਕੌਮੀ ਇਨਸਾਫ ਮੋਰਚੇ ਨੂੰ ਵੱਧ ਚੜ੍ਹ ਕੇ ਸਹਿਯੋਗ ਕਰਨ ਤੇ ਮੋਰਚਾ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਲੜਿਆ ਜਾਵੇਗਾ ਕੋਈ ਕਿਸੇ ਪ੍ਰਕਾਰ ਦੀ ਹੁੱਲੜਬਾਜ਼ੀ ਨਾ ਸੰਗਤਾਂ ਨੇ ਕੀਤੀ ਹੈ ਅਤੇ ਨਾ ਹੀ ਹੋਵੇਗੀ ਤਾਂ ਜੋ ਕੌਮੀ ਇਨਸਾਫ ਮੋਰਚਾ ਜਲਦ ਫਤਿਹ ਕੀਤਾ ਜਾ ਸਕੇ।