You are here

ਸੁਖਮਨੀ ਸਾਹਿਬ ਦਾ ਪਾਠ, ਕੀਰਤਨ, ਕਮਰੇ ਦਾ ਉਦਘਾਟਨ ਅਤੇ ਸਕੂਲ ਦਾ 15ਵਾਂ ਇਨਾਮ ਵੰਡ ਸਮਾਗਮ

ਬਰਨਾਲਾ, 13 ਫਰਵਰੀ  (  ਅਵਤਾਰ ਸਿੰਘ ਰਾਏਸਰ    )ਸਮਿਸ ਰਾਏਸਰ ਪਟਿਆਲਾ ਵਿਖੇ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਉਪਰੰਤ ਐਮ ਪੀ ਲੈਂਡ 'ਚੋਂ ਆਈ ਸਹਾਇਤਾ ਨਾਲ ਨਵੇਂ ਬਣੇ ਕਮਰੇ ਦਾ ਉਦਘਾਟਨ ਹਲਕਾ ਮਹਿਲਕਲਾਂ ਦੇ ਵਿਧਾਇਕ ਸ ਕੁਲਵੰਤ ਸਿੰਘ ਪੰਡੋਰੀ ਵੱਲੋਂ ਉਹਨਾਂ ਦੇ ਨੁਮਾਇੰਦਾ  ਸ. ਬਿੰਦਰ ਸਿੰਘ ਖ਼ਾਲਸਾ ਪੀ ਏ ਵੱਲੋਂ ਕੀਤਾ ਗਿਆ । ਇਸ ਉਪਰੰਤ ਸਕੂਲ ਦਾ ਲਗਾਤਾਰ 15 ਵਾਂ ਸਲਾਨਾ ਇਨਾਮ ਵੰਡ ਸਮਾਗਮ ਵੀ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਖ਼ੇਤਰਾਂ ਵਿੱਚ  ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਕੂਲ ਮੁੱਖੀ ਨਿਰਵੈਰ ਸਿੰਘ ਗਹਿਲ ਨੇ ਦੱਸਿਆ ਕਿ ਇਸ ਵਾਰ ਇਹ ਸਕੂਲ ਦਾ ਲਗਾਤਾਰ 15 ਵਾਂ ਸਮਾਗਮ ਹੈ। ਸਮਾਗਮ ਦੌਰਾਨ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ. ਬਰਜਿੰਦਰ ਪਾਲ ਸਿੰਘ ਜੀ, ਡੀ ਐਸ ਐਮ ਸ਼੍ਰੀ ਰਾਜੇਸ਼ ਗੋਇਲ,ਸ਼੍ਰੀ ਮਹਿੰਦਰ ਪਾਲ ਡੀ ਐਮ ਕੰਪਿਊਟਰ/ਆਈ ਸੀ ਟੀ, ਅਤੇ ਮਨਪ੍ਰੀਤ ਕਹਿਲ ਬੀ ਐਮ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਇਨਾਮ ਦਿੱਤੇ। ਹਰ ਸਾਲ ਵਾਂਗ ਸਕੂਲ ਭਲਾਈ ਕਮੇਟੀ ਦੇ ਚੇਅਰਮੈਨ ਅਤੇ ਸਮਾਜ ਸੇਵੀ ਸ ਬਚਿੱਤਰ ਸਿੰਘ ਧਾਲੀਵਾਲ ਅਤੇ ਸ਼੍ਰੀ ਸੁਖਪਾਲ ਜੇਠੀ ਸਮਾਜ ਸੇਵੀ, ਬਰਨਾਲਾ ਆਇਰਨ ਸਟੋਰ ਵਾਲੇ ਦੋਵਾਂ ਵੱਲੋਂ ਇਸ ਵਾਰ ਵੀ ਆਪਣੇ -ਆਪਣੇ ਸਵਰਗੀ ਮਾਤਾ- ਪਿਤਾ ਜੀ ਦੀ ਯਾਦ ਵਿੱਚ ਹਰੇਕ ਕਲਾਸ ਵਿੱਚੋਂ ਫ਼ਸਟ ਆਉਣ ਵਾਲੇ ਵਿਦਿਆਰਥੀ ਨੂੰ ਨਕਦ ਸਕਾਲਰਸ਼ਿਪ ਅਤੇ ਯਾਦਗਾਰੀ ਟਰਾਫ਼ੀਆਂ ਦੇ ਕੇ ਹੌਸ਼ਲਾ ਅਫ਼ਜ਼ਾਈ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਸਿੱਖਿਆ ਸੁਧਾਰ ਕਮੇਟੀ ਦੇ ਮੁੱਖੀ ਸ.ਬਰਜਿੰਦਰ ਪਾਲ ਸਿੰਘ ਜੀ ਅਤੇ ਡੀ ਐਸ ਐਮ ਸ਼੍ਰੀ ਰਾਜੇਸ਼ ਗੋਇਲ ਨੇ ਜਿੱਥੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਉੱਥੇ ਹੀ ਮਾਪਿਆਂ ਨੂੰ ਵੀ ਸਰਕਾਰੀ ਸਕੂਲਾਂ ਦੇ ਮਿਆਰ ਬਾਰੇ ਸਮਝਾਉਂਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖ਼ਲ ਕਰਵਾਉਣ ਲਈ ਵੀ ਅਪੀਲ ਕੀਤੀ। ਉਹਨਾਂ ਜਿੱਥੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਤਾਰੀਫ਼ ਕੀਤੀ ਉਥੇ ਸਕੂਲ ਸਟਾਫ਼ ਦੇ ਉੱਦਮ ਅਤੇ ਮਿਹਨਤ ਦੀ ਵੀ ਸਰਾਹਨਾ ਕੀਤੀ। ਇਸ ਸਮੇਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਰਾਜਵਿੰਦਰ ਕੌਰ, ਸਕੂਲ ਭਲਾਈ ਕਮੇਟੀ ਦੇ ਸਰਪ੍ਰਸਤ ਸ ਗੁਰਬਾਜ਼ ਸਿੰਘ ਵਿਰਕ, ਸਕੂਲ ਭਲਾਈ ਕਮੇਟੀ ਦੇ ਚੇਅਰਮੈਨ ਸ ਬਚਿੱਤਰ ਸਿੰਘ ਧਾਲੀਵਾਲ, ਦੋਵੇਂ ਪਿੰਡਾਂ ਦੇ ਸਰਪੰਚ ਅਤੇ ਪੰਚਾਇਤਾਂ, ਨਗਰ ਨਿਵਾਸੀ, ਮਾਪਿਆਂ, ਮਿਡਲ ਅਤੇ ਪ੍ਰਾਇਮਰੀ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਵੱਖ -ਵੱਖ ਪੇਸ਼ਕਾਰੀਆਂ ਕੋਰੀਓਗਰਾਫੀ, ਗਿੱਧਾ ,ਭੰਗੜਾ ਅਤੇ ਗੀਤਾਂ ਨਾਲ ਖ਼ੂਬ ਰੰਗ ਬੰਨ੍ਹਿਆ ਅਤੇ ਸਮਾਗਮ ਨੂੰ ਚਾਰ - ਚੰਨ ਲਾਏ। ਸਕੂਲ ਮੁਖੀ ਸ ਨਿਰਵੈਰ ਸਿੰਘ ਗਹਿਲ ਨੇ ਆਏ ਮਹਿਮਾਨਾਂ ਦਾ ਅਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਗੁਰਮੀਤ ਸਿੰਘ ਗਿੱਲ ਨੇ ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।