You are here

ਪੰਜਾਬ

ਸਵ.ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ 35 ਵੀਂ ਸਲਾਨਾ ਬਰਸੀ ਮੌਕੇ ਨਾਮਵਰ ਗਾਇਕਾਂ ਨੇ ਲਵਾਈ ਹਾਜ਼ਰੀ

ਲੁਧਿਆਣਾ, 09 ਮਾਰਚ (ਅਵਤਾਰ ਰਾਏਸਰ) ਸਵ.ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ 35 ਵੀਂ ਸਲਾਨਾ ਬਰਸੀ ਪਿੰਡ ਦੁੱਗਰੀ ਵਿਖੇ ਮਨਾਈ ਗਈ । ਇਸ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਅਵਤਾਰ ਚਮਕ,ਰਣਜੀਤ ਮਣੀ, ਚਮਕ ਚਮਕੀਲਾ, ਮੁਹੰਮਦ ਸਦੀਕ,ਜਸਪਾਲ ਪਾਲੀ ਤੇ ਬੀਬਾ ਜਸਪ੍ਰੀਤ ਸੰਮੀ ,ਸੁਰਿੰਦਰ ਮਾਨ ਤੇ ਕਰਮਜੀਤ ਕੰਮੋ, ਬਿੱਟੂ ਖੰਨੇਵਾਲਾ ਤੇ ਮਿਸ ਸੁਰਮਨੀ, ਦਲੇਰ ਪੰਜਾਬੀ, ਦੇਵ ਮਾਨ   ਐਮ ਐਲ  ਏ ਨਾਭਾ , ਸੁਰਿੰਦਰ ਲਾਡੀ , ਰੂਪ ਘਾਰੂ ਤੇ ਬੀਬਾ ਅਮਨਜੋਤ, ਚਰਨ ਸਿੰਘ ਬੰਬੀਹਾ, ਮਿੰਟੂ ਧੂਰੀ ਤੇ ਦਲਜੀਤ ਕੌਰ, ਸੁਰਜੀਤ ਭੋਲਾ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਵਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪਹੁੰਚੇ ਕਲਾਕਾਰਾਂ ਨੂੰ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਸਹਾਇਕ ਲਾਇਨਮੈਨਾਂ ਵਿਰੁੱਧ ਹੋਏ ਪਰਚਿਆਂ ਦੇ ਵਿਰੋਧ ਚ ਪੀਐਸਈਬੀ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਰੋਸ ਧਰਨਾ 

ਰਾਏਕੋਟ, 09 ਮਾਰਚ ( ਗੁਰਭਿੰਦਰ ਗੁਰੀ ) ਪੀਐਸਈਬੀ ਇੰਪਲਾਈਜ਼ ਜੁੰਆਇੰਟ ਫੋਰਮ ਦੇ ਸੱਦੇ ਤੇ ਸੀਆਰਏ 295/19 ਅਧੀਨ ਸਹਾਇਕ ਲਾਇਨਮੈਨਾਂ ਨਾਲ ਹੋਏ ਧੱਕੇ ਦੇ ਵਿਰੁੱਧ ਸਬ ਡਵੀਜ਼ਨ ਰਾਏਕੋਟ ਵਿਖੇ ਮੁਲਾਜ਼ਮਾਂ ਅਤੇ ਰਿਟਾਇਰੀ ਸਾਥੀਆਂ ਵੱਲੋਂ ਜੋਰਦਾਰ ਰੋਸ ਭਰਪੂਰ ਧਰਨਾ ਦਿੱਦਾ ਗਿਆ।ਇਸ ਧਰਨੇ ਨੂੰ ਜਸਵੰਤ ਸਿੰਘ ਕੁਤਬਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਹਿਲਾ ਤਾਂ ਇੰਨ੍ਹਾਂ ਸਾਥੀਆਂ ਦੀ ਯੋਗਤਾ ਦੇ ਅਨੁਸਾਰ ਲਾਇਨਮੈਨ ਤੋਂ ਘਟਾ ਕੇ ਸਹਾਇਕ ਲਾਇਨਮੈਨ ਭਰਤੀ ਕੀਤਾ ਗਿਆ। ਭਰਤੀ ਵਿਭਾਗ ਵੱਲੋਂ ਹੁਣ ਬੇਲੋੜਾ ਮੰਗਿਆ ਗਿਆ ਤਜ਼ਰਬਾ ਸਰਟੀਫਿਕੇਟ ਨੂੰ ਅਧਾਰ ਬਣਾ ਕੇ ਭਰਤੀ ਕੀਤੇ ਗਏ ਸਹਾਇਕ ਲਾਇਨਮੈਨਾਂ ਨੂੰ ਬੇਰੁਜ਼ਗਾਰ ਕਰਨ ਲਈ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ।ਭਰਤੀ ਕਰਨ ਸਮੇਂ ਭਰਤੀ ਵਿਭਾਗ ਵੱਲੋਂ ਇੰਨ੍ਹਾਂ ਸਾਥੀਆਂ ਦੇ ਸਰਟੀਫਿਕੇਟ ਚੈੱਕ  ਕਰਨ ਤੋਂ ਉਪਰੰਤ ਹੀ ਭਰਤੀ ਕੀਤਾ ਗਿਆ ਹੈ। ਪ੍ਰੰਤੂ ਅੱਜ ਕਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੇ ਸਰਕਾਰ ਅਤੇ ਮੈਨੇਜਮੈਂਟ ਚੁੱਪ ਧਾਰੀ ਬੈਠੀ ਹੈ। ਜਦੋਂ ਕਿ ਇੰਨ੍ਹਾਂ ਸਾਥੀਆਂ ਦੇ ਤਿੰਨ—ਤਿੰਨ ਸਾਲ ਪੂਰੇ ਹੋਣ ਅਤੇ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਵਾਲਾ ਹੈ ਤਾਂ ਅੱਜ ਮੈਨੇਜਮੈਂਟ ਵੱਡੀ ਪੱਧਰ ਤੇ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਜਾ ਰਹੀ ਹੈ ਅਤੇ ਇੰਨਾਂ ਨੂੰ ਰੇਗੂਲਰ ਕਰਨ ਦੀ ਥਾਂ 25 ਸਾਥੀਆਂ ਵਿਰੁੱਧ ਪਰਚਾ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ ਅਤੇ ਹੋਰ ਸਾਥੀਆਂ ਤੇ ਤਲਵਾਰ ਲਟਕਾ ਕੇ ਲਿਸਟਾ ਵੀ ਜਾਰੀ ਕੀਤੀਆ  ਜਾ ਰਹੀਆਂ ਹਨ।ਜਿਸਦਾ ਸਮੁੱਚੇ ਬਿਜਲੀ ਕਾਮੇ ਭਰਪੂਰ ਵਿਰੋਧ ਕਰਦੇ ਹਨ ਅਤੇ ਮੈਨੇਜਮੈਂਟ ਅਤੇ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਤਜ਼ਰਬਾ ਸਰਟੀਫਿਕੇਟ ਦੀ ਸੂਰਤ ਨੂੰ ਵਾਪਿਸ ਲੈ ਕੇ ਇੰਨ੍ਹਾਂ ਸਾਥੀਆਂ ਨੂੰ ਰੈਗੂਲਰ ਕੀਤਾ ਜਾਵੇ।ਇਸ ਰੈਲੀ ਨੂੰ ਹੋਰਨਾ ਤੋਂ ਇਲਾਵਾ ਪ੍ਰਧਾਨ ਸੁਖਚੈਨ ਸਿੰਘ ਗਿੱਲ, ਬਿੱਲੂ ਖਾਨ, ਚਮਕੌਰ ਸਿੰਘ, ਚਰਨਜੀਤ ਸਿੰਘ, ਜਗਦੇਵ ਸਿੰਘ, ਹਰਜੀਤ ਸਿੰਘ ਜੇਈ, ਕੁਲਦੀਪ ਸਿੰਘ, ਬਲਵੰਤ ਸਿੰਘ ਜੇਈ, ਮਹਿੰਦਰ ਸਿੰਘ, ਸੁਖਦੀਪ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ ਬੱਸੀਆਂ, ਅਮਰਜੀਤ ਸਿੰਘ ਸੂਜਾਪੁਰ, ਸਤਪਾਲ ਸਿੰਘ, ਤਰਲੋਚਨ ਸਿੰਘ ਆਦਿ ਵੱਲੋਂ ਸੰਬੋਧਿਤ ਕੀਤਾ ਗਿਆ।

ਮਾੜੀ ਮੁਸਤਫਾ ਵਿਖੇ ਵਾਹਿਗੁਰੂ ਸੇਵਾ ਸੁਸਾਇਟੀ ਵੱਲੋਂ ਲਗਾਏ ਮੁਫ਼ਤ ਅੱਖਾਂ ਦੇ ਕੈਂਪ 'ਚ 650 ਦਾ ਚੈਕਅੱਪ ਕੀਤਾ ਅਤੇ 67 ਮਰੀਜ ਅਪ੍ਰੇਸ਼ਨ ਲਈ ਚੁਣੇ ਗਏ

ਠੱਠੀ ਭਾਈ, 9 ਮਾਰਚ ( ਜਸਵਿੰਦਰ ਸਿੰਘ ਰੱਖਰਾ)- ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਐੱਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਰੂਰਲ ਐਨ.ਜੀ.ਓ ਮੋਗਾ ਤੇ ਵਾਹਿਗੁਰੂ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਮਾੜੀ ਮੁਸਤਫਾ ਵਿਖੇ 578ਵਾਂ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਕੋਟਲਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਜਗਦੰਬੇ ਆਈ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ 650 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 210 ਦੇ ਕਰੀਬ ਮਰੀਜ਼ਾਂ ਨੂੰ ਨੇੜੇ ਦੀ ਨਿਗਾਹ ਦੀਆਂ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 67 ਮਰੀਜ ਮੋਤੀਆਬਿੰਦ ਅਪਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਅਪਰੇਸ਼ਨ 10 ਮਾਰਚ ਨੂੰ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਜਾਣਗੇ। ਇਸ ਮੌਕੇ ਇੰਪਰੂਵਮੈਂਟ ਟਰੱਸਟ ਮੋਗਾ ਚੇਅਰਮੈਨ ਦੀਪਕ ਅਰੋੜਾ ਸਮਾਲਸਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ, ਬਲਾਕ ਪ੍ਰਧਾਨ ਹਰਮਿੰਦਰ ਸਿੰਘ ਕੋਟਲਾ ਤੇ ਸੁਸਾਇਟੀ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਉਚੇਚੇ ਯਤਨਾਂ ਸਦਕਾ ਜਿੱਥੇ ਹਜਾਰਾਂ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੁਬਾਰਾ ਮਿਲ ਸਕੀ ਹੈ ਉਥੇ ਹਜਾਰਾਂ ਲੋਕ ਅੱਖਾਂ ਦੀਆਂ ਬਿਮਾਰੀਆਂ ਤੋਂ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਮੋਗਾ ਜਿਲ੍ਹੇ ਵਿੱਚ ਲਗਾਇਆ ਜਾਣ ਵਾਲਾ 59ਵਾਂ ਕੈਂਪ ਹੈ। ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ ਯੂ.ਐਸ.ਏ, ਜਗਰੂਪ ਸਿੰਘ ਸਰੋਆ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਜਸਵੀਰ ਸਿੰਘ ਦੀਨਾ ਸਾਹਿਬ, ਅਵਤਾਰ ਸਿੰਘ ਘੋਲੀਆ, ਹਰਜਿੰਦਰ ਸਿੰਘ ਘੋਲੀਆ, ਰਾਜ ਕੁਮਾਰ, ਕੁਲਵਿੰਦਰ ਸਿੰਘ ਬਰਾੜ, ਜਸਪ੍ਰੀਤ ਸਿੰਘ ਜੱਸਾ,  ਅਜਮੇਰ ਸਿੰਘ, ਨਵਦੀਪ ਸਿੰਘ, ਜਗਜੀਤ ਸਿੰਘ, ਬੂਟਾ ਸਿੰਘ ਗਿਆਨੀ, ਅਮਰਜੀਤ ਚੰਨੂਵਾਲਾ, ਜੰਗਬਹਾਦਰ ਸਿੰਘ ਆਦਿ ਹਾਜ਼ਰ ਸਨ।

ਕੈਪਸ਼ਨ: ਪਿੰਡ ਮਾੜੀ ਮੁਸਤਫਾ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਾਏ ਗਏ ਮੁਫ਼ਤ ਅੱਖਾਂ ਦੇ ਕੈਂਪ ਦਾ ਉਦਘਾਟਨ ਕਰਦੇ ਹੋਏ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਕੋਟਲਾ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਲੂੰਬਾ। ਤਸਵੀਰ: ਜਗਰੂਪ ਸਿੰਘ ਮਠਾੜੂ

ਪਰਮਜੀਤ ਸਿੰਘ ਕੈਨੇਡੀਅਨ ਨੇ 101 ਪੱਖੇ ਦਾਨ ਕੀਤੇ

ਮੋਗਾ 9 ਮਾਰਚ (ਜਸਵਿੰਦਰ  ਸਿੰਘ ਰੱਖਰਾ) : ਉਘੇ ਸਮਾਜ ਸੇਵੀ ਅਤੇ ਐਨ ਆਰ ਆਈ ਪਰਮਜੀਤ ਸਿੰਘ ਕੈਨੇਡੀਅਨ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਪਣੇ ਗ੍ਰਹਿ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਸ ਖੁਸ਼ੀ ਵਿੱਚ ਪਿੰਡ ਡਾਲਾ ਦੇ ਪੰਜ ਸਰਕਾਰੀ ਸਕੂਲਾਂ ਅਤੇ ਸਰਕਾਰੀ ਡਿਸਪੈਂਸਰੀ ਨੂੰ 101 ਪੱਖੇ ਦਾਨ ਕੀਤੇ। ਪਿੰਡ ਡਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਅਤੇ ਲੜਕੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਆਂਗਨਵਾੜੀ ਕੇਂਦਰਾਂ ਅਤੇ ਸਰਕਾਰੀ ਡਿਸਪੈਂਸਰੀ ਨੂੰ ਇਹ ਪੱਖੇ ਦਿੱਤੇ ਗਏ। ਸਰਕਾਰੀ ਡਿਸਪੈਂਸਰੀ ਨੂੰ ਸੱਤ ਪੱਖੇ ਦਿੱਤੇ ਜਾਣ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਢਿੱਲੋਂ ਨੇ ਸ. ਪਰਮਜੀਤ ਸਿੰਘ ਕੈਨੇਡੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਇਹ ਸਹਾਇਤਾ ਬਹੁਤ ਲਾਹੇਵੰਦ ਸਾਬਤ ਹੋਵੇਗੀ ਅਤੇ ਇਸ ਨਾਲ ਜਿੱਥੇ ਸਟਾਫ ਨੂੰ ਸਹੂਲਤ ਹੋਵੇਗੀ, ਉਥੇ ਮਰੀਜ਼ਾਂ ਨੂੰ ਵੀ ਇਸਦਾ ਲਾਭ ਹੋਵੇਗਾ। ਇਸ ਮੌਕੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਨੇ ਵੀ ਇਹ ਮਹਾਂਦਾਨ ਦੀ ਤਾਰੀਫ ਕਰਦਿਆਂ ਪਰਮਜੀਤ ਸਿੰਘ ਕੈਨੇਡੀਅਨ ਦਾ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਸ. ਪਰਮਜੀਤ ਸਿੰਘ ਕੈਨੇਡੀਅਨ ਤੋਂ ਇਲਾਵਾ ਨੰਬਰਦਾਰ ਬਲਜਿੰਦਰ ਸਿੰਘ ਬੱਲੀ, ਪੰਚ ਡਾਕਟਰ ਗੁਰਪ੍ਰੀਤ ਸਿੰਘ, ਪੰਚ ਰਣਜੀਤ ਸਿੰਘ, ਕਾਮਰੇਡ ਮਹਿੰਦਰ ਸਿੰਘ, ਸੁਸਾਇਟੀ ਮੈੰਬਰ ਗੁਰਪ੍ਰੀਤ ਸਿੰਘ, ਜਪਨਾਮ ਸਿੰਘ, ਤਰਸੇਮ ਸਿੰਘ ਜੰਡੂ ਅਤੇ ਸਮੂਹ ਗ੍ਰਾਮ ਪੰਚਾਇਤ ਡਾਲਾ ਹਾਜਰ ਸਨ।

ਨਿਹੰਗ ਬਾਣੇ ਵਿਚ ਭਾਈ ਪਰਦੀਪ ਸਿੰਘ ਦੀ ਮੌਤ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦੁਖ ਦਾ ਪ੍ਰਗਟਾਵਾ

ਅਨੰਦਪੁਰ ਸਾਹਿਬ, 09 ਮਾਰਚ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਹੋਲੇ ਮਹੱਲੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਸਰੂਪ ਵਿਚ ਭਾਈ ਪਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਨੂੰ ਕੁੱਝ ਫਿਰਕੂ ਲੋਕਾਂ ਵੱਲੋਂ ਹਮਲਾ ਕਰ ਕੇ ਮਾਰ ਮਕਾਉਣ ਦੀ ਦੁਖਦਾਇਕ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਨ੍ਹਾਂ ਪੁਲਿਸ ਕਮਿਸ਼ਨਰ ਅਨੰਦਪੁਰ ਸਾਹਿਬ ਨੂੰ ਫੋਨ ਕਰਕੇ ਇਸ ਘਟਨਾ ਨਾਲ ਜੁੜੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ। ਨਿਹੰਗ ਮੁਖੀ ਸਾਹਿਬਾਨਾਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੇ ਸਾਬਤ ਕਰ ਦਿਤਾ ਹੈ ਕਿ ਇਹ ਗੁਰੂ ਦੇ ਸਿੱਖ ਨਹੀਂ ਬਲਕਿ ਦੋਖੀ ਹਨ, ਇਨ੍ਹਾਂ ਨੂੰ ਢੁਕਵੀ ਸਜ਼ਾ ਮਿਲਣੀ ਚਾਹੀਦੀ ਹੈ। ਸਮੂਹ ਨਿਹੰਗ ਸਿੰਘਾਂ ਨੇ ਭਾਈ ਪਰਦੀਪ ਸਿੰਘ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਅਸਹਿ ਦੁਖ ਵਿਚ ਸਮੂਲੀਅਤ ਜਾਹਰ ਕੀਤੀ ਹੈ। ਇਹ ਘਟਨਾ ਦਾ ਬਿਰਤਾਂਤ ਅਸਹਿ ਹੈ। ਹੁਲੜਬਾਜ਼ੀ ਵਿਚ ਨੌਜਵਾਨ ਤੇ ਮਾਰੂ ਹਮਲਾ ਕਰਕੇ ਉਸ ਨੂੰ ਜਾਨੋ ਮਾਰ ਮੁਕਾ ਦੇਣਾ ਸਮੁਚੇ ਸਿੱਖ ਜਗਤ ਲਈ ਦੁਖਦਾਇਕ ਹੈ।

ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਗਟਾਈ ਸ਼ਰਧਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਸ਼ਟਰਪਤੀ ਦੇ ਨਤਮਸਤਕ ਹੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਮੈਂਬਰ ਅਤੇ ਅਧਿਕਾਰੀ ਉਚੇਚੇ ਤੌਰ ’ਤੇ ਮੌਜੂਦ ਰਹੇ

ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹਰਿਆਣਾ ਕਮੇਟੀ ਸਬੰਧੀ ਸੌਂਪੇ ਮੰਗ ਪੱਤਰ

ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 9 ਮਾਰਚ-(ਜਨ ਸ਼ਕਤੀ ਨਿਊਜ਼ ਬਿਊਰੋ )

ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਰਾਸ਼ਟਰਪਤੀ ਨੂੰ ਪਤਾਸਾ ਪ੍ਰਸ਼ਾਦ, ਫੁੱਲਾਂ ਦਾ ਹਾਰ ਦੇ ਕੇ ਸਨਮਾਨ ਦਿੱਤਾ ਗਿਆ। ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ ਜਿਥੇ ਉਨ੍ਹਾਂ ਨੇ ਪੰਗਤ ’ਚ ਬੈਠ ਕੇ ਪ੍ਰਸ਼ਾਦਾ ਛਕਿਆ। ਪਰਕਰਮਾਂ ਦੌਰਾਨ ਸ੍ਰੀਮਤੀ ਦ੍ਰੌਪਦੀ ਮੁਰਮੂ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਸੂਚਨਾ ਅਧਿਕਾਰੀਆਂ ਨੇ ਇਸ ਪਾਵਨ ਅਸਥਾਨ ਦੇ ਇਤਿਹਾਸ, ਮਰਯਾਦਾ, ਸਿੱਖ ਪ੍ਰੰਪਰਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਸ਼ਟਰਪਤੀ ਦੇ ਨਤਮਸਤਕ ਹੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਮੈਂਬਰ ਅਤੇ ਅਧਿਕਾਰੀ ਉਚੇਚੇ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਨੁਭਵ ਸਾਂਝੇ ਕਰਦਿਆਂ ਯਾਤਰੂ ਕਿਤਾਬ ਵਿਚ ਲਿਖਿਆ, “ਇਸ ਪਵਿੱਤਰ ਅਸਥਾਨ ’ਤੇ ਆ ਕੇ ਮੈਂ ਬਹੁਤ ਖ਼ੁਸ਼ ਹਾਂ। ਸੁੰਦਰ ਭਵਨ ਉਸਾਰੀ ਕਲਾ ਅਤੇ ਰੂਹਾਨੀ ਸ਼ਾਂਤੀ ਵਾਲਾ ਇਹ ਪਵਿੱਤਰ ਅਸਥਾਨ ਸ਼ਾਂਤੀ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਮੈਂ ਇਥੇ ਦੇਸ਼ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਹੈ। ਲੰਗਰ ਦੌਰਾਨ ਵਿਸ਼ੇਸ਼ ਤੌਰ ’ਤੇ ਸੇਵਾ ਅਤੇ ਸ਼ਰਧਾ ਦੀ ਭਾਵਨਾ ਨਾਲ ਸੇਵਾ ਕਰਨ ਵਾਲਿਆਂ ਨੂੰ ਅਣਥੱਕ ਕੰਮ ਕਰਦੇ ਦੇਖ ਕੇ ਬਹੁਤ ਖ਼ੁਸ਼ੀ ਹੋਈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਭਾਈਚਾਰੇ ਅਤੇ ਏਕਤਾ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣ।”

ਇਸ ਦੌਰਾਨ ਸ੍ਰੀਮਤੀ ਦ੍ਰੌਪਦੀ ਮੁਰਮੂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹਰਿਆਣਾ ਕਮੇਟੀ ਐਕਟ ਰੱਦ ਕਰਨ ਦੇ ਸਬੰਧ ਵਿਚ ਦੋ ਮੰਗ ਪੱਤਰ ਵੀ ਸੌਂਪੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸੌਂਪੇ ਗਏ ਮੰਗ ਪੱਤਰ ’ਚ ਕਿਹਾ ਗਿਆ ਕਿ ਲੰਮੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਵੀ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹ ਮਨੁੱਖੀ ਅਧਿਕਾਰਾਂ ਦਾ ਵੱਡਾ ਉਲੰਘਣ ਹੈ। ਰਾਸ਼ਟਰਪਤੀ ਪਾਸੋਂ ਮੰਗ ਕੀਤੀ ਗਈ ਕਿ ਉਹ ਇਸ ਮਾਮਲੇ ਵਿਚ ਆਪਣਾ ਦਖ਼ਲ ਦੇਣ ਅਤੇ ਸਰਕਾਰ ਨੂੰ ਬੰਦੀ ਸਿੰਘ ਰਿਹਾਅ ਕਰਨ ਲਈ ਆਦੇਸ਼ ਜਾਰੀ ਕਰਨ। ਇਸ ਮੰਗ ਪੱਤਰ ਵਿਚ ਸ. ਗੁਰਦੀਪ ਸਿੰਘ ਖੇੜਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਸ. ਜਗਤਾਰ ਸਿੰਘ ਹਵਾਰਾ ਸਮੇਤ 9 ਸਿੱਖ ਬੰਦੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਦੂਸਰੇ ਮੰਗ ਪੱਤਰ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਨੇ ਗੈਰ-ਸੰਵਿਧਾਨਕ ਤਰੀਕੇ ਨਾਲ ਇਹ ਐਕਟ ਬਣਾਇਆ ਹੈ। ਹਰਿਆਣਾ ਕਮੇਟੀ ਐਕਟ ਨੂੰ ਬਣਾਉਣ ਮੌਕੇ ਸਿੱਖ ਗੁਰਦੁਆਰਾ ਐਕਟ 1925 ਦੀ ਮਰਯਾਦਾ ਦਾ ਉਲੰਘਣ ਕੀਤਾ ਗਿਆ ਹੈ। ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ 1925 ਐਕਟ ਅਧੀਨ ਸ਼੍ਰੋਮਣੀ ਕਮੇਟੀ ਪਾਸ ਹੈ ਅਤੇ ਮੌਜੂਦਾ ਸਮੇਂ ਵੀ ਇਸੇ ਤਹਿਤ ਹੀ ਗੁਰਦੁਆਰਾ ਸਾਹਿਬਾਨ ਨੋਟੀਫਾਈਡ ਹਨ। ਰਾਸ਼ਟਰਪਤੀ ਪਾਸੋਂ ਮੰਗ ਕੀਤੀ ਗਈ ਕਿ ਇਸ ਗੈਰ-ਸੰਵਿਧਾਨਕ ਹਰਿਆਣਾ ਕਮੇਟੀ ਐਕਟ ਨੂੰ ਤੁਰੰਤ ਰੱਦ ਕਰਨ ਲਈ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਜੋਧ ਸਿੰਘ ਸਮਰਾ, ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ, ਪੁਲਿਸ ਕਮਿਸ਼ਨਰ ਸ. ਨੌਨਿਹਾਲ ਸਿੰਘ, ਡੀਸੀਪੀ ਸ. ਪ੍ਰਮਿੰਦਰ ਸਿੰਘ ਭੰਡਾਲ, ਐਸਪੀ ਸ. ਹਰਪਾਲ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਹਰਿੰਦਰ ਸਿੰਘ, ਸ. ਰਣਧੀਰ ਸਿੰਘ ਅਤੇ ਹੋਰ ਮੌਜੂਦ ਸਨ।

President Droupadi Murmu pays obeisance at Sri Harmandar Sahib

Harjinder Singh Dhami hands over memorandums demanding release of Bandi Singhs, repealing HSGM Act, 2014

President honoured by SGPC at information center

Amritsar, March 9 (Jan Shakti News Bureau)

The President of India Droupadi Murmu today paid obeisance at Sachkhand Sri Harmandar Sahib in Amritsar. She offered Karah Prasad (Holy Communion) and listened to Gurbani Kirtan for a while. On the occasion of paying obeisance at Sri Harmandar Sahib, the President was honoured with Patasa Prasad (Holy Communion) and a garland of flowers. She also went to Langar Sri Guru Ramdas Ji, sat in the pangat (queue) and had langar (food from the community kitchen).

In the parikarma (circumambulation) of Sri Harmandar Sahib, President Droupadi Murmu was informed about the history, maryada (conduct), and Sikh traditions of this holy shrine by the SGPC office-bearers and information officers. She was also specially honoured by the SGPC at the information center of Sri Darbar Sahib.

On the occasion of the President paying obeisance at Sri Harmandar Sahib was company by Punjab chief minister Bhagwant Singh Mann, SGPC President Harjinder Singh Dhami, SGPC members and officials were present.

Sharing her experience of Sri Harmandar Sahib, the President of India wrote in the visitor's book, “I am happy to visit Sri Harmandar Sahib and pay obeisance at the holy temple. This holy place with beautiful architecture and divine serenity around it evokes feelings of calmness and harmony. I prayed for peace, progress and prosperity of the country. It was great to see the volunteers working tirelessly in the spirit of service and devotion specially during Langar. May the teachings of Sikh Gurus continue to inspire us to practice brotherhood and unity.”

Meanwhile, on the occasion of honouring President Droupadi Murmu at the Information Center of Sri Darbar Sahib, SGPC President Harjinder Singh Dhami also handed over two memorandums regarding the release of Bandi Singhs and for repealing the Haryana Sikh Gurdwara Management Act, 2014. In a memorandum submitted for the release of Bandi Singhs, it was said that despite completion of their jail sentences, the Sikh prisoners are not being released. This is a gross violation of human rights. It was demanded from the President to intervene in this matter and instruct the government to release Sikh prisoners. In this memorandum, the release of nine Sikh prisoners has been demanded including Bhai Gurdeep Singh Khera, Prof Devinderpal Singh Bhullar, Bhai Balwant Singh Rajoana, and Bhai Jagtar Singh Hawara.

In the second memorandum, it was demanded to repeal the Haryana Sikh Gurdwara Management Act (HSGM), 2014. It has been said that the Haryana government has made this Act in an unconstitutional manner. The provisions of the Sikh Gurdwara Act 1925 have been violated while passing the HSGM Act. The management of historical Gurdwaras of Haryana is still notified under the Sikh Gurdwaras Act, 1925. It was demanded from the President that immediate action be taken to repeal the unconstitutional HSGM Act, 2014.Present on this occasion included Punjab chief minister Bhagwant Singh Mann, Union minister of state Som Prakash, SGPC junior vice president Avtar Singh Raya, general secretary Bhai Gurcharan Singh Grewal, members Bhai Rajinder Singh Mehta, Bibi Kiranjot Kaur, Bhai Manjit Singh, Bhagwant Singh Sialka, Bhai Ram Singh, Jodh Singh Samra, member of Parliament Gurjeet Singh Aujla, SGPC secretary Partap Singh, OSD Satbir Singh Dhami, manager of Sri Darbar Sahib Satnam Singh Mangasarai, assistant secretary Jaswinder Singh Jassi, Shahbaz Singh, Amritsar deputy commissioner Harpreet Singh Sudan, commissioner of police Naunihal Singh, DCP Parminder Singh Bhandal, SP Harpal Singh Randhawa, SGPC spokesperson Harbhajan Singh Vakta, information officers Amritpal Singh, Harinder Singh, Randhir Singh and others were present.

17 ਸਾਲ ਪਹਿਲਾਂ ਦੇ ਪੁਲਿਸ ਅੱਤਿਆਚਾਰ ਸਬੰਧੀ ਨਿਆਂ ਦੀ ਆਸ ਬੱਝੀ !

ਕੌਮੀ ਕਮਿਸ਼ਨ ਨੇ ਸ਼ੁਰੂ ਕੀਤੀ ਮਾਮਲੇ ਦੀ ਸੁਣਵਾਈ -- ਨੌਜਵਾਨ ਲੜਕੀ ਉਪਰ ਪੁਲਿਸ ਵੱਲੋਂ ਅੰਨੇ ਤਸ਼ੱਦਦ ਦੀ ਵਾਰਦਾਤ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ ਪ੍ਰਸ਼ਾਸਨਿਕ ਤਾਣਾ-ਬਾਣਾ ਬਚਾਉਂਦਾ ਆਇਆ । ਪਰ ਇਸ ਧਰਤੀ ਉਪਰ ਦੇਰ ਹੈ ਅੰਧੇਰ ਨਹੀਂ ਹੁਣ ਉਮੀਦ ਜਾਗੀ ਹੈ ਕੇ ਸਾਨੂੰ ਇਨਸਾਫ ਮਿਲੇਗਾ - ਇਕਬਾਲ ਸਿੰਘ ਰਸੂਲਪੁਰ

ਦਿੱਲੀ 6 ਮਾਰਚ ( ਜਨਸ਼ਕਤੀ ਬਿਉਰੋ) ਕਰੀਬ 17 ਪਹਿਲਾਂ ਜਿਲ੍ਹਾ ਲੁਧਿਆਣਾ ਦੇ ਪਿੰਡ ਰਸੂਲਪੁਰ ਦੀ ਗਰੀਬ ਲੜਕੀ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਚ ਥਾਣੇ ਨਜਾਇਜ਼ ਹਿਰਾਸਤ ਚ ਰੱਖ ਕੇ ਅੱਤਿਆਚਾਰ ਕਰਨ ਤੇ ਕਰੰਟ ਲਗਾ ਕੇ ਮਰਨ ਲਈ ਮਜ਼ਬੂਰ ਕਰਨ ਵਾਲੇ ਤੱਤਕਾਲੀ ਥਾਣਾਮੁਖੀ ਹੁਣ  DSP ਗੁਰਿੰਦਰ ਬੱਲ ASI ਰਜਵੀਰ ਅਤੇ ਫਿਰ ਇਸ ਅੱਤਿਆਚਾਰ ਨੂੰ ਲਕੋਣ ਲਈ ਮ੍ਰਿਤਕਾ ਦੇ ਭਰਾ ਤੇ  ਭਰਜਾਈ ਮਨਪ੍ਰੀਤ ਕੌਰ ਨੂੰ ਫਰਜ਼ੀ ਗਵਾਹ ਹਰਜੀਤ ਸਰਪੰਚ ਅਤੇ ਧਿਆਨ ਸਿੰਘ ਪੰਚ ਦੀ ਸ਼ਾਜਿਸ਼ ਤਹਿਤ ਝੂਠੇ ਕੇਸਾਂ ਚ ਫਸਾਉਣ ਦੇ ਮਾਮਲੇ 'ਚ ਪੀੜ੍ਹਤ ਪਰਿਵਾਰ ਨੂੰ ਹੁਣ ਨਿਆਂ ਦੀ ਉਸ ਸਮੇਂ ਆਸ ਬੱਝੀ ਹੈ ਜਦ ਮਾਮਲੇ ਦੀ ਸੁਣਵਾਈ ਕੌਮੀ ਕਮਿਸ਼ਨ ਦਿੱਲੀ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਕਮਿਸ਼ਨ ਨੇ ਅੈਸ.ਸੀ. ਅੈਸ.ਟੀ. ਅੈਕਟ 1989 ਦੀ ਧਾਰਾ 4 ਅਧੀਨ ਹੁਣ ਤੱਕ ਦੋਸ਼ੀ ਡੀ.ਅੈਸ.ਪੀ. ਨੂੰ ਗ੍ਰਿਫਤਾਰ ਨਾਂ ਕਰਨ ਅਤੇ ਪੀੜ੍ਹਤਾਂ ਨੂੰ ਮੁਆਵਜ਼ਾ ਨਾਂ ਦੇਣ ਦ‍ਾ ਗੰਭੀਰ ਨੋਟਿਸ ਲੈਂਦਿਆਂ ਮੌਕੇ ਤੇ ਹਾਜ਼ਰ ਅੈਸ. ਅੈਸ.ਪੀ ਜਗਰਾਉਂ ਨਵਜੀਤ ਸਿੰਘ ਬੈੰਸ ਅਤੇ ਏ.ਆਈ.ਜੀ. ਕਰਾਇਮ ਨੂੰ ਤੁਰੰਤ ਬਿਨਾਂ ਦੇਰੀ ਕਾਰਵਾਈ ਕਰਕੇ 20 ਮਾਰਚ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪੁਲਿਸ ਦੇ ਇਸ ਅੱਤਿਆਚਾਰ ਖਿਲਾਫ 23 ਮਾਰਚ 2022 ਤੋਂ ਜਗਰਾਉਂ ਥਾਣੇ ਮੂਹਰੇ ਪੱਕਾ ਧਰਨਾ ਲੱਗਾ ਹੋਇਆ ਹੈ। ਧਰਨਾਕ‍ਾਰੀ ਜੱਥਬੰਦੀਆਂ ਨੇ ਕਮਿਸ਼ਨ ਦਾ ਧੰਨਵਾਦ ਕਰਦਿਆਂ 17 ਸਾਲਾਂ ਤੋਂ ਭਟਕ ਰਹੇ ਪੀੜ੍ਹਤ ਪਰਿਵਾਰਾਂ ਨੂੰ ਜਲ਼ਦ ਨਿਆਂ ਦੇਣ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਜਲਦੀ ਹੀ ਮੀਟਿੰਗ ਬੁਲਾਉਣ ਦੀ ਗੱਲ  ਵੀ ਆਖੀ ਹੈ।

 

 

 

ਸਰਕਾਰ 1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਹੀ ਪੈਨਸ਼ਨ ਸਕੀਮ ਲਾਗੂ ਕਰੇ

ਜਗਰਾਓਂ ,05 ਮਾਰਚ(ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ/ ਹਰਵਿੰਦਰ ਸਿੰਘ ਖੇਲਾ) ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ, ਰਣਦੀਪ ਸਿੰਘ ਸੀ੍ ਫਤਿਹਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ  ਰਾਜਪੁਰਾ ਅਤੇ ਗੁਰਇਕਬਾਲ ਸਿੰਘ ਪੀ,ਏ ਯੂ ਆਦਿ  ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਸਮੂਹ ਕਮੇਟੀ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਬਜ਼ਟ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਸਕੀਮ 1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਹੂ- ਬ -ਹੂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ। 18 ਨਵੰਬਰ 2022 ਨੂੰ ਜਾਰੀ ਕੀਤੇ ਗਏ ਅਧੂਰੇ ਨੋਟੀਫਿਕੇਸ਼ਨ ਨੂੰ ਅਧਿਆਪਕ ਵਰਗ ਨੇ ਮੁੱਢੋਂ ਹੀ ਨਕਾਰ ਦਿੱਤਾ ਹੈ।1-1-2004 ਤੋਂ ਬਾਅਦ ਭਰਤੀ ਕੀਤੇ ਗਏ ਇੱਕ ਵੀ ਕਰਮਚਾਰੀ ਦੀ ਕਟੌਤੀ ਜੀ,ਪੀ, ਐਫ਼ ਵਿੱਚ ਤਬਦੀਲ ਨਹੀਂ ਕੀਤੀ ਗਈ, ਜਦੋਂ ਕਿ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਉਪਰ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ।ਇਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਇਹ ਵੀ ਮੰਗ ਕੀਤੀ ਗਈ ਹੈ ਕਿ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੇ ਐਨ,ਪੀ,ਸੀ, ਖਾਤੇ ਜੀ,ਪੀ, ਐਫ਼ ਵਿੱਚ ਤਬਦੀਲ ਕਰੇ। ਇਥੇ ਇਹ ਵੀ ਦੱਸਿਆ ਗਿਆ ਹੈ ਕਿ ਮੁਲਾਜ਼ਮ ਵਰਗ ਦੇ ਯਤਨਾਂ ਸਦਕਾ ਹੀ ਇਹ ਸਰਕਾਰ ਹੋਂਦ ਵਿੱਚ ਆਈ ਹੈ , ਵਾਅਦੇ ਮੁਤਾਬਕ ਹੁਣ ਸਰਕਾਰ ਵੀ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆਂ ਕਰੇ। ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਇਹ ਮੰਗਾਂ ਨਾ ਮੰਨੀਆਂ ਜਾਂ ਟਾਲ ਮਟੋਲ ਕੀਤੀ ਤਾਂ ਮਜਬੂਰਨ ਕਰਮਚਾਰੀਆਂ ਵੱਲੋਂ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਝੰਡਾ ਮਾਰਚ ਕੱਢਦਿਆਂ  ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਈ ਜਾਵੇਗੀ।

ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲਿਆ ਜਾਵੇ - ਬੈਂਸ

ਚੰਡੀਗੜ੍ਹ 5 ਮਾਰਚ (ਰਣਜੀਤ ਸਿੱਧਵਾਂ) : ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਕਿ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲਿਆ ਜਾਵੇ।

ਕੇਂਦਰੀ ਹਲਕੇ ਵਿੱਚ ਕੋਈ ਵੀ ਨਹੀਂ ਨਾਜਾਇਜ਼ ਕਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ : ਵਿਧਾਇਕ ਗੁਪਤਾ

ਪਿੰਡ ਫਤਾਹਪੁਰ ਵਿਖੇ ਸਾਢੇ ਤੇਰਾਂ ਕਿਲੇ ਜ਼ਮੀਨ ਤੋਂ ਛਡਾਇਆ ਨਾਜਾਇਜ਼ ਕਬਜ਼ਾ 
ਅੰਮ੍ਰਿਤਸਰ 5 ਮਾਰਚ (ਰਣਜੀਤ ਸਿੱਧਵਾਂ)
: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੁੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅੱਜ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਪਿੰਡ ਫਤਾਹਪੁਰ ਵਿਖੇ ਮੰਨੇ ਵਾਲੀ ਸਰਕਾਰ ਦੇ ਦਰਬਾਰ ਨਜ਼ਦੀਕ ਨਗਰ ਨਿਗਮ ਦੀ ਸਾਢੇ ਤੇਰਾਂ ਕਿਲੇ ਜਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਉਪਰੰਤ ਕੀਤਾ। ਡਾ. ਗੁਪਤਾ ਨੇ ਕਿਹਾ ਕਿ ਕੇਂਦਰੀ ਹਲਕੇ ਵਿੱਚ ਸਰਕਾਰੀ ਜ਼ਮੀਨਾਂ ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਤੇ ਪਿਛਲੇ 15 ਸਾਲਾ ਤੋ ਨਾਜਾਇਜ਼ ਕਬਜ਼ਾ ਸੀ ਅਤੇ ਇਸਦਾ ਕੋਈ ਠੇਕਾ ਵੀ ਨਹੀਂ ਸੀ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਨੇ ਉਨਾਂ ਦੇ ਧਿਆਨ ਵਿੱਚ ਲਿਆਂਦਾ ਸੀ ਕੇ ਇਸ ਨਗਰ ਨਿਗਮ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਹੈ ਅਤੇ ਉਨਾਂ ਡਬਲਿਯੂ ਐਲਓ ਸਰਕਾਰੀ ਰਿਕਾਰਡ ਚੈੱਕ ਕਰਵਾਇਆ ਗਿਆ ਸੀ ਅਤੇ ਇਹ ਜ਼ਮੀਨ ਨਗਰ ਨਿਗਮ ਦੀ ਸੀ।

ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ 

ਪਟਿਆਲਾ, 5 ਮਾਰਚ (ਰਣਜੀਤ ਸਿੱਧਵਾਂ) : ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਿਹਤ ਸਬੰਧੀ ਮਸਲੇ ਜ਼ੋਰਦਾਰ ਢੰਗ ਨਾਲ ਉਭਾਰੇ। ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੀਆਂ ਸਿਹਤ ਨਾਲ ਜੁੜੀਆਂ ਅਹਿਮ ਤੇ ਜਰੂਰੀ ਮੰਗਾਂ ਬਾਰੇ ਇੱਕ ਮੰਗ ਪੱਤਰ ਸੌਂਪਦਿਆਂ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਲਿਆਂਦੀ ਜਾ ਰਹੀ ਕ੍ਰਾਂਤੀ ਤੋਂ ਵੀ ਜਾਣੂੰ ਕਰਵਾਇਆਂ।

ਪ੍ਰਾਇਮਰੀ ਸਕੂਲਾਂ ਨੂੰ ਸੈਕੰਡਰੀ ਸਕੂਲਾਂ ਵਿੱਚ ਮਰਜ ਕਰਨ ਦਾ ਸਖਤ ਵਿਰੋਧ ਕਰਾਂਗੇ- ਮਾਨ,ਘਲੋਟੀ, ਸਿੱਧੂ, ਬੱਦੋਵਾਲ      

 ਲੁਧਿਆਣਾ, 5 ਮਾਰਚ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)   ਈ.ਟੀ.ਟੀ. ਅਧਿਆਪਕ ਯੂਨੀਅਨ  ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੈਕੰਡਰੀ ਡਾਇਰੈਕਟਰ ਵੱਲੋਂ ਸੀਨੀਅਰ ਸਕੈਂਡਰੀ ਸਕੂਲਾਂ ਨਾਲ ਲਗਦੇ ਪ੍ਰਾਇਮਰੀ ਸਕੂਲਾਂ ਦਾ ਵੇਰਵਾ ਮੰਗਿਆ ਜਾ ਰਿਹਾ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਦੁਬਾਰਾ ਪ੍ਰਾਇਮਰੀ ਸਕੂਲਾਂ ਨੂੰ ਸਕੈਂਡਰੀ ਸਕੂਲਾਂ ਅਧੀਨ ਮਰਜ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ , ਜਿਸ ਦਾ ਸਮੁੱਚਾ ਪ੍ਰਾਇਮਰੀ ਵਰਗ ਸਖ਼ਤ ਵਿਰੋਧ ਕਰੇਗਾ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅਧਿਆਪਕ ਮਾਰੂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਦਰਜੀਤ ਸਿੰਘ ਸਿੱਧੂ ਅਤੇ ਕੁਲਜਿੰਦਰ ਸਿੰਘ ਬੱਦੋਵਾਲ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਚੱਲ ਰਹੇ ਸਕੂਲਾਂ ਅਤੇ ਸਿੱਖਿਆ ਢਾਂਚੇ ਦੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ । ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਅਤੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੇ ਸਕੈਂਡਰੀ ਸਕੂਲਾਂ ਦੇ ਰਲੇਵੇਂ ਦੀਆਂ ਮਿਲ ਰਹੀਆਂ ਕਨਸੌਆਂ ਅਧਿਆਪਕ ਮਾਰੂ ਨੀਤੀ ਹੈ ਜਿਸ ਨਾਲ ਅਧਿਆਪਕਾਂ ਦੇ ਪ੍ਰਮੋਸ਼ਨ ਚੈਨਲ ਹਜ਼ਾਰਾਂ ਪੋਸਟਾਂ ਖਤਮ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਨੇ ਕਿਹਾ ਕੇ ਪ੍ਰਾਇਮਰੀ ਅਧਿਆਪਕਾਂ ਦੇ ਹੱਕ ਵਿਚ ਜੋਰਦਾਰ ਸੰਘਰਸ਼ ਕਰਕੇ ਪ੍ਰਾਇਮਰੀ ਸਿੱਖਿਆ ਮਾਰੂ ਨੀਤੀਆਂ ਸਕੂਲ ਮਰਜਿੰਗ ਜਾਂ ਸਕੂਲ ਕਲੱਬਇੰਗ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਭਵਿੱਖ ਵਿੱਚ ਹੋਣ ਦਿੱਤਾ ਜਾਵੇਗਾ। ਇਸ ਲਈ ਸਮੂਹ ਮੁਲਾਜਮ ਤੇ ਜਨਤਕ ਜੱਥੇਬੰਦੀਆਂ ਨੂੰ ਸਰਕਾਰੀ ਸਿੱਖਿਆ ਨੂੰ ਬਚਾਉਣ ਲਈ ਅਧਿਆਪਕਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਲਈ ਬਹੁਤ ਜਲਦੀ ਸਟੇਟ ਕਮੇਟੀ ਦੀ ਮੀਟਿੰਗ ਹੋਵੇਗੀ । ਉਨ੍ਹਾਂ ਕਿਹਾ ਪੰਜਾਬ ਭਰ ਦੇ ਪ੍ਰਾਇਮਰੀ /ਐਲੀਮੈਂਟਰੀ ਅਧਿਆਪਕਾਂ ਸਰਕਾਰ ਦੀ ਇਸ ਨੀਤੀ ਦੇ ਵਿਰੋਧ ਵਿਚ ਸਖ਼ਤ ਐਕਸ਼ਨ ਉਲੀਕੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਪੱਪਾ,ਨਰਿੰਦਰ ਭੜੀ, ਸੁਖਬੀਰ ਸਿੰਘ ਬਾਠ, ਸੁਖਵਿੰਦਰ ਸਿੰਘ, ਸ਼ਿੰਗਾਰਾ ਸਿੰਘ ਰਾਏਕੋਟ, ਸੁਖਪਾਲ ਦੱਦਾਹੂਰ, ਅਮਨਦੀਪ ਸੁਧਾਰ ,ਸਤਨਾਮ ਸਿੰਘ, ਕਲਵੰਤ ਸਿੰਘ ਬੜੂੰਦੀ, ਅਮਨਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਰਾਭਾ, ਅਮਰਚੰਦ ,ਬਿੱਕਰ ਸਿੰਘ, ਸੱਤਪਾਲ ਪਮਾਲ, ਪਰਮਿੰਦਰ ਸਿੰਘ, ਜੱਸਾ ਸਿੰਘ ਕਲੇਰ, ਉਂਕਾਰ ਸਿੰਘ ਆਦਿ ਅਧਿਆਪਕ ਹਾਜਰ ਸਨ।

ਧਾਰਮਿਕ ਸਮਾਗਮ 9 ਮਾਰਚ ਨੂੰ

ਹਠੂਰ,5 ਮਾਰਚ-(ਕੌਸ਼ਲ ਮੱਲ੍ਹਾ)-ਬ੍ਰਹਮਗਿਆਨੀ ਸੰਤ ਬਾਬਾ ਭਾਗ ਸਿੰਘ ਜੀ ਭੋਰੇ ਵਾਲੇ, ਬ੍ਰਹਮਗਿਆਨੀ ਸੰਤ ਬਾਬਾ ਧਿਆਨਾਨੰਦ ਜੀ, ਬ੍ਰਹਮਗਿਆਨੀ ਸੰਤ ਬਾਬਾ ਰਾਮਾ ਨੰਦ ਤਿਆਗੀ ਜੀ ਆਦਿ ਮਹਾਪੁਰਸਾ ਦੀ ਮਿੱਠੀ ਯਾਦ ਨੂੰ ਸਮਰਪਿਤ ਇਲਾਕੇ ਦੀਆ ਗੁਰਸੰਗਤਾ ਦੇ ਸਹਿਯੋਗ ਨਾਲ ਨਿਰਮਲ ਆਸਰਮ ਡੇਰਾ ਭੋਰੇਵਾਲਾ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਨੌ ਮਾਰਚ ਦਿਨ ਵੀਰਵਾਰ ਨੂੰ ਸਲਾਨਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਨਿਰਮਲ ਆਸਰਮ ਡੇਰਾ ਭੋਰੇ ਵਾਲਾ ਪਿੰਡ ਰਸੂਲਪੁਰ ਦੇ ਮੁੱਖ ਸੇਵਾਦਾਰ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਮੁੱਖੀ ਮਹੰਤ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਿਦੁਆਰ ਵੇਦਾਂਤਾਚਾਰੀਆ ਸੁਖਾਨੰਦ ਵਾਲਿਆ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਮਾਗਮਾ ਨੂੰ ਮੁੱਖ ਰੱਖਦਿਆ 19 ਫਰਵਰੀ ਦਿਨ ਐਤਵਾਰ ਤੋ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਅਤੇ ਨੌ ਮਾਰਚ ਨੂੰ ਸ੍ਰੀ ਆਖੰਡ ਪਾਠਾ ਦੇ ਭੋਗ ਪੈਣ ਉਪਰੰਤ ਵੱਖ-ਵੱਖ ਮਹਾਂਪੁਰਸ ਪ੍ਰਵਚਨ ਕਰਨਗੇ ਅਤੇ ਪੰਡਿਤ ਸੋਮਨਾਥ ਰੋਡਿਆ ਵਾਲੇ ਦਾ ਕਵੀਸਰੀ ਜੱਥਾ ਗੁਰੂ ਸਾਹਿਬਾਨਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰੇਗਾ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਉਨ੍ਹਾ ਸਮੂਹ ਸੰਗਤਾ ਨੂੰ ਬੇਨਤੀ ਕੀਤੀ ਕਿ ਸਮਾਗਮ ਵਿਚ ਪਹੁੰਚ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਸੀਰਵਾਦ ਪ੍ਰਾਪਤ ਕਰੋ।ਇਸ ਮੌਕੇ ਉਨ੍ਹਾ ਨਾਲ ਮਹੰਤ ਕਮਲਜੀਤ ਸਿੰਘ ਸਾਸਤਰੀ,ਕਮਿੱਕਰ ਸਿੰਘ,ਰਾਜਵੀਰ ਸਿੰਘ,ਨਛੱਤਰ ਸਿੰਘ,ਨਾਜਰ ਸਿੰਘ,ਚਮਕੌਰ ਸਿੰਘ,ਬੂਟਾ ਸਿੰਘ,ਬਲਦੇਵ ਸਿੰਘ,ਬੀਰ ਸਿੰਘ,ਰਵੇਲ ਸਿੰਘ,ਸਵਰਨ ਸਿੰਘ,ਜਸਪਾਲ ਸਿੰਘ,ਦਵਿੰਦਰ ਸਿੰਘ, ਬਾਬਾ ਟੱਲੀ ਸਿੰਘ,ਸੰਕਰ ਸਿੰਘ ਆਦਿ ਹਾਜ਼ਰ ਸਨ। ਫੋਟੋ ਕੈਪਸਨ:–ਧਾਰਮਿਕ ਸਮਾਗਮਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਕਮਲਜੀਤ ਸਿੰਘ ਮੁੱਖੀ ਮਹੰਤ ਸ੍ਰੀ ਪੰਚਾਇਤੀ ਅਖਾੜਾ ਹਰਿਦੁਆਰ ਵਾਲੇ ਅਤੇ ਹੋਰ।

ਆਮ ਆਦਮੀ ਪਾਰਟੀ ਦੇ ਵਰਕਰਾ ਅਤੇ ਆਹੁਦੇਦਾਰਾ ਦੀ ਮੀਟਿੰਗ ਹੋਈ

ਹਠੂਰ, 5 ਮਾਰਚ-(ਕੌਸ਼ਲ ਮੱਲ੍ਹਾ)-ਆਮ ਆਦਮੀ ਪਾਰਟੀ ਦੇ ਵਰਕਰਾ ਅਤੇ ਆਹੁਦੇਦਾਰ ਦੀ ਮੀਟਿੰਗ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਪਿੰਡ ਲੱਖਾ ਵਿਖੇ ਹੋਈ।ਇਸ ਮੀਟਿੰਗ ਦੌਰਾਨ ਪਿੰਡ ਝੋਰੜਾ,ਲੱਖਾ,ਹਠੂਰ ਅਤੇ ਪਿੰਡ ਬੁਰਜ ਕੁਲਾਰਾ ਤੱਕ ਪਿਛਲੇ ਦਸ ਸਾਲਾ ਤੋ ਬੁਰੀ ਤਰ੍ਹਾ ਟੁੱਟ ਚੁੱਕੀ ਸੜਕ ਨੂੰ ਜਲਦੀ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਨੇ ਕਿਹਾ ਕਿ ਇਹ ਸੜਕ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਤੱਤਕਾਲੀ ਮੈਬਰ ਪਾਰਲੀਮੈਟ ਮੁਨੀਸ ਤਿਵਾੜੀ ਨੇ 2012 ਵਿਚ ਬਣਾਈ ਸੀ।ਜੋ ਪਿਛਲੇ ਗਿਆਰਾ ਸਾਲਾ ਤੋ ਬੁਰੀ ਤਰ੍ਹਾ ਟੁੱਟ ਚੁੱਕੀ ਹੈ ਅਤੇ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਨੇ ਇਹ ਸੜਕ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ ਅਤੇ 2019 ਦੀਆ ਪਾਰਲੀਮੈਟ ਦੀਆ ਚੋਣਾ ਤੋ ਬਾਅਦ ਰਵਨੀਤ ਸਿੰਘ ਬਿੱਟੂ ਹਲਕੇ ਵਿਚੋ ਅਲੋਪ ਹਨ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਇਸ ਸੜਕ ਨੂੰ ਬਣਾਉਣ ਲਈ ਇਲਾਕੇ ਦੀਆ ਗ੍ਰਾਮ ਪੰਚਾਇਤਾ ਤੋ ਮਤੇ ਪੁਆ ਕੇ ਵਿਧਾਨ ਸਭਾ ਹਲਕਾ ਜਗਰਾਉ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤੇ ਜਾਣਗੇ ਤਾਂ ਜੋ ਇਸ ਸੜਕ ਨੂੰ ਜਲਦੀ ਬਣਾਇਆ ਜਾ ਸਕੇ।ਇਸ ਮੌਕੇ ਪੰਜਾਬ ਦੀ ‘ਆਪ’ਸਰਕਾਰ ਵੱਲੋ ਸੂਬਾ ਵਾਸੀਆ ਨੂੰ ਦਿੱਤੀਆ ਜਾ ਰਹੀਆ ਵੱਖ-ਵੱਖ ਲੋਕ ਭਲਾਈ ਦੀਆ ਸਕੀਮਾ ਬਾਰੇ ਜਾਣੂ ਕਰਵਾਇਆ।ਇਸ ਮੌਕੇ ਉਨ੍ਹਾ ਨਾਲ ਬਲਾਕ ਕਾਉਕੇ ਕਲਾਂ ਦੇ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ,ਸਰਕਲ ਭੰਮੀਪੁਰਾ ਦੇ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਐਨ ਆਰ ਆਈ ਸੈਲ ਜਗਰਾਉ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ,ਪ੍ਰਧਾਨ ਤਰਸੇਮ ਸਿੰਘ ਹਠੂਰ,ਪ੍ਰਧਾਨ ਪਾਲੀ ਡੱਲਾ,ਪ੍ਰਧਾਨ ਗੁਰਦੀਪ ਸਿੰਘ ਭੁੱਲਰ,ਪ੍ਰਧਾਨ ਗੁਰਦੇਵ ਸਿੰਘ ਚਕਰ,ਪ੍ਰਧਾਨ ਸੁਰਿੰਦਰ ਸਿੰਘ,ਖਜਾਨਚੀ ਕੁਲਵੰਤ ਸਿੰਘ,ਕਰਮਜੀਤ ਸਿੰਘ ਕੰਮੀ ਡੱਲਾ,ਮੀਤ ਪ੍ਰਧਾਨ ਬਲਵੀਰ ਸਿੰਘ,ਸੈਕਟਰੀ ਭਜਨ ਸਿੰਘ,ਹਰਦੀਪ ਸਿੰਘ,ਇੰਦਰਜੀਤ ਸਿੰਘ,ਦਰਸ਼ਨ ਸਿੰਘ, ਜਰਨੈਲ ਸਿੰਘ ਲੱਖਾ,ਚਮਕੌਰ ਸਿੰਘ,ਅਜੈਬ ਸਿੰਘ,ਰਾਜਾ ਸਿੰਘ ਚਕਰ,ਗੁਰਚਰਨ ਸਿੰਘ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:- ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

ਪਿੰਡ ਜੀਰਖ ਵਿੱਖੇ ਅੱਖਾਂ ਦੇ ਫਰੀ ਕੈਂਪ ਵਿੱਚ 183 ਮਰੀਜ਼ਾਂ ਨੇ ਸ਼ਿਰਕਤ ਕੀਤੀ

 26 ਨੂੰ ਲੈਂਜ ਲਈ ਚੁਣਿਆ,ਅਤੇ 80 ਨੂੰ ਮੁੱਫਤ ਐਨਕਾਂ ਦਿੱਤੀਆਂ
ਲੁਧਿਆਣਾ , 5 ਮਾਰਚ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)
ਪਿੰਡ ਜੀਰਖ (ਲੁਧਿਆਣਾ) ਵਿੱਖੇ ਤਰਕਸ਼ੀਲ ਆਗੂ ਜਸਵੰਤ ਜੀਰਖ ਦੀ ਪਤਨੀ ਸ਼ੇਰ ਕੌਰ ( ਮੁੱਖ ਅਧਿਆਪਕਾ )ਦੀ ਯਾਦ ਵਿੱਚ ਗ੍ਰਾਮ ਪੰਚਾਇਤ ਜੀਰਖ ਦੇ ਸਹਿਯੋਗ ਨਾਲ ਲੱਗੇ ਛੇਵੇਂ ਅੱਖਾਂ ਦੇ ਫਰੀ ਕੈਂਪ ਵਿੱਚ 183 ਮਰੀਜ਼ਾਂ ਨੇ ਸ਼ਿਰਕਤ ਕੀਤੀ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੁੱਨਰਜੋਤ ਆਈ ਸੈਂਟਰ ਲੁਧਿਆਣਾ ਵੱਲੋਂ ਡਾ ਰਮੇਸ਼ (ਐਮ ਡੀ ਅੱਖਾਂ) ਦੀ ਟੀਮ ਵੱਲੋਂ ਇਸ ਕੈਂਪ ਦੌਰਾਨ ਅੱਖਾਂ ਦੇ ਮੁਆਇਨੇ ਕੀਤੇ। ਮੌਕੇ ਤੇ 26 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਮੁੱਫਤ ਅਪਰੇਸ਼ਨ ਤੇ ਲੈਂਜ ਲਗਾਉਣ ਲਈ ਚੁਣਿਆਂ, 90 ਨੂੰ ਐਨਕਾਂ ਅਤੇ ਹਰ ਇੱਕ ਨੂੰ ਦਵਾਈਆਂ ਦਿੱਤੀਆਂ ਗਈਆਂ। ਇਲਾਕੇ ਭਰ ਵਿੱਚੋਂ ਅੱਖਾਂ ਦੇ ਲੋੜਵੰਦ ਰੋਗੀਆਂ ਨੇ ਇਸ ਕੈਂਪ ਵਿੱਚ ਆ ਕੇ ਮੁਆਇਨੇ ਕਰਵਾਉਣ ਉਪਰੰਤ ਕੁੱਝ ਨਾ ਕੁੱਝ ਪ੍ਰਾਪਤ ਕਰਕੇ ਰਾਹਤ ਮਹਿਸੂਸ ਕੀਤੀ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਅਤੇ ਲੈਂਜ ਪਾਉਣ ਲਈ ਚੁਣੇ ਗਏ ਮਰੀਜ਼ਾਂ ਦੇ ਲੈਂਜ 15 ਮਾਰਚ ਨੂੰ ਉਪਰੋਕਤ ਪੁੱਨਰਜੋਤ ਹਸਪਤਾਲ ਲੁਧਿਆਣਾ ਵਿੱਖੇ ਡਾ ਰਮੇਸ਼ ਵੱਲੋਂ ਪਾਏ ਜਾਣਗੇ। ਇਸ ਮੌਕੇ ਡਾ ਰਮੇਸ਼ ਜੀ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ  ਜੀਰਖ ਪ੍ਰਵਾਰ ਅਤੇ ਨਗਰ ਪੰਚਾਇਤ ਵੱਲੋਂ ਸਨਮਾਨਤ ਕੀਤਾ ਗਿਆ।ਜੀਰਖ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਸ ਕੈਂਪ ਲਈ ਹਰ ਸਾਲ ਦੀ ਤਰ੍ਹਾਂ ਸ਼ਲਾਘਾਯੋਗ ਭੂਮਿਕਾ ਨਿਭਾਈ। ਵਿਸ਼ੇਸ਼ ਤੌਰ ਤੇ ਸਰਪੰਚ,ਬਲਜੀਤ ਸਿੰਘ, ਮੋਹਣ ਸਿੰਘ ਮੈਂਬਰ, ਅਵਤਾਰ ਸਿੰਘ, ਗੁਰਦੀਪ ਸਿੰਘ, ਮੋਹਣ ਸਿੰਘ, ਕਰਮਜੀਤ ਸਿੰਘ, ਅਰੁਣ ਕੁਮਾਰ, ਰਾਕੇਸ਼ ਆਜ਼ਾਦ , ਰਜੀਵ ਕੁਮਾਰ, ਧੀਰਜ ਸਿੰਘ ਅਤੇ ਪ੍ਰਵਾਰ ਵਜੋਂ ਦਲਬਾਗ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਕਰਮਜੀਤ ਕੌਰ, ਕੁਲਦੀਪ ਕੌਰ, ਜੋਬਨਪ੍ਰੀਤ ਸਿੰਘ, ਜਸ਼ਨ ਪ੍ਰੀਤ ਸਮੇਤ ਮਜ਼ਦੂਰ ਔਰਤਾਂ ਦਾ ਸਹਿਯੋਗ ਅਹਿਮ ਸੀ।

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਦੌਰਾਨ ਹੋਏ

ਗੁਰੂ ਸਾਹਿਬ ਜੀ ਨੇ ਸਾਨੂੰ ਸੱਚਾ ਉਦਮੀ ਜੀਵਨ ਜਿਉਂਦਿਆਂ ਆਪਣੀ ਤਕਦੀਰ ਨੂੰ ਘੜਨਾ ਸਿਖਾਇਆ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 5 ਮਾਰਚ (ਕਰਨੈਲ ਸਿੰਘ ਐੱਮ.ਏ.)-
ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ, ਉਨ੍ਹਾਂ ਵਲੋਂ ਅਰੰਭੇ ਧਰਮ ਪ੍ਰਚਾਰ ਕਾਰਜਾਂ ਲਈ ਕਾਰਜਸ਼ੀਲ  ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵਲੋਂ ਹਫਤਾਵਾਰੀ ਨਾਮ ਅਭਿਆਸ ਸਮਾਗਮ ਦੌਰਾਨ ਗੁਰਬਾਣੀ ਨਾਮ ਸਿਮਰਨ ਅਤੇ ਅਜੋਕੇ ਦੌਰ ਦੀਆਂ ਪ੍ਰਸਥਿਤੀਆਂ ਦੇ ਮੱਦੇ ਨਜ਼ਰ ਗੁਰਮਤਿ ਦੀ ਰੋਸ਼ਨੀ ’ਚ ਵਿਚਾਰਾਂ ਦੀ ਸਾਂਝ ਪਾਉਦਿਆਂ ਹੋਲਾ ਮਹੱਲਾ ਦੇ ਪਵਿੱਤਰ ਦਿਹਾੜੇ ਦਾ ਹਵਾਲਾ ਦਿੰਦਿਆਂ ਫ਼ੁਰਮਾਇਆ ਕਿ ਇਨ੍ਹਾਂ ਦਿਨਾਂ ਚ ਲੱਖਾਂ ਦੀ ਤਾਦਾਦ ਵਿਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦੇਸ਼-ਦੇਸ਼ਾਂਤਰਾਂ ਦੀਆਂ ਸੰਗਤਾਂ ਜੁੜਦੀਆਂ ਹਨ। ਜਿਵੇਂ ਆਪਾਂ ਸੰਗਤੀ ਰੂਪ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਵਿਚ ਜੁੜਦੇ ਹਾਂ। ਸਹਿਬ-ਏ-ਕਮਾਲ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਸਮਾਗਮਾਂ ਦੌਰਾਨ ਯੁੱਧ ਵਿੱਦਿਆ ਦੇ ਅਭਿਆਸ ਨੂੰ ਤਾਜ਼ਾ ਰੱਖਣ ਲਈ ਰੀਤ ਚਲਾਈ, ਤਾਂ ਜੋਂ ਸਿੱਖਾਂ ਵਿੱਚ ਬੀਰ ਰਸ, ਚੜ੍ਹਦੀ ਕਲਾ, ਉਤਸ਼ਾਹ,ਧਰਮ ਦੀ ਰਖਿਆ ਲਈ ਜਜ਼ਬਾ ਬਰਕਰਾਰ ਰਹੇ। ਮਹਾਂਪੁਰਸ਼ਾਂ ਨੇ ਵੱਖ ਵੱਖ ਹਵਾਲਿਆਂ ਨਾਲ ਸਮਝਾਇਆ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸੱਚਾ ਉਦਮੀ ਜੀਵਨ ਜਿਉਂਦਿਆਂ ਆਪਣੀ ਤਕਦੀਰ ਨੂੰ ਘੜਨਾ ਸਿਖਾਇਆ। ਵਰਤਮਾਨ ਦੌਰ ਅੰਦਰ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਕੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰੀਏ। ਗੁਰਮੀਤ ਸਿਧਾਂਤਾਂ ਉਪਰ ਪਹਿਰਾ ਦੇਈਏ, ਆਪਸ ਵਿੱਚ ਏਕਤਾ-ਇਤਫ਼ਾਕ ਬਣਾਈ ਰੱਖਣ ਲਈ ਉੱਦਮਸ਼ੀਲ ਹੋਈਏ। ਮਹਾਂਪੁਰਸ਼ਾਂ ਨੇ ਹਲੂਣਿਆਂ ਕਿ ਅਸੀਂ ਜੀਵਨ ਜਿਉਦਿਆਂ ਹੁਣ ਤੱਕ ਕੀ ਕੀਤਾ? ਚੰਗੇ ਮੰਦੇ-ਕਰਮਾਂ ਦਾ ਲੇਖਾ ਜੋਖਾ ਕਰੀਏ, ਅਗਾਂਹ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਜੀਵਨ ਜਿਉਣ ਲਈ ਪ੍ਰਣ ਕਰੀਏ, ਤਾਂ ਹੀ ਅਸੀਂ ਜੀਵਨ ਦੇ ਅਸਲ ਮਨੋਰਥਾਂ ਤੇ ਖਰ੍ਹੇ ਉਤਰ ਸਕਾਂਗੇ। ਇਸ ਲਈ ਕਿਸੇ ਕਿਸਮ ਦੀ ਢਿੱਲ-ਅਵੇਸਲਾਪਣ ਨਹੀਂ ਰਹਿਣਾ ਚਾਹੀਦਾ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਹੋਲਾ ਮਹੱਲਾ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਖਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਤਿਉਹਾਰ ਹੋਲਾ ਮਹੱਲਾ -ਭੁਪਿੰਦਰ ਸਿੰਘ*
ਲੁਧਿਆਣਾ, 5 ਮਾਰਚ (ਕਰਨੈਲ ਸਿੰਘ ਐੱਮ.ਏ.)-
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼?ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਖਾਲਸਾ ਪੰਥ ਦੀ ਚੜ੍ਹਦਦੀਕਲਾ ਦੇ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ   ਭਾਈ ਸਤਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ  ਕਿ ਚੜ੍ਹਦੀਕਲਾ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਸਾਨੂੰ ਅਣਖ, ਗੈਰਤ, ਨਿਆਰੇਪਨ ਅਤੇ ਸੂਰਬੀਰਤਾ ਦਾ ਜ਼ਜਬਾ ਪੈਦਾ ਕਰਨ ਦੀ ਪ੍ਰੇਣਾ ਦਿੰਦਾ ਹੈ ।  ਇਸ ਦੌਰਾਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਕਿਹਾ ਕਿ ਹੋਲਾ ਮਹੱਲਾ ਸਿੱਖਾ ਦਾ ਇੱਕ ਅਹਿਮ ਦਿਹਾੜਾ ਹੈ। ਜਿਸ ਦੀ ਆਰੰਭਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ । ਉਨ੍ਹਾਂ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ ।ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ  ਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਬਰਾਂ ਨੂੰ ਸਿਰਪਾਉ ਭੇਟ ਕੀਤੇ ।ਇਸ ਦੌਰਾਨ ਸ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗਗਨਪ੍ਰੀਤ ਸਿੰਘ ਹਜ਼ੂਰੀ ਰਾਗੀ ਸ਼?ਰੀ ਦਰਬਾਰ ਸਾਹਿਬ ਸ਼?ਰੀ ਮੁਕਤਸਰ ਸਾਹਿਬ ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ।  ਸਮਾਗਮ ਅੰਦਰ  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮਕੱੜ,ਜਤਿੰਦਰਪਾਲ ਸਿੰਘ ਸਲੂਜਾ ਕਰਨੈਲ ਸਿੰਘ ਬੇਦੀ, ਪ੍ਰਿਤਪਾਲਸਿੰਘ,ਬਲਬੀਰ ਸਿੰਘ ਭਾਟੀਆ,ਸਰਪੰਚ ਗੁਰਚਰਨ ਸਿੰਘ ਖੁਰਾਣਾ ,ਜਗਬੀਰ ਸਿੰਘ ਡੀ.ਜੀ.ਐਮ  ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ,ਰਜਿੰਦਰ ਸਿੰਘ ਮੱਕੜ, ਸਰਪੰਚ ਗੁਰਚਰਨ ਸਿੰਘ ਖੁਰਾਣਾ ,ਸੁਰਿੰਦਰਪਾਲ ਸਿੰਘ ਭੁਟਆਣੀ,ਅਵਤਾਰ ਸਿੰਘ ਮਿੱਡਾ ,ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਅਤੱਰ ਸਿੰਘ ਮੱਕੜ ,ਰਜਿੰਦਰ ਸਿੰਘ ਡੰਗ,ਭੁਪਿੰਦਰਪਾਲ ਸਿੰਘ, ਜਤਿੰਦਰਪਾਲ ਸਿੰਘ ,ਹਰਜੀਤ ਸਿੰਘ, ਹਰਮੀਤ ਸਿੰਘ ਡੰਗ, ਰਣਜੀਤ ਸਿੰਘ ਖਾਲਸਾ,  ਏ.ਪੀ. ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਮਨਜੀਤ ਸਿੰਘ ਟੋਨੀ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦੌਰਾਨ ਜੈਕਾਰਿਆਂ ਦੀ ਗੂੰਜ ’ਚ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ

ਅਧਿਆਤਮਕ ਸਕੂਨ ਦੀ ਪ੍ਰਾਪਤੀ ਲਈ ਸੰਗਤਾਂ ਗੁਰਬਾਣੀ ਦਾ ਸਿਮਰਨ ਕਰਨ- ਗਿਆਨੀ ਪਿੰਦਰਪਾਲ ਸਿੰਘ
ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

ਲੁਧਿਆਣਾ,5 ਮਾਰਚ (ਕਰਨੈਲ ਸਿੰਘ ਐੱਮ.ਏ.) ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਿਛਲੇ 34 ਸਾਲਾਂ ਤੋ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰੀਵਾਰ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਦੋ ਰੋਜ਼ਾ 17ਵੇਂ ਅੰਮ੍ਰਿਤ ਸਾਗਰ ਸ਼ੁਕਰਨਾ ਸਮਾਗਮ  ਅੰਦਰ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋ ਬਖਸ਼ੀ ਗਈ ਗੁਰਬਾਣੀ ਕੀਰਤਨ ਦੀ ਕਲਾ ਤਿੰਨ ਚੀਜਾਂ ਫਲਸਫਾ, ਕਾਵਿ-ਰਚਨਾ ਅਤੇ ਸੰਗੀਤ ਦਾ ਅਨੋਖਾ ਸੁਮੇਲ ਹੈ।ਜੋ ਮਨੁੱਖ ਨੂੰ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਨ ਦੇ ਨਾਲ ਨਾਲ ਮਨੁੱਖ ਨੂੰ ਮਨੁੱਖ ਨਾਲ ਜੋੜ ਕੇ ਸਮੁੱਚੀ ਮਨੁੱਖਤਾ ਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਸ਼ੰਦੇਸ਼ ਵੀ ਦਿੰਦੀ ਹੈ।ਉਨ੍ਹਾ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋ ਉਚਰੀ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਜੋ ਵੱਡਮੁੱਲੇ ਯਤਨ ਅੰਮ੍ਰਿਤ ਸਾਗਰ ਕੰਪਨੀ ਪਿਛਲੇ ਲੰਮੇ ਸਮੇਂ ਤੋ ਕਰ ਰਹੀ ਹੈ।ਉਹ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਤੋ ਪਹਿਲਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤੇ ਗਏ ਅੰਮ੍ਰਿਤ ਸਾਗਰ ਸ਼ੁਕਰਨਾ ਸਮਾਗਮ ਦੇ ਦੂਜੇ ਦਿਨ ਦੇ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ,ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਇੰਦਰਜੀਤ ਸਿੰਘ ਦਿੱਲੀ ਵਾਲੇ, ਭਾਈ ਜਗਜੀਤ ਸਿੰਘ ਬਬੀਹਾ, ਭਾਈ ਬਲਜੀਤ ਸਿੰਘ ਪਟਿਆਲੇ ਵਾਲਿਆ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸਮਾਗਮ ਅੰਦਰ ਇੱਕਤਰ ਹੋਈਆਂ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ,ਸ.ਕਰਨਪ੍ਰੀਤ ਸਿੰਘ ਭਾਟੀਆ ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ,ਭਾਈ ਪਰਮਜੀਤ ਸਿੰਘ ਖਾਲਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ,ਸ.ਪਰਵਿੰਦਰ ਸਿੰਘ ਭਾਟੀਆ ਰਾਏਪੁਰ ਵਾਲਿਆ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸਾਂਝੇ ਰੂਪ ਵਿੱਚ ਅੰਮ੍ਰਿਤ ਸਾਗਰ ਸ਼ੁਕਰਨਾ ਸਮਾਗਮ ਅੰਦਰ  ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰਨ ਲਈ ਪੁੱਜੇ ਸਮੂਹ ਕੀਰਤਨੀ ਜੱਥਿਆਂ  ਦੇ ਮੈਬਰਾਂ ਨੂੰ ਸਨਮਾਨ ਚਿੰਨ੍ਹ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਸੰਤ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ, ਸਿੱਖ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ  ਜੀ,ਪੰਥ ਪ੍ਰਸਿੱਧ ਢਾਡੀ ਭਾਈ ਬਲਬੀਰ ਸਿੰਘ ਫੁੱਲਾਂਵਾਲ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਅੰਦਰ ਗੁਰਦੁਆਰਾ ਸ਼?ਰੀ ਕਲਗੀਧਰ ਸਿੰਘ ਸਭਾ ਦੇ ਪ੍ਰਧਾਨ ਸ.ਗੁਰਮੀਤ ਸਿੰਘ,  ਸ.ਮਨਿੰਦਰ ਸਿੰਘ ਆਹੂਜਾ, ਸੁਰਿੰਦਰ ਸਿੰਘ ਚੌਹਾਨ, ਸ.ਭੁਪਿੰਦਰ ਸਿੰਘ( ਮਨੀ ਜਿਉਲਰਜ਼), ਜਤਿੰਦਰਪਾਲ ਸਿੰਘ ਸਲੂਜਾ,ਜੋਗਿੰਦਰ ਸਿੰਘ ਸਲੂਜਾ,ਹਰਭਜਨ ਸਿੰਘ ਬੱਗਾ,ਇੰਦਰਪਾਲ ਸਿੰਘ ਕਾਲੜਾ, ਅਮਰਜੀਤ ਸਿੰਘ ਭਾਟੀਆ, ਜਸਕਰਨ ਸਿੰਘ ਭਾਟੀਆ, ਨਵਤੇਜ ਸਿੰਘ ਕਾਲੜਾ, ਹਰਜਿੰਦਰ ਸਿੰਘ (ਵਾਈਸ ਅਸਿਸਟੈਂਟ ਪ੍ਰੈਜ਼ੀਡੈਂਟ.ਟੀ.ਸੀ ),ਰਣਜੀਤ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ,ਬਲਜਿੰਦਰ ਸਿੰਘ ਸੋਨੂੰ, ਰਘਬੀਰ ਸਿੰਘ, ਹਰਵਿੰਦਰ ਸਿੰਘ ਜੋੜਾ ਘਰ ਵਾਲੇ ਹਰਪਾਲ ਸਿੰਘ ਖਾਲਸਾ ਫਰਨੀਚਰ, ਅਤੱਰ ਸਿੰਘ ਮੱਕੜ,ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਰਜਿੰਦਰ ਸਿੰਘ ਡੰਗ, ਅਵਤਾਰ ਸਿੰਘ ਮਿੱਡਾ,ਅਵਤਾਰ ਸਿੰਘ ਬੀ.ਕੇ, ਪ੍ਰਿਤਪਾਲ ਸਿੰਘ,ਸੁਰਿੰਦਰਪਾਲ ਸਿੰਘ ਭੁਟੀਆਣੀ, ਹਰਮੀਤ ਸਿੰਘ ਡੰਗ, ਭੁਪਿੰਦਰ ਸਿੰਘ ਅਰੋੜਾ,ਅਨਿਲ ਖਤਵਾਨੀ ,ਤਜਿੰਦਰਪਾਲ ਸਿੰਘ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਦੌਰਾਨ ਸਮੁੱਚੇ ਦੋ ਰੋਜ਼ਾ ਚੱਲੇ 17ਵੇ ਅੰਮ੍ਰਿਤ ਸਾਗਰ ਸ਼ੁਕਰਨਾ  ਸਮਾਗਮ ਅੰਦਰ ਸਟੇਜ ਸਕੱਤਰ ਦੀ ਭੂਮਿਕਾ ਗਿਆਨੀ ਸਰਬਜੀਤ ਸਿੰਘ ਨੇ ਬੜੀ ਬਾਖੂਬੀ ਨਾਲ ਨਿਭਾਈ।

ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਬੀ.ਕੇ.ਯੂ ਪੰਜਾਬ ਨੇ ਐਮ.ਐਲ.ਏ ਲਾਡੀ ਢੋਸ ਨੂੰ ਦਿੱਤਾ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਇੱਕ ਜੁਟਤਾ ਵਿਖਾਏ-ਸੁੱਖ ਗਿੱਲ ਤੋਤਾ ਸਿੰਘ ਵਾਲਾ

ਧਰਮਕੋਟ 5 ਮਾਰਚ (ਜਸਵਿੰਦਰ ਸਿੰਘ ਰੱਖਰਾ) ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬਾਕੀ ਹਲਕਿਆਂ ਵਾਂਗ ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਬੀ.ਕੇ.ਯੂ ਪੰਜਾਬ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ,ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ,ਸੁੱਖਾ ਸਿੰਘ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਬਖਸ਼ੀਸ਼ ਸਿੰਘ ਰਾਮਗੜ੍ਹ ਹੈੱਡ ਕੈਸ਼ੀਅਰ,ਸਾਰਜ ਸਿੰਘ ਬਹਿਰਾਮ ਕੇ ਪ੍ਰਚਾਰ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ,ਸੁੱਖ ਗਿੱਲ ਨੇ ਬੋਲ ਦਿਆਂ ਕਿਹਾ ਕੇ ਸਾਡੇ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਕੌਮ ਨੂੰ ਇੱਕਜੁਟਤਾ ਵਿਖਾਉਣੀ ਚਾਹੀਦੀ ਹੈ ਨਾ ਕੇ ਇੱਕ-ਦੂਜੇ ਦੀਆਂ ਲੱਤਾਂ ਖਿਚਣੀਆਂ ਚਾਹੀਦੀਆਂ ਹਨ,ਸੁੱਖ ਗਿੱਲ ਨੇ ਕਿਹਾ ਕੇ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ  ਕੇ ਪੰਜਾਬ ਅਤੇ ਦੇਸ਼ ਦੇ ਸੁਹਿਰਦ ਲੋਕਾਂ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਪਿਛਲੇ ਸਮੇਂ ਤੋਂ ਮੋਰਚਾ ਲਗਾਇਆ ਗਿਆ ਹੈ ਜਿਸ ਦੀਆਂ ਮੇਨ ਮੰਗਾਂ ਉਮਰ ਕੈਦ ਤੋਂ ਵੱਧ ਸਜਾਵਾਂ ਕੱਟ ਚੁੱਕੇ 9 ਬੰਦੀ ਸਿੱਖਾਂ ਨੂੰ ਰਿਹਾ ਕਰਵਾਉਣਾ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣਾ ਅਤੇ ਕਸੂਰਵਾਰ ਲੋਕਾਂ ਤੇ ਲਾਗੂ ਕਰਕੇ ਸਜਾ ਦਵਾਉਣਾ,ਸਾਲ 2015 ਚ ਵਾਪਰੇ ਕੋਟਕਪੂਰਾ-ਬਹਿਬਲ ਕਲਾਂ ਗੋਲੀ ਕਾਂਡ ਦੇ ਜਿੰਮੇਵਾਰ ਵਿਆਕਤੀਆਂ ਖਿਲਾਫ ਕਾਰਵਾਈ ਕਰਵਾਉਣੀ,ਇਹਨਾਂ ਸਾਰੇ ਸੰਵੇਦਨਸ਼ੀਲ ਮੁੱਦਿਆਂ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਥ ਦੇਣ ਅਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਅਪੀਲ ਕੀਤੀ ਗਈ ਸੀ ਸੋ ਇਸ ਨੂੰ ਮੁੱਖ ਰੱਖ ਦਿਆਂ ਹੋਇਆਂ ਬੀ.ਕੇ.ਯੂ ਪੰਜਾਬ ਦੇ ਆਗੂਆਂ ਨੇ ਅੱਜ ਹਲਕਾ ਵਿਧਾਇਕ ਦੀ ਹਾਜਰੀ ਵਿੱਚ ਧਰਮਕੋਟ (ਮੋਗਾ) ਵਿਖੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਉਹਨਾਂ ਦੇ ਦਫਤਰ ਵਿੱਚ ਮੰਗ ਪੱਤਰ ਸੌਪਿਆ ਗਿਆ,ਅਤੇ ਲਾਡੀ ਢੋਸ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕੇ ਉਹਨਾਂ ਦੀ ਸਰਕਾਰ ਹਮੇਸ਼ਾ ਕਿਸਾਨਾਂ ਅਤੇ ਸਿੱਖ ਕੌਮ ਦੇ ਨਾਲ ਹੈ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਜਲਦ ਪਹੁੰਚਦਾ ਕਰਨਗੇ!ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵਿੰਦਰ ਸਿੰਘ ਗਿੱਲ ਤੋਤਾ ਸਿੰਘ ਵਾਲਾ,ਸਵੱਰਨ ਸਿੰਘ ਝੰਡੇ ਵਾਲਾ,ਕੁਲਵੰਤ ਸਿੰਘ ਚੀਮਾਂ,ਸੁਰਜੀਤ ਸਿੰਘ ਗਿੱਲ,ਜਗੀਰ ਸਿੰਘ ਰੋਸਾ,ਡਾ.ਸਰਤਾਜ ਧਰਮਕੋਟ,ਗੁਰਸਾਹਿਬ ਸਿੰਘ ਢਿੱਲੋਂ ਤੋਤਾ ਸਿੰਘ ਵਾਲਾ,ਬਲਜੀਤ ਸਿੰਘ ਜੁਲਕਾ,ਗੁਰਚਰਨ ਸਿੰਘ ਢਿੱਲੋਂ,ਕੁਲਵਿੰਦਰ ਸਿੰਘ ਗਿੱਲ,ਲਖਵਿੰਦਰ ਸਿੰਘ ਜੁਲਕਾ ਢੋਲੇਵਾਲਾ,ਮਨਦੀਪ ਸਿੰਘ ਮੰਨਾਂ ਬੱਡੂਵਾਲਾ,ਫਤਿਹ ਸਿੰਘ ਭਿੰਡਰ ਆਦਿ ਕਿਸਾਨ ਹਾਜਰ ਸਨ!