You are here

17 ਸਾਲ ਪਹਿਲਾਂ ਦੇ ਪੁਲਿਸ ਅੱਤਿਆਚਾਰ ਸਬੰਧੀ ਨਿਆਂ ਦੀ ਆਸ ਬੱਝੀ !

ਕੌਮੀ ਕਮਿਸ਼ਨ ਨੇ ਸ਼ੁਰੂ ਕੀਤੀ ਮਾਮਲੇ ਦੀ ਸੁਣਵਾਈ -- ਨੌਜਵਾਨ ਲੜਕੀ ਉਪਰ ਪੁਲਿਸ ਵੱਲੋਂ ਅੰਨੇ ਤਸ਼ੱਦਦ ਦੀ ਵਾਰਦਾਤ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ ਪ੍ਰਸ਼ਾਸਨਿਕ ਤਾਣਾ-ਬਾਣਾ ਬਚਾਉਂਦਾ ਆਇਆ । ਪਰ ਇਸ ਧਰਤੀ ਉਪਰ ਦੇਰ ਹੈ ਅੰਧੇਰ ਨਹੀਂ ਹੁਣ ਉਮੀਦ ਜਾਗੀ ਹੈ ਕੇ ਸਾਨੂੰ ਇਨਸਾਫ ਮਿਲੇਗਾ - ਇਕਬਾਲ ਸਿੰਘ ਰਸੂਲਪੁਰ

ਦਿੱਲੀ 6 ਮਾਰਚ ( ਜਨਸ਼ਕਤੀ ਬਿਉਰੋ) ਕਰੀਬ 17 ਪਹਿਲਾਂ ਜਿਲ੍ਹਾ ਲੁਧਿਆਣਾ ਦੇ ਪਿੰਡ ਰਸੂਲਪੁਰ ਦੀ ਗਰੀਬ ਲੜਕੀ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਚ ਥਾਣੇ ਨਜਾਇਜ਼ ਹਿਰਾਸਤ ਚ ਰੱਖ ਕੇ ਅੱਤਿਆਚਾਰ ਕਰਨ ਤੇ ਕਰੰਟ ਲਗਾ ਕੇ ਮਰਨ ਲਈ ਮਜ਼ਬੂਰ ਕਰਨ ਵਾਲੇ ਤੱਤਕਾਲੀ ਥਾਣਾਮੁਖੀ ਹੁਣ  DSP ਗੁਰਿੰਦਰ ਬੱਲ ASI ਰਜਵੀਰ ਅਤੇ ਫਿਰ ਇਸ ਅੱਤਿਆਚਾਰ ਨੂੰ ਲਕੋਣ ਲਈ ਮ੍ਰਿਤਕਾ ਦੇ ਭਰਾ ਤੇ  ਭਰਜਾਈ ਮਨਪ੍ਰੀਤ ਕੌਰ ਨੂੰ ਫਰਜ਼ੀ ਗਵਾਹ ਹਰਜੀਤ ਸਰਪੰਚ ਅਤੇ ਧਿਆਨ ਸਿੰਘ ਪੰਚ ਦੀ ਸ਼ਾਜਿਸ਼ ਤਹਿਤ ਝੂਠੇ ਕੇਸਾਂ ਚ ਫਸਾਉਣ ਦੇ ਮਾਮਲੇ 'ਚ ਪੀੜ੍ਹਤ ਪਰਿਵਾਰ ਨੂੰ ਹੁਣ ਨਿਆਂ ਦੀ ਉਸ ਸਮੇਂ ਆਸ ਬੱਝੀ ਹੈ ਜਦ ਮਾਮਲੇ ਦੀ ਸੁਣਵਾਈ ਕੌਮੀ ਕਮਿਸ਼ਨ ਦਿੱਲੀ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਕਮਿਸ਼ਨ ਨੇ ਅੈਸ.ਸੀ. ਅੈਸ.ਟੀ. ਅੈਕਟ 1989 ਦੀ ਧਾਰਾ 4 ਅਧੀਨ ਹੁਣ ਤੱਕ ਦੋਸ਼ੀ ਡੀ.ਅੈਸ.ਪੀ. ਨੂੰ ਗ੍ਰਿਫਤਾਰ ਨਾਂ ਕਰਨ ਅਤੇ ਪੀੜ੍ਹਤਾਂ ਨੂੰ ਮੁਆਵਜ਼ਾ ਨਾਂ ਦੇਣ ਦ‍ਾ ਗੰਭੀਰ ਨੋਟਿਸ ਲੈਂਦਿਆਂ ਮੌਕੇ ਤੇ ਹਾਜ਼ਰ ਅੈਸ. ਅੈਸ.ਪੀ ਜਗਰਾਉਂ ਨਵਜੀਤ ਸਿੰਘ ਬੈੰਸ ਅਤੇ ਏ.ਆਈ.ਜੀ. ਕਰਾਇਮ ਨੂੰ ਤੁਰੰਤ ਬਿਨਾਂ ਦੇਰੀ ਕਾਰਵਾਈ ਕਰਕੇ 20 ਮਾਰਚ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪੁਲਿਸ ਦੇ ਇਸ ਅੱਤਿਆਚਾਰ ਖਿਲਾਫ 23 ਮਾਰਚ 2022 ਤੋਂ ਜਗਰਾਉਂ ਥਾਣੇ ਮੂਹਰੇ ਪੱਕਾ ਧਰਨਾ ਲੱਗਾ ਹੋਇਆ ਹੈ। ਧਰਨਾਕ‍ਾਰੀ ਜੱਥਬੰਦੀਆਂ ਨੇ ਕਮਿਸ਼ਨ ਦਾ ਧੰਨਵਾਦ ਕਰਦਿਆਂ 17 ਸਾਲਾਂ ਤੋਂ ਭਟਕ ਰਹੇ ਪੀੜ੍ਹਤ ਪਰਿਵਾਰਾਂ ਨੂੰ ਜਲ਼ਦ ਨਿਆਂ ਦੇਣ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਜਲਦੀ ਹੀ ਮੀਟਿੰਗ ਬੁਲਾਉਣ ਦੀ ਗੱਲ  ਵੀ ਆਖੀ ਹੈ।