You are here

ਹਲਵਾਰਾ(ਲੁਧਿਆਣਾ) ਵਿਖੇ ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਡਾਃ ਅਨੂਪ ਸਿੰਘ ਬਟਾਲਾ ਨੂੰ ਪ੍ਰਦਾਨ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਸਮਾਗਮ ਦੀ ਪ੍ਰਧਾਨਗੀ ਡਾਃ ਵਰਿਆਮ ਸਿੰਘ ਸੰਧੂ, ਪ੍ਰੋਃ ਪ੍ਰਿਤਪਾਲ ਕੌਰ ਹਲਵਾਰਵੀ ਡਾਃ ਸੁਰਿੰਦਰ ਗਿੱਲ ਤੇ ਚਰਨਜੀਤ ਸਿੰਘ ਬਾਠ ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ

ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਡਾਃ ਹਰਿਭਜਨ ਸਿੰਘ ਭਾਟੀਆ ਨੇ ਦਿੱਤਾ। 

ਰਾਏਕੋਟ, 12 ਮਾਰਚ ( ਗੁਰਭਿੰਦਰ ਗੁਰੀ ) ਗੁਰੂ ਰਾਮ ਦਾਸ ਕਾਲਿਜ ਆਫ਼ ਐਜੂਕੇਸ਼ਨ ਹਲਵਾਰਾ(ਲੁਧਿਆਣਾ ਵਿਖੇ ਅੱਜ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। 

ਸੁਆਗਤੀ ਸ਼ਬਦ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿੱਤ ਕੇਂਦਰ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਲਵਾਰਾ ਦੇ ਜਨਮੇ ਕਾਮਰੇਡ ਰਤਨ ਸਿੰਘ ਤੇ ਹਰਭਜਨ ਹਲਵਾਰਵੀ ਕਿਰਤ ਨੂੰ ਪ੍ਰਣਾਏ ਦੋ ਮਹਾਨ ਵਿਅਕਤੀਆਂ ਦੀ ਯਾਦ ਵਿੱਚ ਜੁੜ ਬੈਠਣਾ ਸਾਡਾ ਵੀ ਮਾਣ ਵਧਾਉਂਦਾ ਹੈ। 

ਸਮਾਗਮ ਦੇ ਆਰੰਭ ਵਿੱਚ ਕੇਂਦਰ ਦੇ ਮੀਤ ਪ੍ਰਧਾਨ ਪ੍ਰੋਃ ਗੋਪਾਲ ਸਿੰਘ ਬੁੱਟਰ ਨੇ ਸਨਮਾਨਿਤ ਸ਼ਖਸ਼ੀਅਤ ਡਾਃ ਅਨੂਪ ਸਿੰਘ ਬਟਾਲਾ ਦਾ ਸਨਮਾਨ ਪੱਤਰ ਪੜ੍ਹਿਆ ਉਪਰੰਤ ਉਨ੍ਹਾਂ ਨੂੰ 

ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। 

ਡਾ. ਅਨੂਪ ਸਿੰਘ  ਬਾਰੇ ਬੋਲਦਿਆਂ ਸਮਾਗਮ ਦੇ ਮੁੱਖ ਮਹਿਮਾਨ ਡਾਃ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਵਾਰਤਕ ਸਿਰਜਣਾ ਅਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰਯੋਗ ਯੋਗਦਾਨ ਪਾਉਣ ਤੋਂ ਇਲਾਵਾ ਉਹ ਗੁਰਮਤਿ ਫ਼ਲਸਫ਼ੇ ਅਤੇ ਮਾਰਕਸਵਾਦੀ ਫ਼ਲਸਫ਼ੇ ਦੀ ਸਿਧਾਂਤਕ ਸਹਿਯਾਤਰਾ ਨੂੰ ਸਮਝਣ  ਸਮਝਾਉਣ ਵਾਲੀ ਪਹੁੰਚ ਰੱਖਣ ਵਾਲੇ ਵਿਦਵਾਨ ਹਨ। ਡਾਃ ਅਨੂਪ ਸਿੰਘ ਨੇ ਹੁਣ ਤੀਕ 44 ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। 

ਉਨ੍ਹਾਂ ਹਰਭਜਨ ਹਲਵਾਰਵੀ ਨਾਲ ਗੁਜ਼ਾਰੇ ਪਲਾਂ ਨੂੰ ਚੇਤੇ ਕਰਦਿਆਂ ਉਸ ਨੂੰ ਰੋਹ ਮੋਹ ਤੇ ਵਿਦਰੋਹ ਦਾ ਕਵੀ ਕਹਿ ਕੇ ਸ਼ਰਧਾ ਸੁਮਨ ਭੇਂਟ ਕੀਤੇ। 

ਇਸ ਪੁਰਸਕਾਰ ਵਿਚ ਡਾਃ ਅਨੂਪ ਸਿੰਘ ਬਟਾਲਾ ਨੂੰ ਡਾਃ ਵਰਿਆਮ ਸਿੰਘ ਸੰਧੂ,ਪ੍ਰੋਃ ਗੁਰਭਜਨ ਸਿੰਘ ਗਿੱਲ, ਅਮਰੀਕਾ ਤੋਂ ਆਏ ਉੱਘੇ ਕਿਸਾਨ ਤੇ ਸੌਗੀ ਦੇ ਬਾਦਸ਼ਾਹ ਵਜੋਂ ਪ੍ਰਸਿੱਧ ਸਃ ਚਰਨਜੀਤ ਸਿੰਘ ਬਾਠ,ਡਾਃ ਸੁਰਿੰਦਰ ਗਿੱਲ, ਪ੍ਰੋਃ ਪ੍ਰਿਤਪਾਲ ਕੌਰ ਹਲਵਾਰਵੀ, ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾਃ ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾਃ ਹਰਿਭਜਨ ਸਿੰਘ ਭਾਟੀਆ, ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ , ਡਾਃ ਨਵਤੇਜ ਸਿੰਘ ਹਲਵਾਰਵੀ ਤੇ ਪ੍ਰੋਃ ਗੋਪਾਲ ਸਿੰਘ ਬੁੱਟਰ ਨੇ 21 ਹਜ਼ਾਰ ਰੁਪੈ ਦੀ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ੍ਹ  ਭੇਂਟ ਕੀਤੇ। 

ਹਰ ਸਾਲ ਕਰਵਾਏ ਜਾਂਦੇ ਵਿਸ਼ੇਸ਼ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਤਹਿਤ ਪੰਜਾਬੀ ਦੇ ਨਾਮਵਰ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਸਾਬਕਾ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪੰਜਾਬੀ ਸਾਹਿਤ ਦੇ ਮਾਨਵੀ ਸਰੋਕਾਰ ਅਤੇ ਵਰਤਮਾਨ ਸੰਕਟ ਵਿਸ਼ੇ ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੂੰ ਵਿਸ਼ੇਸ਼ ਭਾਸ਼ਨ ਲਈ 11ਹਜ਼ਾਰ ਰੁਪਏ ਦੀ ਧਨਰਾਸ਼ੀ ਤੇ ਦੋਸ਼ਾਲਾ ਪਹਿਨਾ ਕੇ ਜੀਵਨ ਸਾਥਣ ਡਾਃ ਅਰਵਿੰਦਰ ਕੌਰ ਸਮੇਤ ਸਨਮਾਨਿਤ ਕੀਤਾ ਗਿਆ। ਡਾਃ ਵਰਿਆਮ ਸਿੰਘ ਸੰਧੂ ਤੇ ਡਾਃ ਸੁਰਿੰਦਰ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ। 

ਇਹ ਸਮਾਗਮ ਨੂੰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਪੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਨੇ ਕੀਤਾ। 

ਕਵੀ ਦਰਬਾਰ ਦੀ ਪ੍ਰਧਾਨਗੀ ਹਰਭਜਨ  ਹਲਵਾਰਵੀ ਜੀ ਦੇ ਨਿਕਟ ਸਮਕਾਲੀ ਕਵੀ ਡਾਃ ਸੁਰਿੰਦਰ ਗਿੱਲ ਨੇ ਕੀਤੀ ਅਤੇ 1959-60 ਵਿੱਚ ਸਾਹਿੱਤ ਸਭਾ ਜਗਰਾਉਂ ਸਥਾਪਿਤ ਕਰਨ ਵੇਲੇ ਦੀਆਂ ਹਲਵਾਰਵੀ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ। 

ਕਵੀ ਦਰਬਾਰ ਵਿੱਚ ਦਰਸ਼ਨ ਬੁੱਟਰ ,ਰਵਿੰਦਰ ਭੱਠਲ ,ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਸੁੰਨੜ,ਮਨਜਿੰਦਰ ਧਨੋਆ,ਤਰਲੋਚਨ ਲੋਚੀ

ਰਾਜਦੀਪ ਸਿੰਘ ਤੂਰ ,ਪਾਲੀ ਖ਼ਾਦਿਮ,ਡਾਃ ਦੇਵਿੰਦਰ ਦਿਲਰੂਪ,ਹਰਮੀਤ ਵਿਦਿਆਰਥੀ,ਕੁਲਦੀਪ ਜਲਾਲਾਬਾਦ

ਸੁਖਦੇਵ ਭੱਟੀ ,ਕੁਮਾਰ ਜਗਦੇਵ,ਜੈਨਿੰਦਰ ਚੌਹਾਨ ,ਬਲਵਿੰਦਰ ਸੰਧੂ,ਗੁਰਚਰਨ ਸਿੰਘ ਪੱਬਾਰਾਲੀ, ਪ੍ਰੋਃ ਪ੍ਰਿਤਪਾਲ ਕੌਰ ਹਲਵਾਰਵੀ, ਅਮਰਿੰਦਰ ਸੋਹਲ, ਵਰਗਿਸ ਸਲਾਮਤ ਬਟਾਲਾ ਤੇ ਕੈਨੇਡਾ ਤੋਂ ਆਏ ਕਵੀ ਤੇਜਵਿੰਦਰ ਬਰਾੜ  ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। 

ਹਰਭਜਨ ਹਲਵਾਰਵੀ ਪਰਿਵਾਰ ਵੱਲੋਂ ਉਨ੍ਹਾਂ ਦੇ ਭਰਾਤਾ ਡਾ. ਨਵਤੇਜ ਸਿੰਘ ਹਲਵਾਰਵੀ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। 

ਸਮਾਗਮ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਉੱਘੇ ਵਾਰਤਕਕਾਰ ਤੇ ਸਾਬਕਾ ਡੀ ਆਈ ਜੀ ਗੁਰਪ੍ਰੀਤ ਸਿੰਘ ਤੂਰ, ਤਰਲੋਚਨ ਸਿੰਘ ਗਰੇਵਾਲ ਹਾਲੈਂਡ, ਸੁਖਦੇਵ ਸਿੰਘ ਗਿੱਲ ਰੂੰਮੀ,ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇ ਕਵੀ ਰਵੀਦੀਪ ਰਵੀ, ਪੰਜਾਬੀ ਕਵੀ ਰਮੇਸ਼ ਜਾਨੂੰ ਬਟਾਲਾ ਤੇ ਇਲਾਕੇ ਦੇ ਅਨੇਕਾਂ ਸਿਰਕੱਢ ਵਿਅਕਤੀ ਹਾਜ਼ਰ ਸਨ। ਇਸ ਮੌਕੇ ਸਪਰੈੱਡ ਪਬਲੀਕੇਸ਼ਨ ਰਾਮਪੁਰ(ਲੁਧਿਆਣਾ)ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਰੱਥ ਗ਼ਜ਼ਲਗੋ ਰਾਜਦੀਪ ਸਿੰਘ ਤੂਰ ਦੀ ਗ਼ਜ਼ਲ ਪੁਸਤਕ ਰੂਹ ਵੇਲ਼ਾ ਦਾ ਗੁਰਮੁਖੀ ਵਿੱਚ ਦੂਜਾ ਸੰਸਕਰਨ ਤੇ ਪਾਕਿਸਤਾਨ ਅੰਦਰ ਸ਼ਾਹਮੁਖੀ ਸਰੂਪ ਛਪਣ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਲੇਖਕ ਨੂੰ ਮੁਬਾਰਕ ਦਿੱਤੀ।