ਜਗਰਾਓਂ,18 ਮਾਰਚ -(ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ)- ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਾਈਕਲ ਯਾਤਰਾ ਮਿਤੀ 19 ਮਾਰਚ ਦਿਨ ਐਤਵਾਰ ਨੂੰ ਸਵੇਰੇ 6.30 ਵਜੇ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ,ਵਧੀਕ ਡਿਪਟੀ ਕਮਿਸ਼ਨਰ ਜਗਰਾਓਂ ਜੀ ਦੀ ਅਗਵਾਈ ਹੇਠ ਇਹ ਸਾਈਕਲ ਯਾਤਰਾ ਆਮ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਕੱਢੀ ਜਾਵੇਗੀ। ਇਸ ਯਾਤਰਾ ਦਾ ਆਗਾਜ਼ ਲਾਲਾ ਲਾਜਪਤ ਰਾਏ ਡੀ, ਏ,ਵੀ, ਕਾਲਜ ਜਗਰਾਓਂ ਤੋਂ ਹੋਵੇਗਾ। ਸਾਈਕਲ ਯਾਤਰਾ 'ਚ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਨਸ਼ਾ ਮੁਕਤ ਪੰਜਾਬ ਲਈ ਇਹ ਸਰਕਾਰ ਦੀ ਇਕ ਸ਼ਾਨਦਾਰ ਪਹਿਲ ਕਦਮੀ ਹੋਵੇਗੀ।ਇਸ ਸਬੰਧੀ ਲੋੜਾਂ ਅਨੁਸਾਰ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।ਇਸ ਯਾਤਰਾ ਵਿਚ ਉਮਰ ਦੀ ਕੋਈ ਵੀ ਸੀਮਾਂ ਨਹੀਂ ।ਸਾਈਕਲ ਚਲਾਉਣ ਵਾਲੇ ਵਿਦਿਆਰਥੀਆਂ ਸੰਗ ਵੱਡੀ ਉਮਰ ਦੇ ਲੋਕ ਵੀ ਭਾਗ ਲੈ ਸਕਦੇ ਹਨ।ਭਾਗ ਲੈਣ ਵਾਲੇ ਆਪਣੇ ਨਾਮ ਵੱਖ ਵੱਖ,ਸਮਾਜ ਸੇਵਕਾਂ, ਜਿਨਾਂ ਵਿੱਚ ਸ੍ਰੀ ਗੋਪੀ ਸ਼ਰਮਾ 78145-10000, ਸ ਬਲਜੀਤ ਸਿੰਘ 93562-34861, ਨਰੇਸ਼ ਕੁਮਾਰ ਵਰਮਾ 98889-85801, ਜਸਵਿੰਦਰ ਸਿੰਘ 95010-15724, ਗੁਰਿੰਦਰ ਸਿੰਘ -98140-05337 ਜੀ ਹੋਰਾਂ ਨੂੰ ਲਿਖਵਾ ਸਕਦੇ ਹੋ। ਸਰਕਾਰ ਦੀ ਇਸ ਪਹਿਲ ਕਦਮੀ ਦੀ ਪ੍ਰਸੰਸਾ ਹਰ ਪਾਸੇ ਹੋ ਰਹੀ ਹੈ। ਯਾਦ ਰਹੇ ਕਿ ਭਾਗ ਲੈਣ ਵਾਲੇ ਆਪਣੇ ਆਪਣੇ ਸਾਈਕਲ ਲੈ ਕੇ ਹੀ ਆਉਣਗੇ।