You are here

ਮੁਫਤ ਡਾਕਟਰੀ ਕੈਂਪ ਲਗਾਉਣ ਸਮੇਂ ਖਾਨਾਪੂਰਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ - ਡਾ ਉਬਰਾਏ

ਸੱਚੀ ਭਾਵਨਾ ਨਾਲ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ - ਬਾਵਾ
ਲੁਧਿਆਣਾ, 27 ਫਰਵਰੀ ਜੇਕਰ ਕੋਈ ਸਮਾਜ ਸੇਵੀ ਸੰਸਥਾ ਸੱਚਮੁੱਚ ਹੀ ਸਮਾਜ ਦੇ ਲੋੜਵੰਦ ਮਰੀਜ਼ਾਂ ਲਈ ਮੁਫਤ ਡਾਕਟਰੀ ਕੈਂਪ ਲਗਾ ਕੇ ਉਨ੍ਹਾਂ ਦਾ ਭਲਾ ਕਰਨਾ ਲੋਚਦੀ ਹੈ ਤਾਂ ਉਸ ਨੂੰ ਲੋਕ ਦਿਖਾਵਾ ਕਰਨ ਦੀ ਬਜਾਏ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਖਾਨਾਪੂਰਤੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਹ ਵਿਚਾਰ ਉੱਘੇ ਸਮਾਜ ਸੇਵਕ ਡਾ ਐਸ ਪੀ ਸਿੰਘ ਓਬਰਾਏ ਪ੍ਰਬੰਧ ਨਿਰਦੇਸ਼ਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਪਿੰਡ ਭੈਣੀ ਦੁਆਬਾ ਵਿਚ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਪੰਧੇਰ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਲਗਾਏ ਗਏ ਅੱਖ ਅਪ੍ਰੇਸ਼ਨ ਕੈਂਪ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਡਾਕਟਰੀ ਕੈਂਪ ਲਗਾਉਂਦੇ ਸਮੇਂ ਸਮਾਜ ਸੇਵੀ ਸੰਸਥਾਵਾਂ ਅਤੇ ਖਾਂਦੇ ਪੀਂਦੇ ਪਰਿਵਾਰਾਂ ਨੂੰ ਗਰੀਬ ਮਰੀਜ਼ਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੀ ਸਮਾਜ ਸੇਵਿਕਾ ਰੁਚੀ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲ ਹੋਵੇ ਜਾਂ ਫਿਰ ਬਾਹਰ ਕਿਤੇ ਕੈਂਪ ਲਗਾਇਆ ਗਿਆ ਹੋਵੇ ਮਰੀਜ਼ਾਂ ਦੀ ਸੱਚੀ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਉਣ। ਇਸ ਮੌਕੇ ਟਰੱਸਟ ਸ਼ਾਖਾ ਲੁਧਿਆਣਾ ਦੇ ਸਰਪ੍ਰਸਤ ਸਾਬਕਾ ਆਈ. ਜੀ. ਇਕਬਾਲ ਸਿੰਘ ਗਿੱਲ ਆਈ ਪੀ ਐਸ ਅਤੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰੱਸਟ ਵਲੋਂ ਭਵਿੱਖ ਵਿਚ ਵੀ ਮੁਫਤ ਡਾਕਟਰੀ ਕੈਂਪਾਂ ਦੀ ਲੜੀ ਜਾਰੀ ਰੱਖੀ ਜਾਵੇਗੀ। ਇਸ ਮੌਕੇ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਪੰਧੇਰ ਅਮਰੀਕਾ ਨੇ ਵੀ ਸੰਬੋਧਨ ਕੀਤਾ ਅਤੇ ਬਾਹਰੋਂ ਆਏ ਪਤਵੰਤਿਆਂ ਅਤੇ ਮਰੀਜ਼ਾਂ ਦਾ ਸੁਆਗਤ ਕੀਤਾ। ਇਸ ਮੌਕੇ ਡਾਕਟਰੀ ਕੈਂਪ ਨੂੰ ਸਫਲ ਬਣਾਉਣ ਲਈ ਬੀਬੀ ਸੁਰਿੰਦਰ ਕੌਰ, ਡਾ ਬਲਦੇਵ ਸਿੰਘ, ਰਵਿੰਦਰਜੀਤ ਸਿੰਘ ਪੰਧੇਰ, ਕਮਿੱਕਰ ਸਿੰਘ ਪੰਧੇਰ, ਜਸਮੇਲ ਕੌਰ, ਜਸਵਿੰਦਰ ਕੌਰ, ਡਾ ਸਿਮਰਨ ਕੌਰ, ਨਿਰਭੈ ਸਿੰਘ, ਮਨਜੀਤ ਕੌਰ, ਰਣਬੀਰ ਸਿੰਘ, ਮਨਦੀਪ ਕੌਰ, ਸਤਿੰਦਰ ਸਿੰਘ ਸਿਵੀਆ, ਪ੍ਰਭਜੋਤ ਸਿੰਘ ਸਿਵੀਆ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ ਗੁਲਾਟੀ, ਰਮਨਦੀਪ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਨੇਕ ਸਿੰਘ, ਗੁਰਵਿੰਦਰ ਸਿੰਘ ਖੁਰਾਣਾ, ਪਰਮ, ਗਗਨਦੀਪ ਸਿੰਘ, ਮੰਗਤ ਰਾਮ, ਗਿਆਨ ਚੰਦ, ਗੁਰਪ੍ਰੀਤ ਖੁਰਾਣਾ, ਸੰਨੀ ਗਿਆਸਪੁਰਾ ਅਤੇ ਜਗਦੀਪ ਸਿੰਘ ਸਿਵੀਆ ਵਲੋਂ ਵੱਡਾ ਯੋਗਦਾਨ ਪਾਇਆ ਗਿਆ।ਇਸ ਮੌਕੇ ਸਾਬਕਾ ਸਿਹਤ ਅਧਿਕਾਰੀ ਡਾ ਮਨਿੰਦਰ ਸਿੰਘ ਅਤੇ ਸੋਸ਼ਲ ਵਰਕਰ ਪਰਮਿੰਦਰ ਸਿੰਘ ਥਰੀਕੇ ਵੀ ਹਾਜ਼ਰ ਸਨ। ਇਸ ਮੌਕੇ ਲਗਭਗ 500 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਉਪਰੰਤ 60 ਮਰੀਜਾਂ ਦੀਆਂ ਅੱਖਾਂ ਦਾ ਅਪ੍ਰੇਸ਼ਨ ਕਰਨ ਲਈ ਚੋਣ ਕੀਤੀ ਗਈ ਜਦ ਕਿ 180 ਮਰੀਜਾਂ ਨੂੰ ਐਨਕਾਂ ਵੰਡੀਆਂ ਗਈਆਂ।