You are here

ਅਕਾਲ ਮਾਡਲ ਸਕੂਲ ਦੀਵਾਨਾ "ਚ ਮਨਾੲਿਅਾ ਤੀਅਾਂ ਦਾ ਤਿੳੁਹਾਰ

 

ਬਰਨਾਲਾ, ਅਗਸਤ 2019 (ਗੁਰਸੇਵਕ ਸੋਹੀ)ਅਕਾਲ ਮਾਡਲ ਸਕੂਲ ਦੀਵਾਨਾ ਵਿਖੇ ਤੀਅਾ ਦਾ ਤਿੳੁਹਾਰ ਧੂਮ -ਧਾਮ ਨਾਲ ਮਨਾੲਿਅਾ ਗਿਅਾ!ੲਿਸ ਮੌਕੇ  ਨੰਨੇ ਮੁੰਨੇ ਬੱਚਿਅਾ ਨੇ ਖੂਬ ਗਿੱਧੇ ਅਤੇ ਭੰਗੜੇ ਨਾਲ ਰੰਗ ਬੰਨਿਅਾ!ੲਿਸ ਮੌਕੇ ਪਿ੍ੰਸੀਪਲ ਸ:ਮੱਖਣ  ਸਿੰਘ ਨੇ ਦੱਸਿਅਾ ਕਿ ਗਿੱਧਾ ਭੰਗੜਾ ਸਾਡੇ ਸੱਭਿਅਾਚਾਰ ਦਾ ੲਿੱਕ ਅਨਿੱਖੜਵਾ ਅੰਗ ਹੈ!ੲਿਸ ਮੇਲੇ ਦਾ ਮੁੱਖ ਮਕਸਦ ਨਵੀ ਪੀੜੀ ਨੂੰ ਪੁਰਾਣੇ ਪੰਜਾਬ ਤੇ ਸੱਭਿਅਾਚਾਰ ਨਾਲ ਜੋੜਨਾ ਹੈ!ੲਿਸ ਮੌਕੇ ਜਿੱਥੇ ਗਿੱਧਾ ਪਾ ਕੇ ਖੂਬ ਅਾਨੰਦ ਮਾਣਿਅਾ ੳੁੱਥੇ ਹੀ ੳੁਨਾ ਨੂੰ ਚਰਖਾ,ਮਦਾਣੀ ਤੇ ਪੁਰਾਣੇ ਜਮਾਨੇ  ਚ ਸਵਾਣੀਅਾ ਵੱਲੋ ਵਰਤੀਅਾ ਜਾਦੇ ਭਾਡੇ ਵੀ ਦਿਖਾੲੇ ਗੲੇ!ਸਕੂਲ ਦੀਅਾ ਛੋਟੀਅਾ ਛੋਟੀਅਾ ਕੁੜੀਅਾ ਨੇ ਗਿੱਧੇ ਚ ਧਮਾਲ ਪਾੲੀ ਮੰਨੋ ਜਿਵੇਂ ਭੂਚਾਲ ਅਾ ਗਿਅਾ !ਦੱਸ ਦੇੲੀੲੇ ਕਿ ਤੀਅਾ ਮਨਾੳੁਣ ਲੲੀ ਪੰਜਾਬ ਦੇ ਵੱਖ ਵੱਖ ਜ਼ਿਲਿਅਾ ਤੇ ਪਿੰਡਾ ਚ ਮੇਲੇ ਤੇ ਕੲੀ ਤਰਾ ਦੇ ਸਮਾਗਮ ਮਨਾੲੇ ਜਾਦੇ ਹਨ,ਪਰ ਅਜੋਕੇ ਸਮੇਂ ਵਿੱਚ ੲਿਹ ਤਿੳੁਹਾਰ ਅਲੋਪ ਹੁੰਦੇ ਜਾ ਰਹੇ ਹਨ!ੲਿਸ ਮੌਕੇ ਕੁਲਜੀਤ ਸਿੰਘ,ਗੁਰਪਰੀਤ ਕੌਰ,ਰਮਨਜੀਤ ਕੌਰ,ਅਮਨਦੀਪ ਕੌਰ,ਅੰਤਪਾਲ ਕੌਰ,ਸਰਬਜੀਤ ਕੌਰ,ਦਲਜੀਤ ਕੌਰ,ਜਸਪਰੀਤ ਕੌਰ,ਬਲਜੀਤ ਕੌਰ,ਹੁਸਨਦੀਪ ਕੌਰ,ਅਮਨਦੀਪ ਕੌਰ ਗਹਿਲ,ਸਿਮਰਜੀਤ ਕੌਰ,ਪਰਦੀਪ ਕੌਰ ਅਾਦਿ ਸਟਾਫ.ਮੈਂਬਰ ਹਾਜ਼ਰ  ਸਨ।