ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਭਾਗੀਵਾਂਦਰ ਦੇ ਪੀਰਖਾਨਾ ਵਿਖੇ ਬਾਬਾ ਜੀਵਨ ਸ਼ਾਹ ਪੁੱਤਰ ਸੰਧੂਰਾ ਸਾਹ ਮੁਰਸ਼ਦ ਬਾਬਾ ਸੁਦੀਕ ਸ਼ਾਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਪੀਰ ਲੱਖਦਾਤਾ ਸਾਹਿਬ ਜੀ ਦਾ ਸਲਾਨਾ ਦਿਵਾਨ ਅਤੇ ਭੰਡਾਰਾ ਕਰਵਾਇਆ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਬਾਬੇ ਦੇ ਸ਼ਰਧਾਲੂ ਨਤਮਸਤਕ ਹੋਏ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੱਦੀ ਨਸ਼ੀਨ ਬਾਬਾ ਜੀਵਨ ਸ਼ਾਹ ਜੀ ਨੇ ਦੱਸਿਆ ਕਿ ਬਾਬਾ ਪੀਰ ਲੱਖ ਦਾਤਾ ਜੀ ਕਿਰਪਾ ਨਾਲ ਬਾਬਾ ਪੀਰ ਲੱਖਦਾਤਾ ਸਾਹਿਬ ਜੀ ਦਾ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ। ਜਿਥੇ ਹਜ਼ਾਰਾਂ ਦੀ ਸੰਖਿਆ ਵਿਚ ਬਾਬੇ ਜੀ ਦੇ ਸ਼ਰਧਾਲੂ ਨਤਮਸਤਕ ਹੋਣ ਲਈ ਆਉਦੇ ਹਨ। ਬਾਬੇ ਪੀਰ ਲੱਖਾਂ ਦੇ ਦਾਤੇ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਹ ਭੰਡਾਰਾ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਲਗਦਾ ਹੈ ਇਸ ਮੌਕੇ ਸੇਠ ਰਜਿੰਦਰ ਕੁਮਾਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਬਾਬੇ ਦੇ ਸ਼ਰਧਾਲੂ ਹਾਜ਼ਰ ਸਨ।