ਅੰਮਿ੍ਤਸਰ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਕੋਰੋਨਾ ਵਾਇਰਸ ਕਾਰਨ ਭਾਰਤ 'ਚ ਫਸੇ ਭਾਰਤੀ ਮੂਲ ਦੇ 692 ਐੱਨਆਰਆਈ ਦੋ ਫਲਾਈਟਾਂ ਰਾਹੀਂ ਲੰਡਨ ਪਰਤ ਗਏ। ਇੰਗਲੈਂਡ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਕਤਰ ਏਅਰਵੇਜ਼ ਤੇ ਬਿ੍ਟਿਸ਼ ਏਅਰਵੇਜ਼ ਦੀਆਂ ਦੋ ਫਲਾਈਟਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਭੇਜੀਆਂ ਸਨ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸ਼ੁਕਰਵਾਰ ਸ਼ਾਮ ਲੰਡਨ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਮਿਲਣ ਹਵਾਈ ਅੱਡੇ ਪੁੱਜੇ। ਇਸ ਦੌਰਾਨ ਔਜਲਾ ਨੇ ਯਾਤਰੀਆਂ ਨੂੰ ਮਾਸਕ ਵੰਡੇ। ਇਸ ਦੌਰਾਨ ਬਿ੍ਟਿਸ਼ ਏਅਰਵੇਜ਼ ਦੀ ਸੰਖਿਆ ਬੀਏ 9115 ਸ਼ਾਮ ਨੂੰ 328 ਐੱਨਆਰਆਈਜ਼ ਨਾਲ ਰਵਾਨਾ ਹੋਈ। ਜਦਕਿ ਇਸ ਤੋਂ ਪਹਿਲਾਂ ਕਤਰ ਏਅਰਵੇਜ਼ ਦੀ ਫਲਾਈਟ ਸੰਖਿਆ 3484 ਵੀਰਵਾਰ ਰਾਤ ਲਗਪਗ 10 ਵਜੇ 364 ਐੱਨਆਰਆਈਜ਼ ਨਾਲ ਲੰਡਨ ਰਵਾਨਾ ਹੋਈ। ਏਅਰਪੋਰਟ ਡਾਇਰੈਕਟਰ ਮਨੋਜ ਚੰਸੋਰਿਆ ਨੇ ਕਿਹਾ ਕਿ ਐੱਨਆਰਆਈਜ਼ ਨੂੰ ਲੰਡਨ ਭੇਜਣ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ