You are here

ਜਲਾਲਦੀਵਾਲ ਵਿਖੇ ਵਿਕਾਸ ਕਾਰਜਾਂ ਦੇ ਕੰਮ ਦੀ ਸ਼ੁਰੂਆਤ 

ਰਾਏਕੋਟ, 26 ਫਰਵਰੀ (ਗੁਰਭਿੰਦਰ ਗੁਰੀ ) ਨੇੜਲੇ ਪਿੰਡ ਜਲਾਲਦੀਵਾਲ ਵਿਖੇ ਬਰਨਾਲਾ - ਬਠਿੰਡਾ ਮਾਰਗ ਤੋਂ ਪਿੰਡ ਜਲਾਲਦੀਵਾਲ ਨੂੰ ਜਾਂਦੀ ਲਿੰਕ ਸੜਕ ਤੇ ਘਰਾਂ ਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਲੋਕਾਂ ਵਿੱਚ ਭਾਰੀ ਗੁੱਸਾ ਸੀ, ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪਿੰਡ ਇਕਾਈ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਪਾਣੀ ਦੀ ਨਿਕਾਸੀ ਬਾਰੇ ਐਸਡੀਐਮ ਰਾਏਕੋਟ, ਬੀਡੀਪੀਓ ਰਾਏਕੋਟ ਗ੍ਰਾਮ ਪੰਚਾਇਤ ਜਲਾਲਦੀਵਾਲ ਦੇ ਦੇ ਧਿਆਨ ਵਿਚ ਲਿਆਂਦਾ ਗਿਆ। ਜਿਸ ਤੋਂ ਬਾਅਦ ਸਰਪੰਚ ਜਗਜੀਤ ਸਿੰਘ ਜੱਗਾ ਅਤੇ ਗ੍ਰਾਮ ਪੰਚਾਇਤ ਵੱਲੋਂ ਇਸ ਸਮੱਸਿਆ ਦੇ ਹੱਲ ਤਕਰੀਬਨ ਪੰਜ ਲੱਖ ਦੀ ਲਾਗਤ ਨਾਲ ਪਾਇਪਾਂ ਪਾਈਆਂ ਜਾ ਰਹੀਆਂ ਹਨ, ਦੇ ਕੰਮ ਦੀ ਅੱਜ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ, ਬੀਡੀਪੀਓ ਰਾਏਕੋਟ ਅਤੇ ਸਰਪੰਚ ਜਗਜੀਤ ਸਿੰਘ ਜੱਗਾ ਦਾ ਇਸ ਸਮੱਸਿਆ ਦਾ ਹੱਲ ਕਰਨ ਲਈ ਸ਼ੁਰੂ ਕਰਵਾਏ ਕੰਮ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਆਪ ਪਾਰਟੀ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ, ਸਰਪੰਚ ਜਗਜੀਤ ਸਿੰਘ ਜੱਗਾ, ਪ੍ਰਧਾਨ ਲਖਵਿੰਦਰ ਸਿੰਘ ਜੌਹਲ ਆਦਿ ਹਾਜ਼ਰ ਸਨ।