You are here

ਪਿੰਡ ਮੋਹੀ ਵਿਖੇ ਬਰਸੀ ਮੌਕੇ ਸਹੀਦ ਬਾਬਾ ਦੀਪ ਸਿੰਘ ਯੂਥ ਵੈਲਫੇਅਰ ਕਲੱਬ ਵਲੋਂ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ

ਕਲੱਬ ਨੂੰ ਸਮਾਜ ਭਲਾਈ ਭਲਾਈ ਦੇ ਕੰਮਾਂ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ -ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ  

ਜੋਧਾਂ / ਸਰਾਭਾ 26 ਫਰਵਰੀ ( ਦਲਜੀਤ ਸਿੰਘ ਰੰਧਾਵਾ ) ਇਤਿਹਾਸਕ ਗੁਰਦੁਆਰਾ ਛੱਲਾ ਸਾਹਿਬ ਪਾਤਸਾਹੀ 10ਵੀ ਪਿੰਡ ਮੋਹੀ ਵਿਖੇ ਸੰਤ ਬਾਬਾ ਨਿਹਾਲ ਸਿੰਘ ਜੀ ਯਾਦ ਚ ਸੰਤ ਬਾਬਾ ਨਿਹਾਲ ਸਿੰਘ ਯੂਥ ਵੈਲਫੇਅਰ ਕਲੱਬ ਵਲੋਂ ਸਮੂਹ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਲੱਬ ਦੇ ਸਰਪ੍ਰਸਤ ਹਰਵਿੰਦਰਜੀਤ ਸਿੰਘ ਖਾਲਸਾ ਦੇ ਉੱਦਮ ਸਦਕਾ 29ਵੀ ਸਲਾਨਾ ਬਰਸੀ ਮਨਾਈ ਗਈ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਿਸ ਦੌਰਾਨ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਵਲੋਂ ਜਿੱਥੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਓਥੇ ਪਿੰਡ ਮੋਹੀ ਅੰਦਰ ਸਮਾਜ ਭਲਾਈ ਦੇ ਕੰਮਾਂ ਨਾਲ ਜਾਣੀ ਜਾਂਦੀ ਸੰਸਥਾ ਸਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਕਲੱਬ ਵਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ '' ਪੰਜਾਬੀ ਮਾਂ ਬੋਲੀ ਨੂੰ ਸੰਭਾਲੋ '' ਪੈਂਤੀ ਲਿਖੋ ਇਨਾਮ ਪਓ , ਜੋਂ ਵੀ ਕੇਸ ਰਖੇਗਾ ਓਸ ਨੂੰ ਮੁਫਤ ਦਸਤਾਰ ਮੁਫਤ ਦਿੱਤੀ ਜਾਵੇਗੀ, ਬੱਚਿਆਂ ਤੋਂ ਸਿੱਖ ਇਤਿਹਾਸ ਦੇ ਸਵਾਲ ਜਵਾਬ ਅਤੇ ਜੁਬਾਨੀ ਗੁਰਬਾਣੀ ਸੁਣੀ ਗਈ, ਗੁਰੂ ਸਾਹਿਬਾਨ ਦੀਆਂ ਫੋਟੋਆਂ ਚ ਕਲਰ ਭਰਨ ਦੇ ਮੁਕਾਬਲੇ ਕਰਵਾਏ। ਇਸ ਮੌਕੇ 475 ਬੱਚਿਆਂ ਨੇ ਵੱਖ ਵੱਖ ਮੁਕਾਬਲਿਆਂ ਚ ਭਾਗ ਲਿਆ ਭਾਗ ਲੈਣ ਵਾਲੇ ਹਰ ਬੱਚੇ ਨੂੰ ਮੈਡਲ ਅਤੇ ਹੋਰ ਸਮਗਰੀ ਨਾਲ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਕਲੱਬ ਵਲੋਂ ਕੀਤੇ ਇਸ ਉਪਰਾਲੇ ਦੀ ਸੰਗਤਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਮੇਂ ਅਰਜਨ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ ਨੇ ਵਿਸੇਸ ਤੌਰ ਤੇ ਹਾਜਰੀ ਲਾਉਂਦੇ ਹੋਏ ਕਿਹਾ ਕਿ ਕਲੱਬ ਵਲੋਂ ਪੰਜਾਬੀ ਭਾਸ਼ਾ ਨੂੰ ਉਤਸਾਹਿਤ ਕਰਨਾ ਅਤੇ ਸਿੱਖੀ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।  ਇਸ ਮੌਕੇ ਖਾਲਸਾ ਐਜੂਕੇਸ਼ਨ ਸੁਸਾਇਟੀ ਵਲੋਂ ਦਸਤਾਰਾਂ ਦੇ ਲੰਗਰ ਲਗਾਏ 30 ਦੇ ਕਰੀਬ ਨੌਜਵਾਨਾਂ ਵਲੋਂ ਕੇਸ ਰੱਖਣ ਦਾ ਪ੍ਰਣ ਕੀਤਾ ਨਾਲ ਹੀ ਲੋੜਵੰਦ ਬੱਚਿਆਂ ਨੂੰ ਦਸਤਾਰਾਂ ਅਤੇ ਧਾਰਮਿਕ ਲਿਟਰੇਚਰ ਮੁਫਤ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕਾਕਾ, ਚੇਅਰਮੈਨ ਗੁਰਦੀਪ ਸਿੰਘ ਖਾਲਸਾ, ਪ੍ਰੇਮ ਸਿੰਘ ਵਾਈਸ ਚੇਅਰਮੈਨ, ਜਫਰਜੰਗ ਸਿੰਘ ਬੱਬਰ ਮੀਤ ਪ੍ਰਧਾਨ, ਹਰਮਿੰਦਰ ਸਿੰਘ ਮਿੰਟੂ ਜੂਨੀਅਰ ਮੀਤ ਪ੍ਰਧਾਨ, ਪ੍ਰੈਸ ਸਕੱਤਰ ਦਲਜੀਤ ਸਿੰਘ ਰੰਧਾਵਾ, ਸਕੱਤਰ ਸੁਖਰਾਜ ਸਿੰਘ ਰਾਜੂ, ਜ : ਗਗਨਦੀਪ ਸਿੰਘ ਗੱਗੂ, ਖਜਾਨਚੀ ਗੁਰਸੇਵਕ ਸਿੰਘ ਰਾਜੂ, ਸਹਿ ਖਜਾਨਚੀ ਵਿਸ਼ਵਜੀਤ ਸਿੰਘ ਕੋਮਲ, ਸਲਾਹਕਾਰ ਦਵਿੰਦਰ ਸਿੰਘ ਗੋਲੂ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਮਾਮੂ, ਗੁਰਦੀਪ ਸਿੰਘ ਖਾਲਸਾ ਤੋਂ ਇਲਾਵਾ ਗੁਰਵਿੰਦਰ ਸਿੰਘ ਗੋਗ , ਅਜੇ ਕੁਮਾਰ, ਗੁਰਸੇਵਕ ਸਿੰਘ ਗੈਰੀ, ਸਾਹਿਬ ਜੋਤ ਸਿੰਘ , ਅਨੁਰਾਗ ਸਿੰਘ, ਰਮਨਦੀਪ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ ਖਾਲਸਾ, ਪਵਨਦੀਪ ਸਿੰਘ ਗੋਗੀ, ਸੁਖਦੀਪ ਸਿੰਘ ਦੀਪਾ ਜੇ ਈ, ਸਤਨਾਮ ਸਿੰਘ ਖੰਗੂੜਾ, ਬਲਵੀਰ ਸਿੰਘ ਫੋਜੀ , ਮਨਦੀਪ ਸਿੰਘ, ਬਿੰਦਰ ਸਿੰਘ ਸਿੰਗੇਰਖਾਨੀ,ਪਰਮਜੀਤ ਸਿੰਘ ਪੰਮੀ , ਦਲੇਰ ਸਿੰਘ, ਸੁਖਰਾਜ ਸਿੰਘ, ਚਮਕੌਰ ਸਿੰਘ, ਬਲਰਾਜ ਸਿੰਘ ਸਾਹਨੀ ਆਦਿ ਹਾਜ਼ਰ ਸਨ ।