ਲੋੜਵੰਦ ਪਰਿਵਾਰ 28 ਫਰਵਰੀ ਤੱਕ ਕਰਵਾ ਸਕਦੇ ਹਨ ਵਿਆਹਾਂ ਦੀ ਬੁਕਿੰਗ-ਮਹੰਤ ਕਿਰਨ ਸਿੱਧੂ ਹਠੂਰ
19 ਮਾਰਚ ਨੂੰ ਸਭਿਆਚਾਰਕ ਮੇਲੇ ਚ ਅਨਾਜ ਮੰਡੀ ਮਨਾਲ ਵਿਖੇ ਪੰਜਾਬ ਦੇ ਨਾਮੀ ਕਲਾਕਾਰ ਕਰਨਗੇ ਆਪਣੇ ਫਨ ਦਾ ਮੁਜ਼ਾਹਰਾ
ਬਰਨਾਲਾ/ਮਹਿਲ ਕਲਾਂ, 26 ਫਰਵਰੀ (ਗੁਰਸੇਵਕ ਸਿੰਘ ਸੋਹੀ )-ਉਘੇ ਸਮਾਜ ਸੇਵੀ ਮਹੰਤ ਕਿਰਨ ਸਿੱਧੂ( ਡੇਰਾ ਹਠੂਰ , ਮਹਿਲ ਕਲਾਂ ,ਸ਼ੇਰਪੁਰ ਅਤੇ ਰਾਏਕੋਟ) ਵੱਲੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਸੱਭਿਆਚਾਰਕ ਪ੍ਰੋਗਰਾਮ ਅਤੇ ਧਾਰਮਿਕ ਸਮਾਗਮ ਪੁਲਿਸ ਸਟੇਸ਼ਨ ਹਠੂਰ ਦੀ।ਬੈਂਕ ਸਾਇਡ ਵਾਲੇ ਡੇਰੇ ਵਿਚ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਮਹਿਲ ਕਲਾਂ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਕਿਰਨ ਸਿੱਧੂ (ਹਠੂਰ) ਨੇ ਦੱਸਿਆ ਕਿ ਮਿਤੀ 16 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ। ਜਿਨ੍ਹਾਂ ਦੇ 18 ਮਾਰਚ ਦਿਨ (ਸਨੀਵਾਰ) ਨੂੰ ਭੋਗ ਪੈਣ ਉਪਰੰਤ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 19 ਮਾਰਚ ਦਿਨ ਐਤਵਾਰ ਨੂੰ ਅਨਾਜ ਮੰਡੀ ਸਮਰਾਲਾ ਵਿਖੇ ਇੱਕ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੰਸਾਰ ਪ੍ਰਸਿਧ ਗਾਇਕ ਮਾਸਟਰ ਸਲੀਮ, ਫਤਿਹ ਸੇਰਗਿੱਲ ,ਮਨੀ ਲਾਡਲਾ ਅਤੇ ਵਨੀਤ ਖਾਨ ਸਮੇਤ ਹੋਰ ਚੋਟੀ ਦੇ ਗਾਇਕ ਸ਼ਇਰਕਤ ਕਰਨਗੇ । ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਅਨੰਦ ਕਾਰਜ ਸਮੇਂ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ,ਠੇਕੇਦਾਰ ਹਾਕਮ ਸਿੰਘ ਵਿਧਾਇਕ ਹਲਕਾ ਰਾਏਕੋਟ, ਡੀ ਆਈ ਜੀ ਹਰਚਰਨ ਸਿੰਘ ਭੁੱਲਰ ,ਰਿਟਾ.ਡੀ ਆਈ ਜੀਹਰਿੰਦਰ ਸਿੰਘ ਚਹਿਲ, ਐਸ ਐਸ ਪੀ ਸ੍ਰੀ ਸੰਦੀਪ ਕੁਮਾਰ ਬਰਨਾਲਾ, ਐਸ ਐਸ ਪੀ ਚਰਨਜੀਤ ਸਿੰਘ, ਐਸ ਐਸ ਪੀ ਵਰਿੰਦਰ ਸਿੰਘ ਬਰਾੜ, ਡੀ ਐਸ ਪੀ ਗਮਦੂਰ ਸਿੰਘ ਚਾਹਲ, ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ, ਐਸ ਐਚ ਓ ਥਾਣਾ ਠੁੱਲੀਵਾਲ ਗੁਰਬਚਰਨ ਸਿੰਘ ,ਐਸ ਐਚ ਓ ਮਹਿਲ ਕਲਾਂ ਸੁਖਵਿੰਦਰ ਸਿੰਘ ਸੰਘਾ, ਐਸ ਐਚ ਓ ਕਮਲਜੀਤ ਸਿੰਘ ਗਿੱਲ ਥਾਣਾ ਟੱਲੇਵਾਲ ਸਮੇਤ ਹੋਰਨਾਂ ਸੇਵੀ ਸੰਸਥਾਵਾਂ ਦੇ ਆਗੂ ਸਮਾਗਮ ਵਿੱਚ ਸ਼ਿਰਕਤ ਕਰਨਗੇ।ਅਖੀਰ ਵਿੱਚ ਉਨ੍ਹਾਂ ਕਿਹਾ ਕਿ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜਸ ਬਰਾਲ ਵੀ ਹਾਜ਼ਰ ਸਨ।