ਬਰਨਾਲਾ/ਮਹਿਲ ਕਲਾਂ 26 ਫ਼ਰਵਰੀ (ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਵਲੋਂ ਮਹਿਲ ਕਲਾਂ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਚੈਅਰਮੈਨ ਪ੍ਰੇਮ ਕੁਮਾਰ ਪਾਸੀ, ਜਰਨਲ ਸਕੱਤਰ ਜਗਜੀਤ ਸਿੰਘ ਕੁਤਬਾ, ਖਜਾਨਚੀ ਜਗਜੀਤ ਸਿੰਘ ਮਾਹਲ, ਪੀ ਆਰ ਓ ਫਿਰੋਜ਼ ਖਾਨ ਮਹਿਲ ਖੁਰਦ, ਪੰਜਾਬੀ ਅਖਬਾਰ "ਜਨਤਾ ਦੀ ਆਵਾਜ਼ " ਦੇ ਮੁੱਖ ਸੰਪਾਦਕ ਅਜੇ ਟੱਲੇਵਾਲ, ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ, ਅਗਜੈਕਟਿਵ ਮੈਂਬਰ ਬਲਜਿੰਦਰ ਕੌਰ ਮਾਂਗੇਵਾਲ, ਡਾ ਕਾਕਾ ਮਹਿਲ ਖੁਰਦ, ਸੀਨੀਅਰ ਮੈਂਬਰ ਲਕਸਦੀਪ ਸਿੰਘ ਗਿੱਲ, ਛੋਟਾ ਬੱਚਾ ਕੈਪਟਨ ਸਿੰਘ, ਕਬੱਡੀ ਖਿਡਾਰੀ ਅਲੀ ਮਹਿਲ ਕਲਾਂ, ਮੈਡਮ ਮਨਜੀਤ ਕੌਰ, ਸਰਪੰਚ ਬਲੌਰ ਸਿੰਘ ਤੋਤੀ, ਆਕਾਸ਼ ਮਾਨਸਾ, ਡਾ ਸਤਪਾਲ ਸਿੰਘ ਲੁਧਿਆਣਾ,ਸੋਨੀ ਹਮੀਦੀ ਆਦਿ ਹਾਜਰ ਹੋਏ।
ਇਸ ਪ੍ਰਭਾਵਸਾਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਾ ਪਰਮਿੰਦਰ ਸਿੰਘ ਨੇ ਕਿਹਾ ਕਿ ਮਹਿਲ ਕਲਾਂ ਦੇ ਮਸ਼ਹੂਰ ਕਬੱਡੀ ਖਿਡਾਰੀ ਨੇ ਮਾਂ ਖੇਡ ਕਬੱਡੀ ਖੇਤਰ ਵਿੱਚੋ ਫ਼ੋਰਡ ਟਰੈਕਟਰ ਜੇਤੂ ਅਲੀ ਮਹਿਲ ਕਲਾਂ ਨੇ ਸਾਡੀ ਧਰਤੀ ਮਹਿਲ ਕਲਾਂ ਦਾ ਨਾਮ ਪੂਰੀ ਦੁਨੀਆ ਚ ਰੌਸ਼ਨ ਕੀਤਾ ਹੈ।
ਫਿਰੋਜ਼ ਖਾਨ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਇਸ ਬੈਸਟ ਰੇਡਰ ਅਲੀ ਮਹਿਲ ਕਲਾਂ ਦੇ ,ਜਿਸ ਦੇ ਨਾਮ ਨਾਲ ਸਾਡੀ ਵੀ ਦੇਸ ਵਿਦੇਸ਼ ਵਿੱਚ ਵੱਖਰੀ ਪਹਿਚਾਣ ਬਣੀ ਹੈ। ਜਗਜੀਤ ਮਾਹਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਖਿਡਾਰੀ ਨੇ ਨਸ਼ਾ ਰਹਿਤ ਰਹਿ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਸਮਰਪਿਤ ਹੋ ਕੇ ਬੈਸਟ ਰੇਡਰ ਬਣ ਕੇ ਟਰੈਕਟਰ ਦੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਹੜੇ ਕਹਿੰਦੇ ਸਨ ਕਿ ਖਿਡਾਰੀ ਨਸ਼ੇ ਤੋਂ ਬਿਨਾ ਨਹੀਂ ਖੇਡਦੇ। ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਅਜਿਹੇ ਹੋਣਹਾਰ ਖਿਡਾਰੀਆਂ ਤੋਂ ਸੇਧ ਲੈ ਕੇ, ਨਸ਼ਿਆਂ ਤੋਂ ਦੂਰ ਰਹਿ ਕੇ, ਸਾਡੀ ਧਰਤੀ ਮਹਿਲ ਕਲਾਂ ਦਾ ਨਾਮ ਰੌਸ਼ਨ ਕਰਨ। ਸਰਪੰਚ ਬਲੌਰ ਸਿੰਘ ਤੋਤੀ ਨੇ ਕਿਹਾ ਕਿ ਕਬੱਡੀ ਖਿਡਾਰੀ ਦੇ ਬੈਸਟ ਰੇਡਰ ਅਲੀ ਮਹਿਲ ਕਲਾਂ ਨੂੰ ਵੱਖ-ਵੱਖ ਕਲੱਬਾਂ, ਪੰਚਾਇਤਾਂ ,ਜਥੇਬੰਦੀਆਂ ,ਯੂਨੀਅਨਾਂ, ਧਾਰਮਕ ਸੰਸਥਾਵਾਂ ਨੇ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਹੈ। ਅੱਜ ਗੁਣਤਾਜ ਪ੍ਰੈਸ ਕਲੱਬ ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਕਰਨਾ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਉਹਨਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਅਸੀਂ ਮਹਿਲ ਕਲਾਂ ਦੇ ਹੋਣਹਾਰ ਖਿਡਾਰੀਆਂ ਨੂੰ ਹਰ ਪੱਖੋਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਾਂਗੇ।
ਅਖੀਰ ਵਿਚ ਮਹਿਲ ਕਲਾਂ ਦੇ ਮਸ਼ਹੂਰ ਬੈਸਟ ਰੇਡਰ ਅਲੀ ਮਹਿਲਕਲਾਂ ਨੂੰ ਹਾਰਾਂ ਨਾਲ ਲੱਦ ਕੇ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਅਲੀ ਮਹਿਲ ਕਲਾਂ ਨੇ ਵਿਸ਼ਵਾਸ਼ ਦੁਆਇਆ ਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਪਿੰਡ ਦਾ ਨਾਮ ਹੋਰ ਉੱਚਾ ਚੁੱਕਣ ਲਈ ਅਤੇ ਪੂਰੀ ਦੁਨੀਆ ਵਿਚ ਰੌਸ਼ਨ ਕਰਨ ਲਈ ਇਸ ਤੋਂ ਵੀ ਵੱਧ ਮਿਹਨਤ ਕਰੇਗਾ।