ਮੁੱਲਾਂਪੁਰ ਦਾਖਾ 25 ਜੂਨ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਮੰਡਿਆਣੀ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕੀਤੀ ਗਈ l
ਅੱਜ ਦੀ ਮੀਟਿੰਗ ਨੂੰ ਯੂਨੀਅਨ ਦੇ ਆਗੂਆਂ - ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ l
ਡੂੰਘੇ ਤੇ ਭਰਵੇਂ ਵਿਚਾਰ ਵਟਾਂਦਰੇ ਉਪਰੰਤ ਸਰਵਸੰਮਤੀ ਨਾਲ ਹੇਠ ਲਿਖੇ ਚਾਰ ਮਤੇ ਪਾਸ ਕੀਤੇ ਗਏ l ਪਹਿਲੇ ਮਤੇ ਰਾਹੀਂ ਵੱਖ ਵੱਖ ਕਿਸਾਨ, ਮਜ਼ਦੂਰ ਜੱਥੇਬੰਦੀਆਂ ਦੀ ਸਾਂਝੀ ਕਮੇਟੀ - "ਐੱਨ ਆਰ ਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ " ਰਾਹੀਂ ਐਮ.ਐਲ.ਏ. ਸ੍ਰੀਮਤੀ ਸਰਬਜੀਤ ਕੌਰ ਮਾਣੂਕੇ ,ਕਰਮ ਸਿੰਘ ਤੇ ਅਸ਼ੋਕ ਕੁਮਾਰ ਵੱਲੋਂ ਦੱਬੀ ਐਨ.ਆਈ. ਆਈ. ਕੋਠੀ ਦਾ ਕਬਜ਼ਾ ਤੋੜ ਕੇ ਅਸਲ ਮਾਲਕਾ - ਐਨ.ਆਰ. ਆਈ. ਬੀਬੀ ਅਮਰਜੀਤ ਕੌਰ ਤੇ ਕੁਲਦੀਪ ਕੌਰ ਨੂੰ ਚਾਬੀਆਂ ਸੌਂਪਣ ਤੇ ਕੋਠੀ 'ਚ ਬਿਠਾਉਣ ਅਤੇ ਦੋਸ਼ੀ ਅਸ਼ੋਕ ਕੁਮਾਰ 'ਤੇ ਪਰਚਾ ਦਰਜ ਹੋਣ ਵਾਲੀ ਜਿੱਤ ਨੂੰ ਸਾਂਝੀ ਜਦੋਜਹਿਦ ਦੀ ਜਿੱਤ ਕਰਾਰ ਦਿੰਦਿਆਂ, ਇਸਦਾ ਭਰਪੂਰ ਸੁਆਗਤ ਕੀਤਾ ਹੈ l
ਦੂਜੇ ਮਤੇ ਰਾਹੀਂ ਉਪਰੋਕਤ ਕਮੇਟੀ ਵੱਲੋਂ ਬਾਕੀ ਰਹਿੰਦੇ ਦੋਸ਼ੀਆਂ 'ਤੇ ਬਣਦੇ ਕੇਸ ਦਰਜ ਕਰਵਾਉਣ ਦੀ ਮੰਗ ਵਾਸਤੇ 26 ਜੂਨ ਦਿਨ ਸੋਮਵਾਰ ਸਵੇਰੇ 10 ਵਜ਼ੇ ਵਾਲੀ ਸਾਂਝੀ ਜਗਰਾਉਂ ਰੈਲੀ 'ਚ ਜੱਥੇਬੰਦੀ ਦਾ ਕਾਫ਼ਲਾ ਬਕਾਇਦਾ ਸਮੂਲੀਅਤ ਕਰੇਗਾ l
ਤੀਜੇ ਮਤੇ ਰਾਹੀਂ ਬੀਬੀ ਕੁਲਵੰਤ ਕੌਰ ਰਸੂਲਪੁਰ ਕਤਲਕਾਂਡ ਦੇ ਦੋਸ਼ੀਆਂ - ਡੀ.ਐੱਸ. ਪੀ. ਗੁਰਿੰਦਰ ਬੱਲ, ਏ.ਐੱਸ. ਆਈ. ਰਾਜਵੀਰ ਸਿੰਘ ਤੇ ਸਾਬਕਾ ਸਰਪੰਚ ਹਰਜੀਤ ਸਿੰਘ ਕੋਠੇ ਸ਼ੇਰ ਜੰਗ ਦੀ ਗ੍ਰਿਫ਼ਤਾਰੀ ਲਈ 15 ਮਹੀਨੇ ਤੋਂ ਚੱਲ ਰਹੇ ਸਿਟੀ ਥਾਣਾ ਜਗਰਾਉਂ ਵਾਲੇ ਪੱਕੇ ਧਰਨੇ ਲਈ ਜੱਥੇਬੰਦੀ ਵੱਲੋਂ ਲੜੀਵਾਰ ਕਾਫ਼ਲਾ ਸਮੂਲੀਅਤ ਜਾਰੀ ਰੱਖਣ ਤੇ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ l
ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਅਵਤਾਰ ਸਿੰਘ ਤਾਰ, ਜਸਵੰਤ ਸਿੰਘ ਮਾਨ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਸੁਖਚੈਨ ਸਿੰਘ ਤਲਵੰਡੀ, ਸੁਰਜੀਤ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ ਤੇ ਬਲਤੇਜ ਸਿੰਘ ਤੇਜੂ ਸਿੱਧਵਾਂ, ਗੁਰਦੀਪ ਸਿੰਘ ਮੰਡਿਆਣੀ ਵਿਸੇਸ਼ ਤੌਰ ਤੇ ਹਾਜ਼ਰ ਹੋਏ l