ਸਰਕਾਰ ਮੋਰਚੇ ਦੀਆਂ ਮੰਗਾਂ ਪੂਰੀਆਂ ਕਰੇ -ਜਸਵੀਰ ਸਿੰਘ ਪਮਾਲੀ
ਮੁੱਲਾਂਪੁਰ ਦਾਖਾ, 16 ਜੁਲਾਈ (ਸਤਵਿੰਦਰ ਸਿੰਘ ਗਿੱਲ) ਡਾਇਰੈਕਟਰ ਭਲਾਈ ਵਿਭਾਗ ਦੇ ਮੋਹਾਲੀ ਸਥਿਤ ਦਫਤਰ ਦੇ ਬਾਹਰ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਦੇ ਸੰਸਥਾਪਕ ਅਤੇ ਕੋਰ ਕਮੇਟੀ ਮੈਂਬਰ ਜਸਵੀਰ ਸਿੰਘ ਪਮਾਲੀ ਨੇ ਅੱਜ ਕੈਬਨਿਟ ਦੀ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤੱਤਕਾਲੀਨ ਸਕੱਤਰ ਸਮਾਜਿਕ ਨਿਆ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋ 15 ਜੁਲਾਈ 2021 ਨੂੰ ਜਾਰੀ ਕੀਤਾ ਗਿਆ ਗੈਰ ਸੰਵਿਧਾਨਿਕ ਪੱਤਰ ਕੀਤਾ ਗਿਆ ਹੈ, ਨੂੰ ਰੱਦ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਪਮਾਲੀ ਸੰਸਥਾਪਕ ਰਿਜਜਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਸਾਲ 2007 ਤੋ ਪਹਿਲਾ ਇੱਕ ਜਾਤੀ ਦੇ ਲੋਕਾਂ ਨੇ ਸਿਰਕੀਬੰਦ ਜਾਤੀ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਵਾਏ ਹਨ। ਜਿਸਦੀ ਵਰਤੋ ਕਰਕੇ ਉਹਨਾਂ ਨੇ 38 ਐਸ ਸੀ ਜਾਤੀਆਂ ਦੇ ਰਿਜਰਵੇਸ਼ਨ ਦੇ ਸੰਵਿਧਾਨਿਕ ਹੱਕ ਤੇ ਵੱਡਾ ਡਾਕਾ ਮਾਰਿਆ ਹੈ। ਪੱਤਰ ਜਾਰੀ ਕਰਕੇ ਪਿਛਲੀ ਸਰਕਾਰ ਨੇ ਮਾਣਯੋਗ ਪਾਰਲੀਮੈਂਟ ਆਫ ਇੰਡੀਆਂ ਨੇ ਸੰਵਿਧਾਨ ਦੀ ਧਾਰਾ 341 ਦੀ ਸਰੇਆਮ ਉਲੰਘਣਾ ਕੀਤੀ ਹੈ। ਸੰਵਿਧਾਨ ਅਨੁਸਾਰ ਜਿਹੜੀ ਜਾਤੀ 2007 ਵਿੱਚ ਐਸ ਸੀ ਸ੍ਰੇਣੀ ਵਿੱਚ ਸਾਮਲ ਹੋਈ ਹੈ ਉਹ ਜਾਤੀ 2007 ਤੋ ਪਹਿਲਾਂ ਇਸਦਾ ਲਾਭ ਨਹੀ ਲੈ ਸਕਦੀ। 15 ਜੁਲਾਈ 2021 ਨੂੰ ਜਾਰੀ ਹੋਇਆ ਪੱਤਰ ਮਾਣਯੋਗ ਸੁਪਰੀਮ ਕੋਰਟ ਦੇ ਸੈਟਰਲਡ ਲਾਅ ਦੀ ਵੀ ਉਲੰਘਣਾ ਹੈ। ਪੱਤਰ ਵਿੱਚ 13 ਜੁਲਾਈ 2023 ਨੂੰ ਕੈਬਨਿਟ ਦੀ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਮੋਰਚੇ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਇਸ ਗੈਰ ਸੰਵਿਧਾਨਿਕ ਪੱਤਰ ਨੂੰ ਜਲਦ ਤੋ ਜਲਦ ਰੱਦ ਕੀਤਾ ਜਾਵੇ। ਪਮਾਲੀ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਮੋਰਚੇ ਦੀਆਂ ਮੰਗਾਂ ਅਤੇ ਖਾਸ ਕਰਕੇ ਇਸ ਪੱਤਰ ਨੂੰ ਰੱਦ ਕਰਵਾਉਣ ਲਈ ਟਾਲ ਮਟੋਲ ਦੀ ਨੀਤੀ ਨਾ ਛੱਡੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੋਰਚੇ ਵੱਲੋਂ ਸੂਬੇ ਅੰਦਰ ਵੱਡੇ ਪ੍ਰੋਗਰਾਮ ਦਿੱਤੇ ਜਾਣਗੇ। ਇਸ ਸਮੇ ਉਹਨਾਂ ਦੇ ਨਾਲ ਹਰਦਿਆਲ ਸਿੰਘ ਚੋਪੜ੍ਹਾ ਪ੍ਰਧਾਨ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ, ਹਰਦੇਵ ਸਿੰਘ ਬੋਪਾਰਾਏ, ਧਰਮਪਾਲ ਸਿੰਘ ਗਹੌਰ ਆਦਿ ਹਾਜਰ ਸਨ।