ਗੁਰਸਿੱਖ ਦੀ ਆਤਮਾ ਅਤੇ ਦੇਹੀ ਪ੍ਰਭੂ-ਨਾਮ ਦੇ ਰੰਗ ਵਿਚ ਰੰਗੀ ਹੁੰਦੀ ਹੈ-ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ
ਲੁਧਿਆਣਾ 9 ਜੁਲਾਈ (ਕਰਨੈਲ ਸਿੰਘ ਐੱਮ.ਏ.)-ਗੁਰਬਾਣੀ ਪ੍ਰਚਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਹੋਂਦ ਦੀ ਮੁੜ ਬਹਾਲੀ ਕਰਕੇ ਲੋਕਾਈ ਤੱਕ ਪਹੁੰਚ ਕਰਨ ਦੇ ਸੰਕਲਪ ਲਈ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਵਿਦਵਾਨ, ਯੋਧੇ ਅਤੇ ਸ਼ਰੀ ਹਰਿਮੰਦਰ ਸਾਹਿਬ, ਸ਼?ਰੀ ਦਰਬਾਰ ਸਾਹਿਬ ਸ਼?ਰੀ ਅੰਮ੍ਰਿਤਸਰ ਦੀ ਸੇਵਾ ਸੰਭਾਲ ਕਰਨ ਵਾਲੇ ਕੌਮ ਦੀ ਮਾਇਨਾਜ਼ ਸ਼ਖਸ਼ੀਅਤ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ। ਜਿਸ ਵਿਚ ਮਹਾਪੁਰਸ਼ਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਭਾਈ ਮਨੀ ਸਿੰਘ ਜੀ ਦੇ ਜੀਵਨ ਫਲਸਫੇ, ਗਿਆਰਾਂ ਭਰਾਵਾਂ ਅਤੇ ਸੱਤ ਪੁੱਤਰਾਂ ਸਮੇਤ ਪ੍ਰਵਾਰ ਦੇ 52 ਜੀਆਂ ਦੀ ਸ਼ਹੀਦੀ ਅਤੇ ਇਤਿਹਾਸ ਦੀਆਂ ਕਈ ਮੁੱਲਵਾਂਨ ਘਟਨਾਵਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਗੁਰਸਿੱਖ ਦੀ ਆਤਮਾ ਅਤੇ ਦੇਹੀ ਗੁਰਬਾਣੀ-ਨਾਮ ਸਿਮਰਨ ਦੇ ਰੰਗ ਵਿਚ ਰੰਗੀ ਹੁੰਦੀ ਹੈ। ਜਦਕਿ ਦੂਜੇ ਪਾਸੇ ਅਧਿਆਤਮਕ ਪੱਖੋਂ ਬੰਜਰ ਹੋ ਚੁੱਕੇ ਮਨੁੱਖੀ ਹਿਰਦੇ ਵਾਲੇ ਧਰਮੀ ਸ਼ਖਸ਼ੀਅਤਾਂ ਦੇ ਪ੍ਰਾਣਾਂ ਦੇ ਵੈਰੀ ਬਣੇ ਹੁੰਦੇ ਨੇ, ਉਹ ਪ੍ਰਮਾਤਮਾਂ ਵਲੋਂ ਧਰਮ ਕਮਾਉਣ ਵਾਲੇ ਪਵਿੱਤਰ ਅਸਥਾਨਾਂ ਨੂੰ ਵੀ ਵਿਰੋਧੀ ਨਿਸ਼ਾਨੇ ‘ਤੇ ਰੱਖਦੇ ਆਏ ਹਨ। ਮਹਾਪੁਰਸ਼ਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਕਾਰ ਅਤੇ ਕੌਮੀ ਫਰਜ਼ਾਂ ਵਾਲੀ ਭਾਵਨਾ ਦਾ ਜਿਕਰ ਕਰਦਿਆਂ ਫੁਰਮਾਇਆ ਕਿ ਗੁਰੂਅਸਥਾਨਾਂ ਤੋਂ ਗੁਰਸਿੱਖਾਂ ਨੇ ਗੁਰਬਾਣੀ ਰੂਪੀ ਗਿਆਨ ਕੀ ਆਂਧੀ ਬਦੌਲਤ ਸਮਾਜਿਕ ਪੱਧਰ ‘ਤੇ ਵਹਿਮਾਂ-ਭਰਮਾਂ ਦੀ ਦੀਵਾਰ ਢਾਹ ਦਿੱਤੀ ਸੀ। ਸਿੱਖਾਂ ਲਈ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕੇਵਲ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਸਿੱਖਾਂ ਦੇ ਜਾਗਤ ਜੋਤ ‘ਗੁਰੂ’ ਹਨ। ਗੁਰਸਿੱਖ ਦਾ ਸ਼?ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੁੱਤਰ ਅਤੇ ਪਿਤਾ ਵਰਗਾ ਰਿਸ਼ਤਾ ਹੋਵੇ। ਜਿਸ ਤਰ੍ਹਾਂ ਪਰਿਵਾਰਕ ਮਰਯਾਦਾ ਵਿਚ ਰਹਿ ਕੇ ਸੰਸਾਰਕ ਪਿਤਾ ਦੀ ਖੁਸ਼ੀ ਹਾਸਲ ਹੁੰਦੀ ਹੈ। ਉਸੇ ਤਰ੍ਹਾਂ ਪੰਥਕ ਮਰਿਆਦਾ ‘ਚ ਰਹਿ ਕੇ ਗੁਰੂ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਦਾ ਹੈ।