You are here

ਬਲੌਜ਼ਮਜ਼ ਵਿਖੇ “ਚੀਜ਼ਾਂ ਵੇਖੋ ਤੇ ਬੋਲੋ ਗਤੀਵਿਧੀ” ਹੋਈ

ਜਗਰਾਓਂ 28 ਅਕਤੂਬਰ (ਅਮਿਤ ਖੰਨਾ): ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਲ.ਕੇ.ਜੀ. ਜਮਾਤ ਦੇ ਬੱਚਿਆਂ ਵਿਚ ਚੀਜ਼ਾਂ ਦੇਖ ਕੇ ਉਹਨਾਂ ਬਾਰੇ ਸੋਝੀ ਮੁਤਾਬਿਕ ਬੋਲਣ ਦੀ ਇੱਕ ਐਕਟੀਵਿਟੀ ਕਰਵਾਈ ਗਈ। ਜਿਸ ਵਿਚ ਅਧਿਆਪਕਾਂ ਵੱਲੋਂ ਕੁਝ ਚੀਜ਼ਾਂ ਇਕੱਤਰ ਕਰਕੇ ਅਲੱਗ-ਅਲੱਗ ਬੱਚਿਆਂ ਨੂੰ ਦਿੱਤੀਆਂ ਗਈਆਂ ਅਤੇ ਫਿਰ ਬੱਚਿਆਂ ਨੇ ਉਹਨਾਂ ਦੀ ਪਹਿਚਾਣ ਕਰਦੇ ਹੋਏ ਉਹਨਾਂ ਉੱਪਰ ਬੋਲਿਆ। ਜਿਸ ਵਿਚ ਸਹਿਬਾਜ਼ ਸਿੰਘ ਪਹਿਲੇ, ਜਗਰਾਜ ਸਿੰਘ ਦੂਸਰੇ ਅਤੇ ਹਰਮੰਨਤ ਕੌਰ ਤੀਸਰੇ ਸਥਾਨ ਤੇ ਰਹੇ ਅਤੇ ਮਨਪ੍ਰੀਤ ਕੌਰ ਨੂੰ ਵੀ ਕੌਨਸੋਲੇਸ਼ਨ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਬੱਚੇ ਇਸ ਤਰ੍ਹਾਂ ਦੀ ਗਤੀਵਿਧੀ ਕਰਕੇ ਆਪਣੇ ਗਿਆਨ ਅਤੇ ਸ਼ਬਦਾਵਲੀ ਵਿਚ ਵਾਧਾ ਕਰਦੇ ਹਨ। ਇਸ ਨਾਲ ਉਹ ਕਿਸੇ ਵੀ ਵਿਸ਼ੇ ਉੱਤੇ ਬੋਲਣ ਲਈ ਤਿਆਰ ਹੋ ਜਾਂਦੇ ਹਨ। ਉਹਨਾਂ ਇਹੋ ਜਿਹੀਆਂ ਗਿਆਨ ਉਤਸ਼ਾਹਿਤ ਗਤੀਵਿਧੀਆਂ ਨੂੰ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਦੱਸਿਆ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।