ਜਗਰਾਓਂ 26 ਅਕਤੂਬਰ (ਅਮਿਤ ਖੰਨਾ):ਪਿਛਲੇ ਦਿਨੀਂ ਸਹੋਦਿਆ ਸਕੂਲਜ਼ ਲੁਧਿਆਣਾ ਵੱਲੋਂ ਸੇਂਟ ਥੌਮਸ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦੇ ਗਰੁੱਪ ਏ ਚੌਥੀਂ ਤੋਂ ਅੱਠਵੀਂ ਅਤੇ ਗਰੁੱਪ ਬੀ ਨੌਵੀਂ ਤੋਂ ਬਾਰ੍ਹਵੀਂ ਤੱਕ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਖ਼ਤ ਮੁਕਾਬਲਿਆਂ ਵਿਚੋਂ ਗਰੁੱਪ ਏ ਦੇ ਹਿੰਦੀ ਭਾਸ਼ਣ ਮੁਕਾਬਲੇ ਵਿਚ ਜਸ਼ਨਦੀਪ ਸਿੰਘ ਜਮਾਤ ਨੇ ਤੀਸਰਾ ਸਥਾਨ, ਗਰੁੱਪ ਬੀ ਵਿਚੋਂ ਪੰਜਾਬੀ ਭਾਸ਼ਣ ਵਿਚ ਖੁਸ਼ਦੀਪ ਕੌਰ ਦੂਸਰਾ ਸਥਾਨ, ਹਿੰਦੀ ਵਿਚ ਪ੍ਰਭਨੂਰ ਕੌਰ ਦੂਸਰਾ ਸਥਾਨ ਅਤੇ ਅੰਗਰੇਜ਼ੀ ਭਾਸ਼ਣ ਵਿਚ ਪ੍ਰਭਲੀਨ ਕੌਰ ਜੌਹਲ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕਾਂ ਨਵਜੀਤ ਸਿੰਘ (ਪੰਜਾਬੀ ਵਿਭਾਗ), ਅਨੂ ਗਰਗ (ਹਿੰਦੀ ਵਿਭਾਗ) ਅਤੇ ਰਵਿੰਦਰ ਕੌਰ (ਅੰਗਰੇਜੀ ਵਿਭਾਗ) ਅਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੀਵਨ ਵਿਚ ਅੱਗੇ ਆਉਣ ਲਈ ਸਾਨੂੰ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣਾ ਜ਼ਰੂਰੀ ਹੈ ਇਸ ਤਰ੍ਹਾਂ ਅਸੀਂ ਆਤਮ ਵਿਸ਼ਵਾਸੀ ਬਣਦੇ ਹਾਂ ਤੇ ਆਪਣੇ ਮਿੱਥੇ ਟੀਚੇ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਂਦੇ ਹਾਂ। ਇਹਨਾਂ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ।