You are here

ਗਮ ਦੇ ਪਿਆਲੇ ✍️ ਮਨਜੀਤ ਕੌਰ ਧੀਮਾਨ

ਗਮ ਦੇ ਪਿਆਲੇ....

ਗਮ ਦੇ ਪਿਆਲੇ ਗਟ ਗਟ ਕਰਕੇ ਪੀ ਗਏ ਆਂ,
ਪਤਾ ਨਹੀਂ ਕਦੋਂ,ਕਿਵੇਂ ਤੇ ਕਿੱਦਾਂ ਜੀ ਗਏ ਆਂ।
ਗਮ ਦੇ ਪਿਆਲੇ......
ਸਾਗਰ ਭਰ ਭਰ ਉੱਛਲਦੇ ਜਦ ਆਵਣ ਲਹਿਰਾਂ।
ਹੁਸਨ ਇਸ਼ਕ ਦੀਆਂ ਮੰਗਦਾ ਹੁੰਦਾ ਸਦਾ ਹੀ ਖ਼ੈਰਾਂ। 
ਬੜੇ ਚਿਰਾਂ ਤੋਂ ਤਿਹਾਏ ਹੋਏ 
ਬੁੱਲ੍ਹਾਂ ਨੂੰ ਸੀ ਗਏ ਆਂ।
ਗਮ ਦੇ ਪਿਆਲੇ....
ਰੜਕਾਂ ਪੈਂਦੀਆਂ ਅੱਖੀਆਂ ਦੇ ਵਿੱਚ ਨੀਂਦ ਨਹੀਂ।
ਦੂਰ ਹੈ ਮੰਜ਼ਿਲ ਸੱਜਣਾਂ ਦੀ ਜਦ ਦੀਦ ਨਹੀਂ।
ਲੀਹਾਂ ਮਿਟਦੀਆਂ ਗਈਆਂ ਜਿੱਧਰ ਨੂੰ ਵੀ ਗਏ ਆਂ।
ਗਮ ਦੇ ਪਿਆਲੇ.....
ਕਦੇ ਕਦੇ ਤਾਂ ਹੁੰਦੀਆਂ ਸੱਧਰਾਂ ਪੂਰੀਆਂ ਨੇ।
ਅੱਧੀ ਜਿੰਦਗੀ ਬੀਤ ਗਈ ਵਿੱਚ ਘੂਰੀਆਂ ਦੇ।
ਰਾਂਝੇ ਮਿਰਜ਼ੇ ਵਾਂਗ ਰੱਖ ਇਸ਼ਕੇ ਦੀ ਨੀਂਹ ਗਏ ਆਂ।
ਗਮ ਦੇ ਪਿਆਲੇ.....

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059