ਪੰਜਾਬ

ਲੋਕ ਸੇਵਾ ਸੁਸਾਇਟੀ ਵੱਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

ਜਗਰਾਉ 29 ਅਗਸਤ (ਅਮਿਤਖੰਨਾ)ਸਵਰਗਵਾਸੀ ਜਗਦੀਸ਼ ਲਾਲ ਅਰੋੜਾ ਦੀ ਮਿੱਠੀ ਯਾਦ ਵਿਚ ਲੋਕ ਸੇਵਾ ਸੁਸਾਇਟੀ ਜਗਰਾਉਂ  ਵੱਲੋਂ ਅੱਜ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਜਿੰਦਰ ਜੈਨ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿਚ ਅਰੋੜਾ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਦਾ  ਉਦਘਾਟਨ ਆਸ਼ਾ ਰਾਣੀ ਅਰੋੜਾ ਵੱਲੋਂ ਕੀਤਾ ਗਿਆ। ਕੈਂਪ ਵਿਚ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋਂ 137 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰ ਕੇ ਜਿੱਥੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਉੱਥੇ ਆਪ੍ਰੇਸ਼ਨ ਲਈ 42 ਮਰੀਜ਼ਾਂ ਦੀ ਚੋਣ ਵੀ ਕੀਤੀ ਗਈ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ 52 ਵਿਅਕਤੀਆਂ ਦਾ ਕੋਰੋਨਾ ਟੈੱਸਟ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਰਪ੍ਰਸਤ ਰਜਿੰਦਰ ਜੈਨ ਨੇ ਅਰੋੜਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇਹ ਕੈਂਪ ਲਗਵਾ ਕੇ ਇਕ ਨੇਕ ਉਪਰਾਲਾ ਕੀਤਾ ਹੈ ਅਤੇ ਜਿਹੜੇ ਵਿਅਕਤੀ ਆਰਥਕ ਤੰਗੀ ਕਾਰਨ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਤੋਂ ਹਨ ਉਨ੍ਹਾਂ ਨੂੰ ਕੈਂਪ ਦਾ ਬਹੁਤ ਲਾਭ ਮਿਲੇਗਾ। ਉਨ੍ਹਾਂ  ਅਰੋੜਾ ਪਰਿਵਾਰ ਅਤੇ ਸ਼ੰਕਰਾ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ। ਇਸ ਮੌਕੇ ਮਦਨ ਲਾਲ ਅਰੋੜਾ, ਰੇਨੂੰ ਅਰੋੜਾ, ਮਨੀਸ਼ ਅਰੋੜਾ, ਸ਼ਿਖਾ ਅਰੋੜਾ, ਆਰ ਕੇ ਗੋਇਲ, ਅੰਜੂ ਅਰੋੜਾ, ਅਰਜੁਨ ਅਰੋੜਾ, ਦੀਕਸ਼ਾ ਅਰੋੜਾ, ਰਿਸ਼ੀਕਾ ਅਰੋੜਾ ਤੇ ਅਰੋੜਾ ਪਰਿਵਾਰ ਦੇ ਮੈਂਬਰਾਂ ਸਮੇਤ ਲੋਕ ਸੇਵਾ ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਨੀਰਜ ਮਿੱਤਲ, ਕੰਵਲ ਕੱਕੜ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਪ੍ਰਸ਼ੋਤਮ ਅਗਰਵਾਲ, ਜਸਵੰਤ ਸਿੰਘ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ।

ਬਲੌਜ਼ਮਜ਼ ਸਕੂਲ ਵਿਖੇ ਲਗਾਈ ਸਾਇੰਸ ਪ੍ਰਦਰਸ਼ਨੀ

ਜਗਰਾਉ 29 ਅਗਸਤ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਵੱਖ-ਵੱਖ ਕਲਾਸਾਂ ਦੇ ਵਿਿਦਆਰਥੀਆਂ ਵੱਲੋਂ ਸਾਇੰਸ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ। ਜਿਸ ਵਿਚ ਵਿਿਦਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸੰਬੰਧਤ ਵੱਖ-ਵੱਖ ਮਾਡਲ ਬਣਾਏ ਗਏ ਜਿਹਨਾਂ ਵਿਚ ਵਰਕਿੰਗ ਮਾਡਲ ਮਨੁੱਖੀ ਪਾਚਨ ਪ੍ਰਣਾਲੀ ਸਿਸਟਮ, ਟੈਲੀਸਕੋਪ, ਵਿੰਡ ਮਿੱਲ, ਇਲੈਕਟ੍ਰਾਨਿਕ ਲਿਫਟ, ਸਲਾਈਡਿੰਗ ਫਰੈਕਸ਼ਨ, ਅਮੀਬਾ, ਫ਼ਸਟ ਏਡ ਬਾਕਸ ਬਣਾਏ ਗਏ। ਜਿਸ ਵਿਚ ਬੱਚਿਆਂ ਨੇ ਇਸ ਮੀਟਿੰਗ ਦੌਰਾਨ ਮਾਪਿਆਂ ਨੂੰ ਆਪਣੇ ਮਾਡਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿਚ ਮਾਪੇ ਇਹਨਾਂ ਵਿਿਦਆਰਥੀਆਂ ਦੀ ਸਾਇੰਸ ਸੰਬੰਧੀ ਕਾਰਗੁਜ਼ਾਰੀ ਨੂੰ ਦੇਖ ਬਹੁਤ ਖੁਸ਼ ਹੋਏ ਅਤੇ ਬੱਚਿਆਂ ਦੀ ਸ਼ਲਾਘਾ ਵੀ ਕੀਤੀ। ਇਸਦੇ ਨਾਲ ਹੀ ਸ਼ੋਸ਼ਲ ਸਾਇੰਸ ਦੇ ਨਾਲ ਸੰਬੰਧਤ ਵਰਕਿੰਗ ਮਾਡਲ ਬਣਾਏ। ਇਸ ਦੌਰਾਨ ਵਿਿਦਆਰਥੀ ਵੱਲੋਂ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀਆਂ ਯਾਦਾਂ ਨੂੰ ਮੁੜ ਤੋਂ ਤਾਜ਼ਾ ਕਰਦੀ ਹੈ। ਇਸ ਮੁਕਾਬਲੇ ਵਿਚੋਂ ਪਹਿਲੇ ਗਰੁੱਪ (ਚੌਥੀਂ-ਪੰਜਵੀਂ) ਵਿਚੋਂ ਜਸਪ੍ਰੀਤ ਕੌਰ ਪਹਿਲੇ, ਲਿਵਜੋਤ ਦੂਸਰੇ, ਮਾਨਵ ਚਾਵਲਾ ਤੀਸਰੇ ਸਥਾਨ ਤੇ ਰਹੇ। ਇਸਦੇ ਨਾਲ ਹੀ ਦੂਜੇ ਗਰੁੱਪ (ਛੇਵੀਂ-ਅੱਠਵੀਂ) ਵਿਚੋਂ ਮਨਜੋਤ ਸਿੰਘ, ਭੁਪਿੰਦਰਦੀਪ ਸਿੰਘ ਪਹਿਲੇ, ਹਰਵੀਰ ਕੌਰ, ਅਵਲੀਨ ਕੌਰ, ਗੁਰਿੰਦਰ ਸਿੰਘ ਦੂਜੇ ਅਤੇ ਹਰਗੁਰਨੰਜਨ, ਨਵਦੀਪ ਕੌਰ ਤੀਸਰੇ ਸਥਾਨ ਤੇ ਰਹੇ ਅਤੇ ਤੀਸਰੇ ਗਰੁੱਪ (ਨੌਵੀਂ-ਦਸਵੀਂ) ਵਿਚੋਂ ਜੈਸੀਕਾ ਅਰੋੜਾ, ਪਵਨਦੀਪ ਕੌਰ, ਗੁਰਲੀਨ ਕੌਰ ਪਹਿਲੇ, ਸੁਖਵੀਰ ਕੌਰ, ਗੁਰਮਨਜੋਤ ਸਿੰਘ ਦੂਜੇ ਅਤੇ ਮਾਨਵ ਸਿੰਘ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਵਿਿਦਆਰਥੀਆਂ ਵੱਲੋਂ ਲਗਾਈ ਇਸ ਸਾਇੰਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਸਾਇੰਸ ਯੁੱਗ ਬਾਰੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਸਾਇੰਸ ਵਿਸ਼ੇ ਵਿਚ ਰੁਚੀ ਬੱਚਿਆਂ ਦਾ ਬੌਧਿਕ ਵਿਕਾਸ ਕਰਦੀ ਹੈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਇਲਾਕੇ ਦੇ ਲੋਕ ਹੱਡਾਰੋੜੀ ਦੀ ਬਦਬੂ ਤੋ ਪ੍ਰੇਸਾਨ 

   ਹਠੂਰ,29,ਅਗਸਤ-(ਕੌਸ਼ਲ ਮੱਲ੍ਹਾ)-ਕੁਝ ਮਹੀਨਿਆ ਤੋ ਫੈਲੀ ਲੰਪੀ ਸਕਿਨ ਬਿਮਾਰੀ ਨਾਲ ਹਜ਼ਾਰਾ ਪਸੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਮਰੇ ਹੋਏ ਪਸੂਆ ਨੂੰ ਜਮੀਨ ਹੇਠਾ ਦਬਾਉਣ ਲਈ ਪੰਜਾਬ ਸਰਕਾਰ ਵੱਲੋ ਸਬੰਧਤ ਜਿਲ੍ਹਾ ਡਿਪਟੀ ਕਮਿਸਨਰ ਦੀ ਡਿਊਟੀ ਲਾਈ ਗਈ ਹੈ ਪਰ ਇਹ ਸਭ ਅਖਬਾਰੀ ਬਿਆਨ ਹੀ ਸਾਬਤ ਹੋ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ:ਜਰਨੈਲ ਸਿੰਘ ਰਸੂਲਪੁਰ,ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ,ਲਖਵੀਰ ਸਿੰਘ ਮੱਲ੍ਹਾ,ਪੀਤਾ ਮਾਣੂੰਕੇ,ਰਾਜੂ ਮਾਣੂੰਕੇ ਨੇ ਕਿਹਾ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਪਿੰਡ ਰਸੂਲਪੁਰ ਰੋਡ ਤੇ ਬਣੀ ਹੋਈ ਹੈ,ਮਰੇ ਹੋਏ ਪਸੂਆ ਨਾਲ ਹੱਡਾਰੋੜੀ ਭਰ ਚੁੱਕੀ ਹੈ ਮੌਜੂਦਾ ਸਮੇਂ ਮਰੇ ਹੋਏ ਪਸੂ ਹੱਡਾਰੋੜੀ ਤੋ ਬਾਹਰ ਸੁੱਟੇ ਜਾ ਰਹੇ ਹਨ।ਉਨ੍ਹਾ ਦੱਸਿਆ ਕਿ ਮਰੇ ਹੋਏ ਪਸੂਆ ਨੂੰ ਹੁਣ ਕੁੱਤੇ ਵੀ ਖਾਣ ਤੋ ਹਟ ਗਏ ਹਨ,ਖੱੁਲੇ੍ਹ ਅਸਮਾਨ ਹੇਠ ਪਏ ਪਸੂਆ ਦੀ ਬਦਬੂ ਪਿੰਡ ਰਸੂਲਪੁਰ,ਮੱਲ੍ਹਾ ਅਤੇ ਰਾਹੀਗੀਰਾ ਲਈ ਵੱਡੀ ਸਮੱਸਿਆ ਬਣੀ ਹੋਈ ਹੈ।ਇਨ੍ਹਾ ਮਰੇ ਹੋਏ ਪਸੂਆ ਕਾਰਨ ਕੋਈ ਭਿਆਨਿਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਿਚ ਮਰੇ ਪਸੂਆ ਨੂੰ ਜਲਦੀ ਚੁੱਕ ਕੇ ਜਮੀਨ ਵਿਚ ਦੱਬਿਆ ਜਾਵੇ ਤਾਂ ਜੋ ਬਦਬੂ ਬੰਦ ਹੋ ਸਕੇ।ਇਸ ਸਬੰਧੀ ਜਦੋ ਡਿਪਟੀ ਕਮਿਸਨਰ ਸੁਰਭੀ ਮਲਕ ਨਾਲ ਸੰਪਰਕ ਕੀਤਾ ਤਾਂ ਉਹ ਮੀਟਿੰਗ ਵਿਚ ਹੋਣ ਕਰਕੇ ਸੰਪਰਕ ਨਹੀ ਹੋ ਸਕਿਆ ਤਾਂ ਫਿਰ ਅਮਿਤ ਪੰਚਾਲ ਏ ਡੀ ਸੀ ਰੂਲਰ ਡਲਿਪਮੈਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਮੈ ਹੁਣੇ ਹੀ ਡਿਪਟੀ ਡਾਇਰੈਕਟਰ ਨੂੰ ਆਖਦਾ ਹਾਂ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਦਾ ਜਾ ਕੇ ਜਾਇਜਾ ਲਿਆ ਜਾਵੇ।

ਫੋਟੋ ਕੈਪਸ਼ਨ:-ਪਿੰਡ ਮੱਲ੍ਹਾ ਦੀ ਹੱਡਾਰੋੜੀ ਤੋ ਬਾਹਰ ਸੁੱਟੇ ਮਰੇ ਪਸੂ ਫੈਲਾਅ ਰਹੇ ਹਨ ਬਦਬੂ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ 

ਮੋਗਾ(ਉਂਕਾਰ ਸਿੰਘ ਦੌਲੇਵਾਲਾ,) ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਵਾ ਕੇ ਆਪ ਚਵਰ ਸਾਹਿਬ ਕਰਦੇ ਹੋਏ, ਸ੍ਰੀ ਦਰਬਾਰ ਸਾਹਿਬ ਵਿਖੇ  ਪ੍ਰਕਾਸ਼ ਕਰਵਾਇਆ ਸੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ 

ਬੁੱਢਾ ਸਾਹਿਬ ਖੋਲਹੁ ਗ੍ਰੰਥ॥

ਲੇਹੁ ਆਵਾਜ਼ ਸੁਨਹਿ ਸਭਿ ਪੰਥ॥

ਜਦੋਂ ਬਾਬਾ ਬੁੱਢਾ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਤਾਂ ਸਭ ਤੋਂ ਪਹਿਲਾਂ ਜੋ ਹੁਕਮਨਾਮਾ ਸਿੱਖ ਪੰਥ ਚ ਆਇਆ ਸੀ।

ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥

   ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ  ਵਧਾਈਆਂ ਹੋਣ ਜੀ।

31 ਅਗਸਤ ਨੂੰ ਸਰਾਭੇ ਪਹੁੰਚੋ ਬੰਦੀ ਸਿੰਘਾਂ ਦੀ ਰਿਹਾਈ ਲਈ 'ਹਾਅ ਦਾ ਨਾਅਰਾ ਮਾਰੋ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 189ਵਾਂ ਦਿਨ ਪਿੰਡ ਕਨੇਚ ਨੇ ਭਰੀ ਹਾਜ਼ਰੀ      

ਸਰਕਾਰਾਂ ਤਾਂ ਬਦਲ ਗਈਆਂ ਪਰ, ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ : ਦੇਵ ਸਰਾਭਾ  

ਸਰਾਭਾ  29 ਅਗਸਤ - ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 189ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਤੋਂ ਬਾਪੂ ਸ਼ੇਰ ਸਿੰਘ ਕਨੇਚ,ਨੰਬੜਦਾਰ ਸੋਹਣ ਸਿੰਘ ਕਨੇਚ,ਤਰਲੋਚਨ ਸਿੰਘ ਕਨੇਚ, ਸੁਖਮਿੰਦਰ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਮੁੱਖ ਰੱਖਦਿਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ।ਸਾਡੇ ਪੰਜਵੇਂ ਪਾਤਸ਼ਾਹੀ  ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ ਵੱਖ ਮਹਾਂਪੁਰਸ਼ਾਂ ਦੀ ਬਾਣੀ ਦਰਜ ਕਰਕੇ ਸਾਡੇ ਲਈ ਅਨਮੋਲ ਖ਼ਜ਼ਾਨਾ ਦਿੱਤਾ ਜਿਸ ਨੂੰ ਸਮੁੱਚੀ ਕੌਮ ਆਪਣੇ ਗਿਆਰਵੇਂ ਗੁਰੂ ਦਾ ਮੰਨਦੇ ਹਨ। ਪਰ ਗੰਦੀ ਸੋਚ ਰੱਖਣ ਵਾਲੇ ਲੋਕਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ।ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਅੱਜ ਤਕ ਉਨ੍ਹਾਂ ਪਾਪੀਆਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ। ਜਦ ਕੇ ਸਰਕਾਰਾਂ ਤਾਂ ਬਦਲ ਗਈਆਂ ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ।ਅੱਜ ਸਮੁੱਚੀ ਸਿੱਖ ਕੌਮ ਆਪਣੀਆਂ ਹੱਕੀ ਮੰਗਾਂ ਲਈ ਰੋਸ ਮੁਜ਼ਾਹਰੇ, ਭੁੱਖ ਹੜਤਾਲਾਂ ਕਰਕੇ ਧਰਨੇ ਤੇ ਬੈਠੇ ਹਨ । ਜਦ ਕੇ ਸਰਕਾਰਾਂ ਆਪਣੀਆਂ ਕੀਤੇ ਕੰਮਾਂ ਦੀਆਂ ਝੂਠੀਆਂ ਇਸ਼ਤਿਹਾਰ ਬਾਜ਼ੀਆਂ ਕਰ ਕੇ ਲੋਕਾਂ ਦੀ ਹੱਕ ਖ਼ੂਨ ਪਸੀਨੇ ਦੀ ਕਮਾਈ ਪਾਣੀ ਵਾਂਗ ਵਹਾ ਰਹੀਆਂ ਹਨ ।ਪਰ ਸਿੱਖ ਕੌਮ ਦੇ ਧਾਰਮਿਕ ਹੱਕੀ ਮੰਗਾਂ ਵੱਲ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ।ਉੱਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕੋਈ ਉਪਰਾਲਾ ਕਰਨ ਨੂੰ ਤਿਆਰ ਨਹੀਂ ।ਜਦ ਕਿ ਕੇਂਦਰ ਸਰਕਾਰ ਸੂਬੇ ਦੀਆਂ ਸਰਕਾਰਾਂ ਦੇ ਪਾੜੇ ਬਾਲ ਸੁੱਟ ਦਿੰਦੇ ਹਨ । ਜਦ ਕੇ ਸੂਬੇ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਤਕ ਪਾਉਣ ਨੂੰ ਤਿਆਰ ਨਹੀਂ ਅਤੇ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰੋ.ਦਵਿੰਦਰਪਾਲ ਸਿੰਘ  ਭੁੱਲਰ ਦੀ ਰਿਹਾਈ ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ । ਇਸ ਲਈ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਮੰਚ, ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ। ਇਸ ਸਮੇਂ ਬਾਪੂ ਸ਼ੇਰ ਸਿੰਘ ਕਨੇਚ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਜੱਦੀ ਪਿੰਡ ਸਰਾਭੇ ਤੋਂ ਭਾਈਬਾਲਾ ਚੌਕ ਨੇਡ਼ੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਲੁਧਿਆਣਾ ਤੱਕ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ 31ਅਗਸਤ ਦਿਨ ਬੁੱਧਵਾਰ ਸਵੇਰੇ 10 ਵਜੇ ਪਿੰਡ ਸਰਾਭੇ ਪਹੁੰਚੋ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾ ਦਬਾਉਣ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ । ਇਸ ਮੌਕੇ    ਜਸਪਾਲ ਸਿੰਘ ਸਰਾਭਾ, ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ,ਕੁਲਦੀਪ ਸਿੰਘ ਦੌਧਰ, ਜਸਪ੍ਰੀਤ ਸਿੰਘ ਤਖਤੂਪੁਰਾ,ਮੇਵਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

News By ;  Manjinder Gill ( 7888466199 )

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਦੇ ਵਿਦਿਆਰਥੀ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ

ਬਰਨਾਲਾ /ਮਹਿਲਕਲਾਂ- 29 ਅਗਸਤ (ਗੁਰਸੇਵਕ ਸੋਹੀ) -ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਸਰਦਾਰ ਜਗਤਾਰ ਸਿੰਘ ਜੀ ਨੇ ਦੱਸਿਆ ਕਿ ਸਰਕਾਰੀ ਗੌਰਮਿੰਟ ਸਕੂਲ ਠੀਕਰੀਵਾਲ ਵਿਖੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਸੰਸਥਾ ਦੀ ਟੀਮ ਬੈਡਮਿੰਟਨ ਅੰਡਰ 19 ਮੁੰਡੇ ਅੰਡਰ 19 ਕੁੜੀਆਂ ਅੰਡਰ 17 ਲੜਕਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਕੁੜੀਆਂ ਅੰਡਰ ਨੇ 14 ਲੜਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰੱਸਾਕਸ਼ੀ ਵਿੱਚ ਅੰਡਰ 19 ਅਤੇ ਅੰਡਰ 17 ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਈ ਹੈ।ਇਸ ਮੌਕੇ ਮੈਡਮ ਰਾਜਦੀਪ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਸ਼ਹਿਣਸ਼ੀਲਤਾ ਅਤੇ ਚੰਗੀ ਅਗਵਾਈ ਆਦਿ ਗੁਣ ਪੈਦਾ ਕਰਦੀਆਂ ਹਨ। ਸਕੂਲੀ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਉਣੇ ਸਿੱਖਿਆ ਵਿਭਾਗ ਦਾ ਇੱਕ ਵਧੀਆ ਉਪਰਾਲਾ ਹੈ ।ਇਸ ਅਣਮੁੱਲੇ ਮੌਕੇ ਤੇ ਸਮੂਹ ਸਟਾਫ ਨੇ ਸਾਰੀ ਸਮੁੱਚੀ ਮੈਨੇਜਮੈਂਟ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ ।

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਮੁਕਾਬਲਾ ਬਾਬਾ ਫਤਿਹ ਸਿੰਘ ਅਖਾੜਾ ਵੂਲਚ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਬਾਬਾ ਫਤਿਹ ਸਿੰਘ ਅਖਾੜਾ ਵੂਲਚ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ਦੇ ਮੁਕਾਬਲਾ ਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਟੀਮ ਦੂਜੇ ਨੰਬਰ ਤੇ ਰਹੀ   

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੇ   ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ ਦਾ ਮੁਕਾਬਲਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸ਼ਮੀ ਕੌਰ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ   ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਜੇਤੂ ਰਸਮੀ ਕੌਰ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ਦੇ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੁਵੈਂਟਰੀ ਦੀ ਕੀਰਤਨ ਕੌਰ ਦੂਜੇ ਨੰਬਰ ਤੇ ਰਹੀ   

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ  ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ , ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਹਰੀ ਸਿੰਘ ਨਲਵਾ ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਚ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਦੇ ਨੌਜਵਾਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਬਾਬਾ ਅਜੀਤ ਸਿੰਘ  ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ ਹੋਏ। 

 ਜਨ ਸ਼ਕਤੀ

"ਕਾਵਿ ਵਿਅੰਗ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਨ ਸਾਹਿਬ ਤੁਸੀਂ ਤਾਂ ਆਓ ਭਗਤ ਦੀ ਨਾ ਕੋਈ ਕਸਰ ਛੱਡੀ,

ਪਰ ਟੱਸ ਤੋਂ ਮੱਸ ਨਹੀਂ ਸੀ ਮੋਦੀ ਸਾਹਿਬ ਹੋਇਆ।

ਸੋਹਲੇ ਤੁਸੀਂ ਤਾਂ ਸੀ ਸਟੇਜ ਤੋਂ ਬਹੁਤ ਗਾਏ,

ਪੰਜਾਬੀਆਂ ਨੂੰ ਲੱਗੇ,ਕੋਈ ਨਾ ਲਾਭ ਹੋਇਆ।

ਵਾਹ!ਸਟੇਟ ਪੰਜਾਬ ਤੇ ਮੋਦੀ ਸਾਹਿਬ ਸੋਹਲੇ ਹਿਮਾਚਲ ਦੇ?

ਵੇਖਿਆ ਸੁਣਿਆਂ ਨਹੀਂ,ਲੱਗਦਾ ਇਹ ਪਹਿਲੀ ਵਾਰ ਹੋਇਆ?

ਤੇਈ ਮਿੰਟ ਚੋਂ ਮਾਨ ਸਾਹਿਬ,ਮੋਦੀ ਸਾਹਿਬ ਨਾ ਤੁਹਾਡਾ  ਜਿਕਰ ਕੀਤਾ,

ਪੰਜਾਬੀਆਂ ਨੂੰ ਇਸੇ ਗੱਲ ਦਾ ਭਾਰੀ ਮਲਾਲ ਹੋਇਆ।

ਆਸਾਂ ਉਮੀਦਾਂ ਸੀ ਪੰਜਾਬ ਲਈ ਵੱਡੇ ਪੈਕੇਜ਼ ਦੀਆਂ,

ਇਸ ਵੱਲ ਗਿਆ ਨਾ ਧਿਆਨ ਕਿਉਂ?ਵੱਡਾ ਸਵਾਲ ਹੋਇਆ।

ਦੱਦਾਹੂਰੀਆ ਕਹੇ ਉਂਗਲਾਂ ਤੁਹਾਡੇ ਤੇ ਉੱਠਦੀਆਂ ਨੇ,

ਮਾਨ ਸਾਹਿਬ ਇਹੀ ਪੰਜਾਬ ਵਿੱਚ ਵੱਡਾ ਬਬਾਲ ਹੋਇਆ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 ਬੰਬਾਰਮੈੰਟ ✍️. ਸਲੇਮਪੁਰੀ ਦੀ ਚੂੰਢੀ

 ਮੈਂ ਸੁਣਿਆ ਸੀ
ਕਿ-
ਜਦੋਂ ਅਕਾਲੀ ਰਾਜ ਸੱਤਾ ਤੋਂ
ਲਾਂਭੇ ਹੁੰਦੇ ਨੇ,
ਉਦੋਂ ਲੜਦੇ ਨੇ!
ਪਰ -
ਹੁਣ ਪਤਾ ਲੱਗਿਆ
 ਕਿ-
ਜਦੋਂ ਕਾਂਗਰਸੀ ਵੀ
ਸੱਤਾ ਤੋਂ ਲਾਂਭੇ ਹੁੰਦੇ ਨੇ 
ਇੱਕ ਦੂਜੇ ਉਪਰ 
ਹੀਰੋਸ਼ੀਮਾ, ਨਾਗਾਸਾਕੀ 
ਦੇ ਬੰਬਾਂ ਵਾਗੂੰ 
ਬੰਬਾਰਮੈੰਟ ਕਰਦੇ ਨੇ! 
-ਸੁਖਦੇਵ ਸਲੇਮਪੁਰੀ 
09780620233 
28 ਅਗਸਤ, 2022.

ਸਮਰਪਿਤ ਪ੍ਰਕਾਸ਼ ਪੁਰਬ ਨੂੰ ✍️. ਸਲੇਮਪੁਰੀ ਦੀ ਚੂੰਢੀ

ਸਵੇਰ ਸ਼ਾਮ
 ਪੜ੍ਹਦੇ ਆਂ!
 ਸਦਾ ਯਾਦ 
ਕਰਦੇ ਆਂ!
ਭੋਗ ਵੀ
ਲਗਾਉਂਦੇ ਆਂ!
ਲੰਗਰ ਵੀ
ਚਲਾਉਂਦੇ ਆਂ!
 ਗੁਰੂ ਗ੍ਰੰਥ ਸਾਹਿਬ
 ਵਿਧਾਨ ਏ!
 ਜਿੰਦਗੀ ਦਾ
ਸੰਵਿਧਾਨ ਏ!
ਮਾਨਵਤਾ ਦਾ
ਨਿਸ਼ਾਨ ਏ!
ਸੱਭ ਤੋਂ 
ਮਹਾਨ ਏ! 
'ਸਰਬੱਤ ਦਾ ਭਲਾ'
ਮੰਗਦੇ ਆਂ!
ਜਾਤ-ਪਾਤ ਨੂੰ ਮੰਨਦਿਆਂ
ਨੱਕ ਚੜ੍ਹਾ ਕੇ
ਲੰਘਦੇ ਆਂ!
 ਹਊਮੈ ਵਿਚ 
ਬੱਝ ਗਏ! 
 ਲਾਲਸਾ ਵਲ 
ਭੱਜ ਗਏ! 
ਤੇਰਾ 'ਪੱਲਾ'
ਛੱਡ ਗਏ! 
 ਪਾਖੰਡਾਂ, ਵੱਲ 
ਧੱਸ ਗਏ! 
'ਨੀਵਿਆਂ' ਨੂੰ ਛੱਡ 
'ਤਕੜੇ' ਵਲ ਨੱਸ ਗਏ! 
ਡੇਰੇ ਬਣਾ ਲਏ! 
ਦੇਹਧਾਰੀ ਸਜਾ ਲਏ! 
 ਤੂੰ ਗੁਰੂ ਵਲੋਂ ਦਿੱਤਾ
'ਸ਼ਬਦ' ਆਂ! 
ਤੂੰ ਮਾਨਵਤਾ ਦੀ 
ਨਬਜ ਆਂ! 
ਹਊਮੈ ਨੇ'ਅਰਥ' 
ਭੁਲਾ ਦਿੱਤਾ!
'ਚੌਧਰ' ਦੇ ਕੀੜੇ ਨੇ
ਪੁੱਠਾ ਰਾਹ ਵਿਖਾ ਦਿੱਤਾ! 
ਉਂਝ -
ਤੈਨੂੰ ਮੰਨਦੇ ਆਂ!
 ਪਰ-
ਤੇਰੀ ਮੰਨਣ ਤੋਂ
ਕਿਨਾਰਾ ਭੰਨਦੇ ਆਂ!
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2022.

ਕੱਲ੍ਹ ਵੀ ਹੈ ਨਹੀਂ! ✍️. ਸਲੇਮਪੁਰੀ ਦੀ ਚੂੰਢੀ

 ਜਦੋਂ ਦਰਿਆਵਾਂ ਦੇ ਪੁੱਲਾਂ
ਦੇ ਥੰਮ੍ਹਲਿਆਂ ਥੱਲ੍ਹੇ 
ਨੀਹਾਂ ਨੂੰ 
ਆਪਣੇ ਲਗਾ
 ਦੇਣਾ ਖੋਰਾ!
ਮੜ੍ਹੀਆਂ 'ਚ ਪਈਆਂ
ਪੌੜੀਆਂ ਨੂੰ
ਚੁੱਕ ਕੇ ਵੇਚਣ ਦਾ
ਲੱਗ ਜਾਵੇ ਝੋਰਾ!
ਜਦੋਂ ਵਾੜ
 ਖੇਤ ਨੂੰ ਖਾਣ ਲੱਗੇ! 
ਜਦੋਂ ਮਾਂ 
ਬੱਚਿਆਂ ਨੂੰ
ਨਿਗਲ ਜਾਣ ਲੱਗੇ! 
ਉਹ ਸਮਾਜ 
ਅੱਜ ਵੀ ਹੈ ਨਹੀਂ, 
ਤੇ 
ਕੱਲ੍ਹ ਵੀ ਹੈ ਨਹੀਂ! 
-ਸੁਖਦੇਵ ਸਲੇਮਪੁਰੀ 
09780620233 
28 ਅਗਸਤ, 2022.

     ਗੂੜ੍ਹੀ ਨੀਂਦ ✍️. ਸਲੇਮਪੁਰੀ ਦੀ ਚੂੰਢੀ

 ਲੋਕ ਗੂੜ੍ਹੀ ਨੀਂਦੇ
ਸੌਂ ਗਏ ਨੇ
ਜਾਂ ਸੁਲਾ ਦਿੱਤੇ ਨੇ!
ਸਵੇਰੇ ਉੱਠ ਕੇ
ਚਾਹ ਦੀ ਚੁਸਕੀ ਨਾਲ
ਅਖਬਾਰ ਪੜ੍ਹਨ ਦੀ,
ਚੈਨਲ ਵੇਖਣ ਦੀ, 
ਚੇਸਟਾ ਮੱਧਮ
ਪੈ ਗਈ ਆ!
ਉਹ ਕਰੋੜਾਂ ਦੇ 
ਘਪਲਿਆਂ ਨੂੰ
ਸਨਸਨੀ ਖਬਰ 
ਨਹੀਂ ਮੰਨਦੇ! 
ਨਾ ਹੀ 
ਨਸ਼ਿਆਂ ਨਾਲ
ਮਰਦੇ ਗੱਭਰੂ 
ਉਨ੍ਹਾਂ ਲਈ 
ਖਾਸ ਖਬਰ ਹੁੰਦੀ ਆ ! 
 ਅਖਬਾਰ ਦੇ
ਪਹਿਲੇ ਪੰਨੇ 'ਤੇ 
ਛਾਇਆ 
ਸ਼ਰੇ-ਬਜਾਰ 
 ਹੋਏ ਕਤਲ 
ਦੀ ਖਬਰ 
 ਉਨ੍ਹਾਂ ਦੇ ਚਿਹਰਿਆਂ 'ਤੇ 
ਉਦਾਸੀ ਦੀ ਝਲਕ 
ਨਹੀਂ ਲਿਆਂਉਂਦੀ, 
ਸਗੋਂ - 
ਇੱਕ ਆਮ ਜਿਹੀ
ਖਬਰ ਤੋਂ ਵੱਧਕੇ 
ਕੁੱਝ ਨਹੀਂ ਹੁੰਦੀ ! 
ਬਸ-
ਜੀਹਦਾ ਮਰਦਾ 
ਉਹੀ ਰੋਂਦਾ! 
ਜੀਹਦਾ ਡੁੱਬਦਾ 
ਉਹੀ ਡੁੱਸਦਾ! 
ਬਾਕੀ ਸੌਂ ਜਾਂਦੇ ਨੇ! 
ਜਾਂ ਸੁਲਾ ਦਿੱਤੇ ਨੇ! 
ਜਿਵੇਂ - 
ਲੰਬੀ ਬੀਮਾਰੀ 'ਤੇ 
ਦਵਾ ਬੇ-ਅਸਰ 
ਹੁੰਦੀ ਆ, 
ਤਿਵੇਂ - 
ਘਪਲਿਆਂ ਦੀ
 ਲ਼ੜੀ ਨੇ ! 
ਕਤਲਾਂ ਦੀ
 ਝੜੀ ਨੇ! 
ਸੱਭ ਨੂੰ 
ਗੂੜ੍ਹੀ ਨੀਂਦੇ 
ਸੁਲਾ ਦਿੱਤਾ! 
ਹੁਣ ਤਾਂ 
ਚੋਰਾਂ ਨੂੰ ਵੇਖ ਕੇ 
ਗਲੀ ਦੇ ਕੁੱਤੇ 
ਵੀ ਨ੍ਹੀਂ ਭੌੰਕਦੇ! 
ਜੇ ਭੌਂਕਣ ਵੀ 
 ਬੁੱਰਕੀ 
ਸੁੱਟਣ 'ਤੇ 
ਪੂਛ ਹਿਲਾਉੰਦੇ ਨੇ! 
 ਗੂੜ੍ਹੀ ਨੀਂਦੇ 
ਜਾ ਸੌਂਦੇ ਨੇ! 
-ਸੁਖਦੇਵ ਸਲੇਮਪੁਰੀ 
09780620233 
28 ਅਗਸਤ, 2022.

ਪੰਜਾਬ ਸਰਕਾਰ ਦੇ ਪੁਤਲ਼ੇ ਫੂਕਣ ਦਾ ਅੈਲ਼ਾਨ 

8 ਸਤੰਬਰ ਨੂੰ ਘੇਰਨਗੇ ਅੈਸਅੈਸਪੀ ਦਫ਼ਤਰ ,ਮਾਮਲਾ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ,ਪੱਕਾ ਮੋਰਚਾ 158ਵੇਂ ਦਿਨ ਸ਼ਾਮਲ਼

ਜਗਰਾਉਂ 28 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਦਲਿਤ ਪਰਿਵਾਰ 'ਤੇ ਨਜ਼ਾਇਜ਼ ਹਿਰਾਸਤ 'ਚ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਪੱਕਾ ਮੋਰਚਾ ਅੱਜ 158ਵੇਂ ਦਿਨ ਵੀ ਜਾਰੀ ਰਿਹਾ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਮੋਹਣ ਸਿੰਘ ਬੰਗਸੀਪੁਰਾ ਨੇ ਅੈਲ਼ਾਨ ਕੀਤਾ ਹੈ ਕਿ 8 ਸਤੰਬਰ ਨੂੰ ਅੈਸ.ਅੈਸ.ਪੀ. ਦਫ਼ਤਰ ਘੇਰਨ ਤੋਂ ਪਹਿਲਾਂ ਧਰਨਾਕਾਰੀ ਜੱਥੇਬੰਦੀਆਂ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲ਼ੇ ਫੂਕੇ ਜਾਣਗੇ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਤਰਲੋਚਨ ਸਿੰਘ ਝੋਰੜਾਂ, ਜਸਦੇਵ ਸਿੰਘ ਲਲਤੋਂ ਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੱਗਾ ਪੱਕਾ ਮੋਰਚਾ ਅੱਜ 158ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨਾਂ ਕਿਹਾ ਕਿ ਸੁੱਤੀ ਪਈ "ਆਪ" ਸਰਕਾਰ ਨੂੰ ਗੂੜੀ ਨੀਂਦ ਚੋੰ ਜਗਾਉਣ ਲਈ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ 8 ਸਤੰਬਰ ਨੂੰ ਰੋਸ ਮੁਜ਼ਾਹਰਾ ਕਰਦੇ ਹੋਏ ਅੈਸ.ਅੈਸ.ਪੀ. ਦਫ਼ਤਰ ਮੂਹਰੇ ਰੋਸ-ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਇਸ ਪ੍ਰਸਤਾਵਿਤ ਰੋਸ ਮੁਜ਼ਾਹਰੇ ਸਬੰਧੀ ਇਲਾਕੇ ਵਿੱਚ ਮੀਟਿੰਗਾਂ ਕਰਕੇ ਜਿਥੇ ਪੁਤਲ਼ੇ ਫੂਕੇ ਜਾਣਗੇ, ਉਥੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੁਲਿਸ ਦੇ ਘਟੀਆ ਵਤੀਰੇ ਪ੍ਰਤੀ ਅਾਮ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਕਿਉਂਕਿ ਇਨਸਾਫ਼ ਦੇ ਮੁੱਦੇ 'ਤੇ ਕੋਈ ਵੀ ਸਰਕਾਰੀ ਨੁਮਾਇੰਦਾ ਗੱਲ਼ ਸੁਣਨ ਨੂੰ ਤਿਆਰ ਨਹੀਂ ਹੈ। ਇਸ ਮੌਕੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਥਾਣਾਮੁਖੀ ਕਹਿੰਦੇ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖਿਆ, ਤਸੀਹੇ ਦਿੱਤੇ ਸਨ ਅਤੇ ਕੁੱਟਮਾਰ ਕਰਨ ਨਾਲ ਮ੍ਰਿਤਕਾ ਭੈਣ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਹੋਈ 10 ਦਸੰਬਰ ਨੂੰ ਦੁਨੀਆਂ ਤੋਂ ਚਲੀ ਗਈ ਸੀ ਅਤੇ ਮੌਤ ਦੂਜੇ ਦਿਨ ਦੋਸ਼ੀਆਂ ਖਿਲਾਫ਼ ਪਰਚਾ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6-7 ਮਹੀਨੇ ਲੰਘ ਗਏ ਹਨ ਪਰ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਖੁੱਦ ਪੀੜ੍ਹਤਾ ਤੇ ਚਸਮਦੀਦ ਗਵਾਹ ਸੁਰਿੰਦਰ ਕੌਰ ਰਸੂਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਸੁਣਵਾਈ ਨਾਂ ਕਰਕੇ ਹਰ ਪੱਖ ਤੋਂ ਉਜਾੜਾ ਕੀਤਾ ਗਿਆ ਜਿਸ ਲਈ ਪੁਲਿਸ ਤੇ ਸਿਵਲ ਪ੍ਰਸਾਸ਼ਨ ਸਮੇਤ ਰਹਿ ਚੁੱਕੀਆਂ ਸਰਕਾਰਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰਾਮਤੀਰਥ ਸਿੰਘ ਲੀਲ੍ਹਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ, ਦਲਜੀਤ ਸਿੰਘ ਬਿੱਲੂ, ਹਰੀ ਸਿੰਘ ਚਚਰਾੜੀ, ਜਗਰੂਪ ਸਿੰਘ ਅੱਚਰਵਾਲ, ਗੁਰਚਰਨ ਸਿੰਘ ਬਾਬੇਕਾ ਨੇ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਮੁਕੱਦਮੇ ਦੇ ਮੁੱਖ ਗਵਾਹ ਨਿਰਮਲ ਸਿੰਘ ਰਸੂਲਪੁਰ ਅਵਤਾਰ ਸਿੰਘ ਰਸੂਲਪੁਰ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੇ 2005 ਤੋਂ ਅੱਜ ਤੱਕ ਕਰੀਬ 17 ਸਾਲ ਭਾਰੀ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਪਰਿਵਾਰ ਲੰਘੇ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜਦਾ ਆ ਰਿਹਾ ਹੈ ਪਰ ਦੁੱਖ ਦੀ ਗੱਲ਼ ਹੈ ਕਿ ਕਿਸੇ ਸਰਕਾਰ  ਨੇ ਵੀ ਇਨਸਾਫ਼ ਨਹੀਂ ਦਿੱਤਾ ਅਤੇ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵੀ ਅੱਖਾਂ ਬੰਦ ਕਰੀ ਬੈਠੀ ਹੈ। ਅੱਜ ਦੇ ਧਰਨੇ ਵਿੱਚ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ ਹਰਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਨਾਨਕਸਰ ਬਰਸੀ ਸਮਾਗਮ ਤੇ ਮੈਡੀਕਲ ਕੈਂਪ ਲਗਾਇਆ

ਜਗਰਾਉਂ,  28ਅਗਸਤ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸੰਤ ਬਾਬਾ ਨਾਹਰ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਕਪੂਰ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬੇ ਕੇ ਹਸਪਤਾਲ ਦੌਧਰ ਵੱਲੋਂ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰ ਅੰਕੁਸ਼ ਸਿੰਗਲਾ , ਡਾਕਟਰ ਅਰਜੁਨ ਗੁਪਤਾ, ਗੁਰਦੀਪ ਸਿੰਘ ,ਅਮਰੀਕ ਸਿੰਘ,ਗੁਰਵਿੰਦਰ ਸਿੰਘ,ਭਗਵਾਨ ਸਿੰਘ ,ਰਾਜੂ ,ਮਨਪ੍ਰੀਤ ਸਿੰਘ,ਲਵਪ੍ਰੀਤ ਸਿੰਘ ਵਲੋ 900 ਤੋਂ ਵੱਧ ਮਰੀਜਾ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਅਤੇ ਲੈਬ ਟੈਸਟ ਕੀਤੇ ਗਏ  ।ਇਸ ਵਿਚ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਕੇ  ਹਸਪਤਾਲ ਵਿੱਚ 1 ਸਤੰਬਰ ਤੋਂ ਲੇ ਕੇ 15 ਸਤੰਬਰ ਤੱਕ ਕੋਈ ਵੀ ਜਰਨਲ ਸਰਜਰੀ ਸਿਰਫ 13000 ਵਿਚ ਕੀਤੀ ਜਾਵੇਗੀ ਅਤੇ ਦੋਨੋ ਗੋਡੇ ਸਿਰਫ 199000 ਚ ਕੀਤੇ ਜਾਣਗੇ ।

ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਬੀਬੀ ਮਾਣੂੰਕੇ ਨਾਲ ਕੀਤੀਆਂ ਵਿਚਾਰਾਂ

ਬੀਬੀ ਮਾਣੂੰਕੇ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ
ਜਗਰਾਉਂ,(ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ  )ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਹਲਕਾ ਜਗਰਾਉਂ ਦਾ ਵਿਕਾਸ ਕਰਨ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ ਅਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ। ਉਹਨਾਂ ਦੱਸਿਆ ਕਿ ਬੇਟ ਇਲਾਕੇ ਲਈ ਇੱਕ ਆਈ.ਟੀ.ਆਈ ਬਣਾਈ ਜਾਵੇਗੀ ਅਤੇ ਇੱਕ 66 ਕੇਵੀ ਬਿਜਲੀ ਦਾ ਵੱਡਾ ਗਰਿੱਡ ਸਥਾਪਿਤ ਕਰਵਾਇਆ ਜਾਵੇਗਾ, ਜਿਸ ਲਈ ਉਹ ਪੂਰੀ ਤਰਾਂ ਜੁਟੇ ਹੋਏ ਹਨ। ਉਹਨਾਂ ਆਖਿਆ ਕਿ ਜਗਰਾਉਂ ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਵੀ ਇੱਕ 66 ਕੇਵੀ ਗਰਿੱਡ ਲਗਵਾਇਆ ਜਾਵੇਗਾ। ਇਸ ਤੋਂ ਇਲਾਵਾ ਜਗਰਾਉਂ-ਰਾਏਕੋਟ ਰੋਡ ਉਪਰ ਸਥਿਤੀ ਅਖਾੜੇ ਵਾਲੀ ਨਹਿਰ ਦਾ ਪੁਲ ਜੋ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਹੈ, ਉਹ ਮਿਆਦ ਪੁਗਾ ਚੁੱਕਾ ਹੈ ਤੇ ਤੰਗ ਹੈ ਅਤੇ ਖਸਤਾ ਹਾਲਤ ਵਿੱਚ ਵੀ ਹੈ ਉਥੇ ਨਵਾਂ ਪੁਲ ਬਨਾਉਣ ਲਈ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਹੋ ਚੁੱਕੇ ਹਨ। ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਅਖਾੜੇ ਵਾਲੀ ਨਹਿਰ ਦੇ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਫਾਈ ਲਈ ਕਾਰਜ ਚੱਲ ਰਹੇ ਹਨ ਅਤੇ ਸ਼ਹਿਰ ਵਿੱਚੋ ਕੂੜੇ ਦੀ ਢੋਆ-ਢੁਆਈ ਲਈ ਲਗਭਗ 70 ਲੱਖ ਰੁਪਏ ਦੇ ਪ੍ਰੋਜੈਕਟਾਂ ਦੀ ਮੰਨਜੂਰੀ ਲੈਕੇ ਵਿਕਾਸ ਕਾਰਜ ਚੱਲ ਰਹੇ ਹਨ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਸੀਵਰੇਜ ਦੀ ਸਫਾਈ ਅਤੇ ਫੜਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਮੰਡੀ ਵਿੱਚ ਵੱਡੀਆਂ ਨਵੀਆਂ ਐਲ.ਈ.ਡੀ.ਲਾਈਟਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਆੜਤੀਆਂ ਤੇ ਕਿਸਾਨਾਂ ਲਈ ਫਸਲਾਂ ਦੀ ਸਾਂਭ ਸੰਭਾਲ ਵਾਸਤੇ ਦੋ ਨਵੇਂ ਸ਼ੈਡ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੀਆਂ ਲਗਭਗ ਸਾਰੀਆਂ 9 ਫੁੱਟੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਪ੍ਰੀਮੈਕਸ ਦੀ ਲੋੜ ਹੈ, ਉਹਨਾਂ ਸੜਕਾਂ ਦਾ ਪ੍ਰੀਮਿਕਸ ਪਾ ਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ। ਵਿਧਾਇਕਾ ਨੇ ਦੱਸਿਆ ਕਿ ਉਹ ਖੁਦ ਅਤੇ ਉਹਨਾਂ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਰੋਜ਼ਾਨਾਂ ਆਪਣੇ ਦਫਤਰ ਵਿੱਚ ਬੈਠਕੇ ਰੋਜ਼ਾਨਾਂ ਲਗਭਗ ਦੋ-ਤਿੰਨ ਸੌ ਲੋਕਾਂ ਦੇ ਮਸਲੇ ਆਪਣੀ ਟੀਮ ਸਮੇਤ ਹੱਲ ਕਰਦੇ ਹਨ। ਵਿਧਾਇਕਾ ਮਾਣੂੰਕੇ ਦੁਆਰਾ ਕਰਵਾਏ ਜਾ ਰਹੇ ਕੰਮਾਂ ਤੋਂ ਡਾ.ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਆਖਿਆ ਕਿ ਵਿਧਾਇਕਾ ਮਾਣੂੰਕੇ ਇੱਕ ਔਰਤ ਹੋ ਕੇ ਵੀ ਹਲਕੇ ਦਾ ਵਿਕਾਸ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੇ ਹੋਏ ਹਨ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਵਿਚਾਰ ਕਰਕੇ ਜਗਰਾਉਂ ਹਲਕੇ ਦੀ ਸਹਾਇਤਾ ਲਈ ਵਿਧਾਇਕਾ ਮਾਣੂੰਕੇ ਦਾ ਸਹਿਯੋਗ ਕਰਨਗੇ। ਇਸ ਮੌਕੇ ਵਿਧਾਇਕਾ ਮਾਣੂੰਕੇ ਵੱਲੋਂ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦਾ ਸਨਮਾਨ ਚਿੰਨ ਅਤੇ ਗੁਲਦਸਤੇ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਗੋਪੀ ਸ਼ਰਮਾਂ, ਅਮਰਦੀਪ ਸਿੰਘ ਟੂਰੇ, ਰਸ਼ਪਾਲ ਸਿੰਘ ਜਗਰਾਉਂ, ਪੱਪੂ ਭੰਡਾਰੀ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ, ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।