ਪੰਜਾਬ

ਵਿਸ਼ਵਕਰਮਾ ਦਿਹਾੜਾ  ਮਨਾਉਣ ਸਬੰਧੀ ਕੀਤੀਆਂ ਵਿਚਾਰਾਂ 

ਜਗਰਾਉ 2 ਸਤੰਬਰ(ਅਮਿਤਖੰਨਾ)ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਮਨਾਉਣ ਲਈ ਜਗਰਾਉਂ ਦੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ  ਗੁਰਦੁਆਰਾ ਰਾਮਗੜ੍ਹੀਆ ਵਿਖੇ ਇਕ ਮੀਟਿੰਗ ਕੀਤੀ ਗਈ  ਇਸ ਮੌਕੇ ਵਿਸ਼ਵਕਰਮਾ ਦਿਹਾਡ਼ਾ ਹਰੇਕ ਸਾਲ ਦੀ ਤਰ੍ਹਾਂ  ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਲਈ  ਤਿਆਰੀਆਂ ਦੇ ਸਮਾਗਮ ਲਈ ਪੂਰਨ ਸਫ਼ਲਤਾ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ  ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ  ਸਰਪ੍ਰਸਤ ਕਸ਼ਮੀਰੀ ਲਾਲ ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਸਿੱਧੂ ਗੁਰਮੇਲ ਸਿੰਘ ਢੁੱਡੀਕੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਸੋਈ  ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ 25 ਅਕਤੂਬਰ ਦਿਨ ਮੰਗਲਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਵੀ ਅਪੀਲ ਕੀਤੀ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਦੱਸਿਆ ਕਿ  ਸਥਾਨਕ ਸ਼ੇਰਪੁਰੇ ਫਾਟਕਾਂ ਤੋਂ ਲੈ ਕੇ ਸ਼ਿਵਪੁਰੀ ਤੱਕ ਬੂਟੇ ਵੀ ਲਗਾਏ ਗਏ ਹਨ  ਅਸੀਂ ਉਨ੍ਹਾਂ ਦੀ ਸਾਫ਼ ਸਫਾਈ ਵੀ ਕਰਵਾਈ ਜਾਂਦੀ ਹੈਇਸ ਮੌਕੇਪ੍ਰਧਾਨ ਜਿੰਦਰਪਾਲ ਧੀਮਾਨ, ਸਰਪ੍ਰਸਤ ਕਸ਼ਮੀਰੀ ਲਾਲ, ਪ੍ਰਿਤਪਾਲ ਸਿੰਘ ਮਾਣਕੂੰ , ਹਰਨੇਕ ਸਿੰਘ ਸੋਈ , ਕਰਮ ਸਿੰਘ ਜੰਗਦੇ ਜਗਦੀਸ਼ ਸਿੰਘ ਦੀਸ਼ਾ ,ਹਰਦਿਆਲ ਸਿੰਘ ਭਮਰਾ, ਅਮਰਜੀਤ ਸਿੰਘ ਘਟੋਡ਼ੇ , ਮੰਗਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਾਕਾ , ਜਸਪਾਲ ਸਿੰਘ ਪਾਲਾ  ਹਰਪ੍ਰੀਤ ਸਿੰਘ ਲੱਕੀ, ਧਰਮ ਸਿੰਘ ਰਾਜੂ, ਬਲਜੀਤ ਸਿੰਘ ਸੈਣੀ , ਸਤਪਾਲ ਸਿੰਘ ਮਲਕ, ਜਸਵੰਤ ਸਿੰਘ ਰਾਜੂ,  ਅੰਮ੍ਰਿਤਪਾਲ ਸਿੰਘ ,ਅਮਰਦੀਪ ਸਿੰਘ ,ਮਨਦੀਪ ਸਿੰਘ ਮਨੀ, , ਨਿਰਮਲ ਸਿੰਘ ਨਿੰਮਾ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨਾਂ ਦੀ ਮਹੀਨਾਵਾਰ ਮੀਟਿੰਗ ਹੋਈ

ਜਗਰਾਉ 2 ਸਤੰਬਰ(ਅਮਿਤਖੰਨਾ)ਜਗਰਾਉਂ ਦੇ  ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ: 133 ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ  ਜਿਸ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਬਡ਼ੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਸਬੰਧੀ ਵੀ ਵਿਚਾਰਾਂ ਕੀਤੀਅਾਂ ਗਈਅਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ 25 ਅਕਤੂਬਰ ਦਿਨ ਮੰਗਲਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਸਮਾਗਮ ਲਈ ਪੂਰਨ ਸਫ਼ਲਤਾ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਡੀ ਸੰਸਥਾ ਜਿਥੇ ਸਮਾਜ ਸੇਵੀ ਕੰਮਾਂ ਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੀ ਹੈ ਉੱਥੇ ਧਾਰਮਿਕ ਕਾਰਜ ਵੀ ਕਰਦੀ ਹੈ  ਇਸ ਮੀਟਿੰਗ ਵਿਚ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਠੇਕੇਦਾਰ ਹਰਦਿਆਲ ਸਿੰਘ ਮੁੰਡੇ, ਠੇਕੇਦਾਰ ਜਗਦੇਵ ਸਿੰਘ ਮਠਾਰੂ, ਠੇਕੇਦਾਰ ਰਜਿੰਦਰ ਸਿੰਘ ਰਿੰਕੂ ,ਠੇਕੇਦਾਰ ਗੁਰਚਰਨ ਸਿੰਘ ਘਟੋਡ਼ੇ, ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਸੁਖਦੇਵ ਸਿੰਘ ਸੁਧਾਰਿਆ, ਠੇਕੇਦਾਰ ਜਗਤਾਰ ਸਿੰਘ ਕੋਟਮਾਨ , ਠੇਕੇਦਾਰ ਜਿੰਦਰ ਸਿੰਘ ਵਿਰਦੀ, ਠੇਕੇਦਾਰ ਸੁਖਵਿੰਦਰ ਸਿੰਘ ਸੋਨੀ,  ਠੇਕੇਦਾਰ ਬਲਵੀਰ ਸਿੰਘ ਸਿਵੀਆ ,ਠੇਕੇਦਾਰ ਪਰਮਜੀਤ ਸਿੰਘ ਮਠਾੜੂ  ,ਠੇਕੇਦਾਰ ਗੁਰਮੇਲ ਸਿੰਘ ਮਠਾੜੂ, ਠੇਕੇਦਾਰ ਬਲਵਿੰਦਰ ਸਿੰਘ ਪੱਪਾ ,ਠੇਕੇਦਾਰ ਭਵਨਜੀਤ ਸਿੰਘ ਉੱਭੀ , ਠੇਕੇਦਾਰ ਹਰਵਿੰਦਰ ਸਿੰਘ ਬੋਦਲਵਾਲਾ ਆਦਿ ਹਾਜ਼ਰ ਸਨ

ਸਪਰਿੰਗ ਡਿਊ ਸਕੂਲ ਨਾਨਕਸਰ ਦੀ ਫੁੱਟਬਾਲ ਟੀਮ ਨੇ ਜੋਨ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ

ਜਗਰਾਉ 2 ਸਤੰਬਰ(ਅਮਿਤਖੰਨਾ)ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਦੀ ਟੀਮ ਨੇ ਜਗਰਾਉਂ ਜੋਨ ਦੇ ਹੋਏ ਫੁੱਟਬਾਲ ਮੁਕਾਬਲਿਆਂ ਵਿੱਚ ਭਾਗ ਲੈਦਿਆਂ ਜੋਨ ਜਗਰਾਉਂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਟੀਮ ਨੇ ਸ਼ੁਰੂਆਤੀ ਲੀਗ ਮੈਚਾ ਵਿੱਚ ਯੂਨੀਰਾਇਜ਼ ਸਕੂਲ ਅਖਾੜਾ, ਗੋਰਮਿੰਟ ਸਕੂਲ ਗਾਲਿਬ ਕਲਾਂ ਅਤੇ ਗੋਰਮਿੰਟ ਸਕੂਲ ਅਖਾੜਾ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਾਇਆ।ਇਸ ਸ਼ਾਨਦਾਰ ਪ੍ਰਾਪਤੀ ਤੋ ਬਾਅਦ ਸਕੂਲ ਦੇ ਚਾਰ ਬੱਚੇ ਸੁਖਵੀਰ ਸਿੰਘ, ਪ੍ਰਭਲੀਨ ਸਿੰਘ, ਧਰੁਵ ਬਿਰਲਾ ਅਤੇ ਰੁਪਿੰਦਰਜੀਤ ਸਿੰਘ ਨੂੰ ਜਿਲੇ ਦੀ ਫੁੱਟਬਾਲ ਟੀਮ (ਅੰਡਰ^17) ਲਈ ਚੁਣਿਆ ਗਿਆ।ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਨੇ ਬੱਚਿਆਂ  ਦੀ ਕਾਰਗੁਜਾਰੀ ਦੀ ਸ਼ਲਾਘਾ ਦੇ ਨਾਲ^ਨਾਲ ਫੁੱਟਬਾਲ ਟੀਮ ਦੇ ਕੋਚ ਲਖਵੀਰ ਸਿੰਘ ਉੱਪਲ ਅਤੇ ਜਗਦੀਪ ਸਿੰਘ ਨੂੰ ਵੀ ਸਨਮਾਨਿਤ ਕਰਦਿਆਂ ਕਿਹਾ ਕਿ ਜੇਤੂ ਟੀਮ ਪਿੱਛੇ ਇਹਨਾਂ ਦੋਹਾਂ ਅਧਿਆਪਕਾਂ ਦੀ ਸਫਲਤਾ ਦਾ ਹੱਥ ਹੈ।ਆਉਣ ਵਾਲੇ ਸਮੇਂ ਵਿੱਚ ਉਹ ਵੱਧ ਤੋ ਵੱਧ ਵਿਿਦਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਗੇ।ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਡਾਇਰੈਕਟਰ ਹਰਜੀਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੇਜਰ ਮਨਦੀਪ ਚੌਹਾਨ ਨੇ ਵਿਿਦਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈਆਂ ਦਿੱਤੀਆ।

ਅੱਤਿਆਚਾਰਾਂ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਓ-ਸਤਿਕਾਰ ਕਮੇਟੀ 

ਧਰਨਾਕਾਰੀਆਂ ਨੇ164ਵੇਂ ਦਿਨ ਵੀ ਥਾਣੇ ਮੂਹਰੇ ਕੀਤੀ ਨਾਹਰੇਬਾਜ਼ੀ

ਜਗਰਾਉਂ 02 ਸਤੰਬਰ  (  ਮਨਜਿੰਦਰ ) ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਧਰਨੇ 'ਤੇ ਬੈਠੇ ਨੇੜਲੇ ਪਿੰਡ ਰਸੂਲਪੁਰ ਦੇ ਪੁਲਿਸ ਦੇ ਅੱਤਿਆਚਾਰਾਂ ਤੋਂ ਪੀੜ੍ਹਤ ਪਰਿਵਾਰ ਨੂੰ ਬਿਨਾਂ ਦੇਰੀ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿਚ ਸਥਾਨਕ ਸਿਟੀ ਥਾਣੇ ਮੂਹਰੇ ਲੱਗੇ ਪੱਕੇ ਮੋਰਚੇ ਪੁੱਜੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਜਸਪ੍ਰੀਤ ਸਿੰਘ ਢੋਲ਼ਣ, ਜੱਥੇਦਾਰ ਮੋਹਣ ਸਿੰਘ ਬੰਗਸੀਪੁਰਾ, ਜੱਥੇਦਾਰ ਚੜਤ ਸਿੰਘ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ ਨਾਲ ਧਰਨਾ ਵਿੱਚ ਪਹੁੰਚੇ ਸਿੰਘਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਪਿਛਲੇ 5 ਮਹੀਨਿਆਂ ਤੋਂ ਥਾਣੇ ਮੂਹਰੇ ਦਿਨ-ਰਾਤ ਡੇਰਾ ਲਗਾਈ ਬੈਠੀਆਂ ਹਨ ਪਰ ਸਭ  ਸਿਆਸੀ ਤੇ ਸਰਕਾਰੀ ਲੋਕਾਂ ਦੀ ਜੁਬਾਨ ਤਾਲੂਏ ਨਾਲ਼ ਲੱਗ ਗਈ ਹੈ। ਉਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਗੁਰੂਆਂ-ਪੀਰਾਂ ਦੀ ਧਰਤੀ 'ਤੇ ਗਰੀਬ ਪਰਿਵਾਰ ਦਾ ਦੁੱਖ ਸੁਣਨ ਨੂੰ ਕੋਈ ਤਿਆਰ ਨਹੀਂ ਹੈ, ਨਿਆਂ ਦੇਣਾ ਤਾਂ ਦੂਰ ਦੀ ਗੱਲ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਕਿਸਾਨ ਸਭ‍ਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਨਵੀਂ ਬਣੀ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼ ) ਦੇ ਆਗੂ ਬਲਦੇਵ ਸਿੰਘ, ਏਟਕ ਆਗੂ ਜਗਦੀਸ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸੀਖਾਂ ਪਿੱਛੇ ਬੰਦ ਕੀਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਵੀ ਨੇ ਵੀ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪਿਛਲੇ 5 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਗਰੀਬ ਪਰਿਵਾਰ ਦੀ ਪੀੜ੍ਹਤ ਮਾਤਾ ਨੇ ਆਪਣੇ ਖੂਨ ਨਾਲ "ਖਤ" ਲਿਖ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਪਰਿਵਾਰ ਅਤੇ ਧਰਨਾਕਾਰੀ ਲੋਕਾਂ ਦਾ ਕਾਨੂੰਨ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ 2005 ਤੋਂ ਹੀ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਪਰ ਪੱਲੇ ਕੁੱਝ ਨਹੀਂ ਪਿਆ ਫਿਰ ਵੀ ਉਹ ਪੁਲਿਸ ਅੱਤਿਆਚਾਰ ਖਿਲਾਫ਼ ਲੜਦੇ ਰਹਿਣਗੇ। ਇਸ ਸਮੇਂ ਕੇਕੇਯੂ ਆਗੂ ਰੂਪ ਸਿੰਘ ਝੋਰੜਾਂ, ਬੀਕੇਯੂ(ਡਕੌੰਦਾ) ਦੇ ਝੰਡਾ ਸਿੰਘ ਲੀਲ੍ਹਾ ਨੇ ਵੀ ਸੰਗੀਨ ਧਾਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਫੌਜੀ ਤੇ ਕਰਨੈਲ ਸਿੰਘ, ਨਛੱਤਰ ਸਿੰਘ, ਚਰਨ ਸਿੰਘ, ਬੱਬੀ ਜਗਰਾਉਂ, ਮਹਿੰਦਰ ਸਿੰਘ, ਜੱਥੇਦਾਰ ਚੜਤ ਸਿੰਘ, ਮਲਕੀਅਤ ਸਿੰਘ ਕਾਉਂਕੇ  ਨੇ ਵੀ ਦੋਸ਼ੀਆਂ ਸਜ਼ਾਵਾਂ ਦੇ ਕੇ ਪੀੜ੍ਹਤ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ। ।

ਬਲਾਕ ਪੱਧਰੀ ਖੇਡਾ ਦਾ ਵਿਧਾਇਕ ਮਾਣੂੰਕੇ ਨੇ ਕੀਤਾ ਉਦਘਾਟਨ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ  ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਈਆ ਜਾ ਰਹੀਆ ਹਨ।ਇਨ੍ਹਾ ਬਲਾਕ ਪੱਧਰੀ ਖੇਡਾ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਅੰਡਰ 17 ਵਿਚ ਰੱਸਾਕੱਸੀ ਦੇ ਮਾਕਾਬਲੇ ਕਰਵਾਏ ਗਏ ਜਿਨ੍ਹਾ ਵਿਚ ਜਗਰੂਪ ਸਿੰਘ,ਕੁਲਜੀਤ ਸਿੰਘ,ਸੁਖਪ੍ਰੀਤ ਸਿੰਘ,ਜਗਦੀਪ ਸਿੰਘ,ਗੁਰਵੀਰ ਸਿੰਘ,ਜਗਜੀਤ ਸਿੰਘ,ਜਸਪਿੰਦਰ ਸਿੰਘ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ,ਤਰਨਵੀਰ ਸਿੰਘ,ਸਹਿਜਪ੍ਰੀਤ ਸਿੰਘ,ਸੁਰਸਿਮਰਨ ਸਿੰਘ,ਇੰਦਰਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਵਿਚ ਸਪਰਿੰਗ ਡਿਊ ਪਬਲਿਕ ਸਕੂਲ ਜਗਰਾਉ ਨੇ ਪਹਿਲਾ,ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਜਗਰਾਉ ਨੇ ਦੂਜਾ ਅਤੇ ਜੀ ਐਚ ਜੀ ਪਬਲਿਕ ਸਕੂਲ ਸਿੱਧਵਾ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ,ਫੁੱਟਵਾਲ ਅੰਡਰ 17 ਵਿਚ ਸਰਕਾਰੀ ਹਾਈ ਸਕੂਲ ਮੱਲ੍ਹਾ ਨੇ ਪਹਿਲਾ, ਜੀ ਐਚ ਜੀ ਪਬਲਿਕ ਸਕੂਲ ਸਿੱਧਵਾ ਖੁਰਦ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਜੇਤੂ ਟੀਮਾ ਨੂੰ ਮੁਬਾਰਕਾ ਦਿੰਦਿਆ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਕੇ ਖੇਡਾ ਦਾ ਮੋਹਰੀ ਸੂਬਾ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਕਿਉਕਿ ਖੇਡਾ ਜਿਥੇ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਮਜਬੂਤ ਬਣਾਉਦੀਆ ਹਨ।ਉਥੇ ਖੇਡਾ ਖਿਡਾਰੀ ਦਾ ਸਮਾਜ ਵਿਚ ਮਾਣ-ਸਨਮਾਨ ਵੀ ਵਧਾਉਦੀਆ ਹਨ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਐਸ ਡੀ ਐਮ ਵਿਕਾਸ ਹੀਰਾ,ਤਹਿਸੀਲਦਾਰ ਮਨਮੋਹਣ ਕੌਸ਼ਿਕ ਅਤੇ ਹੋਰ ਪ੍ਰਸਾਸਨ ਦੇ ਅਧਿਕਾਰੀਆ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਮੁਖਤਿਆਰ ਸਿੰਘ,ਗੁਰਮੇਲ ਸਿੰਘ,ਸੈਕਟਰੀ ਨਿਰਮਲ ਸਿੰਘ,ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਕਾਲਾ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰਸਾਸਨ ਦੇ ਅਧਿਕਾਰੀਆ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਹੋਰ।

 ਪੁਜੀਸਨਾ ਪ੍ਰਾਪਤ ਕਰਨ ਵਾਲੇ ਖਿਡਾਰੀਆ ਨੂੰ ਕੀਤਾ ਸਨਮਾਨਿਤ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾ ਦੀਆ ਜੋਨਲ ਪੱਧਰੀ ਖੇਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਬਾਜਪੁਰਾ ਵਿਖੇ ਹੋਈਆ ਸਨ।ਜਿਨ੍ਹਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਅੰਡਰ 19 ਲੜਕੇ ਅਤੇ ਲੜਕੀਆ ਖੋ-ਖੋ ਦੀਆ ਦੋਵੇ ਟੀਮਾ ਨੇ ਪਹਿਲਾ ਸਥਾਨ ਪ੍ਰਪਾਤ ਕੀਤਾ।ਅੰਡਰ 14 ਲੜਕੇ ਅਤੇ ਲੜਕੀਆ ਨੇ ਵੀ ਖੋ-ਖੋ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਪੁਜੀਸਨਾ ਪ੍ਰਾਪਤ ਕਰਨ ਵਾਲੇ ਲੜਕੇ ਅਤੇ ਲੜਕੀਆ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਦੀ ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਅਤੇ ਸਕੂਲ ਦੇ ਸਟਾਫ ਨੇ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਖੁਸੀ ਵਿਚ ਲੱਡੂ ਵੰਡੇ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੌਰ,ਸਤਵਿੰਦਰ ਕੌਰ,ਸਤਵੀਰ ਕੌਰ,ਦੀਕਸਾਂ ਅਰੋੜਾ,ਨਰਿੰਦਰ ਕੁਮਾਰ,ਅਮਨਦੀਪ ਸਿੰਘ ਸਰਾਂ,ਪਰਮਿੰਦਰ ਕੌਰ,ਵਰਿੰਦਰ ਕੌਰ,ਸੰਦੀਪ ਕੌਰ,ਸੁਰਜੀਤ ਸਿੰਘ,ਰਮਨਦੀਪ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਅਤੇ ਸਕੂਲ ਦਾ ਸਟਾਫ ਪੁਜੀਸਨਾ ਪ੍ਰਾਪਤ ਕਰਨ ਵਾਲੇ ਖਿਡਾਰੀਆ ਨੂੰ ਸਨਮਾਨਿਤ ਕਰਦਾ ਹੋਇਆ।

ਦਿੱਲੀ ਤੋਂ ਪ੍ਰੋਫੈਸ਼ਨਲ ਬਾਊਟ ਜਿੱਤ ਕੇ ਪਰਤੇ ਸੰਦੀਪ ਚਕਰ ਨੂੰ ਕੀਤਾ ਸਨਮਾਨਿਤ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-5ਜੈਬ ਬਾਕਸਿੰਗ ਅਕੈਡਮੀ ਚਕਰ ਦਾ ਹੋਣਹਾਰ ਮੱੁਕੇਬਾਜ਼ ਸੰਦੀਪ ਸਿੰਘ ਚਕਰ ਪ੍ਰੋਫੈਸ਼ਨਲ ਬਾਕਸਿੰਗ ਵਿੱਚ ਗੌਲਣਯੋਗ ਪੈੜਾਂ ਪਾ ਰਿਹਾ ਹੈ।ਪਿਛਲੇ ਦਿਨੀਂ 'ਆਇਰਨ ਫਿਸਟ ਬਾਕਸਿੰਗ ਕਲੱਬ', ਦਿੱਲੀ ਵੱਲੋਂ ਕਰਵਾਈ ਗਈ 'ਅਬੌਕਸ ਫਾਈਟ ਨਾਈਟ' ਵਿੱਚ ਸੁਪਰ ਫਲਾਈ ਭਾਰ ਵਰਗ ਵਿੱਚ ਸੰਦੀਪ ਸਿੰਘ ਚਕਰ ਨੇ ਭਵਾਨੀ (ਹਰਿਆਣਾ) ਦੇ ਮੱੁਕੇਬਾਜ਼ ਸ਼ੁਭਮ ਯਾਦਵ ਨੂੰ ਹਰਾ ਕੇ ਚਕਰ ਅਤੇ ਪੰਜਾਬ ਦੇ ਮਾਣ ਵਿੱਚ ਵਾਧਾ ਕੀਤਾ।ਸੰਦੀਪ ਚਕਰ ਦੀ ਇਹ ਚੌਥੀ ਫਾਈਟ ਸੀ।ਉਸ ਦੀ ਇਸ ਜਿੱਤ ਨੇ ਚਕਰ ਦੇ ਮੱੁਕੇਬਾਜ਼ਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ।ਅੱਜ 5ਜੈਬ ਬਾਕਸਿੰਗ ਅਕੈਡਮੀ ਦੇ ਸੰਚਾਲਕ ਪਿੰ੍ਰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਚਕਰ ਦੇ ਮੱੁਕੇਬਾਜ਼ ਐਮਚਿਓਰ ਮੱੁਕੇਬਾਜ਼ੀ ਦੇ ਨਾਲ-ਨਾਲ ਪ੍ਰੋਫੈਸ਼ਨਲ ਮੱੁਕੇਬਾਜ਼ੀ ਵਿੱਚ ਵੀ ਆਪਣੇ ਜੌਹਰ ਦਿਖਾ ਰਹੇ ਹਨ।ਜਿੱਤ ਕੇ ਪਰਤੇ ਸੰਦੀਪ ਸਿੰਘ ਚਕਰ ਦਾ ਅਕੈਡਮੀ ਦੇ ਪ੍ਰਬੰਧਕਾਂ ਵੱਲੋ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਸੰਦੀਪ ਚਕਰ ਨੇ ਖੇਡਾਂ ਦਾ ਵਧੀਆ ਮਾਹੌਲ ਦੇਣ ਲਈ ਅਕੈਡਮੀ ਦੇ ਪ੍ਰਬੰਧਕਾਂ ਦੇ ਨਾਲ-ਨਾਲ ਸਮੂਹ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿਮੀ, ਅਮਿਤ ਕੁਮਾਰ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ, ਖਿਡਾਰੀ ਅਤੇ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਸੰਦੀਪ ਚਕਰ ਨੂੰ ਸਨਮਾਨਿਤ ਕਰਦੇ ਹੋਏ ਪਿੰ੍ਰ. ਬਲਵੰਤ ਸਿੰਘ ਸੰਧੂ ਅਤੇ ਹੋਰ।
 

ਆਰ ਕੇ ਹਾਈ ਸਕੂਲ ਦੀ ਪ੍ਰਿੰਸੀਪਲ ਸੀਮਾ ਸ਼ਰਮਾ ਨੇ ਅਹੁਦਾ ਸੰਭਾਲਿਆ 

 

ਜਗਰਾੳ(ਅਮਿਤ ਖੰਨਾ )।ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਅਪਣੇ ਪਿਤਾ ਸ਼੍ਰੀ ਰਾਧਾ ਕ੍ਰਿਸ਼ਨ ਦੀ ਯਾਦ ਚ ਬਣਾਏ  ਗਏ ਆਰ.ਕੇ.ਹਾਈ.ਸਕੂਲ ਜਗਰਾੳ  ਦੇ ਨਵੇਂ ਪ੍ਰਿਸੀਂਪਲ ਦਾ ਅਹੁਦਾ ਮੈਡਮ ਸੀਮਾ ਸ਼ਰਮਾ ਨੂੰ ਸੌਂਪਿਆ ਗਿਆ।ਇਸ ਮੋਕੇ 36 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਰਿਟਾਇਰ ਹੋਏ ਪ੍ਰਿਸੀਂਪਲ ਕੈਪਟਨ ਨਰੇਸ਼ ਵਰਮਾ ਨੇ ਮੈਡਮ ਸੀਮਾ ਸ਼ਰਮਾ ਨੂੰ ਚਾਬੀਆਂ ਸੋਂਪਦੇ ਹੋਏ ਅਪਣੀ ਕੁਰਸੀ ਸੋਂਪਣ ਦੋਰਾਨ ਕਿਹਾ ਕਿ  ਉਹ ਮੈਡਮ ਸੀਮਾ ਵਲੋਂ ਸਕੂਲ ਦੀ ਬੇਹਤਰੀ ਲਈ ਕਿੱਤੇ ਜਾਣ ਵਾਲੇ ਕੰਮਾ ਵਿੱਚ ਅਪਣੀ ਪੂਰਾ ਸਹਿਯੋਗ ਦੇਣਗੇ।ਇਸ ਮੋਕੇ ਸਕੂਲ ਦੇ ਪ੍ਰਧਾਨ  ਐਡਵੋਕੇਟ ਨਵੀਨ ਗੁਪਤਾ ਅਤੇ  ਮੈਡਮ ਕੰਚਨ ਗੁਪਤਾ ਨੇ ਮੈਡਮ ਸੀਮਾ ਨੂੰ ਪ੍ਰਿਸੀਂਪਲ ਦੀ ਕੁਰਸੀ ਤੇ ਬਿਠਾਦੇਂ ਸਮੇ ਸ਼ੁਭਕਾਮਨਾਵਾਂ ਦੇ ਰੂਪ ਵਿੱਚ ਬੁੱਕੇ ਪ੍ਰਦਾਨ ਕੀਤੇ।ਸਮੂਹ ਸਟਾਫ ਨੇ ਮੈਡਮ ਸੀਮਾ ਨੂੰ ਅਪਣਾ ਪੂਰਾ ਸਹਿਯੋਗ ਦੇਣ ਦਾ ਵਾਦਾ  ਕੀਤਾ।ਮੈਡਮ ਸੀਮਾ ਨੇ ਕਿਹਾ ਕਿ ੳਹ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੇ ਸਕੂਲ ਲਈ ਕਿੱਤੇ ਕੰਮਾ ਦੀ ਤਰਾ ਹੀ ਵਧੀਆ  ਕੰਮ  ਕਰਣ ਦੀ ਭਰਪੂਰ ਕੋਸ਼ਿਸ਼  ਕਰਣਗੇ।

ਪਿੰਡ ਵਜੀਦਕੇ ਖੁਰਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ         

                           

ਬਰਨਾਲਾ /ਮਹਿਲ ਕਲਾਂ-1 ਸਤੰਬਰ (ਗੁਰਸੇਵਕ ਸੋਹੀ ) -  

ਪਿੰਡ ਵਜੀਦਕੇ ਖੁਰਦ ਵਿਖੇ ਗੁਰਦੁਆਰਾ ਬਾਬਾ ਸਤਿਕਰਤਾਰ ਸਾਹਿਬ ਜੀ (ਪਿੰਡ ਵਾਲੇ) ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ  ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਭਾਈ ਨਛੱਤਰ ਸਿੰਘ ਭਾਂਬੜੀ ਵੱਲੋਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਜਾਂਚ ਸਿਖਾਉੰਦੀ ਹੈ। ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਮਨੁੱਖ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ। ਇਸ ਮੌਕੇ ਕਮੇਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਖ਼ਾਲਸਾ, ਖ਼ਜ਼ਾਨਚੀ ਭਾਈ ਹਰਦੀਪ ਸਿੰਘ ਖਾਲਸਾ, ਹੈੱਡ ਗ੍ਰੰਥੀ ਭਾਈ ਲਖਵਿੰਦਰ  ਸਿੰਘ ਖ਼ਾਲਸਾ ਤੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਸਮਾਗਮ ਵਿਚ ਜੁੜੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨ ਦੀ ਅਪੀਲ ਕੀਤੀ  ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਲੇ ਹਾਕੀ ਕੋਚ ਲਛਮਣ ਸਿੰਘ  ਚੋਪੜਾ, ਬਾਸਕਟਬਾਲ ਕੋਚ ਨਛੱਤਰ ਸਿੰਘ ਫੌਜੀ ਤੇ ਦਾਰਾ ਸਿੰਘ ਫੌਜੀ, ਬਲਜਿੰਦਰ ਸਿੰਘ ਫੌਜੀ ਤੇ ਖੋ ਖੋ ਦੇ ਕੋਚ ਰਾਜਿੰਦਰ ਸਿੰਘ ਚੋਪੜਾ ਤੇ ਕਥਾ ਵਾਚਕ ਭਾਈ ਨਛੱਤਰ ਸਿੰਘ ਭਾਬੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਭਾਈ ਤਰਲੋਚਨ ਸਿੰਘ, ਨਿਰਭੈ ਸਿੰਘ ਨੰਬਰਦਾਰ ਬੇਅੰਤ ਸਿੰਘ ਸਰਾਂ, ਬਲਜਿੰਦਰ ਸਿੰਘ ਬਾਜਵਾ, ਪ੍ਰਧਾਨ ਹਾਕਮ  ਸਿੰਘ ,ਜਗਤਾਰ ਸਿੰਘ, ਮਾਸਟਰ ਕੁਲਦੀਪ ਸਿੰਘ ,ਅਰਸ਼ਦੀਪ ਸਿੰਘ ਅਰਸ਼ ਹਾਂਸ ਤੇ ਸੁਰਜੀਤ ਸਿੰਘ ਖਾਲਸਾ ਹਾਜ਼ਰ ਸਨ।

ਪਿੰਡ ਮਨਾਲ ਦੀ ਧੀ ਵਾਧਵੇਗੀ ਪੰਜਾਬ ਦਾ ਮਾਣ,,।   ਬੇਟੀ ਕੁਲਵੀਰ ਕੌਰ ਬਣੀ ਪਾਇਲਟ ਇਸੇ ਤਰ੍ਹਾਂ ਮੰਝਲਾਂ ਸਰ ਕਰਦੀ ਹੋਈ ਤਰੱਕੀਆਂ ਕਰੇ।,,।  

 

ਮਹਿਲ ਕਲਾਂ 1ਸਤੰਬਰ (ਡਾਕਟਰ ਸੁਖਵਿੰਦਰ ਸਿੰਘ ਬਾਪਲਾ ) ਪੰਜਾਬ ਕੋਲ ਪ੍ਰਤਿਭਾ ਦਾ ਲੁਕਿਆ ਹੋਇਆ ਖਜ਼ਾਨਾ ਹੈ ਜਿਸ ਨੂੰ ਕਿ ਸਕਾਲਰਸ਼ਿਪ ਦੇ ਰੂਪ ਵਿਚ ਥੋੜਾ ਜਿਹਾ ਹੁਲਾਰਾ ਦੇਣ ਦੀ ਲੋੜ ਹੈ ਤਾਂ ਜੇ ਗ਼ਰੀਬ ਪਰ ਹੁਸ਼ਿਆਰ ਬੱਚੇ ਪੇਸ਼ਾਵਰ ਪੜ੍ਹਾਈ ਕਰ ਕੇ ਜ਼ਿੰਦਗੀ ਵਿਚ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਸਕਣ। ਪੰਜਾਬ ਦੀ ਯੁਵਾ ਸ਼ਕਤੀ ਦੇ ਸੁਫ਼ਨਿਆਂ ਦੀ ਪੂਰਤੀ ਲਈ ਸਹਾਇਤਾ ਕਰਨ ਵਾਸਤੇ ਹਾਲ ਵਿਚ ਹੀ ‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਸ਼ੁਰੂ ਕੀਤਾ ਗਿਆ ਹੈ। ਇਹ ਗੱਲ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੁਲਵੀਰ ਕੌਰ ਨੂੰ 5.80 ਲੱਖ ਰੁਪਏ ਦੇ ਸਲਾਰਸ਼ਿਪ ਦਾ ਚੈਕ ਸੌਂਪਣ ਵੇਲੇ ਕਹੀ । ਜਿਲਾ ਬਰਨਾਲਾ ਦੇ ਪਿੰਡ ਮਨਾਲ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਕੁਲਵੀਰ ਕੌਰ ਨੇ ਟ੍ਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰ ਲਿਆ ਹੈ ਅਤੇ ਹੁਣ ਉਹ ਦੋ ਮਹੀਨਿਆਂ ਦੇ ਸਮੇਂ ਅੰਦਰ ਹੀ ਕਮਰਸ਼ੀਅਲ ਪਾਇਲਟ ਬਣ ਜਾਏਗੀ। ਸਕਾਲਰਸ਼ਿਪ ਦੇ ਫੰਡ ਕੁਲਵੀਰ ਕੌਰ ਸੌਂਪਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਕੁਲਬੀਰ ਕੌਰ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹੋਏਗੀ,  ਜੋ ਕਿ ਪੈਸੇ ਦੀ ਘਾਟ ਕਾਰਣ ਆਪਣੇ ਸੁਫ਼ਨੇ ਪੂਰੇ ਕਰਨ ਵਿਚ ਨਾਕਾਮ ਰਹਿੰਦੇ ਹਨ। ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਕੁਲਵੀਰ ਕੌਰ ਬਰਨਾਲਾ ਨੇੜਲੇ ਪਿੰਡ ਸਮਰ ਦੇ ਇਕ ਗ਼ਰੀਬ ਪਰਿਵਾਰ ਦੀ ਹੋਣਹਾਰ ਧੀ ਹੈ, ਉਸਦੇ ਪਿਤਾ ਇਕ ਗ਼ਰੀਬ ਕਿਸਾਨ ਅਤੇ ਮਾਤਾ ਆਂਗਨਵਾੜੀ ਵਰਕਰ ਹਨ। ਵਿਕਰਮਜੀਤ ਸਿੰਘ ਸਾਹਨੀ ਵਲੋਂ ਦਿਤੀਆਂ ਰਕਮਾਂ ਨਾਲ ਇਸ ਫੰਡ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਵਲੋਂ ਕੀਤੀ ਗਈ ਹੈ ਜੋ ਇਸ ਫੰਡ ਦੇ ਚੇਅਰਮੈਨ ਹਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਇਸਦੇ ਉਪ-ਚੇਅਰਮੈਨ ਹਨ। ਕੁਲਵੀਰ ਕੌਰ ਨੂੰ ਕਿੱਤਾਮੁਖੀ ਸਿੱਖਿਆ ਪੂਰੀ ਕਰਨ ਲਈ ਇਹ ਪਹਿਲਾ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ ਹੈ।

ਜਲਦ ਹੀ ਕਮਰਸ਼ੀਅਲ ਪਾਇਲਟ ਬਣਨ ਲਈ ਮੁਬਾਰਕ ਦਿੰਦਿਆਂ ਰਾਜ ਸਭਾ ਮੈਂਬਰ ਸਾਹਨੀ ਨੇ ਕਿਹਾ ਕਿ ਅਸੀਂ ਉਸਨੂੰ ਇਹ ਸਕਾਲਰਸ਼ਿਪ ਹੀ ਨਹੀਂ ਦੇ ਰਹੇ ਸਗੋਂ ਨਾਲ ਦੀ ਨਾਲ ਉਸਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਲਈ ਵੀ ਮਦਦ ਕਰਾਂਗੇ ਤਾਂ ਜੋ ਜਦੋਂ ਉਹ ਭਲਕੇ ਦੇਸ਼ ਅੰਦਰ ਜਾਂ ਅੰਤਰ ਰਾਸ਼ਟਰੀ ਸੈਕਟਰ ਵਿਚ ਏਅਰਬੱਸ ਦੀ ਉੜਾਨ ਭਰੇ ਤਾਂ ਪੰਜਾਬ ਆਪਣੀ ਧੀ ‘ਤੇ ਮਾਣ ਕਰ ਸਕੇ। ਪਹਿਲਾਂ ਉਹ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਜਾ ਰਹੀ ਸੀ ਪਰ ਸਾਡੇ ਵਲੋਂ ਪ੍ਰੇਰਤ ਕਰਨ ਨਾਲ ਉਸਨੇ ਕਮਰਸ਼ੀਅਲ ਪਾਇਲਟ ਦਾ ਇਹ ਕੋਰਸ ਭਾਰਤ ਅੰਦਰ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਸਾਨੂੰ ਸੱਭ ਨੂੰ ਉਸ ਉਤੇ ਮਾਣ ਹੈ ਅਤੇ ਅਸੀਂ ਉਸਦੇ ਲੰਬੇ ਅਤੇ ਕਾਮਯਾਬ ਭਵਿੱਖ ਦੀ ਕਾਮਨਾ ਕਰਦੇ ਹਾਂ।

 

ਇਸ ਮੌਕੇ ਰਾਜ ਸਭਾ ਮੈਂਬਰ ਸਾਹਨੀ ਦਾ ਧੰਨਵਾਦ ਕਰਦਿਆਂ ਕੁਲਵੀਰ ਕੌਰ ਨੇ ਕਿਹਾ ਕਿ ਮੈਂ ਇਕ ਟ੍ਰੇਨੀ ਪਾਇਲਟ ਵਜੋਂ 150 ਘੰਟਿਆਂ ਦੀ ਉੜਾਨ ਪੂਰੀ ਕਰ ਲਈ ਹੈ ਅਤੇ 50 ਘੰਟੇ ਹੋਰ ਮੁਕੰਮਲ ਕਰਨ ਮਗਰੋਂ ਮੈਂ ਕਮਰਸ਼ੀਅਲ ਪਾਇਲਟ ਬਣ ਜਾਵਾਂਗੀ। ਪਾਇਲਟ ਬਣਨਾ ਮੇਰਾ ਸੁਫ਼ਨਾ ਸੀ ਅਤੇ ਵਿਕਰਮਜੀਤ ਸਿੰਘ ਵਲੋਂ ਸ਼ੁਰੂ ਕੀਤੇ ਇਸ ਸਕਾਲਸ਼ਿਪ ਦੇ ਮਿਲਣ ਨਾਲ ਇਹ ਸੁਫ਼ਨਾ ਪੂਰਾ ਹੋ ਸਕਿਆ ਹੈ। ਉਸਨੇ ਪੰਜਾਬ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਨੇਡਾ ਜਾਣ ਅਤੇ ਉਥੇ ਸੈੱਟ ਹੋਣ ਦਾ ਮਨ ਬਦਲਣ । ਸਗੋਂ ਸਾਰੇ ਨੌਜਵਾਨਾਂ ਨੂੰ ਇਸ ਤਰਾਂ ਦੇ ਫੰਡ ਤੋਂ ਫਾਇਦਾ ਉਠਾ ਕੇ ਆਪਣਾ ਭਵਿੱਖ ਸਫਲ ਬਣਾਉਣਾ ਚਾਹੀਦਾ ਹੈ।

ਠੱਕਰਪੁਰਾ ਵਿੱਚ ਯਿਸੂ ਮਸੀਹ ਅਤੇ ਮਰੀਅਮ ਦੀਆਂ ਮੂਰਤੀਆਂ ਦੀ ਭੰਨ ਤੋੜ ਗੰਭੀਰ ਚਿੰਤਾ ਦਾ ਵਿਸ਼ਾ- ਇਨਕਲਾਬੀ ਕੇਂਦਰ,ਪੰਜਾਬ

 

ਚੰਡੀਗੜ੍ਹ 1 ਸਤੰਬਰ (ਮਨਜਿੰਦਰ ਗਿੱਲ) ਪੱਟੀ ਸ਼ਹਿਰ ਦੇ ਨਜਦੀਕ ਠੱਕਰਪੁਰਾ ਪਿੰਡ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਇਸਾਈ ਮੱਤ ਦੇ ਗਿਰਜਾਘਰ ਵਿੱਚ ਜਬਰੀ ਦਾਖ਼ਲ ਹੋਕੇ ਯਿਸੂ ਮਸੀਹ ਅਤੇ ਮਰੀਅਮ ਦੀਆ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਇਨਕਲਾਬੀ ਕੇਂਦਰ, ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਸਾਈ ਧਰਮ ਦੇ ਪੈਰੋਕਾਰਾਂ ਉੱਪਰ ਵਾਪਰੀ ਇਹ ਲਗਾਤਾਰ ਦੂਜੀ ਘਟਨਾ ਹੈ। ਤਿੰਨ ਦਿਨ ਪਹਿਲਾਂ ਵੀ ਜੰਡਿਆਲਾ ਗੁਰੂ ਦੇ ਪਿੰਡ ਡੱਡੂਆਣਾ ਵਿਖੇ ਘੱਟ ਗਿਣਤੀ ਇਸਾਈ ਦੇ ਸਲਾਨਾ ਸਮਾਗਮ ਵਿੱਚ ਵਿਸ਼ੇਸ਼ ਧਰਮ ਦੇ ਸੈਂਕੜੇ ਲੋਕਾਂ ਨੇ ਖਰਲ ਪਾਇਆ ਸੀ। ਪੑਸ਼ਾਸ਼ਨ ਨੇ ਘੱਟ ਗਿਣਤੀ ਇਸਾਈ ਧਰਮ ਦੇ ਲੋਕਾਂ ਦਾ ਸਮਾਗਮ ਰੁਕਵਾ ਦਿੱਤਾ। ਇਨਕਲਾਬੀ ਕੇਂਦਰ,ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ, ਸੂਬਾ ਆਗੂਆਂ ਮੁਖਤਿਆਰ ਪੂਹਲਾ ਅਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰ ਵਿਅਕਤੀ/ਸੰਸਥਾ ਨੂੰ ਆਪੋ ਆਪਣੀ ਆਸਥਾ ਅਨੁਸਾਰ ਆਪਣੇ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਹੈ। ਕਿਸੇ ਦੂਸਰੇ ਧਰਮ ਦੇ ਸਮਾਗਮ ਵਿੱਚ ਖਰਲ ਪਾਉਣ ਵਾਲਿਆਂ ਨਾਲ ਇਹ ਸ਼ਰੇਆਮ ਜਿਆਦਤੀ ਹੈ। ਤਿੰਨ ਦਿਨ ਪਹਿਲਾਂ ਵਾਪਰੀ ਘਟਨਾ ਵੱਲ ਪੑਸ਼ਾਸ਼ਨ ਨੇ ਕੋਈ ਧਿਆਨ ਨਹੀਂ ਦਿੱਤਾ। ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਿੱਟਾ ਇਹ ਨਿੱਕਲਿਆ ਹੈ ਕਿ ਸ਼ਰਾਰਤੀ ਅਨਸਰਾਂ ਨੇ ਠੱਕਰਪੁਰਾ ਜਬਰੀ ਰਾਤ ਦੇ ਸਮੇਂ ਦਾਖ਼ਲ ਹੋਕੇ ਯਿਸੂ ਮਸੀਹ ਅਤੇ ਮਰੀਅਮ ਦੀਆਂ ਮੂਰਤੀਆਂ ਦੀ ਭੰਨ ਤੋੜ ਕੀਤੀ। ਇਹੀ ਨਹੀਂ ਪਾਦਰੀ ਥਾਮਸ ਦੀ ਬਾਹਰ ਖੜੀ ਕਾਰ ਨੂੰ ਵੀ ਅੱਗ ਲਗਾ ਦਿੱਤੀ। ਆਗੂਆਂ ਨੇ ਕਿਹਾ ਕਿ ਇਹ ਘਟਨਾ ਨੂੰ ਅੰਜਾਮ ਸਾਜਿਸ਼ ਤਹਿਤ ਦਿੱਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਪੑਸ਼ਾਸ਼ਨ/ਸਰਕਾਰ ਨੂੰ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਜੇਕਰ ਪੰਜਾਬ ਵਿੱਚ ਇਸਾਈ ਧਾਰਮਿਕ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਹੋਰਨਾਂ ਥਾਵਾਂ ਤੇ ਮੁਸਲਿਮ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਕਰਨਾਟਕ ਹਾਈਕੋਰਟ ਨੇ ਹਿੰਦੂ ਫਾਸਿਸਟਾਂ ਨੂੰ ਈਦਗਾਹ ਵਿੱਚ ਦਾਖ਼ਲ ਹੋਣ ਦੀ ਦਿਤੀ ਇਜਾਜ਼ਤ ਇਸ ਦਾ ਜਾਹਰਾ ਸਬੂਤ ਹੈ। ਦੀ ਵਾਇਸ ਦੇ ਅਮਰੀਕਾ ਰਹਿ ਰਹੇ ਵਿਸ਼ੇਸ਼ ਪੑਤੀਨਿਧ  ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣਾ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਮੋਦੀ ਹਕੂਮਤ ਦੀ ਸ਼ਰੇਆਮ ਧੱਕੇਸ਼ਾਹੀ ਹੈ। ਸਾਰੀਆਂ ਇਨਕਲਾਬੀ ਜਮਹੂਰੀ ਇਨਸਾਫ਼ ਪਸੰਦ ਤਾਕਤਾਂ ਨੂੰ ਆਰਐਸਐਸ ਦੇ ਨਾਗਪੁਰੀਏ ਸੱਪਾਂ ਵੱਲੋਂ ਫੈਲਾਈ ਜਾ ਰਹੀ ਨਫ਼ਰਤੀ ਨੀਤੀ ,ਘੱਟ ਗਿਣਤੀਆਂ ਖਿਲਾਫ਼ ਬੋਲੇ ਹੋਏ ਯੋਜਨਾਬੱਧ ਹੱਲੇ ਖਿਲਾਫ਼ ਜਥੇਬੰਦਕ ਏਕੇ ਵਾਲ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ।

UK ਦੇ ਸਿੱਖ ਨੌਜਵਾਨ ਪੰਜਾਬ ਵਾਪਸ ਜਾਣ ਤੋਂ ਪਹਿਲਾਂ ਦੋ ਵਾਰ ਸੋਚਣ ਲੱਗੇ ! ਕਿਉਂ ?

ਭਾਰਤ ਅੰਦਰ ਜੱਗੀ ਜੌਹਲ ਦੀ ਗ੍ਰਿਫਤਾਰੀ ਨੇ ਬਰਤਾਨੀਆਂ ਪਾਰਲੀਮੈਂਟ ਅੰਦਰ ਮਚਾਇਆ ਬਵਾਲ ਨਹੀਂ ਕੋਈ ਜਾਣਦਾ ਕਿ ਇਸ ਘਟਨਾ ਦੀ ਅਸਲ ਸਚਾਈ ਕੀ ? UK ਦੇ ਮੈਂਬਰ ਪਾਰਲੀਮੈਂਟ ਮੈਬਰ ਤਨਮਨਜੀਤ ਸਿੰਘ ਢੇਸੀ ਨਾਲ ਅਮਨਜੀਤ ਸਿੰਘ ਖੈਹਿਰਾ ਦੀ ਵਿਸ਼ੇਸ਼ ਗੱਲਬਾਤ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ-First Video

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ,ਕਿ ਨਾਨਕਸਰ ਸੰਪਰਦਾਇ ਪ੍ਰਬੰਧਕਾਂ ਵੱਲੋਂ ਹੋ ਰਹੀਆਂ ਹਨ ਬੇਅਦਬੀਆ ?? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਵੱਲੋਂ ਗੁਰੂ ਸਾਹਿਬ ਨੂੰ ਯਾਤਰਾ ਤੇ ਲਿਜਾਣ ਸਮੇਂ ਦੀਆਂ ਕੁਝ ਤਸਵੀਰਾਂ ਲਿਆਂਦੀਆਂ ਗਈਆਂ ਸਾਹਮਣੇ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਅਧਿਆਪਕ ਚੁਣਿਆ ਗਿਆ ਰਾਸ਼ਟਰਪਤੀ ਐਵਾਰਡ ਲਈ

ਕਿਸ ਗੱਲ ਤੋਂ ਮਿਲਿਆ ਐਡਾ ਵੱਡਾ ਮਾਣ ਦੇਖ ਲਵੋ ਵੀਡੀਓ ਰਾਹੀਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

ਖੇਤੀਬਾੜੀ ਸੰਦਾ ਤੇ ਆਈ ਸਬਸਿਡੀ ਵਿੱਚ ਪੰਜਾਬ ਸਰਕਾਰ ਅਤੇ ਅਫ਼ਸਰ ਕਰਨਗੇ ਵੱਡੇ ਘਪਲੇ ਜੇ ਧਿਆਨ ਨਾਂ ਦਿੱਤਾ ਤਾਂ

ਖੇਤੀਬਾੜੀ ਸੰਦਾ ਤੇ ਆਈ ਸਬਸਿਡੀ ਵਿੱਚ ਪੰਜਾਬ ਸਰਕਾਰ ਅਤੇ ਅਫ਼ਸਰ ਕਰਨਗੇ ਵੱਡੇ ਘਪਲੇ ਜੇ ਧਿਆਨ ਨਾਂ ਦਿੱਤਾ ਤਾਂ-Bhana Sidhu

ਘਰੋਂ ਰੱਖੜੀ ਬੰਨਣ ਗਈ ਜੇਠ ਨਾਲ ਹੋਈ ਫਰਾਰ-Video

ਘਰੋਂ ਰੱਖੜੀ ਬੰਨਣ ਗਈ ਜੇਠ ਨਾਲ ਹੋਈ ਫਰਾਰ-ਪੱਤਰਕਾਰ ਰਾਜਿੰਦਰ ਰੱਤੀ ਦੀ ਵਿਸ਼ੇਸ਼ ਰਿਪੋਰਟ 

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ-Video

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇਖ ਕੇ ਸੁਣ ਕੇ ਅੱਖਾਂ ਅੱਡੀਆਂ ਰਹਿ ਜਾਣਗੀਆਂ ਪੱਤਰਕਾਰ ਅਮਿਤ ਖੰਨਾ ਅਤੇ ਪੱਪੂ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਗੁਰਦਵਾਰਾ ਕੰਧ ਸਾਹਿਬ ਵਿਖੇ ਬਣ ਚੁੱਕਾ ਹੈ ਵਿਆਹ ਵਾਲਾ ਮਾਹੌਲ -Video

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਗੁਰਦਵਾਰਾ ਕੰਧ ਸਾਹਿਬ ਵਿਖੇ ਬਣ ਚੁੱਕਾ ਹੈ ਵਿਆਹ ਵਾਲਾ ਮਾਹੌਲ -ਪੱਤਰਕਾਰ ਹਰਪਾਲ ਸਿੰਘ ਦਿਓਲ

ਲੋਕਾਂ ਨੇ ਫੜੇ ਦੋ ਨਸ਼ਾ ਤਸਕਰ ਨਸ਼ੇ ਦੇ ਲੱਗਾ ਰਹੇ ਸੀ ਟੀਕੇ, ਵੀਡੀਓ ਬਣਾ ਕੇ ਪੁਲਸ ਦੇ ਕੀਤੇ ਹਵਾਲੇ-Video

ਲੋਕਾਂ ਨੇ ਫੜੇ ਦੋ ਨਸ਼ਾ ਤਸਕਰ ਨਸ਼ੇ ਦੇ ਲੱਗਾ ਰਹੇ ਸੀ ਟੀਕੇ, ਵੀਡੀਓ ਬਣਾ ਕੇ ਪੁਲਸ ਦੇ ਕੀਤੇ ਹਵਾਲੇ -ਪੱਤਰਕਾਰ   ਹਰਪਾਲ ਸਿੰਘ ਦਿਓਲ

ਸੀਨੀਅਰ ਸੈਕੰਡਰੀ ਸਕੂਲ ਵਿੱਚ ਸੇਵਾ ਕਰਨ ਵਾਲਾ ਬਣਿਆ ਕਰੋੜਪਤੀ - Video

ਲੁਧਿਆਣਾ ਜ਼ਿਲ੍ਹੇ ਦੇ ਇਸ ਪਿੰਡ ਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਦੀ ਕਿਸਮਤ ਨੇ ਲਈ ਕਰਵਟ ਪੱਤਰਕਾਰ ਦਲਜੀਤ ਸਿੰਘ ਰੰਧਾਵਾ ਦੀ ਵਿਸ਼ੇਸ਼ ਰਿਪੋਰਟ