ਠੱਕਰਪੁਰਾ ਵਿੱਚ ਯਿਸੂ ਮਸੀਹ ਅਤੇ ਮਰੀਅਮ ਦੀਆਂ ਮੂਰਤੀਆਂ ਦੀ ਭੰਨ ਤੋੜ ਗੰਭੀਰ ਚਿੰਤਾ ਦਾ ਵਿਸ਼ਾ- ਇਨਕਲਾਬੀ ਕੇਂਦਰ,ਪੰਜਾਬ

 

ਚੰਡੀਗੜ੍ਹ 1 ਸਤੰਬਰ (ਮਨਜਿੰਦਰ ਗਿੱਲ) ਪੱਟੀ ਸ਼ਹਿਰ ਦੇ ਨਜਦੀਕ ਠੱਕਰਪੁਰਾ ਪਿੰਡ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਇਸਾਈ ਮੱਤ ਦੇ ਗਿਰਜਾਘਰ ਵਿੱਚ ਜਬਰੀ ਦਾਖ਼ਲ ਹੋਕੇ ਯਿਸੂ ਮਸੀਹ ਅਤੇ ਮਰੀਅਮ ਦੀਆ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਇਨਕਲਾਬੀ ਕੇਂਦਰ, ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਸਾਈ ਧਰਮ ਦੇ ਪੈਰੋਕਾਰਾਂ ਉੱਪਰ ਵਾਪਰੀ ਇਹ ਲਗਾਤਾਰ ਦੂਜੀ ਘਟਨਾ ਹੈ। ਤਿੰਨ ਦਿਨ ਪਹਿਲਾਂ ਵੀ ਜੰਡਿਆਲਾ ਗੁਰੂ ਦੇ ਪਿੰਡ ਡੱਡੂਆਣਾ ਵਿਖੇ ਘੱਟ ਗਿਣਤੀ ਇਸਾਈ ਦੇ ਸਲਾਨਾ ਸਮਾਗਮ ਵਿੱਚ ਵਿਸ਼ੇਸ਼ ਧਰਮ ਦੇ ਸੈਂਕੜੇ ਲੋਕਾਂ ਨੇ ਖਰਲ ਪਾਇਆ ਸੀ। ਪੑਸ਼ਾਸ਼ਨ ਨੇ ਘੱਟ ਗਿਣਤੀ ਇਸਾਈ ਧਰਮ ਦੇ ਲੋਕਾਂ ਦਾ ਸਮਾਗਮ ਰੁਕਵਾ ਦਿੱਤਾ। ਇਨਕਲਾਬੀ ਕੇਂਦਰ,ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ, ਸੂਬਾ ਆਗੂਆਂ ਮੁਖਤਿਆਰ ਪੂਹਲਾ ਅਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰ ਵਿਅਕਤੀ/ਸੰਸਥਾ ਨੂੰ ਆਪੋ ਆਪਣੀ ਆਸਥਾ ਅਨੁਸਾਰ ਆਪਣੇ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਹੈ। ਕਿਸੇ ਦੂਸਰੇ ਧਰਮ ਦੇ ਸਮਾਗਮ ਵਿੱਚ ਖਰਲ ਪਾਉਣ ਵਾਲਿਆਂ ਨਾਲ ਇਹ ਸ਼ਰੇਆਮ ਜਿਆਦਤੀ ਹੈ। ਤਿੰਨ ਦਿਨ ਪਹਿਲਾਂ ਵਾਪਰੀ ਘਟਨਾ ਵੱਲ ਪੑਸ਼ਾਸ਼ਨ ਨੇ ਕੋਈ ਧਿਆਨ ਨਹੀਂ ਦਿੱਤਾ। ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਿੱਟਾ ਇਹ ਨਿੱਕਲਿਆ ਹੈ ਕਿ ਸ਼ਰਾਰਤੀ ਅਨਸਰਾਂ ਨੇ ਠੱਕਰਪੁਰਾ ਜਬਰੀ ਰਾਤ ਦੇ ਸਮੇਂ ਦਾਖ਼ਲ ਹੋਕੇ ਯਿਸੂ ਮਸੀਹ ਅਤੇ ਮਰੀਅਮ ਦੀਆਂ ਮੂਰਤੀਆਂ ਦੀ ਭੰਨ ਤੋੜ ਕੀਤੀ। ਇਹੀ ਨਹੀਂ ਪਾਦਰੀ ਥਾਮਸ ਦੀ ਬਾਹਰ ਖੜੀ ਕਾਰ ਨੂੰ ਵੀ ਅੱਗ ਲਗਾ ਦਿੱਤੀ। ਆਗੂਆਂ ਨੇ ਕਿਹਾ ਕਿ ਇਹ ਘਟਨਾ ਨੂੰ ਅੰਜਾਮ ਸਾਜਿਸ਼ ਤਹਿਤ ਦਿੱਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਪੑਸ਼ਾਸ਼ਨ/ਸਰਕਾਰ ਨੂੰ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਜੇਕਰ ਪੰਜਾਬ ਵਿੱਚ ਇਸਾਈ ਧਾਰਮਿਕ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਹੋਰਨਾਂ ਥਾਵਾਂ ਤੇ ਮੁਸਲਿਮ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਕਰਨਾਟਕ ਹਾਈਕੋਰਟ ਨੇ ਹਿੰਦੂ ਫਾਸਿਸਟਾਂ ਨੂੰ ਈਦਗਾਹ ਵਿੱਚ ਦਾਖ਼ਲ ਹੋਣ ਦੀ ਦਿਤੀ ਇਜਾਜ਼ਤ ਇਸ ਦਾ ਜਾਹਰਾ ਸਬੂਤ ਹੈ। ਦੀ ਵਾਇਸ ਦੇ ਅਮਰੀਕਾ ਰਹਿ ਰਹੇ ਵਿਸ਼ੇਸ਼ ਪੑਤੀਨਿਧ  ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣਾ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਮੋਦੀ ਹਕੂਮਤ ਦੀ ਸ਼ਰੇਆਮ ਧੱਕੇਸ਼ਾਹੀ ਹੈ। ਸਾਰੀਆਂ ਇਨਕਲਾਬੀ ਜਮਹੂਰੀ ਇਨਸਾਫ਼ ਪਸੰਦ ਤਾਕਤਾਂ ਨੂੰ ਆਰਐਸਐਸ ਦੇ ਨਾਗਪੁਰੀਏ ਸੱਪਾਂ ਵੱਲੋਂ ਫੈਲਾਈ ਜਾ ਰਹੀ ਨਫ਼ਰਤੀ ਨੀਤੀ ,ਘੱਟ ਗਿਣਤੀਆਂ ਖਿਲਾਫ਼ ਬੋਲੇ ਹੋਏ ਯੋਜਨਾਬੱਧ ਹੱਲੇ ਖਿਲਾਫ਼ ਜਥੇਬੰਦਕ ਏਕੇ ਵਾਲ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ।