ਪੰਜਾਬ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 190ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ   

  ਸਰਕਾਰਾਂ ਨੇ ਸਿੱਖਾਂ ਇਨਸਾਫ ਨਹੀਂ ਦੇਣਾ,ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ : ਦੇਵ ਸਰਾਭਾ  

31ਅਗਸਤ ਨੂੰ ਰੋਸ ਮਾਰਚ ਦਾ ਹਿੱਸਾ ਬਣੋ ਸਰਾਭੇ ਪਹੁੰਚੋ - ਵਰਿੰਦਰ ਸੇਖੋਂ    

ਮੁੱਲਾਂਪੁਰ ਦਾਖਾ, 30 ਅਗਸਤ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 190ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਅਜੈਬ ਸਿੰਘ ਛਾਪਾ, ਬਲਦੇਵ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡੀਆਂ ਸਰਾਭਾ ਪੰਥਕ ਮੋਰਚਾ ਤੋਂ ਸਮੁੱਚੀ ਸੰਗਤਾਂ ਨੂੰ ਇਹ ਅਪੀਲਾਂ ਹਨ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ,ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਿੰਦੜੀਆਂ ਵਾਰ ਕੇ ਹੱਸ ਫਾਂਸੀਆਂ ਤੇ ਚੜ੍ਹ ਕੇ ਦੇਸ਼ ਆਜ਼ਾਦ ਕਰਵਾਉਣ ਵਾਲੇ ਉੱਧਮ,ਭਗਤ, ਸਰਾਭੇ ਗ਼ਦਰੀ ਬਾਬਿਆਂ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਅਤੇ  ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਕਰਵਾਉਣ ਲਈ ਤੇ ਹੋਰ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ ,ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ। ਜਦ ਕਿ ਸੁੱਤੀਆਂ ਸਰਕਾਰਾਂ ਨੇ ਇਹ ਪੱਕਾ ਧਾਰਨ ਕਰ ਲਿਆ ਕਿ ਹੁਣ ਸਿੱਖਾਂ ਇਨਸਾਫ ਨਹੀਂ ਦੇਣਾ ਪਰ ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ। ਹੁਣ ਜੇ ਕਰ ਤੁਸੀਂ ਕੌਮ ਦੇ ਸੰਘਰਸ਼ਾਂ 'ਚ ਤੁਸੀਂ ਹਾਲੇ ਤਕ ਹਾਜ਼ਰੀ ਨਹੀਂ ਲਗਵਾਈ ਤਾਂ ਫਿਰ ਕਸੂਰ ਸਰਕਾਰਾਂ ਦਾ ਨਹੀਂ ਉਨ੍ਹਾਂ ਲੋਕਾਂ ਦਾ ਹੋਵੇਗਾ ਜਿਨ੍ਹਾਂ ਨੇ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਹਾਲੇ ਤਕ ਚੱਲ ਰਹੇ ਸੰਘਰਸ਼ ਵਿੱਚ ਹਾਲੇ ਤਕ ਹਾਅ ਦਾ ਨਾਅਰਾ ਤਕ ਨਹੀਂ ਮਾਰਿਆ । ਸੋ ਅਸੀਂ ਅਕਾਲਪੁਰਖ, ਵਾਹਿਗੁਰੂ ਵੱਲੋਂ ਲਗਾਈ ਸੇਵਾ ਦੇ ਚੱਲਦਿਆਂ ਆਪ ਜੀ ਨੂੰ ਅਪੀਲ ਕਰਦੇ ਹਾਂ ਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਤੋਂ ਭਾਈ ਬਾਲਾ ਚੌਂਕ ਲੁਧਿਆਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤੱਕ 31ਅਗਸਤ ਦਿਨ ਬੁੱਧਵਾਰ ਕੱਢੀ ਜਾ ਰਹੀ ਰੋਸ ਮਾਰਚ ਦਾ ਹਿੱਸਾ ਬਣੋ ਜੋ ਸਵੇਰੇ ਮੋਰਚਾ ਸਥਾਨ ਤੋਂ 10 ਵਜੇ ਸ਼ੁਰੂ ਹੋਵੇਗੀ । ਇਸ ਸਮੇਂ ਸਮਰਾਲੇ ਤੋਂ ਜੁਝਾਰੂ ਨੌਜਵਾਨ ਆਗੂ ਵਰਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਅਸੀਂ  ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ 31 ਅਗਸਤ ਨੂੰ ਪਿੰਡ ਸਰਾਭੇ ਜ਼ਰੂਰ ਪਹੁੰਚੋਤਾਂ ਜੋ ਸਾਡੇ ਲਈ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਉਮਰਾਂ ਗੁਜ਼ਾਰਨ ਵਾਲੇ ਯੋਧਿਆਂ ਨੂੰ ਰਿਹਾਅ ਕਰਵਾਇਆ ਜਾ ਸਕੇ।ਜੋ ਭਾਰਤ ਦੇ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਕਿਉਂ ਧੱਕੇ ਨਾਲ ਜੇਲ੍ਹਾਂ ਬੰਦ ਕਰੀ ਬੈਠੀਆਂ। ਸਾਨੂੰ ਤਾਂ ਹੁਣ ਇਉਂ ਲੱਗਣ ਲੱਗ ਪਿਆ ਕਿ ਆਖ਼ਰ ਉਨ੍ਹਾਂ ਨੂੰ ਜੇਲ੍ਹਾਂ ਚੋਂ ਰਿਹਾਅ ਨਾ ਕਰਵਾਉਣਾ ਇਹ ਸਾਡੀ ਸਿੱਖ ਕੌਮ ਲਈ ਬਹੁਤ ਮੰਦਭਾਗਾ ।ਜਦ ਕਿ ਸਾਡੇ ਗੁਰੂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਅੱਖਾਂ ਦੇ ਤਾਰੇ ਚਾਰ ਸਾਹਿਬਜ਼ਾਦੇ ਤੇ  ਪਰਿਵਾਰ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ ਪਰ ਅਸੀਂ ਅਸੀਂ ਆਪਣੀ ਕੌਮ ਦੇ ਯੋਧਿਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨ ਲਈ ਏਨੀ ਦੇਰੀ ਕਿਉਂ ਕਰ ਰਹੇ ਹਾਂ।ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਅਸੀਂ ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਰੋਸ ਰੈਲੀ ਦਾ ਹਿੱਸਾ ਜ਼ਰੂਰ ਬਣੋ ਤਾਂ ਜੋ ਆਪਣੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ। ਇਸ ਮੌਕ ਖਜਾਨਚੀ ਪਰਮਿੰਦਰ ਸਿੰਘ ਟੂਸੇ,ਜਸਕੀਰਤ ਸਿੰਘ, ਹਰਚਰਨ ਸਿੰਘ, ਹਰਮਨਪ੍ਰੀਤ ਸਿੰਘ, ਬੱਲ ਬਲਵਿੰਦਰ ਸਿੰਘ,ਲਵਪ੍ਰੀਤ ਸਿੰਘ, ਸਨਦੀਪ ਸਿੰਘ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਮਨਦੀਪ ਸਿੰਘ ਬੱਸੀਆਂ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਜਸਪਾਲ ਸਿੰਘ ਸਰਾਭਾ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਮੋਗਾ (ਉਂਕਾਰ ਸਿੰਘ ਦੌਲੇਵਾਲਾ) ਮੈਲਬੌਰਨ ਦੇ ਡਿੱਗਰਜ਼ ਰੈਸਟ ਇਲਾਕੇ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੈਲਬੌਰਨ ਦੇ ਵਸਨੀਕ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਦਰਦਨਾਕ ਮੌਤ ਦਾ ਸਮਾਚਾਰ ਮਿਲਿਆ ਹੈ।ਦੱਸਿਆ ਜਾ ਰਿਹਾ ਹੈ,ਇਹ ਹਾਦਸਾ ਦੂਜੀ ਕਾਰ ਦੇ ਡਰਾਈਵਰ ਵੱਲੋਂ ਗਲਤ ਤਰੀਕੇ ਨਾਲ ਗੱਡੀ ਚਲਾਉਣ ਕਾਰਨ ਵਾਪਰਿਆ ।ਹਾਦਸਾ ਇੰਨਾ ਭਿਆਨਕ ਸੀ,ਕਿ ਨਿਰਵੈਰ ਦੀ ਮੌਕੇ ਤੇ ਹੀ ਮੌਤ ਹੋ ਗਈ ।ਪੁਲਸ ਨੇ ਇਸ ਮਾਮਲੇ ਵਿੱਚ ਗ਼ਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ। ਬਹੁਤ ਹੀ ਹਸਮੁਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਨਿਰਵੈਰ ਨੇ ਆਪਣੀ ਗਾਇਕੀ ਦਾ ਆਗਾਜ਼ 'ਤੇਰੇ ਬਿਨ ਲੱਗਦਾ ਨਾ ਦਿਲ' ਗੀਤ ਨਾਲ ਕੀਤਾ ਸੀ, ਜੋ ਕਿ ਬੇਹੱਦ ਮਕਬੂਲ ਹੋਇਆ ਸੀ। ਉਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਚਰਚਿਤ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ।ਨਿਰਵੈਰ ਦੇ ਅਚਾਨਕ ਇਸ ਜਹਾਨੋ ਜਾਣ ਕਾਰਨ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ।ਨਿਰਵੈਰ ਦੇ ਇਸ ਬੇਵਕਤੀ ਵਿਛੋੜੇ ਕਾਰਨ  ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ ।ਵੱਡੀ ਗਿਣਤੀ ਵਿਚ ਦੋਸਤਾਂ,ਪ੍ਰਸ਼ੰਸਕਾਂ ਅਤੇ ਸੰਗੀਤਕ ਹਸਤੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਨਿਰਵੈਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

 

ਝੂਠਾ ਪ੍ਰਾਪੇਗੰਡਾ ਬੰਦ ਕਰ ਕੇ ਗੁੰਡਾ ਰਾਜ ਖਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੋ : ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ

ਗੈਰ ਕਾਨੂੰਨੀ ਮਾਇਨਿੰਗ ਦੀ ਕੀਤੀ ਜ਼ੋਰਦਾਰ ਨਿਖੇਧੀ, ਕਿਹਾ ਆਪ ਸਰਕਾਰ ਇਸਦੀ ਪੁਸ਼ਤ ਪਨਾਹੀ ਕਰ ਰਹੀ ਹੈ

ਪੀ ਜੀ ਆਈ ਸੈਟੇਲਾਈਟ ਸੈਂਟਰ ਲਈ ਸੁਸਤ ਰਫਤਾਰ ਕੰਮ ਲਈ ਆਪ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਫਿਰੋਜ਼ਪੁਰ, 30 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਝੂਠਾ ਪ੍ਰਾਪੇਗੰਡਾ  ਅਤੇ ਪੇਡ ਨਿਊਜ਼ ਮੁਹਿੰਮ ਬੰਦ ਕਰਨ ਅਤੇ ਪੰਜਾਬ ਵਿਚ ਗੁੰਡਾ ਰਾਜ ਖਤਮ ਕਰਨ ਵਾਸਤੇ ਪ੍ਰਭਾਵਸ਼ਾਲੀ ਕਦਮ ਚੁੱਕਣ। ਜ਼ੀਰਾ, ਜਿਥੇ ਉਹ ਅਦਾਲਤ ਵਿਚ ਸੁਣਵਾਈ ਵਾਸਤੇ ਅਤੇ ਬਾਅਦ ਵਿਚ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਯਾਨੀ ਦਿਸ਼ਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਗਏ ਸਨ, ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਗੈਂਗਸਟਰ ਸੂਬਾ ਪੁਲਿਸ ਮੁਖੀ ਨੂੰ ਸ਼ਰ੍ਹੇਆਮ ਧਮਕੀਆਂ ਦੇ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਗ੍ਰਹਿ ਮੰਤਰਾਲੇ ਵੱਲੋਂ ਇਹਨਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਲੋੜੀਂਦੇ ਹੁਕਮ ਜਾਰੀ ਕਰਨ ਵਿਚ ਨਾਕਾਮ ਰਹਿਣ ਦਾ ਸੰਕੇਤ ਹੈ। ਉਹਨਾਂ ਕਿਹਾ ਕਿ ਪਹਿਲਾਂ ਕਦੇ ਵੀ ਗੈਂਗਸਟਰਾਂ ਨੇ ਇਸ ਤਰੀਕੇ ਸ਼ਰ੍ਹੇਆਮ ਧਮਕੀਆਂ ਨਹੀਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਜਿਸ ਕਾਰਨ ਫਿਰੌਤੀਆਂ ਵਿਚ ਚੋਖਾ ਵਾਧਾ ਹੋਇਆ ਹੈ ਜਿਸਦੇ ਨਤੀਜੇ ਵਜੋਂ ਪੈਸਾ ਸੂਬੇ ਤੋਂ ਬਾਹਰ ਜਾ ਰਿਹਾ ਹੈ। ਸਰਦਾਰ ਸੁਖਬੀਰ ਬਾਦਲ ਨੇ ਗੈਰ ਕਾਨੂੰਨੀ ਮਾਇਨਿੰਗ ਮਾਮਲੇ ’ਤੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਹ ਸੂਬੇ ਭਰ ਵਿਚ ਹੋ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਇਸਦੀ ਪੁਸ਼ਤ ਪਨਾਹੀ ਕਰ ਰਹੀ ਹੈ ਤੇ ਇਹ ਵੀ 500 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ ਵਾਂਗ ਹੀ ਹੈ। ਉਹਨਾਂ ਕਿਹਾ ਕਿ ਆਪ ਦੇ ਅਹੁਦੇਦਾਰ ਤੇ ਵਰਕਰ ਮਾਇਨਿੰਗ ਮਾਫੀਆ ਨਾਲ ਰਲ ਕੇ ਸਰਕਾਰੀ ਖ਼ਜ਼ਾਨੇ ਦੇ ਸੈਂਕੜੇ ਕਰੋੜ ਰੁਪਏ ਲੁੱਟ ਰਹੇ ਹਨ।  ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਅਖਬਾਰਾਂ ਤੇ ਮੀਡੀਆ ਘਰਾਣਿਆਂ ਲਈ 700 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤਾਂ ਜੋ ਇਹ ਆਪਣਾ ਹੀ ਪ੍ਰਾਪੇਗੰਡਾ ਕਰ ਸਕੇ। ਉਹਨਾਂ ਕਿਹਾ ਕਿ ਪਹਿਲਾਂ ਕਦੇ ਵੀ ਇਸ ਤਰੀਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਹੀਂ ਹੋਈ ਜਿਵੇਂ ਹੁਣ ਹੋ ਰਹੀ ਹੈ।  ਉਹਨਾਂ ਕਿਹਾ ਕਿ ਆਪ ਸਰਕਾਰ ਪੇਡ ਨਿਊਜ਼ ਵਾਸਤੇ ਅਖਬਾਰਾਂ ਦੇ ਸਾਰੇ ਸਾਰੇ ਪੇਜ ਖਰੀਦ ਰਹੀ ਹੈ। ਦਿਸ਼ਾ ਮੀਟਿੰਗ ਵਿਚ ਸਰਦਾਰ ਬਾਦਲ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਕਿ ਉਹ ਕਾਂਗਰਸੀ ਵਿਧਾਇਕ ਤੇ ਇਸਦੇ ਚੇਲਿਆਂ ਵੱਲੋਂ ਮਨਰੇਗਾ ਫੰਡਾਂ ਦੀ ਕੀਤੀ ਦੁਰਵਰਤੋਂ ਦੀ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਇੰਟਰਲਾਕਿੰਗ ਟਾਈਲਾਂ ਬਣਾਉਣ ਵਾਸਤੇ ਆਪਣੀਆਂ ਫੈਕਟਰੀਆਂ ਲਗਾ ਲਈਆਂ ਸਨ ਤੇ ਉਹ ਸਰਕਾਰ ਨੂੰ ਇਹਨਾਂ ਫੈਕਟਰੀਆਂ ਤੋਂ ਘਟੀਆ ਮਿਆਰ ਦੀਆਂ ਟਾਈਲਾਂ ਖਰੀਦਣ ਲਈ ਮਜਬੂਰ ਕਰਦੇ ਸਨ। ਸਰਦਾਰ ਬਾਦਲ ਨੇ ਪੀ ਜੀ ਆਈ ਸੈਟੇਲਾਈਟ ਸੈਂਟਰ ਦੇ ਕੰਮ ਵਿਚ ਵੀ ਤੇਜ਼ੀ ਲਿਆਉਣ ਵਿਚ ਆਪ ਸਰਕਾਰ ਦੀ ਨਾਕਾਮੀ ’ਤੇ ਵਰ੍ਹਦਿਆਂ ਕਿਹਾ ਕਿ ਇਹ ਮਾਮਲਾ ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਸਰਕਾਰ ਕੋਲ ਚੁੱਕਿਆ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਪੰਜ ਸਾਲ ਬਰਬਾਦ ਕਰ ਦਿੱਤੇ ਤੇ ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਇਸਦੀ ਸਟੇਟਸ ਰਿਪੋਰਟ ਤਿਆਰ ਰਕਨ ਤਾਂ ਜੋ ਉਹ ਇਹ ਮਾਮਲਾ ਕੇਂਦਰ ਸਰਕਾਰ ਕੋਲ ਸਹੀ ਢੰਗ ਨਾਲ ਚੁੱਕ ਸਕਣ। ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਦੇ ਖੇਤੀਬਾੜੀ ਸੈਕਟਰ ਪ੍ਰਤੀ ਢਿੱਲੇ ਮੱਠੇ ਰਵੱਈਏ ਕਾਰਨ ਸੂਬੇ ਵਿਚ ਖੇਤੀ ਸੰਕਟ ਖੜ੍ਹਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਬੀਜਣ ਦਾ ਸੱਦਾ ਦਿੱਤਾ ਪਰ ਬਾਅਦ ਵਿਚ ਜਿਣਸ ਦੀ ਵਾਅਦੇ ਮੁਤਾਬਕ ਖਰੀਦ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਆਪ ਸਰਕਾਰ ਵੱਲੋਂ ਲੰਪੀ ਚਮੜੀ ਰੋਗ ਨਾਲ ਨਜਿੱਠਣ ਲਈ ਸਮੇਂ ਸਿਰ ਕਾਰਵਾਈ ਨਾ ਕਰਨ ’ਤੇ ਪੰਜਾਬ ਵਿਚੋਂ 300 ਕਰੋੜ ਰੁਪਏ ਦਾ ਪਸ਼ੂ ਧਨ ਗੁਆਇਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਪਸ਼ੂ ਧਨ ਦੇ ਹੋਏ ਨੁਕਸਾਨ ਲਈ ਡੇਅਰੀ ਕਿਸਾਨਾਂ ਨੂੰ ਤੁਰੰਤ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਜੋਗਿੰਦਰ ਸਿੰਘ ਜਿੰਦੂ ਤੇ ਵਰਦੇਵ ਸਿੰਘ ਮਾਨ ਵੀ ਹਾਜ਼ਰ ਸਨ।

ਜਨਮ ਦਿਨ ਮੁਬਾਰਕ           

ਰਾਜਵੀਰ ਕੌਰ ਸਪੁੱਤਰੀ ਅਰਸ਼ਦੀਪ ਸਿੰਘ ਪਿੰਡ ਅਲਕੜਾ ਜ਼ਿਲ੍ਹਾ (ਬਰਨਾਲਾ)

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਬ੍ਰਿਟੇਨ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਸਹੀਦ ਕੌਮ ਦੇ ਕੋਹਨੂਰ ਹੀਰੇ ਹੁੰਦੇ  ਹਨ। ਬਾਬਾ ਜੀਵਾ ਜੀ, ਭਾਈ ਪਾਰਸ ਜੱਥੇਦਾਰ ਲੋਪੋ

ਜਗਰਾਉਂ (ਮਨਜਿੰਦਰ ਗਿੱਲ)ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦਾ ਪ੍ਰਕਾਸ ਪੁਰਬ ਸ੍ਰੀ ਅਕਾਲ ਸਹਿਬ ਜੀ ਦੀ ਰਹਿਨੁਮਾਈ ਹੇਠ ਸੁਮੱਚੇ ਖਾਲਸਾ ਪੰਥ ਵੱਲੋ 5 ਸਤੰਬਰ 2022 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦ ਪੁਰ ਸਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਅਕਾਲ ਤੱਖਤ ਸਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਅਤੇ ਬਾਬਾ ਮੇਜਰ ਸਿੰਘ ਸੋਢੀ ਅਤੇ ਕੌਮ ਦੀਆ ਮਹਾਨ ਸਖਸੀਅਤਾ ਨਮੱਸਤਕ ਹੋਣਗੀਆ। ਇਸ ਪ੍ਰੋਗਰਾਮ ਸਬੰਧੀ ਦਸਮੇਸ ਤਰਨਾ ਦਲ, ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟਿੰਗ ਪੂਰਨ ਮਹਾਪੁਰਖ ਸੰਤ ਬਾਬਾ ਜਗਰੂਪ ਸਿੰਘ ਗੁ ਬੇਗਮਪੁਰਾ ਭੋਰਾ ਸਾਹਿਬ ਨਾਨਕ ਸਰ ਵਾਲਿਆ ਤੋ ਵਰੋਸਾਏ ਮੋਜੂਦਾਂ ਮਹਾ ਪੁਰਖ ਸੰਤ ਬਾਬਾ ਜੀਵਾ ਸਿੰਘ ਜੀ ਨਾਲ ਹੋਈ ਬਾਬਾ ਜੀਵਾ ਸਿੰਘ ਜੀ ਨੇ ਆਖਿਆ ਸਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਨੂੰ ਸਹੀਦਾ ਦੇ ਜੀਵਨ ਤੋ ਜੀਵਨ ਜਾਚ ਮਿੱਲਦੀ ਹੈ। ਸਹੀਦਾ ਦੀਆ ਕੁਰਬਾਨੀਆ ਕਰਕੇ ਸਿੱਖੀ ਦੀ ਸਾਨ ਸਾਰੇ ਜੱਗ ਤੋ ਨਿਆਰੀ ਹੈ। ਬਾਬਾ ਜੀ ਨੇ ਕਿਹਾ ਕੇ ਅਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾ ਵਾਸਤੇ ਲੰਗਰ ਦੇ ਪ੍ਰੰਬਧ ਗੁ ਬੇਗਮਪੁਰਾ ਭੋਰਾ ਸਾਹਿਬ ਵੱਲੋ ਕੀਤੇ ਜਾਣਗੇ। ਇਸ ਮੋਕੇ ਦਸਮੇਸ ਤਰਨਾ ਦਲ ਦੇ ਸਰਕਲ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸੰਗਤਾ ਨੂੰ ਵੱਧ ਤੋ ਵਧ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਰਾਜਵਿੰਦਰ ਸਿੰਘ ਖਾਲਸਾ ਭਾਈ ਸਮਸੇਰ ਸਿੰਘ ਲੋਪੋ ਅਤੇ ਹੋਰ ਸੰਗਤਾ ਹਾਜਰ ਸਨ।।

 

 

Image preview

ਮਾਨ ਸਰਕਾਰ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰਾਂ ਦੀ ਤਰਜ਼ ਤੇ ਕਰਵਾਇਆ ਜਾ ਰਿਹਾ-ਵਿਧਾਇਕ ਪੰਡੋਰੀ 

ਪਿੰਡ ਦੀਵਾਨਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਬਰਨਾਲਾ /ਮਹਿਲ ਕਲਾਂ 30 ਅਗਸਤ ( ਗੁਰਸੇਵਕ ਸਿੰਘ ਸੋਹੀ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਅੰਦਰ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦਾ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਰਵਪੱਖੀ ਵਿਕਾਸ ਕਰਵਾਏ ਜਾਣ ਦੀ ਵਿੱਢੀ ਗਈ ਮੁਹਿੰਮ ਤਹਿਤ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਸ਼ਹਿਰਾਂ ਦੀ ਤਰਜ਼ ਤੇ ਕਰਵਾ ਕੇ ਹਲਕੇ ਨੂੰ ਇਕ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ| ਇਹ ਵਿਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਦੀਵਾਨਾ ਵਿਖੇ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਸਰਕਾਰ ਦੀਆਂ ਗਰਾਂਟਾਂ ਨਾਲ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।  ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਿਨਾਂ ਵਿਤਕਰੇਬਾਜ਼ੀ ਦੇ ਗਰਾਂਟਾਂ ਜਾਰੀ ਕੀਤੀਆਂ ਗਈਆਂ ਅਤੇ ਕੀਤੀਆਂ ਜਾਣਗੀਆਂ | ਜਿਸ ਲਈ ਪਿੰਡਾਂ ਦੇ ਵਿਕਾਸ ਨਿਰੰਤਰ ਜਾਰੀ ਰਹਿਣਗੇ ਤੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਹਰ ਹੀਲੇ ਕੀਤਾ ਜਾਵੇਗਾ | ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਅਤੇ ਵਧੇਰੇ ਸਹੂਲਤਾਂ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਦੱਸਿਆ ਕਿ ਪੰਚਾਇਤ ਵਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਮਨਰੇਗਾ ਫ਼ੰਡ ਦੁਆਰਾ ਤਿਆਰ ਕੀਤੀਆਂ ਗਈਆਂ 4 ਗਲੀਆਂ ਸੜਕ ਤੋ ਲੈ ਕਿ ਗਰਾਉਂਡ ਦੇ ਗੇਟ ਤੱਕ , ਰਓ ਵਾਲੇ ਰਸਤੇ ਤੋਂ ਲੈ ਕਿ ਅਮਰ ਸਿੰਘ ਦੇ ਘਰ ਤਕ, ਸੜਕ ਤੋਂ ਲੈ ਕੇ ਨਵੇਂ ਪਾਰਕ ਤੱਕ ਅਤੇ ਜਰਨੈਲ ਸਿੰਘ ਸਰਪੰਚ ਦੇ ਘਰ ਤੋਂ ਲੈ ਕਿ ਸੋਹਣ ਸਿੰਘ ਦੇ ਘਰ ਤਕ ਤੋਂ ਇਲਾਵਾ ਪੰਚਾਇਤ ਵਲੋਂ ਮੁੱਖ ਸੜਕ ਤੋਂ ਗਰਾਉਂਡ ਤਕ ਦਾ ਕੱਚਾ ਰਸਤਾ ਇੰਟਰਲਾਕ ਟਾਈਲ ਲਗਾ ਕਿ ਪੱਕਾ ਕੀਤਾ ਗਿਆ ਆਦਿ ਗਲੀਆਂ ਬਣਾਈਆਂ ਗਈਆਂ ਸਨ ।ਇਸ ਮੌਕੇ ਆਪ ਆਗੂ ਗੁਰਜੀਤ ਸਿੰਘ ਧਾਲੀਵਾਲ, ਸੈਕਟਰੀ ਜ਼ੁਲਫ ਅਲੀ, ਮੱਘਰ ਦੀਨ ਪੰਚ, ਸੁਖਵਿੰਦਰ ਸਿੰਘ ਗੋਰਾ ਪੰਚ, ਸੁਖਦੇਵ ਸਿੰਘ ਸੇਵ ਪੰਚ, ਸੁਖਵਿੰਦਰ ਪਾਲ ਕੌਰ ਪੰਚ, ਅਮਰਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਚਮਨ ਸਿੰਗਲਾ, ਜੀਤ ਸਿੰਘ, ਦਰਸ਼ਨ ਸਿੰਘ, ਮਿਸਤਰੀ ਬਿੰਦਰ ਸਿੰਘ, ਕਾਕਾ ਸਿੰਘ ਅਤੇ ਪੀ.ਏ. ਬਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ |

ਲੰਪੀ ਸ਼ਕਿਨ ਤੋਂ ਰਾਹਤ ਤੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਸਾਹਿਬ ਦਾ ਆਰੰਭ ਹਰ ਮਨੁੱਖ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਅਰਦਾਸ ਬੇਨਤੀ ਕਰੇ-ਬਾਬਾ ਜੰਗ ਸਿੰਘ ਦੀਵਾਨਾ

 

ਬਰਨਾਲਾ /ਮਹਿਲ ਕਲਾਂ 30 ਅਗਸਤ (ਗੁਰਸੇਵਕ ਸੋਹੀ ) -ਪਿੰਡ ਦੀਵਾਨਾ ਵਿਖੇ ਡੇਰਾ ਬਾਬਾ ਭਜਨ ਸਿੰਘ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਗਊਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡੇਰਾ ਬਾਬਾ ਭਜਨ ਸਿੰਘ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਧਰਤ ਉਪਰ ਲਗਾਤਾਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਲੱਖਾਂ ਜਾਨਾਂ ਚਲੀਆਂ ਗਈਆਂ। ਹੁਣ ਇੱਕ ਬਿਮਾਰੀ ਗਊਆਂ ਵਿੱਚ ਫੈਲੀ ਜਿਸਨੂੰ ਲੰਪੀ ਸਕਿਨ ਕਿਹਾ ਜਾ ਰਿਹਾ ਹੈ। ਜਿਸ ਨਾਲ ਬੇਜੁਬਾਨ ਪਸੂ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹਨ। ਬੇਜੁਬਾਨ ਦੱਸ ਨਹੀ ਸਕਦੇ ਪਰ ਉਹ ਅੰਦਰੋ ਅੰਦਰੀ ਘੁੱਟ ਘੁੱਟ ਕੇ ਮਰ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਵਿੱਚ ਨਿੱਤ ਵਧੀਆਂ ਕੁਰੀਤੀਆਂ ਕਾਰਨ ਸਮਾਜ ਵਿੱਚ ਵੰਡੀਆਂ ਪੈ ਗਈਆਂ ਹਨ। ਹਰ ਰੋਜ ਭੈੜੀਆਂ ਖਬਰਾਂ ਆ ਰਹੀਆਂ ਹਨ। ਉਹਨਾਂ ਮਨੁੱਖਾਂ ਨੂੰ ਗੁਰੂ ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਬਾਬਾ ਜੰਗ ਸਿੰਘ ਦੀਵਾਨਾ ਨੇ ਦੱਸਿਆ ਕਿ ਗਊਆਂ ਵਿੱਚ ਫੈਲੀ ਬਿਮਾਰੀ ਤੋਂ ਰਾਹਤ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸਾਹਿਬ ਪਾਠ ਆਰੰਭ ਕੀਤੇ ਗਏ ਹਨ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਤੇ ਸਬੱਲੀ ਨਜਰ ਰੱਖਣ। ਉਹਨਾਂ ਅਪੀਲ ਕੀਤੀ ਕਿ ਇਹਨਾਂ ਬਿਮਾਰੀਆਂ ਦੇ ਖਾਤਮੇ ਲਈ ਹਰ ਮਨੁੱਖ ਅਰਦਾਸ ਬੇਨਤੀ ਕਰੇ। ਇਸ ਮੌਕੇ ਹਰਵਿੰਦਰ ਸਿੰਘ, ਡਾ ਗੁਰਿੰਦਰ ਸਿੰਘ ਅਮਰੀਕਾ, ਬਲਜੀਤ ਸਿੰਘ ਕੈਨੇਡਾ, ਡਾ ਗੁਰਿੰਦਰ ਸਿੰਘ, ਬੇਅੰਤ ਸਿੰਘ ਕੈਨੇਡਾ, ਬੇਅੰਤ ਸਿੰਘ ਇੰਗਲੈਂਡ, ਡਾ ਗਗਨਦੀਪ ਇੰਗਲੈਂਡ, ਹਰਪਾਲ ਸਿੰਘ ਏ ਐਸ ਆਈ, ਬਲਜੀਤ ਸਿੰਘ ਸੁਧਾਰ, ਸੁਖਦੇਵ ਸਿੰਘ ਅਮਰੀਕਾ, ਸੁਖਚੈਨ ਸਿੰਘ ਤਲਵੰਡੀ ਨੇ ਬਾਬਾ ਜੰਗ ਸਿੰਘ ਦੀਵਾਨਾ ਜੀ ਵੱਲੋਂ ਕੀਤੇ ਇਸ ਕਾਰਜ ਦੀ ਸਲਾਘਾ ਕੀਤੀ। ਇਸ ਮੌਕੇ ਰਣਜੀਤ ਸਿੰਘ ਰਾਣਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੰਤ ਸਿੰਘ, ਡਾਇਰੈਕਟਰ ਹਰਪਾਲ ਪਾਲੀ ਵਜੀਦਕੇ, ਕਾਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ, ਦਰਸਨ ਸਿੰਘ ਸੋਹੀ, ਗੁਰਸੇਵਕ ਸਿੰਘ ਸਹੋਤਾ ਹਾਜਰ ਸਨ।

ਗੁਰੂ ਸਾਹਿਬ ਦੀ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਇਕ ਤਾੜਨਾ ਕਰਦਾ ਬਿਆਨ ਵੀ ਜਾਰੀ ਕੀਤਾ ਗਿਆ 

 ਜਗਰਾਉਂ  ( ਮਨਜਿੰਦਰ ਗਿੱਲ / ਅਮਿਤ ਖੰਨਾ  /ਪੱਪੂ  ) ਇਸ ਬੇਅਦਬੀ ਘਟਨਾਕ੍ਰਮ ਤੇ ਸਾਂਝੇ ਬਿਆਨ ਵਿੱਚ ਤਰਲੋਚਨ ਸਿੰਘ ਸੋਹਲ, ਰਾਜਾ ਸਿੰਘ ਖੁਖਰਾਣਾ, ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਕਿ ਇਸ ਬੇਅਦਬੀ ਘਟਨਾਕ੍ਰਮ ਦੀ ਕਾਰਵਾਈ ਵਿੱਚ ਢਿੱਲ ਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਲੋੜ ਪੈਣ ਤੇ ਤਿੱਖਾ ਸਖਤ ਸੰਘਰਸ਼ ਕੀਤਾ ਜਾਵੇਗਾ। ਦੋਸ਼ੀਆਂ ਨੂੰ ਹਰ ਹਾਲ ਗ੍ਰਿਫਤਾਰ ਕੀਤਾ ਜਾਵੇ।

 ਸਿੱਖ ਕੌਮ ਦੀ ਆਵਾਜ਼ ਦੇ ਅਦਾਰਾ ਪਹਿਰੇਦਾਰ ਦੇ ਸਤਿਕਾਰਯੋਗ ਸ ਜਸਪਾਲ ਸਿੰਘ ਜੀ ਹੇਰਾਂ ਵਲੋਂ ਵੀ ਇਸ ਬੇਅਦਬੀ ਘਟਨਾਕ੍ਰਮ ਦੀ ਪੁਰਜੋਰ ਨਿਖੇਧੀ ਕੀਤੀ ਗਈ ਹੈ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਨਕਸਰ ਵਿਖੇ ਹੋਈ ਬੇਅਦਬੀ ਤੇ ਜਗਰਾਉਂ ਪੁਲੀਸ ਨੇ ਕੀਤਾ ਪਰਚਾ ਦਰਜ 

 ਜਗਰਾਉਂ ਪੁਲਿਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਨਕਸਰ ਵਿਖੇ ਹੋਈ ਬੇਅਦਬੀ ਦੇ ਸਬੰਧ ਵਿਚ ਪਰਚਾ ਦਰਜ ਕਰਨ ਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਕੀਤਾ ਧੰਨਵਾਦ  

ਜਗਰਾਉਂ  (ਮਨਜਿੰਦਰ ਗਿੱਲ /ਅਮਿਤ ਖੰਨਾ/ ਪੱਪੂ ਜਗਰਾਉਂ )  ਜਥੇਬੰਦੀਆਂ ਦੇ ਆਗੂਆਂ ਵਲੋਂ ਜਿੱਥੇ ਬੇਅਦਬੀ ਘਟਨਾਕ੍ਰਮ ਦਾ ਤੁਰੰਤ ਪਰਚਾ ਦਰਜ ਕਰਨ ਤੇ ਜਗਰਾਉਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ, ਉੱਥੇ ਗੱਡੀਆਂ ਦੇ ਮਾਲਕਾਂ, ਡਰਾਈਵਰਾਂ  ਅਤੇ ਸੰਪਰਦਾ ਦੇ ਪ੍ਰਬੰਧਕਾਂ ਨੂੰ ਵੀ ਤਫਤੀਸ਼ ਕਰਕੇ ਤੁਰੰਤ ਗ੍ਰਿਫਤਾਰ ਕਰਨ ਲਈ ਕਿਹਾ ਗਿਆ, ਇਨਾਂ ਦੋਸ਼ੀਆਂ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਤੁਰੰਤ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਹੈ। ਤਫਤੀਸ਼ ਲਈ ਜਥੇਬੰਦੀ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਦੀ ਵੀਡੀਓਗਰਾਫੀ ਫੋਟੋਆਂ ਅਤੇ ਗੱਡੀਆਂ ਦੇ ਨੰਬਰ ਆਦਿਕ ਦਿਤੇ ਗਏ । ਮੋਹਣ ਸਿੰਘ ਬੰਗਸੀਪੁਰ,ਜਸਪ੍ਰੀਤ ਸਿੰਘ ਢੋਲਣ ,ਗੁਰਮੀਤ ਸਿੰਘ ਬਰਸਾਲਾਂ,ਬਲਵੀਰ ਸਿੰਘ ਰਤਨਾਂ,ਸ਼ਮਸ਼ੇਰ ਸਿੰਘ ਗਿੱਦੜਵਿੰਡੀ,ਜਸਵੀਰ ਸਿੰਘ ਗੋਰਾਹੂਰ,ਲਖਵੀਰ ਸਿੰਘ ਗੋਰਾਹੂਰ,ਸੁਖਵਿੰਦਰ ਸਿੰਘ ਰਾਊਵਾਲ,ਜਗਮਿੰਦਰ ਸਿੰਘ ਅੱਬੂਪੁਰਾ,ਜਸਵਿੰਦਰ ਸਿੰਘ ਘੋਲੀਆ, ਬਲਜੀਤ ਸਿੰਘ ਮੋਗਾ, ਤਰਲੋਚਨ ਸਿੰਘ ਸੋਹਲ ,ਰਾਜਾ ਸਿੰਘ ਖੁਖਰਾਣਾ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਨਾਨਕਸਰ ਕਲੇਰਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ 

 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ  

ਜਗਰਾਉਂ (ਮਨਜਿੰਦਰ ਸਿੰਘ/ ਅਮਿਤ ਖੰਨਾ/ ਪੱਪੂ ਜਗਰਾਉਂ ) ਅਜ ਪ੍ਰੈਸ ਕਾਨਫਰੰਸ ਦੌਰਾਨ ਜਸਪ੍ਰੀਤ ਸਿੰਘ ਢੋਲਣ ਪਰਧਾਨ ਲੁਧਿਆਣਾ ਬਰਨਾਲਾ ਜਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਬੀਤੇ ਕਲ ਹੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਘਟਨਾਕ੍ਰਮ ਬਾਰੇ ਕਿਹਾ ਗਿਆ ਕਿ ਨਾਨਕਸਰ ਸੰਪਰਦਾ ਧੰਨ ਬਾਬਾ ਨੰਦ ਸਿੰਘ ਜੀ ਦਾ ਤਪ ਅਸਥਾਨ ਹੈ ਤੇ ਬੇਹੱਦ ਸਤਿਕਾਰਯੋਗ ਸਥਾਨ ਹੈ , ਬਾਬਾ ਨੰਦ ਸਿੰਘ ਜੀ ਵਲੋਂ ਹਮੇਸ਼ਾਂ ਆਪਣੇ ਜੀਵਨ ਵਿੱਚ ਹਦ ਤੋਂ ਵਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਗਿਆ ਸੀ,  ਪਰ ਭੁਲੜ ਅਤੇ ਗਿਆਨ ਤੋਂ ਕੋਰੇ ਗਿਆਨਹੀਨ ਲੋਕਾਂ ਵਲੋਂ ਜੋ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਨਾਨਕਸਰ ਬਰਸੀ ਸਮਾਗਮ ਤੇ ਕੀਤੀ ਗਈ ਹੈ ਉਹ ਬੇਹੱਦ ਸ਼ਰਮਨਾਕ ਤੇ ਘਿਨਾਉਣੀ ਹੈ, ਇਹ ਬੇ ਅਕਲ ਲੋਕ ਸਿਰਫ ਇਕੋਤਰੀਆਂ ਕਰਵਾਉਣ ਲਈ ਪੱਬਾਂ ਭਾਰ ਹੋਏ ਇਹ ਭੁੱਲ ਗਏ ਕਿ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦਾ ਅਦਬ ਸਤਿਕਾਰ ਕਿਵੇਂ ਕਰਨਾ ਹੈ, ਪਾਵਨ ਗੁਰਬਾਣੀ ਨੂੰ ਸੁਣਕੇ ਮੰਨਣ ਦਾ ਉਪਦੇਸ਼ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ, ਪਰ ਉਕਤ ਸ਼ਰਾਰਤੀ ਅਨਸਰਾਂ ਵੱਲੋਂ ਸਭ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਇਹ ਘੋਰ ਬੇਅਦਬੀ ਘਟਨਾਕ੍ਰਮ ਜਾਣ ਬੁੱਝ ਕੇ ਕੀਤਾ ਗਿਆ ਹੈ, ਉਨਾਂ ਕਿਹਾ ਕਿ ਦੋਸ਼ੀਆਂ ਉੱਪਰ ਜਥੇਬੰਦੀ ਵਲੋਂ  ਬੇਅਦਬੀ ਦੀਆਂ ਸਖਤ ਧਾਰਾਵਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ, ਇਨਾਂ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਇਨਾਂ ਨੂੰ ਕਾਨੂੰਨਨ ਸਖਤ ਸਜਾ ਮਾਣਯੋਗ ਅਦਾਲਤ ਰਾਹੀਂ ਦਿਵਾਈ ਜਾਵੇਗੀ,ਤਾਂ ਜੋ ਇਹੋ ਜਿਹੇ ਅਕ੍ਰਿਤਘਣ ਸ਼ਰਾਰਤੀ ਅਨਸਰ ਬਾਜ ਆਉਣ, ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਤੇ ਕਿਹਾ ਕਿ ਧਾਰਮਿਕ ਮਰਿਆਦਾਵਾਂ ਦਾ ਧਿਆਨ ਰੱਖਿਆ ਜਾਵੇ, ਤੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੀ ਇਤਲਾਹ ਜਥੇਬੰਦੀ ਨੂੰ ਦਿੱਤੀ ਜਾਵੇ, ਇਸ ਸਮੇਂ ਉਨ੍ਹਾਂ ਨਾਲ ਸਤਿਕਾਰਯੋਗ ਮੋਹਣ ਸਿੰਘ ਬੰਗਸੀਪੁਰ,ਗੁਰਮੀਤ ਸਿੰਘ ਬਰਸਾਲਾਂ,ਬਲਵੀਰ ਸਿੰਘ ਰਤਨਾਂ,ਸ਼ਮਸ਼ੇਰ ਸਿੰਘ ਗਿੱਦੜਵਿੰਡੀ,ਜਸਵੀਰ ਸਿੰਘ ਗੋਰਾਹੂਰ,ਲਖਵੀਰ ਸਿੰਘ ਗੋਰਾਹੂਰ,ਸੁਖਵਿੰਦਰ ਸਿੰਘ ਰਾਊਵਾਲ,ਜਗਮਿੰਦਰ ਸਿੰਘ ਅੱਬੂਪੁਰਾ,ਜਸਵਿੰਦਰ ਸਿੰਘ ਘੋਲੀਆ, ਬਲਜੀਤ ਸਿੰਘ ਮੋਗਾ, ਸਤਿਕਾਰ ਕਮੇਟੀ ਦੇ ਸੀਨੀਅਰ ਮੈਂਬਰ ਤਰਲੋਚਨ ਸਿੰਘ ਸੋਹਲ ,ਰਾਜਾ ਸਿੰਘ ਖੁਖਰਾਣਾ,ਹਰਪ੍ਰੀਤ ਸਿੰਘ, ਤੇ ਹੋਰ ਬਹੁਗਿਣਤੀ ਵਿੱਚ ਸਿੰਘ ਹਾਜਰ ਸਨ । 

 

ਆਦਿ ਗ੍ਰੰਥ ਸਾਹਿਬ ਦੇ ਸੰਕਲਨ ‘ਤੇ ਵਿਸ਼ੇਸ਼ 1 ਸਤੰਬਰ 1604 ਈ. ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਆਦਿ ਗ੍ਰੰਥ ਸਾਹਿਬ ਦਾ ਸੰਕਲਨ ਪੰਜਵੇਂ ਗੁਰੂ,ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ.ਨੂੰ ਕੀਤਾ। ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕੰਮ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਨਾ ਸੀ । ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਦਾ ਸਨਮਾਨ ਪ੍ਰਾਪਤ ਹੈ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਸੂਫੀ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਆਦਿ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਿੱਖਾਂ ਨੂੰ ਸ਼ੁੱਧ ,ਸੰਪੂਰਨ, ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਗੁਰੂ ਜੀ ਨੇ ਇਸ ਗ੍ਰੰਥ ਸਾਹਿਬ ਦੇ ਸੰਕਲਨ ਦੀ ਲੋੜ ਮਹਿਸੂਸ ਕੀਤੀ ।ਗੁਰੂ ਜੀ ਨੇ ਆਪ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲੋ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪ੍ਰਾਪਤ ਕੀਤੀ।ਬਾਕੀ ਹੋਰ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਠਾ ਕੀਤਾ ਸੂਫ਼ੀ ਸੰਤਾਂ ,ਭਗਤਾਂ ਦੀ ਬਾਣੀ ਵੀ ਇਕੱਠੀ ਕੀਤੀ।ਇਸ ਤਰ੍ਹਾਂ ਇਹ ਅਨੋਖਾ ਸੰਪਾਦਿਤ ਗ੍ਰੰਥ ਹੈ ਜਿਸ ਦੇ ਤੁੱਲ ਸਾਰੇ ਹਿੰਦ-ਉਪਮਹਾਦੀਪ ਵਿੱਚ ਹੋਰ ਕੋਈ ਗ੍ਰੰਥ ਨਹੀਂ ਹੈ। ਸਮੇਂ, ਸਥਾਨ ਅਤੇ ਮੁੱਲਵੰਤਾ ਪੱਖੋਂ ਇਹ ਲਾਸਾਨੀ ਹੈ।ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੀ ਲੋੜ ਕਈ ਕਾਰਨਾਂ ਕਰਕੇ ਪਈ —ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ। ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ। ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ। ਆਦਿ ਗ੍ਰੰਥ ਸਾਹਿਬ ਜੀ’ ਇੱਕ ਵਿਸ਼ਾਲ ਗ੍ਰੰਥ ਹੈ । ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ- ਸਿੱਖ ਗੁਰੂ – ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ) ਸ਼ਾਮਲ ਕੀਤੇ ਗਏ  ਸਨ।ਇਹਨਾਂ ਤੋ ਇਲਾਵਾ ਆਦਿ ਗ੍ਰੰਥ ਸਾਹਿਬ ਜੀ’ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ। ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾਂ ਇਹ ਹਨ – ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ। ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ।ਭੱਟ— ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ – ਕਲ੍ਹਸਹਾਰ ਜੀ, ਨਲ ਜੀ, ਬਓਲ ਜੀ, ਭਿਖਾ ਜੀ ਤੇ ਹਰਬੰਸ ਜੀ ।ਮਰਦਾਨਾ ,ਸੱਤਾ,ਅਤੇ ਬਲਵੰਡ ਗਵੱਈਆ ਆਦਿ ਦੀਆਂ ਰਚਨਾਵਾਂ ਸਾਮਿਲ ਕੀਤੀਆਂ ਗਈਆਂ ਹਨ। ਭਗਤਾਂ ਦੀਆਂ ਰਚਨਾਵਾਂ ਹਿੰਦੀ ,ਸੰਸਕ੍ਰਿਤ ,ਮਰਾਠੀ,ਫ਼ਾਰਸੀ ਆਦਿ ਸ਼ਬਦਾਂ ਦੇ ਪ੍ਰਯੋਗ ਨੂੰ ਜਿਉਂ ਦਾ ਤਿਉਂ ਰੱਖਿਆਂ ਗਿਆ ਹੈ।ਆਦਿ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਹਨ।ਇੰਨਾਂ ਵਿੱਚੋਂ 1154 ਪੰਨੇ ਮੁੱਖ ਭਾਗ ਨੂੰ ਦਿੱਤੇ ਗਏ ਹਨ।ਇਸਨੂੰ 31 ਰਾਗਾਂ ਵੰਡਿਆ ਗਿਆ ਹੈ।ਰਾਗਾਂ ਦੇ ਬਾਅਦ ਭੱਟਾਂ ਦੇ ਸਵੈਯੇ ਹਨ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਆਦਿ ਗ੍ਰੰਥ ਸਾਹਿਬ ਜੀ’ ਦਾ ਬਹੁਤ ਮਹੱਤਵ ਹੈ।ਆਦਿ ਗ੍ਰੰਥ ਸਾਹਿਬ ਜੀ’ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ। ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।ਆਦਿ ਗ੍ਰੰਥ ਸਾਹਿਬ ਜੀ ਦਾ ਆਰੰਭ
ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪੁਜੀ ਸਾਹਿਬ ਨਾਲ ਹੁੰਦਾ ਹੈ।ਇਸ ਵਿੱਚ ਕੁੱਲ 38 ਪੌੜੀਆਂ ਹਨ।ਜਪੁਜੀ ਸਾਹਿਬ ਦੇ ਆਰੰਭ ਵਿੱਚ ਮੂਲ ਮੰਤਰ ਹੈ ਜਪੁਜੀ ਸਾਹਿਬ ਪਿੱਛੋਂ ਸੋਦਰ ਰਹਿਰਾਸ ਨੂੰ ਸਥਾਨ ਪ੍ਰਾਪਤ ਹਠ।ਸੋਦਰ ਦਾ ਅਰਥ ਹੈ ਦੁਆਰ । ਸੋਦਰ ਰਹਿਰਾਸ ਤੋਂ ਪਿੱਛੋਂ ਪੁਰਖ ਤੋਂ ਭਾਵ ਸਰਵ ਸ਼ਕਤੀਮਾਨ । ਸੋਦਰ ਰਹਿਰਾਸ ਤੋਂ ਬਾਅਦ ਕੀਰਤਨ ਸੋਹਿਲਾ ਦਾ ਸਥਾਨ ਹੈ। ਕੀਰਤਨ ਸੋਹਿਲਾ ਤੋਂ ਬਾਅਦ ਆਦਿ ਗ੍ਰੰਥ ਸਾਹਿਬ ਦਾ ਮੁੱਖ ਭਾਗ ਆਰੰਭ ਹੁੰਦਾ ਹੈ।ਆਦਿ ਗ੍ਰੰਥ ਸਾਹਿਬ ਮੁੰਦਾਵਣੀ ਦੇ ਦੋ ਸਲੋਕਾਂ ਨਾਲ ਸਮਾਪਤ ਹੁੰਦਾ ਹੈ।ਅੰਤ ਵਿੱਚ ਰਾਗਮਾਲਾ ਦੇ ਸਿਰਲੇਖ ਹੇਠ ਇੱਕ ਅੰਤਿਕਾ ਦਿੱਤੀ ਗਈ ਹੈ।ਅਧਿਕਤਰ ਸ਼ਬਦਾਂ ਦੀ ਰਚਨਾ ਸੰਤ ਭਾਸ਼ਾ ਵਿੱਚ ਹੀ ਹੋਈ ।ਸਾਹਿਤ ਅਤੇ ਇਤਿਹਾਸ ਲਈ ਆਦਿ ਗ੍ਰੰਥ ਸਾਹਿਬ ਨੂੰ ਇੱਕ ਬਹੁਮੁੱਲੀ ਤੇਰਚਨਾ ਮੰਨਿਆਂ ਜਾਦਾ ਹੈ ।

ਪ੍ਰੋ .ਗਗਨਦੀਪ ਕੌਰ ਧਾਲੀਵਾਲ ।

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ 'ਚ ਬਣੇਗਾ 'ਆੜ੍ਹਤੀ ਭਵਨ'

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਧਾਲੀਵਾਲ ਨੇ ਤਿੰਨ ਨਵੇਂ ਫੜ ਬਨਾਉਣ ਦੀ ਵੀ ਦਿੱਤੀ ਮੰਨਜ਼ੂਰੀ

ਜਗਰਾਉਂ (ਮਨਜਿੰਦਰ ਗਿੱਲ )ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਖ਼ਤ ਮਿਹਨਤ ਦਿਨੋ-ਦਿਨ ਰੰਗ ਲਿਆ ਰਹੀ ਹੈ, ਜਿਸ ਕਾਰਨ ਜਗਰਾਉਂ ਹਲਕੇ ਅੰਦਰ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ। ਬੀਤੇ ਦਿਨੀਂ ਜਗਰਾਉਂ ਦੇ ਆੜਤੀ ਪ੍ਰਧਾਨ ਕਨ੍ਹੱਈਆ ਗੁਪਤਾ 'ਬਾਂਕਾ' ਦੀ ਅਗਵਾਈ ਹੇਠ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮਿਲੇ ਸਨ ਅਤੇ ਉਹਨਾਂ ਨੇ ਮੰਗ ਰੱਖ ਸੀ ਕਿ ਆੜ੍ਹਤੀ ਲੰਮੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਆੜ੍ਹਤੀਆਂ ਕੋਲ ਮੀਟਿੰਗਾਂ ਜਾਂ ਹੋਰ ਸਰਗਰਮੀਆਂ ਕਰਨ ਲਈ ਕੋਈ ਨਿਰਧਾਰਿਤ ਜਗ੍ਹਾ ਨਹੀਂ ਹੈ। ਇਸ ਲਈ 'ਆੜ੍ਹਤੀ ਭਵਨ' ਬਣਾਇਆ ਜਾਵੇ। ਇਸ ਤੋਂ ਇਲਾਵਾ ਦਾਣਾ ਮੰਡੀ ਜਗਰਾਉਂ ਵਿਖੇ ਮੰਡੀ ਫੜ੍ਹਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਪਿਛਲੇ ਲਗਭਗ 25-30 ਸਾਲ ਤੋਂ ਫੜ੍ਹ ਰਿਪੇਅਰ ਹੀ ਨਹੀਂ ਕੀਤੇ ਗਏ, ਜੋ ਕਿ ਬਹੁਤ ਜ਼ਿਆਦਾ ਨੀਵੇਂ ਅਤੇ ਖਰਾਬ ਹੋ ਚੁੱਕੇ ਹਨ। ਜਿਸ ਕਾਰਨ ਫਸਲਾਂ ਦੇ ਸੀਜ਼ਨ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਇਸ ਲਈ ਜਗਰਾਉਂ ਮੰਡੀ ਵਿਚਲੇ ਪਾਰਕਿੰਗ ਅਤੇ ਗੱਡਾ ਸਟੈਂਡ ਦੇ ਫੜ੍ਹਾਂ ਨੂੰ ਉਚਾ ਕਰਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ। ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀਆਂਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ। ਜਿਸ ਉਪਰ ਕਾਰਵਾਈ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਜਗਰਾਉਂ ਮੰਡੀ ਵਿੱਚ ਆੜ੍ਹਤੀਆਂ ਵਾਸਤੇ ਨਵਾਂ 'ਆੜ੍ਹਤੀ ਭਵਨ' ਬਨਾਉਣ ਅਤੇ ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀ ਸਹੂਲਤ ਲਈ ਤਿੰਨ ਨਵੇਂ ਫੜ੍ਹ ਬਨਾਉਣ ਲਈ ਆਪਣੇ ਮਹਿਕਮੇਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਜਗਰਾਉਂ ਮੰਡੀ ਵਿੱਚ ਫਸਲਾਂ ਨੂੰ ਸਾਂਭਣ ਲਈ ਬਣੇ ਫੜ੍ਹ ਬਹੁਤ ਪੁਰਾਣੇ ਹੋਣ ਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਨੇ ਪਿਛਲੇ 25-30 ਸਾਲਾਂ ਤੋਂ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਦੀਆਂ ਜਾਇਜ ਮੰਗਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਮੰਡੀ ਵਿੱਚ ਪੁਰਾਣੇ ਬਣੇ ਫੜ੍ਹ ਨੀਵੇਂ ਅਤੇ ਖ਼ਰਾਬ ਹੋ ਗਏ ਤੇ ਬਾਰਸਾਂ ਦੌਰਾਨ ਪਾਣੀ ਖੜਨ ਕਰਕੇ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਜਾਂਦੀਆਂ ਸਨ। ਇਸ ਲਈ ਨਵੇਂ ਫੜ੍ਹਾਂ ਅਤੇ ਆੜ੍ਹਤੀਆਂ ਲਈ ਭਵਨ ਦੀ ਵੀ ਬਹੁਤ ਲੋੜ ਸੀ, ਜਿਸ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਉਹਨਾਂ ਆਖਿਆ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਸਾਰੇ ਮਸਲੇ ਹੱਲ ਕਰਨ ਲਈ ਪਹਿਲ-ਕਦਮੀਂ ਕੀਤੀ ਜਾਵੇਗੀ। ਜਗਰਉਂ ਮੰਡੀ ਵਿਖੇ 'ਆੜ੍ਹਤੀ ਭਵਨ' ਅਤੇ ਤਿੰਨ ਨਵੇਂ ਫੜ੍ਹ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਉਣ ਤੇ ਆੜ੍ਹਤੀਆ ਐਸ਼ੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਬਲਵਿੰਦਰ ਸਿੰਘ ਗਰੇਵਾਲ,ਅਮ੍ਰਿਤ ਲਾਲ ਮਿੱਤਲ, ਸੁਰਜੀਤ ਸਿੰਘ ਕਲੇਰ, ਜਤਿੰਦਰ ਸਿੰਘ ਚਚਰਾੜੀ, ਬਲਰਾਜ ਸਿੰਘ ਖਹਿਰਾ, ਰਿਪਨ ਝਾਂਜੀ, ਦਰਸ਼ਨ ਕੁਮਾਰ, ਨੀਰਜ ਬਾਂਸਲ, ਨਵੀਨ ਸਿੰਗਲਾ, ਜਗਜੀਤ ਸਿੰਘ ਸੰਧੂ, ਜਗਪਾਲ ਸਿੰਘ ਧਨੋਆ, ਮਨੋਹਰ ਲਾਲ ਆਦਿ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

'ਚਕਰ ਸਪੋਰਟਸ ਅਕੈਡਮੀ' ਵੱਲੋਂ ਮਨਾਇਆ ਗਿਆ ਖੇਡ ਦਿਵਸ

ਹਠੂਰ,30,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਪ੍ਰਸਿੱਧ ਚਕਰ ਸਪੋਰਟਸ ਅਕੈਡਮੀ ਵੱਲੋਂ '5ਜੈਬ ਫਾਊਂਡੇਸ਼ਨ' ਅਤੇ 'ਨਹਿਰੂ ਯੁਵਾ ਕੇਂਦਰ ਲੁਧਿਆਣਾ' ਦੇ ਸਹਿਯੋਗ ਨਾਲ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਚਕਰ ਵਿਖੇ ਖੇਡ ਦਿਵਸ ਮਨਾਇਆ ਗਿਆ।ਇਸ ਮੌਕੇ ਬੱਚਿਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ ਵੱਲੋਂ ਖਿਡਾਰੀਆਂ ਨੂੰ ਪ੍ਰੇਰਨਾਮਈ ਲੈਕਚਰ ਦਿੰਦਿਆ ਕਿਹਾ ਕਿ ਸਾਡੇ ਜੀਵਨ ਵਿੱਚ ਖੇਡਾਂ ਦੀ ਇੱਕ ਵਿਸ਼ੇਸ ਮਹੱਤਤਾ ਹੈ,ਕਿਉਕਿ ਖੇਡਾ ਜਿਥੇ ਖਿਡਾਰੀ ਦਾ ਸਮਾਜ ਵਿਚ ਮਾਣ-ਸਨਮਾਨ ਵਧਾਉਦੀਆ ਹਨ।ਉੱਥੇ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਮਜਬੂਤ ਰੱਖਦੀਆ ਹਨ।ਇਸ ਮੌਕੇ ਫੱੁਟਬਾਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਮਿਤ ਕੁਮਾਰ ਨੇ ਖੇਡ ਐਕਸ਼ਨਾਂ ਅਤੇ ਜ਼ਿੰਦਗੀ ਦੇ ਆਪਸੀ ਸੰਬੰਧਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜ਼ਿੰਦਗੀ ਦੇ ਵੱਡੇ ਵੱਡੇ ਸਬਕ ਖੇਡ ਮੈਦਾਨਾਂ ਵਿੱਚੋਂ ਸਿੱਖੇ ਜਾਂਦੇ ਹਨ।ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਵੀ ਖੇਡ ਦਿਵਸ ਦੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।ਆਪਣੇ ਖਾਸ ਸੰਦੇਸ਼ ਵਿੱਚ ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਸ਼ਮੀਤ ਕੌਰ ਨੇ ਪਿੰਡ ਚਕਰ ਦੇ ਖੇਡ ਸਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਚਕਰ ਨੇ ਖੇਡ ਖੇਤਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਤੇ ਚਕਰ ਦੇ ਨੌਜਵਾਨ ਰਾਸ਼ਟਰੀ ਹਿਤ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਸਦਾ ਮੋਹਰੀ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਖੇਡ ਦਿਵਸ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਉਨ੍ਹਾ ਨਾਲ ਖੇਡ ਪ੍ਰੇਮੀ ਅਤੇ ਦਰਸਕ ਹਾਜ਼ਰ ਸਨ। ਫੋਟੋ ਕੈਪਸ਼ਨ:-ਖੇਡ ਦਿਵਸ ਮਨਾਉਣ ਸਮੇਂ ਖਿਡਾਰੀ ਅਤੇ ਪਿੰਡ ਚਕਰ ਵਾਸੀ।

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ ਪੁਰਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਸਹੀਦ ਕੌਮ ਦੇ ਕੋਹਨੂਰ ਹੀਰੇ ਹੁੰਦੇ  ਹਨ, ਬਾਬਾ ਜੀਵਾ ਜੀ- ਭਾਈ ਪਾਰਸ 

ਜਗਰਾਉਂ (ਮਨਜਿੰਦਰ ਗਿੱਲ)ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦਾ ਪ੍ਰਕਾਸ ਪੁਰਬ ਸ੍ਰੀ ਅਕਾਲ ਸਹਿਬ ਜੀ ਦੀ ਰਹਿਨੁਮਾਈ ਹੇਠ ਸੁਮੱਚੇ ਖਾਲਸਾ ਪੰਥ ਵੱਲੋ 5 ਸਤੰਬਰ 2022 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦ ਪੁਰ ਸਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਅਕਾਲ ਤੱਖਤ ਸਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਅਤੇ ਬਾਬਾ ਮੇਜਰ ਸਿੰਘ ਸੋਢੀ ਅਤੇ ਕੌਮ ਦੀਆ ਮਹਾਨ ਸਖਸੀਅਤਾ ਨਮੱਸਤਕ ਹੋਣਗੀਆ। ਇਸ ਪ੍ਰੋਗਰਾਮ ਸਬੰਧੀ ਦਸਮੇਸ ਤਰਨਾ ਦਲ, ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟਿੰਗ ਪੂਰਨ ਮਹਾਪੁਰਖ ਸੰਤ ਬਾਬਾ ਜਗਰੂਪ ਸਿੰਘ ਗੁ ਬੇਗਮਪੁਰਾ ਭੋਰਾ ਸਾਹਿਬ ਨਾਨਕ ਸਰ ਵਾਲਿਆ ਤੋ ਵਰੋਸਾਏ ਮੋਜੂਦਾਂ ਮਹਾ ਪੁਰਖ ਸੰਤ ਬਾਬਾ ਜੀਵਾ ਸਿੰਘ ਜੀ ਨਾਲ ਹੋਈ ਬਾਬਾ ਜੀਵਾ ਸਿੰਘ ਜੀ ਨੇ ਆਖਿਆ ਸਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਨੂੰ ਸਹੀਦਾ ਦੇ ਜੀਵਨ ਤੋ ਜੀਵਨ ਜਾਚ ਮਿੱਲਦੀ ਹੈ। ਸਹੀਦਾ ਦੀਆ ਕੁਰਬਾਨੀਆ ਕਰਕੇ ਸਿੱਖੀ ਦੀ ਸਾਨ ਸਾਰੇ ਜੱਗ ਤੋ ਨਿਆਰੀ ਹੈ। ਬਾਬਾ ਜੀ ਨੇ ਕਿਹਾ ਕੇ ਅਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾ ਵਾਸਤੇ ਲੰਗਰ ਦੇ ਪ੍ਰੰਬਧ ਗੁ ਬੇਗਮਪੁਰਾ ਭੋਰਾ ਸਾਹਿਬ ਵੱਲੋ ਕੀਤੇ ਜਾਣਗੇ। ਇਸ ਮੋਕੇ ਦਸਮੇਸ ਤਰਨਾ ਦਲ ਦੇ ਸਰਕਲ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸੰਗਤਾ ਨੂੰ ਵੱਧ ਤੋ ਵਧ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਰਾਜਵਿੰਦਰ ਸਿੰਘ ਖਾਲਸਾ ਭਾਈ ਸਮਸੇਰ ਸਿੰਘ ਲੋਪੋ ਅਤੇ ਹੋਰ ਸੰਗਤਾ ਹਾਜਰ ਸਨ।।

ਮਾਨ ਸਰਕਾਰ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰਾਂ ਦੀ ਤਰਜ਼ ਤੇ ਕਰਵਾਇਆ ਜਾ ਰਿਹਾ-ਵਿਧਾਇਕ ਪੰਡੋਰੀ   

 ਪਿੰਡ ਦੀਵਾਨਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਬਰਨਾਲਾ /ਮਹਿਲ ਕਲਾਂ 30 ਅਗਸਤ ( ਗੁਰਸੇਵਕ ਸਿੰਘ ਸੋਹੀ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਅੰਦਰ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦਾ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਰਵਪੱਖੀ ਵਿਕਾਸ ਕਰਵਾਏ ਜਾਣ ਦੀ ਵਿੱਢੀ ਗਈ ਮੁਹਿੰਮ ਤਹਿਤ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਸ਼ਹਿਰਾਂ ਦੀ ਤਰਜ਼ ਤੇ ਕਰਵਾ ਕੇ ਹਲਕੇ ਨੂੰ ਇਕ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ| ਇਹ ਵਿਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਦੀਵਾਨਾ ਵਿਖੇ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਸਰਕਾਰ ਦੀਆਂ ਗਰਾਂਟਾਂ ਨਾਲ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।  ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਿਨਾਂ ਵਿਤਕਰੇਬਾਜ਼ੀ ਦੇ ਗਰਾਂਟਾਂ ਜਾਰੀ ਕੀਤੀਆਂ ਗਈਆਂ ਅਤੇ ਕੀਤੀਆਂ ਜਾਣਗੀਆਂ | ਜਿਸ ਲਈ ਪਿੰਡਾਂ ਦੇ ਵਿਕਾਸ ਨਿਰੰਤਰ ਜਾਰੀ ਰਹਿਣਗੇ ਤੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਹਰ ਹੀਲੇ ਕੀਤਾ ਜਾਵੇਗਾ | ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਅਤੇ ਵਧੇਰੇ ਸਹੂਲਤਾਂ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਦੱਸਿਆ ਕਿ ਪੰਚਾਇਤ ਵਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਮਨਰੇਗਾ ਫ਼ੰਡ ਦੁਆਰਾ ਤਿਆਰ ਕੀਤੀਆਂ ਗਈਆਂ 4 ਗਲੀਆਂ ਸੜਕ ਤੋ ਲੈ ਕਿ ਗਰਾਉਂਡ ਦੇ ਗੇਟ ਤੱਕ , ਰਓ ਵਾਲੇ ਰਸਤੇ ਤੋਂ ਲੈ ਕਿ ਅਮਰ ਸਿੰਘ ਦੇ ਘਰ ਤਕ, ਸੜਕ ਤੋਂ ਲੈ ਕੇ ਨਵੇਂ ਪਾਰਕ ਤੱਕ ਅਤੇ ਜਰਨੈਲ ਸਿੰਘ ਸਰਪੰਚ ਦੇ ਘਰ ਤੋਂ ਲੈ ਕਿ ਸੋਹਣ ਸਿੰਘ ਦੇ ਘਰ ਤਕ ਤੋਂ ਇਲਾਵਾ ਪੰਚਾਇਤ ਵਲੋਂ ਮੁੱਖ ਸੜਕ ਤੋਂ ਗਰਾਉਂਡ ਤਕ ਦਾ ਕੱਚਾ ਰਸਤਾ ਇੰਟਰਲਾਕ ਟਾਈਲ ਲਗਾ ਕਿ ਪੱਕਾ ਕੀਤਾ ਗਿਆ ਆਦਿ ਗਲੀਆਂ ਬਣਾਈਆਂ ਗਈਆਂ ਸਨ ।ਇਸ ਮੌਕੇ ਆਪ ਆਗੂ ਗੁਰਜੀਤ ਸਿੰਘ ਧਾਲੀਵਾਲ, ਸੈਕਟਰੀ ਜ਼ੁਲਫ ਅਲੀ, ਮੱਘਰ ਦੀਨ ਪੰਚ, ਸੁਖਵਿੰਦਰ ਸਿੰਘ ਗੋਰਾ ਪੰਚ, ਸੁਖਦੇਵ ਸਿੰਘ ਸੇਵ ਪੰਚ, ਸੁਖਵਿੰਦਰ ਪਾਲ ਕੌਰ ਪੰਚ, ਅਮਰਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਚਮਨ ਸਿੰਗਲਾ, ਜੀਤ ਸਿੰਘ, ਦਰਸ਼ਨ ਸਿੰਘ, ਮਿਸਤਰੀ ਬਿੰਦਰ ਸਿੰਘ, ਕਾਕਾ ਸਿੰਘ ਅਤੇ ਪੀ.ਏ. ਬਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ |

ਲੰਪੀ ਸ਼ਕਿਨ ਤੋਂ ਰਾਹਤ ਤੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਸਾਹਿਬ ਦਾ ਆਰੰਭ

ਹਰ ਮਨੁੱਖ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਅਰਦਾਸ ਬੇਨਤੀ ਕਰੇ-ਬਾਬਾ ਜੰਗ ਸਿੰਘ ਦੀਵਾਨਾ

ਬਰਨਾਲਾ /ਮਹਿਲ ਕਲਾਂ 30 ਅਗਸਤ (ਗੁਰਸੇਵਕ ਸੋਹੀ ) -ਪਿੰਡ ਦੀਵਾਨਾ ਵਿਖੇ ਡੇਰਾ ਬਾਬਾ ਭਜਨ ਸਿੰਘ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਗਊਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡੇਰਾ ਬਾਬਾ ਭਜਨ ਸਿੰਘ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਧਰਤ ਉਪਰ ਲਗਾਤਾਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਲੱਖਾਂ ਜਾਨਾਂ ਚਲੀਆਂ ਗਈਆਂ। ਹੁਣ ਇੱਕ ਬਿਮਾਰੀ ਗਊਆਂ ਵਿੱਚ ਫੈਲੀ ਜਿਸਨੂੰ ਲੰਪੀ ਸਕਿਨ ਕਿਹਾ ਜਾ ਰਿਹਾ ਹੈ। ਜਿਸ ਨਾਲ ਬੇਜੁਬਾਨ ਪਸੂ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹਨ। ਬੇਜੁਬਾਨ ਦੱਸ ਨਹੀ ਸਕਦੇ ਪਰ ਉਹ ਅੰਦਰੋ ਅੰਦਰੀ ਘੁੱਟ ਘੁੱਟ ਕੇ ਮਰ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਵਿੱਚ ਨਿੱਤ ਵਧੀਆਂ ਕੁਰੀਤੀਆਂ ਕਾਰਨ ਸਮਾਜ ਵਿੱਚ ਵੰਡੀਆਂ ਪੈ ਗਈਆਂ ਹਨ। ਹਰ ਰੋਜ ਭੈੜੀਆਂ ਖਬਰਾਂ ਆ ਰਹੀਆਂ ਹਨ। ਉਹਨਾਂ ਮਨੁੱਖਾਂ ਨੂੰ ਗੁਰੂ ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਬਾਬਾ ਜੰਗ ਸਿੰਘ ਦੀਵਾਨਾ ਨੇ ਦੱਸਿਆ ਕਿ ਗਊਆਂ ਵਿੱਚ ਫੈਲੀ ਬਿਮਾਰੀ ਤੋਂ ਰਾਹਤ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸਾਹਿਬ ਪਾਠ ਆਰੰਭ ਕੀਤੇ ਗਏ ਹਨ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਤੇ ਸਬੱਲੀ ਨਜਰ ਰੱਖਣ। ਉਹਨਾਂ ਅਪੀਲ ਕੀਤੀ ਕਿ ਇਹਨਾਂ ਬਿਮਾਰੀਆਂ ਦੇ ਖਾਤਮੇ ਲਈ ਹਰ ਮਨੁੱਖ ਅਰਦਾਸ ਬੇਨਤੀ ਕਰੇ। ਇਸ ਮੌਕੇ ਹਰਵਿੰਦਰ ਸਿੰਘ, ਡਾ ਗੁਰਿੰਦਰ ਸਿੰਘ ਅਮਰੀਕਾ, ਬਲਜੀਤ ਸਿੰਘ ਕੈਨੇਡਾ, ਡਾ ਗੁਰਿੰਦਰ ਸਿੰਘ, ਬੇਅੰਤ ਸਿੰਘ ਕੈਨੇਡਾ, ਬੇਅੰਤ ਸਿੰਘ ਇੰਗਲੈਂਡ, ਡਾ ਗਗਨਦੀਪ ਇੰਗਲੈਂਡ, ਹਰਪਾਲ ਸਿੰਘ ਏ ਐਸ ਆਈ, ਬਲਜੀਤ ਸਿੰਘ ਸੁਧਾਰ, ਸੁਖਦੇਵ ਸਿੰਘ ਅਮਰੀਕਾ, ਸੁਖਚੈਨ ਸਿੰਘ ਤਲਵੰਡੀ ਨੇ ਬਾਬਾ ਜੰਗ ਸਿੰਘ ਦੀਵਾਨਾ ਜੀ ਵੱਲੋਂ ਕੀਤੇ ਇਸ ਕਾਰਜ ਦੀ ਸਲਾਘਾ ਕੀਤੀ। ਇਸ ਮੌਕੇ ਰਣਜੀਤ ਸਿੰਘ ਰਾਣਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੰਤ ਸਿੰਘ, ਡਾਇਰੈਕਟਰ ਹਰਪਾਲ ਪਾਲੀ ਵਜੀਦਕੇ, ਕਾਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ, ਦਰਸਨ ਸਿੰਘ ਸੋਹੀ, ਗੁਰਸੇਵਕ ਸਿੰਘ ਸਹੋਤਾ ਹਾਜਰ ਸਨ।

ਦੁਕਾਨਦਾਰਾਂ ਤੇ ਆਰਥਿਕ ਮੰਦੀ ਦਾ  ਬੋਝ

 ਦੁਕਾਨਦਾਰਾਂ ਨੂੰ ਕਮਰਸ਼ੀਅਲ ਖੇਤਰ ਵਿੱਚ ਬਿਜਲੀ ਸਸਤੀ ਕਰਨ ਦੀ ਮੰਗ .

ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮਹਿਲ ਕਲਾਂ ਦੀ ਧਰਤੀ ਤੋਂ ਕੀਤਾ ਜਵੇਗਾ ਸੰਘਰਸ਼ ਸੁਰੂ-ਪ੍ਰਧਾਨ ਗਗਨ ਸਰਾਂ  

ਬਰਨਾਲਾ /ਮਹਿਲ ਕਲਾਂ 30 ਅਗਸਤ (ਗੁਰਸੇਵਕ ਸੋਹੀ ) ਦੇਸ ਅੰਦਰ ਬਾਦਲ ,ਕਾਂਗਰਸ ਅਤੇ ਭਾਜਪਾ ਸਰਕਾਰਾਂ ਦੀ ਨਲਾਇਕੀ ਕਾਰਨ ਦੇਸ਼ ਭਰ ਦੇ ਦੁਕਾਨਦਾਰਾਂ ਨੂੰ ਨੋਟ ਬੰਦੀ ਦੀ ਮਾਰ, ਲਾਕਡਾਊਨ ਸਮੇਂ ਛੇ ਤੋਂ ਅੱਠ ਮਹੀਨੇ ਦੁਕਾਨਾਂ ਬੰਦ ਕਰਨ ਦੀ ਮਾਰ ,ਜੀ ਐੱਸ ਟੀ ਦੀ ਮਾਰ, ਆਨ ਲਾਈਨ ਸ਼ਾਪਿੰਗ ਦੇ ਰੁਝਾਨ ਦੀ ਮਾਰ ਨੇ ਦੁਕਾਨਦਾਰਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ।ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਬਿਜਲੀ ਮੁਫ਼ਤ ਨਹੀਂ ਚਾਹੀਦੀ ,ਪਰ ਬਿਜਲੀ ਦੀ ਪ੍ਰਤੀ ਯੂਨਿਟ ਕੀਮਤ ਘੱਟ ਕੀਤੀ ਜਾਵੇ, ਕਿਉਂਕਿ ਬਾਕੀ ਖੇਤਰਾਂ ਵਿਚ ਇਸ ਦੀ ਕੀਮਤ ਘੱਟ ਕੀਤੀ ਗਈ ਹੈ ,ਪਰ ਦੁਕਾਨਦਾਰਾਂ ਨੂੰ ਇਸ ਖੇਤਰ ਚੋਂ ਬਾਹਰ ਰੱਖਿਆ ਗਿਆ ਹੈ   । ਦੁਕਾਨਦਾਰਾਂ ਨੂੰ ਇਹ ਬਿਜਲੀ ਪ੍ਰਤੀ ਯੂਨਿਟ 7 ਰੁਪਏ ਤੋਂ 9 ਰੁਪਏ ਤੱਕ ਆ ਰਹੀ ਹੈ, ਪਰ ਕਦੇ ਕਦੇ ਇਹ ਖਪਤ ਜਦੋਂ ਵਧ ਜਾਂਦੀ ਹੈ ਤਾਂ ਪ੍ਰਤੀ ਯੂਨਿਟ ਬਿਜਲੀ ਦੀ ਖਪਤ 10 ਰੁਪਏ ਤੋਂ 11 ਰੁਪਏ ਤਕ ਪਹੁੰਚ ਜਾਂਦੀ ਹੈ ਜਿਸ ਕਾਰਨ ਆਮ ਦੁਕਾਨਦਾਰ ਦਾ ਬਿਜਲੀ ਦਾ ਬਿੱਲ ਵੀ 7 ਤੋਂ 10 ਹਜ਼ਾਰ ਰੁਪਏ ਆ ਰਿਹਾ ਹੈ। ਇਸ ਦੀ ਮਾਰ ਵੀ ਦੁਕਾਨਦਾਰ ਤੇ ਪੈ ਰਹੀ ਹੈ। ਜਿਸ ਕਾਰਨ ਦੁਕਾਨਦਾਰ ਦੀ ਹਾਲਤ ਦਿਨੋਂ ਦਿਨ ਹੋਰ ਪਤਲੀ ਹੁੰਦੀ ਜਾ ਰਹੀ ਹੈ।ਰੇਤਾ ਬਜਰੀ ਦੀ ਕੀਮਤ 40 ਰੁਪਏ ਤੋਂ ਲੈ ਕੇ 45 ਰੁਪਏ ਤਕ ਹੋਣ ਕਾਰਨ ਮੰਦੀ ਦਾ ਦੌਰ ਚੱਲ ਰਿਹਾ ਹੈ। ਸਰਕਾਰ ਇਸ ਰੇਤਾ ਬਜਰੀ ਦੇ ਮੁੱਦੇ ਤੇ ਵੀ ਗੌਰ ਕਰੇ ਅਤੇ ਇਸ ਦੇ ਰੇਟ ਘੱਟ ਕਰੇ । ਪ੍ਰਧਾਨ ਗਗਨ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਤੇ ਲੋਨ ਲੈ ਰੱਖੇ ਹਨ, ਉਨ੍ਹਾਂ ਦੇ ਇਸ ਲੋਨ ਤੇ ਵੀ ਸਬਸਿਡੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਉਪਰੋਕਤ ਮੰਗਾਂ ਵੱਲ ਤੁਰੰਤ ਧਿਆਨ ਦੇਵੇ। ਜੇਕਰ ਸਰਕਾਰ ਨੇ ਸਾਡੀਆਂ ਇਹ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਮਹਿਲ ਕਲਾਂ ਦੀ ਧਰਤੀ ਤੋਂ ਦੁਕਾਨਦਾਰਾਂ ਦੇ ਹੱਕ ਵਿੱਚ ਸੰਘਰਸ਼ ਦਾ ਬਿਗਲ ਬਜਾ ਦਿੱਤਾ ਜਾਏਗਾ।

ਪਿੰਡ ਠੁੱਲੀਵਾਲ ਵਿਖੇ ਨੌਜਵਾਨਾਂ ਦੇ ਉਪਰਾਲੇ ਸਦਕਾ 1600 ਅਥਲੀਟ ਦੌੜ ਮੁਕਾਬਲੇ ਕਰਵਾਏ ਗਏ     

ਮੁੱਖ ਮਹਿਮਾਨ ਵਜੋਂ ਪੁੱਜੇ ਥਾਣਾ ਠੁੱਲੀਵਾਲ ਦੇ ਮੁਖੀ ਗੁਰਮੇਲ ਸਿੰਘ ਨੇ ਪਹਿਲੀਆਂ ਦੂਜੀਆਂ ਅਤੇ ਤੀਜੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ   

ਮਹਿਲ ਕਲਾਂ 29 ਅਗਸਤ ( ਡਾਕਟਰ ਸੁਖਵਿੰਦਰ ਸਿੰਘ ) ਨੇੜਲੇ ਪਿੰਡ ਠੁੱਲੀਵਾਲ ਵਿਖੇ ਨੌਜਵਾਨਾਂ ਦੇ ਉਪਰਾਲੇ ਸਦਕਾ ਸਮੂਹ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 1600 ਮੀਟਰ ਦੌੜ ਮੁਕਾਬਲੇ ਕਰਵਾਏ ਗਏ ਇਸ ਮੌਕੇ ਮੁੱਖ ਮਹਿਮਾਨ ਵਜੋਂ ਥਾਣਾ ਠੁੱਲੀਵਾਲ ਦੇ ਮੁਖੀ ਗੁਰਮੇਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਉਨ੍ਹਾਂ ਇਸ ਮੌਕੇ ਕਲੱਬ ਪ੍ਰਬੰਧਕਾਂ ਨੂੰ ਦੌੜ ਮੁਕਾਬਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਪਿੰਡ ਪੱਧਰ ਤੇ ਕਲੱਬਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਕਰਵਾਉਣੇ ਸਮੇਂ ਦੀ ਮੁਖ ਲੋੜ ਹੈ ਕਿਉਂਕਿ ਖੇਡਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਈ ਹੁੰਦੀਆਂ ਹਨ ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ ਨੇ ਕਿਹਾ ਕਿ ਨੌਜਵਾਨਾਂ ਦੇ ਉਪਰਾਲੇ ਸਦਕਾ ਪਿੰਡ ਪੱਧਰ ਤੇ ਖੇਡ ਮੁਕਾਬਲੇ ਕਰਵਾਉਣ ਪੰਚਾਇਤ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇ ।ਇਸ ਮੌਕੇ ਦੌੜ ਮੁਕਾਬਲਿਆਂ ਵਿੱਚੋਂ ਪਹਿਲੀਆਂ ਦੂਜੀਆਂ ਅਤੇ ਤੀਜੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਗੁਰਮੇਲ ਸਿੰਘ ਵੱਲੋਂ ਕੀਤੀ ਗਈ ।ਇਸ ਮੌਕੇ ਏ ਐਸ ਆਈ ਸੁਖਵਿੰਦਰ ਸਿੰਘ ,ਕਾਲਜ ਸੰਘੇੜਾ ਦੇ ਡੀ ਪੀ ਅਵਤਾਰ ਸਿੰਘ, ਹਰਿਮੰਦਰ ਸਿੰਘ ਜੱਸ, ਕਾਰਨ ਸਿੰਘ , ਲਖਬੀਰ ਸਿੰਘ, ਜੰਟੀ ਸਿੰਘ ਸੋਹੀ ,ਜਸ਼ਨਦੀਪ ਸਿੰਘ, ਜਸਕਰਨ ਸਿੰਘ  ਕੁਤਬਾ, ਕਲੱਬ ਪ੍ਰਧਾਨ ਕੋਚ ਰਾਜ ਸਿੰਘ, ਨੰਬਰਦਾਰ ਮੋਹਣ ਸਿੰਘ ,ਸਵਰਨ ਸਿੰਘ, ਚਰਨਜੀਤ ਸਿੰਘ, ਰਵਿੰਦਰ ਸਿੰਘ, ਸੰਦੀਪ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

ਮਜ਼ਦੂਰ ਜਥੇਬੰਦੀਆਂ ਵੱਲੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਪਿੰਡ ਲੋਹਗੜ੍ਹ ਸਹੋਰ ਗਾਗੇਵਾਲ ਅਤੇ ਕੁਰੜ ਦੇ ਮਜ਼ਦੂਰਾਂ ਨੂੰ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਦਿੱਤਾ ਧਰਨਾ 

                   ਮਹਿਲ ਕਲਾਂ 29 ਅਗਸਤ (ਡਾਕਟਰ ਸੁਖਵਿੰਦਰ ਸਿੰਘ )ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਸਾਂਝੇ ਤੌਰ ਤੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਲੋਹਗੜ੍ਹ ਸਹੋਰ ਗਾਗੇਵਾਲ ਅਤੇ ਕੁਰਡ਼ ਵਿਖੇ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਦਾ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿੰਡ ਲੋਹਗਡ਼੍ਹ ਸਹੋਰ ਗਾਗੇਵਾਲ ਅਤੇ ਕੁਰੜ ਦੇ ਮਨਰੇਗਾ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਦੇਣ ਦੀ ਮੰਗ ਕੀਤੀ ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾ ਜ਼ਿਲ੍ਹਾ ਜਨਰਲ ਸਕੱਤਰ ਖੁਸ਼ੀਆ ਸਿੰਘ ਬਰਨਾਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਮਨਰੇਗਾ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਬਲਾਕ ਮਹਿਲ ਕਲਾਂ ਦੇ ਪਿੰਡ ਲੋਹਗੜ੍ਹ ਸਹੋਰ ਗਾਗੇਵਾਲ ਅਤੇ ਕੁਰੜ ਦੇ ਮਜ਼ਦੂਰ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਪਿੰਡ ਕੁਰੜ ਅਤੇ ਲੋਹਗੜ੍ਹ ਜੇ ਮਜ਼ਦੂਰਾਂ ਵੱਲੋਂ ਮਨਰੇਗਾ ਸਕੀਮ ਦਾ ਕੰਮ ਲੈਣ ਲਈ ਅਰਜ਼ੀਆਂ ਭਰਕੇ ਬਲਾਕ ਦੇ ਅਧਿਕਾਰੀਆਂ ਨੂੰ ਦਿੱਤੇ ਜਾਣ ਦੇ ਬਾਵਜੂਦ ਵੀ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਪਿੰਡ ਸਹੌਰ ਅਤੇ ਗਾਗੇਵਾਲ ਦੇ ਮਜ਼ਦੂਰਾਂ ਨੂੰ ਚਾਲੂ ਸਾਲ ਦੌਰਾਨ  ਅਜੇ ਤਕ ਕੰਮ ਨਹੀਂ ਦਿੱਤਾ ਗਿਆ ਉਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਕੰਮ ਦੇਣ ਸਬੰਧੀ ਏ ਡੀ ਸੀ ਵਿਕਾਸ ਬਰਨਾਲਾ ਨੂੰ ਲਿਖਤੀ ਤੌਰ ਤੇ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਵੀ ਆਗੂ ਤੇ ਅਧਿਕਾਰੀ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਅਫ਼ਸਰਸ਼ਾਹੀ ਵੱਲੋਂ ਮਨਰੇਗਾ ਐਕਟ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਵੇਗਾ ਉਕਤ ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰ ਪਾਸੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ 700 ਰੁਪਏ ਦਿਹਾੜੀ ਦਿੱਤੀ ਜਾਵੇ ਬੰਦ ਪਏ ਕੰਮ ਮੁੜ ਚਾਲੂ ਕੀਤੇ ਜਾਣ  ਉਨ੍ਹਾਂ ਸਮੂਹ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਾਂਝੇ ਮੋਰਚੇ ਵੱਲੋਂ 12.13 ਅਤੇ 14 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸੰਗਰੂਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਕਾਫ਼ਲਿਆਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਡਾ ਅਮਰਜੀਤ ਸਿੰਘ ਕੁੱਕੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਡਾ ਜਗਜੀਵਨ ਸਿੰਘ ਕਲਾਲਮਾਜਰਾ ਨੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮਜ਼ਦੂਰਾਂ ਕੀ ਆਰਥਿਕ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ ਕਿਉਂਕਿ ਮਜ਼ਦੂਰਾਂ ਨੂੰ ਕੰਮ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਉਨ੍ਹਾਂ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਸਾਡੀਆਂ ਪਾਰਟੀਆਂ ਵੱਲੋਂ ਸੰਘਰਸ਼ ਦੀ ਪੂਰੀ ਡਟ ਕੇ ਹਮਾਇਤ ਕੀਤੀ ਹੈ ਸਥਿਤੀ ਉਸ ਸਮੇਂ ਗੰਭੀਰ ਬਣ ਗਈ ਜਦੋਂ ਮਜ਼ਦੂਰਾਂ ਤੋਂ ਮੰਗ ਪੱਤਰ ਲੈਣ ਲਈ ਕੋਈ ਅਧਿਕਾਰੀ ਨਾ ਪੁੱਜਾ ਤਾਂ ਡੀ ਐਸ ਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ ਨੇ ਬੀਡੀਪੀਓ ਮਹਿਲ ਕਲਾਂ ਸੁਖਦੀਪ ਸਿੰਘ ਗਰੇਵਾਲ ਨਾਲ ਗੱਲਬਾਤ ਕਰਕੇ ਮਸਲੇ ਸੁਲਝਾਉਣ ਲਈ ਮਨੋਰੋਗਾਂ ਦਾ ਮੰਗ ਪੱਤਰ ਦਿਵਾਉਣ ਥਾਣਾ ਮਹਿਲ ਕਲਾਂ ਦੇ ਮੁਖੀ ਕਮਲਜੀਤ ਸਿੰਘ ਗਿੱਲ ਦੀ ਡਿਊਟੀ ਲਗਾ ਏ ਪੀ ਓ ਨਰੇਗਾ ਗਗਨਦੀਪ ਸਿੰਘ  ਉੱਥੇ ਜਿਹੀ ਇੰਦਰਜੀਤ ਸਿੰਘ ਨੂੰ ਬੁਲਾ ਕੇ ਮਜ਼ਦੂਰ ਆਗੂਆਂ ਨਾਲ ਗੱਲਬਾਤ ਰੋਣ ਉਪਰੰਤ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਦੁਆਇਆ ਅਤੇ ਮਜ਼ਦੂਰਾਂ ਨੂੰ ਕੰਮ ਦਿਵਾਉਣ ਦਾ ਵਿਸ਼ਵਾਸ ਦਿਵਾਉਣ ਉਪਰੰਤ ਮਜ਼ਦੂਰਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਹਿਲ ਖੁਰਦ ਨਿਰਮਲ ਸਿੰਘ ਕੁਰੜ  ਸਾਬਕਾ ਪੰਚ ਪ੍ਰਕਾਸ਼ ਸਿੰਘ ਇਕਬਾਲ ਸਿੰਘ  ਬਲਬੀਰ ਸਿੰਘ ਜੋਗਿੰਦਰ ਸਿੰਘ ਈਸਰ ਸਿੰਘ ਅੰਗਰੇਜ਼ ਸਿੰਘ ਗੁਰਮੇਲ ਕੌਰ ਨਸੀਬ ਕੌਰ ਬਲਦੇਵ ਕੌਰ ਉਹ ਤੋਂ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ

ਥਾਣੇ ਮੂਹਰੇ ਧਰਨਾ 159ਵੇਂ ਦਿਨ ਵੀ ਰਿਹਾ ਜਾਰੀ

ਜਗਰਾਉਂ (ਮਨਜਿੰਦਰ ਗਿੱਲ   ) ਧਰਨਾਕਾਰੀਆਂ ਨੇ 159ਵੇਂ ਦਿਨ ਵੀ ਮੁਕੱਦਮੇ ਚ ਨਾਮਜ਼ਦ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਕਰਨ ਵਿਰੁੱਧ  ਸਿਟੀ ਥਾਣੇ ਮੂਹਰੇ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੇਕੇਯੂ ਦੇ ਗੁਰਚਰਨ ਸਿੰਘ ਬਾਬੇਕਾ, ਪੇਂਡੂ ਮਜ਼ਦੂਰ ਯੂਨੀਅਨ ਦੇ ਬਖਤਾਵਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ.) ਦੇ ਮਨਜੀਤ ਸਿੰਘ ਤੇ ਬਲਜੀਤ ਸਿੰਘ, ਮਲਕੀਅਤ ਸਿੰਘ ਕ‍ਾਉਂਕੇ,  ਹਰੀ ਸਿੰਘ ਚਚਰਾੜੀ, ਜਗਸੀਰ ਸਿੰਘ ਜੱਗਾ ਢਿਲੋਂ, ਰਾਮਤੀਰਥ ਸਿੰਘ ਲੀਲ੍ਹਾ ਅਤੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਆਦਿ ਹਾਜ਼ਰ ਸਨ।