ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 190ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ   

  ਸਰਕਾਰਾਂ ਨੇ ਸਿੱਖਾਂ ਇਨਸਾਫ ਨਹੀਂ ਦੇਣਾ,ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ : ਦੇਵ ਸਰਾਭਾ  

31ਅਗਸਤ ਨੂੰ ਰੋਸ ਮਾਰਚ ਦਾ ਹਿੱਸਾ ਬਣੋ ਸਰਾਭੇ ਪਹੁੰਚੋ - ਵਰਿੰਦਰ ਸੇਖੋਂ    

ਮੁੱਲਾਂਪੁਰ ਦਾਖਾ, 30 ਅਗਸਤ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 190ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਅਜੈਬ ਸਿੰਘ ਛਾਪਾ, ਬਲਦੇਵ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡੀਆਂ ਸਰਾਭਾ ਪੰਥਕ ਮੋਰਚਾ ਤੋਂ ਸਮੁੱਚੀ ਸੰਗਤਾਂ ਨੂੰ ਇਹ ਅਪੀਲਾਂ ਹਨ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ,ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਿੰਦੜੀਆਂ ਵਾਰ ਕੇ ਹੱਸ ਫਾਂਸੀਆਂ ਤੇ ਚੜ੍ਹ ਕੇ ਦੇਸ਼ ਆਜ਼ਾਦ ਕਰਵਾਉਣ ਵਾਲੇ ਉੱਧਮ,ਭਗਤ, ਸਰਾਭੇ ਗ਼ਦਰੀ ਬਾਬਿਆਂ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਅਤੇ  ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਕਰਵਾਉਣ ਲਈ ਤੇ ਹੋਰ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ ,ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ। ਜਦ ਕਿ ਸੁੱਤੀਆਂ ਸਰਕਾਰਾਂ ਨੇ ਇਹ ਪੱਕਾ ਧਾਰਨ ਕਰ ਲਿਆ ਕਿ ਹੁਣ ਸਿੱਖਾਂ ਇਨਸਾਫ ਨਹੀਂ ਦੇਣਾ ਪਰ ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ। ਹੁਣ ਜੇ ਕਰ ਤੁਸੀਂ ਕੌਮ ਦੇ ਸੰਘਰਸ਼ਾਂ 'ਚ ਤੁਸੀਂ ਹਾਲੇ ਤਕ ਹਾਜ਼ਰੀ ਨਹੀਂ ਲਗਵਾਈ ਤਾਂ ਫਿਰ ਕਸੂਰ ਸਰਕਾਰਾਂ ਦਾ ਨਹੀਂ ਉਨ੍ਹਾਂ ਲੋਕਾਂ ਦਾ ਹੋਵੇਗਾ ਜਿਨ੍ਹਾਂ ਨੇ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਹਾਲੇ ਤਕ ਚੱਲ ਰਹੇ ਸੰਘਰਸ਼ ਵਿੱਚ ਹਾਲੇ ਤਕ ਹਾਅ ਦਾ ਨਾਅਰਾ ਤਕ ਨਹੀਂ ਮਾਰਿਆ । ਸੋ ਅਸੀਂ ਅਕਾਲਪੁਰਖ, ਵਾਹਿਗੁਰੂ ਵੱਲੋਂ ਲਗਾਈ ਸੇਵਾ ਦੇ ਚੱਲਦਿਆਂ ਆਪ ਜੀ ਨੂੰ ਅਪੀਲ ਕਰਦੇ ਹਾਂ ਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਤੋਂ ਭਾਈ ਬਾਲਾ ਚੌਂਕ ਲੁਧਿਆਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤੱਕ 31ਅਗਸਤ ਦਿਨ ਬੁੱਧਵਾਰ ਕੱਢੀ ਜਾ ਰਹੀ ਰੋਸ ਮਾਰਚ ਦਾ ਹਿੱਸਾ ਬਣੋ ਜੋ ਸਵੇਰੇ ਮੋਰਚਾ ਸਥਾਨ ਤੋਂ 10 ਵਜੇ ਸ਼ੁਰੂ ਹੋਵੇਗੀ । ਇਸ ਸਮੇਂ ਸਮਰਾਲੇ ਤੋਂ ਜੁਝਾਰੂ ਨੌਜਵਾਨ ਆਗੂ ਵਰਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਅਸੀਂ  ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ 31 ਅਗਸਤ ਨੂੰ ਪਿੰਡ ਸਰਾਭੇ ਜ਼ਰੂਰ ਪਹੁੰਚੋਤਾਂ ਜੋ ਸਾਡੇ ਲਈ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਉਮਰਾਂ ਗੁਜ਼ਾਰਨ ਵਾਲੇ ਯੋਧਿਆਂ ਨੂੰ ਰਿਹਾਅ ਕਰਵਾਇਆ ਜਾ ਸਕੇ।ਜੋ ਭਾਰਤ ਦੇ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਕਿਉਂ ਧੱਕੇ ਨਾਲ ਜੇਲ੍ਹਾਂ ਬੰਦ ਕਰੀ ਬੈਠੀਆਂ। ਸਾਨੂੰ ਤਾਂ ਹੁਣ ਇਉਂ ਲੱਗਣ ਲੱਗ ਪਿਆ ਕਿ ਆਖ਼ਰ ਉਨ੍ਹਾਂ ਨੂੰ ਜੇਲ੍ਹਾਂ ਚੋਂ ਰਿਹਾਅ ਨਾ ਕਰਵਾਉਣਾ ਇਹ ਸਾਡੀ ਸਿੱਖ ਕੌਮ ਲਈ ਬਹੁਤ ਮੰਦਭਾਗਾ ।ਜਦ ਕਿ ਸਾਡੇ ਗੁਰੂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਅੱਖਾਂ ਦੇ ਤਾਰੇ ਚਾਰ ਸਾਹਿਬਜ਼ਾਦੇ ਤੇ  ਪਰਿਵਾਰ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ ਪਰ ਅਸੀਂ ਅਸੀਂ ਆਪਣੀ ਕੌਮ ਦੇ ਯੋਧਿਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨ ਲਈ ਏਨੀ ਦੇਰੀ ਕਿਉਂ ਕਰ ਰਹੇ ਹਾਂ।ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਅਸੀਂ ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਰੋਸ ਰੈਲੀ ਦਾ ਹਿੱਸਾ ਜ਼ਰੂਰ ਬਣੋ ਤਾਂ ਜੋ ਆਪਣੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ। ਇਸ ਮੌਕ ਖਜਾਨਚੀ ਪਰਮਿੰਦਰ ਸਿੰਘ ਟੂਸੇ,ਜਸਕੀਰਤ ਸਿੰਘ, ਹਰਚਰਨ ਸਿੰਘ, ਹਰਮਨਪ੍ਰੀਤ ਸਿੰਘ, ਬੱਲ ਬਲਵਿੰਦਰ ਸਿੰਘ,ਲਵਪ੍ਰੀਤ ਸਿੰਘ, ਸਨਦੀਪ ਸਿੰਘ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਮਨਦੀਪ ਸਿੰਘ ਬੱਸੀਆਂ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਜਸਪਾਲ ਸਿੰਘ ਸਰਾਭਾ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।