ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ 13ਵਾਂ ਮੁਫ਼ਤ ਕੋਰੋਨਾ ਲਗਾਇਆ

ਜਗਰਾਓਂ 15 ਫ਼ਰਵਰੀ (ਅਮਿਤ ਖੰਨਾ)ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿੰ੍ਰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿਚ 13ਵਾਂ ਮੁਫ਼ਤ ਕੋਰੋਨਾ ਵੈਕਸੀਨੇਸ਼ਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਤੇ ਸੰਸਥਾ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਰਦਿਆਂ ਕਿਹਾ ਕਿ ਸੁਸਾਇਟੀ ਨੇ ਜਗਰਾਓਂ ਚੋਂ ਕੋਰੋਨਾ ਬਿਮਾਰੀ ਦੇ ਮੁਕੰਮਲ ਖ਼ਾਤਮੇ ਦਾ ਤਹੱਈਆ ਕੀਤਾ ਹੋਇਆ ਹੈ ਇਸੇ ਲੜੀ ਤਹਿਤ ਲਗਾਤਾਰ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਦੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਕੈਂਪ ਵਿਚ 80 ਵਿਅਕਤੀਆਂ ਨੰੂ ਕੋਰੋਨਾ ਰੋਕੂ ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਸਟਾਫ਼ ਨਰਸ ਕੁਲਦੀਪ ਕੌਰ, ਬਲਜੋਤ ਕੌਰ, ਆਸ਼ਾ ਵਰਕਰ ਪ੍ਰਵੀਨ ਕੌਰ ਤੇ ਕੰਪਿਊਟਰ ਅਪਰੇਟਰ ਜਸਕਰਨ ਸਿੰਘ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਜਿਨ੍ਹਾਂ ਵਿਅਕਤੀਆਂ ਦੇ ਪਹਿਲੀ ਡੋਜ਼ ਲਵਾਈ ਨੂੰ 84 ਦਿਨ ਪੂਰੇ ਹੋ ਗਏ ਉਨ੍ਹਾਂ ਨੂੰ ਕੋਵਿਡਸ਼ੀਲ ਦੀ ਦੂਸਰੀ ਡੋਜ਼, ਜਿਨ੍ਹਾਂ ਵਿਅਕਤੀਆਂ ਦੇ ਦੂਸਰੀ ਡੋਜ਼ ਲਗਾਈ ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ ਉਨ੍ਹਾਂ ਬੂਸਟਰ ਡੋਜ਼ ਦੇ ਟੀਕੇ ਲਗਾਉਣ ਤੋਂ ਇਲਾਵਾ 15 ਸਾਲ ਤੋਂ ਅਠਾਰਾਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸ਼ੀਨ ਦੇ ਟੀਕੇ ਲਗਾਏ। ਇਸ ਮੌਕੇ ਸੁਨੀਲ ਅਰੋੜਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਮਿੱਤਲ, ਵਿਨੋਦ ਬਾਂਸਲ, ਮਦਨ ਲਾਲ ਅਰੋੜਾ, ਰਜਿੰਦਰ ਜੈਨ ਕਾਕਾ ਆਦਿ ਹਾਜ਼ਰ ਸਨ।