ਪਿੰਡ ਵਜੀਦਕੇ ਖੁਰਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ         

                           

ਬਰਨਾਲਾ /ਮਹਿਲ ਕਲਾਂ-1 ਸਤੰਬਰ (ਗੁਰਸੇਵਕ ਸੋਹੀ ) -  

ਪਿੰਡ ਵਜੀਦਕੇ ਖੁਰਦ ਵਿਖੇ ਗੁਰਦੁਆਰਾ ਬਾਬਾ ਸਤਿਕਰਤਾਰ ਸਾਹਿਬ ਜੀ (ਪਿੰਡ ਵਾਲੇ) ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ  ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਭਾਈ ਨਛੱਤਰ ਸਿੰਘ ਭਾਂਬੜੀ ਵੱਲੋਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਜਾਂਚ ਸਿਖਾਉੰਦੀ ਹੈ। ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਮਨੁੱਖ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ। ਇਸ ਮੌਕੇ ਕਮੇਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਖ਼ਾਲਸਾ, ਖ਼ਜ਼ਾਨਚੀ ਭਾਈ ਹਰਦੀਪ ਸਿੰਘ ਖਾਲਸਾ, ਹੈੱਡ ਗ੍ਰੰਥੀ ਭਾਈ ਲਖਵਿੰਦਰ  ਸਿੰਘ ਖ਼ਾਲਸਾ ਤੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਸਮਾਗਮ ਵਿਚ ਜੁੜੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨ ਦੀ ਅਪੀਲ ਕੀਤੀ  ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਲੇ ਹਾਕੀ ਕੋਚ ਲਛਮਣ ਸਿੰਘ  ਚੋਪੜਾ, ਬਾਸਕਟਬਾਲ ਕੋਚ ਨਛੱਤਰ ਸਿੰਘ ਫੌਜੀ ਤੇ ਦਾਰਾ ਸਿੰਘ ਫੌਜੀ, ਬਲਜਿੰਦਰ ਸਿੰਘ ਫੌਜੀ ਤੇ ਖੋ ਖੋ ਦੇ ਕੋਚ ਰਾਜਿੰਦਰ ਸਿੰਘ ਚੋਪੜਾ ਤੇ ਕਥਾ ਵਾਚਕ ਭਾਈ ਨਛੱਤਰ ਸਿੰਘ ਭਾਬੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਭਾਈ ਤਰਲੋਚਨ ਸਿੰਘ, ਨਿਰਭੈ ਸਿੰਘ ਨੰਬਰਦਾਰ ਬੇਅੰਤ ਸਿੰਘ ਸਰਾਂ, ਬਲਜਿੰਦਰ ਸਿੰਘ ਬਾਜਵਾ, ਪ੍ਰਧਾਨ ਹਾਕਮ  ਸਿੰਘ ,ਜਗਤਾਰ ਸਿੰਘ, ਮਾਸਟਰ ਕੁਲਦੀਪ ਸਿੰਘ ,ਅਰਸ਼ਦੀਪ ਸਿੰਘ ਅਰਸ਼ ਹਾਂਸ ਤੇ ਸੁਰਜੀਤ ਸਿੰਘ ਖਾਲਸਾ ਹਾਜ਼ਰ ਸਨ।