You are here

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਜਤਿੰਦਰ ਸਿੰਘ ਖਾਲਸਾ ਅਤੇ ਬੀਬੀ ਮਨਪ੍ਰੀਤ ਕੌਰ ਦੇ ਅਨੰਦ ਕਾਰਜ ਪੂਰਨ ਗੁਰਮਰਯਾਦਾ ਨਾਲ ਹੋਏ 

ਮਨਪ੍ਰੀਤ ਸਿੰਘ ਇਯਾਲੀ  ਅਤੇ ਅਮਨਜੀਤ ਸਿੰਘ ਖਹਿਰਾ ਨੇ ਗੁਰਸਿੱਖ ਜੋੜੇ ਨੂੰ ਦਿੱਤੀਆਂ ਵਧਾਈਆਂ

ਜਗਰਾਉਂ, ਜੁਲਾਈ 2020 - ( ਮਨਜਿੰਦਰ ਗਿੱਲ /ਸਿਮਰਨਜੀਤ ਸਿੰਘ ਅਖਾੜਾ)- 

ਪਿੰਡ ਬਰਸਾਲ ਦੇ ਵਾਸੀ ਜਤਿੰਦਰ ਸਿੰਘ ਖ਼ਾਲਸਾ ਦਾ ਅਨੰਦ ਕਾਰਜ ਬੀਬੀ ਮਨਪ੍ਰੀਤ ਕੌਰ ਜਗਰਾਉਂ ਨਾਲ ਸ਼ੇਰਪੁਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪੂਰਨ ਗੁਰਮਰਯਾਦਾ ਅਨੁਸਾਰ ਹੋਇਆ ਜਿੱਥੇ ਸ਼ੁਰੂਆਤੀ ਪਲਾਂ ਵਿੱਚ ਰਾਗੀ ਜੱਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਸਰਵਨ ਕਰਵਾਏ ਗਏ ਉਪਰੰਤ ਕਥਾ ਵਾਚਕ ਭਾਈ ਅਵਤਾਰ ਸਿੰਘ ਮੁੱਲਾਂਪੁਰ ਵੱਲੋਂ ਗੁਰਸਿੱਖ ਜੋੜੇ ਨੂੰ ਵਿਆਹ ਦੇ ਸੰਕਲਪ ਬਾਰੇ ਜਾਣੂ ਕਰਵਾਇਆ ਗਿਆ। ਜਤਿੰਦਰ ਸਿੰਘ ਖਾਲਸਾ ਅਤੇ ਬੀਬੀ ਮਨਪ੍ਰੀਤ ਕੌਰ ਜੀ ਨੇ ਆਪਣੇ ਮਾਪਿਆਂ ਦੀ ਹਾਜਰੀ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਨੰਦ ਕਾਰਜ ਦੀ ਮਨਜ਼ੂਰੀ ਦੀ ਅਰਦਾਸ ਆਪ ਕੀਤੀ। ਉਸ ਉਪਰੰਤ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਲਾਵਾਂ ਦਾ ਪਾਠ ਹੋਇਆ। ਅਨੰਦ ਕਾਰਜ ਸਮੇਂ ਹੋਰ ਸਮਾਜਿਕ ਦਿਖਾਵੇ ਤੋਂ ਬਹੁਤ ਸੁਚੱਜੇ ਢੰਗ ਨਾਲ ਪਾਸਾ ਵੱਟਿਆ ਗਿਆ । ਉਸ ਸਮੇਂ ਥੋੜ੍ਹੇ ਜਿਹੇ ਇਕੱਠ ਨੂੰ ਸੰਬੋਧਨ ਕਰਦੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਐਮ ਐਲ ਏ ਹਲਕਾ ਦਾਖਾ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਵਿਆਹ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਨੂੰ ਆਪਣੇ ਵਿਆਹ ਸੈਂਪਲ ਕਾਰਜਾਂ ਰਾਹੀਂ ਗੁਰਸਿਖ ਮਰਯਾਦਾ ਅਨੁਸਾਰ  ਕਰਨ ਦਾ ਸੁਨੇਹਾ ਦਿੱਤਾ ਉਸ ਸਮੇਂ ਆਪਣੀ ਨਾਨੀ ਦੀ ਭੂਆ ਦੇ ਪੜੋਤੇ(ਛੋਟੇ ਭਾਈ) ਦੇ ਵਿਆਹ ਵਿੱਚ ਪਹੁੰਚੇ ਅਮਨਜੀਤ ਸਿੰਘ ਖਹਿਰਾ ਨੇ ਪੂਰੇ ਪਰਿਵਾਰ ਨੂੰ  ਵਧਾਈ ਦਿੰਦੇ ਆਖਿਆ ਕਿ ਸਾਡੇ ਪਰਿਵਾਰ ਲਈ ਐੱਸ ਤੋਂ ਵੱਡੀ ਕੋਈ ਖ਼ੁਸ਼ੀ ਦੀ ਗੱਲ ਨਹੀਂ ਕਿ ਅੱਜ ਪੂਰਨ ਗੁਰਮਰਯਾਦਾ ਅਤੇ ਬਿਨਾਂ ਕਿਸੇ ਦਿਖਾਵੇ ਦੇ ਪਾਖੰਡਾਂ ਤੋਂ ਦੂਰ ਰਹਿ ਕੇ ਜੋ ਜਤਿੰਦਰ ਸਿੰਘ ਖਾਲਸਾ ਅਤੇ ਬੀਬੀ ਮਨਪ੍ਰੀਤ ਕੌਰ ਦਾ ਆਨੰਦ ਕਾਰਜ ਹੋਇਆ ਹੈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਇਨ੍ਹਾਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਅਤੇ ਇਨ੍ਹਾਂ ਦੀ ਸੋਚ ਨੂੰ ਅੱਗੇ ਤੋਰਦੇ ਹੋਇਆ ਪਰਿਵਾਰ  ਨੂੰ ਪੂਰਨ ਗੁਰਮਰਯਾਦਾ ਅੰਦਰ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਦਾ ਬਲ ਬਖਸ਼ਣ ।