ਇੰਗਲੈਂਡ ਦੇ ਪਹਿਲੇ ਪਗੜੀ ਵਾਲੇ ਐਮ ਪੀ ਲੋਕ ਮੁੱਦਿਆਂ ਤੇ ਡਟੇ

ਸਲੋਹ/ਲੰਡਨ,ਨਵੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਬਰਤਾਨੀਆ ਦੀ ਪਾਰਲੀਮੈਂਟ ਵਿੱਚ ਪਹਿਲਾਂ ਦਸਤਾਰ ਧਾਰੀ ਸਿੱਖ ਐਮ ਪੀ ਜੋ ਕੇ ਇਸ ਬਾਰ ਫੇਰ ਲੇਬਰ ਪਾਰਟੀ ਦੇ ਸਲੋਹ ਤੋਂ ਉਮੀਦਵਾਰ ਹਨ ਨੇ ਸਿੱਖ ਕਮਿਊਨਟੀ ਦੇ ਸਨਮੁੱਖ ਹੁੰਦੀਆਂ ਆਖਿਆ ਕਿ ਦੁਨੀਆ ਦੀ ਕੋਈਂ ਵੀ ਚੀਜ਼ ਮੈਨੂੰ ਲੋਕਾਂ ਦੇ ਮੁੱਦਿਆਂ ਤੋਂ ਭੜਕਾ ਨਹੀਂ ਸਕਦੀ।ਮਸਲਾ ਚਾਹੇ ਕਸ਼ਮੀਰ ਦੇ ਲੋਕਾਂ ਦਾ ਹੋਵੇ ਜਾਂ ਹਜਾਬ ਦੀ ਗੱਲ ਜਾ ਸਿੱਖਾਂ ਦੀ ਦਸਤਾਰ ਦੀ ਗੱਲ ਜਾ ਤਿਲਕ ਦੀ ਗੱਲ ਹੋਵੇ ਮੈਂ ਉਹਨਾਂ ਨੂੰ ਇਨਸਾਫ ਲੈਕੇ ਦੇਣ ਲਈ ਲੜਦਾ ਰਹਾਗਾ।ਇਹ ਮੇਰਾ ਫੈਸਲਾ ਹੈ ਆਰ ਐਸ ਐਸ ਜਾ ਹੋਰ ਵੀ ਕੋਈਂ ਮੈਨੂੰ ਡਰਾ ਕੇ ਮੇਰੇ ਰਸਤੇ ਤੋਂ ਮੋੜ ਨਹੀਂ ਸਕਦੇ।ਮੈਂ ਲੋਕ ਸੇਵਾ ਲਈ ਸਮਰਪਿਤ ਹਾਂ ਸਮਰਪਿਤ ਰਹਾ ਗਾ।ਇਹ ਹਨ ਸਬਦ ਸ ਤਨਮਜੀਤ ਸਿੰਘ ਢੇਸੀ ਦੇ ਜਿਨ੍ਹਾਂ ਪਿਛਲੇ ਸਮੇਂ ਦੁਰਾਨ ਪਾਰਲੀਮੈਂਟ ਅੰਦਰ ਬਹੁਤ ਜਦੋ ਜਹਿਦ ਕੀਤਾ ਹੈ ਲੋਕ ਮੁੱਦਿਆਂ ਨੂੰ ਲੈਕੇ। ਬਾਕੀ ਤੁਸੀਂ ਆਪ ਸੁਣ ਲਵੋ ਕਿ ਕਹਿੰਦੇ ਹਨ ਤਨਮਜੀਤ ਸਿੰਘ ਢੇਸੀ ਕਰੋ ਕਲਿਕ ਹੇਠਾਂ ਦਿੱਤੇ ਲਿੰਕ ਤੇ