ਲੋਕ ਸੇਵਾ ਸੁਸਾਇਟੀ ਵੱਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

ਜਗਰਾਉ 29 ਅਗਸਤ (ਅਮਿਤਖੰਨਾ)ਸਵਰਗਵਾਸੀ ਜਗਦੀਸ਼ ਲਾਲ ਅਰੋੜਾ ਦੀ ਮਿੱਠੀ ਯਾਦ ਵਿਚ ਲੋਕ ਸੇਵਾ ਸੁਸਾਇਟੀ ਜਗਰਾਉਂ  ਵੱਲੋਂ ਅੱਜ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਜਿੰਦਰ ਜੈਨ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿਚ ਅਰੋੜਾ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਦਾ  ਉਦਘਾਟਨ ਆਸ਼ਾ ਰਾਣੀ ਅਰੋੜਾ ਵੱਲੋਂ ਕੀਤਾ ਗਿਆ। ਕੈਂਪ ਵਿਚ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋਂ 137 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰ ਕੇ ਜਿੱਥੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਉੱਥੇ ਆਪ੍ਰੇਸ਼ਨ ਲਈ 42 ਮਰੀਜ਼ਾਂ ਦੀ ਚੋਣ ਵੀ ਕੀਤੀ ਗਈ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ 52 ਵਿਅਕਤੀਆਂ ਦਾ ਕੋਰੋਨਾ ਟੈੱਸਟ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਰਪ੍ਰਸਤ ਰਜਿੰਦਰ ਜੈਨ ਨੇ ਅਰੋੜਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇਹ ਕੈਂਪ ਲਗਵਾ ਕੇ ਇਕ ਨੇਕ ਉਪਰਾਲਾ ਕੀਤਾ ਹੈ ਅਤੇ ਜਿਹੜੇ ਵਿਅਕਤੀ ਆਰਥਕ ਤੰਗੀ ਕਾਰਨ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਤੋਂ ਹਨ ਉਨ੍ਹਾਂ ਨੂੰ ਕੈਂਪ ਦਾ ਬਹੁਤ ਲਾਭ ਮਿਲੇਗਾ। ਉਨ੍ਹਾਂ  ਅਰੋੜਾ ਪਰਿਵਾਰ ਅਤੇ ਸ਼ੰਕਰਾ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ। ਇਸ ਮੌਕੇ ਮਦਨ ਲਾਲ ਅਰੋੜਾ, ਰੇਨੂੰ ਅਰੋੜਾ, ਮਨੀਸ਼ ਅਰੋੜਾ, ਸ਼ਿਖਾ ਅਰੋੜਾ, ਆਰ ਕੇ ਗੋਇਲ, ਅੰਜੂ ਅਰੋੜਾ, ਅਰਜੁਨ ਅਰੋੜਾ, ਦੀਕਸ਼ਾ ਅਰੋੜਾ, ਰਿਸ਼ੀਕਾ ਅਰੋੜਾ ਤੇ ਅਰੋੜਾ ਪਰਿਵਾਰ ਦੇ ਮੈਂਬਰਾਂ ਸਮੇਤ ਲੋਕ ਸੇਵਾ ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਨੀਰਜ ਮਿੱਤਲ, ਕੰਵਲ ਕੱਕੜ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਪ੍ਰਸ਼ੋਤਮ ਅਗਰਵਾਲ, ਜਸਵੰਤ ਸਿੰਘ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ।