ਸਵੇਰ ਸ਼ਾਮ
ਪੜ੍ਹਦੇ ਆਂ!
ਸਦਾ ਯਾਦ
ਕਰਦੇ ਆਂ!
ਭੋਗ ਵੀ
ਲਗਾਉਂਦੇ ਆਂ!
ਲੰਗਰ ਵੀ
ਚਲਾਉਂਦੇ ਆਂ!
ਗੁਰੂ ਗ੍ਰੰਥ ਸਾਹਿਬ
ਵਿਧਾਨ ਏ!
ਜਿੰਦਗੀ ਦਾ
ਸੰਵਿਧਾਨ ਏ!
ਮਾਨਵਤਾ ਦਾ
ਨਿਸ਼ਾਨ ਏ!
ਸੱਭ ਤੋਂ
ਮਹਾਨ ਏ!
'ਸਰਬੱਤ ਦਾ ਭਲਾ'
ਮੰਗਦੇ ਆਂ!
ਜਾਤ-ਪਾਤ ਨੂੰ ਮੰਨਦਿਆਂ
ਨੱਕ ਚੜ੍ਹਾ ਕੇ
ਲੰਘਦੇ ਆਂ!
ਹਊਮੈ ਵਿਚ
ਬੱਝ ਗਏ!
ਲਾਲਸਾ ਵਲ
ਭੱਜ ਗਏ!
ਤੇਰਾ 'ਪੱਲਾ'
ਛੱਡ ਗਏ!
ਪਾਖੰਡਾਂ, ਵੱਲ
ਧੱਸ ਗਏ!
'ਨੀਵਿਆਂ' ਨੂੰ ਛੱਡ
'ਤਕੜੇ' ਵਲ ਨੱਸ ਗਏ!
ਡੇਰੇ ਬਣਾ ਲਏ!
ਦੇਹਧਾਰੀ ਸਜਾ ਲਏ!
ਤੂੰ ਗੁਰੂ ਵਲੋਂ ਦਿੱਤਾ
'ਸ਼ਬਦ' ਆਂ!
ਤੂੰ ਮਾਨਵਤਾ ਦੀ
ਨਬਜ ਆਂ!
ਹਊਮੈ ਨੇ'ਅਰਥ'
ਭੁਲਾ ਦਿੱਤਾ!
'ਚੌਧਰ' ਦੇ ਕੀੜੇ ਨੇ
ਪੁੱਠਾ ਰਾਹ ਵਿਖਾ ਦਿੱਤਾ!
ਉਂਝ -
ਤੈਨੂੰ ਮੰਨਦੇ ਆਂ!
ਪਰ-
ਤੇਰੀ ਮੰਨਣ ਤੋਂ
ਕਿਨਾਰਾ ਭੰਨਦੇ ਆਂ!
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2022.