ਥਾਣਾ ਹਠੂਰ ਅੱਗੇ ਲੱਗਾ ਰੋਸ ਧਰਨਾ 

  ਹਠੂਰ,13,ਅਗਸਤ-(ਕੌਸ਼ਲ ਮੱਲ੍ਹਾ)-ਅੱਜ ਪੇਂਡੂ ਮਜਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਭਰਭੂਰ ਸਿੰਘ ਰਾਮਾ ਨੇ ਕਿਹਾ ਕਿ ਅਮਨਦੀਪ ਕੌਰ ਸਪੁੱਤਰੀ ਗੁਰਜੰਟ ਸਿੰਘ ਵਾਸੀ ਮਾਛੀਕੇ (ਮੋਗਾ)ਦਾ ਵਿਆਹ ਰਣਜੀਤ ਸਿੰਘ ਸੁਪੱਤਰ ਪ੍ਰੀਤਮ ਸਿੰਘ ਵਾਸੀ ਰਸੂਲਪੁਰ ਨਾਲ ਹੋਇਆ ਸੀ।ਉਨ੍ਹਾ ਕਿਹਾ ਕਿ ਰਣਜੀਤ ਸਿੰਘ ਦੀ ਮੌਤ 19 ਮਈ 2022 ਨੂੰ ਸੜਕ ਹਾਦਸੇ ਵਿਚ ਪਿੰਡ ਡੱਲਾ ਵਿਖੇ ਹੋ ਗਈ ਸੀ ਅਤੇ ਮ੍ਰਿਤਕ ਦੇ ਪਰਿਵਾਰ ਵੱਲੋ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੀ ਗੈਰ ਹਾਜ਼ਰੀ ਵਿਚ ਵਿਰੋਧੀ ਧਿਰ ਨਾਲ ਤਿੰਨ ਲੱਖ ਰੁਪਏ ਲੈ ਕੇ ਰਾਜੀਨਾਮਾ ਕਰ ਲਿਆ ਸੀ ਜਿਸ ਬਾਰੇ ਜਦੋ ਅਮਨਦੀਪ ਕੌਰ ਨੇ ਆਪਣੇ ਸੁਹਰੇ ਪਰਿਵਾਰ ਨੇ ਪੁੱਛਗਿੱਛ ਕੀਤੀ ਕਿ ਤਿੰਨ ਲੱਖ ਰੁਪਏ ਕਿਸ ਕੋਲ ਹਨ ਤਾਂ ਸੁਹਰਾ ਪਰਿਵਾਰ ਨੇ ਦੱਸਿਆ ਕਿ 1 ਲੱਖ 50 ਹਜ਼ਾਰ ਰੁਪਏ ਮ੍ਰਿਤਕ ਦੇ ਲੜਕੇ ਅਤੇ 1 ਲੱਖ 50 ਹਜ਼ਾਰ ਰੁਪਏ ਮ੍ਰਿਤਕ ਦੀ ਲੜਕੀ ਦੇ ਨਾਮ ਤੇ ਜਮ੍ਹਾ ਕਰਵਾ ਦਿੱਤੇ ਹਨ ਪਰ ਅਮਨਦੀਪ ਕੌਰ ਨੂੰ ਸੁਹਰੇ ਪਰਿਵਾਰ ਨੇ ਘਰ ਵਿਚੋ ਬਣਦਾ ਹਿਸਾ ਦੇਣ ਤੋ ਵੀ ਇਨਕਾਰ ਕਰ ਦਿੱਤਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਸਰਬਜੀਤ ਸਿੰਘ ਮਾਛੀਕੇ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਬੁੱਧ ਸਿੰਘ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਕਿ ਅਮਨਦੀਪ ਕੌਰ ਨੂੰ ਸੁਹਰੇ ਪਰਿਵਾਰ ਤੋ ਬਣਦਾ ਹਿੱਸਾ ਦਵਾਇਆ ਜਾਵੇ ਅਤੇ ਸੁਹਰੇ ਪਰਿਵਾਰ ਵੱਲੋ ਅਮਨਦੀਪ ਕੌਰ ਦੀ ਗੈਰ ਹਾਜ਼ਰੀ ਵਿਚ ਦੋਸੀਆ ਨਾਲ ਸਮਝੌਤਾ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਵੱਡੀ ਗਿਣਤੀ ਵਿਚ ਪਹੰੁਚੇ ਧਰਨਾਕਾਰੀਆ ਨੇ ਕਿਹਾ ਕਿ ਜੇਕਰ ਪੀੜ੍ਹਤ ਲੜਕੀ ਨੂੰ ਜਲਦੀ ਇਨਸਾਫ ਨਾ ਮਿਿਲਆ ਤਾਂ ਉਹ ਸੰਘਰਸ ਨੂੰ ਹੋਰ ਤਿੱਖਾ ਕਰਨਗੇ।ਇਸ ਮੌਕੇ ਚਮਕੌਰ ਸਿੰਘ,ਜਗਸੀਰ ਸਿੰਘ,ਸੁਰਿੰਦਰ ਸਿੰਘ,ਨਾਇਬ ਸਿੰਘ,ਬੂਟਾ ਸਿੰਘ,ਬਲਦੇਵ ਸਿੰਘ,ਧਨਵੰਤ ਸਿੰਘ,ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦੋਵੇ ਧਿਰਾ ਨੂੰ ਥਾਣਾ ਹਠੂਰ ਵਿਖੇ ਬੁਲਾਇਆ ਗਿਆ ਹੈ ਅਤੇ  ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਫੋਟੋ ਕੈਪਸ਼ਨ:-ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।