ਪੰਜਾਬ

ਡਾ. ਇੰਦਰਵੀਰ ਗਿੱਲ ਐਸ ਐਮ ਓ ਡਰੋਲੀ ਭਾਈ ਨੂੰ ਦਿੱਤੀ ਨਿੱਘੀ ਵਿਦਾਇਗੀ

ਵੱਖ ਵੱਖ ਮੁਲਾਜਮ ਆਗੂਆਂ ਨੇ ਕੀਤੀ ਬੇਦਾਗ ਸੇਵਾਵਾਂ ਦੀ ਸ਼ਲਾਘਾ।

ਮੋਗਾ , 01 ਮਈ ( ਜਸਵਿੰਦਰ  ਸਿੰਘ  ਰੱਖਰਾ ) : ਸਿਹਤ ਵਿਭਾਗ ਵਿੱਚ ਲਗਭਗ 30 ਸਾਲ ਦੀਆਂ ਬੇਦਾਗ ਸੇਵਾਵਾਂ ਉਪਰੰਤ ਡਾ ਇੰਦਰਵੀਰ ਗਿੱਲ ਸੀ ਐਚ ਸੀ ਡਰੋਲੀ ਭਾਈ ਜਿਲ੍ਹਾ ਮੋਗਾ ਤੋਂ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋ ਰਿਟਾਇਰ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਧਵਨ ਪੈਲੇਸ ਮੋਗਾ ਵਿਖੇ ਰੱਖਿਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ, ਜਿਸ ਵਿੱਚ ਜਿਲ੍ਹਾ ਅਤੇ ਪੰਜਾਬ ਪੱਧਰ ਦੇ ਮੁਲਾਜਮ ਆਗੂ, ਨੇੜੇ ਤੇੜੇ ਪਿੰਡਾਂ ਦੇ ਪੰਚ ਸਰਪੰਚਾਂ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦੇ ਕਨਵੀਨਰ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਪਿੰਡ ਬਹੋਨਾ ਦੇ ਸਰਪੰਚ ਰਾਜ ਸਿੰਘ ਅਤੇ ਡਰੋਲੀ ਭਾਈ ਦੇ ਸਰਪੰਚ ਜਸਪਾਲ ਸਿੰਘ, ਮੁਲਾਜਮ ਆਗੂ ਮਹਿੰਦਰ ਪਾਲ ਲੂੰਬਾ ਮੋਗਾ, ਰਾਜ ਕੁਮਾਰ ਕਾਲੜਾ, ਗੁਰਜੰਟ ਸਿੰਘ ਮਾਹਲਾ, ਜੋਗਿੰਦਰ ਸਿੰਘ ਮਾਹਲਾ, ਮਨਵਿੰਦਰ ਕਟਾਰੀਆ, ਰਾਮਪਾਲ ਸਿੰਘ, ਡਾ ਅਰਸ਼ਿਕਾ ਗਰਗ, ਰਾਜਪਾਲ ਕੌਰ, ਕਿਰਨਦੀਪ ਕੌਰ, ਚਮਨ ਲਾਲ ਸੰਗੇਲੀਆ, ਸਾਬਕਾ ਡਿਪਟੀ ਡਾਇਰੈਕਟਰ ਡਾ ਅਰਵਿੰਦਰਪਾਲ ਸਿੰਘ ਗਿੱਲ, ਕਹਾਣੀਕਾਰ ਅਤੇ ਲੇਖਕ ਗੁਰਮੀਤ ਕੜਿਆਲਵੀ, ਸਾਬਕਾ ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਐਪਸੋ ਪੰਜਾਬ ਦੇ ਪ੍ਰਧਾਨ ਐਡ. ਹਰਚੰਦ ਸਿੰਘ ਬਾਠ, ਕਾਮਰੇਡ ਜਗਰੂਪ ਸਿੰਘ, ਕੁਲਦੀਪ ਸਿੰਘ ਭੋਲਾ ਅਤੇ ਵਿੱਕੀ ਮਹੇਸਰੀ ਸਮੇਤ ਅਣਗਿਣਤ ਆਗੂਆਂ ਨੇ ਡਾ ਇੰਦਰਵੀਰ ਗਿੱਲ ਦੀ ਸਖਸ਼ੀਅਤ ਬਾਰੇ ਬੋਲਦਿਆਂ ਉਨ੍ਹਾਂ ਨੂੰ ਫਰਜਾਂ ਨੂੰ ਨਿਭਾਉਣ ਅਤੇ ਹੱਕਾਂ ਦੀ ਖਾਤਰ ਲੜਨ ਵਾਲਾ ਅਣਥੱਕ ਯੋਧਾ ਕਰਾਰ ਦਿੰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਨੂੰ ਕਾਮਰੇਡ ਰਣਧੀਰ ਗਿੱਲ ਜੀ ਦੇ ਹੋਣਹਾਰ ਸਪੁੱਤਰ ਡਾ ਇੰਦਰਵੀਰ ਵਾਂਗ ਜਿੰਮੇਵਾਰ ਬਣਨਾ ਪਵੇਗਾ। ਉਨ੍ਹਾਂ ਡਾਕਟਰ ਸਾਹਿਬ ਦੀਆਂ ਸਿਹਤ ਵਿਭਾਗ ਪ੍ਰਤੀ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਕੰਮ ਵਿੱਚ ਸੰਪੰਨ ਸਨ ਤੇ ਆਪਣੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਕੰਮ ਸਿਖਾਉਣ ਦੇ ਨਾਲ ਨਾਲ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਰੱਖਦੇ ਸਨ। ਉਨ੍ਹਾਂ ਜਿੱਥੇ ਵਿਭਾਗੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਉਥੇ ਮੁਲਾਜਮਾਂ ਦੇ ਹੱਕਾਂ ਲਈ ਆਗੂ ਸਫਾਂ ਵਿੱਚ ਰਹਿ ਕੇ ਆਵਾਜ ਬੁਲੰਦ ਕੀਤੀ ਅਤੇ ਅਨੇਕਾਂ ਮੁਲਾਜ਼ਮ ਘੋਲਾਂ ਦੀ ਅਗਵਾਈ ਕੀਤੀ। ਜਿਲ੍ਹਾ ਟੀ ਬੀ ਅਫਸਰ ਵਜੋਂ ਕੰਮ ਕਰਦਿਆਂ ਉਨ੍ਹਾਂ ਅਨੇਕਾਂ ਮੱਲਾਂ ਮਾਰੀਆਂ ਅਤੇ ਐਵਾਰਡ ਹਾਸਲ ਕਰਕੇ ਮੋਗੇ ਦਾ ਨਾਮ ਰੌਸ਼ਨ ਕੀਤਾ। ਸਭ ਬੁਲਾਰਿਆਂ ਨੇ ਡਾ ਇੰਦਰਵੀਰ ਗਿੱਲ, ਉਨ੍ਹਾਂ ਦੀ ਧਰਮ ਪਤਨੀ ਡਾ ਜਸਜੀਤ ਕੌਰ, ਬੇਟੀ ਡਾ ਜੋਇਆ ਗਿੱਲ, ਉਨ੍ਹਾਂ ਦੇ ਮਾਤਾ ਹਰਪਾਲ ਕੌਰ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੇਦਾਗ ਸੇਵਾ ਉਪਰੰਤ ਵਿਦਾਇਗੀ ਲਈ ਮੁਬਾਰਕਬਾਦ ਦਿੰਦਿਆ ਉਨ੍ਹਾਂ ਦੀ ਖੁਸ਼ਹਾਲ, ਲੰਬੀ ਅਤੇ ਤੰਦਰੁਸਤ ਜਿੰਦਗੀ ਦੀ ਕਾਮਨਾ ਕੀਤੀ। ਸੀ ਐਚ ਸੀ ਡਰੋਲੀ ਭਾਈ ਦੇ ਸਮੂਹ ਪੈਰਾਮੈਡੀਕਲ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਮਹਿਮਾਨਾਂ ਨੇ ਉਨ੍ਹਾਂ ਨੂੰ ਅਣਗਿਣਤ ਤੋਹਫਿਆਂ ਨਾਲ ਨਿਵਾਜਿਆ। ਇਸ ਮੌਕੇ ਉਕਤ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਮੋਗਾ ਡਾ ਅਸ਼ੋਕ ਸਿੰਗਲਾ, ਸਹਾਇਕ ਸਿਵਲ ਸਰਜਨ ਡਾ ਡੀ ਪੀ ਸਿੰਘ, ਫਾਰਮੇਸੀ ਅਫਸਰ ਜਗਸ਼ੇਰ ਸਿੰਘ, ਗੁਰਮੀਤ ਸਿੰਘ, ਰਮਨਜੀਤ ਸਿੰਘ, ਟਵਿੰਕਲਦੀਪ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ ਐਸ ਆਈ, ਬਲਰਾਜ ਸਿੰਘ, ਚਮਕੌਰ ਸਿੰਘ, ਸੁਪਰਡੰਟ ਜਸਵਿੰਦਰ ਸਿੰਘ, ਮਾ ਮੋਹਨ ਸਿੰਘ, ਮਾ ਭੁਪਿੰਦਰ ਸਿੰਘ, ਭਾਈ ਕਾ ਪਰਿਵਾਰ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਮਿੱਤਰ ਅਤੇ ਮੁਲਾਜਮ ਵੱਡੀ ਗਿਣਤੀ ਵਿੱਚ ਹਾਜਰ ਸਨ।

ਹਰ ਵਰਗ ਦੇ ਹਰਮਨ ਪਿਆਰੇ ਨੇਤਾ ਸਨ ਸ੍ਰ ਬਾਦਲ 

ਮੇਰੇ ਦਾਦਾ ਜੀ ਨੇ ਕਈ ਵਾਰ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ ਕੱਟੀ-ਸੁੱਖ ਗਿੱਲ

ਧਰਮਕੋਟ/ਮੋਗਾ ,01 ਮਈ (ਜਸਵਿੰਦਰ  ਸਿੰਘ  ਰੱਖਰਾ ) ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋਗਿਆ ਹੈ, ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਦ ਵੀ ਸੱਤਾ ਸੰਭਾਲੀ ਤਾਂ ਹਰ ਟਾਈਮ ਦੱਬੇ-ਕੁਚਲੇ ਲੋਕਾਂ ਤੇ ਮਜ਼ਦੂਰਾਂ- ਕਿਸਾਨ ਵਰਗ ਦੀ ਗੱਲ ਕਰਦਿਆਂ ਸਭ ਦੇ ਨਾਲ ਖੜੇ ਤੇ ਉਹਨਾਂ ਦੀ ਬਾਂਹ ਫੜੀ,ਸ੍ਰ:ਬਾਦਲ ਨੂੰ ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਉਮਰ ਦੇ ਪੰਜ ਵਾਰ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ,ਸ੍ਰ ਬਾਦਲ ਦੀ ਸ਼ਖਸ਼ੀਅਤ ਬਾਰੇ ਮਾੜੇ ਕੁਮੈਂਟ ਕਰਨ ਵਾਲੇ ਲੋਕਾਂ ਦੀ ਮੈਨੂੰ ਲੱਗਦਾ ਬੁੱਧੀ ਭਰਿਸ਼ਟ ਹੋ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਯੂਥ ਪ੍ਰਧਾਨ ਮੋਗਾ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਹਲਕਾ ਧਰਮਕੋਟ ਨੇ ਬਾਦਲ ਸਾਹਬ ਦੀ ਮੌਤ ਤੇ ਡੂੰਗਾ ਦੁੱਖ ਪ੍ਰਗਟ ਕਰਦਿਆਂ ਕਿਹੇ,ਸੁੱਖ ਗਿੱਲ ਨੇ ਕਿਹਾ ਕੇ ਮੇਰੇ ਦਾਦਾ ਜੀ ਸਵ: ਜਥੇਦਾਰ ਮਲੂਕ ਸਿੰਘ ਗਿੱਲ (ਸਾਬਕਾ ਸਰਪੰਚ) ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਪੰਜ ਵਾਰ ਜੇਲ੍ਹ ਕੱਟੀ,ਤੇ ਮਰਦੇ ਦਮ ਤੱਕ ਉਹਨਾਂ ਨੇ ਕਦੇ ਬਾਦਲ ਸਾਹਬ ਦੇ ਖਿਲਾਫ ਗੱਲ ਨਹੀਂ ਸੀ ਸੁਣੀ, ਸੁੱਖ ਗਿੱਲ ਨੇ ਕਿਹਾ ਕੇ ਬਾਦਲ ਸਾਹਬ ਦੀਆਂ ਧੰਨਵਾਦੀ ਚਿੱਠੀਆਂ ਉਹਨਾਂ ਕੋਲ ਅੱਜ ਵੀ ਪਈਆਂ ਨੇ ਦੋ ਉਹ ਬਾਪੂ ਮਲੂਕ ਸਿੰਘ ਗਿੱਲ ਨੂੰ ਲਿਖਿਆ ਕਰਦੇ ਸਨ,ਸੁੱਖ ਗਿੱਲ ਨੇ ਦੱਸਿਆ ਕੇ ਉਹਨਾਂ ਦੇ ਦਾਦਾ ਜੀ ਦੱਸਦੇ ਹੁੰਦੇ ਸਨ ਕੇ ਉਹ ਜਦ-ਜਦ ਵੀ ਬਾਦਲ ਸਾਹਬ ਦੇ ਪਿੰਡ ਗਏ ਬਾਦਲ ਸਾਹਬ ਨੇ ਉਹ ਹਰ ਕੰਮ ਕੀਤਾ ਜੋ ਬਾਪੂ ਜੀ ਉਹਨਾਂ ਦੇ ਘਰ ਲੈਕੇ ਗਏ,ਅੱਜ ਬਾਦਲ ਸਾਹਬ ਦੇ ਤੁਰ ਜਾਣ ਤੇ ਮੰਦ ਬੁੱਧੀ ਲੋਕ ਗਲਤ ਕੁਮੈਂਟ ਕਰਕੇ ਆਪਣਾ ਸਨਮਾਨ ਆਪ ਘਟਾ ਰਹੇ ਨੇ,ਕਿਉਂਕੇ ਬਾਦਲ ਸਾਹਬ ਨੇ ਹਰ ਉਮਰ ਦੇ ਇਨਸਾਨ ਨੂੰ ਸਤਿਕਾਰ ਦਿੱਤਾ ਸੀ ਵੱਡਿਆਂ ਨੂੰ ਸਰਦਾਰ ਸਾਬ,ਛੋਟਿਆਂ ਨੂੰ ਕਾਕਾ ਜੀ ਕਹਿਕੇ ਅਤੇ ਹਰ ਉਮਰ ਦੀ ਔਰਤ ਨੂੰ ਉਮਰ ਮੁਤਾਬਿਕ ਸਤਕਾਰ ਬਖਸ਼ਦੇ ਰਹੇ ਨੇ,ਜਿਸ ਸਖਸ਼ ਲਈ ਦੇਸ਼ ਦਾ ਪ੍ਰਧਾਨ ਮੰਤਰੀ ਰੋ ਰਿਹਾ ਹੈ ਅਤੇ ਕਹਿ ਰਿਹਾ ਹੈ ਕੇ ਮੈਂ ਜੋ ਸਿੱਖਿਆ ਵੱਡੇ ਬਾਦਲ ਸਾਹਬ ਤੋਂ ਸਿੱਖਿਆ ਹੈ ਤੇ ਸਾਡੇ ਫੇਸਬੁੱਕੀ ਵਿਦਵਾਨਾਂ ਨੂੰ ਏਨੀ ਵੀ ਅਕਲ ਨਹੀਂ ਕੇ ਤੁਸੀਂ ਇਸ ਜਹਾਨ ਤੋਂ ਤੁਰ ਗਏ ਇਨਸਾਨ ਲਈ ਗਲਤ ਬੋਲ ਰਹੇ ਹੋ,ਜਿਸ ਨੇ ਹਰ ਵਾਰ ਮੁੱਖ ਮੰਤਰੀ ਬਨਣ ਤੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਲੋਕਾਂ ਲਈ ਏਨੇ ਕੰਮ ਕੀਤੇ ਕੇ ਵਿਰੋਧੀ ਧਿਰਾਂ ਵੀ ਉਹਨਾਂ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਅੱਥਰੂ ਵਹਾ ਰਹੇ ਹਨ,ਪੰਜ ਵਾਰ ਮੁੱਖ ਮੰਤਰੀ ਬਨਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਏਥੇ ਪਿੰਡ ਚ ਕੋਈ ਕਿਸੇ ਨੂੰ ਦੂਜੀ ਵਾਰ ਸਰਪੰਚ ਨਹੀਂ ਬਨਣ ਦਿੰਦਾ,ਮੁੱਖ ਮੰਤਰੀ ਬਨਣਾ ਤਾਂ ਬਹੁਤ ਦੂਰ ਦੀ ਗੱਲ ਹੈ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਵੀ ਬਾਦਲ ਸਾਹਬ ਦਾ ਬਹੁਤ ਨਜਦੀਕੀ ਰਿਸ਼ਤਾ ਸੀ ਦੋਨੋ ਹੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਨ,ਸ੍ਰ:ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤੋਤਾ ਸਿੰਘ ਜੀ ਦੇ ਜਾਣ ਦਾ ਪਾਰਟੀ ਨੂੰ ਤਾਂ ਪੈਣਾ ਹੀ ਸੀ ਆਮ ਜੰਤਾ ਨੂੰ ਬਹੁਤ ਘਾਟਾ ਪਿਆ ਹੈ, ਸੁੱਖ ਗਿੱਲ ਨੇ ਕਿਹਾ ਕੇ ਮੈਂ ਅੱਜ ਜੋ ਵੀ ਸਿੱਖਿਆ ਹੈ ਉਹ ਆਪਣੇ ਦਾਦਾ ਜੀ ਸਵ:ਜਥੇਦਾਰ ਮਲੂਕ ਸਿੰਘ ਗਿੱਲ,ਬਾਪੂ ਸ੍ਰ:ਪ੍ਰਕਾਸ਼ ਸਿੰਘ ਬਾਦਲ ਅਤੇ ਬਾਪੂ ਜਥੇਦਾਰ ਤੋਤਾ ਸਿੰਘ ਜੀ ਤੋਂ ਸਿੱਖਿਆ ਹੈ,ਸੁੱਖ ਗਿੱਲ ਨੇ ਕਿਹਾ ਕੇ ਇਹਨਾਂ ਸ਼ਖਸ਼ੀਅਤਾਂ ਦੇ ਜਾਣ ਨਾਲ ਮੈਨੂੰ ਨਿੱਜੀ ਤੌਰ ਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਸੁੱਖ ਗਿੱਲ ਨੇ ਭਾਵੁਕ ਹੁੰਦਿਆਂ ਕਿਹਾ ਕੇ ਮੇਰੇ ਪਿੰਡ ਦੀ ਨਹਿਰ ਦਾ ਕਿਸੇ ਕਾਰਨ ਪੁਲ ਡਿੱਗ ਪਿਆ ਸੀ ਤੇ ਉਸ ਨੂੰ ਡਿੱਗੇ ਨੂੰ ਤਿੰਨ ਸਾਲ ਬੀਤ ਗਏ ਸਨ,ਜਦ ਜਥੇਦਾਰ ਤੋਤਾ ਸਿੰਘ ਹਲਕਾ ਧਰਮਕੋਟ ਵਿੱਚ ਆਉਣ ਹੀ ਵਾਲੇ ਸਨ ਓਦੋਂ ਹਲਕਾ ਧਰਮਕੋਟ ਤੋਂ ਐਮ.ਐਲ.ਏ ਵੀ ਨਹੀਂ ਬਣੇ ਸਨ,ਉਸ ਵਕਤ ਸ੍ਰ:ਸੀਤਲ ਸਿੰਘ ਹਲਕੇ ਦੇ ਐਮ.ਐਲ.ਏ ਸਨ ਤੇ ਸ੍ਰ:ਕੁਲਦੀਪ ਸਿੰਘ ਢੋਸ ਦੀ ਵੀ ਤੂਤੀ ਬੋਲਦੀ ਸੀ ਤੇ ਸੁੱਖ ਗਿੱਲ ਨੇ ਕਿਹਾ ਕੇ ਜਥੇਦਾਰ ਤੋਤਾ ਸਿੰਘ ਮੇਰੇ ਪਿੰਡ ਤੋਤਾ ਸਿੰਘ ਵਾਲਾ ਤੋ ਫਤਿਹਗੜ੍ਹ ਪੰਜਤੂਰ ਨੂੰ ਕਿਸੇ ਕੰਮ ਲਈ ਲੰਗੇ,ਤੇ ਵਾਪਸੀ ਤੇ ਮੈਂ ਉਨ੍ਹਾਂ ਦੀ ਗੱਡੀ ਰੋਕ ਕੇ ਆਪਣੀ ਮੁਸ਼ਕਿਲ ਦੱਸੀ ਤਾਂ ਜਥੇਦਾਰ ਤੋਤਾ ਸਿੰਘ ਨੇ ਮੌਕਾ ਵੇਖ ਦੀਆਂ ਕਿਹਾ ਕੇ ਮੈਂ ਅੱਜ ਰਾਤ ਵੱਡੇ ਬਾਦਲ ਸਾਬ੍ਹ ਨਾਲ ਗੱਲ ਕਰਾਂਗਾ,ਤੇ ਸ਼ਾਮ ਨੂੰ ਮੈਨੂੰ ਜਥੇਦਾਰ ਸਾਬ ਦਾ ਫੋਨ ਆਇਆ ਕੇ ਬਾਦਲ ਸਾਬ ਨੇ ਕਿਹਾ ਹੈ ਕਿ ਇਹ ਨਹਿਰ ਦਾ ਪੁਲ ਇੱਕ ਮਹੀਨੇ ਵਿੱਚ-ਵਿੱਚ ਤਿਆਰ ਹੋ ਕੇ ਚਾਲੂ ਕਰ ਦਿੱਤਾ ਜਾਵੇਗਾ,ਮੈਂ ਸੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਨੂੰ ਕਹਿ ਦਿੰਦਾ ਹਾਂ,ਤੇ ਉਹੀ ਹੋਇਆ ਇੱਕ ਮਹੀਨੇ ਵਿੱਚ ਸਾਡੀ ਨਹਿਰ ਦਾ ਪੁਲ ਤਿਆਰ ਹੋਇਆ ਤੇ ਅਸੀਂ ਉਦਘਾਟਨ ਸਮਾਰੋਹ ਕਰਵਾ ਕੇ 25-30 ਹਜ਼ਾਰ ਬੰਦੇ ਦਾ ਇਕੱਠ ਕਰਕੇ ਸੇਖੋਂ ਸਾਬ ਤੋਂ ਰਿਬਨ ਕਟਵਾ ਕੇ ਪੁਲ ਚਾਲੂ ਕਰਵਾ ਲਿਆ,ਇਹ ਸਭ ਸੰਭਵ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਦੇ ਹੁਕਮਾਂ ਸਦਕਾ ਹੀ ਹੋਇਆ ਸੀ!

ਆਉ ਮਈ ਦਿਨ ਇਜ  ਮਨਾਇਏ BJP ਭਜਾਈਏ ਦੇਸ਼ ਬਚਾਈਏ 

ਧਰਮਕੋਟ, 02 ਮਈ (ਜਸਵਿੰਦਰ ਸਿੰਘ ਰੱਖਰਾ), ਅੱਜ ਬੀਰ ਭਵਨ ਧਰਮਕੋਟ ਵਿਖੇ ਮਈ ਦਿਵਸ ਮਨਾਇਆ ਗਿਆ ਝੰਡਾ ਝੜਾਉਣ ਦੀ ਰਸਮ ਖੇਤ ਮਜ਼ਦੂਰ ਆਗੂ ਸੁਖਚੈਨ ਸਿੰਘ ਦਾਤਾ ਅਤੇ ਗੱਲਾਂ ਮਜ਼ਦੂਰ ਯੂਨੀਅਨ ਦੇ ਆਗੂ ਮਨਜੀਤ ਸਿੰਘ ਪ੍ਰਧਾਨ ਨੇ ਅਦਾ ਕੀਤੀ ਕੁੱਲ ਹਿੰਦ ਕਿਸਾਨ ਸਭਾ ਸਾਥੀ ਹਰਦਿਆਲ ਸਿੰਘ ਘਾਲੀ ਅਤੇ ਸੁਬੇਗ ਸਿੰਘ ਜਲਾਲਾਬਾਦੀ ਵੱਲੋਂ ਸਾਂਝੇ ਰੂਪ ਦੇ ਵਿਚ ਰਸਮ ਅਦਾ ਕੀਤੀ ਗਈ ਇਸ ਮੌਕੇ ਤੇ ਸਾਥੀ ਸੁਰਤ ਸਿੰਘ ਨੇ ਸੰਬੋਧਨ ਕਰਦਿਆਂ ਹੋਇਆਂ ਸ਼ਿਕਾਗੋ ਦੇ ਮਜ਼ਦੂਰਾਂ ਦੀ ਸ਼ਹਾਦਤ ਬਿਆਨ ਕੀਤਾ ਉਦੋਂ ਦੇ ਹਾਕਮਾਂ ਅਤੇ ਅੱਜ ਦੀ BJP ਸਰਕਾਰ ਦੀ ਤੁਲਨਾ ਕਰਦੇਂ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਡੱਗ ਮਗਾ ਗਈ ਹੈ ਰੁਪਏ ਦੀ ਕੀਮਤ ਥੱਲੇ ਆ ਗਈ ਹੈ ਮਹਿੰਗਾਈ ਅਸਮਾਨ ਛੂਹ ਰਹੀ ਹੈ ਦੇਸ਼ ਦੀ ਆਮਦਨ ਦੇ ਸਰੋਤ ਅੰਡਾਨੀ -ਅਬਾਨੀ  ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ ਆਮ ਲੋਕ ਮਜ਼ਦੂਰ ਕਿਸਾਨ ਤਰਾਰ ਤਰਾਰ ਕਰ ਰਹੇ ਹਨ ਹਾਜ਼ਰ ਸਾਥੀਆਂ ਨੇ ਬੁਲੰਦ ਅਵਾਜ਼ ਦੇ ਵਿਚ ਜ਼ੋਰਦਾਰ ਨਾਅਰੇ ਲਾਏ BJP ਭਜਾਉ ਦੇਸ਼ ਬਚਾਓ ਕਿਸਾਨ ਬਚਾਓ ਖੇਤ ਬਚਾਓ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਪ੍ਰਧਾਨ ਜਲਾਲਾਬਾਦ ਤਰਸੇਮ ਸਿੰਘ ਮੋਜ੍ਹਗੜ ਅਜੀਤ ਸਿੰਘ ਮੋਜ੍ਹਗੜ ਗੁਰਮੇਲ ਰੱਜੀਵਾਲਾ ਬਾਈ ਗੁਰਮੇਲ ਸਿੰਘ ਡਾਕਟਰ ਗੁਰਬਖਸ਼ ਸਿੰਘ ਜਸਪਾਲ ਸਿੰਘ ਸ਼ਿਗਾਰਾ ਸਿੰਘ ਸ਼ੇਰ ਸਿੰਘ ਧਰਮਕੋਟ ਬਲਵਿੰਦਰ ਸਿੰਘ ਰੋਡਵੇਜ਼ ਛੋਟਾ ਬਡੂਵਾਲ ਫੋਜ਼ੀ ਦਾਤਾ ਬਿੰਦਰ ਦਾਤਾ ਅਰਸ਼ਦੀਪ ਸਿੰਘ ਅਤੇ ਕਸ਼ਮੀਰ ਸਿੰਘ ਸੇਰਪੂਰ ਡਾਕਟਰ ਜਰਨੈਲ ਸਿੰਘ ਸਾਥੀ ਕਰਨੈਲ ਸਿੰਘ ਧਰਮਕੋਟ ਆਦਿ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਪੈ੍ਸ ਨੂੰ ਇਹ ਸਾਰੀ ਜਾਣਕਾਰੀ ਸਾਥੀ ਸੁਰਤ ਸਿੰਘ ਨੇ ਦਿੱਤੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਤਬਦੀਲੀ, ਮੰਗਲਵਾਰ ਤੋਂ ਇਸ ਸਮੇਂ ਖੁੱਲ੍ਹਿਆ ਕਰਨਗੇ ਦਫ਼ਤਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਬਦਲੇ ਸਮੇਂ ਮੁਤਾਬਕ 2 ਮਈ ਤੋਂ ਸਵੇਰੇ 7:30 ਵਜੇ ਦਫ਼ਤਰ ਖੁੱਲ੍ਹਣਗੇ

ਚੰਡੀਗੜ੍ਹ , 01 ਮਈ ( ਹਰਪਾਲ ਸਿੰਘ ਦਿਓਲ)  ਅਧਿਕਾਰੀਆਂ/ਕਰਮਚਾਰੀਆਂ ਨੂੰ ਤਬਦੀਲ ਹੋਏ ਸਮੇਂ ਮੁਤਾਬਕ ਦਫ਼ਤਰਾਂ ’ਚ ਹਾਜ਼ਰ ਰਹਿਣ ਦੀਆਂ ਹਦਾਇਤਾਂ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ ਦਫ਼ਤਰਾਂ ’ਚ ਆਉਣ ਦੀ ਅਪੀਲ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਥਿਤ ਆਪਣੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਦੇ ਮੱਦੇਨਜ਼ਰ 2 ਮਈ ਮੰਗਲਵਾਰ ਤੋਂ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕੰਮ ਕਰਨਗੇ।ਸਰਕਾਰੀ ਦਫ਼ਤਰਾਂ ਦੇ ਸਮੇਂ ’ਚ ਇਹ ਤਬਦੀਲੀ 15 ਜੁਲਾਈ, 2023 ਤੱਕ ਲਾਗੂ ਰਹੇਗੀ।ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਸਮੇਂ ’ਚ ਕੀਤੀ ਤਬਦੀਲੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 2 ਮਈ ਤੋਂ ਬਦਲੇ ਸਮੇਂ ਮੁਤਾਬਕ ਦਫ਼ਤਰਾਂ ’ਚ ਪਹੁੰਚਣ ਦੀ ਹਦਾਇਤ ਕੀਤੀ ਹੈ।

ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਦੀ ਨਵੀਂ ਸਮਾਂ ਸਾਰਣੀ ਅਨੁਸਾਰ ਹੀ ਆਪਣੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ।ਜਿੱਥੇ ਗਰਮੀਆਂ ਵਿੱਚ ਬਿਜਲੀ ਦੀ ਵਧੀ ਮੰਗ ਦੇ ਮੱਦੇਨਜ਼ਰ ਬਿਜਲੀ ਦੀ ਖਪਤ ਘਟਾਉਣ ’ਚ ਮਦਦ ਕਰੇਗਾ, ਉੱਥੇ ਆਮ ਲੋਕਾਂ ਨੂੰ ਵੀ ਸਵੇਰੇ-ਸਵੇਰੇ ਆਪਣੇ ਕੰਮਾਂ-ਕਾਰਾਂ ਲਈ ਦਫ਼ਤਰਾਂ ’ਚ ਸਟਾਫ਼ ਉਪਲਬਧ ਕਰਵਾ ਕੇ, ਗਰਮੀਆਂ ਦੀਆਂ ਤਿੱਖੜ ਦੁਪਹਿਰਾਂ ਤੋਂ ਵੀ ਰਾਹਤ ਮਿਲੇਗੀ।

ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਜਨ ਸੁਰੱਖਿਆ ਕੈਂਪ ਲਗਾਇਆ ਗਿਆ

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਵਿਖੇ ਪ੍ਰਧਾਨ ਮੰਤਰੀ ਜਨ ਸੁਰੱਖਿਆ ਸਕੀਮ ਗ੍ਰਾਮ ਪੰਚਇਤ ਪੱਧਰ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟੱਲ ਪੈਨਸ਼ਨਰ ਯੋਜਨਾ, ਜਨ ਧਨ ਖਾਤੇ ਦੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਬੈਂਕ ਅਫ਼ਸਰ ਸਹਾਇਕ ਪ੍ਰਬੰਧਕ ਸ਼੍ਰੀ ਸਹੀਣ ਨਾਗਪਾਲ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਬੀਮੇ ਦੀਆ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਬਹਿਣੀਵਾਲ ਗੁਰਜੰਟ ਸਿੰਘ, ਸੁਖਦੀਪ ਸਿੰਘ ਅਤੇ ਰੇਸ਼ਮ ਸਿੰਘ ਹਾਜ਼ਰ ਸਨ। ਇਸ ਕੈਂਪ ਵਿੱਚ ਇਸ ਬੀਮੇ ਤੋਂ ਲਾਭ ਲੈ ਕੇ ਗਾਹਕ ਗੁਰਵਿੰਦਰ ਸਿੰਘ ਪੁੱਤਰ ਜੱਗਾ ਸਿੰਘ, (ਜੱਗਾ ਸਿੰਘ ਦੀ ਮੌਤ ਦਾ ਦੋ ਲੱਖ ਰੁਪਏ ਮਿਲਿਆ) ਵੀ ਹਾਜ਼ਰ ਸਨ। ਸ਼ਾਖਾ ਪ੍ਰਬੰਧਕ ਸ੍ਰੀ ਅੰਬੁਜ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ 1 ਮਈ ਨੂੰ

ਤਲਵੰਡੀ ਸਾਬੋ, 30 ਅਪ੍ਰੈਲ  (ਗੁਰਜੰਟ ਸਿੰਘ ਨਥੇਹਾ)- ਕਲਗੀਧਰ ਟ੍ਰਸਟ ਬੜੂ ਸਾਹਿਬ ਦੁਆਰਾ ਚਲਾਈ ਜਾ ਰਹੀ ਅਕਾਲ ਅਕੈਡਮੀ ਦੇ ਸੰਸਥਾਪਕ ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ, ਪਦਮ ਸ਼੍ਰੀ ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਹਿਮਾਚਲ ਪ੍ਰਦੇਸ਼ ਦੇ ਤਪ ਅਸਥਾਨ ਗੁਰਦੁਆਰਾ ਬੜੂ ਸਾਹਿਬ ਵਿਖੇ 1 ਮਈ 2023 ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਤ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਸਿੰਘ ਸਾਹਿਬਾਨ, ਕਥਾਵਾਚਕ, ਢਾਡੀ ਜਥੇ ਅਤੇ ਸੰਤ ਮਹਾਂਪੁਰਖ ਪੁੱਜ ਰਹੇ ਹਨ। ਇਸ ਮੌਕੇ 'ਤੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਸੰਚਾਰ ਦੁਆਰਾ ਗੁਰੂ ਦੇ ਲੜ ਵੀ ਲਾਇਆ ਜਾਵੇਗਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਤੇ ਸੰਤ ਤੇਜਾ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਗੁਰਮਤਿ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਕਰਕੇ ਗੁਰੂ ਦੇ ਲੜ ਲਾਇਆ। ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ 'ਚ ਬਾਬਾ ਜੀ ਨੇ 129 ਅਕਾਲ ਅਕੈਡਮੀਆਂ, 2 ਯੂਨੀਵਰਸਿਟੀਆਂ, ਹਸਪਤਾਲ, ਨਸ਼ਾ ਛੁਡਾਊ ਕੇਂਦਰ ਅਤੇ ਮਹਿਲਾ ਸਸ਼ਕਤੀਕਰਨ ਲਹਿਰ ਦੁਆਰਾ ਉੱਤਰੀ ਭਾਰਤ ਦੇ ਪੇਂਡੂ ਇਲਾਕਿਆਂ 'ਚ ਅਨੇਕਾਂ ਪ੍ਰਾਣੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ 'ਚ ਮਦਦ ਕੀਤੀ।

1 ਤੋਂ 3 ਮਈ ਤੱਕ ਸ਼ਹੀਦੀ ਦਿਵਸ ’ਤੇ ਵਿਸ਼ੇਸ਼

40 ਮੁਕਤਿਆਂ ਦਾ ਸ਼ਹੀਦੀ ਦਿਵਸ ਸ੍ਰੀ ਮੁਕਤਸਰ ਸਾਹਿਬ ’ਚ
ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ਼੍ਰੀ ਦਰਬਾਰ ਸਾਹਿਬ (ਗੁਰਦੁਆਰਾ ਟੁੱਟੀ ਗੰਢੀ ਸਾਹਿਬ) ਸ਼੍ਰੀ ਮੁਕਤਸਰ ਸਾਹਿਬ ਦੇ ਪਿੱਛੇ ਲਹਿੰਦੇ ਪਾਸੇ ਵੱਲ ਹੈ। ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚਿਖਾ (ਅੰਗੀਠਾ) ਤਿਆਰ ਕਰਕੇ 40 ਮੁਕਤੇ ਅਤੇ ਹੋਰ ਸ਼ਹੀਦ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਸੀ। 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1, 2 ਅਤੇ 3 ਮਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1704 ਈ: ਵਿੱਚ ਅਨੰਦਪੁਰ ਸਾਹਿਬ, ਕਿਲ੍ਹਾ ਅਨੰਦਗੜ੍ਹ ਵਿਖੇ ਮੁਗ਼ਲ ਫ਼ੌਜਾਂ ਨਾਲ ਯੁੱਧ ਲੜ ਰਹੇ ਸਨ। ਦੁਸ਼ਮਣ ਦੀਆਂ ਫ਼ੌਜਾਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਅਤੇ ਬਾਹਰੋਂ ਰਸਦ-ਪਾਣੀ ਅੰਦਰ ਨਾ ਜਾਣ ਦਿੱਤਾ, ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਭੁੱਖ ਨਾਲ ਮਰਦੇ ਸਿੰਘ ਲੜਾਈ ਨਹੀਂ ਲੜ ਸਕਣਗੇ ਅਤੇ ਬਾਹਰ ਆ ਜਾਣਗੇ। ਜਦੋਂ ਕਾਫ਼ੀ ਲੰਮਾ ਸਮਾਂ ਕਿਲ੍ਹੇ ਨੂੰ ਘੇਰਾ ਪਿਆ ਰਿਹਾ ਤਾਂ ਭੁੱਖ ਤੋਂ ਤੰਗ ਆਏ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਜੰਗ ਨਹੀਂ ਲੜ ਸਕਦੇ ਅਤੇ ਉਹ ਘਰਾਂ ਨੂੰ ਜਾਣਾ ਚਾਹੁੰਦੇ ਹਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਕੁਝ ਦਿਨਾਂ ਦੀ ਗੱਲ ਹੈ, ਪਰ ਸਿੰਘਾਂ ਨੇ ਉੱਤਰ ਦਿੱਤਾ, ‘‘ਅਸੀਂ ਲੜਦੇ ਹੋਏ ਸ਼ਹੀਦ ਹੋ ਸਕਦੇ ਹਾਂ ਪਰ ਭੁੱਖੇ ਮਰਨ ਲਈ ਤਿਆਰ ਨਹੀਂ।’’ ਸਿੰਘ ਜਦ ਆਪਣੀ ਜ਼ਿੱਦ ਤੇ ਅੜੇ ਰਹੇ ਤਾਂ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਜਾਉ ਪਰ ਇਹ ਲਿਖ ਕੇ ਦੇ ਜਾਉ ‘‘ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਨਹੀਂ ਅਤੇ ਅਸੀਂ ਉਸ ਦੇ ਸਿੱਖ ਨਹੀਂ।’’ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਵਿੱਚ 40 ਸਿੰਘ ਗੁਰੂ ਜੀ ਨੂੰ ‘ਅਸੀਂ ਤੁਹਾਡੇ ਸਿੱਖ ਨਹੀਂ,’ ਤੁਸੀਂ ਸਾਡੇ ਗੁਰੂ ਨਹੀਂ’ ਬੇਦਾਵਾ ਲਿਖ ਕੇ ਦੇਣ ਉਪਰੰਤ ਘਰਾਂ ਨੂੰ ਵਾਪਸ ਆ ਗਏ।
ਗੁਰੂ ਜੀ ਨੇ ਮੁਗ਼ਲਾਂ ਦੇ ਵਿਸ਼ਵਾਸ ਦੇਣ ’ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਕਿ ਸਾਡੀ ਫ਼ੌਜ ਵਾਪਸ ਚਲੀ ਜਾਵੇਗੀ ਪਰ ਇਹ ਉਹਨਾਂ ਦੀ ਇੱਕ ਚਾਲ ਸੀ। ਗੁਰੂ ਜੀ ਸਰਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪੁੱਜੇ। ਇਸੇ ਸਮੇਂ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੋ ਗੰਗੂ ਰਸੋਈਏ ਨਾਲ ਸਨ, ਗੁਰੂ ਸਾਹਿਬ ਤੋਂ ਵਿੱਛੜ ਗਏ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਸਨ। ਮੁਗ਼ਲ ਫ਼ੌਜ ਪਿੱਛਾ ਕਰਦੀ ਆ ਰਹੀ ਸੀ। ਚਮਕੌਰ ਸਾਹਿਬ ਵਿਖੇ ਬਹੁਤ ਭਾਰੀ ਯੁੱਧ ਹੋਇਆ। ਜਿੱਥੇ ਦੋਵੇਂ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ।
ਗੁਰੂ ਜੀ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲ ਕੇ ਮਾਛੀਵਾੜਾ, ਰਾਏਕੋਟ, ਦੀਨਾ ਕਾਂਗੜ, ਭਾਈ ਭਗਤਾ, ਵਾਂਦਰ, ਬਰਗਾੜੀ, ਸਰਾਵਾਂ, ਜੈਤੋ,  ਮਲੂਕਾ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਕੋਟਕਪੁੂਰਾ ਪੁੱਜੇ। ਕੋਟਕਪੂਰੇ ਦੇ ਚੌਧਰੀ (ਨਵਾਬ) ਕਪੂਰ ਸਿੰਘ ਤੋਂ ਗੁਰੂ ਜੀ ਨੇ ਕਿਲ੍ਹਾ ਮੰਗਿਆ। ਚੌਧਰੀ ਨੇ ਗੁਰੂ ਜੀ ਦੀ ਬਹੁਤ ਸੇਵਾ ਤੇ ਸਤਿਕਾਰ ਕੀਤਾ ਪਰ ਕਿਲ੍ਹਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਗੁਰੂ ਸਾਹਿਬ ਸਿੱਖ ਯੋਧਿਆਂ ਸਮੇਤ ਖਿਦਰਾਣੇ ਦੀ ਢਾਬ ਵੱਲ ਚੱਲ ਪਏ।
ਦੂਜੇ ਪਾਸੇ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇਣ ਵਾਲੇ 40 ਸਿੰਘ ਜਦ ਆਪਣੇ ਘਰਾਂ ਨੂੰ ਚਲੇ ਗਏ ਅਤੇ ਘਰ ਜਾ ਕੇ ਸਾਰਾ ਹਾਲ ਸੁਣਾਇਆ ਤਾਂ ਉਹਨਾਂ ਦੀਆਂ ਪਤਨੀਆਂ, ਭੈਣਾਂ, ਮਾਵਾਂ ਤੇ ਰਿਸ਼ਤੇਦਾਰਾਂ ਨੇ ਬਹੁਤ ਤਾਅਨੇ-ਮਿਹਣੇ ਮਾਰ ਕੇ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਛੱਡ ਕੇ ਚੰਗਾ ਕੰਮ ਨਹੀਂ ਕੀਤਾ। ਤੁਸੀਂ ਗੁਰੂ ਜੀ ਤੋਂ ਬੇਮੁਖ ਹੋ ਕੇ ਆਏ ਹੋ। ਤੁਸੀਂ ਘਰਾਂ ਵਿੱਚ ਘੱਗਰੇ ਤੇ ਚੂੜੀਆਂ (ਵੰਗਾਂ) ਪਾ ਕੇ ਬੈਠੋ, ਅਸੀਂ ਜੰਗ ਲੜਨ ਜਾਂਦੀਆਂ ਹਾਂ। ਮਾਈ ਭਾਗੋ ਜੋ ਸੂਰਬੀਰ ਤੇ ਦਲੇਰ ਔਰਤ ਸੀ, ਉਸ ਦੀ ਪ੍ਰੇਰਨਾ ਨਾਲ ਇਹ 40 ਸਿੰਘ ਸਮੀਰ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਗੰਗਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤੀ ਸਿੰਘ, ਕਿ੍ਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ  (ਮਹਾਨ ਕੋਸ਼, ਚੌਥੀ ਵਾਰ, ਪੰਨਾ 981) ਗੁਰੂ ਜੀ ਦੀ ਭਾਲ ਕਰਦੇ ਹੋਏ ਖਿਦਰਾਣੇ ਦੀ ਢਾਬ ’ਤੇ ਪਹੁੰਚੇ। ਉਹਨਾਂ ਆਪਣੀ ਗਿਣਤੀ ਜ਼ਿਆਦਾ ਦਿਖਾਉਣ ਲਈ ਝਾੜੀਆਂ ਅਤੇ ਬੂਟੀਆਂ ਦੇ ਉੱਪਰ ਆਪਣੇ ਚਾਦਰੇ, ਪਰਨੇ ਅਤੇ ਹੋਰ ਕੱਪੜੇ ਪਾ ਕੇ ਤੰਬੂਆਂ ਦੀ ਸ਼ਕਲ ਵਿੱਚ ਬਦਲ ਦਿੱਤਾ। 40 ਸਿੰਘ ਮੁਗ਼ਲ ਫ਼ੌਜਾਂ ਨਾਲ ਜੁੂਝ ਕੇ ਲੜੇ।
ਯੁੱਧ ਖ਼ਤਮ ਹੋਣ ਤੋਂ ਬਾਅਦ ਗੁਰੂ ਜੀ ਜਦੋਂ ਲੜਾਈ ਦੇ ਮੈਦਾਨ ਵਿੱਚ ਪਹੁੰਚੇ, 39 ਸਿੰਘ ਸ਼ਹੀਦ ਹੋ ਚੁੱਕੇ ਸਨ। ਜਦੋਂ ਗੁਰੂ ਜੀ ਸਹਿਕ ਰਹੇ ਇੱਕ ਸਿੱਖ ਭਾਈ ਮਹਾਂ ਸਿੰਘ ਕੋਲ ਪਹੁੰਚੇ ਤਾਂ ਉਸ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਤੇ ਕੱਪੜੇ ਨਾਲ ਉਸ ਦਾ ਚਿਹਰਾ ਸਾਫ਼ ਕੀਤਾ। ਗੁਰੂ ਜੀ ਨੇ ਉਸ ਦੀ ਆਖ਼ਰੀ ਇੱਛਾ ਪੁੱਛੀ ਤੇ ਕਿਹਾ, ‘‘ਭਾਈ ਮਹਾਂ ਸਿੰਘ! ਤੁਸੀਂ ਮਹਾਨ ਕੁਰਬਾਨੀ ਕੀਤੀ ਹੈ, ਮੰਗ ਲੈ, ਜੋ ਮੰਗੇਗਾ, ਉਹ ਜ਼ਰੂਰ ਮਿਲੇਗਾ।’’
ਤਬ ਲੌ ਇਕ ਸਿਖ ਸਹਿਕਤ ਪਾਯੋ।
ਕਹਯੋ ਗੁਰੂ ਮਾਂਗੋ ਮਨ ਭਾਯੋ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਪੰਨਾ 311)

ਸਿਸਕੀਆਂ ਭਰਦਿਆਂ ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਜੇ ਤਰੁੱਠੇ ਹੋ ਤਾਂ ਅਨੰਦਪੁਰ ਸਾਹਿਬ ਵਿਖੇ ਜੰਗ ਸਮੇਂ ਅਸੀਂ 40 ਸਿੰਘ ਜੋ ਬੇਦਾਵਾ ਲਿਖ ਕੇ ਦੇ ਆਏ ਸੀ, ਉਹ ਪਾੜ ਦਿਉ ਅਤੇ ਸਾਡੀ ਟੁੱਟੀ ਗੰਢ ਦਿਉ। ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਬੇਦਾਵਾ ਕੱਢ ਕੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਭਾਈ ਮਹਾਂ ਸਿੰਘ ਤੇ ਸ਼ਹੀਦ ਹੋਏ ਸਿੰਘਾਂ ਨਾਲ ਟੁੱਟੀ ਗੰਢ ਦਿੱਤੀ।
ਸਿੱਖੀ ਹਿਤ ਜਿਨ ਰਾਜਨ ਚਾਹਯੋ।
ਸਿਦਕ ਔਰ ਉਪਕਾਰ ਨਿਬਾਹਯੋ।
ਜੇਬ ਬੀਚ ਤੈ ਤਬੈ ਨਿਕਾਰਯੋ।
ਕਾਗਜ ਸਨਮੁਖ ਤਾਂਕੇ ਫਾਰਯੋ।
ਗੁਰੂ ਤੇ ਵਲੀ ਗੁਰੂ ਕੇ ਸਿਖ ਹੈਂ।
ਯਹਿ ਗੁਰੂ ਕਹਯੋ ਲਏ ਹਿਮ ਪਿਖ ਹੈਂ।
ਤੂਟੀ ਸਿੱਖੀ ਫੇਰ ਮਿਲਾਈ।
ਪਰਉਪਕਾਰ ਕਰਯੋ ਬਹੁਤਾਈ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਪੰਨਾ 311)

ਗੁਰੂ ਜੀ ਨੇ ਫ਼ਰਮਾਇਆ ਕਿ ਇਹ ਥਾਂ ਹੁਣ ਖਿਦਰਾਣਾ ਨਹੀਂ ਸਗੋਂ ਮੁਕਤੀ ਦਾ ਅਸਥਾਨ ਹੈ।
ਮੁਕਤਯੋਂ ਕਾ ਪਦ ਉਨਕੋ ਦੀਨਾ।
ਖਿਦਰਾਣੇ ਕੋ ਮੁਕਤਸਰ ਕੀਨਾ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਪੰਨਾ 312)

ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ ਅਤੇ ਹੋਰ ਵੱਡੇ-ਵੱਡੇ ਖਿਤਾਬ ਬਖ਼ਸ਼ੇ। ਇਹਨਾਂ 40 ਮੁਕਤਿਆਂ ਨੂੰ ਅਸੀਂ ਰੋਜ਼ਾਨਾ ਸਵੇਰੇ-ਸ਼ਾਮ ਅਰਦਾਸ ਕਰਨ ਸਮੇਂ ਯਾਦ ਕਰਦੇ ਹਾਂ।
ਗੁਰਦੁਆਰਾ ਸ਼ਹੀਦ ਗੰਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਹਰ ਸਮੇਂ ਅਖੰਡ-ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ। ਇਸ ਅਸਥਾਨ ਤੇ ਹਰ ਸਾਲ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ 1, 2, ਤੇ 3 ਮਈ ਨੂੰ ਬੜੇ  ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  1 ਮਈ ਨੂੰ ਅਖੰਡ-ਪਾਠ ਆਰੰਭ ਹੋਣਗੇ। ਇਸੇ ਦਿਹਾੜੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਨਗਰ-ਕੀਰਤਨ ਸਜਾਇਆ ਜਾਵੇਗਾ। 3 ਮਈ ਨੂੰ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ। ਤਿੰਨ ਰੋਜ਼ਾ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਢਾਡੀ ਗੁਰ ਇਤਿਹਾਸ, ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।  ਗੁਰੂ ਕਾ ਲੰਗਰ ਅਤੁੱਟ ਵਰਤੇਗਾ।
  ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ ਲੁਧਿਆਣਾ

 

ਪ੍ਰੇਮ ਸਬੰਧਾਂ ਤੋਂ ਰੋਕਣ ’ਤੇ ਪ੍ਰੇਮਿਕਾ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ

ਜਗਰਾਓ/ ਸਿੱਧਵਾਂ ਬੇਟ, 29 ਅਪ੍ਰੈਲ  ( ਡਾ ਮਨਜੀਤ ਸਿੰਘ ਲੀਲਾ) -ਜਗਰਾਓਂ ਨੇੜਲੇ ਪਿੰਡ ਸੋਢੀਵਾਲ ਵਿਖੇ ਪ੍ਰੇਮ ਸਬੰਧਾਂ ਤੋਂ ਰੋਕਣ ’ਤੇ ਪ੍ਰੇਮਿਕਾ ਨਾਲ ਮਿਲ ਕੇ ਆਪਣੇ ਵੱਡੇ ਭਰਾ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਕਤਲ ਕਰਨ ਦੇ ਦੋਸ਼ ’ਚ ਪ੍ਰੇਮੀ-ਪ੍ਰੇਮਿਕਾ ਨੂੰ 4 ਘੰਟਿਆਂ ਵਿਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਕੁਲਦੀਪ ਸਿੰਘ (58) ਦੀ ਲੜਕੀ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਚਾਚਾ ਬਲਜੀਤ ਸਿੰਘ (52), ਜੋ ਕੁਆਰਾ ਹੈ ਤੇ ਬਚਪਨ ਤੋਂ ਪੋਲੀਓ ਹੋਣ ਕਾਰਨ ਬੈਸਾਖੀਆਂ ਨਾਲ ਤੁਰਦਾ ਹੈ ਅਤੇ ਪਿਛਲੇ ਤਕਰੀਬਨ 20 ਸਾਲਾਂ ਤੋਂ ਪਿੰਡ ਦੀ ਹੀ ਇਕ ਔਰਤ ਨਾਲ ਸਬੰਧ ਹਨ। ਉਹ ਅਕਸਰ ਉਸ ਦੇ ਚਾਚਾ ਬਲਜੀਤ ਸਿੰਘ ਨੂੰ ਮਿਲਣ ਲਈ ਆਉਂਦੀ ਸੀ, ਜਿਸ ’ਤੇ ਉਨ੍ਹਾਂ ਦਾ ਸਾਰਾ ਪਰਿਵਾਰ ਇਤਰਾਜ਼ ਕਰਦਾ ਸੀ। ਬੀਤੀ ਸ਼ਾਮ ਉਕਤ ਔਰਤ ਉਨ੍ਹਾਂ ਦੇ ਘਰ ਆਈ, ਜਿਸ ’ਤੇ ਮੇਰੇ ਪਿਤਾ ਕੁਲਦੀਪ ਸਿੰਘ ਨੇ ਮੇਰੇ ਚਾਚੇ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੇਰੇ ਚਾਚਾ ਬਲਜੀਤ ਸਿੰਘ ਨੇ ਤੈਸ਼ ’ਚ ਆ ਕੇ ਆਪਣੀ ਬੈਸਾਖੀ ਨਾਲ ਮੇਰੇ ਪਿਤਾ ਕੁਲਦੀਪ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੇਰਾ ਪਿਤਾ ਧਰਤੀ ’ਤੇ ਡਿੱਗ ਪਿਆ ਤੇ ਡਿੱਗੇ ਹੋਏ ਦੇ ਉਕਤ ਔਰਤ ਨੇ ਵੀ ਪੇਟ ’ਚ ਲੱਤਾਂ ਮਾਰੀਆਂ, ਜਿਸ ਨਾਲ ਮੇਰੇ ਪਿਤਾ ਦੀ ਮੌਤ ਹੋ ਗਈ । ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਵਿੱਚ ਹੋਈ ਬੇਅਦਬੀ , ਚਲਦੇ ਪਾਠਾਂ ਦੌਰਾਨ ਹੋਇਆ ਇਹ ਵਾਕਿਆ

ਪਾਠ ਕਰਦੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਅਤੇ ਲਾਈਆਂ ਦਸਤਾਰ -- ਜੁੱਤੀ ਸਣੇਂ ਨੌਜਵਾਨ ਚੜਿਆ ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੇ ਥੜ੍ਹੇ ਉਪਰ

ਮੋਰਿੰਡਾ, 24 ਅਪ੍ਰੈਲ -(ਜਨ ਸ਼ਕਤੀ ਨਿਊਜ਼ ਬਿਊਰੋ )-   ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਇਕ ਵਿਅਕਤੀ ਵੱਲੋਂ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਗੁਰੂ ਘਰ ਵਿੱਚ ਬੂਟ ਪਾ ਕੇ ਦਰਬਾਰ ਸਾਹਿਬ ਵਿਚ ਦਾਖਲ ਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਪ੍ਰਕਾਸ਼ ਅਸਥਾਨ ਦੇ ਥੜੇ ਉਪਰ ਚੜ੍ਹ ਜਾਂਦਾ ਹੈ ਜਿੱਥੇ ਉਹ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ  ਕਰਨ ਕਰਨੀ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਉਥੇ ਬੈਠੀ ਸਿੱਖ ਸੰਗਤ ਨੇ ਨੌਜਵਾਨ ਨੁੰ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਵੱਲੋਂ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।  ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ। 

ਹਲਕੇ ਦੇ ਦੌਰੇ ਦੌਰਾਨ ਗੁਰਬਾਜ਼ ਸਿੰਘ ਸਿੱਧੂ ਨੇ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ਚ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਹਲਕੇ 'ਚ ਪਿਛਲੇ ਕਾਫੀ ਸਮੇਂ ਤੋਂ ਰਾਜਸੀ ਤੌਰ 'ਤੇ ਸਰਗਰਮ ਨੌਜਵਾਨ ਆਗੂ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਦੌਰੇ ਦੌਰਾਨ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ਚ ਸ਼ਮੂਲੀਅਤ ਕੀਤੀ।ਜਦੋਂਕਿ ਬਾਅਦ ਵਿੱਚ ਗੱਲਬਾਤ ਕਰਦਿਆਂ ਸਿੱਧੂ ਨੇ ਪਿੰਡਾਂ ਸ਼ਹਿਰਾਂ ਦੇ ਵਿਕਾਸ ਕਾਰਜਾਂ 'ਚ ਆਈ ਖੜੋਤ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਸਭ ਤੋਂ ਪਹਿਲਾਂ ਗੁਰਬਾਜ਼ ਸਿੰਘ ਸਿੱਧੂ ਨੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਸਾਬਕਾ ਸਰਪੰਚ ਸੰਗਤ ਖੁਰਦ ਜੋ ਬੀਤੇ ਦਿਨ ਅਕਾਲ ਚਲਾਣੇ ਕਰ ਗਏ ਹਨ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਦਿਆਂ ਉਨਾਂ ਦੇ ਅਕਾਲ ਚਲਾਣੇ ਨੂੰ ਪਾਰਟੀ ਅਤੇ ਇਲਾਕੇ ਲਈ ਵੱਡਾ ਘਾਟਾ ਕਰਾਰ ਦਿੱਤਾ। ਉਪਰੰਤ ਉਹ ਸੀ. ਅਕਾਲੀ ਆਗੂ ਲਖਵੀਰ ਸਿੰਘ ਲੱਕੀ ਸੰਗਤ ਦੇ ਪਿਤਾ ਦੇ ਅਕਾਲ ਚਲਾਣੇ ਅਤੇ ਸ਼ੇਖਪੁਰਾ ਵਿਖੇ ਅਜੈਬ ਸਿੰਘ ਔਲਖ ਦੇ ਦੇਹਾਂਤ 'ਤੇ ਅਫਸੋਸ ਪ੍ਰਗਟ ਕਰਨ ਲਈ ਉਨਾਂ ਦੇ ਘਰ ਪੁੱਜੇ। ਸਿੱਧੂ ਨੇ ਪਿਂਡ ਜਗਾ ਰਾਮ ਤੀਰਥ ਪੁੱਜਦਿਆਂ ਡਾ. ਰੇਸ਼ਮ ਸਿੰਘ ਜਗਾ ਦੀ ਮਾਤਾ ਦੀ ਅੰਤਿਮ ਅਰਦਾਸ ਸਮਾਗਮ 'ਚ ਵੀ ਹਾਜ਼ਰੀ ਭਰੀ। ਦੌਰੇ ਉਪਰੰਤ ਗੱਲਬਾਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੇ ਉਲਟ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਪਹਿਲਾਂ ਤੋਂ ਹੀ ਪੰਚਾਇਤਾਂ ਕੋਲ ਪਏ ਫੰਡਾਂ ਨੂੰ ਵਾਪਸ ਮੰਗਵਾ ਲਿਆ ਅਤੇ ਬਹੁਤੇ ਪਿੰਡਾਂ ਚ ਵਿਕਾਸ ਕਾਰਜ ਅੱਧਵਾਟੇ ਪਏ ਹਨ। ਉਨਾਂ ਕਿਹਾ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਸੀਵਰੇਜ ਦੇ ਹੱਲ ਦਾ ਨੀਂਹ ਪੱਥਰ ਪਿਛਲੇ ਸਮੇਂ ਚ ਰੱਖਦਿਆਂ ਦਾਅਵਾ ਕੀਤਾ ਸੀ ਕਿ ਵਿਸਾਖੀ ਤੋਂ ਪਹਿਲਾਂ ਸੀਵਰੇਜ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਉਹ ਦਾਅਵੇ ਫੋਕੇ ਸਾਬਤ ਹੋਏ। ਸਿੱਧੂ ਨੇ ਕਿਹਾ ਕਿ ਇੱਕ ਸਾਲ ਦੇ ਕਾਰਜਕਾਲ 'ਚ ਸਰਕਾਰ ਦੇ ਆਗੂ ਹਲਕੇ ਦੇ ਵਿਕਾਸ ਲਈ ਇੱਕ ਮੋਰੀ ਵਾਲਾ ਪੈਸਾ ਵੀ ਨਹੀ ਲਿਆ ਸਕੇ। ਇਸ ਮੌਕੇ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ, ਐੱਸ.ਓ.ਆਈ ਸੂਬਾ ਆਗੂ ਰਣਦੀਪ ਸਿੰਘ ਚੱਠਾ, ਸੀ.ਆਗੂ ਸੁਰਜੀਤ ਸ਼ਿੰਦੀ ਜਗਾ, ਆਈ.ਟੀ ਵਿੰਗ ਸਰਕਲ ਪ੍ਰਧਾਨ ਮਨਪ੍ਰੀਤ ਸ਼ੇਖਪੁਰਾ, ਕਿਸਾਨ ਵਿੰਗ ਸਰਕਲ ਪ੍ਰਧਾਨ ਜੀਤ ਸਿੰਘ ਔਲਖ, ਕੁਲਦੀਪ ਜਿੰਦਲ ਆਦਿ ਆਗੂ ਮੌਜੂਦ ਸਨ।

ਸ਼ਹੀਦ ਫੌਜੀ ਜਵਾਨ ਸੇਵਕ ਸਿੰਘ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪੁੱਜੇ ਸਾਬਕਾ ਵਿਧਾਇਕ ਸਿੱਧੂ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੀ ਸੁਰੱਖਿਆ ਪ੍ਰਤੀ ਆਪਣੀ ਡਿਊਟੀ ਨਿਭਾਉਂਦਿਆਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁੰਛ ਲਾਗੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਨੇੜਲੇ ਪਿੰਡ ਬਾਘਾ ਦੇ ਫੌਜੀ ਜਵਾਨ ਸੇਵਕ ਸਿੰਘ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਉਨਾਂ ਦੇ ਘਰ ਪੁੱਜੇ ਅਤੇ ਪਿਤਾ ਗੁਰਚਰਨ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼ਹੀਦ ਸੇਵਕ ਸਿੰਘ ਦੇ ਪਿਤਾ ਗੁਰਚਰਨ ਸਿੰਘ ਨੇ ਵਾਪਰੇ ਸਮੁੱਚੇ ਘਟਨਾਕ੍ਰਮ ਤੋਂ ਸਾਬਕਾ ਵਿਧਾਇਕ ਸਿੱਧੂ ਨੂੰ ਜਾਣੂੰ ਕਰਵਾਇਆ। ਸਾਬਕਾ ਵਿਧਾਇਕ ਨੇ ਸੇਵਕ ਸਿੰਘ ਦੀ ਸ਼ਹੀਦੀ ਨੂੰ ਸਮੁੱਚੇ ਦੇਸ਼ ਲਈ ਫਖਰ ਵਾਲੀ ਗੱਲ ਦੱਸਦਿਆਂ ਪਰਿਵਾਰ ਨੂੰ ਯਕੀਨ ਦਵਾਇਆ ਗਿਆ ਕਿ ਉਹ ਆਪਣਾ ਫਰਜ਼ ਸਮਝ ਕੇ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਮਿਲਣਗੇ ਅਤੇ ਜੋ ਵੀ ਪਰਿਵਾਰ ਡਿਊਟੀ ਲਗਾਵੇਗਾ ਉਸਤੇ ਪਹਿਰਾ ਦੇਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਸ਼ਹੀਦ ਸੇਵਕ ਸਿੰਘ ਦੀ ਸ਼ਹਾਦਤ 'ਤੇ ਸਮੁੱਚੇ ਇਲਾਕੇ ਨੂੰ ਮਾਣ ਹੈ ਅਤੇ ਸ਼ਹੀਦ ਦਾ ਪਰਿਵਾਰ ਹੁਣ ਸਮੁੱਚੇ ਇਲਾਕੇ ਦਾ ਆਪਣਾ ਪਰਿਵਾਰ ਹੈ। ਉਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹੀਦ ਦੇ ਪਰਿਵਾਰ ਲਈ ਐਲਾਨੀ ਸਹਾਇਤਾ ਰਾਸ਼ੀ ਜਲਦ ਪਰਿਵਾਰ ਤੱਕ ਪਹੁੰਚਾਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਵੇ ਉੱਥੇ ਪਿੰਡ ਵਿੱਚ ਸ਼ਹੀਦ ਸੇਵਕ ਸਿੰਘ ਦੀ ਇੱਕ ਯਾਦਗਾਰ ਦੀ ਉਸਾਰੀ ਵੀ ਕਰਵਾਈ ਜਾਵੇ ਤਾਂ ਕਿ ਪਿੰਡ ਅਤੇ ਇਲਾਕੇ ਦੇ ਹੋਰ ਨੌਜਵਾਨ ਉਸਦੀ ਸ਼ਹਾਦਤ ਤੋਂ ਸੇਧ ਲੈ ਕੇ ਫੌਜ ਵਿੱਚ ਭਰਤੀ ਹੋਣ ਵੱਲ ਪ੍ਰੇਰਿਤ ਹੋਣ ਅਤੇ ਦੇਸ਼ ਦੀ ਸੇਵਾ ਕਰ ਸਕਣ। ਇਸ ਮੌਕੇ ਉਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਬਜ਼ਰਵਰ ਅਵਤਾਰ ਮੈਨੂੰਆਣਾ, ਸੂਬਾਈ ਆਗੂ ਸੁਖਬੀਰ ਸਿੰਘ ਚੱਠਾ, ਕਾਲਾ ਰਾਮਾਂ ਹਲਕਾ ਪ੍ਰਧਾਨ ਬੀ.ਸੀ ਵਿੰਗ, ਪ੍ਰੇਮਜੀਤ ਸਿੰਘ ਸਾਬਕਾ ਸਰਪੰਚ ਬਾਘਾ ਆਦਿ ਆਗੂ ਮੌਜੂਦ ਸਨ।

ਸਾਹਿਤਕਾਰ ਵੈਦ ਵਿਨੋਦ ਕੁਮਾਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੇ ਉੱਘੇ ਸਾਹਿਤਕਾਰ ਵੈਦ ਵਿਨੋਦ ਕੁਮਾਰ ਜੀ ਦੇ ਆਕਾਲ ਚਲਾਣਾ ਕਰ ਜਾਣ 'ਤੇ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਨ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਜਨਕ ਰਾਜ ਜਨਕ, ਕਰਨਦੀਪ ਸੋਨੀ, ਰਣਜੀਤ ਬਰਾੜ, ਦਿਲਜੀਤ ਬੰਗੀ, ਕੁਲਦੀਪ ਸਿੰਘ ਬੰਗੀ, ਅਮਰਜੀਤ ਸਿੰਘ ਜੀਤ, ਸੁਖਮਿੰਦਰ ਸਿੰਘ ਭਾਗੀਵਾਂਦਰ, ਐਡਵੋਕੇਟ ਮਹਿਬੂਬ ਅਲੀ, ਸ਼ਾਇਰ ਮਾਨ ਬੀਬੜੀਆਂ, ਤਰਸੇਮ ਬੁੱਟਰ, ਬਲਵਿੰਦਰ ਸਿੰਘ ਬਾਘਾ, ਕੁਲਵਿੰਦਰ ਚਾਨੀ, ਗੁਰਜੰਟ ਸਿੰਘ ਸੋਹਲ ਅਤੇ ਇਲਾਕੇ ਦੇ ਹੋਰ ਬਹੁਤ ਸਾਰੇ ਸਾਹਿਤਕਾਰਾਂ ਨੇ ਵੈਦ ਜੀ ਦੇ ਤੁਰ ਜਾਣ 'ਤੇ ਸਾਹਿਤਕ ਖੇਤਰ ਵਿਚ ਵੱਡਾ ਘਾਟਾ ਦੱਸਿਆ। ਇੱਕ ਸ਼ੋਕ ਪਤਾ ਪਾ ਕੇ ਜਿੱਥੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਥੇ ਕਿਹਾ ਕਿ ਵਿਨੋਦ ਕੁਮਾਰ ਜੀ ਅਕਸਰ ਹੀ ਸਾਹਿਤ ਸਭਾ ਦੀਆਂ ਸਾਰੀਆਂ ਗਤੀਵਿਧੀਆਂ 'ਚ ਸ਼ਮੂਲੀਅਤ ਕਰਦੇ ਸਨ ਜਿਸ ਕਰਕੇ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਹੀ ਸਾਹਿਤ ਸਭਾ ਨੂੰ ਗ਼ਮ ਹੈ।

ਬਲੱਡ ਡੋਨਰਜ ਕਲੱਬ ਅਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਕਲੱਬ ਧਰਮਕੋਟ ਦੀ ਅਹਿਮ ਮੀਟਿੰਗ ਹੋਈ 

ਧਰਮਕੋਟ, 24 ਅਪ੍ਰੈਲ (  ਜਸਵਿੰਦਰ ਸਿੰਘ ਰੱਖਰਾ) ਅੱਜ ਸ਼ਹਿਰ ਧਰਮਕੋਟ ਦੀ ਸਮਾਜ ਸੇਵੀ ਸੰਸਥਾਵਾ ਬਲੱਡ ਡੋਨਰਜ ਕਲੱਬ ਧਰਮਕੋਟ ਅਤੇ ਨਿਰੰਜਣ ਦਾਸ ਮੈਮੋਰੀਅਲ ਵੈਲਫੇਅਰ ਕਲੱਬ ਧਰਮਕੋਟ ਦੀ ਇਕ ਅਹਿਮ ਮੀਟਿੰਗ ਹੋਈ ਜੋ ਕਿ ਜਸਵਿੰਦਰ ਸਿੰਘ ਰੱਖਰਾ ਜੀ ਦੀ ਹੇਠ ਹੋਈ ਇਸ ਮੋਕੇ  ਤੇ ਕੋਈ ਨਵਾ ਪ੍ਜਿਕਟ ਚਲਾਏ ਜਾਣ ਲਈ ਸਲਾਹ ਮਸ਼ਵਰਾ ਕੀਤਾ ਗਿਆ ਵੱਖ ਵੱਖ ਬਲਾਰੇਆ ਨੇ ਅਪਣੇ ਵਿਚਾਰ ਰੱਖੇ ਅਤੇ ਇਸ ਨਾਲ ਹੀ ਫੈਸਲਾ ਲਿਆ ਗਿਆ ਕੀ ਹਰੇਕ ਮਹਿਨੇ ਦੇ ਅਖੀਰਲੇ ਐਤਵਾਰ ਨੂੰ ਸੂਗਰ ਚੈਕ ਅੱਪ ਅਤੇ ਬਲੱਡ  ਦੇ ਟੈਸਟ  ਕੀਤੇ ਜਾਣ ਗਏ ਇਸ ਮੋਕੇ ਤੇ ਮਾਸਟਰ ਪ੍ਰੇਮ ਸਿੰਘ ਨੇ ਦੱਸਿਆ ਕੀ ਇਸ ਕਲੱਬ ਵੱਲੋ ਦੋ ਪ੍ਜਿਕਟ ਪਹਿਲਾ ਵੀ  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ  ਜਿਵੇ ਕੀ ਸਿਲਾਈ ਸੈਂਟਰ ਅਤੇ ਫਰੀ ਕੰਪਿਊਟਰ ਸੈਂਟਰ ਚੋਕ ਸੂਦਾ ਵਿਚ ਚੱਲ ਰਹੇ ਹਨ ਇਸ ਮੋਕੇ ਤੇ ਮਾਸਟਰ ਵਿਨੈ ਕੁਮਾਰ ਅਰੋੜਾ ਨੇ ਕਲੱਬ ਦੇ ਮੈਬਰਾ ਨੂੰ ਅਪੀਲ ਕਰਦਿਆ ਦੱਸਿਆ ਕੀ ਅਪਣੇ ਘਰ ਵਿਚ ਕੋਈ ਵੀ ਖੁਸੀ ਦੇ ਮੋਕੇ ਧਾਰਮਿਕ ਸਥਾਨ ਤੇ ਖਰਚਾ ਕਰਨ ਦੀ ਬਜਾਏ ਇਹੋ ਜਿਹੇ ਸਮਾਜ ਸੇਵਾ ਦੇ ਕੰਮ ਤੇ ਲਗਾਉਣ ਇਸ ਮੋਕੇ ਤੇ ਸਾਰੇ ਮੈਂਬਰ ਸਾਹਿਬਾਨ ਦੇ ਜਨਮ ਦਿਨ ਮੋਕੇ ਤੇ ਮੈਂਬਰ ਦੇ ਘਰ ਜਾ ਕੇ ਵਿਸ ਕੀਤਾ ਜਾਵੇ ਗਾ ਮਾਸਟਰ ਵਿਨੈ ਕੁਮਾਰ ਦੇ ਇਸ ਪ੍ਰੋਜੈਕਟ ਪਹਿਲ ਦੇ ਆਧਾਰ  ਤੇ ਮੰਨਿਆ ਇਸ ਮੋਕੇ ਤੇ ਹਾਜਰ ਮੈਂਬਰ  ਜਸਵਿੰਦਰ ਸਿੰਘ ਰੱਖਰਾ   ਮਾਸਟਰ ਪ੍ਰੇਮ ਸਿੰਘ ਮਾਸਟਰ ਅਮਨਦੀਪ ਵਰਮਾ  ਕਲਦੀਪ ਸਿੰਘ ਸਿੱਧੂ ਮੁਕੇਸ਼ ਕੁਮਾਰ ਬਿੱਟੂ ਨਵਦੀਪ ਅਹੂਜਾ ਰਪਿੰਦਰ ਸਿੰਘ ਰੱਖਰਾ ਸਾਜਣ ਛਾਬੜਾ ਸਤੀਸ਼ ਕੁਮਾਰ ਪੱਪੂ ਰਜਿੰਦਰ ਕੁਮਾਰ ਬੱਤਰਾ  ਰਜੀਵ ਕੁਮਾਰ ਲੱਕੀ ਬਲਕਾਰ ਸਿੰਘ ਛਾਬੜਾ ਪਰਮਜੀਤ ਸਿੰਘ ਪੰਮਾ ਸੁਰਿਦਰ ਪਾਲ ਜੁਨੇਜਾ ਜੀਵਨ ਕੁਮਾਰ ਜੈਦਕਾ ਡਾਕਟਰ ਹਰਮੀਤ ਸਿੰਘ ਲਾਡੀ ਬਲਜਿੰਦਰ ਸਿੰਘ ਰਾਜੂ  ਡਾਕਟਰ ਬਲਜਿੰਦਰ ਸਿੰਘ ਸਿੱਧੂ ਹਰਮੇਸ਼ ਕੁਮਾਰ ਵਰਮਾ ਪਵਨ ਕੁਮਾਰ ਅਰੋੜਾ ਸਤੀਸ਼ ਕੁਮਾਰ ਲੱਕੀ ਧੀਂਗੜਾ  ਨਰਿੰਦਰ ਗਰੋਵਰ

ਬੇ੍ਕਿੰਗ ਨਿਊਜ--ਭਾਈ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ

ਭਾਈ ਅੰਮ੍ਰਿਤਪਾਲ ਸਿੰਘ-- ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ

“ਚੰਡੀਗੜ੍ਹ, 23 ਅਪ੍ਰੈਲ (ਜਨ ਸ਼ਕਤੀ ਨਿਊਜ਼ ਬਿਊਰੋ ) ਪੰਜਾਬ ਪੁਲਿਸ ਤੇ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਅੱਜ ਸਵੇਰੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ  ਹੈ।  ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜਿਸ ਵਿਰੁੱਧ ਪੰਜਾਬ ਪੁਲਿਸ ਵੱਲੋਂ ਐੱਨ ਐੱਸ ੲ ਐਕਟ ਲਗਾਇਆ ਗਿਆ ਹੈ।  ਦੱਸਣਯੋਗ ਹੈ ਕਿ ਜਿਸ ਪਿੰਡ  ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜੱਦੀ ਪਿੰਡ ਹੈ ਉਸੇ ਪਿੰਡ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਵੱਡੇ ਇਕੱਠ ਦੀ ਹਾਲ ਹੀ ਚ ਤਾਜਪੋਸ਼ੀ ਹੋਈ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਰਾਤ ਨੂੰ ਹੀ ਰੋਡੇ ਵਿਖੇ ਪੁੱਜ ਗਏ ਸਨ। ਏਧਰ ਭਾਈ ਜਸਵੀਰ ਸਿੰਘ ਰੋਡੇ ਦੱਸਦੇ ਹਨ ਕਿ  ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਤਮ-ਸਮਰਪਣ ਕੀਤਾ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲਾਂ ਸਵੇਰੇ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ ਅਰਦਾਸ ਕੀਤੀ ਗਈ ਤੇ ਸੰਗਤ ਨੂੰ ਸੰਬੋਧਨ ਵੀ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਸ ਨੂੰ ਸਰੰਡਰ ਕੀਤਾ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਸਮੇਂ ਵੱਡੇ ਅਧਿਕਾਰੀ ਮੌਜੂਦ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ 147 ਖਿਡਾਰੀਆਂ ਨੂੰ 5.43 ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ

ਚੰਡੀਗੜ੍ਹ , 21 ਅਪ੍ਰੈਲ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡਾਂ ਵਿਚ ਤਮਗਾ ਜਿੱਤਣ ਵਾਲੇ 147 ਖਿਡਾਰੀਆਂ ਦੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਦਾ ਸਤਿਕਾਰ ਕਰਦੇ ਹੋਏ ਇਨ੍ਹਾਂ ਖਿਡਾਰੀਆਂ ਨੂੰ 5.43 ਕਰੋੜ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਤੇ ਕਿਹਾ ਕਿ ਦੇਸ਼ ਵਿਚ ਪੰਜਾਬ ਪਹਿਲਾ ਸੂਬਾ ਬਣ ਗਿਆ ਜਿਸ ਨੇ ਕੌਮੀ ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ’ ਤਹਿਤ ਖਿਡਾਰੀਆਂ ਨੂੰ 16,000 ਰੁਪਏ ਮਹੀਨਾ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਨਵੀਂ ਖੇਡ ਨੀਤੀ ਛੇਤੀ ਹੀ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਮੈਡਲ ਜਿੱਤਣ 'ਤੇ ਜ਼ੋਰ ਦਿੱਤਾ ਜਾਵੇਗਾ।

ਮਰਹੂਮ ਇਨਕਲਾਬੀ ਸਾਥੀਆਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ 

ਉਘੇ ਤਰਕਸ਼ੀਲ ਆਗੂ ਨੇ ਅਪਣੇ ਵਿਚਾਰਾਂ ਨਾਲ ਸਰੋਤਿਆਂ ਨੂੰ ਕੀਲ ਲਿਆ।

ਜਗਰਾਓ, 16 ਅਪ੍ਰੈਲ (ਗੁਰਕਿਰਤ ਜਗਰਾਓਂ ਮਨਜਿੰਦਰ ਗਿੱਲ)ਪਿਛਲੇ ਅਰਸੇ ਦੋਰਾਨ ਲੋਕਮੁਕਤੀ ਲਈ ਲੁਟੇਰੇ ਪ੍ਰਬੰਧ ਖਿਲਾਫ ਜੂਝਦਿਆਂ ਵੱਖ ਵੱਖ ਕਾਰਨਾਂ ਕਰਕੇ ਵੱਖ ਵੱਖ ਜਮਾਤੀ ਤਬਕਾਤੀ ਫਰੰਟਾਂ ਤੇ ਕੰਮ ਕਰਦੇ ਰਹੇ ਮਰਹੂਮ ਸਾਥੀਆਂ ਦੀ ਯਾਦ ਚ ਇਨਕਲਾਬੀ ਕੇਂਦਰ ਪੰਜਾਬ ਅਤੇ ਪੇੰਡੂ ਮਜਦੂਰ ਯੂਨੀਅਨ ਵਲੋਂ ਸਾਂਝੇ ਤੋਰ ਤੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਖੇ ਰਚਾਏ ਗਏ ਇਸ ਸਮਾਗਮ ਵਿੱਚ ਇਲਾਕੇ ਭਰ ਦੇ ਦੋ ਦਰਜਨ ਦੇ ਕਰੀਬ ਮਰਹੂਮ ਇਨਕਲਾਬੀ, ਤਰਕਸ਼ੀਲ, ਕਿਸਾਨ, ਮਜਦੂਰ, ਮੁਲਾਜਮ ਸਾਥੀਆਂ ਦੇ ਪਰਿਵਾਰ ਸ਼ਾਮਿਲ ਹੋਏ। ਵਿਛੜੇ ਸਾਥੀਆਂ ਦੀ ਯਾਦ ਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸੰਸਥਾਵਾਂ ਦੇ ਆਗੂਆਂ ਵਲੋਂ ਉਨਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਂਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ।ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਅਤੇ ਪੇੰਡੂ ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਵਿਛੜੇ ਸਾਥੀਆਂ ਸ਼ਹੀਦ ਮਲਕੀਤ ਮੱਲਾ,ਕਿਸਾਨ ਆਗੂ ਹਰਦੀਪ ਗਾਲਬ, ਪ੍ਰਤੀਬੱਧ ਚਿੰਤਕ ਅਮ੍ਰਿਤ ਪਾਲ,ਇਨਕਲਾਬੀ ਆਗੂ  ਮਾਸਟਰ ਗੁਰਚਰਨ ਸਿੰਘ ਹਠੂਰ,  ਅਧਿਆਪਕ ਆਗੂ ਨਾਇਬ ਸਿੰਘ ਰਸੂਲਪੁਰ,  ਸਾਹਿਤਕਾਰ ਤੇ ਟਰੇਡ ਯੂਨੀਅਨ ਆਗੂ ਹਾਕਮ ਗਾਲਬ, ਮਜਦੂਰ ਆਗੂ ਗੁਰਮੀਤ ਸਿੰਘ ਬੁੱਧੂ, ਸੁਖਦੇਵ ਭਮਾਲ, ਗੁਰਬਖਸ਼ ਸਿੰਘ ਹਠੂਰ,ਕਿਸਾਨ ਆਗੂ ਜਗਜੀਤ ਸਿੰਘ ਹਠੂਰ,  ਵਰਿਆਮ ਸਿੰਘ ਭੂੰਦੜੀ,ਗੁਰਮੇਲ ਸਿੰਘ ਗਾਲਬ  , ਭੰਤ ਸਿੰਘ ਭਮਾਲ,  ਮੇਜਰ ਸਿੰਘ ਫੋਜੀ,   ਮਾਸਟਰ ਸੁਖਦੇਵ ਸਿੰਘ ਲੱਖਾ ਦੇ ਜੀਵਨ ਇਤਿਹਾਸ,  ਦੇਣ, ਉਭਰਵੇਂ ਜੀਵਨ ਪੱਖਾਂ ਬਾਰੇ ਖੁਲ੍ਹ ਕੇ ਚਾਨਣਾ ਪਾਇਆ।ਇਸ ਸਮੇਂ ਪ੍ਰਸਿੱਧ ਤਰਕਸ਼ੀਲ ਚਿੰਤਕ ਮਾਸਟਰ ਸੁਰਜੀਤ ਦੋਧਰ ਨੇ ਅਪਣੇ ਬੇਹੱਦ ਵਿਦਵਤਾ ਤੇ ਸਰਲਤਾ ਭਰਪੂਰ ਭਾਸ਼ਣ ਰਾਹੀਂ ਜੀਵਨ ਦੇ ਵਰਤਾਰਿਆਂ ਨੂੰ ਸਮਝਣ ਦਾ ਸਹੀ ਤਰੀਕਾ ਕੀ ਹੋਵੇ ਬਾਰੇ ਵਿਆਖਿਆ ਸਹਿਤ ਚਰਚਾ ਕੀਤੀ। ਉਨਾਂ ਬੋਲਦਿਆਂ ਕਿਹਾ ਕਿ ਜੀਵਨ ਨੂੰ ਜਾਨਣ ਦਾ ਇਕ ਨਜਰੀਆ ਵਿਚਾਰਵਾਦੀ ਹੈ ਤੇ ਦੂਜਾ ਪਦਾਰਥਵਾਦੀ ਹੈ। ਉਨਾਂ ਸਾਦੇ ਢੰਗ ਨਾਲ ਸਮਝਾਉਂਦਿਆਂ ਕਿਹਾ ਕਿ ਰੱਬ ਇਕ ਵਿਚਾਰ ਹੈ ਇਸਦੀ ਪਦਾਰਥਕ ਹੋਂਦ ਕੋਈ ਨਹੀਂ। ਪ੍ਰਵਚਨ, ਵਾਦ-ਵਿਵਾਦ ਅਤੇ ਸੰਵਾਦ ਚੋਂ ਸਾਨੂੰ 'ਕਿਛੁ ਕਹੀਏ ਕਿਛੁ ਸੁਣਿਐ "ਦੀ ਚੋਣ ਕਰਨੀ ਪਵੇਗੀ। ਨਵੀਂ ਜੰਮੀ ਪੀੜੀ ਨੂੰ ਸਾਨੂੰ ਭੇਡਾਂ ਜਾਂ ਅਪਣੇ ਵਾਂਗ ਲਾਈਲਗ ਬਨਾਉਣ ਦੀ ਥਾਂ ਸਵਾਲ ਕਰਨ ਦੇ ਰਾਹ ਉਂਗਲ ਫੜ ਕੇ ਤੋਰਨਾ ਹੋਵੇਗਾ। ਹਰ ਸਥਾਪਤੀ ਨੂੰ ਸਵਾਲਾਂ ਤੋਂ ਚਿੜ ਹੈ ਇਸੇ ਲਈ ਉਹ ਫਾਸ਼ੀਵਾਦ ਦਾ ਸਹਾਰਾ ਲੈਂਦੀ ਹੈ। ਘੰਟਾ ਭਰ ਸਰੋਤਿਆਂ ਨੇ ਧਿਆਨ ਮਗਨ ਹੋ ਕੇ ਤਰਕਸ਼ੀਲ ਆਗੂ ਦੇ ਵਿਚਾਰਾਂ ਦੀ ਖੁਲੇ ਮਨ ਨਾਲ ਪ੍ਰੋੜਤਾ ਕੀਤੀ।ਇਸ  ਸਮੇਂ ਕਸਤੂਰੀ ਲਾਲ, ਸੰਦੀਪ ਗਾਲਬ, ਹਰਮੀਤ ਭਮਾਲ ਤੇ ਸਾਥੀ ਤੋਂ ਬਿਨਾਂ ਲਖਵੀਰ ਸਿੱਧੂ ਤੇ ਸਤਪਾਲ ਨੇ ਗੀਤ ਸੰਗੀਤ ਦੀ ਲੜੀ ਪੇਸ਼ ਕੀਤੀ। ਇਸ ਸਮੇਂ ਸਿਖਿਆ ਸ਼ਾਸਤਰੀ ਬਲਦੇਵ ਸਿੰਘ,  ਸਾਹਿਤਕਾਰ ਹਰਬੰਸ ਸਿੰਘ ਅਖਾੜਾ, ਗੁਰਜੀਤ ਸਹੋਤਾ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਹੰਬੜਾਂ, ਤਾਰਾ ਸਿੰਘ ਅੱਚਰਵਾਲ,  ਗੁਰਮੇਲ ਸਿੰਘ ਭਰੋਵਾਲ ,  ਕੁਲਵਿੰਦਰ ਸਿੰਘ ਬਸੂਵਾਲ, ਡੀ ਟੀ ਐਫ ਆਗੂ ਰਮਨਜੀਤ ਸੰਧੂ, ਰੁਪਿੰਦਰ ਸਿੰਘ ਗਿੱਲ,  ਸੁਖਵਿੰਦਰ ਲੀਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰਸਿੰਘ ਲੁਧਿਆਣਾ, ਪੇੰਡੂ ਮਜਦੂਰ ਆਗੂ ਸੁਖਦੇਵ ਸਿੰਘ ਮਾਣੂਕੇ,ਜਸਵਿੰਦਰ ਸਿੰਘ ਭਮਾਲ,  ਮਦਨ ਸਿੰਘ ,  ਔਰਤ ਕਿਸਾਨ ਆਗੂ ਹਰਜਿੰਦਰ ਕੌਰ,  ਮੀਨਾਕਸ਼ੀ, ਹਰਬੰਸ ਲਾਲ, ਅਸ਼ੋਕ ਭੰਡਾਰੀ ,ਕਰਤਾਰ ਸਿੰਘ ਵੀਰਾਨ, ਸੰਦੀਪ ਗਾਲਬ ਆਦਿ ਹਾਜਰ ਸਨ

ਕੰਬਾਇਨ ਅਤੇ ਕਾਰ ਦੀ ਸਿੱਧੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ। ਇੱਕ ਜਖਮੀ

ਤਲਵੰਡੀ ਸਾਬੋ/ਸਰਦੂਲਗੜ੍ਹ, 09 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਰਦੂਲੇਵਾਲਾ ਰੋੜੀ ਰੋਡ ਉੱਪਰ ਕਾਰ ਅਤੇ ਕੰਬਾਇਨ ਵਿੱਚ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਨੋਜਵਾਨ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ਐਚ.ਆਰ 24 ਐਨ 1791 ਜਿਸ ਵਿੱਚ ਨੌਜਵਾਨ ਸੁਖਦੀਪ ਸਿੰਘ ਪੁੱਤਰ ਮਨਗਿਆਨਜੀਤ ਸਿੰਘ ਵਾਸੀ ਝੁਨੀਰ ਅਤੇ ਮਨਦੀਪ ਸਿੰਘ ਉਰਫ ਗੱਗੂ ਪੁੱਤਰ ਵਜੀਰ ਸਿੰਘ ਵਾਸੀ ਝੁਨੀਰ ਸਵਾਰ ਸਨ। ਰੋੜੀ ਤੋਂ ਸਰਦੂਲੇਵਾਲਾ ਆ ਰਹੇ ਸਨ ਜਦ ਕਿ ਕੰਬਾਇਨ ਸਰਦੂਲੇਵਾਲਾ ਤੋਂ ਰੋੜੀ ਜਾ ਰਹੀ ਸੀ ਦੋਵਾਂ ਵ੍ਹੀਕਲਾਂ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਕਾਰ ਵਿੱਚ ਸਵਾਰ ਨੌਜਵਾਨ ਸੁਖਦੀਪ ਸਿੰਘ (22) ਦੀ ਮੌਤ ਹੋ ਗਈ ਜਦਕਿ ਮਨਦੀਪ ਸਿੰਘ (25) ਗੰਭੀਰ ਜਖਮੀ ਹੋ ਗਿਆ ਜਿਸ ਨੂੰ ਸਿਰਸਾ ਵਿਖੇ ਰੈਫਰ ਕਰ ਦਿੱਤਾ। ਜਦ ਇਸ ਸੰਬੰਧ ਵਿੱਚ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੰਬਾਇਨ ਡਰਾਇਵਰ ਸੋਨੀ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਰੋਹਣ ਜਿਲ੍ਹਾ ਸਿਰਸਾ (ਹਰਿਆਣਾ) ਖਿਲਾਫ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ਼ ਕਰ ਦਿੱਤਾ ਹੈ।

ਖੂਨਦਾਨ ਉਤਮ ਦਾਨ, ਜੋ ਮਨੁੱਖ ਨੂੰ ਵਾਹਿਗੁਰੂ ਦੇ ਨੇੜੇ ਕਰਦਾ ਹੈ - ਸੰਤ ਹਰਵਿੰਦਰ ਸਿੰਘ 

ਸੰਤ ਬਾਬਾ ਨਰੈਣ ਸਿੰਘ ਜੀ ਚੈਰੀਟੇਬਲ ਟਰੱਸਟ ਰੌਲੀ ਵੱਲੋਂ ਲਗਵਾਏ ਖੂਨਦਾਨ ਕੈਂਪ ਵਿੱਚ 75 ਯੂਨਿਟ ਖੂਨਦਾਨ

ਮੋਗਾ,  09 ਅਪ੍ਰੈਲ ( ਜਸਵਿੰਦਰ ਸਿੰਘ ਰੱਖਰਾ) : ਖੂਨਦਾਨ ਸਭ ਤੋਂ ਉਤਮ ਦਾਨ ਹੈ, ਜੋ ਇਨਸਾਨ ਨੂੰ ਕਿਸੇ ਅਨਜਾਣ ਜਾਂ ਆਪਣੇ ਦੀ ਜਿੰਦਗੀ ਬਚਾਉਣ ਦਾ ਵਿਲੱਖਣ ਅਹਿਸਾਸ ਅਤੇ ਮਾਨਸਿਕ ਤਸੱਲੀ ਦਾ ਅਹਿਸਾਸ ਕਰਵਾਉਂਦਾ ਹੈ। ਖੂਨ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਹੁੰਦਾ ਬਲਕਿ ਲੋੜ ਪੈਣ ਤੇ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਸਭ ਦੇ ਖੂਨ ਦਾ ਰੰਗ ਇੱਕੋ ਜਿਹਾ ਹੈ, ਫਿਰ ਊਚ ਨੀਚ ਜਾਂ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਕਰਨਾ ਸਾਡੀ ਨਾਸਮਝੀ ਤੋਂ ਵੱਧ ਕੁੱਝ ਨਹੀਂ ਹੈ। ਇਨਸਾਨੀਅਤ ਦਾ ਪਾਠ ਸਿੱਖਣ ਲਈ ਅਤੇ ਖੁਦ ਨੂੰ ਵਾਹਿਗੁਰੂ ਦੇ ਨਜਦੀਕ ਲੈ ਕੇ ਜਾਣ ਲਈ ਖੂਨਦਾਨ ਦੇ ਰਸਤਿਓੰ ਲੰਘਣਾ ਅਤਿ ਜਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਜੀ ਨੇ ਸੰਤ ਬਾਬਾ ਨਰੈਣ ਸਿੰਘ ਜੀ ਦੇ ਬਰਸੀ ਸਮਾਗਮ ਮੌਕੇ ਗੁਰਦੁਆਰਾ ਅੰਗੀਠਾ ਸਾਹਿਬ ਰੌਲੀ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਸੰਗਤਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਅਤੇ ਇਹ ਐਲਾਨ ਕੀਤਾ ਕਿ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਬਰਸੀ ਸਮਾਗਮਾਂ ਮੌਕੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਤਾਂ ਜੋ ਸੰਗਤ ਨੂੰ ਇਸ ਲਹਿਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਬੀਬੀਆਂ ਨੂੰ ਵੀ ਖੂਨਦਾਨ ਕਰਨ ਲਈ ਅੱਗੇ ਆਉਣ ਅਤੇ ਘਰ ਦੇ ਮਰਦਾਂ ਨੂੰ ਖੂਨਦਾਨ ਤੋਂ ਨਾ ਰੋਕਣ ਦੀ ਅਪੀਲ ਕੀਤੀ। ਇਸ ਮੌਕੇ ਮੋਗਾ ਦੇ ਸਾਬਕਾ ਵਿਧਾਇਕ ਡਾ ਹਰਜੋਤ ਕਮਲ ਨੇ ਵੀ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਖੂਨਦਾਨ ਦੇ ਫਾਇਦਿਆਂ ਅਤੇ ਜਰੂਰਤ ਬਾਰੇ ਜਾਣੂ ਕਰਵਾਉਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜੋਰੀ ਨਹੀਂ ਆਉਂਦੀ। ਇੱਕ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਇਨਸਾਨ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਕਦੇ ਵੀ ਮੌਕਾ ਮਿਲਣ ਤੇ ਖੂਨਦਾਨ ਤੋਂ ਟਾਲਾ ਨਹੀਂ ਵੱਟਣਾ ਚਾਹੀਦਾ। ਇਸ ਕੈਂਪ ਵਿੱਚ 75 ਨੌਜਵਾਨਾਂ ਨੇ ਖੂਨਦਾਨ ਕੀਤਾ, ਜਿਨ੍ਹਾਂ ਨੂੰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸੇਵਾਦਾਰਾਂ ਅਤੇ ਐਨ ਜੀ ਓ ਮੈਂਬਰਾਂ ਵੱਲੋਂ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਫਲ ਖੂਨਦਾਨ ਕੈਂਪ ਦੇ ਆਯੋਜਨ ਅਤੇ ਸੰਗਤਾਂ ਨੂੰ ਖੂਨਦਾਨ ਮੁਹਿੰਮ ਨਾਲ ਜੋੜਨ ਲਈ ਸੰਤ ਹਰਵਿੰਦਰ ਸਿੰਘ ਖਾਲਸਾ ਜੀ ਦਾ ਅਤੇ ਸਮੂਹ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਸੰਤ ਹਰਵਿੰਦਰ ਸਿੰਘ ਖਾਲਸਾ ਜੀ ਦੀ ਪ੍ਰੇਰਨਾ ਅਤੇ ਯੋਗ ਅਗਵਾਈ ਵਿੱਚ ਇਹ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਵੇਗਾ । ਇਸ ਮੌਕੇ ਟਰੱਸਟ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਮੌਕੇ  ਉਕਤ ਤੋਂ ਇਲਾਵਾ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸਰਪ੍ਰਸਤ ਗੁਰਬਚਨ ਸਿੰਘ ਗਗੜਾ, ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ, ਬਲਾਕ ਮੋਗਾ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਲ ਰਾਮੂਵਾਲਾ, ਹਰਜਿੰਦਰ ਸਿੰਘ ਚੁਗਾਵਾਂ, ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ ਸੁਮੀਤ ਗੁਪਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਾਜ਼ਰ ਸੀ ।

ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਹੋਈ

ਜੱਸ ਕੰਗ ਯੂਨੀਅਨ ਦਾ ਜਿਲਾ ਮੀਤ ਪ੍ਰਧਾਨ ਮੋਗਾ ਨਿਯੁਕਤ

ਹੱਕਾਂ ਲਈ ਲੜਨ ਲਈ ਏਕਾ ਹੋਣਾ ਅਤਿ ਜਰੂਰੀ- ਪ੍ਰਧਾਨ ਸੁਖਜਿੰਦਰ ਸਿੰਘ ਖੋਸਾ

 ਧਰਮਕੋਟ, 09 ਅਪ੍ਰੈਲ (ਜਸਵਿੰਦਰ  ਸਿੰਘ ਰੱਖਰਾ)ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਕਿਸਾਨ ਆਗੂ ਜੱਸ ਕੰਗ ਰਾਊਵਾਲਾ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਆਲ ਇੰਡੀਆ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ ਤੋਂ ਇਲਾਵਾ ਅਮਰ ਸਿੰਘ ਸੂਬਾ ਮੀਤ ਪ੍ਰਧਾਨ, ਜਸਵੀਰ ਸਿੰਘ ਝਾਮਕੇ ਸੂਬਾ ਮੀਤ ਪ੍ਰਧਾਨ, ਮੰਗਲ ਸਿੰਘ ਸੰਧੂ ਸ਼ਾਹਵਾਲਾ ਪ੍ਰੈਸ ਸਕੱਤਰ ਪੰਜਾਬ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਜੀਰਾ, ਲਖਵੀਰ ਸਿੰਘ ਜੀਰਾ ਸਲਾਹਕਾਰ, ਬਲਵਿੰਦਰ ਸਿੰਘ ਬੀ.ਏ. ਸਕੱਤਰ, ਸਵਰਨ ਸਿੰਘ ਵਿੱਤ ਸਕੱਤਰ ਬਲਾਕ ਮਖੂ, ਨਿਸ਼ਾਨ ਸਿੰਘ ਮੰਡੀ ਜਮਾਲ, ਮੇਜਰ ਸਿੰਘ ਕੜਾਹੇਵਾਲਾ ਜਿਲਾ ਮੀਤ ਪ੍ਰਧਾਨ  ਵਿਸ਼ੇਸ਼ ਤੌਰ ਤੇ ਹਾਜਰ ਹੋਏ | ਇਸ ਮੀਟਿੰਗ ਨੂੰ  ਵੱਖ ਵੱਖ ਕਿਸਾਨ ਆਗੂਆਂ ਵੱਲੋਂ ਸੰਬੋਧਨ ਕਰਨ ਉਪਰੰਤ ਯੂਨੀਅਨ ਵੱਲੋਂ ਜੱਸ ਕੰਗ ਰਾਊਵਾਲਾ ਨੂੰ  ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਤਹਿਤ ਸੁਖਵਿੰਦਰ ਸਿੰਘ ਨੂੰ  ਪ੍ਰਧਾਨ, ਸੁਖਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰਪਾਲ ਸਿੰਘ ਜਨਰਲ ਸਕੱਤਰ, ਸੁਖਬੀਰ ਸਿੰਘ ਸ਼ੀਰਾ ਮੀਤ ਪ੍ਰਧਾਨ, ਗੁਰਮਾਲ ਸਿੰਘ ਮੇਲਕ ਕੰਗਾਂ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸੋਨੀ ਸਲਾਹਕਾਰ, ਸੈਕਟਰੀ ਬਲਵਿੰਦਰ ਸਿੰਘ ਪ੍ਰੈਸ ਸਕੱਤਰ, ਮੁਖਤਿਆਰ ਸਿੰਘ ਪ੍ਰੈਸ ਸਕੱਤਰ, ਸੁਖਦੇਵ ਸਿੰਘ ਭੈਣੀ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਵਿੱਤ ਸਕੱਤਰ, ਤਜਿੰਦਰ ਸਿੰਘ ਮੇਲਕ ਕੰਗਾਂ ਸੰਗਠਨ ਸਕੱਤਰ, ਡਾ. ਬਲਵਿੰਦਰ ਸਿੰਘ ਸਕੱਤਰ ਨਿਯੁਕਤ ਕੀਤੇ ਗਏ | ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਅੱਜ ਦੇ ਸਮੇਂ ਕਿਸਾਨਾਂ ਅਤੇ ਮਜਦੂਰਾਂ ਨੂੰ  ਏਕੇ ਦੀ ਲੋੜ ਹੈ ਕਿਉਕਿ ਕੇਂਦਰ ਸਰਕਾਰ ਪੰਜਾਬ ਨੂੰ  ਢਾਅ ਲਗਾਉਣ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ  ਨੀਵਾਂ ਕਰਨ ਲਈ ਲਗਾਤਾਰ ਆਪਣੀਆਂ ਚਾਲਾਂ ਚੱਲ ਰਹੀ ਹੈ, ਜੇਕਰ ਕਾਲੇ ਕਾਨੂੰਨਾਂ ਨੂੰ  ਰੱਦ ਕਰਵਾਉਣ ਦੀ ਤਰਾਂ ਕਿਸਾਨ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਤਾਂ ਸਾਡੀ ਜਿੱਤ ਹੋਵੇਗੀ ਪ੍ਰੰਤੂ ਜੇਕਰ ਸਿਰਫ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਕੇ ਵੋਟਾਂ ਦੇ ਕੋਈਆਂ ਸਰਕਾਰਾਂ ਨੂੰ  ਹੌਸਲਾਂ ਦਿੱਤਾ ਤਾਂ ਮੱਧਵਰਗੀ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਦਾ ਰੁਲਣਾ ਤਹਿ ਹੈ | 

ਉਹਨਾ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਲਈ ਲੜੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕ ਹੱਕਾਂ ਲਈ ਤਤਪਰ ਰਹੇਗੀ  | ਅੱਜ ਜੱਸ ਕੰਗ ਰਾਊਵਾਲਾ ਦੇ ਗ੍ਰਹਿ ਵਿਖੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਨਵ ਨਿਯੁਕਤ ਅਹੁਦੇਦਾਰਾਂ ਨੂੰ  ਵਧਾਈ ਦਿੰਦਾ ਹੋਇਆ ਮੈਂ ਜੱਥੇਬੰਦੀ ਵੱਲੋਂ ਵਿਸ਼ਵਾਸ਼ ਦਵਾਉਂਦਾ ਹਾਂ ਕਿ ਜੱਥੇਬੰਦੀ ਹਮੇਸਾਂ ਉਹਨਾ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਗੇ ਅਤੇ ਸਾਡੀ ਜੱਥੇਬੰਦੀ  ਗੈਰ-ਰਾਜਨੀਤਿਕ ਜੱਥੇਬੰਦੀ ਹੈ | 

ਇਕ ਸਵਾਲ ਦਾ ਜੁਆਬ ਦਿੰਦੇ ਹੋਏ ਪ੍ਰਧਾਨ ਖੋਸਾ ਨੇ ਕਿਹਾ ਕਿ ਬੀਤੇ ਦਿਨੀ ਹੋਈ ਬਾਰਿਸ਼ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨਕਸਾਨ ਹੋਇਆ ਪਰੰਤੂ ਪੰਜਾਬ ਸਰਕਾਰ ਵੱਲੋਂ ਖਰਾਬੇ ਦੀ ਕੁਝ ਕੁ ਰੁਪਏ ਐਲਾਨ ਕਰਕੇ ਆਲੂਆਂ ਉਪਰੋਂ ਮਿੱਟੀ ਝਾੜਨ ਦਾ ਕੰਮ ਕੀਤਾ ਗਿਆ | ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ  50 ਹਜਾਰ ਰੁਪਏ ਪ੍ਰੀਤ ਏਕੜ ਮੁਆਵਜਾ ਦੇਵੇ ਤਾਂ ਜੋ ਕਿਸਾਨਾਂ ਦੀ ਭਰਪਾਈ ਹੋ ਸਕੇ | 

ਇਸ ਮੌਕੇ ਸਰਪੰਚ ਸਵਰਨ ਸਿੰਘ ਰਾਊਵਾਲਾ, ਰੇਸ਼ਮ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ, ਗੁਰਮੇਜ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡ ਦੇ ਕਿਸਾਨ ਅਤੇ ਮਜਦੂਰ ਹਾਜਰ ਸਨ |

ਵਿਆਹ ਦੀ ਵਰ੍ਹੇਗੰਢ ਤੇ ਮੁਬਾਰਕਾਂ

ਬਰਨਾਲਾ, 09 ਅਪ੍ਰੈਲ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਿੰਟੂ ਸਾਗੂ ਅਤੇ ਮੰਨੂ ਸਾਗੂ ਨੂੰ ਉਨ੍ਹਾਂ ਦੇ ਵਿਆਹ ਦੀ 24 ਵੀ ਵਰੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਲੱਖ ਲੱਖ ਵਧਾਈਆਂ ਹੋਣ।