ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਹੋਈ

ਜੱਸ ਕੰਗ ਯੂਨੀਅਨ ਦਾ ਜਿਲਾ ਮੀਤ ਪ੍ਰਧਾਨ ਮੋਗਾ ਨਿਯੁਕਤ

ਹੱਕਾਂ ਲਈ ਲੜਨ ਲਈ ਏਕਾ ਹੋਣਾ ਅਤਿ ਜਰੂਰੀ- ਪ੍ਰਧਾਨ ਸੁਖਜਿੰਦਰ ਸਿੰਘ ਖੋਸਾ

 ਧਰਮਕੋਟ, 09 ਅਪ੍ਰੈਲ (ਜਸਵਿੰਦਰ  ਸਿੰਘ ਰੱਖਰਾ)ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਕਿਸਾਨ ਆਗੂ ਜੱਸ ਕੰਗ ਰਾਊਵਾਲਾ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਆਲ ਇੰਡੀਆ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ ਤੋਂ ਇਲਾਵਾ ਅਮਰ ਸਿੰਘ ਸੂਬਾ ਮੀਤ ਪ੍ਰਧਾਨ, ਜਸਵੀਰ ਸਿੰਘ ਝਾਮਕੇ ਸੂਬਾ ਮੀਤ ਪ੍ਰਧਾਨ, ਮੰਗਲ ਸਿੰਘ ਸੰਧੂ ਸ਼ਾਹਵਾਲਾ ਪ੍ਰੈਸ ਸਕੱਤਰ ਪੰਜਾਬ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਜੀਰਾ, ਲਖਵੀਰ ਸਿੰਘ ਜੀਰਾ ਸਲਾਹਕਾਰ, ਬਲਵਿੰਦਰ ਸਿੰਘ ਬੀ.ਏ. ਸਕੱਤਰ, ਸਵਰਨ ਸਿੰਘ ਵਿੱਤ ਸਕੱਤਰ ਬਲਾਕ ਮਖੂ, ਨਿਸ਼ਾਨ ਸਿੰਘ ਮੰਡੀ ਜਮਾਲ, ਮੇਜਰ ਸਿੰਘ ਕੜਾਹੇਵਾਲਾ ਜਿਲਾ ਮੀਤ ਪ੍ਰਧਾਨ  ਵਿਸ਼ੇਸ਼ ਤੌਰ ਤੇ ਹਾਜਰ ਹੋਏ | ਇਸ ਮੀਟਿੰਗ ਨੂੰ  ਵੱਖ ਵੱਖ ਕਿਸਾਨ ਆਗੂਆਂ ਵੱਲੋਂ ਸੰਬੋਧਨ ਕਰਨ ਉਪਰੰਤ ਯੂਨੀਅਨ ਵੱਲੋਂ ਜੱਸ ਕੰਗ ਰਾਊਵਾਲਾ ਨੂੰ  ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਤਹਿਤ ਸੁਖਵਿੰਦਰ ਸਿੰਘ ਨੂੰ  ਪ੍ਰਧਾਨ, ਸੁਖਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰਪਾਲ ਸਿੰਘ ਜਨਰਲ ਸਕੱਤਰ, ਸੁਖਬੀਰ ਸਿੰਘ ਸ਼ੀਰਾ ਮੀਤ ਪ੍ਰਧਾਨ, ਗੁਰਮਾਲ ਸਿੰਘ ਮੇਲਕ ਕੰਗਾਂ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸੋਨੀ ਸਲਾਹਕਾਰ, ਸੈਕਟਰੀ ਬਲਵਿੰਦਰ ਸਿੰਘ ਪ੍ਰੈਸ ਸਕੱਤਰ, ਮੁਖਤਿਆਰ ਸਿੰਘ ਪ੍ਰੈਸ ਸਕੱਤਰ, ਸੁਖਦੇਵ ਸਿੰਘ ਭੈਣੀ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਵਿੱਤ ਸਕੱਤਰ, ਤਜਿੰਦਰ ਸਿੰਘ ਮੇਲਕ ਕੰਗਾਂ ਸੰਗਠਨ ਸਕੱਤਰ, ਡਾ. ਬਲਵਿੰਦਰ ਸਿੰਘ ਸਕੱਤਰ ਨਿਯੁਕਤ ਕੀਤੇ ਗਏ | ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਅੱਜ ਦੇ ਸਮੇਂ ਕਿਸਾਨਾਂ ਅਤੇ ਮਜਦੂਰਾਂ ਨੂੰ  ਏਕੇ ਦੀ ਲੋੜ ਹੈ ਕਿਉਕਿ ਕੇਂਦਰ ਸਰਕਾਰ ਪੰਜਾਬ ਨੂੰ  ਢਾਅ ਲਗਾਉਣ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ  ਨੀਵਾਂ ਕਰਨ ਲਈ ਲਗਾਤਾਰ ਆਪਣੀਆਂ ਚਾਲਾਂ ਚੱਲ ਰਹੀ ਹੈ, ਜੇਕਰ ਕਾਲੇ ਕਾਨੂੰਨਾਂ ਨੂੰ  ਰੱਦ ਕਰਵਾਉਣ ਦੀ ਤਰਾਂ ਕਿਸਾਨ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਤਾਂ ਸਾਡੀ ਜਿੱਤ ਹੋਵੇਗੀ ਪ੍ਰੰਤੂ ਜੇਕਰ ਸਿਰਫ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਕੇ ਵੋਟਾਂ ਦੇ ਕੋਈਆਂ ਸਰਕਾਰਾਂ ਨੂੰ  ਹੌਸਲਾਂ ਦਿੱਤਾ ਤਾਂ ਮੱਧਵਰਗੀ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਦਾ ਰੁਲਣਾ ਤਹਿ ਹੈ | 

ਉਹਨਾ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਲਈ ਲੜੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕ ਹੱਕਾਂ ਲਈ ਤਤਪਰ ਰਹੇਗੀ  | ਅੱਜ ਜੱਸ ਕੰਗ ਰਾਊਵਾਲਾ ਦੇ ਗ੍ਰਹਿ ਵਿਖੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਨਵ ਨਿਯੁਕਤ ਅਹੁਦੇਦਾਰਾਂ ਨੂੰ  ਵਧਾਈ ਦਿੰਦਾ ਹੋਇਆ ਮੈਂ ਜੱਥੇਬੰਦੀ ਵੱਲੋਂ ਵਿਸ਼ਵਾਸ਼ ਦਵਾਉਂਦਾ ਹਾਂ ਕਿ ਜੱਥੇਬੰਦੀ ਹਮੇਸਾਂ ਉਹਨਾ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਗੇ ਅਤੇ ਸਾਡੀ ਜੱਥੇਬੰਦੀ  ਗੈਰ-ਰਾਜਨੀਤਿਕ ਜੱਥੇਬੰਦੀ ਹੈ | 

ਇਕ ਸਵਾਲ ਦਾ ਜੁਆਬ ਦਿੰਦੇ ਹੋਏ ਪ੍ਰਧਾਨ ਖੋਸਾ ਨੇ ਕਿਹਾ ਕਿ ਬੀਤੇ ਦਿਨੀ ਹੋਈ ਬਾਰਿਸ਼ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨਕਸਾਨ ਹੋਇਆ ਪਰੰਤੂ ਪੰਜਾਬ ਸਰਕਾਰ ਵੱਲੋਂ ਖਰਾਬੇ ਦੀ ਕੁਝ ਕੁ ਰੁਪਏ ਐਲਾਨ ਕਰਕੇ ਆਲੂਆਂ ਉਪਰੋਂ ਮਿੱਟੀ ਝਾੜਨ ਦਾ ਕੰਮ ਕੀਤਾ ਗਿਆ | ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ  50 ਹਜਾਰ ਰੁਪਏ ਪ੍ਰੀਤ ਏਕੜ ਮੁਆਵਜਾ ਦੇਵੇ ਤਾਂ ਜੋ ਕਿਸਾਨਾਂ ਦੀ ਭਰਪਾਈ ਹੋ ਸਕੇ | 

ਇਸ ਮੌਕੇ ਸਰਪੰਚ ਸਵਰਨ ਸਿੰਘ ਰਾਊਵਾਲਾ, ਰੇਸ਼ਮ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ, ਗੁਰਮੇਜ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡ ਦੇ ਕਿਸਾਨ ਅਤੇ ਮਜਦੂਰ ਹਾਜਰ ਸਨ |