ਹਰ ਵਰਗ ਦੇ ਹਰਮਨ ਪਿਆਰੇ ਨੇਤਾ ਸਨ ਸ੍ਰ ਬਾਦਲ 

ਮੇਰੇ ਦਾਦਾ ਜੀ ਨੇ ਕਈ ਵਾਰ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ ਕੱਟੀ-ਸੁੱਖ ਗਿੱਲ

ਧਰਮਕੋਟ/ਮੋਗਾ ,01 ਮਈ (ਜਸਵਿੰਦਰ  ਸਿੰਘ  ਰੱਖਰਾ ) ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋਗਿਆ ਹੈ, ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਦ ਵੀ ਸੱਤਾ ਸੰਭਾਲੀ ਤਾਂ ਹਰ ਟਾਈਮ ਦੱਬੇ-ਕੁਚਲੇ ਲੋਕਾਂ ਤੇ ਮਜ਼ਦੂਰਾਂ- ਕਿਸਾਨ ਵਰਗ ਦੀ ਗੱਲ ਕਰਦਿਆਂ ਸਭ ਦੇ ਨਾਲ ਖੜੇ ਤੇ ਉਹਨਾਂ ਦੀ ਬਾਂਹ ਫੜੀ,ਸ੍ਰ:ਬਾਦਲ ਨੂੰ ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਉਮਰ ਦੇ ਪੰਜ ਵਾਰ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ,ਸ੍ਰ ਬਾਦਲ ਦੀ ਸ਼ਖਸ਼ੀਅਤ ਬਾਰੇ ਮਾੜੇ ਕੁਮੈਂਟ ਕਰਨ ਵਾਲੇ ਲੋਕਾਂ ਦੀ ਮੈਨੂੰ ਲੱਗਦਾ ਬੁੱਧੀ ਭਰਿਸ਼ਟ ਹੋ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਯੂਥ ਪ੍ਰਧਾਨ ਮੋਗਾ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਹਲਕਾ ਧਰਮਕੋਟ ਨੇ ਬਾਦਲ ਸਾਹਬ ਦੀ ਮੌਤ ਤੇ ਡੂੰਗਾ ਦੁੱਖ ਪ੍ਰਗਟ ਕਰਦਿਆਂ ਕਿਹੇ,ਸੁੱਖ ਗਿੱਲ ਨੇ ਕਿਹਾ ਕੇ ਮੇਰੇ ਦਾਦਾ ਜੀ ਸਵ: ਜਥੇਦਾਰ ਮਲੂਕ ਸਿੰਘ ਗਿੱਲ (ਸਾਬਕਾ ਸਰਪੰਚ) ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਪੰਜ ਵਾਰ ਜੇਲ੍ਹ ਕੱਟੀ,ਤੇ ਮਰਦੇ ਦਮ ਤੱਕ ਉਹਨਾਂ ਨੇ ਕਦੇ ਬਾਦਲ ਸਾਹਬ ਦੇ ਖਿਲਾਫ ਗੱਲ ਨਹੀਂ ਸੀ ਸੁਣੀ, ਸੁੱਖ ਗਿੱਲ ਨੇ ਕਿਹਾ ਕੇ ਬਾਦਲ ਸਾਹਬ ਦੀਆਂ ਧੰਨਵਾਦੀ ਚਿੱਠੀਆਂ ਉਹਨਾਂ ਕੋਲ ਅੱਜ ਵੀ ਪਈਆਂ ਨੇ ਦੋ ਉਹ ਬਾਪੂ ਮਲੂਕ ਸਿੰਘ ਗਿੱਲ ਨੂੰ ਲਿਖਿਆ ਕਰਦੇ ਸਨ,ਸੁੱਖ ਗਿੱਲ ਨੇ ਦੱਸਿਆ ਕੇ ਉਹਨਾਂ ਦੇ ਦਾਦਾ ਜੀ ਦੱਸਦੇ ਹੁੰਦੇ ਸਨ ਕੇ ਉਹ ਜਦ-ਜਦ ਵੀ ਬਾਦਲ ਸਾਹਬ ਦੇ ਪਿੰਡ ਗਏ ਬਾਦਲ ਸਾਹਬ ਨੇ ਉਹ ਹਰ ਕੰਮ ਕੀਤਾ ਜੋ ਬਾਪੂ ਜੀ ਉਹਨਾਂ ਦੇ ਘਰ ਲੈਕੇ ਗਏ,ਅੱਜ ਬਾਦਲ ਸਾਹਬ ਦੇ ਤੁਰ ਜਾਣ ਤੇ ਮੰਦ ਬੁੱਧੀ ਲੋਕ ਗਲਤ ਕੁਮੈਂਟ ਕਰਕੇ ਆਪਣਾ ਸਨਮਾਨ ਆਪ ਘਟਾ ਰਹੇ ਨੇ,ਕਿਉਂਕੇ ਬਾਦਲ ਸਾਹਬ ਨੇ ਹਰ ਉਮਰ ਦੇ ਇਨਸਾਨ ਨੂੰ ਸਤਿਕਾਰ ਦਿੱਤਾ ਸੀ ਵੱਡਿਆਂ ਨੂੰ ਸਰਦਾਰ ਸਾਬ,ਛੋਟਿਆਂ ਨੂੰ ਕਾਕਾ ਜੀ ਕਹਿਕੇ ਅਤੇ ਹਰ ਉਮਰ ਦੀ ਔਰਤ ਨੂੰ ਉਮਰ ਮੁਤਾਬਿਕ ਸਤਕਾਰ ਬਖਸ਼ਦੇ ਰਹੇ ਨੇ,ਜਿਸ ਸਖਸ਼ ਲਈ ਦੇਸ਼ ਦਾ ਪ੍ਰਧਾਨ ਮੰਤਰੀ ਰੋ ਰਿਹਾ ਹੈ ਅਤੇ ਕਹਿ ਰਿਹਾ ਹੈ ਕੇ ਮੈਂ ਜੋ ਸਿੱਖਿਆ ਵੱਡੇ ਬਾਦਲ ਸਾਹਬ ਤੋਂ ਸਿੱਖਿਆ ਹੈ ਤੇ ਸਾਡੇ ਫੇਸਬੁੱਕੀ ਵਿਦਵਾਨਾਂ ਨੂੰ ਏਨੀ ਵੀ ਅਕਲ ਨਹੀਂ ਕੇ ਤੁਸੀਂ ਇਸ ਜਹਾਨ ਤੋਂ ਤੁਰ ਗਏ ਇਨਸਾਨ ਲਈ ਗਲਤ ਬੋਲ ਰਹੇ ਹੋ,ਜਿਸ ਨੇ ਹਰ ਵਾਰ ਮੁੱਖ ਮੰਤਰੀ ਬਨਣ ਤੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਲੋਕਾਂ ਲਈ ਏਨੇ ਕੰਮ ਕੀਤੇ ਕੇ ਵਿਰੋਧੀ ਧਿਰਾਂ ਵੀ ਉਹਨਾਂ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਅੱਥਰੂ ਵਹਾ ਰਹੇ ਹਨ,ਪੰਜ ਵਾਰ ਮੁੱਖ ਮੰਤਰੀ ਬਨਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਏਥੇ ਪਿੰਡ ਚ ਕੋਈ ਕਿਸੇ ਨੂੰ ਦੂਜੀ ਵਾਰ ਸਰਪੰਚ ਨਹੀਂ ਬਨਣ ਦਿੰਦਾ,ਮੁੱਖ ਮੰਤਰੀ ਬਨਣਾ ਤਾਂ ਬਹੁਤ ਦੂਰ ਦੀ ਗੱਲ ਹੈ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਵੀ ਬਾਦਲ ਸਾਹਬ ਦਾ ਬਹੁਤ ਨਜਦੀਕੀ ਰਿਸ਼ਤਾ ਸੀ ਦੋਨੋ ਹੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਨ,ਸ੍ਰ:ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤੋਤਾ ਸਿੰਘ ਜੀ ਦੇ ਜਾਣ ਦਾ ਪਾਰਟੀ ਨੂੰ ਤਾਂ ਪੈਣਾ ਹੀ ਸੀ ਆਮ ਜੰਤਾ ਨੂੰ ਬਹੁਤ ਘਾਟਾ ਪਿਆ ਹੈ, ਸੁੱਖ ਗਿੱਲ ਨੇ ਕਿਹਾ ਕੇ ਮੈਂ ਅੱਜ ਜੋ ਵੀ ਸਿੱਖਿਆ ਹੈ ਉਹ ਆਪਣੇ ਦਾਦਾ ਜੀ ਸਵ:ਜਥੇਦਾਰ ਮਲੂਕ ਸਿੰਘ ਗਿੱਲ,ਬਾਪੂ ਸ੍ਰ:ਪ੍ਰਕਾਸ਼ ਸਿੰਘ ਬਾਦਲ ਅਤੇ ਬਾਪੂ ਜਥੇਦਾਰ ਤੋਤਾ ਸਿੰਘ ਜੀ ਤੋਂ ਸਿੱਖਿਆ ਹੈ,ਸੁੱਖ ਗਿੱਲ ਨੇ ਕਿਹਾ ਕੇ ਇਹਨਾਂ ਸ਼ਖਸ਼ੀਅਤਾਂ ਦੇ ਜਾਣ ਨਾਲ ਮੈਨੂੰ ਨਿੱਜੀ ਤੌਰ ਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਸੁੱਖ ਗਿੱਲ ਨੇ ਭਾਵੁਕ ਹੁੰਦਿਆਂ ਕਿਹਾ ਕੇ ਮੇਰੇ ਪਿੰਡ ਦੀ ਨਹਿਰ ਦਾ ਕਿਸੇ ਕਾਰਨ ਪੁਲ ਡਿੱਗ ਪਿਆ ਸੀ ਤੇ ਉਸ ਨੂੰ ਡਿੱਗੇ ਨੂੰ ਤਿੰਨ ਸਾਲ ਬੀਤ ਗਏ ਸਨ,ਜਦ ਜਥੇਦਾਰ ਤੋਤਾ ਸਿੰਘ ਹਲਕਾ ਧਰਮਕੋਟ ਵਿੱਚ ਆਉਣ ਹੀ ਵਾਲੇ ਸਨ ਓਦੋਂ ਹਲਕਾ ਧਰਮਕੋਟ ਤੋਂ ਐਮ.ਐਲ.ਏ ਵੀ ਨਹੀਂ ਬਣੇ ਸਨ,ਉਸ ਵਕਤ ਸ੍ਰ:ਸੀਤਲ ਸਿੰਘ ਹਲਕੇ ਦੇ ਐਮ.ਐਲ.ਏ ਸਨ ਤੇ ਸ੍ਰ:ਕੁਲਦੀਪ ਸਿੰਘ ਢੋਸ ਦੀ ਵੀ ਤੂਤੀ ਬੋਲਦੀ ਸੀ ਤੇ ਸੁੱਖ ਗਿੱਲ ਨੇ ਕਿਹਾ ਕੇ ਜਥੇਦਾਰ ਤੋਤਾ ਸਿੰਘ ਮੇਰੇ ਪਿੰਡ ਤੋਤਾ ਸਿੰਘ ਵਾਲਾ ਤੋ ਫਤਿਹਗੜ੍ਹ ਪੰਜਤੂਰ ਨੂੰ ਕਿਸੇ ਕੰਮ ਲਈ ਲੰਗੇ,ਤੇ ਵਾਪਸੀ ਤੇ ਮੈਂ ਉਨ੍ਹਾਂ ਦੀ ਗੱਡੀ ਰੋਕ ਕੇ ਆਪਣੀ ਮੁਸ਼ਕਿਲ ਦੱਸੀ ਤਾਂ ਜਥੇਦਾਰ ਤੋਤਾ ਸਿੰਘ ਨੇ ਮੌਕਾ ਵੇਖ ਦੀਆਂ ਕਿਹਾ ਕੇ ਮੈਂ ਅੱਜ ਰਾਤ ਵੱਡੇ ਬਾਦਲ ਸਾਬ੍ਹ ਨਾਲ ਗੱਲ ਕਰਾਂਗਾ,ਤੇ ਸ਼ਾਮ ਨੂੰ ਮੈਨੂੰ ਜਥੇਦਾਰ ਸਾਬ ਦਾ ਫੋਨ ਆਇਆ ਕੇ ਬਾਦਲ ਸਾਬ ਨੇ ਕਿਹਾ ਹੈ ਕਿ ਇਹ ਨਹਿਰ ਦਾ ਪੁਲ ਇੱਕ ਮਹੀਨੇ ਵਿੱਚ-ਵਿੱਚ ਤਿਆਰ ਹੋ ਕੇ ਚਾਲੂ ਕਰ ਦਿੱਤਾ ਜਾਵੇਗਾ,ਮੈਂ ਸੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਨੂੰ ਕਹਿ ਦਿੰਦਾ ਹਾਂ,ਤੇ ਉਹੀ ਹੋਇਆ ਇੱਕ ਮਹੀਨੇ ਵਿੱਚ ਸਾਡੀ ਨਹਿਰ ਦਾ ਪੁਲ ਤਿਆਰ ਹੋਇਆ ਤੇ ਅਸੀਂ ਉਦਘਾਟਨ ਸਮਾਰੋਹ ਕਰਵਾ ਕੇ 25-30 ਹਜ਼ਾਰ ਬੰਦੇ ਦਾ ਇਕੱਠ ਕਰਕੇ ਸੇਖੋਂ ਸਾਬ ਤੋਂ ਰਿਬਨ ਕਟਵਾ ਕੇ ਪੁਲ ਚਾਲੂ ਕਰਵਾ ਲਿਆ,ਇਹ ਸਭ ਸੰਭਵ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਦੇ ਹੁਕਮਾਂ ਸਦਕਾ ਹੀ ਹੋਇਆ ਸੀ!