You are here

ਯੁ.ਕੇ.

ਕੋਰੋਨਾ ਵਾਇਰਸ ਨਾਲ ਡੇਢ ਮਹੀਨੇ ਦੀ ਲੰਬੀ ਲੜ੍ਹਾਈ ਤੋਂ ਬਾਅਦ ਕੱਲ ਮੌਤ ਦੇ ਹੱਥੋਂ ਹਾਰ ਗਿਆ ਇੰਦਰਜੀਤ ਸਿੰਘ ਹਾਂਸ

ਪੰਜਾਬ ਤੋਂ 9 ਮਾਰਚ ਨੂੰ ਛੁਟਿਆ ਕੱਟ ਕੇ ਗਿਆ ਸੀ ਵਾਪਸ

ਲੰਡਨ(ਯੂ ਕੇ)ਜਗਰਾਓਂ/ਲੁਧਿਆਣਾ,ਮਈ 2020-(ਗਿਆਨੀ ਰਾਵਿਦਾਰਪਾਲ ਸਿੰਘ/ਮਨਜਿੰਦਰ ਗਿੱਲ)-

ਇੰਗਲੈਂਡ ਦੇ ਸ਼ਹਿਰ ਲੰਡਨ ਦਾ ਵਾਸੀ ਸ ਇੰਦਰਜੀਤ ਸਿੰਘ ਹਾਸ (66 ਸਾਲ ) ਪੁੱਤਰ ਸੂਬੇਦਾਰ ਮਹਿੰਦਰ ਸਿੰਘ ਹਾਸ ਨਾਮੀ ਪਰਿਵਾਰ ਦਾ ਬੇਟਾ ਅਤੇ ਸ ਪਰਮਜੀਤ ਸਿੰਘ ਹਾਸ ਕਨੇਡਾ , ਸ ਜਗਜੀਤ ਸਿੰਘ ਹਾਸ ਕਨੇਡਾ ਦਾ ਭਾਈ ਦੋ ਬੱਚਿਆਂ ਦਾ ਬਾਪ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਡੇਢ ਮਹੀਨੇ ਤੋਂ ਲੜਦਾ ਲੜਦਾ ਕੱਲ ਆਪਣੇ ਸਵਾਸਾਂ ਦੀ ਪੂੰਜੀ ਮੁਕਾਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਸ ਪਰਮਜੀਤ ਸਿੰਘ ਹਾਸ ਜੋ ਆਪਣੇ ਪਿੰਡ ਸੁਜਾਪੁਰ (ਜਗਰਾਓਂ) ਤੋਂ ਪ੍ਰੈਸ ਨਾਲ ਜਾਣਕਾਰੀ ਸਾਜੀ ਕਰਦੇ ਦਸਿਆ ਕਿ ਸ ਇੰਦਰਜੀਤ ਸਿੰਘ ਸਕੂਲ ਤੋਂ ਲੱਗਕੇ ਕਾਲਜ ਤੱਕ ਇੱਕ ਬਹੁਤ ਹੀ ਹੋਣਹਾਰ ਖਿਡਾਰੀ ਰਿਹਾ।ਪਿੰਡ ਦੇ ਸਕੂਲ ਤੋਂ ਦੱਸਵੀ ਤੱਕ ਦੀ ਪੜ੍ਹਾਈ ਕੀਤੀ ਅਤੇ ਹਾਕੀ ਵਿੱਚ ਬਹੁਤ ਨਿਮਾਣਾ ਖੱਟਿਆ।ਅਗਲੀ ਪੜ੍ਹਾਈ ਖਾਲਸਾ ਕਾਲਜ ਸੁਧਾਰ ਤੋਂ ਕੀਤੀ । ਕਾਲਜ ਦੀ ਪੜ੍ਹਾਈ ਦੇ ਸਮੇ ਕਬੱਡੀ ਦੇ ਨਾਲ ਨਾਲ ਭਾਰ ਚੁੱਕਣ ਅਤੇ ਗੋਲਾ ਸੁੱਟਣ ਵਿੱਚ ਅਨੇਕ ਮੈਡਲ ਪ੍ਰਾਪਤ ਕੀਤੇ।1975 ਵਿੱਚ ਵਿਆਹ ਲਈ ਇੰਗਲੈਂਡ ਚਲਾ ਗਿਆ ਜਿੱਥੇ ਸ ਅਜੀਤ ਸਿੰਘ ਢੰਡਾਰੀ ਖੁਰਧ ਦੀ ਬੇਟੀ ਨਾਲ ਵਿਆਹ ਤੋਂ ਬਾਅਦ ਪੱਕੇ ਤੌਰ ਤੇ ਓਥੇ ਹੀ ਆਪਣੇ ਕੰਮ ਵਿੱਚ ਸਖਤ ਮੇਹਨਤ ਕਰੇ । ਇਕ ਚੰਗੇ ਸਮਾਜ ਸੇਵੀ ਅਤੇ ਅਗਾਂਹ ਵਾਧੂ ਪੀਵਰ ਨੂੰ ਵਿਕਸਤ ਕੀਤਾ ਅੱਜ ਕੱਲ ਸ ਇੰਦਰਜੀਤ ਸਿੰਘ ਬ੍ਰਿਟਿਸ਼ ਏਅਰਵੇਜ਼ ਵਿੱਚ ਕੰਮਕਰ ਰਿਹਾ ਸੀ। ਸ ਪਰਮਜੀਤ ਸਿੰਘ ਹਾਸ ਨੇ ਦਸਿਆ ਕਿ ਅੱਜ ਕੋਰੋਨਾ ਵਾਇਰਸ ਨੂੰ ਲੈਕੇ ਜੋ ਲਾਕਡਾਉਨ ਪੰਜਾਬ ਅਤੇ ਇੰਗਲੈਂਡ ਵਿਚ ਚੱਲ ਰਿਹਾ ਹੈ ਇਸ ਸਮੇ ਪ੍ਰੀਵਾਰ ਨਾਲ ਅਫਸੋਸ ਕਰਨ ਲਈ ਫੋਨ ਤੇ ਗੱਲਬਾਤ ਕੀਤੀ ਜਾਵੇ ਹੋਰ ਜਾਣਕਾਰੀ ਲਈ ਫੋਨ (0091-9878864335)। ਪੰਜਾਬ ਅਤੇ ਇੰਗਲੈਂਡ ਤੋਂ ਬਹੁਤ ਸਾਰੀਆਂ ਸਤਿਕਾਰਯੋਗ ਸਖਸੀਤਾਂ ਨੇ ਸ ਇੰਦਰਜੀਤ ਸਿੰਘ ਹਾਂਸ ਦੀ ਵੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

11 ਮਈ ਤੱਕ ਰੋਜ਼ਾਨਾ ਅੰਮ੍ਰਿਤਸਰ ਤੋਂ ਲੰਡਨ ਲਈ ਚੱਲਣਗੀਆਂ ਉਡਾਨਾਂ

(ਫੋਟੋ-ਐੱਮ ਪੀ ਤਨਮਨਜੀਤ ਸਿੰਘ ਢੇਸੀ ਵੀਡਿਓ ਰਾਹੀਂ ਜਾਣ ਕਾਰੀ ਦਿਦੇ ਹੋਏ)

ਮਾਨਚੈਸਟਰ, ਮਈ 2020 -( ਅਮਰਜੀਤ ਸਿੰਘ ਗਰੇਵਾਲ)-ਬ੍ਰਿਟਿਸ਼ ਹਾਈ ਕਮਿਸ਼ਨ ਨੇ ਪੰਜਾਬ 'ਚ ਫਸੇ ਯੂ.ਕੇ. ਦੇ ਨਾਗਰਿਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕੁਝ ਹੋਰ ਹਵਾਈ ਉਡਾਨਾਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ 11 ਮਈ ਤੱਕ ਹਰ ਰੋਜ਼ ਹਵਾਈ ਉਡਾਨਾਂ ਚੱਲਣਗੀਆਂ। ਹੁਣ 1 ਮਈ ਤੋਂ ਚਾਲੂ ਹੋਇਆ ਉਡਾਣਾਂ 11 ਮਈ ਤੱਕ ਰੋਜ਼ਾਨਾ ਅੰਮ੍ਰਿਤਸਰ ਤੋਂ ਲੰਡਨ ਲਈ ਚੱਲਣਗੀਆਂ। ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਪੰਜਾਬ 'ਚ ਫਸੇ ਯੂ.ਕੇ. ਦੇ ਨਾਗਰਿਕਾਂ ਦੇ ਰਜਿਸਟਰ ਹੋਣ ਦੀ ਗਿਣਤੀ ਜ਼ਿਆਦਾ ਹੋਣ ਕਾਰਨ, ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਵਿਦੇਸ਼ ਸਕੱਤਰ ਵਲੋਂ ਇਹ ਹਵਾਈ ਉਡਾਨਾਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸਾਜੀ ਕਰਦੇ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਇਸ ਤੋਂ ਬਾਦ ਵੀ ਬਹੁਤ ਸਾਰੇ ਲੋਕ ਜੋ ਯੂ ਕੇ ਪਾਸ ਪੋਰਟ ਹੋਲਡਰ ਨਹੀਂ ਹਨ ਪਰ ਪੱਕੇ ਤੌਰ ਤੇ ਯੂ ਕੇ ਦੇ ਵਾਸੀ ਹਨ ਉਹ ਵੀ ਬਹੁਤ ਸਾਰੇ ਭਾਰਤ ਗਏ ਹੋਏ ਹਨ।ਜਿਨ੍ਹਾਂ ਨੂੰ ਸਰਕਾਰ ਵਾਪਸ ਲਿਓਨ ਲਈ ਆਪਣੀ ਪ੍ਰਕਿਰਿਆ ਨੂੰ ਤੇਜ਼ ਕਰ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਯੂ ਕੇ ਵਸਿਆ ਨੂੰ ਜਲਦ ਵਾਪਸ ਲੈ ਆਦਾ ਜਾਵੇਗਾ।ਓਹਨਾ ਆਪਣੀ ਗੱਲਬਾਤ ਦੀ ਵੀਡੀਓ ਵੀ ਜਾਰੀ ਕੀਤੀ ਜੋ ਤੁਸੀਂ ਹੇਠਾਂ ਲਿੰਕ ਤੇ ਦੇਖ ਸਕਦੇ ਹੋ। ਇਸੇ ਤਰ੍ਹਾਂ ਅਹਿਮਦਾਬਾਦ ਤੋਂ 1, 3 ਅਤੇ 4 ਮਈ ਨੂੰ ਹਵਾਈ ਉਡਾਨਾਂ ਲੰਡਨ ਆਉਣਗੀਆਂ। 

ਬਰਤਾਨੀਆ ਦੀਆਂ ਜੇਲ੍ਹਾਂ 'ਚੋ ਕੋਰੋਨਾ ਵਾਇਰਸ ਕਾਰਨ 40 ਕੈਦੀ ਰਿਹਾਅ

ਬਰਮਿੰਘਮ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ)-ਬਰਤਾਨੀਆ ਦੀਆਂ ਜੇਲ੍ਹਾਂ 'ਚੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ 40 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬਰਤਾਨੀਆ ਦੇ ਨਿਆਂ ਰਾਜ ਮੰਤਰੀ ਰਾਬਰਟ ਬਕਲੈਂਡ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ 40 ਕੈਦੀ ਰਿਹਾਅ ਕੀਤੇ ਗਏ ਹਨ ਅਤੇ 4000 ਹੋਰ ਕੈਦੀ ਵੀ ਛੱਡੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਕੀਤੇ ਗਏ ਯਤਨਾਂ ਨਾਲ ਜੇਲ੍ਹਾਂ 'ਚ ਮਹਾਂਮਾਰੀ ਦੀ ਸਥਿਤੀ 'ਚ ਬਹੁਤ ਸੁਧਾਰ ਆਇਆ ਹੈ, ਇਕ ਮਹੀਨਾ ਪਹਿਲਾਂ ਦੀ ਤੁਲਨਾ 'ਚ ਹੁਣ ਸਥਿਤੀ ਬਿਹਤਰ ਹੈ। ਬਰਤਾਨੀਆ ਦੇ ਨਿਆਂ ਮੰਤਰਾਲੇ ਨੇ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ 'ਚ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 4000 ਕੈਦੀਆਂ ਨੂੰ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਸਕਦਾ ਹੈ, ਇਨ੍ਹਾਂ ਕੈਦੀਆਂ ਨੂੰ ਵੱਖ-ਵੱਖ ਮੌਕਿਆਂ 'ਤੇ ਖ਼ਾਸ 'ਇਲੈੱਕਟ੍ਰਾਨਿਕ ਟਰੈਕਿੰਗ ਬ੍ਰੈਸਲੈੱਟ' ਲਗਾ ਕੇ ਛੱਡਿਆ ਜਾਵੇਗਾ। ਹਿੰਸਕ ਜਾਂ ਸਰੀਰਕ ਸ਼ੋਸ਼ਣ ਅਪਰਾਧਾਂ ਦੇ ਦੋਸ਼ੀ ਇਸ ਨੀਤੀ ਦਾ ਹਿੱਸਾ ਨਹੀਂ ਹੋਣਗੇ। ਦੱਸਣਯੋਗ ਹੈ ਕਿ ਇਸ ਨੀਤੀ ਦੇ ਸ਼ੁਰੂਆਤੀ ਦਿਨਾਂ 'ਚ 6 ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਕੈਦੀਆਂ ਨੂੰ ਗ਼ਲਤੀ ਨਾਲ ਛੱਡੇ ਜਾਣ 'ਤੇ ਕੁਝ ਸਮੇਂ ਲਈ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ।  

ਮੌਤਾਂ ਦੇ ਮਾਮਲੇ 'ਚ ਬਰਤਾਨੀਆ ਤੀਜੇ ਨੰਬਰ 'ਤੇ

ਬ੍ਰਿਟੇਨ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1,78,685 ਦੇ ਪਾਰ, 27,583 ਇਨਫੈਕਟਿਡ ਲੋਕਾਂ ਦੀ ਮੌਤ

ਇਕ ਲੱਖ ਕੋਰੋਨਾ ਟੈਸਟ ਦੇਸ਼ ਲਈ ਵੱਡੀ ਉਪਲਬਧੀ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

  ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਜਾਰੀ ਅਤੇ ਯੂ. ਕੇ. ਵਿਚ ਇਸ ਦਾ ਪ੍ਰਭਾਵ  ਬਹੁਤ ਹੀ ਭਿਆਨਕ ਹੈ। ਅੱਜ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1,78,685 ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਅਨੁਸਾਰ ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ 27,583 ਦੇ ਪਾਰ ਹੋ ਗਿਆ ਹੈ।

ਬਰਤਾਨੀਆ 'ਚ ਮਰਨ ਵਾਲਿਆਂ 'ਚ  ਸਭ ਤੋਂ ਛੋਟੀ ਉਮਰ ਦਾ ਪੀੜਤ 15 ਸਾਲ ਦਾ ਲੜਕਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 27000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ ਕੁਝ ਗ਼ੈਰ-ਸਰਕਾਰੀ ਅੰਕੜੇ 41000 ਤੋਂ ਵੱਧ ਮੌਤਾਂ ਹੋਣ ਦੀ ਗੱਲ ਕਰ ਰਹੇ ਹਨ । ਤਾਜ਼ਾ ਸਰਵੇਖਣਾਂ ਅਨੁਸਾਰ ਯੂ. ਕੇ. ਦੇ ਹਸਪਤਾਲਾਂ 'ਚ ਜਾਣ ਵਾਲਾ ਹਰ ਤੀਜਾ ਮਰੀਜ਼ ਮਰ ਰਿਹਾ ਹੈ । ਇਟਲੀ ਅਤੇ ਅਮਰੀਕਾ ਤੋਂ ਬਾਅਦ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤਾਂ ਯੂ. ਕੇ. ਵਿਚ ਹੋਈਆਂ ਹਨ । ਦੇਸ਼ ਭਰ ਦੇ 166 ਹਸਪਤਾਲਾਂ 'ਚ 16749 ਮਰੀਜ਼ਾਂ ਤੇ ਫਰਵਰੀ ਤੋਂ ਲੈ ਕੇ ਅੱਧ ਅਪ੍ਰੈਲ ਤੱਕ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 'ਚੋਂ ਅੱਧੇ ਮਰੀਜ਼ਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ । ਪਰ ਵਾਇਰਸ ਕਾਰਨ ਮਰਨ ਵਾਲਿਆਂ 'ਚ 40 ਫ਼ੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਸਨ । ਅਧਿਐਨ 'ਚ ਇਹ ਵੀ ਸਾਹਮਣੇ ਆਇਆ ਹੈ ਕਿ 47 ਫ਼ੀਸਦੀ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ, ਜਦਕਿ 29 ਫ਼ੀਸਦੀ ਦਿਲ ਦੀਆਂ ਬਿਮਾਰੀਆਂ, 19 ਫ਼ੀਸਦੀ ਸ਼ੱਕਰ ਰੋਗ, 19 ਫ਼ੀਸਦੀ ਨੂੰ ਗੈਰ ਦਮੇ ਵਾਲੀਆ ਫੇਫੜਿਆਂ ਦੀ ਬਿਮਾਰੀਆਂ ਅਤੇ 14 ਫ਼ੀਸਦੀ ਦਮੇ ਤੋਂ ਪੀੜਤ ਸਨ । ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਮਰਨ ਵਾਲਿਆਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਸੀ । ਹਸਪਤਾਲਾਂ 'ਚੋਂ ਜਿਹੜੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਧਿਐਨ ਮੌਕੇ ਉਨ੍ਹਾਂ 'ਚੋਂ 49 ਫ਼ੀਸਦੀ ਜ਼ਿੰਦਾ ਸਨ, ਜਦਕਿ 33 ਫ਼ੀਸਦੀ ਦੀ ਮੌਤ ਹੋਈ ਹੈ ਅਤੇ 17 ਫ਼ੀਸਦੀ ਅਜੇ ਵੀ ਜੇਰੇ ਇਲਾਜ ਹਨ ।   

 

ਇਕ ਲੱਖ ਕੋਰੋਨਾ ਟੈਸਟ ਦੇਸ਼ ਲਈ ਵੱਡੀ ਉਪਲਬਧੀ

ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ- 'ਇਸ ਜਾਂਚ ਨਾਲ ਅਸੀਂ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਗਾ ਸਕਣ ਦੀ ਹਾਲਤ 'ਚ ਹੋਵਾਂਗੇ।' ਕਾਮਨਜ਼ ਸਿਹਤ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਿਹਤ ਸਕੱਤਰ ਨੇ ਕਿਹਾ ਕਿ ਦੇਸ਼ ਵਿਚ ਇਕ ਲੱਖ ਕੋਰੋਨਾ ਟੈਸਟ ਇਕ ਵੱਡੀ ਉਪਲਬਧੀ ਹੋਵੇਗੀ। ਇਹ ਜਾਂਚ ਇਸ ਲਈ ਫਾਇਦੇਮੰਦ ਹੈ ਕਿਉਂਕਿ ਹੁਣ ਤਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ ਨਹੀਂ ਹੋ ਸਕੀ ਹੈ। ਅਜਿਹੇ ਵਿਚ ਕੋਰੋਨਾ ਤੋਂ ਬਚਣ ਲਈ ਜਾਂਚ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਜਾਂਚ ਵਿਚ ਉਹ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਾਉਣ ਦੀ ਸਥਿਤੀ 'ਚ ਹੋਣਗੇ।

ਯੂ.ਕੇ. ਵਲੋਂ 30 ਦਿਨਾਂ ਵੀਜ਼ਾ ਮੁਫਤ ਵਧਾਉਣ ਦਾ ਐਲਾਨ

 

ਮਾਨਚੈਸਟਰ, ਮਈ 2020 - (ਗਿਆਨੀ ਅਮਰੀਕ ਸਿੰਘ ਰਾਠੌਰ)-ਯੂ. ਕੇ. ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਜਿਹੜੇ ਲੋਕਾਂ ਦਾ 30 ਦਿਨਾ ਵੀਜ਼ਾ ਲੱਗਾ ਹੈ ਪਰ ਕੋਰੋਨਾ ਵਾਇਰਸ ਕਾਰਨ ਉਹ ਯੂ. ਕੇ. ਨਹੀਂ ਆ ਸਕੇ ਉਹ ਆਪਣਾ ਵੀਜ਼ਾ ਇਸ ਸਾਲ ਦੇ ਅੰਤ ਤੱਕ ਮੁਫ਼ਤ ਵਧਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਇਹ ਸਹੂਲਤ ਉਨ੍ਹਾਂ ਲੋਕਾਂ ਲਈ ਹੋਵੇਗੀ, ਜਿਨ੍ਹਾਂ ਦਾ ਵੀਜ਼ਾ ਕੰਮ ਲਈ, ਪੜ੍ਹਾਈ ਲਈ ਜਾਂ ਪਰਿਵਾਰ ਨੂੰ ਮਿਲਣ ਲਈ ਲੱਗਾ ਹੈ।  

ਕੋਰੋਨਾ ਮਹਾਮਾਰੀ ਦੇ ਸੰਕਟ ਦੁਰਾਨ ਇੰਗਲੈਡ ਚ ਕਈ ਦੀ ਹੋਵੇਗੀ ਕੰਮ ਤੋਂ ਛੁੱਟੀ

ਉਡਾਣਾਂ ਬੰਦ ਹੋਣ ਕਾਰਨ 12,000 ਨੌਕਰੀਆਂ 'ਚ ਕਟੌਤੀ ਕਰੇਗੀ ਬ੍ਰਿਟਿਸ਼ ਏਅਰਵੇਜ਼

ਲੰਡਨ,ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਕੋਰੋਨਾ ਸੰਕਟ ਕਾਰਨ ਉਡਾਣਾਂ ਰੱਦ ਹੋਣ ਤੋਂ ਪਰੇਸ਼ਾਨ ਬ੍ਰਿਟਿਸ਼ ਏਅਰਵੇਜ਼ ਨੂੰ ਆਪਣੇ ਮੁਲਾਜ਼ਮਾਂ 'ਚ ਇਕ ਚੌਥਾਈ ਤੋਂ ਜ਼ਿਆਦਾ ਦੀ ਕਟੌਤੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਬ੍ਰਿਟਿਸ਼ ਏਅਰਵੇਜ਼ ਦੀ ਪੇਰੈਂਟ ਕੰਪਨੀ IAG ਨੇ ਮੰਗਲਵਾਰ ਨੂੰ CNN ਵੱਲੋਂ ਪ੍ਰਕਾਸ਼ਿਤ ਇਕ ਬਿਆਨ 'ਚ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਇਕ ਪੁਨਰਗਠਨ ਪ੍ਰੋਗਰਾਮ ਬਾਰੇ ਮਜ਼ਦੂਰ ਸੰਘਾਂ ਨੂੰ ਸੂਚਿਤ ਕਰ ਰਿਹਾ ਹੈ ਜੋ ਜ਼ਿਆਦਾਤਰ ਮੁਲਾਜ਼ਮਾਂ ਨੂੰ ਪ੍ਰਭਾਵਿਤ ਕਰੇਗਾ ਤੇ ਜਿਸ ਨਾਲ ਕਰੀਬ 12,000 ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।

IAG ਜਿਸ ਵਿਚ ਸਪੈਨਿਸ਼ ਏਅਰਲਾਈਨ Iberia ਵੀ ਸ਼ਾਮਲ ਹੈ, ਉਸ ਨੇ ਕਿਹਾ ਕਿ ਉਸ ਦੀ ਪਹਿਲੀ ਤਿਮਾਹੀ ਦੇ ਮਾਲੀਆ 'ਚ 4.6 ਅਰਬ ਯੂਰੋ (5 ਅਰਬ ਡਾਲਰ) ਨਾਲ 13 ਫ਼ੀਸਦੀ ਦੀ ਗਿਰਾਵਟ ਆਈ ਹੈ ਜਿਸ ਨਾਲ ਉਨ੍ਹਾਂ ਨੂੰ 535 ਕਰੋੜ ਯੂਰੋ (579 ਕਰੋੜ ਯੂਰੋ) ਦਾ ਘਾਟਾ ਪਿਆ। ਏਅਰਲਾਈਨ ਸਮੂਹ ਨੇ ਚਿਤਾਵਨੀ ਦਿੱਤੀ ਕਿ ਦੂਸਰੀ ਤਿਮਾਹੀ 'ਚ ਕਾਫ਼ੀ ਨੁਕਸਾਨ ਹੋਵੇਗਾ ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ 2019 'ਚ ਯਾਤਰੀਆਂ ਦੀ ਮੰਗ ਦੀ ਪੂਰਤੀ 'ਚ ਕਈ ਸਾਲ ਲੱਗਣਗੇ।

ਇਹ ਚਿਤਾਵਨੀ ਏਅਰਲਾਈਨ ਸਮੂਹ ਲੁਫਥਾਂਸਾ ਵੱਲੋਂ ਲਿਆ ਗਿਆ ਇਕ ਸਮਾਨ ਫ਼ੈਸਲਾ ਹੈ, ਜੋ ਜਰਮਨੀ, ਸਵਿਟਜ਼ਰਲੈਂਡ, ਆਸਟ੍ਰੀਆ ਤੇ ਬੈਲਜੀਅਮ 'ਚ ਰਾਸ਼ਟਰੀ ਵਾਹਕ ਦਾ ਮਾਲਕ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਉਸ ਨੇ ਐਲਾਨ ਕੀਤਾ ਕਿ ਉਹ ਨੌਕਰੀਆਂ 'ਚ ਕਟੌਤੀ ਕਰ ਰਿਹਾ ਹੈ। ਲੁਫਥਾਂਸਾ ਨੇ ਕਿਹਾ ਕਿ ਹਵਾਈ ਯਾਤਰਾ ਲਈ ਦੁਨੀਆ ਭਰ 'ਚ ਮੰਗ ਉਭਰਣ 'ਚ ਕਈ ਸਾਲ ਲੱਗਣਗੇ।

ਬ੍ਰਿਟਿਸ਼ ਏਅਰਵੇਜ਼ ਦੇ ਸੀਈਓ ਐਲੇਕਸ ਕਰੂਜ਼ ਨੇ CNN ਬਿਜ਼ਨੈੱਸ ਨੂੰ ਜਾਰੀ ਕੀਤੇ ਗਏ ਇਕ ਪੱਤਰ 'ਚ ਕਿਹਾ ਕਿ ਜੋ ਅਸੀਂ ਇਕ ਏਅਰਲਾਈਨ ਦੇ ਰੂਪ 'ਚ ਸਾਹਮਣਾ ਕਰ ਰਹੇ ਹਾਂ, ਉਹ ਹੁਣ ਕੋਈ ਆਮ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਬ੍ਰਿਟਿਸ਼ ਏਅਰਵੇਜ਼ ਨੇ ਹੀਥਰੋ ਏਅਰਪੋਰਟ ਤੋਂ ਸਿਰਫ਼ ਮੁੱਠੀ ਭਰ ਜਹਾਜ਼ ਉਡਾਏ। ਇਕ ਨਾਰਮਲ ਦਿਨ 'ਚ ਅਸੀਂ 300 ਤੋਂ ਜ਼ਿਆਦਾ ਉਡਾਣਾਂ ਭਰਦੇ ਹਾਂ।

ਫਲਾਈਟ ਰੱਦ ਹੋਣ 'ਤੇ ਦੇਸ਼ਵਿਆਪੀ ਲਾਕਡਾਊਨ ਨਾਲ ਦੁਨੀਆ ਭਰ ਦੀਆਂ ਏਅਰਲਾਈਨ ਕੰਪਨੀਆਂ 'ਤੇ ਦਿਵਾਲੀਆ ਹੋਣ ਦਾ ਖ਼ਤਰਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਅਨੁਸਾਰ ਵਧਦੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਇਸ ਸਾਲ 55 ਫ਼ੀਸਦੀ ਜਾਂ 314 ਅਰਬ ਅਮਰੀਕੀ ਡਾਲਰ ਮਾਲੀਆ ਘਾਟਾ ਵਧ ਸਕਦਾ ਹੈ।

ਸ੍ਰੀ ਦਸਮੇਸ਼ ਗੁਰਦੁਆਰਾ ਸਾਹਿਬ ਵਲੋਂ ਹਸਪਤਾਲ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 21000 ਪੌਂਡ ਦਾ ਚੈੱਕ ਭੇਟ

ਬਰਮਿੰਘਮ ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਕੋਰੋਨਾ ਵਾਇਰਸ ਨੇ ਜਿਥੇ ਪੂਰੀ ਦੁਨੀਆਂ ਨੂੰ ਸੰਕਟ ਦੀ ਘੜੀ ਵਿੱਚ ਲਿਆਂਦਾ ਹੋਇਆ ਹੈ, ਉਥੇ ਹੀ ਇਸ ਔਖੀ ਘੜੀ ਵਿੱਚ ਮਾਨੁੱਖਤਾ ਦੀ ਸੇਵਾ ਲਈ ਵਿਦੇਸ਼ਾਂ ਵਿੱਚ ਵਸੇ ਐੱਨਆਰਆਈ ਪੰਜਾਬੀਆਂ ਦੀ ਸਹਾਇਤਾ ਲਈ ਸ੍ਰੀ ਦਸਮੇਸ਼ ਗੁਰਦੁਆਰਾ ਸਾਹਿਬ ਵਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਕੁਲਵੰਤ ਸਿੰਘ ਗੋਰਾ ਪ੍ਰਧਾਨ ਅਤੇ ਰਜਿੰਦਰ ਸਿੰਘ ਬਹਿਗਲ ਵਾਈਸ ਪ੍ਰਧਾਨ ਵਲੋਂ ਯੂਨੀਵਰਸਿਟੀ ਹਸਪਤਾਲਾਂ ਬਰਮਿੰਘਮ ਚੈਰੇਟੀ ਐਂਡ ਸੈਂਡਵੈਲ ਅਤੇ ਵੈਸਟ ਬਰਮਿੰਘਮ ਐੱਨਐੱਚਐੱਸ.ਟਰੱਸਟ ਨੂੰ 21000 ਪੌਂਡ ਦਾ ਚੈਕ ਭੇਟ ਕੀਤਾ ਗਿਆ। ਚੈਕ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹਰ ਔਖੀ ਘੜੀ ਵਿੱਚ ਮਨੁੱਖਤਾ ਦੀ ਸੇਵਾ ਕਰਨ ਦੀ ਗੁੜ੍ਹਤੀ ਮਹਾਨ ਗੁਰੂਆਂ ਪਾਸੋਂ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਭਵਿੱਖ ਵਿੱਚ ਵੀ ਟਰੱਸਟ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਮਦਦ ਕੀਤੀ ਜਾਵੇਗੀ।  

ਯੂਕੇ ਵਿੱਚ ਭਾਰਤੀ ਮੂਲ ਦਾ ਸਿੱਖ ਮ੍ਰਿਤਕ ਹਾਲਤ ’ਚ ਮਿਲਿਆ

ਲੰਡਨ, ਅਪ੍ਰੈਲ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-
ਪੱੱਛਮੀ ਲੰਡਨ ਦੀ ਇਕ ਤੰਗ ਗਲੀ ਵਿੱਚ ਭਾਰਤੀ ਮੂਲ ਦਾ ਸਿੱਖ ਮ੍ਰਿਤਕ ਹਾਲਤ ਵਿੱਚ ਮਿਲਿਆ ਹੈ। ਇਸ ਵਿਅਕਤੀ ਦੀ ਪਛਾਣ ਬਲਜੀਤ ਸਿੰਘ (37) ਵਜੋਂ ਹੋਈ ਹੈ, ਜੋ ਲੰਡਨ ਦੇ ਹੇਜ਼ ਖੇਤਰ ਵਿੱਚ ਰਹਿੰਦਾ ਸੀ। ਪੋਸਟਮਾਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ। ਸਕਾਟਲੈਂਡ ਯਾਰਡ ਪੁਲੀਸ ਨੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਕਰੇ ਰਹੇ ਡਿਟੈਕਟਿਵ ਚੀਫ਼ ਇੰਸਪੈਕਟਰ ਹੈਲਨ ਰਾਂਸ ਨੇ ਕਿਹਾ, ‘ਮੁੱਢਲੀ ਜਾਂਚ ਵਿੱਚ ਇਹ ਸਿੰਘ ’ਤੇ ਕੁਝ ਗੁੰਡਾ ਅਨਸਰਾਂ ਵੱਲੋਂ ਕੀਤਾ ਗਿਆ ਹਮਲਾ ਜਾਪਦਾ ਹੈ। ਅਸੀਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਾਂ। ਨੇੜਲੇ ਇਲਾਕਿਆਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮ ਸਾਡੀ ਗ੍ਰਿਫ਼ਤ ਵਿੱਚ ਹੋਣਗੇ।’ ਰਾਂਸ ਨੇ ਅਪੀਲ ਕੀਤੀ ਕਿ ਜੇਕਰ ਸ਼ਨਿੱਚਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਬਾਰੇ ਕੋਈ ਕੁਝ ਜਾਣਦਾ ਹੈ ਤਾਂ ਉਹ ਸਾਹਮਣੇ ਆਏ।   

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੰਗੇਤਰ ਨੇ ਦਿੱਤਾ ਬੱਚੇ ਨੂੰ ਜਨਮ

ਲੰਡਨ, ਰਾਇਟਰਜ਼ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਸ ਨੇ ਬੁੱਧਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਬੱਚੇ ਦਾ ਜਨਮ ਲੰਡਨ ਦੇ ਇਕ ਹਸਪਤਾਲ ਵਿਚ ਹੋਇਆ। ਜਾਨਸਨ ਕੋਰੋਨਾ ਵਾਇਰਸ ਦੇ ਲਾਗ ਤੋਂ ਠੀਕ ਹੋ ਕੇ ਸੋਮਵਾਰ ਨੂੰ ਕੰਮ 'ਤੇ ਪਰਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ।

ਦੱਸ ਦੇਈਏ ਕਿ ਕੋਰੋਨਾ ਦੇ ਲੱਛਣ ਸਾਇਮੰਡਸ ਵਿੱਚ ਵੀ ਪਾਏ ਗਏ ਸਨ, ਪਰ ਉਹ ਇਸ ਤੋਂ ਠੀਕ ਹੋ ਗਈ ਹੈ। ਜੁਲਾਈ ਵਿੱਚ ਜਾਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਡਾਉਨਿੰਗ ਸਟ੍ਰੀਟ ਵਿੱਚ ਇਕੱਠੇ ਰਹਿ ਇਸ ਜੋੜਾ ਨੇ ਫਰਵਰੀ ਵਿਚ ਐਲਾਨ ਕੀਤਾ ਸੀ ਕਿ ਉਹ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਸਨ। ਸਿਆਸਤਦਾਨਾਂ ਨੇ ਦੋਵਾਂ ਨੂੰ ਵਧਾਈਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਬੋਰਿਸ ਅਤੇ ਕੈਰੀ ਲਈ ਇਕ ਰੋਮਾਂਚਕ, ਸ਼ਾਨਦਾਰ ਅਤੇ ਆਨੰਦਮਈ ਪਲ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਸ ਨੇ ਦੱਸਿਆ ਹੈ ਕਿ ਉਹ ਵੀ ਕੋਰੋਨਾ ਵਾਇਰਸ ਵਰਗੇ ਲੱਛਣ ਮਹਿਸੂਸ ਕਰ ਰਹੀ ਹੈ। ਹਾਲਾਂਕਿ, ਸਾਈਮੰਡਜ਼ ਨੇ ਕਿਹਾ ਹੈ ਕਿ ਉਸਦਾ ਟੈਸਟ ਨਹੀਂ ਕੀਤਾ ਗਿਆ ਹੈ ਅਤੇ ਇੱਕ ਹਫ਼ਤੇ ਤੋਂ ਅਰਾਮ ਕਰ ਰਹੀ ਹੈ। ਸਾਇਮੰਡਸ ਇਸ ਸਮੇਂ ਬੋਰਿਸ ਜਾਨਸਨ ਤੋਂ ਵੱਖ ਰਹਿ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜਾਨਸਨ ਪਿਛਲੇ ਹਫਤੇ ਕੋਰੋਨਾ ਵਾਇਰਸ ਨਾਲ ਪੀਡ਼ਤ ਪਾਏ ਗਏ ਸਨ ਅਤੇ ਆਈਸੋਲੇਸ਼ਨ ਵਿਚ ਹਨ।

ਬ੍ਰਿਟੇਨ ਦੇ ਅਖਬਾਰ ਮਿਰਰ ਦੇ ਅਨੁਸਾਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਬਾਅਦ ਉਨ੍ਹਾਂ ਦੀ ਗਰਭਵਤੀ ਮੰਗੇਤਰ ਕੈਰੀ ਸਾਇਮੰਡਜ਼ ਵਿੱਚ ਕੋਰੋਨਾ ਦੇ ਲੱਛਣ ਵੇਖੇ ਗਏ ਹਨ। ਹਾਲਾਂਕਿ, ਸਾਇਮੰਡ ਨੇ ਕਿਹਾ ਹੈ ਕਿ ਉਹ ਇਕ ਹਫ਼ਤੇ ਦੇ ਆਰਾਮ ਤੋਂ ਬਾਅਦ ਬਿਹਤਰ ਮਹਿਸੂਸ ਕਰਦੀ ਹੈ।ਸਾਇਮੰਡਜ਼ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਕੋਰੋਨਾ ਮਹਾਮਾਰੀ ਦੁਰਾਨ ਆਕਸਫੋਰਡ 'ਤੇ ਟਿਕੀਆਂ ਦੁਨੀਆ ਦੀਆਂ ਨਜ਼ਰਾਂ

ਸਤੰਬਰ 'ਚ ਕਰੀਬ 10 ਲੱਖ ਖੁਰਾਕ ਵੈਕਸੀਨ ਮੁਹੱਈਆ ਕਰਵਾਉਣ ਦਾ ਦਾਅਵਾ 

ਲੰਡਨ, -( ਏਜੰਸੀ )- ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆ ਵੈਕਸੀਨ ਵਿਕਸਿਤ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਇਸ ਦਿਸ਼ਾ 'ਚ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ 'ਚ ਪਰਖੀ ਜਾ ਰਹੀ ਵੈਕਸੀਨ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਤੰਬਰ ਤਕ ਵੈਕਸੀਨ ਦੀ ਖੁਰਾਕ ਤਿਆਰ ਹੋ ਸਕਦੀ ਹੈ। ਸਤੰਬਰ 'ਚ ਲਗਪਗ ਦਸ ਲੱਖ ਖੁਰਾਕ ਵੈਕਸੀਨ ਮੁਹੱਈਆ ਕਰਵਾਈ ਜਾ ਸਕਦੀ ਹੈ। ਵਿਗਿਆਨੀਆਂ ਦੇ ਇਸ ਦਾਅਵੇ 'ਤੇ ਯਕੀਨ ਕੀਤਾ ਜਾਵੇ ਤਾਂ ਸਤੰਬਰ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਹਾਲਾਂਕਿ ਅਜੇ ਇਸ ਵੈਕਸੀਨ ਦਾ ਮਨੁੱਖੀ ਟਰਾਇਲ ਕੀਤਾ ਜਾ ਰਿਹਾ ਹੈ। ਇਸ ਦਿਸ਼ਾ 'ਚ ਵੈਕਸੀਨ ਦਾ ਇਨਸਾਨ 'ਤੇ ਪਹਿਲਾ ਟੈਸਟ ਵੀਰਵਾਰ ਨੂੰ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਤੀਜੇ ਸਕਾਰਾਤਮਕ ਹਨ। ਇਸ ਖੋਜ 'ਚ ਲੱਗੀ ਟੀਮ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਸਫ਼ਲ ਹੋਣ ਦੀ ਸੰਭਾਵਨਾ 80 ਫ਼ੀਸਦੀ ਹੈ। ਬ੍ਰਿਟਿਸ਼ ਸਰਕਾਰ ਨੇ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਦਾ ਪੂਰਾ ਸਮਰਥਨ ਕਰਦਿਆਂ ਇਸ ਲਈ ਦੋ ਕਰੋੜ ਪੌਂਡ ਦੇਣ ਦਾ ਐਲਾਨ ਵੀ ਕੀਤਾ ਹੈ। ਸਿਹਤ ਮੰਤਰੀ ਮੈਟ ਹੋਨਕੌਕ ਨੇ ਕਿਹਾ ਕਿ ਸਰਕਾਰ ਹਰ ਸੰਭਵ ਨਿਵੇਸ਼ ਕਰੇਗੀ। ਦੁਨੀਆ ਵਿੱਚ ਸਫ਼ਲ ਟੀਕਾ ਵਿਕਸਿਤ ਕਰਨ ਵਾਲਾ ਪਹਿਲਾ ਦੇਸ਼ ਬਣਨ ਲਈ ਉਮੀਦਾਂ ਇੰਨੀਆਂ ਜ਼ਿਆਦਾ ਹਨ ਕਿ 'ਮੈਂ ਇਸ 'ਤੇ ਸਭ ਕੁਝ ਲਗਾ ਰਿਹਾ ਹਾਂ।'

ਯੂ ਕੇ ਮੀਡੀਏ ਦਾ ਦਾਅਵਾ- 7 ਮਈ ਤੋਂ ਪਹਿਲਾਂ ਲਾਕਡਾਊਨ ਘਟਾ ਸਕਦੇ ਹਨ PM ਬੋਰਿਸ ਜੌਨਸਨ

ਲੰਡਨ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

 ਬ੍ਰਿਟੇਨ 'ਚ ਸਰਕਾਰ ਮਹੀਨਿਆਂ ਤੋਂ ਜਾਰੀ ਲਾਕਡਾਊਨ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਬ੍ਰਿਟਿਸ਼ ਮੀਡੀਆ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ। ਦਿ ਟੈਲੀਗ੍ਰਾਫ (The Telegraph) ਨੇ ਦੱਸਿਆ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਐਤਵਾਰ ਰਾਤ ਡਾਊਨਿੰਗ ਸਟ੍ਰੀਟ ਵਾਪਸੀ ਤੋਂ ਬਾਅਦ ਇਸ ਹਫ਼ਤੇ ਦੀ ਸ਼ੁਰੂਆਤ 'ਚ ਮਹੀਨਿਆਂ ਤੋਂ ਜਾਰੀ ਲਾਕਡਾਊਨ ਘਟਾਉਣ ਦੀ ਯੋਜਨਾ ਦਾ ਐਲਾਨ ਹੋਣ ਦੀ ਉਮੀਦ ਹੈ। ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਵਿਡ-19 ਪਾਏ ਜਾਣ ਤੋਂ ਬਾਅਦ ਹਸਪਤਾਲ 'ਚ ਇਕ ਹਫ਼ਤਾ ਬਿਤਾਉਣ ਤੋਂ ਬਾਅਦ ਤੇ ਦੋ ਹਫ਼ਤਿਆਂ ਲਈ ਆਪਣੇ ਘਰ 'ਚ ਕੈਦ ਰਹਿਣ ਤੋਂ ਬਾਅਦ ਸੋਮਵਾਰ ਨੂੰ ਕੰਮ 'ਤੇ ਵਾਪਸੀ ਕਰ ਰਹੇ ਹਨ।

ਟੈਲੀਗ੍ਰਾਫ ਨੇ ਕਿਹਾ ਕਿ ਪੀਐੱਮ ਬੋਰਿਸ ਜੌਨਸਨ ਨੇ ਮੰਤਰੀਆਂ ਨਾਲ ਚਰਚਾ ਕੀਤੀ ਹੈ ਕਿ ਲਾਕਡਾਊਨ ਦੀ ਮਿਆਦ 'ਚ ਸੋਧ ਤੇ ਇਸ ਨੂੰ ਹਟਾਉਣ ਦੀ ਬਜਾਏ, ਲੋਕਾਂ ਤਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਦਫ਼ਤਰ ਤੇ ਸਕੂਲ ਮੁੜ ਸ਼ੁਰੂ ਹੋਣ 'ਤੇ ਵੀ ਪਾਬੰਦੀਆਂ ਲਾਗੂ ਰਹਿਣਗੀਆਂ। ਬ੍ਰਿਟੇਨ 'ਚ ਹਸਪਤਾਲਾਂ 'ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਅਧਿਕਾਰਤ ਗਿਣਤੀ 24 ਘੰਟਿਆਂ 'ਚ 413 ਵਧ ਕੇ 20,732 ਹੋ ਗਈ ਹੈ। ਜਦਕਿ ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ 4,463 ਵਧ ਕੇ 15,24,640 ਹੋ ਗਈ ਹੈ।

ਪ੍ਰੇਸਟਨ ਸਿੱਖ ਸੇਵਾ ਸੋਸਾਇਟੀ ਯੂ ਕੇ ਵਲੋਂ ਫੰਡ ਇਕੱਠੇ ਕਰਨ ਦਾ ਉਪਰਾਲਾ

 

 

ਪ੍ਰੇਸਟਨ/ਯੂ ਕੇ,ਅਪ੍ਰੈਲ 2020-(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ)-

ਪ੍ਰੇਸਟਨ ਸਿੱਖ ਸੇਵਾ ਸੋਸਾਇਟੀ ਯੂ ਕੇ ਵਲੋਂ ਖਾਲਸਾ ਏਡ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੁਰਾਨ ਲੋਡ਼ਬੰਦਾ ਦੀ ਮਦਦ ਲਈ ਫੰਡ ਇਕੱਠੇ ਕਰਨ ਦਾ ਉਪਰਾਲਾ।ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਦਸਵੰਧ ਦੇਣ ਲਈ ਜਰੂਰੀ ਬੇਨਤੀ।

 

ਇੰਗਲੈਂਡ ਚ ਭਾਰਤੀਆਂ ਤੇ ਕੋਰੋਨਾ ਨੇ ਢਾਹਿਆ ਕਹਿਰ

ਫੋਟੋ:ਅੱਜ ਦੀ ਤਾਜ ਸਥਿਤੀ ਵਿੱਚ ਕੁਸ ਪ੍ਰਮੁੱਖ ਸਖਸ਼ੀਅਤਾਂ ਜਿਨ੍ਹਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੁਰਾਨ ਆਪਣੀ ਜਾਨ ਗੁਆਈ

ਬਹੁਤ ਸਾਰੀਆਂ ਮੌਤਾਂ ,ਪੁਰੀ ਤਰਾਂ ਲੇਖਾਂ ਜੋਖਾ ਵੀ ਨਹੀਂ

ਮਾਨਚੈਸਟਰ, ਅਪ੍ਰੈਲ 2020 -(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ)-
ਕਰੋਨਾਵਾਇਰਸ ਦਾ ਇੰਗਲੈਂਡ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ’ਤੇ ਸਭ ਤੋਂ ਜ਼ਿਆਦਾ ਮਾੜਾ ਅਸਰ ਪਿਆ ਹੈ। ਮੁਲਕ ’ਚ ਮੌਤਾਂ ਦੇ ਅੰਕੜਿਆਂ ਮੁਤਾਬਕ ਘੱਟ ਗਿਣਤੀ ਗਰੁੱਪ ਕਰੋਨਾ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕੌਮੀ ਸਿਹਤ ਸੇਵਾਵਾਂ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 18 ਅਪਰੈਲ ਸਵੇਰ ਤਕ ਕਰੋਨਾ ਕਰਕੇ ਮਾਰੇ ਗਏ 13,918 ਮਰੀਜ਼ਾਂ ’ਚੋਂ 16.2 ਫ਼ੀਸਦ (2252) ਅਸ਼ਵੇਤ, ਏਸ਼ਿਆਈ ਅਤੇ ਘੱਟ ਗਿਣਤੀ ਫਿਰਕਿਆਂ ਵਾਲੇ ਸਨ। ਅੰਕੜਿਆਂ ਮੁਤਾਬਕ ਕਰੋਨਾ ਨਾਲ ਤਿੰਨ ਫ਼ੀਸਦੀ (420) ਭਾਰਤੀਆਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੈਰੇਬੀਅਨਜ਼ (2.9) ਅਤੇ ਪਾਕਿਸਤਾਨ (2.1) ਦਾ ਨੰਬਰ ਆਉਂਦਾ ਹੈ। ਵਿਦੇਸ਼ੀਆਂ ’ਚ ਮੌਤਾਂ ਦਾ ਇਹ ਅੰਕੜਾ ਕੁੱਲ ਅਬਾਦੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਚਾਂਦ ਨਾਗਪਾਲ ਨੇ ਕਿਹਾ ਕਿ ਸਰਕਾਰ ਨੂੰ ਸਾਰੇ ਲੋਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲੋੜੀਂਦੇ ਕਦਮ ਉਠਾਉਣੇ ਚਾਹੀਦੇ ਹਨ। 

ਸਲੋਹ ਤੋਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਦੀ ਨਾਨੀ ਦੀ ਕੋਰੋਨਾ ਨਾਲ ਮੌਤ

ਲੰਡਨ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਸਲੋਹ ਤੋਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਦੇ ਨਾਨੀ ਬੀਬੀ ਜਗੀਰ ਕੌਰ ਜੋ ਕੇ ਤਕਰੀਬਨ 86 ਵਰ੍ਹਿਆਂ ਦੇ ਸਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਯੂ. ਕੇ. ਪ੍ਰਸਿੱਧ ਸਿੱਖ ਆਗੂ ਰਾਮ ਸਿੰਘ ਦੇ ਧਰਮ ਪਤਨੀ ਸਨ ਤੇ ਕੈਂਟ ਇਲਾਕੇ ਦੇ ਸ਼ਹਿਰ ਗ੍ਰੇਵਜ਼ੈਂਡ ਵਿਖੇ ਰਹਿ ਰਹੇ ਸਨ। ਉਹਨਾਂ ਦਾ ਪਿਛਲਾ ਪਿੰਡ ਜੰਡਿਆਲੀ ਜ਼ਿਲ੍ਹਾ ਨਵਾਂ ਸ਼ਹਿਰ ਹੈ। ਉਨ੍ਹਾਂ ਦੇ 3 ਬੇਟੇ ਹਰਵਿੰਦਰ ਸਿੰਘ ਬਨਿੰਗ, ਰਾਵਿੰਦਰ ਸਿੰਘ ਬਨਿੰਗ, ਸਤਵਿੰਦਰ ਸਿੰਘ ਬਨਿੰਗ ਅਤੇ ਦੋ ਬੇਟੀਆਂ ਸਵ: ਤਲਵਿੰਦਰ ਕੌਰ ਚੱਠਾ ਤੇ ਦਲਵਿੰਦਰ ਕੌਰ ਢੇਸੀ ਸਨ। ਮਾਤਾ ਜਗੀਰ ਕੌਰ ਨੂੰ ਪਰਿਵਾਰ ਵਲੋਂ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ। ਐਮ. ਪੀ. ਢੇਸੀ ਨੇ ਕਿਹਾ ਕਿ ਅਸੀਂ ਨਾਨੀ ਨੂੰ ਆਖਰੀ ਵਾਰ ਕੰਧਾ ਵੀ ਨਹੀਂ ਦੇ ਸਕੇ। ਜ਼ਿਕਰਯੋਗ ਹੈ ਕਿ ਮਾਤਾ ਜਗੀਰ ਕੌਰ ਦੀ ਮੌਤ ਦੋ ਹਫ਼ਤੇ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਦੇ ਕੋਵਿਡ 19 ਦੀ ਰਿਪੋਰਟ ਮੌਤ ਤੋਂ ਬਾਅਦ ਆਈ ਹੈ। ਇਸ ਮੌਕੇ ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ, ਸ ਅਮਨਜੀਤ ਸਿੰਘ ਅਦਾਰਾ ਜਨ ਸਕਤੀ ਨਿਉਜ , ਗ੍ਰੇਵਜ਼ੈਂਡ ਗੁਰੂ ਘਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਦਵਿੰਦਰ ਸਿੰਘ ਮੁਠੱਡਾ, ਨਰਿੰਦਰਜੀਤ ਸਿੰਘ ਥਾਂਦੀ, ਪਰਮਿੰਦਰ ਸਿੰਘ ਮੰਡ, ਸ ਗੁਰਮੇਲ ਸਿੰਘ ਮੱਲੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ,ਗਿਆਨੀ ਅਮਰੀਕ ਸਿੰਘ ਰਾਠੌਰ , ਸ ਸੁਖਦੇਵ ਸਿੰਘ ਗਰੇਵਾਲ , ਸ ਕੁਲਦੀਪ ਸਿੰਘ ਮੱਲੀ, ਸਾਬਕਾ ਐਮ ਪੀ ਫਾਜ਼ਲ ਰਸੀਦ ਵਾਰਿਗਟਨ ਅਤੇ ਸਲੋਹ ਗੁਰਦੁਆਰਾ ਕਮੇਟੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਆਹ! ਸੁਨੇਹਾ ✍️ ਸਲੇਮਪੁਰੀ ਦੀ ਚੂੰਢੀ

ਆਹ! ਸੁਨੇਹਾ

ਕੋਰੋਨਾ ਦੇ ਚੱਲਦਿਆਂ!

ਗਰੀਬੀ ਨਾਲ ਲੜਦਿਆਂ!

ਫਿਰ ਵੀ ਤਾਂ ਚੇਤੰਨ ਹੈ,

ਮਾਂ ਨੇ ਪੁੱਤ ਲਈ ਬਣਾਇਆ

ਇਹ ਮਾਸਕ-

ਸਾਰਿਆਂ ਨਾਲੋਂ ਭਿੰਨ ਹੈ!

(ਇਹ ਤਸਵੀਰ ਤਾਂ ਪਤਾ ਨਹੀਂ ਕਿਸ ਫੋਟੋਗ੍ਰਾਫਰ ਦੁਆਰਾ ਖਿੱਚੀ ਹੋਈ ਹੈ,ਪਰ ਮੌਜੂਦਾ ਹਾਲਾਤਾਂ ਲਈ ਜੋ ਸੁਨੇਹਾ ਦੇ ਰਹੀ ਹੈ, ਅਨਿੱਖੜਵਾਂ ਅਤੇ ਪ੍ਰਭਾਵਸ਼ਾਲੀ ਹੈ।)

-ਸੁਖਦੇਵ ਸਲੇਮਪੁਰੀ

09780620233

ਤਖਤਾ  ‘ਤੇ ਫਸੇ ਸ਼ਰਧਾਲੂ ਯਾਤਰੀ ਅਤੇ ਭਾਂਡਾ ਭੰਨ ਕੇ ਪਾਸੇ ਹੋਣ ਦਾ ਰੁਝਾਨ...✍️ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਲਗਭਗ ਹਜਾਰਾ ਦੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਯਾਤਰਾ ‘ਤੇ ਗਏ ਸਨ ਪ੍ਰੰਤੂ ਤਾਲਾਬੰਦੀ ਦੇ ਚੱਲਦਿਆਂ ਉੱਥੇ ਹੀ ਫਸਕੇ ਰਹਿ ਗਏ ਹਨ। ਇਹਨਾਂ ਯਾਤਰੀਆਂ ਵਿਚ ਬਜੁਰਗ, ਬੀਬੀਆਂ ਤੇ ਛੋਟੇ ਬੱਚੇ ਵੀ ਸ਼ਾਮਿਲ ਨੇ, ਜੋ ਹੁਣ ਬੇਹੱਦ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਾਂ ਦੇ ਸਥਾਨਕ ਮੈਂਬਰ ਵੀ ਪਰੇਸ਼ਾਨ ਹਨ।ਇਹਨਾਂ ਯਾਤਰੂਆਂ ਵਿਚ ਬਹੁਤਿਆਂ ਦੀ ਜ਼ਿੰਦਗੀ ਦਵਾਈਆਂ ‘ਤੇ ਨਿਰਭਰ ਹੈ ਤੇ ਦਵਾਈਆਂ ਖਤਮ ਹੋ ਜਾਣ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਖੇਤੀ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਦਾਰੋਮਦਾਰ ਖੇਤੀ ‘ਤੇ ਹੀ ਨਿਰਭਰ ਹੈ। ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਘਰ ਵਾਪਸੀ ਦੀ ਕੋਈ ਆਸ ਬੱਝਦੀ ਦਿਖਾਈ ਨਹੀਂ ਦਿੰਦੀ,ਜੇਕਰ ਕਣਕ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਪੀੜਤ ਕਿਸਾਨਾਂ ਦਾ ਜੀਣਾਂ ਮੁਸ਼ਕਲ ਹੋ ਜਾਵੇਗਾ ।ਪੀੜਤ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਵੀ ਸਹਿਮ ਦੇ ਮਾਹੌਲ ਵਿਚ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਬੇਹੱਦ ਤਾਂਘ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਸਾਰੇ ਯਾਤਰੀਆਂ ਦੀ ਘਰ ਵਾਪਸੀ ਲਈ ਮਹਾਂਰਾਸ਼ਟਰ ਸਰਕਾਰ ਅਤੇ ਕੇਂਦਰੀ ਸਰਕਾਰ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।ਵਾਪਸੀ ਉਪਰੰਤ ਯਾਤਰੀਆਂ ਦੇ ਮੁੱਢਲੇ ਚੈਕਅਪ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਵਿਚ ਭੇਜਿਆ ਜਾਵੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਮੰਤਰਾਲੇ ਨੂੰ ਤਿੰਨ ਹਫ਼ਤਿਆਂ ਤੋਂ ਤਖ਼ਤ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਪਟਨਾ ਸਾਹਿਬ, ਪਟਨਾ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਬੰਧ ਕਰਨ ਲਈ ਆਖਣ।ਪ੍ਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਹਜ਼ੂਰ ਸਾਹਿਬ ਵਿਖੇ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਅਤੇ ਪਟਨਾ ਸਾਹਿਬ ਵਿਖੇ ਕਰੀਬ 2 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ। ਉਹਨਾਂ ਕਿਹਾ ਕਿ ਤਾਲਾਬੰਦੀ ਵਿਚ ਵਾਧਾ ਹੋਣ ਕਰਕੇ ਇਹਨਾਂ ਸ਼ਰਧਾਲੂਆਂ, ਜਿਹਨਾਂ ਵਿਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ, ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਦੋਵੇਂ ਸਥਾਨਾਂ ਉੱਤੇ ਉਹ ਗੁਰਦੁਆਰਾ ਸਾਹਿਬ ਅੰਦਰ ਬੰਦ ਹੋ ਕੇ ਰਹਿ ਗਏ ਹਨ ਭਾਂਵੇ ਗੁਰਦੁਆਰਾ ਪ੍ਬੰਧਕਾਂ ਵੱਲੋਂ ਓਹਨਾ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਉਥੋਂ ਨਿਕਾਲਣ ਦਾ ਪ੍ਰਬੰਧ ਕਰੇ। ਐੱਸਜੀਪੀਸੀ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਆਪਣੀ ਸਰ੍ਹਾਂ ਦੇਣ ਲਈ ਵੀ ਤਿਆਰ ਹੈ। ਕੇਂਦਰ ਵਲੋਂ 24 ਮਾਰਚ ਦੀ ਰਾਤ ਤੋਂ ਸਾਰੇ ਘਰੇਲੂ ਉਡਾਨਾਂ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਇਨ੍ਹਾਂ ਸ਼ਰਧਾਲੂਆਂ ਲਈ ਹੋਰ ਸਮੱਸਿਆਵਾਂ ਖੜੀਆਂ ਹੋ ਗਈਆਂ ਸਨ। ਇਸੇ ਤਰਾਂ ਅਕਾਲ ਤਖਤ ਦੇ ਜੱਥੇਦਾਰ ਨੇ ਵੀ ਸ਼ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਕੁਝ ਕਰਨ ਲਈ ਕਿਹਾ ਹੈ। ਪਰ ਸਾਨੂੰ ਇਹ ਸਮਝ ਨਹੀਂ ਆਈ ਕਿ ਸ਼ਰੋਮਣੀ ਕਮੇਟੀ ਪਹਿਲਾਂ ਪੰਜਾਬ ਸਰਕਾਰ ਨੂੰ ਕਹਿਕੇ ਪੱਲਾ ਝਾੜਨ ਦੀ ਬਜਾਏ ਸਿੱਧਾ ਕੇਂਦਰ ਸਰਕਾਰ ਦੇ ਮੰਤਰਾਲੇ ਨਾਲ ਸੰਪਰਕ ਕਿਉਂ ਨਹੀਂ ਕਰਦੀ । ਇਹ ਵੀ ਤਾਂ ਕੀਤਾ ਜਾ ਸਕਦਾ ਹੈ ਸ਼ਰੋਮਣੀ ਕਮੇਟੀ ਕੇਂਦਰ ਸਰਕਾਰ ਨੂੰ ਕਹੇ ਉਹ ਜਿੰਨੀਆਂ ਵੀ ਚਾਹੀਦੀਆਂ ਹੋਣ ਬੱਸਾਂ ਭੇਜਣ ਲਈ ਤਿਆਰ ਹੈ। ਨਾਲ ਹੀ ਡਾਕਟਰ ਅਤੇ ਸਿਹਤ ਕਾਮਿਆਂ ਦਾ ਵੀ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ ਜੋ ਯਾਤਰੀਆਂ ਨੂੰ ਟੈਸਟ ਕਰਕੇ ਬੱਸਾਂ ਵਿੱਚ ਚੜਾਉਣ ਅਤੇ ਬੱਸਾਂ ਵਿੱਚ ਵੀ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਦੀ ਬਜਾਏ ਸੰਬੰਧਿਤ ਮੰਤਰਾਲੇ ਨਾਲ ਗੱਲ ਕਰਨੀ ਚਾਹੀਦੀ ਹੈ। ਸਵਾਲ ਇਹ ਹੈ ਕਿ ਹਰ ਕੋਈ ਬਿਆਨ ਦੇ ਕੇ ਪੱਲਾ ਝਾੜ ਕੇ ਪਾਸੇ ਹੋ ਜਾਂਦਾ ਹੈ ਪਰ ਅਮਲੀ ਤੌਰ ਤੇ ਕੁਝ ਨਹੀਂ ਕਰਦਾ। ਅਸੀਂ ਸਮਝਦੇ ਹਾ ਕਿ ਇਹ ਲੋਕ ਧਾਰਮਿਕ ਯਾਤਰੀ ਹਨ ਅਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਜ਼ਿਆਦਾ ਸ਼ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਬਣਦੀ ਹੈ ਤੇ ਉਸਨੂੰ ਪੰਜਾਬ ਸਰਕਾਰ ਨੂੰ ਕਹਿਣ ਦੀ ਬਜਾਏ ਖ਼ੁਦ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਹਰ ਵਾਰ ਭਾਂਡਾ ਦੂਸਰਿਆਂ ਤੇ ਨਹੀਂ ਭੰਨਣਾ ਚਾਹੀਦਾ।
✍️ਅਮਰਜੀਤ ਸਿੰਘ ਗਰੇਵਾਲ

ਵਿਸ਼ਵ ਧਰਤੀ ਦਿਵਸ ਤੇ ਵਿਸੇਸ-

ਅੱਜ ਵਿਸ਼ਵ ਧਰਤੀ ਦਿਵਸ ਵਿਸੇਸ ਯੋਗਦਾਨ ਵਲੋਂ -   ✍️ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ II  ਵਿਸ਼ਵ ਧਰਤੀ ਦਿਵਸ ✍️ਹਰਨਰਾਇਣ ਸਿੰਘ ਮੱਲੇਆਣਾ  II ਸਲੇਮਪੁਰੀ ਦੀ ਚੂੰਢੀ✍️ ਸੁਖਦੇਵ ਸਿੰਘ ਸਲੇਮਪੁਰੀ II ਚੰਦ ਅਤੇ ਤਾਰੇ✍️ ਅਮਰਜੀਤ ਸਿੰਘ ਗਰੇਵਾਲ II ਦੁਨੀਆ ਵਿੱਚ ਵਸਣ ਵਾਲੀ ਲੁਕਾਈ ਨੂੰ ਸੁਨੇਹਾ✍️ ਅਮਨਜੀਤ ਸਿੰਘ ਖਹਿਰਾ II ਵਿਸੇਸ ਸੇਵਾਮਾ _ਮਨਜਿੰਦਰ ਸਿੰਘ ਗਿੱਲ

 

 

 

ਇੰਗਲੈਂਡ ਦੀਆਂ 21 ਲੈਬ  ਬਣਾ ਰਹੀਆਂ  ਕੋਰੋਨਾ ਸੰਜੀਵਨੀ ਬੂਟੀ

ਕਰੋਨਾ ਟੀਕਾ ਬਣਾਉਣ ਵਿੱਚ ਇਸ ਮਹੀਨੇ ਮਿਲ ਸਕਦੀ ਹੈ ਸਫਲਤਾ

ਲੰਡਨ ,ਅਪ੍ਰੈਲ 2020 -(ਰਾਜਵੀਰ ਸਮਰਾ)-

 ਕੋਵਿਡ-19 ਦੇ ਪੁਖਤਾ ਇਲਾਜ ਲਈ ਸਾਰੇ ਦੇਸ਼ਾਂ ਦੀਆਂ ਲੈਬਜ਼ ਕਿਰਿਆਸ਼ੀਲ ਹਨ। ਭਾਰਤ ਵਿਚ ਵੀ ਤਿੰਨ ਅਹਿਮ ਸਰਕਾਰੀ ਸੋਧ ਸੰਸਥਾਵਾਂ ਇਸ 'ਤੇ ਕੰਮ ਕਰ ਰਹੀਆਂ ਹਨ। ਚੀਨ ਵਿਚ ਹਿਊਮਨ ਟੈਸਟਿੰਗ ਸ਼ੁਰੂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਵੀ ਕੋਰੋਨਾ ਇਲਾਜ ਲਈ ਟੀਕਾ ਬਣਾਉਣ ਵਿਚ ਮਾਹਰ ਲੱਗੇ ਹੋਏ ਹਨ। ਬ੍ਰਿਟੇਨ ਨੇ ਤਾਂ ਪੂਰਾ ਟਾਸਕ ਫੋਰਸ ਹੀ ਲਗਾ ਦਿੱਤਾ ਹੈ। 

ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਜਾਨਵਰਾਂ 'ਤੇ ਕੋਰੋਨਾ ਦਾ ਕੀ ਅਸਰ ਹੈ। ਹਾਲਾਂਕਿ ਵੁਹਾਨ ਤੋਂ ਲੈ ਕੇ ਇੰਗਲੈਂਡ ਤੱਕ ਦੀਆਂ ਲੈਬਜ਼ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਈਬੋਲਾ ਦਾ ਟੀਕਾ ਪੰਜ ਸਾਲ ਦੀ ਰਿਸਰਚ ਮਗਰੋਂ ਬਣਿਆ ਸੀ। ਇਸ ਵਾਰ ਸਾਰੀ ਦੁਨੀਆ ਬੁਰੀ ਸਥਿਤੀ ਵਿਚੋਂ ਲੰਘ ਰਹੀ ਹੈ। ਦੋ ਸਾਲ ਦੇ ਕਲੀਨੀਕਲ ਟਰਾਇਲ ਨੂੰ ਦੋ ਮਹੀਨਿਆਂ ਵਿਚ ਪੂਰਾ ਕਰਨ ਲਈ ਤਿਆਰੀਆਂ ਹੋ ਰਹੀਆਂ ਹਨ। 

 

 

ਇੰਗਲੈਂਡ ਦੀਆਂ 21 ਲੈਬਜ਼ ਵਿਚ  ਨਵੇਂ ਰਿਸਰਚ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ। ਇਸ ਲਈ ਇੰਗਲੈਂਡ ਦੀ ਸਰਕਾਰ ਨੇ 104 ਕਰੋੜ ਪੌਂਡ ਦੀ ਰਾਸ਼ੀ ਮੁਹੱਈਆ ਕਰਵਾਈ ਹੈ। ਆਕਸਫੋਰਡ ਯੂਨੀਵਰਸਿਟੀ ਵਿਚ 10 ਲੱਖ ਟੀਕਿਆਂ ਦੀ ਡੋਜ਼ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਖੁਦ ਕੋਵਿਡ-19 ਦੇ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਸਿਹਤਯਾਬ ਹਨ। ਮੀਡੀਆ ਰਿਪੋਰਟਾਂ ਮੁਤਾਬਕ ਟੀਕਾ ਬਣਾਉਣ ਲਈ ਤੈਅ ਪ੍ਰੋਟੋਕੋਲ ਤੋਂ ਪਹਿਲਾਂ ਹੀ ਇਸ ਦੀ ਹਿਊਮਨ ਟੈਸਟਿੰਗ ਦੀ ਤਿਆਰੀ ਚੱਲ ਰਹੀ ਹੈ। ਜਾਣਕਾਰਾਂ ਮੁਤਾਬਕ ਖੁਦ ਆਕਸਫੋਰਡ ਦੇ ਰਿਸਰਚਰਜ਼ ਨੂੰ ਪਤਾ ਨਹੀਂ ਕਿ ਟੀਕਾ ਕਿੰਨਾ ਕੁ ਕਾਰਗਰ ਹੋਵੇਗਾ। 

ਆਕਸਫੋਰਡ ਯੂਨੀਵਰਸਿਟੀ ਵਿਚ ਜੇਨਰ ਇੰਸਟੀਚਿਊਟ ਦੇ ਪ੍ਰੋਫੈਸਰ ਆਡਰੀਅਨ ਹਿਲ ਕਹਿੰਦੇ ਹਨ ਕਿ ਅਸੀਂ ਕਿਸੇ ਵੀ ਕੀਮਤ 'ਤੇ ਸਤੰਬਰ ਤੱਕ 10 ਲੱਖ ਡੋਜ਼ ਤਿਆਰ ਕਰਨਾ ਚਾਹੁੰਦੇ ਹਾਂ। ਇਕ ਵਾਰ ਟੀਕੇ ਦੀ ਸਮਰੱਥਾ ਦਾ ਪਤਾ ਲੱਗ ਜਾਵੇ ਤਾਂ ਉਸ ਨੂੰ ਵਧਾਉਣ 'ਤੇ ਬਾਅਦ ਵਿਚ ਕੰਮ ਹੋ ਸਕਦਾ ਹੈ। ਇਹ ਸਪੱਸ਼ਟ ਹੈ ਕਿ ਪੂਰੀ ਦੁਨੀਆ ਨੂੰ ਕਰੋੜਾਂ ਡੋਜ਼ ਦੀ ਜ਼ਰੂਰਤ ਪੈਣ ਵਾਲੀ ਹੈ। ਫਿਲਹਾਲ ਤਾਂ ਸੋਸ਼ਲ ਡਿਸਟੈਂਸਿੰਗ ਹੀ ਇਸ ਦਾ ਹੱਲ ਹੈ। ਡਬਲਿਊ. ਐੱਚ. ਓ. ਦਾ ਪ੍ਰੋਟੋਕਾਲ

ਆਮ ਤੌਰ 'ਤੇ ਟੀਕਾ ਤਿਆਰ ਕਰਨ ਦਾ ਪ੍ਰੋਟੋਕਾਲ 12 ਤੋਂ 18 ਮਹੀਨਿਆਂ ਤੱਕ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਗਾਈਡਲਾਈ ਵੀ ਇਹ ਹੀ ਕਹਿੰਦੀ ਹੈ। ਬ੍ਰਿਟੇਨ ਦੇ ਚੀਫ ਮੈਡੀਕਲ ਐਡਵਾਇਜ਼ਰ ਕ੍ਰਿਸ ਵ੍ਹਿਟੀ ਕਹਿੰਦੇ ਹਨ ਕਿ ਸਾਡੇ ਦੇਸ਼ ਵਿਚ ਦੁਨੀਆ ਦੇ ਮਸ਼ਹੂਰ ਟੀਕਾ ਮਾਹਰ ਹਨ ਤੇ ਕੋਰੋਨਾ ਦਾ ਤੋੜ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।

ਹੈਡਸਫਿਲਡ ਦੇ ਫ਼ਾਰ ਟਾਊਨ ਗੁਰਦਵਾਰਾ ਸਾਹਿਬ ਵਲੋਂ 5000 ਪੌਂਡ NHS ਨੂੰ ਦਾਨ

ਸਿੰਘ ਸਭਾ ਗੁਰਦਵਾਰਾ ਸਾਹਿਬ ਹੈਡਸਫਿਲਡ ਵਾਲਿਆ ਵਲੋਂ NHS ਦੀ ਕੀਤੀ ਮਾਇਆ ਨਾਲ ਮਦਦ

ਹੈਡਸਫਿਲਡ, ਯੌਰਕਸਾਇਰ/ਯੂ ਕੇ, ਅਪ੍ਰੈਲ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਜੇ ਸਿੱਖ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਮਨਮੋਹਣਿਆ ਬਣਾਉਣੀਆਂ ਜਾਣਦੇ ਹਨ ਉਸ ਦੇ ਨਾਲ ਉਹ ਆਪਣਾ ਫਰਜ ਵੀ ਕਦੇ ਨਹੀਂ ਭੁਲਦੇ। ਖਬਰ ਹੈ ਗੁਰਦਵਾਰਾ ਸਾਹਿਬ ਫ਼ਾਰ ਟਾਊਨ ਹੈਡਸਫਿਲਡ ਦੀ ਜਿਸ ਦੀ ਸੰਗਤ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਮਿਸ਼ਨ ਜਰੂਰਤ ਮੰਦਾ ਲਈ ਦਸਵੰਧ ਦੀ ਪ੍ਰਥਾ ਤੇ ਪਹਿਰਾ ਦਿੱਦਿਆ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ 5000 ਪੌਂਡ ਨੈਸ਼ਨਲ ਹੈਲਥ ਸ੍ਰਵਸੀਜ ਨੂੰ ਦਿਤੇ ।ਉਸ ਸਮੇ ਮੁੱਖ ਸੇਵਾਦਾਰ ਸ ਮਨਜੀਤ ਸਿੰਘ  ਜੀ ਨੇ ਦਸਿਆ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਅੱਗੇ ਵੀ ਜਾਰੀ ਰਹੇਗਾ । ਉਹਨਾਂ ਗੁਰਦਵਾਰਾ ਸਾਹਿਬ ਵਿਖੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਵੀ ਕੀਤੀ।ਅਤੇ ਨਾਲ ਹੀ ਹੈਡਸਫਿਲਡ ਦੇ NHS ਦੇ ਵਰਕਰਾਂ ਵਲੋਂ ਚਿੱਠੀ ਲਿਖ ਕੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਗੁਰੂ ਸਾਹਿਬ ਜੀ ਦੇ ਅਸਥਾਨ

ਗੁਰਦੁਆਰਾ ਸਾਹਿਬ ਦੀ ਇਮਾਰਤ

 

ਲੰਗਰ ਹਾਲ ਦੀ ਇਮਾਰਤ

5000 ਪੌਂਡ ਦਾ NHS ਲਈ ਚੈਕ

ਪ੍ਰਧਾਨ ਅਤੇ ਹੋਰ ਸੇਵਾਦਾਰ NHS ਵਰਕਰਾਂ ਨੂੰ ਚੈਕ ਦੇਣ ਸਮੇਂ

NHS ਵਲੋਂ ਵਿਸੇਸ ਚਿੱਠੀ ਜਿਸ ਰਾਹੀਂ ਕੀਤਾ ਗਿਆ ਧੰਨਵਾਦ