ਲੰਡਨ,ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਕੋਰੋਨਾ ਸੰਕਟ ਕਾਰਨ ਉਡਾਣਾਂ ਰੱਦ ਹੋਣ ਤੋਂ ਪਰੇਸ਼ਾਨ ਬ੍ਰਿਟਿਸ਼ ਏਅਰਵੇਜ਼ ਨੂੰ ਆਪਣੇ ਮੁਲਾਜ਼ਮਾਂ 'ਚ ਇਕ ਚੌਥਾਈ ਤੋਂ ਜ਼ਿਆਦਾ ਦੀ ਕਟੌਤੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਬ੍ਰਿਟਿਸ਼ ਏਅਰਵੇਜ਼ ਦੀ ਪੇਰੈਂਟ ਕੰਪਨੀ IAG ਨੇ ਮੰਗਲਵਾਰ ਨੂੰ CNN ਵੱਲੋਂ ਪ੍ਰਕਾਸ਼ਿਤ ਇਕ ਬਿਆਨ 'ਚ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਇਕ ਪੁਨਰਗਠਨ ਪ੍ਰੋਗਰਾਮ ਬਾਰੇ ਮਜ਼ਦੂਰ ਸੰਘਾਂ ਨੂੰ ਸੂਚਿਤ ਕਰ ਰਿਹਾ ਹੈ ਜੋ ਜ਼ਿਆਦਾਤਰ ਮੁਲਾਜ਼ਮਾਂ ਨੂੰ ਪ੍ਰਭਾਵਿਤ ਕਰੇਗਾ ਤੇ ਜਿਸ ਨਾਲ ਕਰੀਬ 12,000 ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।
IAG ਜਿਸ ਵਿਚ ਸਪੈਨਿਸ਼ ਏਅਰਲਾਈਨ Iberia ਵੀ ਸ਼ਾਮਲ ਹੈ, ਉਸ ਨੇ ਕਿਹਾ ਕਿ ਉਸ ਦੀ ਪਹਿਲੀ ਤਿਮਾਹੀ ਦੇ ਮਾਲੀਆ 'ਚ 4.6 ਅਰਬ ਯੂਰੋ (5 ਅਰਬ ਡਾਲਰ) ਨਾਲ 13 ਫ਼ੀਸਦੀ ਦੀ ਗਿਰਾਵਟ ਆਈ ਹੈ ਜਿਸ ਨਾਲ ਉਨ੍ਹਾਂ ਨੂੰ 535 ਕਰੋੜ ਯੂਰੋ (579 ਕਰੋੜ ਯੂਰੋ) ਦਾ ਘਾਟਾ ਪਿਆ। ਏਅਰਲਾਈਨ ਸਮੂਹ ਨੇ ਚਿਤਾਵਨੀ ਦਿੱਤੀ ਕਿ ਦੂਸਰੀ ਤਿਮਾਹੀ 'ਚ ਕਾਫ਼ੀ ਨੁਕਸਾਨ ਹੋਵੇਗਾ ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ 2019 'ਚ ਯਾਤਰੀਆਂ ਦੀ ਮੰਗ ਦੀ ਪੂਰਤੀ 'ਚ ਕਈ ਸਾਲ ਲੱਗਣਗੇ।
ਇਹ ਚਿਤਾਵਨੀ ਏਅਰਲਾਈਨ ਸਮੂਹ ਲੁਫਥਾਂਸਾ ਵੱਲੋਂ ਲਿਆ ਗਿਆ ਇਕ ਸਮਾਨ ਫ਼ੈਸਲਾ ਹੈ, ਜੋ ਜਰਮਨੀ, ਸਵਿਟਜ਼ਰਲੈਂਡ, ਆਸਟ੍ਰੀਆ ਤੇ ਬੈਲਜੀਅਮ 'ਚ ਰਾਸ਼ਟਰੀ ਵਾਹਕ ਦਾ ਮਾਲਕ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਉਸ ਨੇ ਐਲਾਨ ਕੀਤਾ ਕਿ ਉਹ ਨੌਕਰੀਆਂ 'ਚ ਕਟੌਤੀ ਕਰ ਰਿਹਾ ਹੈ। ਲੁਫਥਾਂਸਾ ਨੇ ਕਿਹਾ ਕਿ ਹਵਾਈ ਯਾਤਰਾ ਲਈ ਦੁਨੀਆ ਭਰ 'ਚ ਮੰਗ ਉਭਰਣ 'ਚ ਕਈ ਸਾਲ ਲੱਗਣਗੇ।
ਬ੍ਰਿਟਿਸ਼ ਏਅਰਵੇਜ਼ ਦੇ ਸੀਈਓ ਐਲੇਕਸ ਕਰੂਜ਼ ਨੇ CNN ਬਿਜ਼ਨੈੱਸ ਨੂੰ ਜਾਰੀ ਕੀਤੇ ਗਏ ਇਕ ਪੱਤਰ 'ਚ ਕਿਹਾ ਕਿ ਜੋ ਅਸੀਂ ਇਕ ਏਅਰਲਾਈਨ ਦੇ ਰੂਪ 'ਚ ਸਾਹਮਣਾ ਕਰ ਰਹੇ ਹਾਂ, ਉਹ ਹੁਣ ਕੋਈ ਆਮ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਬ੍ਰਿਟਿਸ਼ ਏਅਰਵੇਜ਼ ਨੇ ਹੀਥਰੋ ਏਅਰਪੋਰਟ ਤੋਂ ਸਿਰਫ਼ ਮੁੱਠੀ ਭਰ ਜਹਾਜ਼ ਉਡਾਏ। ਇਕ ਨਾਰਮਲ ਦਿਨ 'ਚ ਅਸੀਂ 300 ਤੋਂ ਜ਼ਿਆਦਾ ਉਡਾਣਾਂ ਭਰਦੇ ਹਾਂ।
ਫਲਾਈਟ ਰੱਦ ਹੋਣ 'ਤੇ ਦੇਸ਼ਵਿਆਪੀ ਲਾਕਡਾਊਨ ਨਾਲ ਦੁਨੀਆ ਭਰ ਦੀਆਂ ਏਅਰਲਾਈਨ ਕੰਪਨੀਆਂ 'ਤੇ ਦਿਵਾਲੀਆ ਹੋਣ ਦਾ ਖ਼ਤਰਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਅਨੁਸਾਰ ਵਧਦੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਇਸ ਸਾਲ 55 ਫ਼ੀਸਦੀ ਜਾਂ 314 ਅਰਬ ਅਮਰੀਕੀ ਡਾਲਰ ਮਾਲੀਆ ਘਾਟਾ ਵਧ ਸਕਦਾ ਹੈ।