You are here

ਯੁ.ਕੇ.

ਯੂ. ਕੇ. ਦੇ ਸ਼ਹਿਰ ਕਵੈਂਟਰੀ ਦੀ ਨਦੀ 'ਚੋਂ ਮਿਲੇ ਸੰਸਕਿ੍ਤ ਉੱਕਰੇ ਪਾਸੇ

ਕਵੈਂਟਰੀ/ਯੂ ਕੇ, ਮਈ 2020 ( ਗਿਆਨੀ ਰਾਵਿਦਾਰਪਾਲ ਸਿੰਘ)-ਇੰਗਲੈਂਡ ਦੇ ਸ਼ਹਿਰ ਕਵੈਂਟਰੀ ਦੀ ਸੋਵੇ ਨਦੀ 'ਚੋਂ 60 ਵਿਲੱਖਣ ਕਿਸਮ ਦੇ ਪਾਸੇ (ਕਿਊਬ) ਮਿਲੇ ਹਨ, ਜਿਨ੍ਹਾਂ 'ਤੇ ਸੰਸਕਿ੍ਤ 'ਚ ਹਿੰਦੂ ਮੱਤ ਦੇ ਅੱਖਰ ਉੱਕਰੇ ਹੋਏ ਹਨ¢ ਇਹ ਪਾਸੇ ਫਿਨਹਮ ਦੇ ਰਹਿਣ ਵਾਲੇ 38 ਸਾਲਾ ਵਿਲ ਰੀਡ ਨੂੰ ਤੇ ਉਸ ਦੇ ਦੋ ਬੇਟਿਆਂ ਨੂੰ ਲੱਭੇ ਹਨ¢ ਉਹ ਚੁੰਬਕ ਦੀ ਮਦਦ ਨਾਲ ਨਦੀ 'ਚੋਂ ਕੁਝ ਲੱਭਣ ਦਾ ਯਤਨ ਰਹੇ ਸਨ, ਜਦੋਂ ਉਨ੍ਹਾਂ ਨੂੰ ਇਹ ਪਾਸੇ ਮਿਲੇ¢ ਵਿਲ ਰੀਡ ਨੂੰ ਵਿਸ਼ਵਾਸ ਹੈ ਕਿ ਇਹ ਪਾਸੇ ਹਿੰਦੂ ਮੱਤ ਦੀਆਂ ਪ੍ਰਾਰਥਨਾ ਦੀਆਂ ਰਸਮਾਂ ਨਾਲ ਜੁੜੇ ਹੋਏ ਹਨ¢ ਇਨ੍ਹਾਂ ਦਾ ਆਕਾਰ ਬਹੁਤ ਛੋਟਾ ਹੈ ਤੇ ਪਾਸਿਆਂ 'ਤੇ ਤਸਵੀਰਾਂ ਤੇ ਸੰਸਕਿ੍ਤ ਵਿਚ ਕੁਝ ਅੱਖਰ ਲਿਖੇ ਹੋਏ ਹਨ

ਢੇਸੀ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਸੰਸਦ 'ਚ ਉਠਾਇਆ

 

ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)-ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂ.ਕੇ. ਸਰਕਾਰ ਵਲੋਂ 1 ਜੂਨ ਨੂੰ ਸਕੂਲ ਖੋਲ੍ਹੇ ਜਾਣ ਦੇ ਐਲਾਨ ਨੂੰ ਲੈ ਕੇ ਮਾਪਿਆਂ 'ਚ ਪੈਦਾ ਹੋਈ ਬੇਚੈਨੀ ਦੇ ਮੁੱਦੇ ਨੂੰ ਸੰਸਦ 'ਚ ਉਠਾਇਆ । ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਕੂਲ ਖੋਲ੍ਹੇ ਜਾਣ ਪਰ ਉਨ੍ਹਾਂ ਬੱਚਿਆਂ ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਸਵਾਲ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੋਜਨਾ ਤਿਆਰ ਕਰਨ ਲਈ ਯੂਨੀਅਨ ਤੇ ਹੋਰ ਸਬੰਧਿਤ ਧਿਰਾਂ ਨੂੰ ਇਸ ਯੋਜਨਾ 'ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ, ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਹੋ ਸਕੇ । ਉਨ੍ਹਾਂ ਕਿਹਾ ਕਿ ਸਕੂਲ ਉਦੋਂ ਹੀ ਖੋਲ੍ਹੇ ਜਾਣ ਜਦੋਂ ਦੋਵੇਂ ਪੱਖਾਂ ਤੋਂ ਸੁਰੱਖਿਆ ਦਾ ਭਰੋਸਾ ਹੋ ਜਾਵੇ ।  

ਕੋਰੋਨਾ ਵਾਇਰਸ ਦਾ ਆਗਊ ਪਤਾ ਲਗਾਉਣ ਲਈ ਕੁੱਤਿਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਮਾਨਚੈਸਟਰ, ਮਈ 2020 (ਏਜੰਸੀ)- ਬਰਤਾਨੀਆ ਸਰਕਾਰ ਵਲੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਦਾ ਅਗਾਊ ਪਤਾ ਲਗਾਉਣ ਲਈ ਵਿਸ਼ੇਸ਼ ਮੈਡੀਕਲ ਕੁੱਤਿਆ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਯੂ.ਕੇ. ਦੇ ਸਿਹਤ ਤੇ ਸਮਾਜਿਕ ਵਿਭਾਗ ਨੇ ਕਿਹਾ ਕਿ ਲੰਡਨ ਸਕੂਲ ਆਫ਼ ਹਾਈਜੀਨ ਐਾਡ ਟ੍ਰੋਪੀਕਲ ਮੈਡੀਸਨ (ਐਲ. ਐਸ. ਐਚ. ਟੀ. ਐਮ.) ਦੇ ਖੋਜਕਰਤਾਵਾਂ ਨੇ 'ਚੈਰਟੀ ਮੈਡੀਕਲ ਡਿਟੈਕਸ਼ਨ ਡੌਗਸ' ਤੇ ਡਰਹਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੋਜ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ, ਜਿਸ ਲਈ ਸਰਕਾਰ ਵਲੋਂ 5 ਲੱਖ ਪੌਡ (ਸਾਢੇ ਚਾਰ ਕਰੋੜ ਰੁਪਏ ਤੋਂ ਵੱਧ) ਦਾ ਫੰਡ ਮੁਹੱਇਆ ਕਰਵਾਇਆ ਗਿਆ ਹੈ । ਇਸ ਪ੍ਰੀਖਣ ਦੇ ਪਹਿਲੇ ਪੜਾਅ 'ਚ ਇਹ ਨਿਰਧਾਰਿਤ ਕੀਤਾ ਜਾਵੇਗਾ ਕਿ ਕੀ ਕੁੱਤੇ ਗੰਧ ਦੇ ਨਮੂਨਿਆਂ ਤੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਦਾ ਅਗਾਊਾ ਪਤਾ ਲਗਾਉਣ ਦੇ ਯੋਗ ਹਨ ਜਾਂ ਨਹੀਂ । ਜ਼ਿਕਰਯੋਗ ਹੈ ਕਿ ਉਕਤ ਸੰਸਥਾਵਾਂ ਵਲੋਂ ਪਹਿਲਾਂ ਹੀ ਕੈਂਸਰ, ਮਲੇਰੀਆ ਤੇ ਪਾਰੀਕਸਨ ਵਰਗੀਆਂ ਬਿਮਾਰੀਆਂ ਦਾ ਮਨੁੱਖੀ ਗੰਧ ਤੋਂ ਪਤਾ ਲਗਾਉਣ ਲਈ ਕੁੱਤਿਆ ਨੂੰ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ । ਯੂ.ਕੇ. ਦੇ ਖੋਜ ਤੇ ਨਵੀਨਤਾ ਮੰਤਰੀ ਲਾਰਡ ਬੈਥਲ ਨੇ ਕਿਹਾ ਕਿ ਬਾਇਓ-ਡਿਟੈਕਟਸ਼ਨ ਕੁੱਤੇ ਪਹਿਲਾਂ ਹੀ ਖਾਸ ਕੈਂਸਰਾਂ ਦਾ ਪਤਾ ਲਗਾ ਲੈਂਦੇ ਹਨ ਤੇ ਸਾਨੂੰ ਵਿਸ਼ਵਾਸ਼ ਹੈ ਕਿ ਉਕਤ ਪ੍ਰੀਖਣ ਸਾਡੀ ਵਿਆਪਕ ਟੈਸਟਿੰਗ ਰਣਨੀਤੀ ਦੇ ਹਿੱਸੇ ਵਜੋਂ ਤੇਜ਼ ਨਤੀਜੇ ਪ੍ਰਾਪਤ ਕਰਨ 'ਚ ਮੀਲ ਪੱਥਰ ਸਾਬਤ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਪ੍ਰੀਖਣ 'ਚ ਦੇਖਿਆ ਜਾਵੇਗਾ ਕਿ ਲਾਬਰਾਡੋਰ ਤੇ ਕਕਰ ਸਪੈਨਿਅਲਜ਼ ਦਾ ਮਿਸ਼ਰਣ ਕੁੱਤਿਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਜਾਂ ਨਹੀਂ | ਉਨ੍ਹਾਂ ਦੱਸਿਆ ਕਿ ਇਸ ਲਈ 6 ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤਿਆ ਦੀ ਚੋਣ ਕੀਤੀ ਗਈ ਹੈ ।  

ਭਾਰਤੀ ਮੂਲ ਦੀ ਪੱਤਰਕਾਰ ਨਾਲ ਬਦਸਲੂਕੀ

 

ਲੈਸਟਰ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ )-ਲੈਸਟਰ ਵਿਖੇ ਬੀ. ਬੀ. ਸੀ. ਦੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਧਮਕਾਉਣ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ 50 ਸਾਲ ਦੇ ਇਕ ਵਿਅਕਤੀ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਮਾ ਕੋਟੇਚਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਲਾਕਡਾਊਨ ਸਬੰਧੀ ਦਿੱਤੇ ਬਿਆਨ ਦੇ ਸਬੰਧ ਵਿਚ ਲੈਸਟਰ ਸ਼ਹਿਰ ਅੰਦਰ ਇਕ ਸ਼ੋਅ ਲਈ ਮਹਿਮਾਨਾਂ ਦੇ ਨਾਲ ਸੰਪਰਕ ਕਰ ਰਹੀ ਸੀ ਪਰ ਗ਼ਲਤ ਵਿਵਹਾਰ ਦੇ ਚੱਲਦੇ ਉਨ੍ਹਾਂ ਨੂੰ ਆਪਣਾ ਪ੍ਰਸਾਰਨ ਰੋਕਣਾ ਪਿਆ। ਜੌਹਨਸਨ ਨੇ ਕੋਵਿਡ-19 ਦੇ ਕਾਰਨ ਦੇਸ਼ 'ਚ ਕੀਤੀ ਤਾਲਾਬੰਦੀ ਨੂੰ ਹੌਲੀ-ਹੌਲੀ ਖ਼ਤਮ ਕਰਨ ਦੇ ਵਿਸ਼ੇ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਬੀ. ਬੀ. ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਸਾਡੀ ਪੱਤਰਕਾਰ, ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਅਤੇ ਮਹਿਮਾਨ ਪ੍ਰਸਾਰਨ ਦੀ ਤਿਆਰੀ ਕਰ ਰਹੀ ਸੀ ਉਦੋਂ ਉਨ੍ਹਾਂ ਦੇ ਨਾਲ ਨਸਲੀ ਸ਼ੋਸ਼ਣ ਦੀ ਘਟਨਾ ਵਾਪਰੀ ਹੈ। ਅਸੀਂ ਨਸਲਵਾਦ ਜਾਂ ਆਪਣੇ ਕਰਮਚਾਰੀਆਂ ਦੇ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ। ਘਟਨਾ ਦੀ ਸ਼ਿਕਾਇਤ ਲੈਸਟਰਸ਼ਾਇਰ ਦੀ ਪੁਲਸ ਨੂੰ ਕੀਤੀ ਗਈ, ਜਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਮਾਮਲੇ 'ਚ ਰਸੇਲ ਰਾਲਿੰਗਸਨ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਘਟਨਾ ਤੋਂ ਬਾਅਦ ਕੋਟੇਚਾ ਨੇ ਟਵੀਟ ਕੀਤਾ ਕਿ ਅਫ਼ਸੋਸ ਹੈ। ਇਕ ਵਿਅਕਤੀ ਨੇ ਮੇਰੇ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ ਅਤੇ ਰਾਸ਼ਟਰੀ ਸੰਕਟ ਦੀ ਰਿਪੋਰਟਿੰਗ ਨੂੰ ਬੰਦ ਕੀਤਾ ਗਿਆ। ਕੋਟੇਚਾ ਦੇ ਸਮਰਥਨ ਵਿਚ ਹਜ਼ਾਰਾਂ ਲੋਕ ਆਏ ਹਨ।  

ਲੰਡਨ ਚ ਯਾਤਰੀ ਦੇ ਥੁੱਕਣ ਤੋਂ ਬਾਅਦ ਬਿਮਾਰ ਹੋਈ ਰੇਲਵੇ ਕਰਮਚਾਰੀ ਦੀ ਕੋਰੋਨਾ ਕਾਰਨ ਮੌਤ

ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)-ਲੰਡਨ ਦੇ ਵਿਕਟੋਰੀਆ ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੀਆਂ 2 ਮਹਿਲਾਵਾਂ 'ਤੇ ਇਕ ਯਾਤਰੀ ਵਲੋਂ ਥੁੱਕ ਕੇ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਮਹਿਲਾਵਾਂ ਬਿਮਾਰ ਹੋ ਗਈਆਂ। ਜਿਸ 'ਚੋਂ ਬੇਲੀ ਮੁਜਿੰਗਾ ਨਾਮ ਦੀ 47 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਮੁਜਿੰਗਾ ਨੂੰ ਲੰਡਨ ਨੇ ਬਾਰਨੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਸ ਨੂੰ ਬਾਅਦ ਵਿਚ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ, ਪਰ ਆਖ਼ਿਰ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਉਸ ਦੇ ਪਤੀ ਲੁਸਾਂਬਾ ਨੇ ਦੱਸਿਆ ਕਿ ਸਾਨੂੰ ਪੱਕਾ ਯਕੀਨ ਹੈ ਕਿ ਉਸ ਨੂੰ ਉਸ ਆਦਮੀ ਤੋਂ ਵਾਇਰਸ ਆਇਆ, ਜਿਸਨੇ ਉਸ 'ਤੇ ਥੁੱਕਿਆ ਸੀ, ਉਹ ਪਹਿਲਾਂ ਹੀ ਸਾਹ ਦੀ ਮਰੀਜ਼ ਸੀ। ਮਜਿੰਗਾ ਟਰਾਂਸਪੋਰਟ ਸੈਲਰੀਡ ਸਟਾਫ਼ ਐਸੋਸੀਏਸ਼ਨ ਯੂਨੀਅਨ ਦੀ ਮੈਂਬਰ ਸੀ, ਜਿਸ ਨੇ ਇਸ ਘਟਨਾ ਦੀ ਜਾਣਕਾਰੀ ਰੇਲਵੇ ਇੰਸਪੈਕਟਰ, ਰੋਡ ਐਂਡ ਰੇਲਵੇ ਦਫ਼ਤਰ ਦੀ ਸੁਰੱਖਿਆ ਬਰਾਂਚ ਨੂੰ ਜਾਂਚ ਲਈ ਦਿੱਤੀ ਸੀ।  

ਇੰਗਲੈਂਡ ਸਰਕਾਰ ਨੇ ਨਵੇਂ ਐਂਟੀਬਾਡੀ ਟੈਸਟ ਨੂੰ ਦਿੱਤੀ ਮਨਜ਼ੂਰੀ

ਹੁਣ ਇਮਿਊਨਿਟੀ ਦੀ ਸਹੀ ਜਾਣਕਾਰੀ ਮਿਲ ਸਕੇਗੀ

ਲੰਡਨ,ਮਈ 2020 -(ਏਜੰਸੀ)-ਇੰਗਲੈਂਡ ਦੇ ਸਿਹਤ ਮੰਤਰਾਲਾ ਨੇ ਨਵੇਂ ਐਂਟੀਬਾਡੀ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਪਹਿਲਾਂ ਕੋਰੋਨਾ ਸੰਕ੍ਰਮਿਤ ਸੀ ਜਾਂ ਨਹੀਂ। ਪਬਲਿਕ ਹੈਲਥ ਇੰਗਲੈਂਡ ਨੇ ਕਿਹਾ ਕਿ ਇਹ ਟੈਸਟ ਸਿਵਸ ਫਾਰਮਾਕਿਊਟੀਕਲ ਕੰਪਨੀ ਰੇਸ਼ੋ ਵੱਲੋਂ ਵਿਕਸਿਤ ਕੀਤਾ ਗਿਆ ਹੈ, ਜਿਸ ਦੇ ਕਾਫੀ ਨੂੰ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲੇ। ਇਸ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਵਿਅਕਤੀ ਅੰਦਰ ਕੋਰੋਨਾ ਨਾਲ ਲੜਨ ਦੀ ਯੋਗਤਾ ਹੈ ਜਾਂ ਨਹੀਂ। ਇਸ 'ਚ ਇਕ ਬਲੱਡ ਟੈਸਟ ਕੀਤਾ ਜਾਵੇਗਾ ਜੋ ਇਹ ਜਾਣਨ 'ਚ ਮਦਦ ਕਰੇਗਾ ਕਿ ਕੋਈ ਵਿਅਕਤੀ ਪਹਿਲਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕਿਆ ਹੈ ਜਾਂ ਨਹੀਂ। ਯੂਕੇ ਕੋਰੋਨਾ ਵਾਇਰਸ ਟੈਸਟਿੰਗ ਪ੍ਰੋਗਰਾਮ ਦੇ ਰਾਸ਼ਟਰੀ ਕੋਆਰਡੀਨੇਟਰ ਜਾਨ ਨਿਊਟਨ ਨੇ ਕਿਹਾ ਕਿ ਇਹ ਇਕ ਬਹੁਤ ਹੀ ਸਕਾਰਾਤਮਕ ਵਿਕਾਸ ਹੈ ਜੋ ਪਹਿਲੇ ਦੇ ਸੰਕ੍ਰਮਣ ਦਾ ਪਤਾ ਲਾਉਣ 'ਚ ਸਮੱਰਥ ਹਨ ਤੇ ਲੋਕ ਰਿਪੋਰਟ ਨਾਲ ਜਾਣ ਸਕਣਗੇ ਕਿ ਉਨ੍ਹਾਂ 'ਚ ਵਾਇਰਸ ਨਾਲ ਬਚਣ ਲਈ ਐਂਟੀਬਾਡੀਜ਼ ਹਨ ਜਾਂ ਨਹੀਂ।ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ਼ ਜਾਨਸਨ ਪਹਿਲਾ ਹੀ ਕਹਿ ਚੁੱਕੇ ਹਨ ਕਿ ਵਾਇਰਸ ਨਾਲ ਲੜਾਈ 'ਚ ਐਂਟੀਬਾਡੀ ਟੈਸਟ 'ਗੈਮਚੈਂਜਰ' ਸਾਬਤ ਹੋ ਸਕਦਾ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਐਂਟੀਬਾਡੀ ਟੈਸਟ ਕੋਰੋਨਾ ਵਾਇਰਸ ਪ੍ਰਸਾਰ ਖ਼ਿਲਾਫ਼ ਸਾਡੀ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਹੈ ਜਿਸ ਤੋਂ ਪਤਾ ਚੱਲ ਸਕੇਗਾ ਕੋਈ ਵਿਅਕਤੀ ਕੋਰੋਨਾ ਨਾਲ ਸੰਕ੍ਰਮਿਤ ਸੀ ਜਾਂ ਨਹੀਂ। ਯੂਨਾਈਟਿਡ ਕਿੰਗਡਮ 'ਚ ਕੋਰੋਨਾ ਸੰਕ੍ਰਮਿਤਾਂ ਦਾ ਅੰਕੜਾ 2 ਲੱਖ ਤੋਂ ਉੱਪਰ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਇੱਥੇ 2 ਲੱਖ ਤੋਂ ਵੱਧ ਲੋਕਾਂ 'ਚ ਕੋਰੋਨਾ ਦੇ ਸੰਕ੍ਰਮਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਦੂਜੇ ਪਾਸੇ 33 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਵਜ੍ਹਾ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਦੁਨੀਆ ਭਰ 'ਚ 43 ਲੱਖ ਤੋਂ ਲੋਕਾਂ 'ਚ ਕੋਰੋਨਾ ਦੇ ਸੰਕ੍ਰਮਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦੋਂਕਿ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਵਾਇਰਸ ਕਾਰਨ ਹੋ ਚੁੱਕੀ ਹੈ। ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਦੇਸ਼ ਪ੍ਰਭਾਵਿਤ ਹੋਇਆ ਹੈ।

ਬ੍ਰਿਟੇਨ 'ਚ ਭਾਰਤੀ ਮੂਲ ਦੀ ਡਾਕਟਰ ਦੀ ਕੋਰੋਨਾ ਨਾਲ ਮੌਤ

ਡਰਹਮ/ਮਾਨਚੈਸਟਰ,ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੁਨੀਆ ਭਰ 'ਚ ਵੱਧ ਰਹੇ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਕਮੀ ਨਹੀਂ ਆ ਰਹੀ। ਇਸ ਬਿਮਾਰੀ ਨਾਲ ਪ੍ਰਭਾਵਿਤ ਦੇਸ਼ ਅਮਰੀਕਾ, ਬ੍ਰਿਟੇਨ ਤੋਂ ਇਲਾਵਾ ਇਟਲੀ ਤੇ ਫਰਾਂਸ ਹਨ। ਇਨ੍ਹਾਂ ਦੇਸ਼ਾਂ 'ਚ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਘੜੀ ਦੌਰਾਨ ਬ੍ਰਿਟੇਨ 'ਚ ਰਹਿ ਰਹੀ ਭਾਰਤੀ ਮੂਲ ਦੀ ਇਕ ਮਹਿਲਾ ਦੀ ਮੰਗਲਵਾਰ ਨੂੰ ਕੋਰੋਨਾ ਨਾਲ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਮੂਲਰੂਪ 'ਚ ਦਿੱਲੀ ਦੀ ਰਹਿਣ ਵਾਲੀ ਡਾ. ਪੁਨਿਮਾ ਨਈਅਰ ਇੰਗਲੈਂਡ ਦੇ ਡਰਹਮ ਸਥਿਤ ਸਟੇਸ਼ਨ ਵਾਯੂ ਮੈਡੀਕਲ ਸੈਂਟਰ 'ਚ ਕੰਮ ਕਰਦੀ ਸੀ। ਸਟੇਸ਼ਨ ਵਾਯੂ ਮੈਡੀਕਲ ਸੈਂਟਰ ਨੇ ਇਕ ਸੰਦੇਸ਼ 'ਚ ਕਿਹਾ,' ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਸਹਿਕਰਮੀ ਤੇ ਦੋਸਤ ਡਾ. ਪੁਨਿਮਾ ਨਈਅਰ ਦੀ ਮੌਤ ਹੋ ਗਈ ਹੈ। ਇਸ ਖਬਰ ਨਾਲ ਅਸੀਂ ਸਾਰੇ ਦੁੱਖੀ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰੋਗੇ। ਨਈਅਰ ਦੇ ਕਈ ਰੋਗੀਆਂ 'ਚ ਇਕ ਨੇ ਆਪਣੀ ਮਾਂ ਦੀ ਜ਼ਿੰਦਗੀ ਬਚਾਉਣ ਲਈ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ, ''ਈਸ਼ਵਰ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। 10 ਸਾਲ ਪਹਿਲਾ ਤੁਸੀਂ ਮੇਰੀ ਮਾਂ ਦੀ ਜਾਨ ਬਚਾਈ ਸੀ ਇਸ ਲਈ ਮੈਂ ਜ਼ਿੰਦਗੀ ਭਰ ਤੁਹਾਡਾ ਧੰਨਵਾਦੀ ਰਹਾਂਗਾ।'' ਮੰਨਿਆ ਜਾਂਦਾ ਹੈ ਕਿ ਡਾ. ਪੁਨਿਮਾ ਅਜਿਹੀ ਦਸਵੀਂ ਡਾਕਟਰ ਹੈ ਜੋ ਫਰੰਟ ਲਾਈਨ 'ਤੇ ਕੰਮ ਕਰਦੇ ਕੋਰੋਨਾ ਨਾਲ ਸੰਕ੍ਰਮਿਤ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਬਿਟ੍ਰੇਨ 'ਚ ਹੁਣ ਤਕ 32 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ।

28 ਦਿਨਾਂ ਵਿਚ ਭਾਰਤ ਭੇਜਿਆ ਜਾ ਸਕਦਾ ਹੈ ਵਿਜੇ ਮਾਲਿਆ

 

ਹਾਈਕੋਰਟ ਨੇ ਹਵਾਲਗੀ ਸੰਬੰਧੀ ਪਟੀਸ਼ਨ ਕੀਤੀ ਖਾਰਜ਼

ਲੰਡਨ,ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ )-  ਭਾਰਤ ਸਰਕਾਰ ਦੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦਾ ਰਾਹ ਸਾਫ ਹੋ ਗਿਆ ਹੈ। ਇਸ ਕੇਸ ਵਿਚ, ਉਸਦੀ ਪਟੀਸ਼ਨ ਨੂੰ ਇੰਗਲੈਂਡ ਦੀ ਹਾਈ ਕੋਰਟ ਵਿਚ ਖਾਰਜ ਕਰ ਦਿੱਤਾ ਗਿਆ ਹੈ। ਉਸਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦੇਣ ਦਾ ਅਧਿਕਾਰ ਗੁਆ ਦਿੱਤਾ ਹੈ। ਉਹ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਨਹੀਂ ਕਰ ਸਕਦਾ। ਉਸ ਨੂੰ ਅਗਲੇ 28 ਦਿਨਾਂ ਵਿਚ ਭਾਰਤ ਭੇਜਿਆ ਜਾ ਸਕਦਾ ਹੈ।

ਮਾਲਿਆ 'ਤੇ ਬੈਂਕ ਲੋਨ ਨਾ ਮੋੜਨ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ ਭਾਰਤ ਸਰਕਾਰ ਉਸਨੂੰ ਵਾਪਸ ਲਿਓਣਾ ਚਾਹੁੰਦੀ ਹੈ

ਜ਼ਿਕਰਯੋਗ ਹੈ ਕਿ ਭਗੋੜੇ ਕਾਰੋਬਾਰੀ ਮਾਲਿਆ 'ਤੇ ਲਗਭਗ 9,000 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਇਲਜ਼ਾਮ ਹੈ। ਮਾਲਿਆ ਨੂੰ ਭਾਰਤ ਵਿਚ ਭਗੌੜਾ ਵੀ ਕਰਾਰ ਦਿੱਤਾ ਜਾ ਚੁੱਕਾ ਹੈ। ਭਾਰਤੀ ਏਜੰਸੀਆਂ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੀ ਭਾਲ ਕਰ ਰਹੀਆਂ ਹਨ। ਉਹ ਕਾਫ਼ੀ ਸਮੇਂ ਤੋਂ ਲੰਡਨ ਵਿਚ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਸ਼ਰਾਬ ਕਾਰੋਬਾਰੀ ਨੇ ਇੰਗਲੈਂਡ ਦੀ ਸੁਪਰੀਮ ਕੋਰਟ ਵਿਚ ਭਾਰਤ ਵਿਚ ਹਵਾਲਗੀ ਦੇ ਹੁਕਮ ਵਿਰੁੱਧ ਅਪੀਲ ਦਾਇਰ ਕੀਤੀ ਸੀ। ਉਸ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਦੀ ਪਟੀਸ਼ਨ ਨੂੰ ਲੰਡਨ ਹਾਈ ਕੋਰਟ ਵਿਚ ਰੱਦ ਕਰ ਦਿੱਤਾ ਗਿਆ ਸੀ। ਲੰਡਨ ਦੀ ਇਕ ਅਦਾਲਤ ਨੇ ਕਰਜ਼ੇ ਦੀ ਅਦਾਇਗੀ ਨਾ ਕਰਨ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਵਿਜੇ ਮਾਲਿਆ ਨੂੰ ਭਾਰਤ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ।

ਵਿਜੇ ਮਾਲੀਏ ਨੇ ਭਾਰਤ ਸਰਕਾਰ ਨੂੰ ਕੀਤੀ ਬੇਨਤੀ 

ਇਸ ਤੋਂ ਪਹਿਲਾਂ ਅੱਜ ਵਿਜੇ ਮਾਲਿਆ ਨੇ ਵੀਰਵਾਰ ਨੂੰ ਇਕ ਟਵੀਟ ਵਿੱਚ ਕਿਹਾ ਸੀ ਕਿ ਕੋਵਿਡ-19 ਰਾਹਤ ਪੈਕੇਜ ਲਈ ਸਰਕਾਰ ਨੂੰ ਵਧਾਈ। ਉਹ ਜਿੰਨੇ ਚਾਹੇ ਉਨੀਂ ਨਕਦੀ ਛਾਪ ਸਕਦੇ ਹਨ, ਪਰ ਕੀ ਉਨ੍ਹਾਂ ਨੂੰ ਮੇਰੇ ਵਰਗੇ ਛੋਟੇ ਸਹਿਯੋਗੀ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ, ਜੋ ਜਨਤਕ ਖੇਤਰ ਦੇ ਬੈਂਕਾਂ ਤੋਂ ਸਾਰੇ ਬਕਾਇਆ ਪੈਸੇ ਵਾਪਸ ਕਰਨਾ ਚਾਹੁੰਦਾ ਹੈ। ਮਾਲਿਆ ਨੇ ਕਿਹਾ ਕਿ ਸਰਕਾਰ ਨੂੰ ਉਸ ਦੇ ਪੈਸੇ ਬਿਨਾਂ ਸ਼ਰਤ ਲੈਣੇ ਚਾਹੀਦੇ ਹਨ ਅਤੇ ਕੇਸ ਬੰਦ ਕਰਨਾ ਚਾਹੀਦਾ ਹੈ।

ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸਭਿਆਚਾਰ ਪ੍ਰੋਮਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ 

ਲੰਡਨ, ਮਈ 2020 -(ਰਾਜਵੀਰ ਸਮਰਾ)-ਇੰਗਲੈਂਡ  ਦੇ ਸਾਬਕਾ ਕਬੱਡੀ ਖਿਡਾਰੀ ਅਤੇ ਸੱਭਿਆਚਾਰਕ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ ਹੋ ਗਿਆ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ। ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੇ ਜੰਮਪਲ ਮੱਖਣ ਸਿੰਘ ਕਈ ਦਹਾਕਿਆਂ ਤੋਂ ਇੰਗਲੈਂਡ ਵਿਖੇ ਪ੍ਰੀਵਾਰ ਸਮੇਤ ਰਹਿ ਰਹੇ ਸਨ। ਉਨ੍ਹਾਂ ਜਿੱਥੇ ਕਬੱਡੀ ਵਿਚ ਚੰਗਾ ਨਾਮਣਾ ਖੱਟਿਆ, ਉੱਥੇ ਹੀ ਉਹਨਾਂ ਯੂ ਕੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਇਸ ਦੀ ਪ੍ਰਫੂਲਤਾ ਲਈ ਅਹਿਮ ਯੋਗਦਾਨ ਪਾਇਆ। ਗ੍ਰੇਵਜ਼ੈਂਡ ਵਿਖੇ ਜੁਗਨੂੰ ਭੰਗੜਾ ਗਰੁੱਪ ਵਿੱਚ ਬਤੌਰ ਗਾਇਕ ਅਹਿਮ ਰੋਲ ਅਦਾ ਕਰਨ ਵਾਲੇ ਮੱਖਣ ਸਿੰਘ ਆਪਣੇ ਪਿੱਛੇ ਹੱਸਦਾ ਵਸਦਾ ਪ੍ਰੀਵਾਰ ਛੱਡ ਗਏ ਹਨ।ਮੱਖਣ ਸਿੰਘ ਜੌਹਲ ਦੇ ਦਿਹਾਂਤ ਤੇ ਸਾਊਥਹਾਲ ਤੋਂ ਸੰਸਦ ਮੈਂਬਰ ਵਰਿੰਦਰ ਸ਼ਰਮਾ, ਕੌਸਲਰ ਰਾਜੂ ਸੰਸਾਰਪੁਰੀ ,ਕੌਸਲਰ ਜਗਜੀਤ ਸਿੰਘ, ਜਸਕਰਨ ਸਿੰਘ ਜੌਹਲ,ਗਾੲਿਕ ਬਲਦੇਵ ਔਜਲਾ ਬੁਲਟ,ਗਾੲਿਕ ਮੰਗਲ ਸਿੰਘ, ਪ੍ਰੋ ਸ਼ਿੰਗਾਰਾ ਸਿੰਘ ਢਿਲੋਂ, ਚਿਤਰਕਾਰ ਸਰੂਪ ਸਿੰਘ, ਕੇਵਲ ਪੁਲਸੀਆ, ਰਵਿੰਦਰ ਸਿੰਘ ਧਾਲੀਵਾਲ, ਜੋਗਾ ਸਿੰਘ ਢਡਵਾੜ, ਗਾਇਕ ਰਮਨ ਪੰਨੂ, ਭੁਪਿੰਦਰ ਸਿੰਘ ਕੁਲਾਰ(ਟਪਸੀ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Chancellor extends furlough scheme until October

The government’s Coronavirus Job Retention Scheme will remain open until the end of October, the Chancellor announced today (Tuesday 12 May 2020).

London,May 20202-( Amanjit Singh Khaira)-

Coronavirus Job Retention Scheme will continue until end of October

furloughed workers across UK will continue to receive 80% of their current salary, up to £2,500

new flexibility will be introduced from August to get employees back to work and boost economy

In a boost to millions of jobs and businesses, Rishi Sunak said the furlough scheme would be extended by a further four months with workers continuing to receive 80% of their current salary.

As we reopen the economy, we need to support people to get back to work. From the start of August, furloughed workers will be able to return to work part-time with employers being asked to pay a percentage towards the salaries of their furloughed staff.

The employer payments will substitute the contribution the government is currently making, ensuring that staff continue to receive 80% of their salary, up to £2,500 a month.

Chancellor Rishi Sunak said:

Our Coronavirus Job Retention Scheme has protected millions of jobs and businesses across the UK during the outbreak – and I’ve been clear that I want to avoid a cliff edge and get people back to work in a measured way.

This extension and the changes we are making to the scheme will give flexibility to businesses while protecting the livelihoods of the British people and our future economic prospects.

New statistics published today revealed the job retention scheme has protected 7.5 million workers and almost 1 million businesses.

The scheme will continue in its current form until the end of July and the changes to allow more flexibility will come in from the start of August. More specific details and information around its implementation will be made available by the end of this month.

The government will explore ways through which furloughed workers who wish to do additional training or learn new skills are supported during this period. It will also continue to work closely with the Devolved Administrations to ensure the scheme supports people across the Union.

The Chancellor’s decision to extend the scheme, which will continue to apply across all regions and sectors in the UK economy, comes after the government outlined its plan for the next phase of its response to the coronavirus outbreak.

The scheme is just one part of the government’s world-leading economic response to coronavirus, including an unprecedented package for the self-employed, loans and guarantees that have so far provided billions of pounds in support, tax deferrals and grants for small businesses.

Today the government is also publishing new statistics that show businesses have benefitted from over £14 billion in loans and guarantees to support their cashflow during the crisis. This includes 268,000 Bounce Back Loans worth £8.3 billion, 36,000 loans worth over £6 billion through the Coronavirus Business Interruption Loan Scheme, and £359 million through the Coronavirus Large Business Interruption Loan Scheme.

Mike Cherry, National Chairman of the Federation of Small Businesses, said:

The Job Retention Scheme is a lifeline which has been hugely beneficial in helping small employers keep their staff in work, and it’s extension is welcome. Small employers have told us that part-time furloughing will help them recover from this crisis and it is welcome that new flexibility is announced today.

BCC Director General Adam Marshall said:

The extension of the Job Retention Scheme will come as a huge help and a huge relief for businesses across the UK.

The Chancellor is once again listening to what we’ve been saying, and the changes planned will help businesses bring their people back to work through the introduction of a part-time furlough scheme. We will engage with the Treasury and HMRC on the detail to ensure that this gives companies the flexibility they need to reopen safely.

Over the coming months, the government should continue to listen to business and evolve the scheme in line with what’s happening on the ground. Further support may yet be needed for companies who are unable to operate for an extended period, or those who face reduced capacity or demand due to ongoing restrictions.

Dame Carolyn Fairbairn, CBI Director-General, said:

The Chancellor is confronting a challenging balancing act deftly. As economic activity slowly speeds up, it’s essential that support schemes adapt in parallel.

Extending the furlough to avoid a June cliff-edge continues the significant efforts made already and will protect millions of jobs.

Introducing much needed flexibility is extremely welcome. It will prepare the ground for firms that are reawakening, while helping those who remain in hibernation. That’s essential as the UK economy revives step-by-step, while supporting livelihoods.

Firms will, of course, want more detail on how they will contribute to the scheme in the future and will work with government to get this right.

Above all, the path of the virus is unpredictable, and much change still lies ahead. The government must continue to keep a watchful eye on those industries and employees that remain at risk. All schemes will need to be kept under review to help minimise impacts on people’s livelihoods and keep businesses thriving.

The greater the number of good businesses saved now, the easier it will be for the economy to recover.

ਕਬੱਡੀ ਨੂੰ ਵਿਦੇਸ਼ਾਂ ਦੇ ਕਬੱਡੀ ਮੈਦਾਨਾਂ ਦਾ ਸ਼ਿਗਾਰ ਬਣਾਉਣ ਵਾਲੇ ਮਹਿੰਦਰ ਸਿੰਘ ਨਹੀਂ ਰਹੇ

ਮਹਿੰਦਰ ਸਿੰਘ ਦੇ ਦਿਹਾਂਤ ਤੇ ਅਹਿਮ ਸ਼ਖਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਲੰਡਨ, ਮਈ 2020 -(ਰਾਜਵੀਰ ਸਮਰਾ)-ਕਬੱਡੀ ਫੈਡਰੇਸ਼ਨ ਯੂ.ਕੇ. ਦੇ ਸਾਬਕਾ ਪ੍ਰਧਾਨ ਤੇ ਮਾਂ ਖੇਡ ਕਬੱਡੀ ਨੂੰ ਆਖਰੀ ਸਾਹ ਤੱਕ ਪ੍ਰਫੁੱਲਤ ਕਰਨ ਵਾਲੇ  ਮਹਿੰਦਰ ਸਿੰਘ ਮੌੜ ਅਚਾਨਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ । ਉਹ 88 ਵਰਿ੍ਹਆਂ ਦੇ ਸਨ ਤੇ 1958 ਤੋਂ ਯੂ.ਕੇ. 'ਚ ਰਹਿ ਰਹੇ ਸਨ । ਮੌੜ ਕਬੱਡੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਨ।ਜਿਨ੍ਹਾਂ ਨੇ ਸਾਰੀ ਉਮਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਲੇਖੇ ਲਾਈ ਹੈ ।ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦੇ ਜੰਮਪਲ ਮੌੜ ਨੇ ਕਈ ਦਹਾਕੇ ਯੂ.ਕੇ. 'ਚ ਕਬੱਡੀ ਨੂੰ ਪ੍ਰਫੁਲਤ ਕਰਨ ਲਈ ਅਹਿਮ ਯੋਗਦਾਨ ਪਾਇਆ ।ਯੂ.ਕੇ. ਦੇ ਸ਼ਹਿਰ ਵੁਲਵਰਹੈਂਪਟਨ ਦੇ ਵਾਸੀ ਮਹਿੰਦਰ ਸਿੰਘ ਮੌੜ ਦੇ ਅਕਾਲ ਚਲਾਣੇ 'ਤੇ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ, ਰਵਿੰਦਰ ਸਿੰਘ ਜੌਹਲ,ਕਬੱਡੀ ਪ੍ਰੋਮਟਰ ਜਸਕਰਨ ਸਿੰਘ ਜੌਹਲ,ਸਾਊਥਹਾਲ ਕਬੱਡੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ, ਬਲਦੇਵ ਔਜਲਾ ਬੁਲੈਟ, ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਸੋਹਣ ਸਿੰਘ ਸਮਰਾ,ਜੋਗਾ ਸਿੰਘ ਢਡਵਾੜ,ਰਣਜੀਤ ਸਿੰਘ ਵੜੈਚ, ਕੌਸਲਰ ਰਾਜੂ ਸੰਸਾਰਪੁਰੀ , ਸੋਨੂੰ ਥਿੰਦ,ਅਮਰੀਕ ਸਿੰਘ ਮੀਕਾ,ਡਾ ਜਸਵਿੰਦਰ ਸਿੰਘ ਜੌਹਲ,ਕੇ ਐੱਸ ਕੰਗ, ਕੇਵਲ ਪੁਲਸੀਆ,ਸਰਿੰਦਰ ਸਿੰਘ ਜਜ,ਪ੍ਰਧਾਨ ਸਤਿੰਦਰਪਾਲ ਸਿੰਘ ਗੋਲਡੀ ਆਦਿ ਨੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਕਬੱਡੀ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ | ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਅਣਮਿੱਥੇ ਸਮੇਂ ਲਈ ਵਿੰਡਸਰ ਕਾਸਲ 'ਚ ਰਹੇਗੀ

ਸਾਹੀ ਪੈਲਿਸ ਗਰਮੀਆਂ ਦੁਰਾਨ ਰਹੇਗਾ ਬੰਦ

ਲੰਡਨ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ)-ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈੱਥ ਅਨਿਸ਼ਚਿਤ ਸਮੇਂ ਲਈ ਵਿੰਡਸਰ ਕਾਸਲ ਵਿਚ ਆਪਣੀ ਪਤੀ ਪ੍ਰਿੰਸ ਫਿਲਪ ਨਾਲ ਰਹੇਗੀ। ਸ਼ਾਹੀ ਪਰਿਵਾਰ ਦਾ ਬਕਿੰਘਮ ਪੈਲਿਸ ਇਨ੍ਹਾਂ ਗਰਮੀਆਂ ਦੌਰਾਨ ਬੰਦ ਰਹੇਗਾ ਤੇ ਇਹ ਬੀਤੇ 27 ਵਰ੍ਹਿਆਂ 'ਚ ਪਹਿਲੀ ਵਾਰ ਹੈ, ਜਦੋਂ ਬਕਿੰਘਮ ਪੈਲਿਸ ਬੰਦ ਹੋਵੇਗਾ। ਮਹਾਰਾਣੀ ਐਲਿਜ਼ਾਬੈੱਥ ਨੂੰ ਆਪਣੇ 68 ਸਾਲਾ ਰਾਜਕਾਲ ਦੌਰਾਨ ਪਹਿਲੀ ਵਾਰ ਲੰਮਾਂ ਸਮਾਂ ਸਰਕਾਰੀ ਜ਼ਿੰਮੇਂਵਾਰੀਆਂ ਤੋਂ ਗੈਰ-ਹਾਜ਼ਰ ਰਹਿਣਾ ਪੈ ਰਿਹਾ ਹੈ। ਮਹਾਰਾਣੀ ਦੀਆਂ ਗਾਰਡਨ ਪਾਰਟੀਆਂ ਸਮੇਤ ਕਈ ਸਮਾਗਮਾਂ ਨੂੰ ਰੱਦ ਕੀਤਾ ਹੋਇਆ ਹੈ। ਮਹਾਰਾਣੀ ਵਲੋਂ ਲੰਡਨ ਵਾਲੇ ਘਰ 'ਚ ਤਿੰਨ ਗਾਰਡਨ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਦੋ ਪਾਰਟੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਤੇ ਇਕ ਜੁਲਾਈ 'ਚ ਪੈਲੇਸ ਆਫ ਹੌਲੀਰੂਡਹਾਊਸ ਸਕਾਟਲੈਂਡ ਵਿਖੇ ਕੀਤੀ ਜਾਂਦੀ ਹੈ। ਇਨ੍ਹਾਂ ਪਾਰਟੀਆਂ ਵਿੱਚ 30000 ਲੋਕ ਹਿੱਸਾ ਲੈਂਦੇ ਹਨ। ਇਹ ਸਮਾਗਮ 1860 ਤੋਂ ਲਗਾਤਾਰ ਹੁੰਦੇ ਆ ਰਹੇ ਹਨ।  

ਪ੍ਰਭਾਵਿਤ ਲੋਕਾਂ 'ਤੇ ਗੰਭੀਰ ਨਿਸ਼ਾਨੀਆਂ ਛੱਡੇ ਗਾ ਕੋਰੋਨਾ ਵਾਇਰਸ- ਇਕ ਰਿਪੋਰਟ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਨਵੀਂਆਂ ਰਿਪੋਰਟਾਂ ਅਨੁਸਾਰ ਜਾਨਲੇਵਾ ਕੋਰੋਨਾ ਵਾਇਰਸ ਦਾ ਅਸਰ ਇਨਸਾਨ ਦੇ ਸਰੀਰ 'ਤੇ ਲੰਬੇ ਸਮੇਂ ਤੱੱਕ ਬਣਿਆ ਰਹੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਤੋਂ ਤਦਰੁਸਤ ਹੋਏ ਹਨ, ਭਵਿੱਖ 'ਚ ਉਨ੍ਹਾਂ ਲਈ ਬੀਮਾਰੀਆਂ ਦਾ ਖਤਰਾ ਵੱਧ ਜਾਵੇਗਾ। ਇੰਗਲੈਂਡ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਹਨ ਕਿ ਕੋਰੋਨਾ ਦੇ ਲੱਛਣ ਕਿਸੇ ਇਨਸਾਨ ਵਿਚ 30 ਦਿਨ ਜਾਂ ਉਸ ਨਾਲੋਂ ਵੱਧ ਦਿਨਾਂ ਤੋਂ ਬਾਅਦ ਵੀ ਸਾਹਮਣੇ ਆ ਸਕਦੇ ਹਨ, ਜਦਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ 14 ਦਿਨ ਦਾ ਸਮਾਂ ਹੈ। ਇਨ੍ਹਾਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਕੁਝ ਮਰੀਜ਼ਾਂ ਨੂੰ ਇਹ ਵਾਇਰਸ ਲੰਬੇ ਸਮੇਂ ਤੱਕ ਪ੍ਰੇਸ਼ਾਨ ਕਰ ਸਕਦਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਇਲਾਜ ਕਰਨ ਵਾਲੇ ਡਾਕਟਰ ਨਿਕੋਲਸ ਹਾਰਟ ਨੇ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਆਉਣ ਵਾਲੀਆਂ ਪੀੜ੍ਹੀਆਂ ਲਈ ਪੋਲੀਓ ਸਾਬਤ ਹੋ ਸਕਦਾ ਹੈ ਤੇ ਆਉਣ ਵਾਲੇ ਸਾਲਾਂ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਸਾਰੇ ਲੱਛਣ ਤੇ ਬੀਮਾਰੀਆਂ ਇਸ ਨਾਲ ਸਬੰਧਤ ਮਿਲਣਗੀਆਂ।  

ਹੋ ਸਕਦੈ ਕੋਰੋਨਾ ਵਾਇਰਸ ਰੋਕੂ ਟੀਕਾ ਕਦੇ ਨਾ ਆਏ- ਬੌਰਿਸ ਜੌਹਸਨ

ਲੰਡਨ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਸਨ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਰੋਕੂ ਟੀਕਾ ਆਉਣ ਵਿੱਚ ਸਾਲ ਲੱਗ ਸਕਦਾ ਹੈ ਤੇ ਹੋ ਸਕਦਾ ਹੈ ਕਿ ਇਸ ਦਾ ਕਦੇ ਕੋਈ ਟੀਕਾ ਆਏ ਹੀ ਨਹੀਂ। ਪ੍ਰਧਾਨ ਮੰਤਰੀ ਨੇ ਕੋਵਿਡ-19 ਤੋਂ ਸੁਰੱਖਿਆ ਦੇ ਨਾਲ ਕਾਰੋਬਾਰ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਪੇਸ਼ ਕੀਤੀ।ਤਾਲਾਬੰਦੀ ਨੂੰ ਹਟਾਉਣ ਲਈ ਜਾਰੀ ਆਪਣੀ 50 ਪੰਨਿਆਂ ਦੀ ਯੋਜਨਾ ਦੌਰਾਨ ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਹੀ ਕਰੋਨਾ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਹੈ।  

ਇੰਗਲੈਂਡ ਤੋਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦਾ ਹੁੰਦਾ ਹੈ ਮੁਆਇਨਾ

 

ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)- ਲੰਡਨ ਤੋਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦਾ ਸਰੀਰਕ ਮੁਆਇਨਾ ਕੀਤਾ ਜਾਂਦਾ ਹੈ। ਭਾਰਤੀ ਹਾਈਕਮਿਸ਼ਨ ਵਲੋਂ ਜਾਰੀ ਜਾਣਕਾਰੀ ਅਨੁਸਾਰ ਹਰ ਯਾਤਰੀ ਦਾ ਸਰੀਰਕ ਤਾਪਮਾਨ ਜਾਂਚਿਆ ਜਾਂਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਭਾਰਤ ਜਾਣ ਵਾਲਾ ਹਰ ਯਾਤਰੀ ਸਿਹਤਯਾਬ ਹੈ। ਲੰਡਨ ਤੋਂ ਹੈਦਰਾਬਾਦ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਉਡਾਣ ਪੂਰੀ ਤਰ੍ਹਾਂ ਭਰੀ ਹੋਈ ਸੀ। ਇਹਨਾਂ ਯਾਤਰੀਆਂ ਲਈ ਭਾਰਤ ਪਹੁੰਚਣਤੇ ਇਕਾਂਤਵਾਸ ਹੋਣਾ ਵੀ ਲਾਜ਼ਮੀ ਹੈ। ਬੰਦੇ ਭਾਰਤ ਮੁਹਿੰਮ ਤਹਿਤ ਯੂ.ਕੇ. ਤੋਂ ਵੱਖ ਵੱਖ ਸੂਬਿਆਂ ਦੇ ਲੋਕਾਂ ਵੱਲੋਂ ਭਾਰਤ ਵਾਪਸੀ ਲਈ ਭਾਰਤੀ ਹਾਈ ਕਮਿਸ਼ਨ ਲੰਡਨ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।  

ਸਕਾਟਲੈਂਡ ਸਰਕਾਰ ਨੇ ਮਰਦਮਸ਼ੁਮਾਰੀ ਲਈ ਸਿੱਖਾਂ ਨੂੰ ਅਸਿੱਧੇ ਢੰਗ ਨਾਲ ਸ਼ਾਮਿਲ ਕੀਤਾ ਨਸਲੀ ਖਾਨੇ 'ਚ

ਮਾਨਚੈਸਟਰ, ਮਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਵੱਸਦੇ ਸਿੱਖ ਭਾਈਚਾਰੇ ਵਲੋਂ ਮਾਰਚ 2021 ਦੀ ਮਰਦਮਸ਼ੁਮਾਰੀ ਲਈ ਸਿੱਖਾਂ ਦੇ ਵੱਖਰੇ ਖਾਨੇ ਨੂੰ ਲੈ ਕੇ ਸ਼ੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਸਕਾਟਲੈਂਡ ਦੀ ਸੰਸਦ ਤੇ ਯੂ.ਕੇ. ਦੀ ਸੰਸਦ ਵਲੋਂ ਜਨਗਣਨਾ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਇਸ ਖਰੜੇ 'ਚ ਸਿੱਖਾਂ ਨੂੰ ਨਸਲੀ ਕਾਲਮ (ਖਾਨੇ) 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖਾਂ ਵਲੋਂ ਅਦਾਲਤ ਦਾ ਸਹਾਰਾ ਲੈਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੌਰਾਨ ਹੀ 7 ਮਈ ਨੂੰ ਸਕਾਟਲੈਂਡ ਸੰਸਦ 'ਚ ਮਰਦਮਸ਼ੁਮਾਰੀ (ਸਕਾਟਲੈਂਡ) ਰੈਗੂਲੇਸ਼ਨ 2020 ਪੇਸ਼ ਕੀਤਾ ਗਿਆ, ਜੋ ਅਗਲੇ ਮਹੀਨੇ 16 ਤਾਰੀਖ ਨੂੰ ਲਾਗੂ ਹੋਵੇਗਾ । ਇਸ ਰੈਗੂਲੇਸ਼ਨ 'ਚ ਸਿੱਖਾਂ ਨੂੰ ਅਸਿੱਧੇ ਢੰਗ ਨਾਲ ਨਸਲੀ ਖਾਨੇ (ਕਾਲਮ) ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਸਰਕਾਰ ਵਲੋਂ ਜਾਰੀ ਕੀਤੇ ਇਸ ਨਵੇਂ ਖਰੜੇ 'ਚ ਨਸਲੀ ਗਰੁੱਪ ਕਿਹੜਾ ਸਵਾਲ ਦੇ ਸਾਹਮਣੇ ਹੋਰ ਨਸਲੀ ਗਰੁੱਪ ਲਿਖਿਆ ਹੈ, ਜਿਸ 'ਚ ਅਰਬ, ਸਿੱਖ ਅਤੇ ਜਹੂਦੀ ਸ਼ਪਸ਼ਟ ਲਿਖ ਕੇ ਪੁੱਛਿਆ ਗਿਆ ਹੈ। ਜਿਸ ਨਾਲ ਬਰਤਾਨਿਆ ਚ ਵਸਣ ਵਾਲੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ।17 ਅਪ੍ਰੈਲ 2020 ਨੂੰ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਕਾਟਲੈਂਡ ਦੇ ਕਾਨੂੰਨੀ ਡਾਇਰੈਕਟੋਰੇਟ ਨੂੰ ਲਿਖੇ ਪੱਤਰ ਦੇ ਜਵਾਬ 'ਚ ਸਰਕਾਰ ਨੇ ਕਿਹਾ ਸੀ ਕਿ ਉਹ ਸਿੱਖਾਂ ਨੂੰ ਵੱਖਰਾ ਨਸਲੀ ਗਰੁੱਪ ਮੰਨਦੇ ਹਨ। ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਸਕਾਟਲੈਂਡ ਸਰਕਾਰ ਵਲੋਂ ਵੱਖਰਾ ਨਸਲੀ ਗਰੁੱਪ ਮੰਨਣਾ ਤੇ ਸਰਕਾਰੀ ਅਤੇ ਕਾਨੂੰਨੀ ਤੌਰ 'ਤੇ ਮਾਨਤਾ ਦੇਣ 'ਤੇ ਧੰਨਵਾਦ ਕਰਦੇ ਹਾਂ ਪਰ ਇਸ ਨਾਲ ਸਿਰਫ ਅੱਧਾ ਸਫਰ ਹੀ ਤੈਅ ਹੋਇਆ ਹੈ, ਜਦਕਿ ਸਿੱਖਾਂ ਨੂੰ ਬਰਾਬਰ ਹੱਕ ਮਿਲਣ ਤੱਕ ਜੰਗ ਜਾਰੀ ਰਹੇਗੀ।  

ਡਰਬੀ ਦੇ ਭਾਰਤੀ ਭਾਈਚਾਰੇ ਵਲੋਂ ਲੰਗਰ ਦੀ ਸੇਵਾ

 

ਮਾਨਚੈਸਟਰ, ਮਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਹਸਪਤਾਲਾਂ ਦੇ ਕਾਮਿਆਂ ਲਈ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਤੇ ਇੰਡੀਅਨ ਕਮਿਊਨਿਟੀ ਸੈਂਟਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਰੋਜ਼ਾਨਾਂ 180 ਡੱਬੇ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਡਾਕਟਰਾਂ ਅਤੇ ਨਰਸਾਂ ਲਈ ਡਿਊਟੀ ਮੌਕੇ ਪਹਿਨੀਆਂ ਜਾਣ ਵਾਲੀਆਂ ਸੁਰੱਖਿਆ ਕਿੱਟਾਂ ਤਿਆਰ ਕਰਕੇ ਪੰਜਾਬੀ ਕਾਰੋਬਾਰੀ ਤੇ ਸਾਬਕਾ ਕੌਸਲਰ ਬਲਬੀਰ ਸਿੰਘ ਸੰਧੂ ਵਲੋਂ ਵੰਡੀਆਂ ਜਾ ਰਹੀਆਂ ਹਨ।ਬਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਡਰਬੀ ਤੇ ਆਸ-ਪਾਸ ਦੇ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਕਾਮਿਆਾ ਤੋਂ ਇਲਾਵਾ ਲੋੜਵੰਦ ਬਜ਼ੁਰਗਾਾ, ਬੇਰੁਜ਼ਗਾਰਾਾ ਤੇ ਅੰਤਰਰਾਸ਼ਟਰੀ ਵਿਦਿਆਰਥੀਆਾ ਤੱਕ ਲੰਗਰ ਪੁੱਜਦਾ ਕੀਤਾ ਜਾ ਰਿਹਾ ਹੈ।

ਬਰਤਾਨੀਆ ਦੇ 90 ਫ਼ੀਸਦੀ ਲੋਕ ਤਾਲਾਬੰਦੀ 'ਚ ਢਿੱਲ ਦੇ ਹੱਕ ਵਿੱਚ ਨਹੀਂ

ਮਾਨਚੈਸਟਰ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ)- ਬਰਤਾਨੀਆ ਦੇ 90 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤਾਲਾਬੰਦੀ ਵਿਚ ਢਿੱਲ ਨਾ ਦੇਣ ਕਿਉਂਕਿ ਉਹ ਘਰਾ ਵਿਚ ਰਹਿ ਕੇ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਦਾ ਖੁਲਾਸਾ ਇਕ ਸਰਵੇਖਣ ਵਿਚ ਹੋਇਆ ਹੈ। ਬਰਤਾਨੀਆ ਦੇ ਜ਼ਿਆਦਾਤਰ ਲੋਕ ਮਹਾਮਾਰੀ ਦੇ ਦੂਜੇ ਹੱਲੇ ਨੂੰ ਲੈ ਕੇ ਸੁਚੇਤ ਹਨ। ਉਹ ਖਰਾਬ ਅਰਥ ਵਿਵਸਥਾ ਅਤੇ ਨੌਕਰੀਆਾ ਗੁਆਉਣ ਦੇ ਡਰ ਨਾਲ਼ੋਂ ਜ਼ਿੰਦਗੀ ਨੂੰ ਤਰਜ਼ੀਹ ਦੇ ਰਹੇ ਹਨ।ਰਿਪੋਰਟਾ ਅਨੁਸਾਰ ਬਰਤਾਨੀਆ ਨੂੰ ਕਰੀਬ 120 ਬਿਲੀਅਨ ਪਾਉਂਡ ਦਾ ਨੁਕਸਾਨ ਹੋਣ ਦਾ ਸ਼ੱਕ ਹੈ।ਸਰਵੇਖਣ ਵਿਚ 10 ਵਿਚੋਂ 8 ਲੋਕਾ ਨੇ ਲਾਕਡਾਊਨ ਕਾਰਨ ਅਰਥ ਵਿਵਸਥਾ ਦੇ ਪ੍ਰਭਾਵਿਤ ਹੋਣ ਦੀ ਗੱਲ ਸਵੀਕਾਰ ਕੀਤੀ ਹੈ ਪਰ ਉਹ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਅਹਿਮ ਮੰਨਦੇ ਹਨ। ਜ਼ਿਆਦਾਤਰ ਲੋਕ ਤੁਰੰਤ ਕੰਮ 'ਤੇ ਜਾਣਾ ਨਹੀਂ ਚਾਹੁੰਦੇ ਸਗੋਂ ਆਪਣੇ ਘਰਾ ਵਿਚ ਹੀ ਰਹਿਣਾ ਚਾਹੁੰਦੇ ਹਨ।50 ਫੀਸਦੀ ਲੋਕ ਇਸ ਦੌਰਾਨ ਅਨਿਸ਼ਚਿਤ ਸਮੇਂ ਲਈ ਆਪਣੇ ਘਰਾਾ ਵਿਚ ਹੀ ਰਹਿਣਾ ਚਾਹੁੰਦੇ ਹਨ ਪਰ ਇਹ ਵੀ ਚਾਹੁੰਦੇ ਹਨ ਕਿ ਕੰਪਨੀਆਾ ਉਹਨਾ ਨੂੰ ਤਨਖਾਹ ਦਿੰਦੀਆਾ ਰਹਿਣ ਜਾ ਫਿਰ ਉਨ੍ਹਾਾ ਦੀ ਤਨਖਾਹ ਦਾ 80 ਫੀਸਦੀ ਹਿੱਸਾ ਸਰਕਾਰ ਆਪਣੀ ਸਕੀਮ ਤਹਿਤ ਦਿੰਦੀ ਰਹੇ¢ ਹੌਲੀ-ਹੌਲੀ ਆਮ ਸਥਿਤੀ ਬਹਾਲ ਕਰਨ ਨੂੰ ਵੀ ਬਹੁਤ ਘੱਟ ਲੋਕਾਾ ਨੇ ਹਿਮਾਇਤ ਕੀਤੀ ਹੈ। ਸਿਰਫ 4 ਫੀਸਦੀ ਲੋਕਾਾ ਨੇ ਹੀ ਇਸ ਹਫਤੇ ਤੋਂ ਪਾਬੰਦੀਆਾ ਵਿਚ ਛੋਟ ਦੇਣ ਦਾ ਸਮਰਥਨ ਕੀਤਾ ਹੈ।   

ਪੀਐੱਨਬੀ ਧੋਖਾਧੜੀ ਮਾਮਲੇ ਵਿਚ ਨੀਰਵ ਮੋਦੀ ਦੀ ਹਵਾਲਗੀ ਮਾਮਲੇ 'ਤੇ ਸੁਣਵਾਈ ਅੱਜ ਲੰਡਨ 'ਚ ਹੋਵੇਗੀ ਸ਼ੁਰੂ

ਲੰਡਨ, ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ)-

ਪੀਐੱਨਬੀ ਬੈਂਕ ਧੋਖਾਧਡ਼ੀ ਮਾਮਲੇ ਵਿਚ ਨੀਰਵ ਮੋਦੀ ਦੇ ਹਵਾਲਗੀ ਦੀ ਸੁਣਵਾਈ ਅੱਜ ਲੰਡਨ ਦੀ ਇਕ ਅਦਾਲਤ ਵਿਚ ਸ਼ੁਰੂ ਹੋਵੇਗੀ। ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਸਕਦੀ ਹੈ। ਦੱਸ ਦੇਈਏ ਕਿ ਨੀਰਵ ਮੋਦੀ ਪਿਛਲੇ ਸਾਲ ਮਾਰਚ ਵਿਚ ਗ੍ਰਿਫਤਾਰੀ ਤੋਂ ਬਾਅਦ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਬੰਦ ਹੈ ਅਤੇ ਉਸਨੂੰ ਲੰਡਨ ਵਿਚ ਸਿੱਧੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਜਾਣਾ ਸੀ। ਹਾਲਾਂਕਿ, ਜੇਲ੍ਹ ਅਤੇ ਅਦਾਲਤ ਵਿਚ ਲਾਗੂ ਕੀਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਕਿਹਾ ਕਿ ਉਸ ਲਈ ਵੀਡੀਓ ਕਾਲ ਰਾਹੀਂ ਅਦਾਲਤ ਵਿਚ ਪੇਸ਼ ਹੋਣ ਲਈ ਇਕ ਵਿਕਲਪ ਤਿਆਰ ਕੀਤਾ ਜਾਵੇਗਾ। ਦੱਸ ਦਈਏ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਇਹ ਸੁਣਵਾਈ ਪੰਜ ਦਿਨਾਂ ਤਕ ਚਲੇਗੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਦਾਇਰ ਕੀਤਾ ਗਿਆ ਹੈ ਅਤੇ ਪੀ ਐਨ ਬੀ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਦਾ ਕੇਸ ਹੈ।

ਯੂ ਕੇ 'ਚ 1 ਜੂਨ ਤਕ ਰਹੇਗਾ ਲਾਕਡਾਊਨ, ਬੋਰਿਸ ਜੌਨਸਨ ਨੇ ਕੀਤਾ ਐਲਾਨ

 

 

ਲੰਡਨ, ਮਈ 2020 (ਗਿਆਨੀ ਰਾਵਿਦਾਰਪਾਲ ਸਿੰਘ)-

 ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਯੂਨਾਈਟਿਡ ਕਿੰਗਡਮ 'ਚ ਲਾਕਡਾਊਨ 1 ਜੂਨ ਤਕ ਰਹੇਗਾ। ਯੂਕੇ ਦੇ ਨਾਲ-ਨਾਲ ਲਗਪਗ ਦੁਨੀਆ ਭਰ 'ਚ ਹਾਲੇ ਹਾਲਾਤ ਸੁਧਰੇ ਨਹੀਂ ਹਨ। ਅਜਿਹੇ ਵਿਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਵੱਡੀ ਮੁਸੀਬਤ ਦੀ ਵਜ੍ਹਾ ਬਣ ਸਕਦੀ ਹੈ। ਬੋਰਿਸ ਜੌਨਸਨ ਨੇ ਐਤਵਾਰ ਨੂੰ ਕਿਹਾ ਕਿ ਇਸ ਹਫ਼ਤੇ ਲਾਕਡਾਊਨ ਨਹੀਂ ਖੋਲ੍ਹਿਆ ਜਾ ਸਕਦਾ। ਦੇਸ਼ ਦੇ ਨਾਂ ਜਾਰੀ ਸੰਦੇਸ਼ ਵਿਚ ਬੋਰਿਸ ਜੌਨਸਨ ਨੇ ਕਿਹਾ ਕਿ ਕੁਝ ਪ੍ਰਾਇਮਰੀ ਸਕੂਲ ਤੇ ਦੁਕਾਨਾਂ 1 ਜੂਨ ਤੋਂ ਖੁੱਲ੍ਹ ਸਕਣਗੀਆਂ। ਹਾਲਾਂਕਿ, ਇਸ ਦੌਰਾਨ ਸਾਰਿਆਂ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਦੱਸ ਦੇਈਏ ਕਿ ਬੋਰਿਸ ਜੌਨਸਨ ਖ਼ੁਦ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹਨ।

ਪੀਐੱਮ ਜੌਨਸਨ ਨੇ ਆਪਣੇ ਸੰਬੋਧਨ 'ਚ ਜਨਤਾ ਨੂੰ ਕਿਹਾ ਕਿ ਸਰਕਾਰ ਲਾਕਡਾਊਨ ਤੋਂ ਕਿਸੇ ਵੀ ਤਰ੍ਹਾਂ ਬਾਹਰ ਆਉਣ ਦੀ ਰਣਨੀਤੀ ਬਣਾਉਣ ਦੇ ਦਬਾਅ 'ਚ ਹੈ। ਇਸ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਦੱਸ ਦੇਈਏ ਕਿ ਬ੍ਰਿਟੇਨ 'ਚ ਹੀ ਕੋਰੋਨਾ ਕਾਰਨ 31 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਵਾਇਰਸ ਸੰਕ੍ਰਮਣ ਨਾਲ ਮੌਤਾਂ ਦੇ ਮਾਮਲੇ 'ਚ ਬ੍ਰਿਟੇਨ ਦਾ ਹੀ ਨੰਬਰ ਹੈ। ਬੋਰਿਸ ਜੌਨਸਨ ਨੇ ਕਿਹਾ ਕਿ ਫਿਲਹਾਲ ਲਾਕਡਾਊਨ 'ਚ ਜਨਤਾ ਨੇ ਜਿਹੜਾ ਤਿਆਗ ਕੀਤਾ ਹੈ, ਉਸ ਨੂੰ ਬਰਬਾਦ ਕਰ ਦੇਣਾ ਇਕ ਪਾਗਲਪਨ ਹੋਵੇਗਾ। ਇਸ ਲਈ ਲਾਕਡਾਊਨ ਨੂੰ ਕੁਝ ਸਮੇਂ ਲਈ ਵਧਾਉਣਾ ਹੀ ਬਿਹਤਰ ਹੋਵੇਗਾ।