You are here

ਲੰਡਨ ਚ ਯਾਤਰੀ ਦੇ ਥੁੱਕਣ ਤੋਂ ਬਾਅਦ ਬਿਮਾਰ ਹੋਈ ਰੇਲਵੇ ਕਰਮਚਾਰੀ ਦੀ ਕੋਰੋਨਾ ਕਾਰਨ ਮੌਤ

ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)-ਲੰਡਨ ਦੇ ਵਿਕਟੋਰੀਆ ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੀਆਂ 2 ਮਹਿਲਾਵਾਂ 'ਤੇ ਇਕ ਯਾਤਰੀ ਵਲੋਂ ਥੁੱਕ ਕੇ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਮਹਿਲਾਵਾਂ ਬਿਮਾਰ ਹੋ ਗਈਆਂ। ਜਿਸ 'ਚੋਂ ਬੇਲੀ ਮੁਜਿੰਗਾ ਨਾਮ ਦੀ 47 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਮੁਜਿੰਗਾ ਨੂੰ ਲੰਡਨ ਨੇ ਬਾਰਨੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਸ ਨੂੰ ਬਾਅਦ ਵਿਚ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ, ਪਰ ਆਖ਼ਿਰ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਉਸ ਦੇ ਪਤੀ ਲੁਸਾਂਬਾ ਨੇ ਦੱਸਿਆ ਕਿ ਸਾਨੂੰ ਪੱਕਾ ਯਕੀਨ ਹੈ ਕਿ ਉਸ ਨੂੰ ਉਸ ਆਦਮੀ ਤੋਂ ਵਾਇਰਸ ਆਇਆ, ਜਿਸਨੇ ਉਸ 'ਤੇ ਥੁੱਕਿਆ ਸੀ, ਉਹ ਪਹਿਲਾਂ ਹੀ ਸਾਹ ਦੀ ਮਰੀਜ਼ ਸੀ। ਮਜਿੰਗਾ ਟਰਾਂਸਪੋਰਟ ਸੈਲਰੀਡ ਸਟਾਫ਼ ਐਸੋਸੀਏਸ਼ਨ ਯੂਨੀਅਨ ਦੀ ਮੈਂਬਰ ਸੀ, ਜਿਸ ਨੇ ਇਸ ਘਟਨਾ ਦੀ ਜਾਣਕਾਰੀ ਰੇਲਵੇ ਇੰਸਪੈਕਟਰ, ਰੋਡ ਐਂਡ ਰੇਲਵੇ ਦਫ਼ਤਰ ਦੀ ਸੁਰੱਖਿਆ ਬਰਾਂਚ ਨੂੰ ਜਾਂਚ ਲਈ ਦਿੱਤੀ ਸੀ।