You are here

ਯੁ.ਕੇ.

ਇੰਗਲੈਂਡ ਦੇ ਰੈਡਿਗ ਸ਼ਹਿਰ 'ਚ ਚਾਕੂਬਾਜ਼ੀ ਕਾਰਨ ਤਿੰਨ ਦੀ ਮੌਤ

ਰੈਡਿਗ/ਲੰਡਨ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ )- ਬਿ੍ਟੇਨ ਦੀ ਰਾਜਧਾਨੀ ਲੰਡਨ ਤੋਂ 35 ਮਿਲ ਦੂਰ ਸਥਿਤ ਰੈਡਿਗ ਸ਼ਹਿਰ ਦੇ ਇਕ ਪਾਰਕ ਵਿਚ ਚਾਕੂਬਾਜ਼ੀ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਜਿੱਥੇ ਮੌਤ ਹੋ ਗਈ ਉੱਥੇ ਕਈ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਨੇ ਹਮਲੇ ਦੇ ਦੋਸ਼ੀ 29 ਸਾਲਾਂ ਦੇ ਇਕ ਲੀਬੀਆ ਦੇ ਨਾਗਰਿਕ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸ਼ੁਰੂਆਤ ਵਿਚ ਸਥਾਨਕ ਟੇਮਜ਼ ਵੈੇਲੀ ਪੁਲਿਸ ਨੇ ਇਸ ਹੱਤਿਆ ਕਾਂਡ ਦੀ ਜਾਂਚ ਸ਼ੁਰੂ ਕੀਤੀ ਸੀ ਪ੍ਰੰਤੂ ਐਤਵਾਰ ਸਵੇਰੇ ਉਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਮਲੇ ਨੂੰ ਅੱਤਵਾਦੀ ਘਟਨਾ ਮੰਨਿਆ ਗਿਆ ਹੈ ਅਤੇ ਇਸ ਲਈ ਹੁਣ ਇਸ ਦੀ ਜਾਂਚ ਅੱਤਵਾਦ ਰੋਕੂ ਪੁਲਿਸ ਟੀਮ ਨੂੰ ਤਬਦੀਲ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀਸੀ ਨਾਲ ਗੱਲ ਕਰਦੇ ਹੋਏ ਇਕ ਚਸ਼ਮਦੀਦ ਲਾਰੇਂਸ ਵੋਰਟ ਨੇ ਦੱਸਿਆ ਕਿ ਹਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਇਕ ਆਦਮੀ ਲਗਪਗ ਅੱਠ ਤੋਂ 10 ਦੋਸਤਾਂ ਦੇ ਇਕ ਸਮੂਹ ਵੱਲ ਵਧਿਆ ਅਤੇ ਉਨ੍ਹਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਹਫੜਾ-ਤਫੜੀ ਮੱਚ ਗਈ ਅਤੇ ਲੋਕ ਘਟਨਾ ਵਾਲੀ ਥਾਂ ਤੋਂ ਭੱਜਣ ਲੱਗੇ ਤਾਂ ਹਮਲਾਵਰ ਵੀ ਪਾਰਕ ਤੋਂ ਭੱਜ ਗਿਆ। ਡਿਟੈਕਟਿਵ ਚੀਫ ਸੁਪਰਡੈਂਟ ਇਆਨ ਹੰਟਰ ਨੇ ਕਿਹਾ ਹੈ ਕਿ ਫਿਲਹਾਲ ਜਨਤਾ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪ੍ਰੰਤੂ ਅਸੀਂ ਚੌਕਸ ਹਾਂ ਅਤੇ ਜਨਤਾ ਨੂੰ ਕਿਸੇ ਵੀ ਸ਼ੱਕੀ ਘਟਨਾ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਇਸ ਭਿਆਨਕ ਘਟਨਾ ਤੋਂ ਪ੍ਰਭਾਵਿਤ ਲੋਕਾਂ ਨਾਲ ਮੇਰੀ ਪੂਰੀ ਹਮਦਰਦੀ ਹੈ ਅਤੇ ਮੌਕੇ 'ਤੇ ਹੰਗਾਮੀ ਸੇਵਾਵਾਂ ਦੇਣ ਵਾਲੇ ਸਿਹਤ ਕਰਮਚਾਰੀਆਂ ਦਾ ਮੈਂ ਧੰਨਵਾਦ ਕਰਦਾ ਹਾਂ। ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਨੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ 'ਤੇ ਘਟਨਾ ਨਾਲ ਜੁੜੇ ਕੁਝ ਵੀਡੀਓ ਦਿਖਾਈ ਦੇ ਰਹੇ ਹਨ ਜਿਸ ਵਿਚ ਸਿਹਤ ਕਰਮਚਾਰੀ ਅਤੇ ਪੁਲਿਸ ਜ਼ਖ਼ਮੀਆਂ ਨੂੰ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਚਾਕੂਬਾਜ਼ੀ ਦੀ ਇਸ ਘਟਨਾ ਤੋਂ ਕੁਝ ਦੇਰ ਪਹਿਲੇ ਹੀ ਸ਼ਹਿਰ ਵਿਚ ਨਸਲੀ ਭੇਦਭਾਵ ਨੂੰ ਲੈ ਕੇ ਪ੍ਰਦਰਸ਼ਨ ਹੋਇਆ ਸੀ। ਟੇਮਜ਼ ਵੈਲੀ ਪੁਲਿਸ ਨੇ ਟਵਿੱਟਰ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਚਾਕੂਬਾਜ਼ੀ ਦੀ ਘਟਨਾ 'ਬਲੈਕ ਲਾਈਵਜ਼ ਮੈਟਰ' ਪ੍ਰਦਰਸ਼ਨ ਨਾਲ ਜੁੜੀ ਹੈ। ਵਿਰੋਧੀ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਚਾਕੂਬਾਜ਼ੀ ਦੀ ਘਟਨਾ ਨੂੰ ਚਿੰਤਾਜਨਕ ਦੱਸਿਆ ਹੈ।

ਟਿਲਬਰੀ ਬੰਦਰਗਾਹ 'ਤੇ ਖੜ੍ਹੇ ਜਹਾਜ਼ਾਂ 'ਚ ਫਸੇ 264 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਲੋਂ ਭਾਰਤ ਵਾਪਸੀ ਲਈ ਮਦਦ ਮੰਗੀ

ਲੰਡਨ, ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ )- -ਕੋਰੋਨਾ ਵਾਇਰਸ ਦੇ ਸੰਕਟ ਕਾਰਨ ਬਰਤਾਨੀਆ ਦੀ ਬੰਦਰਗਾਹ ਟਿਲਬਰੀ' ਤੇ ਖੜ੍ਹੇ ਜਹਾਜ਼ਾਂ 'ਚ ਫਸੇ ਭਾਰਤੀ ਚਾਲਕ ਦਲ ਦੇ 265 ਦੇ ਕਰੀਬ ਮੈਂਬਰਾਂ ਨੇ ਆਪਣੀ ਭਾਰਤ ਵਾਪਸੀ ਦੀ ਅਪੀਲ ਕੀਤੀ ਹੈ। ਆਲ ਇੰਡੀਆ ਸੀਫੇਰਰ ਤੇ ਜਨਰਲ ਵਰਕਰਜ਼ ਯੂਨੀਅਨ ਅਨੁਸਾਰ ਬਰਤਾਨੀਆ ਦੀ ਬੰਦਰਗਾਹ 'ਤੇ 1500 ਦੇ ਲਗਪਗ ਸਿਪ ਚਾਲਕ ਦਲ ਦੇ ਮੈਂਬਰ ਫਸੇ ਹੋਏ ਹਨ। ਯੂਨੀਅਨ ਨੇ 16 ਜੂਨ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਟਿਲਬਰੀ ਬੰਦਰਗਾਹ 'ਤੇ ਖੜ੍ਹੇ ਐਮ. ਵੀ. ਐਸਟੋਰੀਆ ਜਹਾਜ਼ ਵਿਚ 264 ਭਾਰਤੀ ਮੈਂਬਰ ਹਨ। ਪਿਛਲੇ 90 ਦਿਨ ਤੋਂ ਫਸੇ ਭਾਰਤੀ ਨਾਗਰਿਕਾਂ ਨੂੰ ਮਦਦ ਦੀ ਲੋੜ ਹੈ। ਕਈ ਲੋਕਾਂ ਨੇ ਜਹਾਜ਼ 'ਤੇ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਸਟ ਗਾਰਡ ਏਜੰਸੀ ਨੇ ਉਕਤ ਜਹਾਜ਼ ਨੂੰ ਜਾਂਚ ਲਈ ਰੋਕਿਆ ਹੋਇਆ ਹੈ, ਇਸ ਤੋਂ ਇਲਾਵਾ ਏਸਟਰ, ਕੋਲੰਬਸ, ਵਾਸਕੋ ਡੀ ਗਾਮਾ ਤੇ ਮਾਰਕੋ ਪੋਲੋ ਵੀ ਰੋਕੇ ਹੋਏ ਹਨ। ਐਮ. ਸੀ. ਏ. ਨੇ ਕਿਹਾ ਹੈ ਕਿ ਬਰਤਾਨਵੀ ਨਿਯਮਾਂ ਤਹਿਤ ਲੇਬਰ ਕਾਨੂੰਨਾ ਤਹਿਤ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਭੇਜਿਆ ਜਾਵੇਗਾ।  

ਟੈਸਟ ਐਡ ਟਰੇਸ ਪ੍ਰੋਗਰਾਮ ਤਹਿਤ ਯੂ. ਕੇ. 'ਚ 90000 ਲੋਕਾਂ ਨੂੰ ਇਕਾਂਤਵਾਸ 'ਚ ਭੇਜਿਆ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ. ਕੇ. ਵਿਚ ਦੋ ਹਫ਼ਤੇ ਪਹਿਲਾਂ ਸ਼ੁਰੂ ਹੋਏ ਟੈਸਟ ਐਡ ਟਰੇਸ ਪ੍ਰੋਗਰਾਮ ਤਹਿਤ ਹੁਣ ਤੱਕ 90000 ਲੋਕਾਂ ਨੂੰ ਇਕਾਂਤਵਾਸ ਭੇਜਿਆ ਜਾ ਚੁੱਕਾ ਹੈ । ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸ ਸਿਸਟਮ ਨੂੰ ਦੁਨੀਆ ਦਾ ਬਿਹਤਰ ਸਿਸਟਮ ਕਿਹਾ ਸੀ । ਭਾਵੇਂ ਕਿ ਸ਼ੁਰੂਆਤੀ ਦਿਨਾਂ ਵਿਚ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਟਰੇਸਿੰਗ ਸਿਸਟਮ ਦੇ ਦੂਜੇ ਹਫ਼ਤੇ 4366 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ, ਜਿਨ੍ਹਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ ਗਈ । ਲਗਪਗ 6000 ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ ਤੇ 73.4 ਫ਼ੀਸਦੀ ਤੱਕ ਸਫਲਤਾ ਹਾਸਲ ਹੋਈ । ਜਿਨ੍ਹਾਂ 'ਚੋਂ 90.6 ਫ਼ੀਸਦੀ ਤੱਕ ਪਹੁੰਚ ਕਰਨ ਵਿਚ ਸਫਲਤਾ ਮਿਲੀ ਜਿਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਸੁਝਾਅ ਦਿੱਤਾ ਗਿਆ । ਇਸ ਸਕੀਮ ਦੇ ਇਕ ਹਫ਼ਤੇ ਵਿਚ 8117 ਲੋਕਾਂ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 5407 ਲੋਕਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨੂੰ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਗਿਆ । ਇਸ ਕੰਮ ਵਿਚ 25000 ਲੋਕ ਜੁਟੇ ਹੋਏ ਹਨ । ਹੁਣ ਤੱਕ ਪਾਜ਼ੀਟਿਵ ਆਏ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਕੁੱਲ 90000 ਲੋਕਾਂ ਨੂੰ ਇਕਾਂਤਵਾਸ ਵਿਚ ਜਾਣ ਦਾ ਮਸ਼ਵਰਾ ਦਿੱਤਾ ਜਾ ਚੁੱਕਾ ਹੈ  

ਦਲਜੀਤ ਸਿੰਘ ਸਹੋਤਾ ਦੀਆਂ ਆਨਰੇਰੀ ਮੈਂਬਰ ਵਜੋਂ ਸੇਵਾਵਾਂ 'ਚ ਦੋ ਸਾਲ ਦਾ ਵਾਧਾ

 

ਲੰਡਨ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ)-

ਯੂ. ਕੇ. ਵਾਸੀ ਦਲਜੀਤ ਸਿੰਘ ਸਹੋਤਾ ਦੀਆਂ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਵਜੋਂ ਪੰਜਾਬ ਸਰਕਾਰ ਵਲੋਂ ਸੇਵਾ ਕਾਲ ਵਿਚ ਦੋ ਸਾਲ ਦਾ ਵਾਧਾ ਕੀਤਾ ਗਿਆ ਹੈ। ਵਿਭਾਗ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਹੋਤਾ ਦਾ ਸੇਵਾ ਕਾਲ 17 ਜੂਨ ਨੂੰ ਖ਼ਤਮ ਹੋ ਰਿਹਾ ਸੀ ਪਰ ਪੰਜਾਬ ਐਨ. ਆਰ. ਆਈ. ਐਕਟ ਦੀ ਧਾਰਾ 4 ਦੇ ਸੈਕਸ਼ਨ 6 (2) ਤਹਿਤ ਉਨ੍ਹਾਂ ਨੂੰ ਅਗਲੇ ਦੋ ਸਾਲਾਂ ਤੱਕ ਕਮਿਸ਼ਨ ਦੇ ਮੁੜ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ। ਸਹੋਤਾ ਨੇ ਫੋਨ ਤੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸ ਜਨਰਲ ਸਕੱਤਰ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਹੱਲ ਲਈ ਉਹ ਹਮੇਸ਼ਾ ਵਾਂਗ ਤਤਪਰ ਰਹਿਣਗੇ।  

ਬ੍ਰਿਟਿਸ਼ ਸਿੱਖ ਐਮ ਪੀ ਦੀ ਨਸਲੀ ਭੇਦ ਭਾਵ ਉਪਰ ਬਹਿਰ 

ਲੰਡਨ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ )- ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ‘ਬਲੈਕ, ਏਸ਼ੀਅਨ ਅਤੇ ਘੱਟ ਗਿਣਤੀ ਨਸਲੀ ਭਾਈਚਾਰਿਆਂ’ ਤੇ ਕੋਵਿਡ -19 ਦੇ ਪ੍ਰਭਾਵ ’ਤੇ ਬਹਿਸ ਦੌਰਾਨ ਕਿਹਾ ਕਿ“ ਕੋਵੀਡ ਨਾਲ ਆਪਣੇ ਅਜ਼ੀਜ਼ਾਂ ਦਾ ਗਵਾਚ ਜਾਣਾ ਮੇਰੇ ਲਈ ਇਹ ਨਿੱਜੀ ਹੈ ”।  ਉਸਨੇ ਅੱਗੇ ਕਿਹਾ, " BAME  ਦੀਆ ਵੱਡੀ ਪੱਧਰ 'ਤੇ ਹੋਈਆਂ ਮੌਤਾਂ (ਖਾਸ ਕਰਕੇ ਸਿਹਤ, ਦੇਖਭਾਲ ਅਤੇ ਹੋਰ ਮਹੱਤਵਪੂਰਨ ਵਰਕਰਾਂ) ਦੇ ਮੱਦੇਨਜ਼ਰ, ਸਾਨੂੰ ਸਮਾਜ ਵਿੱਚ  ਨਸਲੀ ਅਸਮਾਨਤਾਵਾਂ, ਜਿਨ੍ਹਾਂ ਵਿੱਚ ਸਾਡੀ ਐਨਐਚਐਸ ਵੀ ਸ਼ਾਮਲ ਹੈ, ਨੂੰ ਫੌਰੀ ਤੌਰ ਤੇ ਨਜਿੱਠਣ ਦੀ ਲੋੜ ਹੈ.  “ਜੇ BAME ਡਾਕਟਰ ਅਤੇ ਨਰਸਾਂ ਫਰੰਟਲਾਈਨ ਤੇ ਮਰਨ ਲਈ ਕਾਫ਼ੀ ਵਧੀਆ ਹਨ, ਤਾਂ ਯਕੀਨਨ ਉਹ ਮੁਲਕ ਦੇ ਹਰੇਕ ਕੰਮ ਵਿਚ ਅਗਵਾਈ ਕਰਨ ਲਈ ਕਾਫ਼ੀ ਚੰਗੇ ਹਨ.”

ਸ਼ੂਗਰ, ਦਿਲ ਦੇ ਰੋਗ ਤੇ ਕਿਡਨੀ ਦੇ ਰੋਗਾਂ ਤੋਂ ਪੀੜਤ ਲੋਕ ਹੋ ਸਕਦੇ ਹਨ ਕੋਰੋਨਾ ਦੇ ਸ਼ਿਕਾਰ

ਲੰਡਨ,ਜੂਨ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ/ਰਾਜੀਵ ਸਮਰਾ)- ਪੂਰੇ ਵਿਸ਼ਵ 'ਚ ਹੋਰ ਬਿਮਾਰੀਆਂ ਨਾਲ ਪੀੜਤ ਹਰ ਪੰਜ 'ਚੋਂ ਇਕ ਮਰੀਜ਼ ਨੂੰ ਵਿਸ਼ਵ ਮਹਾਮਾਰੀ ਕੋਵਿਡ-19 ਦੇ ਪ੍ਰਭਾਵ ਦਾ ਗੰਭੀਰ ਖ਼ਤਰਾ ਹੈ। ਇਸ ਲਿਹਾਜ ਨਾਲ ਵਿਸ਼ਵ ਦੇ 1.7 ਅਰਬ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਨਵੇਂ ਸ਼ੋਧ 'ਚ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਜਾਨਲੇਵਾ ਸੰਕ੍ਰਮਣ ਦੇ ਸੰਭਾਵਿਤ ਮਰੀਜ਼ਾਂ ਦੇ ਬਚਾਅ ਲਈ ਕੋਈ ਰਣਨੀਤੀ ਬਣਾਈ ਜਾ ਸਕੇਗੀ।

'ਲੈਂਲੇਟ ਗਲੋਬਲ ਹੈਲਥ' 'ਚ ਪ੍ਰਕਾਸ਼ਿਤ ਸ਼ੋਧ ਅਨੁਸਾਰ ਵਿਸ਼ਵ ਦੀ 22 ਫੀਸਦੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। ਇਹ ਮਹਾਮਾਰੀ ਉਨ੍ਹਾਂ ਲੋਕਾਂ ਲਈ ਵੱਧ ਖ਼ਤਰਨਾਕ ਹੋਵੇਗੀ ਜੋ ਪਹਿਲਾਂ ਤੋਂ ਹੀ ਕਿਡਨੀ ਦੀ ਗੰਭੀਰ ਬਿਮਾਰੀ, ਸ਼ੂਗਰ, ਦਿਲ ਦੇ ਰੋਗ ਜਾਂ ਸਾਹ ਲੈਣ 'ਚ ਤਕਲੀਫ ਦੇ ਸ਼ਿਕਾਰ ਹੋਣ। ਅਜਿਹੇ ਮਰੀਜ਼ਾਂ ਲਈ ਕੋਰੋਨਾ ਦਾ ਖ਼ਤਰਾ ਕਾਫੀ ਜ਼ਿਆਦਾ ਗੰਭੀਰ ਹੈ। ਖੋਜੀਆਂ ਅਨੁਸਾਰ ਇਹ ਖ਼ਤਰਾ ਉਨ੍ਹਾਂ ਦੇਸ਼ਾਂ ਦੀ ਆਬਾਗੀ ਲਈ ਜ਼ਿਆਦਾ ਵੱਡਾ ਹੈ ਜਿੱਥੇ ਬਜ਼ੁਰਗ ਲੋਕ ਵੱਧ ਤਾਦਾਦ 'ਚ ਹਨ। ਇਸ ਦਾ ਮਾੜਾ ਪ੍ਰਭਾਵ ਅਫਰੀਕੀ ਦੇਸ਼ਾਂ ਨੂੰ ਹੈ ਜਿੱਥੇ ਐੱਚਆਈਵੀ/ਏਡਜ਼ ਤੋਂ ਪੀੜਤ ਲੋਕ ਵੱਧ ਹਨ ਤੇ ਉਨ੍ਹਾਂ ਛੋਟੇ ਟਾਪੂ ਦੇਸ਼ਾਂ 'ਚ ਵੱਧ ਹੋਵੇਗਾ ਜਿੱਥੇ ਸ਼ੂਗਰ ਦੇ ਮਰੀਜ਼ ਜ਼ਿਆਦਾ ਤਾਦਾਦ 'ਚ ਹਨ।

ਬ੍ਰਿਟੇਨ 'ਚ ਲੰਡਨ ਸਕੂਲ ਆਫ ਹਾਈਜਨ ਐਂਡ Tropical medicine ਦੇ ਸ਼ੂਗਰ, Lungs disease, ਐੱਚਆਈਵੀ ਰੋਗੀਆਂ ਦੇ ਵਿਸ਼ਵ ਡਾਟੇ ਦੇ ਆਧਾਰ 'ਤੇ ਵਿਸ਼ਲੇਸ਼ਣ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਲੋਕ ਕੋਰੋਨਾ ਵਾਇਰਸ ਤੋਂ ਗੰਭੀਰ ਪ੍ਰਭਾਵਿਤ ਹੋਣ ਦੇ ਖ਼ਤਰੇ 'ਚ ਹਨ। ਇਸ ਦੌਰਾਨ ਉਨ੍ਹਾਂ ਨੇ ਪਤਾ ਲਾਇਆ ਕਿ ਪੰਜ 'ਚੋਂ ਇਕ ਵਿਅਕਤੀ ਆਪਣੀ ਸਿਹਤ ਸਮੱਸਿਆਵਾਂ ਦੇ ਚੱਲਦੇ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਜ਼ਿਆਦਾ ਖ਼ਤਰੇ 'ਚ ਹਨ। ਹਾਲਾਂਕਿ ਇਨ੍ਹਾਂ 'ਚੋਂ ਸਾਰਿਆਂ 'ਚ ਗੰਭੀਰ ਲੱਛਣ ਦੇਖਣ ਨੂੰ ਨਹੀਂ ਮਿਲਣਗੇ।

ਖੋਜੀਆਂ ਨੇ ਕਿਹਾ ਹੈ ਕਿ ਵਿਸ਼ਵ ਦੀ ਚਾਰ ਫੀਸਦੀ ਆਬਾਦੀ ਨੂੰ ਕੋਵਿਡ-19 ਦੇ ਗੰਭੀਰ ਪ੍ਰਭਾਵ ਦਾ ਖ਼ਤਰਾ ਹੈ ਜਿਸ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਜ਼ਰੂਰਤ ਪਵੇਗੀ। ਇਸ ਤਰ੍ਹਾਂ ਛੇ ਫੀਸਦੀ ਪੁਰਸ਼ਾਂ ਤੇ ਤਿੰਨ ਫੀਸਦੀ ਔਰਤਾਂ ਨੂੰ ਕੋਰੋਨਾ ਸੰਕ੍ਰਮਣ ਦਾ ਗੰਭੀਰ ਖ਼ਤਰਾ ਹੋ ਸਕਦਾ ਹੈ। ਹਾਲਾਂਕਿ ਇਹ ਖ਼ਤਰਾ ਉਮਰ ਦੇ ਆਧਾਰ 'ਤੇ ਵੀ ਅਸਰ ਕਰੇਗਾ।

ਅਧਿਐਨ ਨਾਲ ਜੁੜੇ Andrew Clark ਦੇ ਮੁਤਾਬਕ, ਸਰਕਾਰਾਂ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਦੇਸ਼ ਦੇ ਸਭ ਤੋਂ ਕਮਜ਼ੋਰ ਤਬਕੇ ਨੂੰ ਇਸ ਬਿਮਾਰੀ ਦੇ ਪ੍ਰਭਾਵ ਤੋਂ ਬਚਾਉਣ ਦੇ ਉਪਾਅ ਲੱਭ ਰਹੀਆਂ ਹਨ। ਹਾਲਾਂਕਿ ਫਿਰ ਵੀ ਵਾਇਰਸ ਦੇ ਸੰਕ੍ਰਮਣ ਤੇਜ਼ੀ ਨਾਲ ਵੱਧ ਰਿਹਾ ਹੈ। Andrew Clark ਨੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਐਨ ਇਹ ਤੈਅ ਕਰਨ 'ਚ ਮਦਦ ਕਰ ਸਕਦੇ ਹਨ ਕਿ ਵੈਕਸੀਨ ਨਿਰਮਾਣ ਤੋਂ ਬਾਅਦ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਕਿਸ ਦੇਸ ਨੂੰ ਹੈ। ਖੋਜੀਆਂ ਨੇ ਪ੍ਰਭਾਵ ਦੇ ਖ਼ਤਰੇ ਨੂੰ ਘੱਟ ਕਰਨ ਲਈ ਸਰੀਰਕ ਦੂਰੀ ਤੇ ਸਵੱਛਤਾ ਜਿਹੇ ਨਿਯਮਾਂ ਨੂੰ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਗਪਗ ਪੰਜ ਫੀਸਦੀ ਲੋਕ 20 ਸਾਲ ਦੀ ਉਮਰ ਤੋਂ ਘੱਟ ਹਨ ਜਿਨ੍ਹਾਂ 'ਚ ਖ਼ਤਰਾ ਘੱਟ ਹੈ।

ਅਲਜੀਰੀਅਨ ਕਪਤਾਨ ਨਾਲ ਵਿਆਹੀ ਹੈ ਪੰਜਾਬ ਦੀ ਰਾਜਿੰਦਰ ਕੌਰ ਜੌਹਲ

ਮਾਨਚੈਸਟਰ, ਜੂਨ 2020-(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ )-

ਪੰਜਾਬ ਦੀ ਰੀਤਾ ਜੌਹਲ ਪੰਜਾਬ ਦੀ ਹੀ ਨਹੀਂ ਸਗੋਂ ਦੇਸ਼ ਦੀ ਪਹਿਲੀ ਮੁਟਿਆਰ ਹੈ, ਜਿਸ ਦਾ ਪਤੀ ਫੀਫਾ ਵਰਲਡ ਕੱਪ ਖੇਡ ਚੁੱਕਾ ਹੈ। ਰੀਤਾ ਜੌਹਲ ਦੇ ਪਤੀ ਦਾ ਨਾਂ ਰਿਆਦ ਮਹਰੇਜ਼ ਹੈ। ਉਹ ਅਲਜੀਰੀਅਨ ਮੂਲ ਦਾ ਕੌਮਾਂਤਰੀ ਫੁੱਟਬਾਲਰ ਹੈ। ਪੰਜਾਬ ਦੇ ਜੱਟ ਪਰਿਵਾਰ ਦੀ ਧੀ ਰੀਤਾ ਜੌਹਲ ਦਾ ਪੂਰਾ ਨਾਂ ਰਾਜਿੰਦਰ ਕੌਰ ਰੀਤਾ ਹੈ ਪਰ ਅਲਜੀਰੀਅਨ ਨੈਸ਼ਨਲ ਸਾਕਰ ਟੀਮ ਦੇ ਅਟੈਕਿੰਗ ਵਿੰਗਰ ਰਿਆਦ ਮਹਰੇਜ਼ ਦੀ ਜੀਵਨ ਸਾਥਣ ਨਾਮਜ਼ਦ ਹੋਣ ਉਪਰੰਤ ਉਸ ਨੇ ਆਪਣਾ ਨਾਂ ਰੀਤਾ ਜੇਨੇਤ ਮਹਰੇਜ਼ ਜੌਹਲ ਰੱਖ ਲਿਆ ਹੈ। 27 ਸਾਲਾ ਰੀਤਾ ਜੌਹਲ ਦਾ ਜਨਮ ਇੰਗਲੈਂਡ ਦੇ ਸਿਟੀ ਲੈਸਟਰ 'ਚ ਅਗਸਤ-2, 1992 'ਚ ਪੰਜਾਬੀ ਜੱਟ ਪਰਿਵਾਰ 'ਚ ਹੋਇਆ। ਪੋ੍ਫੈਸ਼ਨਲ ਮਾਡਲ ਹੋਣ ਦੇ ਬਾਵਜੂਦ ਰੀਤਾ ਜੌਹਲ ਫੁੱਟਬਾਲ ਖੇਡ ਦੀ ਵੱਡੀ ਪ੍ਰਸ਼ੰਸਕ ਹੈ। ਇਸੇ ਦਿਲਚਸਪੀ ਕਰਕੇ ਰੀਤਾ ਜੌਹਲ ਇੰਗਲਿਸ਼ ਪ੍ਰਰੀਮੀਅਰ ਸਾਕਰ ਲੀਗ ਦਾ ਮੈਚ ਵੇਖਣ ਲੈਸਟਰ ਗਈ ਸੀ। ਉਦੋਂ ਰਿਆਦ ਮਹਰੇਜ਼ ਲੈਸਟਰ ਫੁੱਟਬਾਲ ਕਲੱਬ ਦੀ ਟੀਮ ਦਾ ਪੇਸ਼ੇਵਰ ਖਿਡਾਰੀ ਸੀ ਪਰ ਹੁਣ ਰਿਆਦ ਮਹਰੇਜ਼ ਇੰਗਲੈਂਡ ਦੇ ਮੌਜੂਦਾ ਕਲੱਬ ਮਾਨਚੈਸਟਰ ਸਿਟੀ ਐੱਫਸੀ ਵੱਲੋਂ ਇੰਗਲਿਸ਼ ਫੁੱਟਬਾਲ ਲੀਗ ਖੇਡਦਾ ਹੈ। ਲੈਫਟ ਫਾਰਵਰਡ ਮਹਰੇਜ਼ ਨੇ ਮਾਨਚੈਸਟਰ ਸਿਟੀ ਨਾਲ 2018 'ਚ ਵੀਹ ਹਜ਼ਾਰ ਪੌਂਡ ਹਫਤਾਵਾਰੀ ਸੈਲਰੀ ਉਗਰਾਹੁਣ ਦਾ ਕੰਟਰੈਕਟ ਸਾਈਨ ਕੀਤਾ ਹੈ। ਮਹਰੇਜ਼ ਆਪਣੇ ਚਹੇਤੇ ਸਾਕਰ ਕਲੱਬ ਸਿਟੀ ਮਾਨਚੈਸਟਰ ਦੀ ਟੀਮ ਨਾਲ 50 ਮੈਚਾਂ 'ਚ 14 ਗੋਲ ਸਕੋਰ ਕਰਨ ਦਾ ਕਾਰਨਾਮਾ ਕਰ ਚੁੱਕਾ ਹੈ। 2014 'ਚ ਅਲਜੀਰੀਆ ਦੀ ਨੈਸ਼ਨਲ ਟੀਮ 'ਚ ਐਂਟਰੀ ਕਰਨ ਵਾਲੇ ਰਿਆਦ ਮਹਰੇਜ਼ ਨੂੰ ਕਰੀਅਰ ਦਾ ਪਹਿਲਾ ਕੌਮਾਂਤਰੀ ਮੈਚ 31 ਮਈ, 2014 'ਚ ਅਰਮੀਨੀਆ ਦੀ ਟੀਮ ਨਾਲ ਖੇਡਣ ਦਾ ਮੌਕਾ ਨਸੀਬ ਹੋਇਆ। ਬ੍ਰਾਜ਼ੀਲ-2014 ਦਾ ਫੀਫਾ ਫੁਟੱਬਾਲ ਕੱਪ ਖੇਡਣ ਵਾਲੇ ਰਿਆਦ ਮਹਰੇਜ਼ ਨੂੰ 2015 ਤੇ 2016 'ਚ 'ਅਲਜੀਰੀਅਨ ਸਾਕਰ ਪਲੇਅਰ ਆਫ ਦਿ ਯੀਅਰ' ਨਾਮਜ਼ਦ ਕੀਤਾ ਗਿਆ। 2016 'ਚ 'ਅਫਰੀਕਨ ਪਲੇਅਰ ਆਫ ਦਿ ਯੀਅਰ' ਐਵਾਰਡ ਹਾਸਲ ਰਿਆਦ ਮਹਰੇਜ਼ ਕੌਮੀ ਟੀਮ ਵੱਲੋਂ 57 ਕੌਮਾਂਤਰੀ ਮੈਚ ਖੇਡਣ ਸਦਕਾ 15 ਗੋਲ ਆਪਣੇ ਖਾਤੇ 'ਚ ਜਮ੍ਹਾਂ ਕਰ ਚੁੱਕਾ ਹੈ।

ਕੌਮਾਂਤਰੀ ਫੁੱਟਬਾਲਰ ਰਿਆਦ ਮਹਰੇਜ਼ ਨਾਲ ਰੀਤਾ ਜੌਹਲ ਦੀ ਪਹਿਲੀ ਮਿਲਣੀ ਵੀ ਲੈਸਟਰ 'ਚ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਹੋਈ ਸੀ। ਇਸੇ ਪਲੇਠੀ ਮੁਲਕਾਤ 'ਚ ਰੀਤਾ ਜੌਹਲ ਲੈਸਟਰ ਫੁੱਟਬਾਲ ਕਲੱਬ ਦੀ ਟੀਮ ਵਲੋਂ ਖੇਡਣ ਵਾਲੇ ਮਹਰੇਜ਼ ਰਿਆਦ ਨੂੰ ਆਪਣਾ ਦਿਲ ਦੇ ਬੈਠੀ। ਪੰਜਾਬਣ ਕੁੜੀ ਰੀਤਾ ਜੌਹਲ ਇੰਗਲੈਂਡ 'ਚ ਪੇਸ਼ੇਵਰ ਮਾਡਲ ਹੈ। ਰਿਆਦ ਅਲਜੀਰੀਆ ਦੀ ਕੌਮੀ ਫੁੱਟਬਾਲ ਟੀਮ ਦੀ 2014 'ਚ ਬ੍ਰਾਜ਼ੀਲ 'ਚ ਖੇਡੇ ਗਏ ਵਿਸ਼ਵ ਫੁੱਟਬਾਲ ਕੱਪ 'ਚ ਨੁਮਾਇੰਦਗੀ ਕਰ ਚੁੱਕਾ ਹੈ। ਅਲਜੀਰੀਆ ਦੀ ਸਾਕਰ ਟੀਮ ਦੇ ਮੌਜੂਦਾ ਕਪਤਾਨ ਰਿਆਦ ਮਹਰੇਜ਼ ਦਾ ਜਨਮ 27 ਫਰਵਰੀ, 1991 'ਚ ਫਰਾਂਸ ਦੇ ਸ਼ਹਿਰ ਸਰਸੇਲਜ਼ 'ਚ ਅਲਜੀਰੀਆ ਦੇ ਮੁਸਲਿਮ ਪਰਿਵਾਰ 'ਚ ਹੋਇਆ। ਰਿਆਦ ਮਹਰੇਜ਼ ਦੀਆਂ ਦੋ ਭੈਣਾਂ ਡੋਨੇਜ਼ ਤੇ ਲੇਨਜ਼ ਹਨ ਜੋ ਰੀਤਾ ਮਹਰੇਜ਼ ਨੂੰ ਬਹੁਤ ਪਿਆਰ ਕਰਦੀਆਂ ਹਨ। ਰਿਆਦ ਮਹਰੇਜ਼ ਦੋ ਲੜਕੀਆਂ ਦਾ ਪਿਤਾ ਬਣ ਚੁੱਕਾ ਹੈ। ਰੀਤਾ ਦੋਵੇਂ ਲੜਕੀਆਂ ਨਾਲ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਰਹਿੰਦੀ ਹੈ।

ਐਮ.ਪੀ. ਢੇਸੀ ਨੇ ਘੱਟ ਗਿਣਤੀ ਸਿਹਤ ਕਾਮਿਆਂ ਦੀ ਆਵਾਜ਼ ਬਣੇ

ਲੰਡਨ, ਜੂਨ 2020 (ਗਿਆਨੀ ਰਾਵਿਦਰਪਾਲ ਸਿੰਘ)-ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇੰਗਲੈਂਡ ਦੀ ਸੰਸਦ 'ਚ ਕੋਵਿਡ 19 ਕਾਰਨ ਕਾਲੇ, ਏਸ਼ੀਅਨ ਅਤੇ ਘੱਟ ਗਿਣਤੀਆਂ (ਬੀ. ਏ. ਐਮ. ਈ.) ਨਾਲ ਸਬੰਧਿਤ ਸਿਹਤ ਕਾਮਿਆਂ ਦੀਆਂ ਹੋਈਆਂ ਮੌਤਾਂ ਦਾ ਮਾਮਲਾ ਉਠਾਇਆ । ਉਨ੍ਹਾਂ ਕਿਹਾ ਕਿ ਬੀ. ਏ. ਐਮ. ਈ. ਭਾਈਚਾਰਾ ਜਿਸ ਤਰ੍ਹਾਂ ਕਿੱਤੇ ਵਜੋਂ ਪੱਖਪਾਤ ਦਾ ਸਾਹਮਣਾ ਕਰ ਰਿਹਾ ਹੈ, ਬਿ੍ਟਿਸ਼ ਮੈਡੀਕਲ ਐਸੋਸੀਏਸ਼ਨ ਅਤੇ ਦਾ ਰੋਇਲ ਕਾਲਿਜ਼ ਨਰਸਿੰਗ ਵਲੋਂ ਮਾਮਲੇ ਉਠਾਉਣ ਦੇ ਬਾਵਜੂਦ ਸਿਹਤ ਵਿਭਾਗ ਇੰਗਲੈਂਡ ਇਸ ਦਾ ਰਵਿਊ ਕਰਨ 'ਚ ਨਾਕਾਮਯਾਬ ਰਿਹਾ ਹੈ । ਸ. ਢੇਸੀ ਨੇ ਬਰਾਬਰਤਾ ਬਾਰੇ ਮੰਤਰੀ ਕੈਮੀ ਬਡੋਨੇਚ ਤੋਂ ਇਸ ਦੇ ਕਾਰਨਾਂ ਬਾਰੇ ਪੁੱਛਿਆ, ਜਿਸ ਦੇ ਜਵਾਬ 'ਚ ਕੈਮੀ ਨੇ ਕਿਹਾ ਕਿ ਉਹ ਵੀ ਅਜਿਹਾ ਵੇਖਣਾ ਚਾਹੁੰਦੀ ਹੈ ਪਰ ਵੱਖ-ਵੱਖ ਵਿਭਾਗਾਂ ਕੋਲ ਵੱਖ-ਵੱਖ ਅੰਕੜੇ ਹਨ ਅਤੇ ਸਿਹਤ ਵਿਭਾਗ ਕੋਲ ਅਜਿਹੇ ਅੰਕੜੇ ਨਹੀਂ ਹਨ, ਮੈਂ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਵਾਂਗੀ । ਸ਼ਾਇਦ ਅੱਜ ਜਿਥੇ ਦੁਨੀਆ ਭਰ ਵਿੱਚ ਸਿੱਖ ਲੋਕਾਂ ਵਲੋਂ ਹਰੇਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਕੇ ਸਾਜੀ ਬਾਲਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਓਸੇ ਜੁਮੇਵਾਰੀ ਨੂੰ ਤਨ ਦੇਹੀ ਨਾਲ ਨਬਾਉਂਦੇ ਹੋਏ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਵੀ ਸਾਜੀ ਬਾਲਤਾ ਅਤੇ ਬਰਾਬਰਤਾ ਏਸ਼ੀਅਨ ਅਤੇ ਘੱਟ ਗਿਣਤੀ ਕਾਮਿਆਂ ਲਈ ਇਹ ਮੰਗ ਉਠਾਈ।

ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਸੜਕ ਦਾ ਨਾਂਅ ਸ੍ਰੀ ਗੁਰੂ ਨਾਨਕ ਰੋਡ ਰੱਖਣ ਦੀ ਤਜਵੀਜ਼ ਦਾ ਸਵਾਗਤ -ਢੇਸੀ

ਲੰਡਨ, ਜੂਨ 2020-( ਗਿਆਨੀ ਰਵਿਦਾਰਪਾਲ ਸਿੰਘ )-  

ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਾਲੀ ਯੂਰਪ ਦੀ ਮਹੱਤਵਪੂਰਨ ਸੜਕ ਦਾ ਨਾਂਅ ਹੈਨਰੀ ਹੈਵਲਕ ਰੋਡ ਤੋਂ ਬਦਲ ਕੇ 'ਗੁਰੂ ਨਾਨਕ ਰੋਡ' ਰੱਖਣ ਦੀ ਤਜ਼ਵੀਜ਼ ਦਾ ਸਵਾਗਤ ਕਰਦਿਆਂ ਲੇਬਰ ਪਾਰਟੀ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਹੈ । ਸਾਡੇ ਪ੍ਰਤੀਨਿਧ ਨਾਲ ਫੋਨ ਤੇ ਗਲਬਾਤ ਦੌਰਾਨ ਢੇਸੀ ਨੇ ਕਿਹਾ ਕਿ ਸਿੱਖ ਸੰਗਤ, ਪੰਜਾਬੀਆਂ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਜੋ ਗੁਰੂ ਦੀ ਕਿਰਪਾ ਨਾਲ ਪੂਰੀ ਹੋ ਜਾਵੇਗੀ । ਅਸੀਂ ਸਾਰੇ ਇਸ ਤਜਵੀਜ਼ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ।

ਯੂ.ਕੇ ਦੇ ਸ਼ਹਿਰ ਲੈਸਟਰ ''ਚ ਗਾਂਧੀ ਦੇ ਬੁੱਤ ਨੂੰ ਲੈ ਕੇ ਵਿਰੋਧ

ਲੈਸਟਰ/ਲੰਡਨ -(ਰਾਜਵੀਰ ਸਮਰਾ)-

 ਯੂ.ਕੇ ਦੇ ਇਕ ਸਾਬਕਾ ਬਿ੍ਰਟਿਸ਼ ਭਾਰਤੀ ਸਾਂਸਦ ਮੈਂਬਰ ਨੇ ਲੈਸਟਰ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਹਟਾਏ ਜਾਣ ਦੀ ਮੰਗ ਸਬੰਧੀ ਇਕ ਅਰਜ਼ੀ 'ਤੇ 4000 ਤੋਂ ਜ਼ਿਆਦਾ ਲੋਕਾਂ ਨੇ ਹਸਤਾਖਰ ਹੋ ਜਾਣ ਤੋਂ ਬਾਅਦ ਉਸ ਨੂੰ ਬਚਾਏ ਰੱਖਣ ਲਈ ਵੀਰਵਾਰ ਨੂੰ ਇਕ ਭਾਵਪੂਰਣ ਅਭਿਆਨ ਸ਼ੁਰੂ ਕੀਤਾ। ਲੈਸਟਰ ਤੋਂ ਸਭ ਤੋਂ ਲੰਬੇ ਸਮੇਂ ਤੱਕ ਸਾਂਸਦ ਰਹੇ ਕੀਥ ਵਾਜ਼ ਨੇ ਇਸ ਅਰਜ਼ੀ ਨੂੰ ਵਾਪਸ ਲਏ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ 'ਤੇ ਆਯੋਜਕਾਂ ਨੂੰ ਨਸਲੀ ਭੇਦਭਾਵ ਫੈਲਾਉਣ ਨੂੰ ਲੈ ਕੇ ਪੁਲਸ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਨੇ ਬੁੱਤ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦਾ ਨਿੱਜੀ ਰੂਪ ਤੋਂ ਬਚਾਅ ਕਰਨਗੇ। ਵਾਜ਼ ਇਸ ਸੀਟ ਤੋਂ ਪਿਛਲੇ ਸਾਲ ਤੱਕ ਸਾਂਸਦ ਸਨ ਵਾਜ਼ ਨੇ ਕਿਹਾ ਕਿ ਲੈਸਟਰ ਅਤੇ ਲੰਡਨ ਵਿਚ ਗਾਂਧੀ ਦੇ ਬੁੱਤ ਸ਼ਾਂਤੀ, ਸਦਭਾਵ ਅਤੇ ਅਹਿੰਸਾ ਦੇ ਪ੍ਰਤੀਕ ਹਨ। ਉਹ ਇਤਿਹਾਸ ਵਿਚ ਸ਼ਾਂਤੀ ਕਾਇਮ ਕਰਨ ਵਾਲੇ ਮਹਾਨ ਲੋਕਾਂ ਵਿਚੋਂ ਇਕ ਸਨ। 11 ਸਾਲ ਪਹਿਲਾਂ ਗਾਂਧੀ ਦੇ ਬੁੱਤ ਦਾ ਤੱਤਕਾਲੀ ਗ੍ਰਹਿ ਮੰਤਰੀ ਅਲਾਨ ਜਾਨਸਨ ਨੇ ਕੀਤਾ ਸੀ ਉਦੋਂ ਉਸ ਵੇਲੇ ਵਾਜ਼ ਵੀ ਮੌਜੂਦ ਸਨ। ਲੈਸਟਰ ਤੋਂ ਗਾਂਧੀ ਦਾ ਬੁੱਤ ਹਟਾਉਣ ਨਾਂ ਦੀ ਅਰਜ਼ੀ ਵਿਚ ਗਾਂਧੀ 'ਤੇ ਤਮਾਮ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਬੁੱਤ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।

ਇੰਗਲੈਡ ਚ 29 ਜੂਨ ਤੋਂ ਖ਼ਤਮ ਹੋ ਸਕਦੀ ਹੈ ਵਿਦੇਸ਼ੀਆਂ ਲਈ ਇਕਾਂਤਵਾਸ ਦੀ ਨੀਤੀ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-ਬਰਤਾਨੀਆ ਵਿਚ 8 ਜੂਨ ਤੋਂ ਵਿਦੇਸ਼ੀ ਯਾਤਰੀਆਂ ਦੇ 14 ਦਿਨ ਇਕਾਂਤਵਾਸ ਵਿਚ ਰਹਿਣ ਦੇ ਸ਼ੁਰੂ ਹੋਏ ਨਿਯਮ ਨੂੰ 29 ਜੂਨ ਨੂੰ ਖ਼ਤਮ ਕਰ ਦੇਣ ਦੀਆਂ ਚਰਚਾਵਾਂ ਹਨ । ਇਹ ਨੀਤੀ ਕੋਰੋਨਾ ਵਾਇਰਸ ਲਈ ਘੱਟ ਖ਼ਤਰੇ ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਖਤਮ ਹੋ ਜਾਵੇਗੀ । ਯੂ.ਕੇ. ਦੀਆਂ ਹਵਾਈ ਯਾਤਰਾ ਕੰਪਨੀਆਂ ਦੇ ਮੁਖੀਆ ਨੇ ਯੂ.ਕੇ. ਦੇ ਮੰਤਰੀਆਂ ਨੂੰ ਕਾਨੂੰਨੀ ਚਣੌਤੀਆਂ ਦਿੱਤੀਆਂ ਹਨ, ਉਨ੍ਹਾਂ ਕਿਹਾ ਕਿ ਹਫ਼ਤਿਆਂ ਵਿਚ ਹੀ ਸਰਕਾਰ ਵਲੋਂ ਇਨ੍ਹਾਂ ਨੀਤੀਆਂ ਨੂੰ ਬਦਲ ਦਿੱਤਾ ਜਾਵੇਗਾ । ਵਿਦੇਸ਼ ਦਫ਼ਤਰ ਵੀ ਬਰਤਾਨਵੀ ਲੋਕਾਂ ਨੂੰ ਗ਼ੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਦਿੱਤੀ ਜਾਣ ਵਾਲੀ ਆਪਣੀ ਸਲਾਹ ਜੂਨ ਦੇ ਅੰਤ ਤੱਕ ਖ਼ਤਮ ਕਰਨ 'ਤੇ ਵਿਚਾਰ ਕਰ ਰਿਹਾ ਹੈ । ਬਰਤਾਨੀਆ ਵਿਚ ਲਾਗੂ ਹੋਏ ਇਕਾਂਤਵਾਸ ਦੇ ਨਿਯਮਾਂ ਅਨੁਸਾਰ ਯੂ.ਕੇ. ਪਹੁੰਚਣ ਵਾਲਿਆਂ ਨੂੰ ਸੰਪਰਕ, ਯਾਤਰਾ ਜਾਣਕਾਰੀ ਅਤੇ ਇਕਾਂਤਵਾਸ ਵਾਲੀ ਥਾਂ ਦੀ ਜਾਣਕਾਰੀ ਵਾਲਾ ਫਾਰਮ ਭਰਨਾ ਲਾਜ਼ਮੀ ਹੈ । ਅਜਿਹਾ ਨਾ ਕਰਨ ਵਾਲ਼ਿਆਂ ਲਈ 100 ਦਾ ਜੁਰਮਾਨਾ ਅਤੇ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਲਈ 1000 ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ।
ਸਾਊਥੈਂਡ-ਅਧਾਰਿਤ ਚਾਰਟਰ ਏਅਰਪੋਰਟ ਜੋਟਾ ਐਵੀਏਸ਼ਨ ਦੇ ਮਾਲਕ ਸਾਈਮਨ ਡੋਲਨ ਦੇ ਵਕੀਲਾਂ ਨੇ ਵੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪੱਤਰ ਲਿਖ ਕੇ ਕਿਹਾ ਕਿ ਸਰਕਾਰ ਦੇ ਵਿਗਿਆਨਕ ਮਾਹਿਰਾਂ ਨੇ ਯੋਜਨਾਵਾਂ ਦਾ ਸਮਰਥਨ ਨਹੀਂ ਕੀਤਾ । ਤੀਜੀ ਚੁਣੌਤੀ ਹੁਣ ਕਵਾਸ਼ ਕੁਆਰੰਟੀਨ ਵਲੋਂ ਦਿੱਤੀ ਗਈ ਹੈ ਜੋ 500 ਤੋਂ ਵੱਧ ਹੋਟਲਾਂ, ਸੈਰ-ਸਪਾਟਾ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ | ਇਸ ਦੇ ਬੁਲਾਰੇ ਪੌਲਚਾਰਲਸ ਨੇ ਕਿਹਾ ਹੈ ਕਿ ਸੀਨੀਅਰ ਸਰਕਾਰੀ ਸੂਤਰ ਅਨੁਸਾਰ 29 ਜੂਨ ਤੋਂ ਉਕਤ ਨੀਤੀ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਸਰਕਾਰ ਨੂੰ ਇਸ ਦੀ ਜਲਦੀ ਪੁਸ਼ਟੀ ਕਰਨ ਲਈ ਕਿਹਾ ਹੈ । 

ਯੂ ਕੇ ਨੇ ਹਟਾਈ ਰਾਬਰਟ ਮਿਲੀਗਨ ਦੀ ਮੂਰਤੀ

ਲੰਡਨ ,ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ)-

 ਸਿਆਹਫਾਮ ਹੱਤਿਆਕਾਂਡ ਦੇ ਵਿਰੋਧ 'ਚ ਮੁਜ਼ਾਹਰਿਆਂ ਦੌਰਾਨ ਯੂ ਕੇ ਦੀ ਰਾਜਧਾਨੀ ਲੰਡਨ ਦੇ ਵੈਸਟ ਇੰਡੀਆ ਕਵੇਰੀ ਇਲਾਕੇ 'ਚ ਗ਼ੁਲਾਮਾਂ ਦੇ ਖ਼ਰੀਦਦਾਰ ਰਾਬਰਟ ਮਿਲੀਗਨ ਦੀ ਮੂਰਤੀ ਹਟਾ ਲਈ ਗਈ ਹੈ। ਰਾਬਰਟ 18ਵੀਂ ਸਦੀ 'ਚ ਜਮਾਇਕਾ 'ਚ ਚੀਨੀ ਬਾਗ਼ਾਨਾਂ ਤੇ ਗ਼ੁਲਾਮਾਂ ਦੇ ਮਾਲਕ ਸਨ।  

ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਸਿੰਘ ਸਭਾ ਸਾਊਥਾਲ ਵਿਖੇ ਸ਼ਹੀਦੀ ਸਮਾਗਮ

ਸਾਊਥਹਾਲ/ ਲੰਡਨ , ਜੂਨ 2020-(ਗਿਆਨੀ ਰਵਿਦਾਰਪਾਲ ਸਿੰਘ)- 

ਉਸ ਸਮੇ ਦੀ ਭਾਰਤੀ ਸਰਕਾਰ ਨੇ ਜੂਨ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਕੇ ਢਹਿ-ਢੇਰੀ ਕਰ ਦਿੱਤਾ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਸਮੇਤ ਵਡਮੁੱਲਾ ਇਤਿਹਾਸ ਤਬਾਹ ਕਰ ਦਿੱਤਾ ਸੀ। ਇਸ ਮੌਕੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਸੈਂਕੜੇ ਸਿੱਖਾਂ ਦੀ ਯਾਦ 'ਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਪ੍ਰਤਾਪ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਅਤੇ ਗਿਆਨੀ ਅਨੂਪ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ ਗੁਰਮੇਲ ਸਿੰਘ ਮੱਲੀ ਨੇ ਜਾਣਕਾਰੀ ਸਾਜ਼ੀ ਕਰਦੇ ਦੱਸਿਆ ਕਿ ਗੁਰੂ ਘਰ ਵਲੋਂ ਤਾਲਾਬੰਦੀ ਦੇ ਚਲਦਿਆਂ ਸਾਰੇ ਸਮਾਗਮ ਨੂੰ ਆਨਲਾਈਨ ਵਿਖਾਇਆ ਗਿਆ ਹੈ । 

15 ਜੂਨ ਤੋਂ ਬਰਤਾਨੀਆਂ ਦੇ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਖੁੱਲ੍ਹ ਜਾਣਗੇ 

ਲੰਡਨ, ਜੂਨ 2020-( ਗਿਆਨੀ ਰਵਿੰਦਰਪਾਲ ਸਿੰਘ /ਰਾਜੀਵ ਸਮਰਾ )-

ਸੈਕਟਰੀ ਹਾਊਸਿੰਗ ਕਮਿਸ਼ਨ ਅਤੇ ਲੋਕਲ ਗੌਰਮਿੰਟ ਰਾਬਰਟ ਜੈਨਰਿਕ ਨੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਬਰਤਾਨੀਆ ਦੇ ਸਾਰੇ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸੰਸਥਾਵਾਂ 15 ਜੂਨ ਸੋਮਵਾਰ ਵਾਲੇ ਦਿਨ ਦਰਸ਼ਨਾਂ ਲਈ ਖੁੱਲ੍ਹ ਜਾਣਗੀਆਂ ਸਟੇਟ ਦੇ ਸੈਕਟਰੀ ਦੇ ਕਹਿਣ ਮੁਤਾਬਕ ਹੁਣ 15 ਜੂਨ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣਗੀਆਂ ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਕਿ ਕੁਝ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀ ਜਰੂਰਤ ਹੈ ਗੁਰਦੁਆਰਾ ਸਾਹਿਬਾਂ ਨੂੰ ਖੋਲ੍ਹਣ ਦੀ ਉਨ੍ਹਾਂ ਦੀ ਪਾਲਿਸੀ ਬਣਾ ਲਈ ਜਾਵੇਗੀ ਅਤੇ ਸੰਗਤਾਂ ਨੂੰ ਉਹ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ ।

8 ਜੂਨ ਤੋਂ ਯੂ. ਕੇ. ਆਉਣ ਵਾਲੇ ਹਰ ਯਾਤਰੀ ਨੂੰ 14 ਦਿਨ ਇਕਾਂਤਵਾਸ ਜ਼ਰੂਰੀ – ਪ੍ਰੀਤੀ ਪਟੇਲ

ਲੰਡਨ, ਜੂਨ 2020 -( ਰਾਜੀਵ ਸਮਰਾ/ਗਿਆਨੀ ਰਾਵਿਦਾਰਪਾਲ ਸਿੰਘ)-

ਯੂ. ਕੇ. ਵਿਚ ਵਿਦੇਸ਼ ਤੋਂ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨ ਲਈ ਇਕਾਂਤਵਾਸ 'ਚ ਰਹਿਣਾ ਲਾਜ਼ਮੀ ਹੋਵੇਗਾ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 1000 ਪੌਡ ਜੁਰਮਾਨਾ ਹੋਵੇਗਾ । ਇਸ ਨਿਯਮ ਦੀ ਪੁਸ਼ਟੀ ਅੱਜ ਬਰਤਾਨੀਆਂ ਦੀ ਸੰਸਦ 'ਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੀਤੀ ਹੈ, ਜਦ ਕਿ ਬਾਅਦ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਧਾਨ ਬੌਰਿਸ ਜੌਹਨਸਨ ਨੇ ਵੀ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਪ੍ਰੀਤੀ ਪਟੇਲ ਨੇ ਕਿਹਾ ਕਿ ਯਾਤਰੀਆਂ ਨੂੰ ਆਪਣਾ ਸੰਪਰਕ ਨੰਬਰ, ਪਤਾ ਆਦਿ ਬਾਰੇ ਪੂਰੀ ਜਾਣਕਾਰੀ ਫਾਰਮ ਭਰ ਕੇ ਦੇਣੀ ਹੋਵੇਗੀ । ਯੂ. ਕੇ. ਬਾਰਡਰ ਫੋਰਸ ਵਲੋਂ ਇਸ ਦੀ ਨਿਗਰਾਨੀ ਕੀਤੀ ਜਾਵੇਗੀ । ਯੂ. ਕੇ. 'ਚ ਹੁਣ ਤੱਕ ਸਿਰਫ 273 ਲੋਕਾਂ ਨੂੰ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ, ਜਦ ਕਿ 18 ਮਿਲੀਅਨ ਲੋਕ ਮਹਾਂਮਾਰੀ ਦੌਰਾਨ ਯੂ. ਕੇ. 'ਚ ਦਾਖ਼ਲ ਹੋਏ ਹਨ । ਜਿਨ੍ਹਾਂ 'ਚ ਯਾਤਰੀ ਚੀਨ, ਇਟਲੀ ਅਤੇ ਹੋਰ ਅਜਿਹੀਆਂ ਥਾਵਾਂ ਤੋਂ ਆਏ ਜਿੱਥੇ ਕੋਰੋਨਾ ਦਾ ਜ਼ਿਆਦਾ ਪ੍ਰਭਾਵ ਰਿਹਾ ਹੈ ।  

1984 ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਉਠੇ ਸਵਾਲ

ਸਾਕਾ ਨੀਲਾ ਤਾਰਾ ਮਾਮਲੇ ਵਿੱਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ- ਢੇਸੀ

ਲੰਡਨ, ਜੂਨ 2020 -(ਗਿਆਨੀ ਰਾਵਿਦਾਰਪਾਲ ਸਿੰਘ/ਰਾਜੀਵ ਸਮਰਾ)- 

ਬਰਤਾਨੀਆ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਜੂਨ, 1984 ਦੇ ਸਾਕਾ ਨੀਲਾ ਤਾਰਾ ਮਾਮਲੇ ਵਿੱਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਤਤਕਾਲੀ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਅੰਮਿ੍ਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮੌਕੇ ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਢੇਸੀ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਮੁੱਦਾ ਚੁੱਕਿਆ। ਉਨ੍ਹਾਂ ਇਸ ਮੁੁੱਦੇ ’ਤੇ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘ ਹਾਲ ਹੀ ਵਿੱਚ ਹੋਏ ਖੁਲਾਸਿਆਂ, ਬਰਤਾਨੀਆ ਵਿਚਲੇ ਸਿੱਖਾਂ ਦੀ ਮੰਗ ਅਤੇ ਲੇਬਰ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਦੇ ਸਮਰਥਨ ਦੇ ਬਾਵਜੂਦ ਹਮਲੇ ਵਿੱਚ ਥੈਚਰ ਸਰਕਾਰ ਦੀ ਭੂਮਿਕਾ ਦਾ ਪਤਾ ਲਾਉਣ ਲਈ ਨਿਰਪੱਖ ਅਤੇ ਸੁਤੰਤਰ ਜਾਂਚ ਨਹੀਂ ਕਰਵਾਈ ਗਈ। ਜਾਂਚ ਦੀ ਮੰਗ ਕੁਝ ਵਰ੍ਹੇ ਪਹਿਲਾਂ ਉਦੋਂ ਉਠੀ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੁਕੇ ਹੋਏ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਚਲਾਈ ਗਈ ਮੁਹਿੰਮ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਬਰਤਾਨੀਆ ਦੀ ਫੌਜ ਨੇ ਭਾਰਤੀ ਸੁਰੱਖਿਆ ਬਲਾਂ ਨੂੰ ਸਲਾਹ ਦਿੱਤੀ ਸੀ। ਉਦੋਂ ਬਰਤਾਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਸਬੰਧੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਸੰਸਦ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਬਰਤਾਨੀਆ ਦੀ ਭੂਮਿਕਾ ਸਿਰਫ ਸਲਾਹਕਾਰ ਦੀ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਉਸ ਮੁਹਿੰਮ ’ਤੇ ‘ਸੀਮਿਤ ਅਸਰ’ ਪਿਆ ਸੀ।

ਗਾਇਤਰੀ ਕੁਮਾਰ ਸੰਭਾਲਣਗੇ ਭਾਰਤੀ ਹਾਈ ਕਮਿਸ਼ਨ ਯੂ ਕੇ ਦਾ ਅਹੁਦਾ

ਲੰਡਨ/ਨਵੀਂ ਦਿੱਲੀ ,  ਜੂਨ   2020-( ਅਮਨਜੀਤ ਸਿੰਘ ਖਹਿਰਾ/ਜਨ ਸ਼ਕਤੀ ਨਿਊਜ ) -  

ਗਾਇਤਰੀ ਆਈ. ਕੁਮਾਰ ਨੂੰ ਬਰਤਾਨੀਆ 'ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ।ਸਾਲ 1986 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਗਾਇਤਰੀ ਕੁਮਾਰ ਹੁਣ ਰੁਚੀ ਘਨਸ਼ਿਆਮ ਦੀ ਜਗ੍ਹਾ ਲੈਣਗੇ । ਮੌਜੂਦਾ ਸਮੇਂ 'ਚ ਕੁਮਾਰ ਬੈਲਜੀਅਮ, ਲਗਜਮਬਰਗ ਅਤੇ ਯੂਰਪੀਅਨ ਯੂਨੀਅਨ 'ਚ ਬਤੌਰ ਭਾਰਤੀ ਰਾਜਦੂਤ ਦੇ ਆਹੁਦੇ ਤੇ ਕੰਮ ਕਰਨ ਦਾ ਤਜਰਬਾ ਰੱਖਦੇ ਹਨ । ਆਪਣੇ 30 ਸਾਲ ਦੇ ਲੰਬੇ ਕਾਰਜਕਾਲ 'ਚ ਕੁਮਾਰ ਪੈਰਿਸ, ਕਾਠਮੰਡੂ, ਲਿਸਬਨ ਅਤੇ ਜੇਨੇਵਾ ਤੋਂ ਇਲਾਵਾ ਕਈ ਭਾਰਤੀ ਮਿਸ਼ਨ 'ਚ ਸੇਵਾਵਾਂ ਦੇ ਚੁੱਕੇ ਹਨ । ਯੂ ਕੇ ਇਸ ਸਮੇ ਜਦੋ ਕੇ ਯੂਰਪੀਅਨ ਮੁਲਕਾਂ ਦੀ ਸਾਜੇਦਾਰੀ ਛੱਡ ਚੁੱਕਾ ਹੈ ਭਾਰਤੀ ਹਾਈ ਕਮਿਸ਼ਨਰ ਦਾ ਤਜਰਬਾ ਬਹੁਤ ਗਿਣਤੀ ਵਾਲਾ ਹੋਵੇਗਾ ਇਸ ਸਮੇ ਭਾਰਤ ਅਤੇ ਯੂ ਕੇ ਦੇ ਆਪਸੀ ਤਾਲਮੇਲ ਲਈ ।

ਚੀਨ ਨੇ ਹਾਂਗਕਾਂਗ 'ਤੇ ਸੁਰੱਖਿਆ ਕਾਨੂੰਨ ਥੋਪਿਆ ਤਾਂ ਬਰਤਾਨੀਆ ਬਦਲੇਗਾ ਇਮੀਗ੍ਰੇਸ਼ਨ ਨਿਯਮ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਜੇ ਚੀਨ ਨੇ ਹਾਂਗਕਾਂਗ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਬਰਤਾਨੀਆ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲ ਦੇਵੇਗਾ। ਇਹ ਐਲਾਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੁੱਧਵਾਰ ਨੂੰ ਕੀਤਾ। ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਤਹਿਤ ਹਾਂਗਕਾਂਗ ਦੇ 35 ਲੱਖ ਨਾਗਰਿਕ ਜਿਨ੍ਹਾਂ ਕੋਲ ਬਰਤਾਨਵੀ ਨੈਸ਼ਨਲ ਓਵਰਸੀਜ਼ ਪਾਸਪੋਰਟ ਹਨ, ਉਨ੍ਹਾਂ ਨੂੰ 12 ਮਹੀਨੇ ਲਈ ਬਰਤਾਨੀਆ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਹੋਰ ਇਮੀਗ੍ਰੇਸ਼ਨ ਅਧਿਕਾਰ ਦਿੱਤੇ ਜਾਣਗੇ। ਇਸ 'ਚ ਕੰਮ ਦਾ ਅਧਿਕਾਰ ਵੀ ਸ਼ਾਮਲ ਹੈ। 12 ਮਹੀਨੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਨੂੰ ਰੀਨਿਊ ਵੀ ਕਰਵਾਇਆ ਜਾ ਸਕੇਗਾ। ਫਿਲਹਾਲ ਬਰਤਾਨਵੀ ਨੈਸ਼ਨਲ ਓਵਰਸੀਜ਼ ਪਾਸਪੋਰਟਧਾਰਕ ਬਰਤਾਨੀਆ 'ਚ ਛੇ ਮਹੀਨੇ ਤਕ ਹੀ ਰੁਕ ਸਕਦੇ ਹਨ।

ਦੱਖਣੀ ਚੀਨ ਮਾਰਨਿੰਗ ਪੋਸਟ 'ਚ ਲਿਖੇ ਇਕ ਆਨਲਾਈਨ ਲੇਖ 'ਚ ਜੌਨਸਨ ਨੇ ਕਿਹਾ ਕਿ 1997 'ਚ ਜਦੋਂ ਹਾਂਗਕਾਂਗ ਚੀਨ ਨੂੰ ਸੌਂਪਿਆ ਗਿਆ ਸੀ ਤਾਂ ਉਸ ਨੂੰ ਕੁਝ ਕਾਨੂੰਨਾਂ ਤਹਿਤ ਛੋਟ ਦਿੱਤੀ ਗਈ ਸੀ। ਇਹ ਹਾਂਗਕਾਂਗ ਦੇ ਬੁਨਿਆਦੀ ਕਾਨੂੰਨਾਂ 'ਚ ਦਰਜ ਹੈ ਤੇ ਬਰਤਾਨੀਆ ਤੇ ਚੀਨ ਵਲੋਂ ਦਸਤਖਤ ਵਾਲੇ ਸਾਂਝੇ ਐਲਾਨਨਾਮੇ ਦਾ ਹਿੱਸਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਂਗਕਾਂਗ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਫੈਸਲਾ ਆਜ਼ਾਦੀ ਨੂੰ ਘੱਟ ਕਰੇਗਾ ਤੇ ਨਾਟਕੀ ਰੂਪ ਨਾਲ ਇਸ ਦੀ ਖੁਦਮੁਖਤਾਰੀ ਨੂੰ ਖਤਮ ਕਰੇਗਾ।

ਜੌਨਸਨ ਨੇ ਕਿਹਾ, 'ਹਾਂਗਕਾਂਗ 'ਚ ਰਹਿਣ ਵਾਲੇ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਜੇ ਚੀਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਫੈਸਲੇ 'ਤੇ ਅੱਗੇ ਵਧਦਾ ਹੈ ਤਾਂ ਬਰਤਾਨੀਆ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ।' ਦੱਸਣਯੋਗ ਹੈ ਕਿ ਹਾਂਗਕਾਂਗ ਦੀ 75 ਲੱਖ ਦੀ ਆਬਾਦੀ 'ਚ 35 ਲੱਖ ਕੋਲ ਬਰਤਾਨਵੀ ਨੈਸ਼ਨਲ ਓਵਰਸੀਜ਼ ਪਾਸਪੋਰਟ ਹਨ। ਜਦਕਿ 25 ਲੱਖ ਹੋਰ ਵੀ ਬਿਨੈ ਕਰਨ ਦੇ ਪਾਤਰ ਹਨ। ਉੱਧਰ, ਹਾਂਗਕਾਂਗ 'ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਡੀਐੱਚਐੱਲ ਕੋਰੀਅਰ ਦਫਤਰਾਂ ਦੇ ਬਾਹਰ ਬੀਐੱਨਓ ਲਈ ਲੰਬੀ ਲਾਈਨਾਂ ਦਿਖਾਈ ਦੇ ਰਹੀਆਂ ਹਨ। ਉੱਥੇ ਕੁਝ ਲੋਕ ਬੀਐੱਨਓ ਪਾਸਪੋਰਟ ਨੂੰ ਰੀਨਿਊ ਕਰਵਾਉਣ ਲਈ ਭੱਜ-ਦੌੜ ਕਰਦੇ ਦਿਸ ਰਹੇ ਹਨ।

ਲਾਕਡਾਉਨ ਦੌਰਾਨ ਨਹੀਂ ਆ ਜਾ ਸਕਦੇ ਕਿਸੇ ਦੇ ਘਰ

ਇੰਗਲੈਂਡ ਸਰਕਾਰ ਵਲੋਂ ਕਿਸੇ ਹੋਰ ਦੇ ਘਰ ਆਉਣ-ਜਾਣ 'ਤੇ ਪਾਬੰਦੀ 

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-

ਇੰਗਲੈਂਡ ਵਿਚ ਕਿਸੇ ਬਾਹਰੀ ਵਿਅਕਤੀ ਦੇ ਕਿਸੇ ਘਰ ਆਉਣ ਤੋਂ ਮਨਾਹੀ ਹੈ। ਤਾਲਾਬੰਦੀ ਦੌਰਾਨ ਸਰਕਾਰ ਵਲੋਂ ਬਣਾਏ ਕਾਨੂੰਨ ਅਨੁਸਾਰ ਦੋ ਵੱਖ-ਵੱਖ ਘਰਾਂ 'ਚ ਰਹਿਣ ਵਾਲੇ ਲੋਕ ਨਿੱਜੀ ਜਗ੍ਹਾ 'ਤੇ ਨਹੀਂ ਮਿਲ ਸਕਣਗੇ । ਦਰਅਸਲ, ਪਹਿਲੇ ਨਿਯਮਾਂ ਵਿਚ 'ਪ੍ਰਾਈਵੇਟ ਸਪੇਸ' ਸ਼ਬਦ ਨਹੀਂ ਵਰਤਿਆ ਜਾਂਦਾ ਸੀ । ਸਰਕਾਰ ਨੇ ਇਹ ਵੀ ਕਿਹਾ ਕਿ ਪੁਲਿਸ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਮਝਦਾਰੀ ਦਿਖਾਵੇਗੀ । ਨਵੇਂ ਨਿਯਮ ਤੋਂ ਬਾਅਦ, ਕੋਈ ਵੀ ਹੁਣ ਆਪਣੇ ਘਰ 'ਚ ਕਿਸੇ ਬਾਹਰੀ ਵਿਅਕਤੀ ਨੂੰ ਉਦੋਂ ਹੀ ਮਿਲ ਸਕਦਾ ਹੈ ਜਦੋਂ ਉਸ ਕੋਲ ਇਕ ਉਚਿਤ ਕਾਰਨ ਹੋਵੇਗਾ । ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਨਵਾਂ ਕਾਨੂੰਨ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਬੰਧਾਂ 'ਤੇ ਪਾਬੰਦੀ ਨਹੀਂ ਲਗਾਉਂਦਾ ਪਰ ਕੋਈ ਵੀ ਵਿਅਕਤੀ ਘਰ ਦੇ ਅੰਦਰ ਦੋ ਜਾਂ ਦੋ ਤੋਂ ਵੱਧ ਲੋਕਾਂ ਨਾਲ ਇਕੱਠਾ ਨਹੀਂ ਹੋ ਸਕਦਾ । ਨਵੇਂ ਕਨੂੰਨ ਦੇ ਅਨੁਸਾਰ ਕੋਈ ਵਿਅਕਤੀ ਰਾਤ ਕਿਸੇ ਹੋਰ ਘਰ 'ਚ ਨਹੀਂ ਗੁਜ਼ਾਰ ਸਕਦਾ ।  

ਸਮੂਹ ਸੰਗਤਾਂ ਨਾਮ ਸਿਮਰਨ ਤੇ ਕਥਾ ਕੀਰਤਨ ਕਰਕੇ ਮਨਾਉਣ ਜੂਨ 84 ਦਾ ਦਿਹਾੜਾ

ਸੰਗਤ ਸੰਤ  ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਵੇ - ਭਾਈ ਬਲਵਿੰਦਰ ਸਿੰਘ ਪੱਟੀ

ਲੰਡਨ,  ਜੂਨ 2020 - ( ਰਾਜਵੀਰ ਸਮਰਾ)-

 ਸੰਸਾਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੀ ਤਾਲਾਬੰਦੀ ਕਾਰਨ ਗੁਰਦੁਆਰਾ ਸਾਹਿਬਾਨ ਵਿੱਚ ਵੱਡੇ ਇਕੱਠ ਕਰਨੇ ਸੰਭਵ ਨਹੀਂ ਹਨ। ਇਸ ਲਈ ਨਾਨਕ ਨਾਮ ਲੇਵਾ ਸੰਗਤਾਂ
ਆਪਣੇ ਆਪਣੇ ਘਰਾਂ ਵਿੱਚ  ਬੈਠ ਕੇ ਨਾਮ ਸਿਮਰਨ ਤੇ ਕਥਾ ਕੀਰਤਨ ਕਰਕੇ  ਜੂਨ 84 ਦਾ ਦਿਹਾੜਾ ਮਨਾਉਣ। ਇਸ  ਘੱਲੂਘਾਰੇ ਦਿਵਸ ਨੂੰ  ਆਪਣੇ ਆਪਣੇ ਘਰਾਂ ਵਿੱਚ  ਬੈਠ ਕੇ ਹੀ ਮਨਾਉਣ  ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਭਾਈ ਬਲਵਿੰਦਰ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ   ਕਰਦੇ ਹੋਏ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹੋਏ ਕੀਤਾ। ਭਾਈ ਬਲਵਿੰਦਰ ਸਿੰਘ ਪੱਟੀ ਨੇ ਸਮੂਹ ਸੰਗਤਾਂ ਨੂੰ ਘਰ ਵਿੱਚ ਹੀ ਰਹਿ ਕੇ ਸੁਖਮਨੀ ਸਾਹਿਬ ਦੇ ਪਾਠ,ਚੌਪਈ ਸਾਹਿਬ ਦੇ ਪਾਠ  ਕਰਨ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਲਾਈਵ ਚੱਲ ਰਹੇ ਕਥਾ ਕੀਰਤਨ ਪਰਵਾਹ ਨੂੰ ਸਰਵਣ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਹਨਾਂ ਭਾਰਤ ਦੇ ਹੁਕਮਰਾਨਾਂ ਸੰਬੰਧੀ ਕਿਹਾ ਕਿ  ਜੂਨ 1984 ਵਾਲੇ ਘੱਲੂਘਾਰੇ ਨੂੰ 36 ਸਾਲ ਬੀਤ ਗਏ।
ਕੇਂਦਰ ਦੀਆਂ ਸਰਕਾਰਾਂ ਨੇ ਅਦਾਲਤਾਂ ਨੇ ਇਨਸਾਫ ਨਹੀਂ ਦਿਤਾ। ਕਾਂਗਰਸ ਹੋਵੇ ਭਾਜਪਾ ਹੋਵੇ ਜਾਂ ਕੋਈ ਵੀ ਹੋਰ ਹੋਵੇ ਇਹ ਸਭ ਬੇਈਮਾਨ ਤੇ ਝੂਠੇ ਹਨ। ਜੋ 36 ਸਾਲਾਂ ਵਿੱਚ ਹੋਇਆ ਉਹ ਭਾਰਤੀ ਨਿਆਂ ਪ੍ਰਬੰਧ ਨੇ ਓਹ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਇਸ ਲਈ ਜੋ ਕੌਮਾਂ ਸ਼ਹੀਦਾਂ ਦੀ ਸ਼ਹੀਦੀ ਭੁੱਲ ਜਾਂਦੇ ਹਨ । ਉਹ ਕੌਮਾਂ ਖਤਮ ਹੋ ਜਾਂਦੀਆਂ ਹਨ। ਇਸ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਾਰਤੀ ਹਕੂਮਤ ਤੋਂ ਧਾਰਮਿਕ ਅਜ਼ਾਦੀ ਹਾਸਿਲ ਕਰਨੀ ਹੈ।ਇਸ ਤੋਂ ਇਲਾਵਾ    ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਬੇਹੱਦ ਜ਼ਰੂਰੀ ਹੈ । ਕਿਉਂਕਿ ਅਜੇ ਤੱਕ ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਮਾਰੀ ਦਾ ਸੰਕਟ ਬਰਕਰਾਰ ਹੈ।ਇਸ ਲਈ ਕੋਈ ਇਲਾਜ ਵੀ ਨਹੀਂ ਹਲੇ ਤੱਕ ਨਹੀਂ ਮਿਲਿਆ।  ਆਉਣ ਵਾਲੇ ਸਾਰੇ ਇਤਿਹਾਸਕ ਦਿਹਾੜਿਆਂ ਨੂੰ ਪਰਿਵਾਰਾਂ ਵਿੱਚ ਮਨਾਉਣ ਤੱਕ ਹੀ ਸੀਮਤ ਰੱਖਿਆ ਜਾਵੇ ।ਇਹ ਸਾਵਧਾਨੀ ਸਾਰਿਆਂ ਲਈ ਬੇਹੱਦ ਜ਼ਰੂਰੀ ਹਨ।