You are here

ਸਮੂਹ ਸੰਗਤਾਂ ਨਾਮ ਸਿਮਰਨ ਤੇ ਕਥਾ ਕੀਰਤਨ ਕਰਕੇ ਮਨਾਉਣ ਜੂਨ 84 ਦਾ ਦਿਹਾੜਾ

ਸੰਗਤ ਸੰਤ  ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਵੇ - ਭਾਈ ਬਲਵਿੰਦਰ ਸਿੰਘ ਪੱਟੀ

ਲੰਡਨ,  ਜੂਨ 2020 - ( ਰਾਜਵੀਰ ਸਮਰਾ)-

 ਸੰਸਾਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੀ ਤਾਲਾਬੰਦੀ ਕਾਰਨ ਗੁਰਦੁਆਰਾ ਸਾਹਿਬਾਨ ਵਿੱਚ ਵੱਡੇ ਇਕੱਠ ਕਰਨੇ ਸੰਭਵ ਨਹੀਂ ਹਨ। ਇਸ ਲਈ ਨਾਨਕ ਨਾਮ ਲੇਵਾ ਸੰਗਤਾਂ
ਆਪਣੇ ਆਪਣੇ ਘਰਾਂ ਵਿੱਚ  ਬੈਠ ਕੇ ਨਾਮ ਸਿਮਰਨ ਤੇ ਕਥਾ ਕੀਰਤਨ ਕਰਕੇ  ਜੂਨ 84 ਦਾ ਦਿਹਾੜਾ ਮਨਾਉਣ। ਇਸ  ਘੱਲੂਘਾਰੇ ਦਿਵਸ ਨੂੰ  ਆਪਣੇ ਆਪਣੇ ਘਰਾਂ ਵਿੱਚ  ਬੈਠ ਕੇ ਹੀ ਮਨਾਉਣ  ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਭਾਈ ਬਲਵਿੰਦਰ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ   ਕਰਦੇ ਹੋਏ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹੋਏ ਕੀਤਾ। ਭਾਈ ਬਲਵਿੰਦਰ ਸਿੰਘ ਪੱਟੀ ਨੇ ਸਮੂਹ ਸੰਗਤਾਂ ਨੂੰ ਘਰ ਵਿੱਚ ਹੀ ਰਹਿ ਕੇ ਸੁਖਮਨੀ ਸਾਹਿਬ ਦੇ ਪਾਠ,ਚੌਪਈ ਸਾਹਿਬ ਦੇ ਪਾਠ  ਕਰਨ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਲਾਈਵ ਚੱਲ ਰਹੇ ਕਥਾ ਕੀਰਤਨ ਪਰਵਾਹ ਨੂੰ ਸਰਵਣ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਹਨਾਂ ਭਾਰਤ ਦੇ ਹੁਕਮਰਾਨਾਂ ਸੰਬੰਧੀ ਕਿਹਾ ਕਿ  ਜੂਨ 1984 ਵਾਲੇ ਘੱਲੂਘਾਰੇ ਨੂੰ 36 ਸਾਲ ਬੀਤ ਗਏ।
ਕੇਂਦਰ ਦੀਆਂ ਸਰਕਾਰਾਂ ਨੇ ਅਦਾਲਤਾਂ ਨੇ ਇਨਸਾਫ ਨਹੀਂ ਦਿਤਾ। ਕਾਂਗਰਸ ਹੋਵੇ ਭਾਜਪਾ ਹੋਵੇ ਜਾਂ ਕੋਈ ਵੀ ਹੋਰ ਹੋਵੇ ਇਹ ਸਭ ਬੇਈਮਾਨ ਤੇ ਝੂਠੇ ਹਨ। ਜੋ 36 ਸਾਲਾਂ ਵਿੱਚ ਹੋਇਆ ਉਹ ਭਾਰਤੀ ਨਿਆਂ ਪ੍ਰਬੰਧ ਨੇ ਓਹ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਇਸ ਲਈ ਜੋ ਕੌਮਾਂ ਸ਼ਹੀਦਾਂ ਦੀ ਸ਼ਹੀਦੀ ਭੁੱਲ ਜਾਂਦੇ ਹਨ । ਉਹ ਕੌਮਾਂ ਖਤਮ ਹੋ ਜਾਂਦੀਆਂ ਹਨ। ਇਸ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਾਰਤੀ ਹਕੂਮਤ ਤੋਂ ਧਾਰਮਿਕ ਅਜ਼ਾਦੀ ਹਾਸਿਲ ਕਰਨੀ ਹੈ।ਇਸ ਤੋਂ ਇਲਾਵਾ    ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਬੇਹੱਦ ਜ਼ਰੂਰੀ ਹੈ । ਕਿਉਂਕਿ ਅਜੇ ਤੱਕ ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਮਾਰੀ ਦਾ ਸੰਕਟ ਬਰਕਰਾਰ ਹੈ।ਇਸ ਲਈ ਕੋਈ ਇਲਾਜ ਵੀ ਨਹੀਂ ਹਲੇ ਤੱਕ ਨਹੀਂ ਮਿਲਿਆ।  ਆਉਣ ਵਾਲੇ ਸਾਰੇ ਇਤਿਹਾਸਕ ਦਿਹਾੜਿਆਂ ਨੂੰ ਪਰਿਵਾਰਾਂ ਵਿੱਚ ਮਨਾਉਣ ਤੱਕ ਹੀ ਸੀਮਤ ਰੱਖਿਆ ਜਾਵੇ ।ਇਹ ਸਾਵਧਾਨੀ ਸਾਰਿਆਂ ਲਈ ਬੇਹੱਦ ਜ਼ਰੂਰੀ ਹਨ।